ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਐਕਸ ਨੇ ਮੀਡੀਆ, ਮਨੋਰੰਜਨ ਅਤੇ ਏਵੀਜੀਸੀ-ਐਕਸਆਰ ਸੈਕਟਰ ਦੇ ਸਟਾਰਟਅੱਪਸ ਨੂੰ ਸਹਾਇਤਾ ਦੇਣ ਲਈ ਸੱਤ ਨਵੇਂ ਇਨਕਿਊਬੇਸ਼ਨ ਸੈਂਟਰ ਸ਼ੁਰੂ ਕਰਨ ਦਾ ਐਲਾਨ ਕੀਤਾ
ਆਈਆਈਐੱਮਸੀ (ਦਿੱਲੀ, ਜੰਮੂ, ਢੇਂਕਨਾਲ, ਕੋਟਾਯਮ, ਅਮਰਾਵਤੀ), ਐੱਫਟੀਆਈਆਈ ਪੁਣੇ, ਅਤੇ ਐੱਸਆਰਐੱਫਟੀਆਈ ਕੋਲਕਾਤਾ ਵਿੱਚ ਸਥਾਪਿਤ ਹੋਣ ਵਾਲੇ ਇਹ ਨਵੇਂ ਕੇਂਦਰ, ਫਿਲਮ, ਗੇਮਿੰਗ ਅਤੇ ਐਕਸਆਰ ਸਟਾਰਟਅੱਪਸ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨਗੇ
ਆਈਆਈਸੀਟੀ, ਐੱਫਟੀਆਈਆਈ, ਐੱਸਆਰਐੱਫਟੀਆਈ ਅਤੇ ਹੋਰ ਸਾਂਝੇਦਾਰ ਇਨਕਿਊਬੇਟਰਾਂ ਦੇ ਜ਼ਰੀਏ ਸਟਾਰਟਅੱਪਸ ਨੂੰ ਫਿਲਮ ਨਿਰਮਾਣ, ਗੇਮ ਡਿਵੈਲਪਮੈਂਟ, ਸੰਪਾਦਨ ਅਤੇ ਟੈਸਟਿੰਗ ਲਈ ਉੱਨਤ ਸਹੂਲਤਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ
Posted On:
24 SEP 2025 9:39AM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲਕਦਮੀ ਦੇ ਤਹਿਤ ਸਮਰਪਿਤ ਸਟਾਰਟਅੱਪ ਐਕਸੇਲਰੇਟਰ ਪਲੈਟਫਾਰਮ – ‘ਵੇਵਐਕਸ’ ਨੇ ਪੂਰੇ ਭਾਰਤ ਵਿੱਚ ਸੱਤ ਨਵੇਂ ਇਨਕਿਊਬੇਸ਼ਨ ਸੈਂਟਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੱਤ ਕੇਂਦਰ ਇੰਡੀਅਨ ਇੰਸਟੀਟੀਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ) ਮੁੰਬਈ ਤੋਂ ਇਲਾਵਾ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਏਵੀਜੀਸੀ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ) ਅਤੇ ਐਕਸਆਰ (ਐਕਸਟੈਂਡੇਡ ਰਿਐਲਿਟੀ) ਖੇਤਰਾਂ ਵਿੱਚ ਸਟਾਰਟਅੱਪਸ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮਰਪਿਤ ਐਕਸੇਲਰੇਟਰ-ਸਹਿ-ਇਨਕਿਊਬੇਟਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਸੱਤ ਨਵੇਂ ਕੇਂਦਰ:
ਨਵੇਂ ਐਲਾਨੇ ਇਹ ਕੇਂਦਰ ਹੇਠ ਲਿਖੇ ਸੰਸਥਾਨਾਂ ਵਿੱਚ ਸਥਾਪਿਤ ਕੀਤੇ ਜਾਣਗੇ:
1. ਇੰਡੀਅਨ ਇੰਸਟੀਟੀਊਟ ਆਫ਼ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ), ਦਿੱਲੀ
2. ਆਈਆਈਐੱਮਸੀ, ਜੰਮੂ
3. ਆਈਆਈਐੱਮਸੀ, ਢੇਂਕਨਾਲ, ਓਡੀਸ਼ਾ
4. ਆਈਆਈਐੱਮਸੀ, ਕੋਟਾਯਮ, ਕੇਰਲ
5. ਆਈਆਈਐੱਮਸੀ, ਅਮਰਾਵਤੀ, ਮਹਾਰਾਸ਼ਟਰ
6. ਫਿਲਮ ਐਂਡ ਟੈਲੀਵਿਜ਼ਨ ਇੰਸਟੀਟੀਊਟ ਆਫ਼ ਇੰਡੀਆ (ਐੱਫਟੀਆਈਆਈ), ਪੁਣੇ, ਮਹਾਰਾਸ਼ਟਰ
7. ਸਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਟੀਊਟ (ਐੱਸਆਰਐੱਫਟੀਆਈ), ਕੋਲਕਾਤਾ, ਪੱਛਮ ਬੰਗਾਲ
ਇਨ੍ਹਾਂ ਇਨਕਿਊਬੇਸ਼ਨ ਨੈੱਟਵਰਕਾਂ ਦੀ ਸ਼ੁਰੂਆਤ ਨਾਲ, ਸਟਾਰਟਅੱਪਸ ਨੂੰ ਆਈਆਈਸੀਟੀ, ਐੱਫਟੀਆਈਆਈ, ਐੱਸਆਰਐੱਫਟੀਆਈ ਅਤੇ ਹੋਰ ਸਹਿਭਾਗੀ ਇਨਕਿਊਬੇਟਰਾਂ ਜ਼ਰੀਏ ਫਿਲਮ ਨਿਰਮਾਣ, ਗੇਮ ਡਿਵੈਲਪਮੈਂਟ, ਸੰਪਾਦਨ ਅਤੇ ਟੈਸਟਿੰਗ ਲਈ ਉੱਨਤ ਸਹੂਲਤਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ। ਮੁੰਬਈ ਸਥਿਤ ਪ੍ਰਮੁੱਖ ਆਈਆਈਸੀਟੀ ਇਨਕਿਊਬੇਟਰ, 8ਕੇ ਰੈਡ ਰੈਪਟਰ ਵਿਸਟਾ ਵਿਜ਼ਨ ਕੈਮਰਾ, ਡੌਲਬੀ ਐਟਮੌਸ ਨਾਲ 4ਕੇ ਐੱਚਡੀਆਰ ਪ੍ਰੀਵਿਊ ਥੀਏਟਰ, ਉੱਚ-ਪ੍ਰਦਰਸ਼ਨ ਵਾਲੇ ਏਲੀਅਨਵੇਅਰ ਵਰਕਸਟੇਸ਼ਨ, ਐੱਲਈਡੀ ਕੰਧਾਂ ਵਾਲਾ ਇੱਕ ਅਤਿ-ਆਧੁਨਿਕ ਵਰਚੁਅਲ ਪ੍ਰੋਡਕਸ਼ਨ ਸਟੇਜ, ਫੋਟੋਗ੍ਰਾਮੈਟਰੀ ਸਿਸਟਮ, ਪੇਸ਼ੇਵਰ ਸਾਊਂਡ ਅਤੇ ਕਲਰ-ਮਿਕਸ ਥੀਏਟਰ, 4ਕੇ ਐੱਚਡੀਆਰ ਐਡਿਟ ਸੂਟ, ਵੀਆਰ ਟੈਸਟਿੰਗ ਕਿੱਟਾਂ ਅਤੇ ਨਵੀਨਤਮ ਗੇਮਿੰਗ ਕੰਸੋਲ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਲੈਸ ਹੈ।
ਇਹ ਸਹੂਲਤਾਂ ਸਟਾਰਟਅੱਪਸ ਨੂੰ ਫਿਲਮ, ਗੇਮਿੰਗ ਅਤੇ ਇਮਰਸਿਵ ਮੀਡੀਆ ਵਿੱਚ ਵਿਸ਼ਵ ਮਾਪਦੰਡਾਂ ਦੇ ਅਨੁਸਾਰ ਸਮੱਗਰੀ ਨੂੰ ਡਿਜ਼ਾਈਨ, ਵਿਕਸਿਤ ਅਤੇ ਪ੍ਰਮਾਣਿਤ ਕਰਨ ਵਿੱਚ ਕਾਰਗਰ ਬਣਾਉਂਦੀ ਹੈ। ਵੇਵਐਕਸ ਦੇ ਤਹਿਤ ਆਉਣ ਵਾਲੇ ਸਟਾਰਟਅੱਪ ਇਨ੍ਹਾਂ ਸਰੋਤਾਂ ਦੀ ਵਰਤੋਂ, ਸਾਈਟ 'ਤੇ ਅਤੇ ਡਿਜੀਟਲ ਪਲੈਟਫਾਰਮ ਦੋਵਾਂ ਦੇ ਜ਼ਰੀਏ ਕਰ ਸਕਣਗੇ। ਭਾਗ ਲੈਣ ਵਾਲੇ ਸਟਾਰਟਅੱਪਸ ਨੂੰ, ਵਿਵਾਟੈਕ (ਪੈਰਿਸ) ਅਤੇ ਗੇਮ ਡਿਵੈਲਪਰਸ ਕਾਨਫਰੰਸ (ਅਮਰੀਕਾ) ਜਿਹੇ ਪ੍ਰਤਿਸ਼ਠਿਤ ਵਿਸ਼ਵ ਸਟਾਰਟਅੱਪ ਸਮਾਗਮਾਂ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨ ਦੇ ਮੌਕੇ ਵੀ ਪ੍ਰਾਪਤ ਹੋਣਗੇ।
ਸਹੂਲਤਾਂ ਅਤੇ ਸਹਾਇਤਾ:
ਚੁਣੇ ਹੋਏ ਸਟਾਰਟਅੱਪਸ ਨੂੰ ਇਨਕਿਊਬੇਸ਼ਨ ਸਹੂਲਤਾਂ, ਉਦਯੋਗ ਜਗਤ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸੰਪਰਕ, ਫੰਡਿੰਗ ਸਹਾਇਤਾ, ਵਿਕਰੀ ਅਤੇ ਮਾਰਕੀਟਿੰਗ ਮਾਰਗਦਰਸ਼ਨ ਦੀਆਂ ਸਹੂਲਤਾਵਾਂ ਮਿਲਣਗੀਆਂ। ਇਹ ਨਵੇਂ ਕੇਂਦਰ ਇੰਡੀਅਨ ਇੰਸਟੀਟੀਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ), ਮੁੰਬਈ ਦੇ ਬਰਾਬਰ ਬੁਨਿਆਦੀ ਢਾਂਚੇ ਅਤੇ ਇਨਕਿਊਬੇਸ਼ਨ ਸਹੂਲਤਾਂ ਪ੍ਰਦਾਨ ਕਰਨਗੇ ਜਿਸ ਨਾਲ ਦੇਸ਼ ਭਰ ਵਿੱਚ ਉੱਚ-ਗੁਣਵੱਤਾ ਵਾਲੇ ਇਨਕਿਊਬੇਸ਼ਨ, ਬੁਨਿਆਦੀ ਢਾਂਚੇ ਅਤੇ ਮਾਰਗਦਰਸ਼ਨ ਤੱਕ ਬਰਾਬਰ ਪਹੁੰਚ ਯਕੀਨੀ ਹੋਵੇਗੀ।
ਹਰੇਕ ਇਨਕਿਊਬੇਸ਼ਨ ਸੈਂਟਰ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ ਨੂੰ ਹੇਠ ਲਿਖੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ:
1. ਕੋ-ਵਰਕਿੰਗ ਸਪੇਸ, ਏਵੀ/ਡਿਜੀਟਲ ਪ੍ਰਯੋਗਸ਼ਾਲਾਵਾਂ ਅਤੇ ਸਟੂਡੀਓ (ਗ੍ਰੀਨ ਰੂਮ, ਫੋਟੋ/ਵੀਡੀਓ ਉਤਪਾਦਨ ਸਹੂਲਤਾਂ)
2. ਹਾਈ-ਸਪੀਡ ਲੈਨ/ਵਾਈ-ਫਾਈ, ਹੋਸਟਿੰਗ ਸਰਵਰ, ਕਲਾਉਡ ਕ੍ਰੈਡਿਟ (ਏਡਬਲਿਊਐੱਸ/ਗੂਗਲ) ਅਤੇ ਇੰਡੀਆਏਆਈ ਕੰਪਿਊਟ ਸੇਵਾਵਾਂ
3. ਓਟੀਟੀ, ਵੀਐੱਫਐਕਸ, ਵੀਆਰ, ਗੇਮਿੰਗ, ਐਨੀਮੇਸ਼ਨ, ਪ੍ਰਕਾਸ਼ਨ, ਅਤੇ ਪੋਸਟ-ਪ੍ਰੋਡਕਸ਼ਨ ਵਿੱਚ ਸੈਂਡਬੌਕਸ ਟੈਸਟਿੰਗ ਦੇ ਮੌਕੇ
4. ਵਿਸ਼ਵ ਨੇਤਾਵਾਂ ਅਤੇ ਉਦਯੋਗ ਮਾਹਿਰਾਂ ਤੋਂ ਮਾਰਗਦਰਸ਼ਨ ਅਤੇ ਸਲਾਹ
5. ਮਾਸਟਰ ਕਲਾਸਾਂ, ਕੇਂਦ੍ਰਿਤ ਬੂਟਕੈਂਪ, ਪਾਲਿਸੀ ਕਲੀਨਿਕ ਅਤੇ ਨਿਵੇਸ਼ਕ ਸੰਪਰਕ ਸੈਸ਼ਨ
ਆਈਆਈਟੀ, ਟੀ-ਹੱਬ ਅਤੇ ਹੋਰ ਸਥਾਪਿਤ ਇਨਕਿਊਬੇਟਰਾਂ ਨਾਲ ਸਾਂਝੇਦਾਰੀ ਵਿਕਸਿਤ ਕੀਤੀ ਜਾ ਰਹੀ ਹੈ ਤਾਂ ਕਿ ਵਿਆਪਕ ਸਿੱਖਣ ਦੇ ਮੌਕੇ ਅਤੇ ਨਵੀਨਤਾ ਤੱਕ ਪਹੁੰਚ ਪ੍ਰਦਾਨ ਕੀਤੀ ਜਾ ਸਕੇ। ਵੇਵਐਕਸ ਦੇ ਤਹਿਤ ਇਨਕਿਊਬੇਟ ਹੋਣ ਵਾਲੇ ਸਟਾਰਟਅੱਪਸ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਉਣ ਵਾਲੀਆਂ ਮੀਡੀਆ ਇਕਾਈਆਂ, ਜਿਵੇਂ ਦੂਰਦਰਸ਼ਨ, ਆਕਾਸ਼ਵਾਣੀ, ਫਿਲਮ ਐਂਡ ਟੈਲੀਵਿਜ਼ਨ ਇੰਸਟੀਟੀਊਟ ਆਫ ਇੰਡੀਆ, ਪ੍ਰੈੱਸ ਇਨਫਰਮੇਸ਼ਨ ਬਿਊਰੋ, ਪ੍ਰਕਾਸ਼ਨ ਵਿਭਾਗ, ਨਿਊ ਮੀਡੀਆ ਵਿੰਗ ਅਤੇ ਇਲੈਕਟ੍ਰੋਨਿਕ ਮੀਡੀਆ ਮੌਨਿਟਰਿੰਗ ਸੈਂਟਰ ਨਾਲ ਮਿਲ ਕੇ ਕੰਮ ਕਰਨ ਦੇ ਮੌਕੇ ਵੀ ਪ੍ਰਾਪਤ ਹੋਣਗੇ। ਇਨ੍ਹਾਂ ਮੀਡੀਆ ਇਕਾਈਆਂ ਦੁਆਰਾ ਆਊਟਸੋਰਸ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਚੁਣੇ ਹੋਏ ਸਟਾਰਟਅੱਪਸ ਨੂੰ ਤਰਜੀਹ ਵੀ ਦਿੱਤੀ ਜਾ ਸਕਦੀ ਹੈ।
ਅਰਜ਼ੀ ਪ੍ਰਕਿਰਿਆ
ਆਉਣ ਵਾਲੇ ਸਮੂਹ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਸਟਾਰਟਅੱਪ wavex.wavesbazaar.com 'ਤੇ ਜਾ ਕੇ ਡੈਸ਼ਬੋਰਡ ਵਿੱਚ 'ਇਨਕਿਊਬੇਸ਼ਨ ਲਈ ਅਪਲਾਈ ਕਰਨ' ਵਿਕਲਪ ਚੁਣ ਕੇ ਅਤੇ ਆਪਣਾ ਪਸੰਦੀਦਾ ਇਨਕਿਊਬੇਸ਼ਨ ਕੇਂਦਰ ਦੱਸ ਕੇ ਅਪਲਾਈ ਕਰ ਸਕਦੇ ਹਨ।
1. ਸਟਾਰਟਅੱਪਸ ਦੀ ਗਿਣਤੀ: ਹਰੇਕ ਸਥਾਨ 'ਤੇ ਪਹਿਲੇ ਬੈਚ ਲਈ 15 ਸਟਾਰਟਅੱਪਸ ਚੁਣੇ ਜਾਣਗੇ
2. ਮਹੀਨਾਵਾਰ ਫ਼ੀਸ: 8,500 ਰੁਪਏ + ਜੀਐੱਸਟੀ ਪ੍ਰਤੀ ਸਟਾਰਟਅੱਪ
3. ਯੋਗਤਾ: ਮੀਡੀਆ-ਮਨੋਰੰਜਨ ਅਤੇ ਏਵੀਜੀਸੀ-ਐਕਸਆਰ ਖੇਤਰ ਦੇ ਸਟਾਰਟਅੱਪਸ ਨੂੰ ਤਰਜੀਹ ਦਿੱਤੀ ਜਾਵੇਗੀ।
ਵੇਵਐਕਸ ਦੇ ਬਾਰੇ
ਵੇਵਐਕਸ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲਕਦਮੀ ਦੇ ਤਹਿਤ ਇੱਕ ਸਟਾਰਟਅੱਪ ਐਕਸੇਲਰੇਟਰ ਪਲੈਟਫਾਰਮ ਹੈ, ਜਿਸ ਨੂੰ ਮੀਡੀਆ, ਮਨੋਰੰਜਨ ਅਤੇ ਰਚਨਾਤਮਕ ਤਕਨੀਕਾਂ ਵਿੱਚ ਨਵੀਨਤਾ ਨੂੰ ਹੁਲਾਰਾ ਦੇਣ ਲਈ ਬਣਾਇਆ ਗਿਆ ਹੈ। ਆਪਣੇ ਇਨਕਿਊਬੇਟਰਾਂ ਦੇ ਨੈੱਟਵਰਕ ਰਾਹੀਂ, ਵੇਵਐਕਸ ਭਾਰਤ ਦੇ ਅਗਲੀ ਪੀੜ੍ਹੀ ਦੇ ਰਚਨਾਕਾਰਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਲਈ ਬੁਨਿਆਦੀ ਢਾਂਚਾ, ਮਾਰਗਦਰਸ਼ਨ ਅਤੇ ਵਿਸ਼ਵ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਵੇਵਐਕਸ ਦਾ ਇਨਕਿਊਬੇਸ਼ਨ ਮਾਡਲ ਦੋ ਪੜਾਵਾਂ ਵਿੱਚ ਸੰਚਾਲਿਤ ਹੁੰਦਾ ਹੈ:
ਸਰਗਰਮ ਪੜਾਅ: ਕਾਰੋਬਾਰੀ ਮਾਡਲਿੰਗ, ਉਤਪਾਦ ਵਿਕਾਸ, ਬ੍ਰਾਂਡਿੰਗ, ਧਨ ਜੁਟਾਉਣਾ ਅਤੇ ਮੀਡੀਆ ਰੈਗੂਲੇਸ਼ਨ ਵਿੱਚ ਜ਼ਿਆਦਾ ਸਹਾਇਤਾ।
ਅਕਿਰਿਆਸ਼ੀਲ ਪੜਾਅ: ਵੇਵਸ ਬਜ਼ਾਰ ਦੇ ਮਾਧਿਅਮ ਰਾਹੀਂ ਵਿਸ਼ਵ ਪ੍ਰਦਰਸ਼ਨ ਦੇ ਮੌਕਿਆਂ ਅਤੇ ਨਿਵੇਸ਼ਕ/ਉਦਯੋਗ ਨਾਲ ਸਹਿਭਾਗਿਤਾ
ਵੇਵਐਕਸ ਦਾ ਟੀਚਾ, ਵਿਘਨਕਾਰੀ ਮੀਡੀਆ ਨਵੀਨਤਾਵਾਂ ਲਈ ਇੱਕ ਸਮ੍ਰਿੱਧ ਈਕੋਸਿਸਟਮ ਤਿਆਰ ਕਰਨਾ ਹੈ ਅਤੇ ਇਹ ਰਿਵਾਇਤੀ ਇਨਕਿਊਬੇਟਰਾਂ ਅਤੇ ਐਕਸੇਲਰੇਟਰਾਂ ਤੋਂ ਇਸ ਮਾਇਨੇ ਵਿੱਚ ਅਲੱਗ ਹੈ ਕਿ ਇਹ ਸਿਰਫ਼ ਮੌਜੂਦਾ ਉਤਪਾਦਾਂ ਨੂੰ ਹੀ ਨਹੀਂ, ਸਗੋਂ ਸੰਭਾਵੀ ਰੂਪ ਨਾਲ ਸ਼ੁਰੂਆਤੀ ਉੱਦਮਾਂ ਨੂੰ ਵੀ ਸਹਾਇਤਾ ਪ੍ਰਦਾਨ ਕਰਕੇ ਅਵਾਸਤਵਿਕ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ। ਵੇਵਐਕਸ ਨੂੰ ਗੇਮਿੰਗ, ਓਟੀਟੀ, ਏਆਈ-ਸੰਚਾਲਿਤ ਕੰਟੈਂਟ ਨਿਰਮਾਣ ਅਤੇ ਇਮਰਸਿਵ ਤਕਨੀਕਾਂ (ਏਆਰ/ਵੀਆਰ/ਐਕਸਆਰ) ਵਿੱਚ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਉਦਯੋਗ ਵਿੱਚ ਮਾਰਗਦਰਸ਼ਨ, ਰਣਨੀਤਕ ਫੰਡਿੰਗ ਪਹੁੰਚ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਉਨ੍ਹਾਂ ਦੀ ਸਹਾਇਤਾ ਲਈ ਵਿਕਸਿਤ ਕੀਤਾ ਗਿਆ ਹੈ।
****
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜੀਤ
(Release ID: 2170955)
Visitor Counter : 4
Read this release in:
English
,
Gujarati
,
Urdu
,
Hindi
,
Marathi
,
Assamese
,
Bengali
,
Tamil
,
Telugu
,
Kannada
,
Malayalam