ਪ੍ਰਧਾਨ ਮੰਤਰੀ ਦਫਤਰ
ਅਸਾਮ ਦੇ ਦਰਾਂਗ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
14 SEP 2025 4:01PM by PIB Chandigarh
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਅਸਾਮ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਹੋਰ ਜਨਪ੍ਰਤੀਨਿਧੀ ਅਤੇ ਲਗਾਤਾਰ ਬਾਰਸ਼ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤਾ ਵਿੱਚ ਆਪ ਸਾਰੇ ਅਸ਼ੀਰਵਾਦ ਦੇਣ ਆਏ, ਅਜਿਹੇ ਮੇਰੇ ਪਿਆਰੇ ਭਾਈਓ-ਭੈਣੋਂ, ਨਮਸਕਾਰ (नॉमोश्कार)।
ਅਹੋਮਰ ਵਿਕਾਸ਼ ਜਾਤ੍ਰਾਰ ਏਈ ਇਤਿਹਾਸ਼ਿਕ ਦਿਨਟੁਤ ਦਰੰਗਬਾਸੀਰ ਲੌਗਤੇ, ਹਮੌਗ੍ਰ ਔਹੋਮਬਾਸੀਕ ਮਯ ਆਂਤੋਰਿਕ ਓਲੋਗ ਆਰੂ ਓਭਿਨੋਂਦੋਨ ਜੋਨਾਇਸ਼ੁ। (अहोमर बिकाश जात्रार एइ ऐतिहाशिक दिनटुत दरंगबासीर लॉगते, हमॉग्र ऑहोमबासीक मय आन्तोरिक उलोग आरु ओभिनोन्दोन जोनाइशु।)
ਸਾਥੀਓ,
ਆਪ੍ਰੇਸ਼ਨ ਸਿੰਦੂਰ ਦੇ ਬਾਅਦ ਕੱਲ੍ਹ ਮੇਰਾ ਪਹਿਲੀ ਵਾਰ ਅਸਾਮ ਆਉਣਾ ਹੋਇਆ ਹੈ। ਮਾਂ ਕਾਮਾਖਿਆ ਦੇ ਅਸ਼ੀਰਵਾਦ ਨਾਲ ਆਪ੍ਰੇਸ਼ਨ ਸਿੰਦੂਰ ਨੂੰ ਜ਼ਬਰਦਸਤ ਸਫਲਤਾ ਮਿਲੀ। ਇਸ ਲਈ ਅੱਜ ਮਾਂ ਕਾਮਾਖਿਆ ਦੀ ਇਸ ਧਰਤੀ ‘ਤੇ ਆ ਕੇ ਇੱਕ ਵੱਖਰਾ ਹੀ ਪੁੰਨ ਮਹਿਸੂਸ ਹੋ ਰਿਹਾ ਹੈ, ਅਤੇ ਇਹ ਵੀ ਸੋਨੇ ‘ਤੇ ਸੁਹਾਗਾ ਹੈ ਕਿ ਇਸ ਖੇਤਰ ਵਿੱਚ ਅੱਜ ਜਨਮਾਸ਼ਟਮੀ ਮਨਾਈ ਜਾ ਰਹੀ ਹੈ, ਤਾਂ ਆਪ ਸਾਰਿਆਂ ਦੇ ਵਿਚਕਾਰ ਜਨਮਾਸ਼ਟਮੀ ਦੇ ਇਸ ਪਾਵਨ ਪਰਵ ‘ਤੇ ਆਪ ਸਾਰਿਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਲਾਲ ਕਿਲ੍ਹੇ ਤੋਂ ਮੈਂ ਕਿਹਾ ਸੀ, ਚੱਕ੍ਰਧਾਰੀ ਮੋਹਯੇ ਮੰਗਲਦੋਈ ਤਾਂ ਉਹ ਸਥਾਨ ਹੈ, ਜਿੱਥੇ ਸੱਭਿਆਚਾਰ ਦੀ ਤ੍ਰਿਵੇਣੀ ਇਤਿਹਾਸ ਦੇ ਗੌਰਵ ਅਤੇ ਭਵਿੱਖ ਦੀ ਆਸ਼ਾ ਸਾਰਿਆਂ ਦਾ ਸੰਗਮ ਇਕੱਠਿਆਂ ਹੁੰਦਾ ਹੈ। ਇਹ ਖੇਤਰ ਅਸਾਮ ਦੀ ਪਹਿਚਾਣ ਦਾ ਵੀ ਕੇਂਦਰ ਬਿੰਦੂ ਹੈ। ਪ੍ਰੇਰਣਾਨ ਨੂੰ ਯਾਦ ਕੀਤਾ ਸੀ, ਸ਼੍ਰੀਕ੍ਰਿਸ਼ਨ ਨੂੰ ਯਾਦ ਕੀਤਾ ਸੀ, ਅਤੇ ਮੈਂ ਭਵਿੱਖ ਦੀ ਸੁਰੱਖਿਆ ਨੀਤੀ ਵਿੱਚ ਇੱਕ ਸੁਦਰਸ਼ਨ ਚੱਕਰ ਦੀ ਕਲਪਨਾ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ।
ਸਾਥੀਓ,
ਸਾਡਾ ਅਤੇ ਪਰਾਕ੍ਰਮ ਨਾਲ ਭਰੀ ਇਸ ਧਰਤੀ ‘ਤੇ ਆਪ ਸਾਰੀ ਜਨਤਾ ਜਨਾਰਦਨ ਦੇ ਦਰਸ਼ਨ ਕਰਨ ਦਾ ਸੁਭਾਗ ਪਾ ਕੇ ਮੈਂ ਧੰਨ-ਧੰਨ ਹਾਂ।
ਭਰਾਵੋ-ਭੈਣੋਂ,
ਕੁਝ ਦਿਨ ਪਹਿਲਾਂ ਹੀ ਅਸੀਂ ਭਾਰਤ ਰਤਨ ਸ਼ੁਥਾ ਕਾਂਠੋ ਭੂਪੇਂਦਰ ਹਜ਼ਾਰੀ ਜੀ ਦਾ ਜਨਮ ਦਿਵਸ ਮਨਾਇਆ ਹੈ। ਕੱਲ੍ਹ ਉਨ੍ਹਾਂ ਦੇ ਸਨਮਾਨ ਵਿੱਚ ਹੋਏ ਇੱਕ ਬਹੁਤ ਵੱਡੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਮੈਨੂੰ ਮਿਲਿਆ। ਅਸਾਮ ਦੀਆਂ ਅਜਿਹੀਆਂ ਮਹਾਨ ਸੰਤਾਨਾਂ ਨੇ, ਸਾਡੇ ਪੂਰਵਜਾਂ ਨੇ ਜੋ ਸੁਪਨਾ ਦੇਖਿਆ ਸੀ, ਅੱਜ ਬੀਜੇਪੀ ਦੀ ਡਬਲ ਇੰਜਣ ਸਰਕਾਰ ਉਸ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕਰਨ ਵਿੱਚ ਜੁਟੀ ਹੈ।
ਭਰਾਵੋ-ਭੈਣੋਂ,
ਕੱਲ੍ਹ ਜਦੋਂ ਮੈਂ ਭੂਪੇਨ ਦਾ ਜੀ ਦੇ ਜਨਮਦਿਵਸ ਸ਼ਤਾਬਦੀ ਦੇ ਪ੍ਰੋਗਰਾਮ ਵਿੱਚ ਸੀ, ਤਾਂ ਰਾਤ ਨੂੰ ਮੈਨੂੰ ਮੁੱਖ ਮੰਤਰੀ ਜੀ ਨੇ ਇੱਕ ਗੱਲ ਦੱਸੀ ਅਤੇ ਅੱਜ ਸਵੇਰੇ ਮੈਨੂੰ ਉਹ ਵੀਡੀਓ ਵੀ ਦਿਖਾਈ। ਇਹ ਦੇਖ ਕੇ ਮੈਨੂੰ ਬਹੁਤ ਗਹਿਰੀ ਸੱਟ ਵੱਜੀ। ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਬਿਆਨ ਉਨ੍ਹਾਂ ਨੇ ਮੈਨੂੰ ਦਿਖਾਇਆ। ਜਿਸ ਦਿਨ ਭਾਰਤ ਸਰਕਾਰ ਨੇ ਇਸ ਦੇਸ਼ ਦੇ ਮਹਾਨ ਸਪੂਤ, ਅਸਾਮ ਦੇ ਗੌਰਵ ਭੂਪੇਨ ਦਾ ਹਜ਼ਾਰਿਕਾ ਜੀ ਨੂੰ ਭਾਰਤ ਰਤਨ ਦਿੱਤਾ, ਉਸ ਦਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਬਿਆਨ ਦਿੱਤਾ ਸੀ, ਉਸ ਸਮੇਂ ਮੇਰੇ ਧਿਆਨ ਵਿੱਚ ਨਹੀਂ ਆਇਆ ਸੀ, ਅੱਜ ਮੈਨੂੰ ਉਹ ਦਿਖਾਇਆ ਗਿਆ, ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਸੀ, ਇਹ ਮੋਦੀ ਨੱਚਣ ਗਾਉਣ ਵਾਲਿਆਂ ਨੂੰ ਭਾਰਤ ਰਤਨ ਦੇ ਰਿਹਾ ਹੈ।
ਸਾਥੀਓ,
1962 ਵਿੱਚ ਚਾਈਨਾ ਦੇ ਨਾਲ ਜੋ ਜੰਗ ਹੋਈ, ਉਸ ਦੇ ਬਾਅਦ ਪੰਡਿਤ ਨਹਿਰੂ ਨੇ ਜੋ ਕਿਹਾ ਸੀ, ਉਹ ਜ਼ਖਮ ਨੌਰਥ ਈਸਟ ਦੇ ਲੋਕਾਂ ਦੇ ਉਹ ਜ਼ਖਮ ਅੱਜ ਵੀ ਨਹੀਂ ਭਰੇ ਹਨ, ਅਤੇ ਉਸ ਜ਼ਖਮ ‘ਤੇ ਕਾਂਗਰਸ ਦੀ ਮੌਜੂਦਾ ਪੀੜ੍ਹੀ ਵੀ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਆਮ ਤੌਰ ‘ਤੇ ਮੈਨੂੰ ਕਿੰਨੀਆਂ ਹੀ ਗਾਲ੍ਹਾਂ ਕੱਢਣ, ਮੈਂ ਤਾਂ ਭਗਵਾਨ ਸ਼ਿਵ ਦਾ ਭਗਤ ਹਾਂ, ਸਾਰਾ ਜਹਿਰ ਨਿਗਲ ਦਿੰਦਾ ਹਾਂ। ਲੇਕਿਨ ਬੇਸ਼ਰਮੀ ਦੇ ਨਾਲ ਜਦੋਂ ਕਿਸੇ ਹੋਰ ਦਾ ਅਪਮਾਨ ਹੁੰਦਾ ਹੈ, ਤਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ ਹੈ। ਤੁਸੀਂ ਮੈਨੂੰ ਦੱਸੋ ਭੂਪੇਨ ਦਾ ਨੂੰ ਭਾਰਤ ਰਤਨ ਦੇਣ ਦਾ ਮੇਰਾ ਫੈਸਲਾ ਸਹੀ ਹੈ ਕਿ ਨਹੀਂ ਹੈ? ਪੂਰੀ ਤਾਕਤ ਨਾਲ ਦੱਸੋ ਸਹੀ ਹੈ ਕਿ ਨਹੀਂ ਹੈ? ਭੂਪੇਨ ਦਾ ਨੂੰ ਭਾਰਤ ਰਤਨ ਦਿੱਤਾ, ਉਸ ਦਾ ਕਾਂਗਰਸ ਨੇ ਮਜਾਕ ਉਡਾਇਆ, ਉਹ ਗਲਤ ਕੀਤਾ ਕਿ ਨਹੀਂ ਕੀਤਾ? ਅਸਾਮ ਦੇ ਬੇਟੇ ਦਾ, ਭਾਰਤ ਦੇ ਸਪੂਤ ਦਾ ਕਾਂਗਰਸ ਇਸ ਤਰ੍ਹਾਂ ਅਪਮਾਨ ਕਰਦੀ ਹੈ, ਬਹੁਤ ਦਰਦ ਹੁੰਦਾ ਹੈ।
ਸਾਥੀਓ,
ਮੈਂ ਜਾਣਦਾ ਹਾਂ, ਇਨ੍ਹਾਂ ਦਾ ਪੂਰਾ ਈਕੋਸਿਸਟਮ ਅੱਜ ਟੁੱਟ ਪਵੇਗਾ ਮੇਰੇ ਉੱਪਰ, ਕਿ ਮੋਦੀ ਫਿਰ ਤੋਂ ਰੋਣਾ ਰੋਨੇ ਲੱਗਾ। ਮੇਰੇ ਲਈ ਤਾਂ ਜਨਤਾ ਜਨਾਰਦਨ ਹੀ ਮੇਰਾ ਭਗਵਾਨ ਹੈ, ਅਤੇ ਮੇਰੇ ਭਗਵਾਨ ਦੇ ਕੋਲ ਜਾ ਕੇ, ਮੇਰੀ ਆਤਮਾ ਦੀ ਆਵਾਜ਼ ਉੱਥੇ ਨਹੀਂ ਨਿਕਲੇਗੀ ਤਾਂ ਕਿੱਥੇ ਨਿਕਲੇਗੀ? ਇਹੀ ਮੇਰੇ ਮਾਲਕ ਹਨ, ਇਹੀ ਮੇਰੇ ਪੂਜਨੀਕ ਹਨ, ਇਹੀ ਮੇਰਾ ਰਿਮੋਟ ਕੰਟਰੋਲ ਹਨ, ਮੇਰਾ ਹੋਰ ਕੋਈ ਰਿਮੋਟ ਕੰਟਰੋਲ ਨਹੀਂ ਹੈ। 140 ਕਰੋੜ ਦੇਸ਼ਵਾਸੀ ਮੇਰਾ ਰਿਮੋਟ ਕੰਟਰੋਲ ਹਨ। ਅਤੇ ਇਨ੍ਹਾਂ ਦਾ ਤਾਂ ਹੰਕਾਰ ਇੰਨਾ ਹੈ ਕਿ ਨਾਮਦਾਰ ਜਦੋਂ ਕਾਮਦਾਰ ਦੀ ਪਿਟਾਈ ਕਰਦੇ ਹਨ ਅਤੇ ਦਰਦ ਕਾਰਨ ਜੇਕਰ ਕਾਮਦਾਰ ਦੇ ਮੂੰਹ ਤੋਂ ਦਰਦ ਦੀ ਆਵਾਜ਼ ਨਿਕਲ ਜਾਵੇ, ਤਾਂ ਉਸ ‘ਤੇ ਜ਼ਿਆਦਾ ਜ਼ੁਲਮ ਕਰਦੇ ਹਨ, ਕਿ ਤੁਹਾਨੂੰ ਰੋਣ ਦਾ ਵੀ ਅਧਿਕਾਰ ਨਹੀਂ ਹੈ, ਤੁਸੀਂ ਨਾਮਦਾਰ ਦੇ ਸਾਹਮਣੇ ਕਾਮਦਾਰ ਹੋ ਕੇ ਕਿਵੇਂ ਰੋ ਸਕਦੇ ਹੋ? ਅਜਿਹਾ ਹੰਕਾਰ ਜਨਤਕ ਜੀਵਨ ਵਿੱਚ ਸ਼ੋਭਾ ਨਹੀਂ ਦਿੰਦਾ ਹੈ। ਅਸਾਮ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ, ਸੰਗੀਤ ਪ੍ਰੇਮੀ ਲੋਕਾਂ ਨੇ, ਕਲਾ ਪ੍ਰੇਮੀ ਲੋਕਾਂ ਨੇ, ਭਾਰਤ ਦੀ ਆਤਮਾ ਦੇ ਲਈ ਜੀ ਜਾਨ ਲਗਾਉਣ ਵਾਲੇ ਲੋਕਾਂ ਨੇ ਕਾਂਗਰਸ ਤੋਂ ਜਵਾਬ ਮੰਗਣਾ ਚਾਹਿਆ ਕਿ ਤੁਸੀਂ ਭੂਪੇਨ ਦਾ ਦਾ ਅਪਮਾਨ ਕਿਉਂ ਕੀਤਾ?
ਭਰਾਵੋ-ਭੈਣੋਂ,
ਅਸਾਮ ਦੀ ਇਸ ਸੱਭਿਆਚਾਰਕ ਵਿਰਾਸਤ ਦਾ ਸਨਮਾਨ-ਸੰਭਾਲ ਅਤੇ ਅਸਾਮ ਦਾ ਤੇਜ਼ ਵਿਕਾਸ, ਇਹ ਡਬਲ ਇੰਜਣ ਸਰਕਾਰ ਦੀ ਤਰਜੀਹ ਰਹੀ ਹੈ। ਜਰਾ ਐੱਸਪੀਜੀ ਦੇ ਲੋਕ ਕੋਈ ਭਾਈ ਉਹ ਚਿੱਤਰ ਬਣਾਕੇ ਲਿਆਏ ਹਨ, ਉਹ ਸ਼ਾਇਦ ਦੇਣਾ ਚਾਹੁੰਦੇ ਹਨ, ਜੋ ਚਿੱਤਰ ਬਣਾ ਕੇ ਲਿਆਏ ਹਨ, ਉਨ੍ਹਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਪਿੱਛੇ ਆਪਣਾ ਨਾਮ ਪਤਾ ਲਿਖ ਲਓ, ਮੈਂ ਜ਼ਰੂਰ ਤੁਹਾਨੂੰ ਚਿੱਠੀ ਲਿਖਾਂਗਾ, ਬਹੁਤ ਸੋਹਣੀ ਤਸਵੀਰ ਤੁਸੀਂ ਮੇਰੀ ਮਾਂ ਦੀ ਵੀ ਤਸਵੀਰ ਬਣਾਈ ਹੈ। ਅਸਾਮ ਦਾ ਇਹ ਪਿਆਰ ਮੈਂ ਕਦੇ ਭੁੱਲ ਨਹੀਂ ਸਕਦਾ ਹਾਂ। ਉਹ ਇੱਕ ਨੌਜਵਾਨ ਕਦੋਂ ਤੋਂ ਇੱਕ ਗਮੌਛਾ (ਗਮਛਾ) ਲੈ ਕੇ ਖੜ੍ਹਾ ਹੈ, ਉਹ ਵੀ ਲੈ ਲਓ,
ਮੇਰੇ ਲਈ ਤਾਂ ਇਹ ਜਨਮਾਸ਼ਟਮੀ ਦਾ ਪ੍ਰਸਾਦ ਹੈ। ਅਸਾਮ ਦੀ ਕੋਈ ਗ਼ਰੀਬ ਮਾਂ ਨੇ ਇਹ ਗਮਛਾ ਬਣਾਇਆ ਹੋਵੇਗਾ। ਬਹੁਤ-ਬਹੁਤ ਧੰਨਵਾਦ ਭਈਆ, ਤੁਹਾਡੇ ਇਸ ਪ੍ਰਸਾਦ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ, ਮੈਨੂੰ ਮਿਲ ਜਾਵੇਗਾ, ਦੇ ਦਿਓ ਭਈਆ, ਮਿਲ ਜਾਵੇਗਾ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ। ਇੱਕ ਹੋਰ ਵੀ ਹੈ ਲੈ ਲਓ ਸ਼ਾਇਦ ਉਹ ਹੇਮੰਤਾ ਨੂੰ ਦੇਣਾ ਚਾਹੁੰਦਾ ਹੈ, ਹੇਮੰਤਾ ਨੂੰ ਦੇਣਾ ਚਾਹੁੰਦਾ ਹੈ। ਠੀਕ ਹੈ ਜਿੱਥੇ ਜਾਣਾ ਹੈ, ਸਹੀ ਜਗ੍ਹਾ ‘ਤੇ ਜਾਏਗਾ, ਤੁਹਾਡੇ ਪਿਆਰ ਦੇ ਲਈ ਬਹੁਤ ਧੰਨਵਾਦ ਨੌਜਵਾਨ। ਦੇਖੋ ਕਾਫੀ ਬੱਚੇ ਕੁਝ ਚਿੱਤਰ ਬਣਾ ਕੇ ਲਿਆਏ ਹਨ, ਜਰਾ ਲੈ ਲਓ ਭਈ, ਇੰਨਾ ਪਿਆਰ ਬਰਸਾ ਰਹੇ ਹਨ ਲੋਕ। ਇਹ ਛੋਟੇ-ਛੋਟੇ ਬਾਲਕ, ਅਜਿਹਾ ਸੁਭਾਗ ਕਿੱਥੇ ਮਿਲਦਾ ਹੈ ਭਈ। ਥੈਂਕ ਯੂ ਦੋਸਤ, ਥੈਂਕ ਯੂ ਭਈਆ, ਤੁਸੀਂ ਦੋਨੋਂ ਭਾਈ ਹੋ ਕੀ, ਨਹੀਂ, ਵਾਹ ਤਾਂ ਦੋਨੋਂ ਕਾਲੀ ਟੀ-ਸ਼ਰਟ ਪਾ ਕੇ ਆਏ ਹੋ। ਲੇਕਿਨ ਬਹੁਤ-ਬਹੁਤ ਧੰਨਵਾਦ ਦੋਸਤੋ।
ਸਾਥੀਓ,
ਸਰਕਾਰ ਅਤੇ ਅਸਾਮ ਵਾਸੀਆਂ ਦੇ ਸਾਂਝੇ ਯਤਨਾਂ ਨਾਲ ਅੱਜ ਅਸਾਮ ਦੇਸ਼ ਅਤੇ ਦੁਨੀਆ ਵਿੱਚ ਧੂਮ ਮਚਾ ਰਿਹਾ ਹੈ। ਦੇਖੋ ਭਾਈ ਇਹ ਬੇਟੀ ਕੁਝ ਲੈ ਕੇ ਆਈ ਹੈ, ਲੈ ਲਓ, ਬੇਟੀ ਨੂੰ ਤਾਂ ਬਿਲਕੁਲ ਨਿੜਾਸ਼ ਨਹੀਂ ਕਰ ਸਕਦੇ, ਥੈਂਕ ਯੂ ਬੇਟਾ, ਬੇਟਾ ਤੁਸੀਂ ਆਪਣਾ ਨਾਂ ਲਿਖਿਆ ਹੈ ਪਿੱਛੇ, ਜੇਕਰ ਤੁਸੀਂ ਨਾਮ ਲਿਖਿਆ ਹੈ ਤਾਂ ਮੈਂ ਚਿੱਠੀ ਲਿਖਾਂਗਾ, ਆਪਣਾ ਨਾਮ ਪਤਾ ਲਿਖ ਦੋ ਬੇਟਾ।
ਸਾਥੀਓ,
ਅੱਜ ਭਾਰਤ, ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਗ੍ਰੋ ਕਰਨ ਵਾਲਾ ਦੇਸ਼ ਹੈ, ਉੱਥੇ ਹੀ ਅਸਾਮ ਵੀ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਗ੍ਰੋ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਇੱਕ ਸਮਾਂ ਸੀ ਜਦੋਂ ਅਸਾਮ ਵਿਕਾਸ ਵਿੱਚ ਪਿਛੜਿਆ ਹੋਇਆ ਸੀ, ਦੇਸ਼ ਦੇ ਨਾਲ ਕਦਮ ਨਾਲ ਕਦਮ ਨਹੀਂ ਮਿਲਾ ਪਾ ਰਿਹਾ ਸੀ, ਪਰ ਅੱਜ ਅਸਾਮ ਲਗਭਗ 13 ਪਰਸੈਂਟ ਦੀ ਗ੍ਰੋਥ ਰੇਟ ਨਾਲ ਅੱਗੇ ਵਧ ਰਿਹਾ ਹੈ। ਬੇਟਾ ਬਹੁਤ-ਬਹੁਤ ਧੰਨਵਾਦ।
ਸਾਥੀਓ,
13 ਪਰਸੈਂਟ ਗ੍ਰੋਥ, 13 ਫੀਸਦੀ ਗ੍ਰੋਥ, ਇਹ ਬਹੁਤ ਵੱਡੀ ਅਚੀਵਮੈਂਟ ਹੈ, ਇਹ ਤੁਹਾਡੀ ਅਚੀਵਮੈਂਟ ਹੈ, ਹੋ ਜਾਵੇ ਤਾਲੀ, ਅੱਜ ਤੁਹਾਡੇ ਨਾਮ ‘ਤੇ। ਸਾਡੇ ਨਾਮ ‘ਤੇ ਤਾਂ ਤੁਸੀਂ ਬਹੁਤ ਤਾੜੀਆਂ ਵਜਾਉਂਦੇ ਹੋ, ਮੈਂ ਅੱਜ ਤੁਹਾਡੇ ਪਸੀਨੇ ’ਤੇ ਤਾੜੀ ਵਜਾਉਣਾ ਚਾਹੁੰਦਾ ਹਾਂ। ਇਹ ਸਫ਼ਲਤਾ ਅਸਾਮ ਵਾਸੀਆਂ ਦੀ ਮਿਹਨਤ ਅਤੇ ਬੀਜੇਪੀ ਦੀ ਡਬਲ ਇੰਜਣ ਸਰਕਾਰ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਮੈਨੂੰ ਖੁਸ਼ੀ ਹੈ ਕਿ ਅਸਾਮ ਦੀ ਜਨਤਾ ਇਸ ਪਾਰਟਨਰਸ਼ਿਪ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸ ਲਈ ਤਾਂ ਹਰ ਚੋਣਾਂ ਵਿੱਚ ਹੇਮੰਤ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਾਰ-ਵਾਰ ਭਾਰੀ ਸਮਰਥਨ ਮਿਲ ਰਿਹਾ ਹੈ। ਹਾਲ ਵਿੱਚ ਹੋਈਆਂ ਪੰਚਾਇਤ ਚੋਣਾਂ ਵਿੱਚ ਵੀ ਅਸਾਮ ਨੇ ਸਾਨੂੰ ਸਾਰਿਆਂ ਨੂੰ ਇਤਿਹਾਸਕ ਜਿੱਤ ਦਿਲਾਈ ਹੈ, ਆਪਣਾ ਅਸ਼ੀਰਵਾਦ ਦਿੱਤਾ ਹੈ।
ਸਾਥੀਓ,
ਭਾਜਪਾ ਸਰਕਾਰ, ਅਸਾਮ ਨੂੰ ਭਾਰਤ ਦੇ ਵਿਕਾਸ ਦਾ ਗ੍ਰੋਥ ਇੰਜਣ ਬਣਾਉਣ ਦੇ ਟੀਚੇ ਦੇ ਨਾਲ ਕੰਮ ਕਰ ਰਹੀ ਹੈ। ਅੱਜ ਦਾ ਇਹ ਪ੍ਰੋਗਰਾਮ ਵੀ ਸਾਡੇ ਇਸੇ ਸੰਕਲਪ ਦਾ ਹਿੱਸਾ ਹੈ। ਹੁਣੇ ਕੁਝ ਦੇਰ ਪਹਿਲੇ, ਇਸ ਮੰਚ ਤੋਂ ਕਰੀਬ ਸਾਢੇ 6 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਹੋਇਆ ਹੈ। ਸਾਡੀ ਡਬਲ ਇੰਜਣ ਸਰਕਾਰ, ਅਸਾਮ ਨੂੰ ਟੌਪ ਦੇ ਕਨੈਕਟਿਡ ਸਟੇਟ, ਅਤੇ ਟੌਪ ਦੇ ਹੈਲਥਕੇਅਰ ਹੱਬ ਦੇ ਰੂਪ ਵਿੱਚ ਵਿਕਸਿਤ ਕਰ ਰਹੀ ਹੈ। ਇਹ ਪ੍ਰੋਜੈਕਟਸ, ਇਸੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੇ। ਤੁਹਾਨੂੰ ਸਾਰਿਆਂ ਨੂੰ ਦਰਾਂਗ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਲਈ, ਹਾਈਵੇਅ ਦੇ ਲਈ, ਰਿੰਗ ਰੋਡ ਦੇ ਲਈ ਬਹੁਤ-ਬਹੁਤ ਵਧਾਈ।
ਸਾਥੀਓ,
ਪੂਰਾ ਦੇਸ਼ ਅੱਜ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਇਕਜੁੱਟ ਹੋ ਕੇ ਅੱਗੇ ਵਧ ਰਿਹਾ ਹੈ। ਖਾਸ ਤੌਰ ‘ਤੇ ਸਾਡੇ ਜੋ ਨੌਜਵਾਨ ਸਾਥੀ ਹਨ, ਉਨ੍ਹਾਂ ਲਈ ਵਿਕਸਿਤ ਭਾਰਤ ਸੁਪਨਾ ਵੀ ਹੈ ਅਤੇ ਸੰਕਲਪ ਵੀ ਹੈ। ਅਤੇ ਇਸ ਸੰਕਲਪ ਦੀ ਸਿੱਧੀ ਵਿੱਚ, ਸਾਡੇ ਨੌਰਥ ਈਸਟ ਦੀ ਬਹੁਤ ਵੱਡੀ ਭੂਮਿਕਾ ਹੈ। ਇਹ ਮੈਂ ਸਿਰਫ਼ ਇਸ ਲਈ ਨਹੀਂ ਕਹਿ ਰਿਹਾ ਹਾਂ ਕਿ ਮੈਨੂੰ ਤੁਸੀਂ ਲੋਕਾਂ ਦੇ ਪ੍ਰਤੀ ਬਹੁਤ ਪਿਆਰ ਹੈ, ਬਹੁਤ ਸਨਮਾਨ ਹੈ, ਨੌਰਥ ਈਸਟ ਦੇ ਪ੍ਰਤੀ ਮੇਰਾ ਲਗਾਓ ਹੈ, ਸਿਰਫ਼ ਇਸ ਲਈ ਨਹੀਂ ਕਹਿ ਰਿਹਾ ਹਾਂ, ਮੈਂ ਇਸ ਲਈ ਕਹਿ ਰਿਹਾ ਹਾਂ, ਇਸ ਦੇ ਪਿੱਛੇ ਠੋਸ ਕਾਰਨ ਹਨ। ਆਜ਼ਾਦੀ ਦੇ ਬਾਅਦ, ਵੱਡੇ ਸ਼ਹਿਰ, ਵੱਡੀ ਇਕੌਨਮੀ, ਵੱਡੇ-ਵੱਡੇ ਕਾਰਖਾਨੇ, ਪੱਛਮ ਅਤੇ ਦੱਖਣ ਭਾਰਤ ਵਿੱਚ ਹੀ ਵਿਕਸਿਤ ਹੋਏ। ਇਸ ਦੌਰਾਨ ਪੂਰਬੀ ਭਾਰਤ ਦਾ ਬਹੁਤ ਵੱਡਾ ਇਲਾਕਾ, ਬਹੁਤ ਵੱਡੀ ਆਬਾਦੀ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਈ। ਹੁਣ ਭਾਜਪਾ ਸਰਕਾਰ, ਇਸ ਸਥਿਤੀ ਨੂੰ ਬਦਲ ਰਹੀ ਹੈ। 21ਵੀਂ ਸਦੀ ਦੇ 25 ਵਰ੍ਹੇ ਬੀਤ ਚੁੱਕੇ ਹਨ। ਜਿਸ 21ਵੀਂ ਸਦੀ ਦੇ ਅਸੀਂ ਗੀਤ ਗਾਉਂਦੇ ਰਹੇ ਹਾਂ ਨਾ, ਕਾਂਗਰਸ ਦੇ ਜ਼ਮਾਨੇ ਤੋਂ ਸੁਣ ਰਹੇ ਸੀ, 21ਵੀਂ ਸਦੀ ਆ ਰਹੀ ਹੈ, 21ਵੀਂ ਸਦੀ ਆ ਰਹੀ ਹੈ, ਆ ਕੇ ਵੀ ਇੱਕ ਚੌਥਾਈ ਸਮਾਂ ਤਾਂ ਪੂਰਾ ਹੋ ਗਿਆ। ਹੁਣ 21ਵੀਂ ਸਦੀ ਦਾ ਇਹ ਅਗਲਾ ਹਿੱਸਾ ਈਸਟ ਦਾ ਹੈ, ਨੌਰਥ ਈਸਟ ਦਾ ਹੈ। ਹੁਣ ਤੁਹਾਡਾ ਟਾਈਮ ਆਇਆ ਹੈ, ਅਸਾਮ ਦਾ, ਨੌਰਥ ਈਸਟ ਦਾ ਸਮਾਂ ਆਇਆ ਹੈ, ਤੁਹਾਡਾ ਸਮਾਂ ਆਇਆ ਹੈ। ਮੇਰੇ ਨੌਜਵਾਨੋ ਹੁਣ ਸਮਾਂ ਤੁਹਾਡੀ ਮੁੱਠੀ ਵਿੱਚ ਹੈ। ਭਈ ਇੱਕ ਹੋਰ ਬੱਚਾ ਕੁਝ ਲੈ ਕੇ ਆ ਗਿਆ, ਲੈ ਲਓ ਭਾਈ, ਹਣ ਇਹ ਲੋਕ ਵੀ ਮੇਰੀ ਮੁਸੀਬਤ ਜਾਣ ਲੈਂਦੇ ਹਨ। ਮਾਂ ਦਾ ਚਿੱਤਰ ਲੈ ਕੇ ਆਉਂਦੇ ਹਨ, ਤਾਂ ਮਨ ਕਰਦਾ ਹੈ ਬਸ ਲੈ ਲਵਾਂ। ਦੇ ਦੋ ਬੇਟੇ ਇਹ ਮੇਰੇ ਨਾਲ ਹੀ ਹਨ, ਪਿੱਛੇ ਆਪਣਾ ਨਾਮ ਪਤਾ ਲਿਖ ਦੇਣਾ, ਮੈਂ ਕਲੈਕਟ ਕਰ ਲਵਾਂਗਾ, ਤੁਹਾਨੂੰ ਚਿੱਠੀ ਲਿਖਾਂਗਾ। ਜਰਾ ਇਹ ਲੈ ਕੇ ਦੇ ਦਿਓ ਭਈ ਐੱਸਪੀਜੀ ਵਾਲਿਆਂ ਨੂੰ।
ਸਾਥੀਓ,
ਕਿਸੇ ਵੀ ਖੇਤਰ ਦੇ ਤੇਜ਼ ਵਿਕਾਸ ਦੇ ਲਈ ਤੇਜ਼ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ। ਇਸ ਲਈ ਸਾਡੀ ਸਰਕਾਰ ਦਾ ਬਹੁਤ ਅਧਿਕ ਫੋਕਸ ਨੌਰਥ ਈਸਟ ਵਿੱਚ ਕਨੈਕਟੀਵਿਟੀ ‘ਤੇ ਹੋ ਰਿਹਾ ਹੈ। ਰੋਡ, ਰੇਲ, ਏਅਰ, ਜਿਹੀ ਫਿਜੀਕਲ ਕਨੈਕਟੀਵਿਟੀ, 5G ਇੰਟਰਨੈੱਟ, ਬ੍ਰੌਡਬੈਂਡ ਜਿਹੀ ਡਿਜੀਟਲ ਕਨੈਕਟੀਵਿਟੀ, ਇਸ ਨਾ ਤੁਹਾਨੂੰ ਲੋਕਾਂ ਨੂੰ ਸੁਵਿਧਾ ਮਿਲੀ, ਜੀਵਨ ਅਸਾਨ ਹੋਇਆ, ਬਿਜ਼ਨੈਸ ਕਰਨਾ ਅਸਾਨ ਹੋਇਆ, ਇਸ ਕਨੈਕਟੀਵਿਟੀ ਨਾਲ ਤੁਹਾਡੇ ਲੋਕਾਂ ਲਈ ਘੁੰਮਣਾ-ਫਿਰਨਾ ਅਸਾਨ ਹੋਇਆ, ਟੂਰਿਜ਼ਮ ਦਾ ਵਿਸਤਾਰ ਹੋਇਆ, ਅਤੇ ਇਸ ਨੇ ਇੱਥੋਂ ਦੇ ਸਾਡੇ ਨੌਜਵਾਨਾਂ ਲਈ ਨੌਕਰੀ ਦੇ, ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਾਏ।
ਸਾਥੀਓ,
ਕਨੈਕਟੀਵਿਟੀ ਦੇ ਇਸ ਮਹਾਅਭਿਆਨ ਦਾ ਅਸਾਮ ਨੂੰ ਵੀ ਬਹੁਤ ਲਾਭ ਮਿਲਿਆ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਆਜ਼ਾਦੀ ਦੇ 6 ਦਹਾਕਿਆਂ ਤੱਕ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਰਹੀ, ਅਸਾਮ ਵਿੱਚ ਦਹਾਕਿਆਂ ਤੱਕ ਕਾਂਗਰਸ ਰਹੀ, ਲੇਕਿਨ ਕਾਂਗਰਸ ਨੇ 60-65 ਵਰ੍ਹਿਆਂ ਵਿੱਚ ਬ੍ਰਾਹਮਪੁੱਤਰ ‘ਤੇ ਸਿਰਫ਼ ਤਿੰਨ ਪੁਲ ਬਣਾਏ, 60-65 ਸਾਲ ਵਿੱਚ ਤਿੰਨ। ਫਿਰ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਅਤੇ ਇੱਕ ਦਹਾਕੇ ਵਿੱਚ ਸਾਡੀ ਸਰਕਾਰ ਨੇ ਛੇ ਵੱਡੇ ਬ੍ਰਿਜ ਬਣਾ ਦਿੱਤੇ, ਛੇ ਵੱਡੇ ਬ੍ਰਿਜ। ਹੁਣ ਮੈਨੂੰ ਦੱਸੋਂ, ਇੰਨਾ ਕੰਮ ਕਰਾਂਗੇ ਤਾਂ ਤੁਸੀਂ ਖੁਸ਼ ਹੋਵੋਗੇ ਕਿ ਨਹੀਂ ਹੋਵੇਗੇ ? ਤੁਹਾਡੇ ਅਸ਼ੀਰਵਾਦ ਮਿਲਣਗੇ ਕੀ ਨਹੀਂ ਮਿਲਣਗੇ? ਤੁਹਾਡਾ ਪਿਆਰ ਮਿਲੇਗਾ ਕਿ ਨਹੀਂ ਮਿਲੇਗਾ। ਤੁਸੀਂ ਖੁਸ਼ ਹੈ ਨਾ? ਮੈਂ ਹੋਰ ਵੀ ਕੰਮ ਕਰਨਾ ਚਾਹੁੰਦਾ ਹਾਂ, ਬਸ ਅਸ਼ੀਰਵਾਦ ਦਿੰਦੇ ਰਹੋ। ਅੱਜ ਵੀ ਕੁਰੁਵਾ-ਨਾਰੇਂਗੀ ਬ੍ਰਿਜ ਦਾ ਉਦਘਾਟਨ ਹੋਇਆ ਹੈ। ਇਸ ਬ੍ਰਿਜ ਤੋਂ ਗੁਵਾਹਾਟੀ ਅਤੇ ਦਰਾਂਗ ਦੇ ਵਿਚਕਾਰ ਦੀ ਦੂਰੀ ਕੁਝ ਹੀ ਮਿੰਟ ਦੀ ਹੋ ਜਾਵੇਗੀ। ਇਸ ਨਾਲ ਆਮ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ, ਟ੍ਰਾਂਸਪੋਰਟੇਸ਼ਨ ਸਸਤਾ ਹੋਵੇਗਾ, ਟਾਈਮ ਘੱਟ ਲਗੇਗਾ, ਟ੍ਰੈਫਿਕ ਦੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ, ਅਤੇ ਇਸ ਦੇ ਕਾਰਨ ਕੀਮਤਾਂ ਵੀ ਘੱਟ ਹੁੰਦੀਆਂ ਹਨ।
ਸਾਥੀਓ,
ਨਵੀਂ ਰਿੰਗ ਰੋਡ ਨਾਲ ਤੁਹਾਡਾ ਬਹੁਤ ਫਾਇਦਾ ਹੋਵੇਗਾ। ਜਦੋਂ ਇਹ ਬਣ ਜਾਵੇਗੀ ਤਾਂ ਉੱਪਰੀ ਅਸਾਮ ਦੀ ਤਰਫ਼ ਜਾਣ ਵਾਲੀਆਂ ਗੱਡੀਆਂ ਨੂੰ ਸ਼ਹਿਰ ਵਿੱਚ ਆਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਇਹ ਰਿੰਗ ਰੋਡ, 5 ਨੈਸ਼ਨਲ ਹਾਈਵੇਅਜ਼, 2 ਸਟੇਟ ਹਾਈਵੇਅਜ਼, ਇੱਕ ਏਅਰਪੋਰਟ, ਤਿੰਨ ਰੇਲਵੇ ਸਟੇਸ਼ਨ ਅਤੇ ਇੱਕ ਇਨਲੈਂਡ ਵਾਟਰ ਟਰਮੀਨਲ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇਗਾ। ਯਾਨੀ ਅਸਾਮ ਵਿੱਚ ਪਹਿਲੀ ਵਾਰ ਸੀਮਲੈਸ ਮਲਟੀ-ਮਾਡਲ ਕਨੈਕਟੀਵਿਟੀ ਦਾ ਪੂਰਾ ਨੈੱਟਵਰਕ ਬਣੇਗਾ। ਇਹ ਹੈ-ਡਬਲ ਇੰਜਣ ਦੀ ਬੀਜੇਪੀ ਸਰਕਾਰ ਦਾ ਵਿਕਾਸ ਦਾ ਮਾਡਲ।
ਸਾਥੀਓ,
ਅਸੀਂ ਅੱਜ ਦੀ ਹੀ ਨਹੀਂ, ਸਗੋਂ ਅਗਲੇ 25-50 ਵਰ੍ਹਿਆਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਦੇਸ਼ ਨੂੰ ਤਿਆਰ ਕਰ ਰਹੇ ਹਾਂ, ਕਿਉਂਕਿ 2047 ਜਦੋਂ ਆਜ਼ਾਦੀ ਦੇ 100 ਵਰ੍ਹੇ ਹੋਣਗੇ ਨਾ,ਵਿਕਸਿਤ ਭਾਰਤ ਬਣਾ ਕੇ ਰਹਿਣਾ ਹੈ ਦੋਸਤੋਂ। ਤੁਹਾਡੇ ਲਈ ਬਣਾਉਣਾ ਹੈ, ਤੁਹਾਡੇ ਬੱਚਿਆਂ ਲਈ ਬਣਾਉਣਾ ਹੈ, ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਬਣਾਉਣਾ ਹੈ। ਇਸੇ ਕੜੀ ਵਿੱਚ ਮੈਂ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਸੀ ਕਿ ਹੁਣ GST ਵਿੱਚ ਨੈਕਸਟ ਜੈਨਰੇਸ਼ਨ ਰਿਫੌਰਮ ਹੋਵੇਗਾ। ਅੱਜ ਮੈਂ ਇਸ ਰਿਫੌਰਮ ਦੀ ਖੁਸ਼ਖਬਰੀ ਦੇ ਨਾਲ ਤੁਹਾਡੇ ਦਰਮਿਆਨ ਆਇਆ ਹਾਂ। ਅੱਜ ਤੋਂ ਠੀਕ 9 ਦਿਨ ਬਾਅਦ, ਨਵਰਾਤਰੀ ਦਾ ਪਹਿਲਾ ਦਿਨ ਹੋਵੇਗਾ, GST ਦੀਆਂ ਦਰਾਂ ਬਹੁਤ ਘੱਟ ਹੋ ਜਾਣਗੀਆਂ। ਅਤੇ ਇਸ ਨਾਲ ਅਸਾਮ ਦੇ, ਦੇਸ਼ ਦੇ ਹਰ ਪਰਿਵਾਰ ਨੂੰ ਫਾਇਦਾ ਹੋਵੇਗਾ, ਰੋਜ਼ਾਨਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਸਸਤੀਆਂ ਹੋਣ ਜਾਣਗੀਆਂ। ਅਸੀਂ ਸੀਮੇਂਟ ‘ਤੇ ਟੈਕਸ ਘੱਟ ਕੀਤਾ ਹੈ, ਇਸ ਦੇ ਲਈ ਜਿਸ ਨੂੰ ਘਰ ਬਣਾਉਣਾ ਹੈ, ਉਸ ਦਾ ਖਰਚ ਘੱਟ ਹੋਵੇਗਾ, ਕੈਂਸਰ ਜਿਹੀਆਂ ਅਨੇਕ ਗੰਭੀਰ ਬਿਮਾਰੀਆਂ ਦੀ ਕਈ ਮਹਿੰਗੀ ਦਵਾਈਆਂ ਸਸਤੀਆਂ ਹੋ ਜਾਣਗੀਆਂ, ਬੀਮਾ ਕਰਵਾਉਣਾ ਸਸਤਾ ਹੋ ਜਾਵੇਗਾ, ਅਤੇ ਜਿਨ੍ਹਾਂ ਨੌਜਵਾਨਾਂ ਨੂੰ ਮੋਟਰ ਸਾਈਕਲ ਲੈਣੀ ਹੈ, ਨਵੀਂ ਕਾਰ ਖਰੀਦਣੀ ਹੈ, ਉਹ ਵੀ ਸਸਤੀ ਹੋ ਜਾਵੇਗੀ। ਅੱਜ ਕੱਲ੍ਹ ਤੁਸੀਂ ਦੇਖਦੇ ਹੋਵੋਗੇ, ਮੋਟਰ ਕੰਪਨੀਆਂ ਵਿੱਚ ਅਜਿਹੀ ਹੋੜ ਮਚੀ ਹੈ, ਅਜਿਹੀ ਹੋੜ ਮਚੀ ਹੈ, ਐਡਵਰਟਾਈਜ਼ਮੈਂਟ ਦੇ ਰਹੇ ਹਨ 60 ਹਜ਼ਾਰ ਘੱਟ, 80 ਹਜ਼ਾਰ ਘੱਟ, 1 ਲੱਖ ਰੁਪਏ ਘੱਟ, ਲਗਾਤਾਰ ਇਸ ਨਾਲ ਜੁੜੇ ਵਿਗਿਆਪਨ ਦੇ ਰਹੇ ਹਨ। ਯਾਨੀ ਮਾਤਾਵਾਂ-ਭੈਣਾਂ ਹੋਣ, ਨੌਜਵਾਨ ਹੋਣ, ਕਿਸਾਨ ਹੋਣ, ਦੁਕਾਨਦਾਰ ਹੋਣ, ਸਭ ਦਾ ਫਾਇਦਾ ਹੋਣ ਵਾਲਾ ਹੈ। ਇਹ ਫੈਸਲਾ, ਤੁਹਾਡੇ ਤਿਉਹਾਰਾਂ ਦੀ ਚਮਕ ਹੋਰ ਵਧਾਉਣ ਵਾਲਾ ਹੈ।
ਸਾਥੀਓ,
ਇਨ੍ਹਾਂ ਤਿਉਹਾਰਾਂ ਵਿੱਚ ਤੁਹਾਨੂੰ ਮੇਰੀ ਇੱਕ ਗੱਲ ਵੀ ਧਿਆਨ ਰੱਖਣੀ ਹੈ। ਮੈਂ ਆਪਣੀ ਗੱਲ ਦੱਸਾਂ? ਮੈਂ ਮੇਰੀ ਗੱਲ ਦੱਸਾਂ? ਤੁਸੀਂ ਕਹੋ ਤਾਂ ਦੱਸਾਂ? ਦੱਸਾਂ? ਸਭ ਦੇ ਸਭ ਹੱਥ ਉਪਰ ਕਰਕੇ ਦੱਸੋ ਕਿ ਦੱਸਾਂ? ਮੇਰੀ ਗੱਲ ਮੰਨੋਗੇ? ਬੈਠੋ ਬੇਟਾ ਬੈਠੋ, ਥੈਂਕ ਯੂ ਬੇਟਾ, ਥੈਂਕ ਯੂ। ਉਸ ਨੂੰ ਤਕਲੀਫ ਮਤ ਦੇਵੋ, ਉਸ ਨੂੰ ਸਰੀਰਕ ਤਕਲੀਫ ਹੈ। ਪਲੀਜ਼ ਉਸ ਨੂੰ ਪਰੇਸ਼ਾਨ ਮਤ ਕਰੋ। ਲੈ ਲੈਣਗੇ, ਜ਼ਰਾ ਕੈਮਰਾਮੈਨ ਉਹ ਚਿੱਠੀ ਲੈ ਲੋ ਉਨ੍ਹਾਂ ਤੋਂ, ਚਿੱਠੀ ਲੈ ਲੋ। ਕੋਈ ਨੌਜਵਾਨ, ਬੈਠੋ ਬੇਟਾ ਤੁਸੀਂ ਪਰੇਸ਼ਾਨ ਮਤ ਹੋਣਾ, ਉਸ ਨੂੰ ਪਰੇਸ਼ਾਨ ਮਤ ਕਰੋ, ਅਰੇ ਭਾਈ ਉਸ ਨੂੰ ਤਕਲੀਫ ਹੋ ਰਹੀ ਹੈ। ਭਾਈ ਮੈਂ ਪ੍ਰਣਾਮ ਮੇਰਾ ਪ੍ਰਣਾਮ ਭੈਆ, ਉਸ ਨੂੰ ਪਰੇਸ਼ਾਨ ਮਤ ਕਰੋ ਪਲੀਜ਼, ਉਸ ਨੂੰ ਮੈਨੂੰ ਚੰਗਾ ਨਹੀਂ ਲਗਦਾ ਹੈ ਭੈਆ। ਪਲੀਜ਼ ਤੁਸੀਂ ਇੱਥੇ ਤੱਕ ਆਏ, ਸਰੀਰ ਨੂੰ ਇੰਨਾ ਦੁਖ ਦੇ ਕੇ ਆਏ, ਮੈਂ ਤੁਹਾਡਾ ਆਭਾਰੀ ਹਾਂ।
ਸਾਥੀਓ,
ਜ਼ਰਾ ਫਿਰ ਤੋਂ ਹੱਥ ਕਰਕੇ ਦੱਸੋ, ਮੈਂ ਜੋ ਕਹਾਂਗਾ ਮੇਰੀ ਗੱਲ ਮੰਨੋਗੇ? ਅਜਿਹਾ ਨਹੀਂ ਸਬਕਾ ਹੱਥ ਉਪਰ ਹੋਣਾ ਚਾਹੀਦਾ ਹੈ, ਉੱਧਰ ਵੀ, ਉੱਧਰ ਵੀ, ਮੇਰੀ ਗੱਲ ਮੰਨੋਗੇ? ਪੱਕਾ ਮੰਨੋਗੇ? ਇੰਨਾ ਕਰ ਲਵੋ ਦੇਸ਼ ਅੱਗੇ ਵਧ ਜਾਵੇਗਾ ਦੋਸਤੋਂ, ਮੇਰੇ ਲਈ ਨਹੀਂ, ਮੈਂ ਤੁਹਾਨੂੰ ਦੇਸ਼ ਲਈ ਮੰਗ ਮੰਗ ਰਿਹਾ ਹਂ। ਮੈਂ ਤੁਹਾਡੇ ਤੋਂ ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਮੰਗ ਰਿਹਾ ਹਾਂ। ਅਤੇ ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਵਾਅਦਾ ਕਰੋ, ਹੁਣ ਜੋ ਵੀ ਖਰੀਦੋਗੇ ਉਹ ਸਵਦੇਸ਼ੀ ਹੋਵੇਗਾ। ਖਰੀਦੋਗੇ? ਸਵਦੇਸ਼ੀ ਖਰੀਦੋਗੇ? ਮੇਡ ਇਨ ਇੰਡੀਆ ਖਰੀਦੋਗੇ? ਅਤੇ ਮੇਰੀ ਸਵਦੇਸ਼ੀ ਦੀ ਵਿਆਖਿਆ ਬਹੁਤ ਸਿੰਪਲ ਹੈ। ਕੰਪਨੀ ਕਿਸੇ ਵੀ ਦੇਸ਼ ਤੋਂ ਕਿਉਂ ਨਾ ਆਈ ਹੋਵੇ, ਨਾਮ ਕਿਸੇ ਵੀ ਦੇਸ਼ ਦਾ ਕਿਉਂ ਨਾ ਹੋਵੇ, ਲੇਕਿਨ ਉਹ ਹਿੰਦੁਸਤਾਨ ਵਿੱਚ ਹੀ ਬਣਿਆ ਹੋਣਾ ਚਾਹੀਦਾ ਹੈ। ਪੈਸਾ ਦੁਨੀਆ ਦੇ ਕਿਸੇ ਵੀ ਦੇਸ਼ ਨੇ ਲਗਾਇਆ ਹੋਵੇ, ਲੇਕਿਨ ਪਸੀਨਾ ਮੇਰੇ ਦੇਸ਼ ਦੇ ਨੌਜਵਾਨਾਂ ਦਾ ਹੋਣਾ ਚਾਹੀਦਾ ਹੈ। ਅਤੇ ਜੋ ਵੀ ਮੇਡ ਇਨ ਇੰਡੀਆ ਹੋਵੇਗਾ, ਉਸ ਵਿੱਚ ਮੇਰੇ ਭਾਰਤ ਦੀ ਮਿੱਟੀ ਦੀ ਮਹਿਕ ਹੋਣੀ ਚਾਹੀਦੀ ਹੈ। ਅਜਿਹਾ ਸਮਾਨ ਖਰੀਦੋਗੇ ਨਾ? ਖਰੀਦੋਗੇ ਨਾ? ਜ਼ਰਾ ਹੱਥ ਉਪਰ ਕਰਕੇ ਦੱਸੋ ਖਰੀਦੋਗੇ? ਸਭ ਦੇ ਨਾਲ ਜ਼ੋਰ ਨਾਲ ਦੱਸੋ ਖਰੀਦੋਗੇ? ਜ਼ੋਰ ਨਾਲ ਦੱਸੋ ਖਰੀਦੋਗੇ ? ਕਿਸੇ ਨੂੰ ਗਿਫਟ ਦੇਣਾ ਹੈ ਤਾਂ ਸਵਦੇਸ਼ੀ ਦੇਵੋਗੇ? ਅਤੇ ਦੁਕਾਨਦਾਰ ਮਾਲ ਵੇਚਦਾ ਹੈ, ਮੈਂ ਉਸ ਨੂੰ ਕਹਿਣਾ ਚਾਹੁੰਦਾ ਹਾਂ, ਦੁਕਾਨ ‘ਤੇ ਬੋਰਡ ਲਗਾਓ, ਲਗਾਓਗੇ? ਆਪਣੇ ਪਿੰਡ ਦੀ ਹਰ ਦੁਕਾਨ ‘ਤੇ ਬੋਰਡ ਲਗਾਓਗੇ? ਉਸ ‘ਤੇ ਬੋਰਡ਼ ਲਗਾਓ ਮਾਣ ਨਾਲ ਕਹੋ ਇਹ ਸਵਦੇਸ਼ੀ ਹੈ। ਮਾਣ ਨਾਲ ਕਹੋ ਇਹ ਸਵਦੇਸ਼ੀ ਹੈ।
ਦੇਖੋ ਸਵਦੇਸ਼ੀ ਦੀ ਤਾਕਤ ਮੈਂ ਦੱਸਦਾ ਹਾਂ। ਕਰੀਬ 50 ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਕੰਨਿਆਕੁਮਾਰੀ ਵਿੱਚ ਕੁਝ ਸਮੇਂ ਲਈ ਉੱਥੇ ਰਹਿੰਦਾ ਸੀ। ਅਤੇ ਇਹ ਗਮੋਛਾ ਸੀ ਕਿੰਨੇ ਹੀ ਵਰ੍ਹਿਆਂ ਤੋਂ ਮੇਰੇ ਨਾਲ ਹੁੰਦਾ ਹੈ, ਮੇਰੀ ਬੈਗ ਵਿੱਚ ਵੀ ਤਿੰਨ ਚਾਰ ਹੁੰਦੇ ਹੀ ਹੁੰਦੇ ਹਨ। ਤਾਂ ਅਜਿਹਾ ਹੀ ਮੈਂ ਕੰਨਿਆਕੁਮਾਰੀ ਵਿੱਚ ਗਮੋਛਾ ਇੰਝ ਲਗਾ ਕੇ ਘੁੰਮ ਰਿਹਾ ਸੀ, ਤਾਂ ਦੂਰ ਤੋਂ ਕੁਝ ਲੋਕ ਦੌੜ ਕੇ ਆਏ ਅਤੇ ਮੈਨੂੰ ਨਸਮਤੇ ਕਰਕੇ ਫੜਿਆ। ਬੋਲੇ ਆਪ ਅਸਾਮ ਤੋਂ ਹੋ? ਮੈਂ ਕਿਹਾ ਨਹੀਂ ਮੈਂ ਤਾਂ ਗੁਜਰਾਤ ਤੋਂ ਹਾਂ। ਨਹੀਂ ਬੋਲੇ ਗਮੋਛਾ ਦੇਖਿਆ ਨਾ, ਇਸ ਲਈ ਤੁਹਾਨੂੰ ਅਸੀਂ ਫੜਿਆ। ਇਹ ਤਾਕਤ ਹੁੰਦੀ ਹੈ ਮਿੱਟੀ ਦੀ, ਸਵਦੇਸ਼ੀ ਦੀ ਇਹ ਤਾਕਤ ਹੁੰਦੀ ਹੈ। ਕੋਈ ਪਹਿਚਾਣ ਨਹੀਂ ਸੀ। ਲੇਕਿਨ, ਅਸਾਮ ਦੇ ਲੋਕਾਂ ਦਾ ਉਸ ਦਿਨ ਮੇਰੇ ‘ਤੇ ਇੰਨਾ ਪਿਆਰ ਉਮੜ ਗਿਆ, ਕਿਉਂਕਿ ਮੇਰੇ ਗਲੇ ਵਿੱਚ ਗਮੋਛਾ ਸੀ ਦੋਸਤੋਂ। ਇਹ ਤਾਕਤ ਹੁੰਦੀ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ, ਤੁਸੀਂ ਮੈਨੂੰ ਵਾਅਦਾ ਕਰੋ, ਅਸੀਂ ਸਵਦੇਸ਼ੀ ਖਰੀਦਾਂਗੇ। ਵੋਕਲ ਫੋਰ ਲੋਕਲ, ਲੋਕਲ ਦੇ ਲਈ ਵੋਕਲ ਹੋਵੇ, ਇਸ ਦੇ ਲਈ ਸਾਡੇ ਸਾਰਿਆਂ ਦਾ ਯਤਨ ਦੇਸ਼ ਨੂੰ ਮਜ਼ਬੂਤ ਕਰੇਗਾ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ, ਇੱਕ ਹੋਰ ਸੈਕਟਰ ਵਿੱਚ ਬਹੁਤ ਵੱਡਾ ਕੰਮ ਦੇਸ਼ ਵਿੱਚ ਹੋਇਆ ਹੈ। ਇਹ ਸੈਕਟਰ ਹੈ, ਹੈਲਥਕੇਅਰ ਦਾ, ਆਰੋਗਯ ਦਾ, ਸਾਡੇ ਇੱਥੇ ਹਸਪਤਾਲ ਹੁੰਦੇ ਸਨ ਤਾਂ ਵੱਡੇ ਸ਼ਹਿਰਾਂ ਵਿੱਚ, ਉੱਥੇ ਇਲਾਜ ਕਰਵਾਉਣ ਜਾਂਦੇ ਸਾਂ, ਤਾਂ ਬਹੁਤ ਮਹਿੰਗਾ ਪੈਂਦਾ ਸੀ। ਅਸੀਂ ਏਮਸ ਦਾ, ਮੈਡੀਕਲ ਕਾਲਜਾਂ ਦਾ ਨੈੱਟਵਰਕ ਦੇਸ਼ ਦੇ ਕੋਨੇ-ਕੋਨੇ ਤੱਕ ਫੈਲਾ ਦਿੱਤਾ। ਹੁਣ ਬੈਠੋ ਭੈਯਾ ਮੈਨੂੰ ਹੁਣ ਆਪ ਆਪਣਾ ਬੋਲਣ ਦੇਵੋ। ਹੁਣ ਤੁਸੀਂ ਬੈਠੋ, ਆਪ, ਆਪ ਬੈਠੋ, ਆਪ ਬੈਠੋ, ਆਪ ਬੈਠੋ। ਅਰੇ ਉਸ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਲੋਕ। ਭਾਈ ਕੈਮਰਾਮੈਨ ਉਨ੍ਹਾਂ ਤੋਂ ਚਿੱਠੀ ਲੈ ਲੈਣਾ। ਮੇਰੇ ਇਨ੍ਹਾਂ ਦਿਵਿਯਾਂਗ ਭਾਈਆਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਤੁਸੀਂ? ਥੈਂਕ ਯੂ ਦੋਸਤ। ਇੱਥੇ ਅਸਾਮ ਵਿੱਚ ਤਾਂ ਵਿਸ਼ੇਸ਼ ਤੌਰ ‘ਤੇ ਕੈਂਸਰ ਦੇ ਹਸਪਤਾਲ ਵੀ ਬਣਾਏ ਗਏ। ਬੀਤੇ 11 ਵਰ੍ਹਿਆਂ ਦੇ ਦੌਰਾਨ ਭਾਰਤ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ, ਯਾਨੀ ਆਜ਼ਾਦੀ ਦੇ 60-65 ਵਰ੍ਹਿਆਂ ਵਿੱਚ ਜਿੰਨੇ ਮੈਡੀਕਲ ਕਾਲਜ ਬਣੇ, ਓਨੇ ਅਸੀਂ ਬੀਤੇ 11 ਵਰ੍ਹਿਆਂ ਵਿੱਚ ਬਣਾਏ ਹਨ। ਦੱਸੋ, 60-70 ਵਰ੍ਹਿਆਂ ਵਿੱਚ ਜੋ ਕੰਮ ਹੋਇਆ ਹੈ ਨਾ, ਉਹ ਅਸੀਂ 10-11 ਵਰ੍ਹਿਆਂ ਵਿੱਚ ਕਰ ਦਿੱਤਾ ਹੈ ਦੋਸਤੋਂ। ਇੱਥੇ ਅਸਾਮ ਵਿੱਚ ਵੀ, 2014 ਤੋਂ ਪਹਿਲਾਂ ਸਿਰਫ਼ 6 ਮੈਡੀਕਲ ਕਾਲਜ ਸਨ। ਹੁਣ ਜਦੋਂ ਦਰਾਂਗ ਵਿੱਚ ਮੈਡੀਕਲ ਕਾਲਜ ਵੀ ਬਣ ਕੇ ਤਿਆਰ ਹੋ ਜਾਵੇਗਾ, ਤਾਂ ਇੱਥੇ 24 ਮੈਡੀਕਲ ਕਾਲਜ ਹੋ ਜਾਣਗੇ। ਤੁਹਾਨੂੰ ਵੀ ਪਤਾ ਹੈ, ਜਦੋਂ ਮੈਡੀਕਲ ਕਾਲਜ ਬਣਦਾ ਹੈ, ਤਾਂ ਇਲਾਜ ਦੀ ਬਿਹਤਰ ਵਿਵਸਥਾ ਬਣਨ ਦੇ ਨਾਲ ਹੀ, ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਡਾਕਟਰ ਬਣਨ ਦਾ ਵੀ ਮੌਕਾ ਮਿਲਦਾ ਹੈ। ਪਹਿਲਾਂ ਮੈਡੀਕਲ ਸੀਟਾਂ ਦੀ ਕਮੀ ਦੀ ਵਜ੍ਹਾ ਨਾਲ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਯੁਵਾ ਡਾਕਟਰ ਨਹੀਂ ਬਣ ਪਾਉਂਦੇ ਸਨ। ਬੀਤੇ 11 ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਡੀਕਲ ਸੀਟਾਂ ਦੀ ਸੰਖਿਆ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। ਇੰਨਾ ਹੀ ਨਹੀਂ, ਅਸੀਂ ਇੱਕ ਹੋਰ ਟੀਚਾ ਰੱਖਿਆ ਹੈ। ਆਉਣ ਵਾਲੇ 4-5 ਵਰ੍ਹਿਆਂ ਵਿੱਚ ਅਸੀਂ ਮੈਡੀਕਲ ਦੀਆਂ ਇੱਕ ਲੱਖ ਨਵੀਆਂ ਸੀਟਾਂ ਜੋੜਨ ਜਾ ਰਹੇ ਹਾਂ। ਇੱਕ ਲੱਖ ਨਵੀਆਂ ਸੀਟਾਂ, ਇੱਕ ਲੱਖ ਨੌਜਵਾਨਾਂ ਨੂੰ ਡਾਕਟਰ ਬਣਾਵਾਂਗੇ।
ਸਾਥੀਓ,
ਇਹ ਅਸੀਂ ਇੰਝ ਕੰਮ ਕਰਦੇ ਹਾਂ, ਜੇਕਰ ਇਸ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਕੰਮ ਕਰਦੇ ਹਾਂ,ਤਾਂ 1 ਲੱਖ ਨਵੇਂ ਡਾਕਟਰ ਬਣਾਉਣ ਦਾ ਵੀ ਕੰਮ ਕਰਦੇ ਹਾਂ।
ਸਾਥੀਓ,
ਅਸਾਮ ਦੇਸ਼ਭਗਤਾਂ ਦੀ ਧਰਤੀ ਹੈ, ਵਿਦੇਸ਼ੀ ਹਮਲਾਵਰਾਂ ਤੋਂ ਦੇਸ਼ ਦੀ ਰੱਖਿਆ ਹੋਵੇ ਜਾਂ ਫਿਰ ਆਜ਼ਾਦੀ ਦੀ ਲੜਾਈ ਵਿੱਚ ਬਲੀਦਾਨ ਹੋਵੇ, ਅਸਾਮ ਦੀ ਭੂਮਿਕਾ ਬਹੁਤ ਬੜੀ ਹੈ। ਪਥਰੂਘਾਟ ਦਾ ਕਿਸਾਨ ਸੱਤਿਆਗ੍ਰਹਿ ਦੇਸ਼ ਭਲਾ ਕਿਵੇਂ ਭੁੱਲ ਸਕਦਾ ਹੈ, ਉਹ ਇਤਿਹਾਸਿਕ ਸਥਾਨ ਇੱਥੋਂ ਦੀ ਜ਼ਿਆਦਾ ਦੂਰ ਨਹੀਂ ਹੈ, ਅੱਜ ਜਦੋਂ ਮੈਂ ਸ਼ਹੀਦਾਂ ਦੀ ਅਜਿਹੀ ਪਾਵਨ ਧਰਤੀ ‘ਤੇ ਖੜ੍ਹਾ ਹਾਂ, ਤਾਂ ਕਾਂਗਰਸ ਦੀ ਇੱਕ ਹੋਰ ਕਰਤੂਤ ਤੋਂ ਪਰਦਾ ਹਟਾਉਣਾ ਜ਼ਰੂਰੀ ਹੈ। ਕਾਂਗਰਸ ਆਪਣੀ ਰਾਜਨੀਤੀ ਲਈ ਹਰ ਅਜਿਹੇ ਵਿਅਕਤੀ,ਹਰ ਅਜਿਹੇ ਵਿਚਾਰ ਦੇ ਨਾਲ ਖੜ੍ਹੀ ਹੁੰਦੀ ਹੈ, ਜੋ ਭਾਰਤ ਵਿਰੋਧੀ ਹੋਵੇ। ਹੁਣ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵੀ ਅਸੀਂ ਇਹੀ ਦੇਖਿਆ ਹੈ। ਜਦੋਂ ਕਾਂਗਰਸ ਸੱਤਾ ਵਿੱਚ ਸੀ, ਤਾਂ ਪੂਰਾ ਦੇਸ਼ ਅੱਤਵਾਦ ਨਾਲ ਲਹੂਲੁਹਾਨ ਹੁੰਦਾ ਸੀ, ਕਾਂਗਰਸ ਚੁੱਪਚਾਪ ਖੜ੍ਹੀ ਰਹਿੰਦੀ ਸੀ। ਅੱਜ ਸਾਡੀ ਸੈਨਾ ਆਪ੍ਰੇਸ਼ਨ ਸਿੰਦੂਰ ਕਰਦੀ ਹੈ, ਪਾਕਿਸਤਾਨ ਦੇ ਕੋਣੇ-ਕੋਣੇ ਵਿੱਚ ਅੱਤਵਾਦ ਦੇ ਆਕਾਵਾਂ ਨੂੰ ਉਖਾੜ ਸੁੱਟਦੀ ਹੈ, ਲੇਕਿਨ ਕਾਂਗਰਸ, ਦੇਸ਼ ਦੀ ਸੈਨਾ ਦੀ ਬਜਾਏ,ਪਾਕਿਸਤਾਨ ਦੀ ਸੈਨਾ ਦੇ ਨਾਲ ਖੜ੍ਹੀ ਹੋ ਜਾਂਦੀ ਹੈ, ਕਾਂਗਰਸ ਦੇ ਲੋਕ ਸਾਡੀ ਸੈਨਾ ਦੀ ਬਜਾਏ, ਅੱਤਵਾਦੀਆਂ ਨੂੰ ਪਾਲਣ ਵਾਲਿਆਂ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ, ਪਾਕਿਸਤਾਨ ਦਾ ਝੂਠ, ਕਾਂਗਰਸ ਦਾ ਏਜੰਡਾ ਬਣ ਜਾਂਦਾ ਹੈ। ਇਸ ਲਈ ਤੁਹਾਨੂੰ ਕਾਂਗਰਸ ਤੋਂ ਹਮੇਸ਼ਾ ਚੌਕਸ ਰਹਿਣਾ ਹੈ।
ਸਾਥੀਓ,
ਕਾਂਗਰਸ ਲਈ ਵੋਟ ਬੈਂਕ ਦਾ ਹਿਤ ਹੀ ਸਭ ਤੋਂ ਵੱਡਾ ਹਾ। ਕਾਂਗਰਸ, ਦੇਸ਼ ਹਿਤ ਦੀ ਕਦੇ ਪਰਵਾਹ ਨਹੀਂ ਕਰਦੀ। ਅੱਜ ਕਾਂਗਰਸ, ਦੇਸ਼ ਵਿਰੋਧੀਆਂ ਦੀ, ਘੁਸਪੈਠੀਆਂ ਦੀ ਵੀ ਬਹੁਤ ਵੱਡੀ ਰੱਖਿਅਕ ਬਣ ਚੁੱਕੀ ਹੈ। ਕਾਂਗਰਸ ਜਦੋਂ ਸੱਤਾ ਵਿੱਚ ਸੀ ਤਾਂ ਘੁਸਪੈਠ ਨੂੰ ਹੁਲਾਰਾ ਦਿੰਦੀ ਸੀ, ਅਤੇ ਅੱਜ ਕਾਂਗਰਸ ਚਾਹੁੰਦੀ ਹੈ ਕਿ ਘੁਸਪੈਠੀਏ ਹਮੇਸ਼ਾ ਲਈ ਭਾਰਤ ਵਿੱਚ ਵਸ ਜਾਣ ਅਤੇ ਭਾਰਤ ਦਾ ਭਵਿੱਖ ਘੁਸਪੈਠੀਏ ਤੈਅ ਕਰਨ। ਇੱਕ ਸਮੇਂ ਵਿੱਚ ਮੰਗਲਦੋਈ ਨੇ, ਅਸਾਮ ਦੀ ਪਹਿਚਾਣ ਬਚਾਉਣ ਲਈ, ਗੈਰ-ਕਾਨੂੰਨੀ ਘੁਸਪੈਠ ਦੇ ਖਿਲਾਫ ਬਹੁਤ ਵੱਡਾ ਅੰਦੋਲਨ ਦੇਖਿਆ ਹੈ। ਲੇਕਿਨ ਪਹਿਲਾਂ ਦੀ ਕਾਂਗਰਸ ਸਰਕਾਰ ਨੇ ਤੁਹਾਨੂੰ ਲੋਕਾਂ ਨੂੰ ਇਸ ਦੀ ਵੀ ਸਜ਼ਾ ਦਿੱਤੀ ਹੈ। ਤੁਹਾਡੇ ਤੋਂ ਇਸ ਦਾ ਬਦਲਾ ਲਿਆ ਹੈ। ਕਾਂਗਰਸ ਨੇ ਇੱਥੇ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ੇ ਹੋਣ ਦਿੱਤੇ। ਸਾਡੇ ਆਸਥਾ ਦੇ ਸਥਾਨਾਂ ‘ਤੇ, ਸਾਡੇ ਕਿਸਾਨਾਂ ਦੇ, ਕਬਾਇਲੀਆਂ ਦੇ ਹੱਕ ਦੀ ਜ਼ਮੀਨ ‘ਤੇ ਡਾਕਾ ਪਵਾਇਆ ਗਿਆ। ਬੀਜੇਪੀ-NDA ਸਰਕਾਰ ਬਣਨ ਦੇ ਬਾਅਦ ਹੁਣ ਉਨ੍ਹਾਂ ਸਥਿਤੀਆਂ ਨੂੰ ਬਦਲਿਆ ਜਾ ਰਿਹਾ ਹੈ। ਇੱਥੇ ਦੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ। ਹੇਮੰਤਾ ਜੀ ਦੀ ਅਗਵਾਈ ਵਿੱਚ ਅਸਾਮ ਵਿੱਚ ਲੱਖਾਂ ਬਿਘੇ ਜ਼ਮੀਨ ਘੁਸਪੈਠੀਆਂ ਤੋਂ ਮੁਕਤ ਕਰਵਾਈ ਜਾ ਚੁੱਕੀ ਹੈ, ਦਰਾਂਗ ਜ਼ਿਲ੍ਹੇ ਵਿੱਚ ਵੀ ਬਹੁਤ ਵੱਡੀ ਜ਼ਮੀਨ ਤੋਂ ਕਬਜ਼ਾ ਹਟਾਇਆ ਗਿਆ ਹੈ, ਇੱਥੇ, ਗੋਰੂਖੂੰਟੀ ਇਲਾਕੇ ਵਿੱਚ ਵੀ ਕਾਂਗਰਸ ਦੇ ਸਮੇਂ ਘੁਸਪੈਠੀਆਂ ਦਾ ਕਬਜ਼ਾ ਸੀ, ਅੱਜ ਉਹ ਜ਼ਮੀਨ ਵਾਪਸ ਲਈ ਜਾ ਚੁੱਕੀ ਹੈ, ਹੁਣ ਉੱਥੇ ਕਿਸਾਨਾਂ ਲਈ ਗੋਰੂਖੂੰਟੀ ਖੇਤੀਬਾੜੀ ਪ੍ਰੋਜੈਕਟ ਚਲ ਰਿਹਾ ਹੈ। ਉੱਥੋਂ ਦੇ ਨੌਜਵਾਨ ਹੁਣ ‘ਕ੍ਰਿਸ਼ੀ ਸੈਨਿਕ’ ਬਣ ਕੇ ਖੇਤੀ ਕਰ ਰਹੇ ਹਨ। ਸਰ੍ਹੋਂ, ਮੱਕੀ, ਉੜਦ, ਤਿਲ, ਕੱਦੂ, ਸਭ ਕੁਝ ਉੱਥੇ ਉਗ ਰਿਹਾ ਹੈ। ਯਾਨੀ ਜੋ ਜ਼ਮੀਨ ਕਦੇ ਘੁਸਪੈਠੀਆਂ ਦੇ ਕਬਜ਼ੇ ਵਿੱਚ ਸੀ, ਅੱਜ ਉਹੀ ਜ਼ਮੀਨ ਅਸਾਮ ਵਿੱਚ ਖੇਤੀਬਾੜੀ ਵਿਕਾਸ ਦਾ ਨਵਾਂ ਕੇਂਦਰ ਬਣ ਗਈ ਹੈ।
ਸਾਥੀਓ,
ਭਾਜਪਾ ਦੀ ਸਰਕਾਰ, ਘੁਸਪੈਠੀਆਂ ਨੂੰ ਦੇਸ਼ ਦੇ ਸਾਧਨਾਂ-ਸੰਸਾਧਨਾਂ ‘ਤੇ ਕਬਜ਼ਾ ਨਹੀਂ ਕਰਨ ਦੇਵੇਗੀ। ਭਾਰਤ ਦੇ ਕਿਸਾਨਾਂ, ਭਾਰਤ ਦੇ ਨੌਜਵਾਨਾਂ, ਸਾਡੇ ਕਬਾਇਲੀਆਂ ਦਾ ਹੱਕ ਅਸੀਂ ਕਿਸੇ ਨੂੰ ਨਹੀਂ ਖੋਹਣ ਦੇਵਾਂਗੇ। ਇਹ ਘੁਸਪੈਠੀਏ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਨਾਲ ਅੱਤਿਆਚਾਰ ਕਰਦੇ ਹਨ, ਇਹ ਨਹੀਂ ਹੋਣ ਦਿੱਤਾ ਜਾਵੇਗਾ, ਘੁਸਪੈਠੀਆਂ ਦੇ ਰਾਹੀਂ ਬਾਰਡਰ ਦੇ ਇਲਾਕਿਆਂ ਵਿੱਚ ਡੈਮੋਗ੍ਰਾਫੀ ਬਦਲਣ ਦੀ ਸਾਜ਼ਿਸਾਂ ਚਲ ਰਹੀਆਂ ਹਨ, ਇਹ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਵੱਡਾ ਖਤਰਾ ਹੈ, ਇਸ ਲਈ, ਹੁਣ ਦੇਸ਼ ਵਿੱਚ ਇੱਕ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਭਾਜਪਾ ਦਾ ਟੀਚਾ ਹੈ- ਘੁਸਪੈਠੀਆਂ ਤੋਂ ਦੇਸ਼ ਨੂੰ ਬਚਾਉਣਗੇ, ਘੁਸਪੈਠੀਆਂ ਤੋਂ ਦੇਸ਼ ਨੂੰ ਮੁਕਤੀ ਦਿਵਾਉਣਗੇ। ਅਤੇ ਮੈਂ ਉਨ੍ਹਾਂ ਰਾਜਨੇਤਾਵਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਤੁਸੀਂ ਜੋ ਚੁਣੌਤੀ ਲੈ ਕੇ ਮੈਦਾਨ ਵਿੱਚ ਆਏ ਨਾ,
ਮੈਂ ਸੀਨਾ ਤਾਣ ਕੇ ਉਸ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਅਤੇ ਲਿਖ ਲਵੋ ਮੈਂ ਦੇਖਦਾ ਹਾਂ, ਘੁਸਪੈਠੀਆਂ ਨੂੰ ਬਚਾਉਣ ਵਿੱਚ ਤੁਸੀਂ ਕਿੰਨੀ ਤਾਕਤ ਲਗਾਉਂਦੇ ਹੋ ਅਤੇ ਘੁਸਪੈਠੀਆਂ ਨੂੰ ਹਟਾਉਣ ਵਿੱਚ ਅਸੀਂ ਕਿਵੇਂ ਆਪਣਾ ਜੀਵਨ ਲਗਾ ਦਿੰਦੇ ਹਾਂ, ਹੋ ਜਾਵੇ ਮੁਕਾਬਲਾ। ਘੁਸਪੈਠੀਆਂ ਨੂੰ ਬਚਾਉਣ ਲਈ ਨਿਕਲੇ ਹੋਏ ਲੋਕਾਂ ਨੂੰ ਭੁਗਤਨਾ ਪਵੇਗਾ। ਮੇਰੇ ਸ਼ਬਦ ਸੁਣ ਕੇ ਰੱਖੋ, ਇਹ ਦੇਸ਼ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ।
ਸਾਥੀਓ,
ਅਸਾਮ ਦੀ ਵਿਰਾਸਤ ਨੂੰ ਬਚਾਉਣਾ, ਅਸਾਮ ਦਾ ਤੇਜ਼ ਵਿਕਾਸ ਕਰਨਾ, ਇਸ ਦੇ ਸਾਨੂੰ ਮਿਲ ਕੇ ਕੰਮ ਕਰਨਾ ਹੈ। ਸਾਨੂੰ ਅਸਾਮ ਨੂੰ, ਨੌਰਥ ਈਸਟ ਨੂੰ, ਵਿਕਸਿਤ ਭਾਰਤ ਦਾ ਗ੍ਰੋਥ ਇੰਜਣ ਬਣਾਉਣਾ ਹੈ। ਇੱਕ ਵਾਰ ਫਿਰ ਵਿਕਾਸ ਪ੍ਰੋਜੈਕਟਾਂ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ। ਦੋਨੋਂ ਹੱਥ ਉਪਰ ਕਰਕੇ ਪੂਰੀ ਤਾਕਤ ਨਾਲ ਨਿਕਲਣੀ ਚਾਹੀਦੀ ਹੈ ਆਵਾਜ਼। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2166628)
Visitor Counter : 2