ਪ੍ਰਧਾਨ ਮੰਤਰੀ ਦਫਤਰ
ਇੰਫਾਲ, ਮਣੀਪੁਰ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਉਦਘਾਟਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
13 SEP 2025 6:26PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਮਣੀਪੁਰ ਦੇ ਗਵਰਨਰ ਸ਼੍ਰੀਮਾਨ ਅਜੈ ਭੱਲਾ ਜੀ, ਰਾਜ ਪ੍ਰਸ਼ਾਸਨ ਦੇ ਹੋਰ ਅਧਿਕਾਰੀਗਣ ਅਤੇ ਮਣੀਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਨਮਸਕਾਰ!
ਅੱਜ ਮਣੀਪੁਰ ਦੇ ਵਿਕਾਸ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਹੋਇਆ ਹੈ। ਇਹ ਪ੍ਰੋਜੈਕਟਸ ਆਪ ਸਾਰੇ ਲੋਕਾਂ ਦੀ Ease of Living ਵਧਾਉਣਗੇ, ਇੱਥੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਗੇ ਅਤੇ ਮਣੀਪੁਰ ਦੇ ਨੌਜਵਾਨਾਂ ਦੇ ਲਈ, ਇੱਥੇ ਦੇ ਬੇਟੇ-ਬੇਟੀਆਂ ਦੇ ਲਈ Employment ਦੇ ਨਵੇਂ ਮੌਕੇ ਵੀ ਬਨਾਉਣਗੇ।
ਸਾਥੀਓ,
ਅੱਜ ਸ਼ੁਰੂ ਕੀਤੇ ਗਏ ਕੰਮਾਂ ਵਿੱਚੋਂ, ਦੋ ਪ੍ਰੋਜੈਕਟ ਬਹੁਤ ਮਹੱਤਵਪੂਰਨ ਹਨ। 'ਮਨੀਪੁਰ ਸ਼ਹਿਰੀ ਸੜਕਾਂ ਦਾ ਪ੍ਰੋਜੈਕਟ', ਜਿਸਦੀ ਲਾਗਤ 3,600 ਕਰੋੜ ਰੁਪਏ ਤੋਂ ਵੱਧ ਹੈ, ਅਤੇ ਮਨੀਪੁਰ ਇਨਫੋਟੈਕ ਵਿਕਾਸ ਪ੍ਰੋਜੈਕਟ, ਜਿਸਦੀ ਲਾਗਤ 500 ਕਰੋੜ ਰੁਪਏ ਤੋਂ ਵੱਧ ਹੈ।ਇਹ ਪ੍ਰੋਜੈਕਟ ਇੰਫਾਲ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਅਤੇ ਮਣੀਪੁਰ ਦੇ ਉੱਜਵਲ ਭਵਿੱਖ ਵਿੱਚ ਨਵੀਂ ਊਰਜਾ ਭਰਨਗੇ। ਮੈਂ ਮਣੀਪੁਰ ਦੇ ਲੋਕਾਂ ਨੂੰ ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਲਈ ਵਧਾਈ ਦਿੰਦਾ ਹਾਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਆਜ਼ਾਦੀ ਦੇ ਬਾਅਦ ਦੇਸ਼ ਦੇ ਪੱਛਮੀ ਅਤੇ ਦੱਖਣੀ ਹਿੱਸੇ ਦੇ ਵੱਡੇ ਸ਼ਹਿਰਾਂ ਵਿੱਚ ਵਿਕਾਸ ਹੋਇਆ, ਉੱਥੇ ਸੁਪਨੇ ਪਲੇ, ਨੌਜਵਾਨਾਂ ਨੂੰ ਨਵੇਂ ਮੌਕੇ ਮਿਲੇ। ਹੁਣ 21ਵੀਂ ਸਦੀ ਦਾ ਇਹ ਸਮਾਂ ਈਸਟ ਦਾ ਹੈ, ਨੌਰਥ ਈਸਟ ਦਾ ਹੈ। ਇਸ ਲਈ ਮਣੀਪੁਰ ਦੇ ਵਿਕਾਸ ਨੂੰ ਭਾਰਤ ਸਰਕਾਰ ਨੇ ਨਿਰੰਤਰ ਪ੍ਰਾਥਮਿਕਤਾ ਦਿੱਤੀ ਹੈ। ਇਸੇ ਦਾ ਪਰਿਣਾਮ ਹੈ ਕਿ ਮਣੀਪੁਰ ਦੀ ਵਿਕਾਸ ਦਰ ਲਗਾਤਾਰ ਵਧ ਰਹੀ ਹੈ। 2014 ਤੋਂ ਪਹਿਲਾਂ ਮਣੀਪੁਰ ਦੀ ਵਿਕਾਸ ਦਰ ਇੱਕ ਪਰਸੈਂਟ ਤੋਂ ਵੀ ਘੱਟ ਸੀ, ਵਨ ਪਰਸੈਂਟ ਵੀ ਨਹੀਂ ਸੀ। ਹੁਣ ਮਣੀਪੁਰ ਪਹਿਲਾਂ ਨਾਲੋਂ ਕਈ ਗੁਣਾਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਣੀਪੁਰ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਮੈਨੂੰ ਸੰਤੋਸ਼ ਹੈ ਮਣੀਪੁਰ ਵਿਚ ਸੜਕਾਂ ਬਣਾਉਣ ਦੀ, ਨੈਸ਼ਨਲ ਹਾਈਵੇਅਜ਼ ਬਣਾਉਣ ਦੀ ਰਫਤਾਰ ਵੀ ਕਈ ਗੁਣਾਂ ਵਧੀ ਹੈ ਇੱਥੇ ਪਿੰਡ-ਪਿੰਡ ਤੱਕ ਸੜਕਾਂ ਪਹੁੰਚਾਉਣ ਦੇ ਲਈ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਸਾਥੀਓ,
ਸਾਡਾ ਇੰਫਾਲ ਸੰਭਾਵਨਾਵਾਂ ਦਾ ਸ਼ਹਿਰ ਹੈ। ਮੈਂ ਇੰਫਾਲ ਸ਼ਹਿਰ ਨੂੰ ਵੀ ਵਿਕਸਿਤ ਭਾਰਤ ਦੇ ਉਨ੍ਹਾਂ ਸ਼ਹਿਰਾਂ ਦੇ ਰੂਪ ਵਿੱਚ ਦੇਖਦਾ ਹਾਂ, ਜੋ ਸਾਡੇ ਯੂਥ ਦੇ ਸੁਪਨਿਆਂ ਨੂੰ ਪੂਰਾ ਕਰੇਗਾ, ਦੇਸ਼ ਦੇ ਵਿਕਾਸ ਨੂੰ ਗਤੀ ਦੇਵੇਗਾ। ਇਸੇ ਸੋਚ ਦੇ ਨਾਲ ਇੱਥੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਕਈ ਪ੍ਰੋਜੈਕਟਸ ਪੂਰੇ ਕੀਤੇ ਗਏ ਹਨ। ਸੈਂਕੜੇ ਕਰੋੜ ਰੁਪਏ ਦੇ ਹੋਰ ਵੀ ਕਈ ਪ੍ਰੋਜੈਕਟਸ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ,
ਇੰਫਾਲ ਹੋਵੇ, ਮਣੀਪੁਰ ਦੇ ਦੂਸਰੇ ਇਲਾਕੇ ਹੋਣ, ਇੱਥੇ ਸਟਾਰਟਅੱਪਸ ਦੇ ਲਈ, ਟੈਕਨੋਲੋਜੀ ਅਧਾਰਿਤ ਉਦਯੋਗਾਂ ਦੇ ਲਈ ਨਵੇਂ ਮੌਕੇ ਬਣ ਰਹੇ ਹਨ। ਆਈਟੀ ਸਪੈਸ਼ਲ ਇਕੌਨੋਮਿਕ ਜ਼ੋਨ, ਇਸ ਨਾਲ ਇਨ੍ਹਾਂ ਸੰਭਾਵਨਾਵਾਂ ਨੂੰ ਬਲ ਮਿਲੇਗਾ। ਇਸ ਜ਼ੋਨ ਦੀ ਪਹਿਲੀ ਬਿਲਡਿੰਗ ਵੀ ਔਲਰੇਡੀ ਬਣ ਚੁੱਕੀ ਹੈ। ਮਣੀਪੁਰ ਵਿੱਚ ਨਵੀਂ ਸਿਵਿਲ ਸੈਕਟਰੀਏਟ ਦੀ ਬਿਲਡਿੰਗ ਬਣਾਉਣ ਦੀ ਮੰਗ ਬਹੁਤ ਪੁਰਾਣੀ ਸੀ। ਹੁਣ ਇਹ ਬਿਲਡਿੰਗ ਵੀ ਤਿਆਰ ਹੈ,ਇਸ ਨਵੀਂ ਬਿਲਡਿੰਗ ਨਾਲ ਨਾਗਰਿਕ ਦੇਵੋ ਭਵ: ਦੇ ਮੰਤਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਾਥੀਓ,
ਮਣੀਪੁਰ ਦੇ ਅਨੇਕ ਸਾਥੀ, ਕੋਲਕਾਤਾ ਅਤੇ ਦਿੱਲੀ ਵੀ ਆਉਂਦੇ-ਜਾਂਦੇ ਰਹਿੰਦੇ ਹਨ। ਉੱਥੇ ਵੀ ਘੱਟ ਕੀਮਤ ਵਿੱਚ ਠਹਿਰਣ ਦੀ ਵਿਵਸਥਾ ਹੋਵੇ, ਇਸ ਦੇ ਲਈ ਦੋਨੋਂ ਸ਼ਹਿਰਾਂ ਵਿੱਚ ਮਣੀਪੁਰ ਭਵਨ ਬਣਾਇਆ ਗਿਆ ਹੈ। ਇਨ੍ਹਾਂ ਭਵਨਾਂ ਤੋਂ ਮਣੀਪੁਰ ਦੀਆਂ ਬੇਟੀਆਂ ਨੂੰ ਬਹੁਤ ਮਦਦ ਮਿਲੇਗੀ। ਅਤੇ ਜਦੋਂ ਬੱਚੇ ਉੱਥੇ ਸੁਰੱਖਿਅਤ ਹੋਣਗੇ, ਤਾਂ ਇੱਥੇ ਮਾਤਾ-ਪਿਤਾ ਦੀ ਚਿੰਤਾ ਵੀ ਘੱਟ ਰਹੇਗੀ।
ਸਾਥੀਓ,
ਸਾਡੀ ਸਰਕਾਰ, ਪੂਰੀ ਸੰਵੇਦਨਸ਼ੀਲਤਾ ਨਾਲ ਤੁਹਾਡੇ ਜੀਵਨ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦਾ ਪੂਰਾ ਯਤਨ ਕਰ ਰਹੀ ਹੈ। ਮੈਂ ਜਾਣਦਾ ਹਾਂ, ਮਣੀਪੁਰ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਤੋਂ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਨੂੰ ਘੱਟ ਕਰਨ ਦੇ ਲਈ ਵੀ ਸਰਕਾਰ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ।
ਸਾਥੀਓ,
ਮਣੀਪੁਰ, ਦੇਸ਼ ਦਾ ਉਹ ਰਾਜ ਹੈ, ਜਿੱਥੇ ਮਾਤਾਵਾਂ-ਭੈਣਾਂ, ਇਕੋਨੌਮੀ ਦੇ ਫੋਰਫ੍ਰੰਟ ਵਿੱਚ ਹਨ। ਇਮਾ ਕੈਥਲ ਦੀ ਪਰੰਪਰਾ ਇਸ ਦਾ ਬਹੁਤ ਬੜਾ ਪ੍ਰਮਾਣ ਹੈ। ਮੈਂ ਨਾਰੀਸ਼ਕਤੀ ਨੂੰ, ਭਾਰਤ ਦੇ ਵਿਕਾਸ ਦੀ, ਆਤਮਨਿਰਭਰ ਭਾਰਤ ਦੀ ਵੀ ਧੁਰੀ ਮੰਨਦਾ ਹਾਂ। ਇਸ ਦੀ ਪ੍ਰੇਰਣਾ ਅਸੀਂ ਇੱਥੇ ਮਣੀਪੁਰ ਵਿੱਚ ਦੇਖ ਰਹੇ ਹਾਂ, ਇੱਥੇ ਸਾਡੀ ਸਰਕਾਰ ਬਣਨ ਦੇ ਬਾਅਦ, ਅਸੀਂ ਮਹਿਲਾਵਾਂ ਦੇ ਲਈ ਸਪੈਸ਼ਲ ਹਾਟ-ਬਜਾਰ, ਇਮਾ ਮਾਰਕਿਟਸ ਦਾ ਨਿਰਮਾਣ ਸ਼ੁਰੂ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਚਾਰ ਇਮਾ ਮਾਰਕਿਟਸ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਇਮਾ ਮਾਰਕਿਟਸ ਤੋਂ ਮਣੀਪੁਰ ਦੀਆਂ ਭੈਣਾਂ ਨੂੰ ਬਹੁਤ ਮਦਦ ਮਿਲੇਗੀ।
ਸਾਥੀਓ,
ਦੇਸ਼ ਦੇ ਹਰ ਨਾਗਰਿਕ ਦਾ ਜੀਵਨ ਆਸਾਨ ਬਣਾਉਣਾ, ਇਹ ਸਾਡਾ ਲਕਸ਼ ਹੈ। ਮਣੀਪੁਰ ਨੇ ਤਾਂ ਉਹ ਪੁਰਾਣੇ ਦਿਨ ਦੇਖੇ ਹਨ, ਜਦੋਂ ਇੱਥੇ ਸਾਮਾਨ ਪਹੁੰਚਾਉਣਾ ਕਿੰਨਾ ਮੁਸ਼ਕਲ ਹੁੰਦਾ ਸੀ। ਰੋਜ਼ਮਰ੍ਹਾ ਦੀਆਂ ਚੀਜਾਂ ਸਧਾਰਣ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਸਨ। ਬੀਤੇ ਸਾਲਾਂ ਵਿੱਚ ਸਾਡੀ ਸਰਕਾਰ ਨੇ ਉਨ੍ਹਾਂ ਪੁਰਾਣੀਆਂ ਪਰੇਸ਼ਾਨੀਆਂ ਤੋਂ ਮਣੀਪੁਰ ਨੂੰ ਬਾਹਰ ਕੱਢਿਆ ਹੈ। ਮੈਂ ਆਪ ਸਾਰਿਆਂ ਦੇ ਲਈ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਹਾਂ। ਸਾਡੀ ਸਰਕਾਰ ਚਾਹੁੰਦੀ ਹੈ, ਆਪ ਦੀ ਬੱਚਤ ਵਧੇ, ਆਪ ਦਾ ਜੀਵਨ ਹੋਰ ਆਸਾਨ ਬਣੇ।ਇਸ ਲਈ ਹੁਣ ਸਰਕਾਰ ਨੇ GST ਨੂੰ ਬਹੁਤ ਘੱਟ ਕਰ ਦਿੱਤਾ ਹੈ। ਇਸ ਨਾਲ ਮਣੀਪੁਰ ਵਾਲਿਆਂ ਨੂੰ ਡਬਲ ਫਾਇਦਾ ਹੋਵੇਗਾ। ਇਸ ਨਾਲ ਹਰ ਰੋਜ਼ ਇਸਤੇਮਾਲ ਹੋਣ ਵਾਲੀਆਂ ਅਨੇਕ ਚੀਜਾਂ, ਜਿਵੇਂ ਸਾਬਣ, ਸ਼ੈਂਪੂ-ਹੇਅਰ ਔਇਲ, ਕੱਪੜੇ-ਜੁੱਤੇ ਇਹ ਸਭ ਸਸਤੀਆਂ ਹੋ ਜਾਣਗੀਆਂ। ਸੀਮੇਂਟ ਅਤੇ ਘਰ ਬਣਾਉਣ ਦੇ ਸਾਮਾਨ ਦੀਆਂ ਕੀਮਤਾਂ ਵੀ ਘੱਟ ਹੋਣ ਜਾ ਰਹੀਆਂ ਹਨ। ਸਰਕਾਰ ਨੇ ਹੋਟਲਾਂ ‘ਤੇ, ਖਾਣ-ਪੀਣ ‘ਤੇ ਵੀ GST ਨੂੰ ਬਹੁਤ ਘੱਟ ਕਰ ਦਿੱਤਾ ਹੈ। ਇਸ ਨਾਲ ਇੱਥੋਂ ਦੇ ਗੈਸਟ ਹਾਊਸ ਵਾਲਿਆਂ ਨੂੰ, ਟੈਕਸੀ-ਢਾਬੇ ਵਾਲਿਆਂ ਨੂੰ ਬਹੁਤ ਫਾਇਦਾ ਹੋਵੇਗਾ, ਯਾਨੀ ਇੱਥੇ ਟੂਰਿਜ਼ਮ ਵਧਾਉਣ ਵਿੱਚ ਵੀ ਮਦਦ ਮਿਲੇਗੀ।
ਸਾਥੀਓ,
ਮਣੀਪੁਰ ਦੀਆਂ ਹਜਾਰਾਂ ਵਰ੍ਹੇ ਪੁਰਾਣੀ ਸਮ੍ਰਿੱਧ ਵਿਰਾਸਤ ਹੈ। ਇੱਥੇ ਸੰਸਕ੍ਰਿਤੀ ਦੀਆਂ ਜੜਾਂ ਮਜ਼ਬੂਤ ਹਨ, ਗਹਿਰੀਆਂ ਹਨ। ਮਣੀਪੁਰ, ਮਾਂ ਭਾਰਤੀ ਦੇ ਮੁਕਟ ‘ਤੇ ਸਜਿਆ ਮੁਕਟ ਰਤਨ ਹੈ। ਇਸ ਲਈ ਸਾਨੂੰ ਮਣੀਪੁਰ ਦੀ ਵਿਕਾਸਵਾਦੀ ਛਵੀ ਨੂੰ ਨਿਰੰਤਰ ਮਜ਼ਬੂਤ ਕਰਨਾ ਹੈ। ਮਣੀਪੁਰ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਮੰਦਭਾਗੀ ਹੈ। ਇਹ ਹਿੰਸਾ ਸਾਡੇ ਪੂਰਵਜਾਂ ਅਤੇ ਸਾਡੀ ਭਾਵੀ ਪੀੜ੍ਹੀ ਦੇ ਨਾਲ ਵੀ ਬਹੁਤ ਬੜਾ ਅਨਿਆਂ ਹੈ। ਇਸ ਲਈ ਸਾਨੂੰ ਮਣੀਪੁਰ ਨੂੰ ਲਗਾਤਾਰ ਸ਼ਾਂਤੀ ਅਤੇ ਵਿਕਾਸ ਦੇ ਰਸਤੇ ‘ਤੇ ਅੱਗੇ ਲੈ ਕੇ ਜਾਣਾ ਹੈ, ਅਤੇ ਮਿਲ ਕੇ ਜਾਣਾ ਹੈ। ਭਾਰਤ ਦੀ ਆਜਾਦੀ ਦੀ ਲੜਾਈ, ਭਾਰਤ ਦੀ ਰੱਖਿਆ ਵਿੱਚ, ਮਣੀਪੁਰ ਦੇ ਯੋਗਦਾਨ ਤੋਂ ਸਾਨੂੰ ਪ੍ਰੇਰਣਾ ਲੈਣੀ ਹੈ, ਇਹ ਮਣੀਪੁਰ ਦੀ ਹੀ ਧਰਤੀ ਸੀ, ਜਿੱਥੇ Indian National Army ਨੇ ਪਹਿਲੀ ਵਾਰ ਭਾਰਤ ਦਾ ਆਪਣਾ ਝੰਡਾ ਫਹਿਰਾਇਆ ਸੀ। ਨੇਤਾਜੀ ਸੁਭਾਸ਼ ਨੇ ਮਣੀਪੁਰੀ ਨੂੰ ਭਾਰਤ ਦੀ ਅਜ਼ਾਦੀ ਦਾ ਦੁਆਰ ਕਿਹਾ ਸੀ। ਇਸੇ ਮਿੱਟੀ ਨੇ ਅਨੇਕ ਵੀਰ ਬਲੀਦਾਨ ਦਿੱਤੇ ਹਨ। ਸਾਡੀ ਸਰਕਾਰ, ਮਣੀਪੁਰ ਦੇ ਅਜਿਹੇ ਹਰ ਮਹਾਨ ਵਿਅਕਤੀਤਵ ਤੋਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧ ਰਹੀ ਹੈ। ਸਾਡੀ ਸਰਕਾਰ ਨੇ ਹੋਰ ਇੱਕ ਵੱਡਾ ਕਦਮ ਚੁੱਕਿਆ ਹੈ। ਅੰਡੇਮਾਨ ਅਤੇ ਨਿਕੋਬਾਰ ਦਵੀਪ ਵਿੱਚ, ਮਾਉਂਟ ਹੈਰਿਯਟ ਦਾ ਨਾਮ ਬਦਲ ਕੇ ਮਾਉਂਟ ਮਣੀਪੁਰ ਰੱਖਿਆ ਗਿਆ ਹੈ। ਇਹ ਮਣੀਪੁਰੀ ਸੁਤੰਤਰਤਾ ਸੈਨਾਨੀਆਂ ਨੂੰ ਭਾਰਤ ਦੇ 140 ਕਰੋੜ ਦੇਸ਼ਵਾਸੀਆਂ ਦੀ ਸ਼ਰਧਾਂਜਲੀ ਹੈ।
ਸਾਥੀਓ,
ਅੱਜ ਵੀ ਮਣੀਪੁਰ ਦੀਆਂ ਅਨੇਕ ਸੰਤਾਨਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮਾਂ ਭਾਰਤ ਦੀ ਰੱਖਿਆ ਵਿੱਚ ਜੁਟੀਆਂ ਹਨ। ਹੁਣੇ ਆਪ੍ਰੇਸ਼ਨ ਸਿੰਦੂਰ ਵਿੱਚ ਦੁਨੀਆ ਨੇ ਭਾਰਤ ਦੀ ਸੈਨਾ ਦੀ ਸਮਰੱਥਾ ਨੂੰ ਦੇਖਿਆ ਹੈ। ਸਾਡੇ ਸੈਨਿਕਾਂ ਨੇ ਅਜਿਹਾ ਕਹਿਰ ਮਚਾਇਆ ਕਿ ਪਾਕਿਸਤਾਨ ਦੀ ਸੈਨਾ ਤ੍ਰਾਹਿ-ਤ੍ਰਾਹਿ ਕਰਨ ਲੱਗੀ। ਭਾਰਤ ਦੀ ਇਸ ਸਫਲਤਾ ਵਿੱਚ ਮਣੀਪੁਰ ਦੇ ਵੀ ਅਨੇਕ ਵੀਰ ਬੇਟੇ-ਬੇਟੀਆਂ ਦਾ ਸ਼ੌਰਯ ਸ਼ਾਮਲ ਹੈ। ਅਜਿਹੇ ਹੀ ਸਾਡੇ ਇੱਕ ਜਾਬਾਂਜ਼ ਸ਼ਹੀਦ ਦੀਪਕ ਚਿੰਗਖਮ ਦੇ ਸ਼ੌਰਯ ਨੂੰ ਮੈਂ ਅੱਜ ਨਮਨ ਕਰਦਾ ਹਾਂ। ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਉਨ੍ਹਾਂ ਦਾ ਬਲੀਦਾਨ ਦੇਸ਼ ਹਮੇਸ਼ਾ ਯਾਦ ਰੱਖੇਗਾ।
ਸਾਥੀਓ,
ਮੈਨੂੰ ਯਾਦ ਹੈ ਕਿ ਸਾਲ 2014 ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਤਦ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਕਿ ਮਣੀਪੁਰੀ ਸੰਸਕ੍ਰਿਤੀ ਦੇ ਬਿਨਾਂ ਭਾਰਤੀ ਸੰਸਕ੍ਰਿਤੀ ਅਧੂਰੀ ਹੈ, ਅਤੇ ਮਣੀਪੁਰ ਦੇ ਖਿਡਾਰੀਆਂ ਦੇ ਬਿਨਾਂ ਭਾਰਤ ਦੀਆਂ ਖੇਡਾਂ ਵੀ ਅਧੂਰੀਆਂ ਹਨ। ਮਣੀਪੁਰ ਦਾ ਨੌਜਵਾਨ, ਤਿਰੰਗੇ ਦੀ ਸ਼ਾਨ ਦੇ ਲਈ ਜੀ-ਜਾਨ ਨਾਲ ਜੁਟਣ ਵਾਲਾ ਨੌਜਵਾਨ ਹੈ। ਉਸ ਦੀ ਇਸ ਪਛਾਣ ਨੂੰ ਅਸੀਂ ਹਿੰਸਾ ਦੇ ਕਾਲੇ ਸਾਏ ਵਿੱਚ ਦਬਣ ਨਹੀਂ ਦੇਣਾ ਹੈ।
ਸਾਥੀਓ,
ਅੱਜ ਜਦੋਂ ਭਾਰਤ, ਗਲੋਬਲ ਸਪੋਰਟਸ ਦਾ ਪਾਵਰਹਾਊਸ ਬਣ ਰਿਹਾ ਹੈ, ਤਦ ਮਣੀਪੁਰ ਦੇ ਨੌਜਵਾਨਾਂ ਦੀ ਜਿੰਮੇਦਾਰੀ ਹੋਰ ਵੀ ਅਧਿਕ ਹੈ। ਇਸ ਲਈ, ਤਾਂ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਲਈ ਭਾਰਤ ਸਰਕਾਰ ਨੇ ਮਣੀਪੁਰ ਨੂੰ ਚੁਣਿਆ। ਖੇਲੋ ਇੰਡੀਆ ਸਕੀਮ ਅਤੇ ਓਲੰਪਿਕ ਪੋਡੀਅਮ ਸਕੀਮਸ ਨਾਲ ਅੱਜ ਮਣੀਪੁਰ ਦੇ ਅਨੇਕ ਖਿਡਾਰੀਆਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਮਣੀਪੁਰ ਦੇ ਨੌਜਵਾਨਾਂ ਦੇ ਲਈ ਇੱਥੇ ਆਧੁਨਿਕ ਸਪੋਰਟਸ ਇਨਫ੍ਰਾਸਟਕਚਰ ਵੀ ਬਣਾਇਆ ਜਾ ਰਿਹਾ ਹੈ। ਪੋਲੋ ਨੂੰ ਪ੍ਰੋਤਸਾਹਨ ਦੇਣ ਦੇ ਲਈ, ਇੱਥੇ ਦੁਨੀਆ ਦੀ ਸਭ ਤੋਂ ਉੱਚੀ ਪੋਲੋ ਪ੍ਰਤਿਮਾ ਦੇ ਨਾਲ, ਮਾਰਜਿੰਗ ਪੋਲੋ ਕੰਪਲੈਕਸ ਸਥਾਪਿਤ ਕੀਤਾ ਗਿਆ ਹੈ। ਇੱਥੋਂ ਦੇ ਓਲੰਪੀਅਨਸ ਨੂੰ ਸਨਮਾਨਿਤ ਕਰਨ ਦੇ ਲਈ ਓਲੰਪਿਅਨ ਪਾਰਕ ਵੀ ਬਣਾਇਆ ਗਿਆ ਹੈ। ਕੁਝ ਦਿਨ ਪਹਿਲੇ ਹੀ ਸਰਕਾਰ ਨੇ ਨੈਸ਼ਨਲ ਸਪੋਰਟਸ- ਪੋਲਿਸੀ –ਖੇਲੋ ਇੰਡੀਆ ਨੀਤੀ ਇਸ ਦਾ ਐਲਾਨ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਮਣੀਪੁਰ ਦੇ ਨੌਜਵਾਨਾਂ ਨੂੰ ਬਹੁਤ ਅਧਿਕ ਫਾਇਦਾ ਮਿਲੇਗਾ।
ਸਾਥੀਓ,
ਮਣੀਪੁਰ ਵਿੱਚ ਸ਼ਾਂਤੀ ਅਤੇ ਸਥਿਰਤਾ ਆਏ, ਇੱਥੇ ਦੋ ਲੋਕਾਂ ਦੇ ਹਿਤ ਸੁਰੱਖਿਅਤ ਰਹਿਣ, ਜੋ ਕੈਂਪਾਂ ਵਿੱਚ ਰਹਿਣ ਨੂੰ ਮਜ਼ਬੂਰ ਹਨ, ਉਨ੍ਹਾਂ ਦਾ ਜੀਵਨ ਫਿਰ ਪਟੜੀ ‘ਤੇ ਆਏ, ਇਸ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਸਰਕਾਰ ਦੁਆਰਾ ਵਿਸਥਾਪਿਤਾਂ ਦੇ ਲਈ ਸੱਤ ਹਜਾਰ ਨਵੇਂ ਘਰ ਸਵੀਕ੍ਰਿਤ ਕੀਤੇ ਗਏ ਹਨ। ਹਾਲ ਹੀ ਵਿੱਚ, ਕੇਂਦਰ ਸਰਕਾਰ ਨੇ ਮਣੀਪੁਰ ਦੇ ਲਈ ਲਗਭਗ ਤਿੰਨ ਹਜਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਵੀ ਐਲਾਨਿਆ ਹੈ। ਇਸ ਵਿੱਚ ਵਿਸਥਾਪਿਤਾਂ ਦੀ ਮਦਦ ਦੇ ਲਈ 500 ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜਿਨ੍ਹਾਂ ਨੇ ਹਿੰਸਾ ਦੀ ਆਂਚ ਸਹੀ ਹੈ, ਉਹ ਜਲਦੀ ਤੋਂ ਜਲਦੀ ਸਧਾਰਣ ਜੀਵਨ ਦੀ ਤਰਫ ਆਉਣ, ਇਹ ਸਾਡੀ ਬਹੁਤ ਵੱਡੀ ਪ੍ਰਾਥਮਿਕਤਾ ਹੈ। ਮਣੀਪੁਰ ਪੁਲਿਸ ਦੇ ਲਈ ਬਣਾਇਆ ਗਿਆ ਨਵਾਂ ਹੈੱਡਕੁਆਰਟਰ ਵੀ ਇਸ ਵਿੱਚ ਆਪ ਦੀ ਬਹੁਤ ਮਦਦ ਕਰੇਗਾ।
ਸਾਥੀਓ,
ਅੱਜ, ਮਣੀਪੁਰ ਦੀ ਇਸ ਧਰਤੀ ਤੋਂ, ਮੈਂ ਨੇਪਾਲ ਦੇ ਆਪਣੇ ਸਾਥੀਆਂ ਨਾਲ ਵੀ ਗੱਲ ਕਰਾਂਗਾ। ਹਿਮਾਲਿਆ ਦੀ ਗੋਂਦ ਵਿੱਚ ਵਸਿਆ ਨੇਪਾਲ, ਭਾਰਤ ਦਾ ਇੱਕ ਦੋਸਤ ਹੈ, ਇੱਕ ਕਰੀਬੀ ਦੋਸਤ ਹੈ। ਅਸੀਂ ਸਾਂਝੇ ਇਤਿਹਾਸ ਨਾਲ ਜੁੜੇ ਹਾਂ, ਆਸਥਾ ਨਾਲ ਜੁੜੇ ਹਾਂ, ਇਕੱਠੇ ਮਿਲ ਕੇ ਅੱਗੇ ਵਧ ਰਹੇ ਹਾਂ। ਮੈਂ ਅੱਜ ਨੇਪਾਲ ਵਿੱਚ ਅੰਤਰਿਮ ਸਰਕਾਰ ਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਣ ‘ਤੇ 140 ਕਰੋੜ ਭਾਰਤ ਵਾਸੀਆਂ ਦੀ ਤਰਫ ਤੋਂ, ਸ਼੍ਰੀਮਤੀ ਸੁਸ਼ੀਲਾ ਜੀ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਹ ਨੇਪਾਲ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰਨਗੇ। ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੁਸ਼ੀਲਾ ਜੀ ਦਾ ਆਉਣਾ ਮਹਿਲਾ ਸਸ਼ਕਤੀਕਰਨ ਦੀ ਇੱਕ ਉਹ ਬਹੁਤ ਉੱਤਮ ਉਦਾਹਰਣ ਹੈ। ਅੱਜ, ਮੈਂ ਨੇਪਾਲ ਵਿੱਚ ਅਜਿਹੇ ਹਰ ਵਿਅਕਤੀ ਦੀ ਪ੍ਰਸ਼ੰਸਾ ਕਰਾਂਗਾ ਜਿਸਨੇ ਅਜਿਹੇ ਅਸਥਿਰਤਾ ਭਰੇ ਮਾਹੌਲ ਵਿੱਚ ਵੀ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਰਵਉੱਚ ਰੱਖਿਆ।
ਸਾਥੀਓ,
ਨੇਪਾਲ ਵਿੱਚ ਹੋਏ ਘਟਨਾਕ੍ਰਮ ਵਿੱਚ ਇੱਕ ਹੋਰ ਵਿਸ਼ੇਸ਼ ਗੱਲ ਰਹੀ ਹੈ, ਜਿਸ ਵੱਲ ਲੋਕਾਂ ਦਾ ਧਿਆਨ ਨਹੀਂ ਗਿਆ। ਪਿਛਲੇ ਦੋ-ਤਿੰਨ ਦਿਨਾਂ ਤੋਂ, ਨੇਪਾਲ ਦੇ ਨੌਜਵਾਨ ਮੁੰਡੇ-ਕੁੜੀਆਂ ਨੇਪਾਲ ਦੀਆਂ ਸੜਕਾਂ ‘ਤੇ ਸਫਾਈ ਅਤੇ ਰੰਗ-ਰੋਗਣ ਦਾ ਕੰਮ ਬਹੁਤ ਮਿਹਨਤ ਅਤੇ ਪਵਿੱਤਰਤਾ ਦੇ ਭਾਵ ਨਾਲ ਕਰਦੇ ਹੋਏ ਦੇਖੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਆ ਰਹੀਆਂ ਮੈਂ ਉਨ੍ਹਾਂ ਦੀਆਂ ਤਸਵੀਰਾਂ ਮੈਂ ਵੀ ਵੇਖੀਆਂ ਹਨ। ਉਨ੍ਹਾਂ ਦੀ ਇਹ ਸਕਾਰਾਤਮਕ ਸੋਚ, ਇਹ ਸਕਾਰਾਤਮਕ ਕੰਮ, ਨਾ ਸਿਰਫ ਪ੍ਰੇਰਨਾਦਾਇਕ ਹੈ, ਬਲਕਿ ਇਹ ਨੇਪਾਲ ਦੇ ਨਵੋਦਯ ਦਾ ਇੱਕ ਸਪਸ਼ਟ ਸੰਕੇਤ ਵੀ ਹੈ। ਮੈਂ ਨੇਪਾਲ ਨੂੰ ਇਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
21ਵੀਂ ਸਦੀ ਵਿੱਚ ਅੱਗੇ ਵਧਦਾ ਹੋਇਆ ਸਾਡਾ ਦੇਸ਼ ਇੱਕ ਹੀ ਲਕਸ਼ ਨੂੰ ਲੈ ਕੇ ਚੱਲ ਰਿਹਾ ਹੈ - ਵਿਕਸਿਤ ਭਾਰਤ ਦਾ ਲਕਸ਼। ਅਤੇ ਇਸ ਲਕਸ਼ ਨੂੰ ਪ੍ਰਾਪਤ ਕਰਨ ਲਈ, ਮਣੀਪੁਰ ਦਾ ਵਿਕਾਸ ਵੀ ਜ਼ਰੂਰੀ ਹੈ। ਸਾਡਾ ਮਣੀਪੁਰ ਅਸੀਮ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਵਿਕਾਸ ਦੇ ਰਸਤੇ ਤੋਂ ਇੱਕ ਅਸੀਂ ਕਦਮ ਵੀ ਨਾ ਭਟਕੀਏ, ਇਹ ਸਾਡਾ ਸਾਰਿਆਂ ਦਾ ਕਰਤੱਵ ਹੈ। ਮਣੀਪੁਰ ਕੋਲ ਸਮਰੱਥਾ ਦੀ ਕੋਈ ਕਮੀ ਨਹੀਂ ਹੈ, ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਗੱਲਬਾਤ ਦਾ ਰਸਤਾ ਨਿਰੰਤਰ ਮਜ਼ਬੂਤ ਕਰੀਏ, ਸਾਨੂੰ ਪਹਾੜੀਆਂ ਅਤੇ ਵਾਦੀਆਂ ਦੇ ਵਿਚਕਾਰ ਸੁਹਿਰਦ ਦਾ ਇੱਕ ਮਜ਼ਬੂਤ ਸੇਤੂ ਬਣਾਉਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਮਣੀਪੁਰ ਦੇਸ਼ ਦੀ ਗ੍ਰੋਥ ਦਾ ਇੱਕ ਬਹੁਤ ਹੀ ਮਜ਼ਬੂਤ ਸੈਂਟਰ ਬਣੇਗਾ। ਇੱਕ ਵਾਰ ਫਿਰ, ਮੈਂ ਆਪ ਸਾਰਿਆਂ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2166444)
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Kannada
,
Malayalam