ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ

Posted On: 12 SEP 2025 9:44PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀਮਾਨ ਗਜੇਂਦਰ ਸਿੰਘ ਸ਼ੇਖਾਵਤ ਜੀ, ਸੱਭਿਆਚਾਰ ਰਾਜ ਮੰਤਰੀ ਰਾਓ ਇੰਦ੍ਰਜੀਤ ਸਿੰਘ ਜੀ, ਸਾਰੇ ਵਿਦਵਾਨ, ਦੇਵੀਓ ਅਤੇ ਸੱਜਣੋ!

ਅੱਜ ਵਿਗਿਆਨ ਭਵਨ, ਭਾਰਤ ਦੇ ਸਵਰਣਿਮ ਅਤੀਤ ਦੇ ਪੁਨਰ ਜਾਗਰਣ ਦਾ ਗਵਾਹ ਬਣ ਰਿਹਾ ਹੈ। ਕੁਝ ਹੀ ਦਿਨ ਪਹਿਲਾਂ, ਮੈਂ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ। ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਹੀ ਅਸੀਂ ਗਿਆਨ ਭਾਰਤਮ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕਰ ਰਹੇ ਹਾਂ। ਹੁਣ ਇਸ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਇਹ ਇੱਕ ਸਰਕਾਰੀ ਜਾਂ academic event ਨਹੀਂ ਹੈ, ਗਿਆਨ ਭਾਰਤਮ ਮਿਸ਼ਨ, ਭਾਰਤ ਦੇ ਸੱਭਿਆਚਾਰ, ਸਾਹਿਤ ਅਤੇ ਚੇਤਨਾ ਦਾ ਨਾਅਰਾ ਬਣਨ ਜਾ ਰਿਹਾ ਹੈ। ਹਜ਼ਾਰਾ ਪੀੜ੍ਹੀਆਂ ਦਾ ਚਿੰਤਨ-ਮਨਨ, ਭਾਰਤ ਦੇ ਮਹਾਨ ਰਿਸ਼ੀਆਂ-ਅਚਾਰਿਆਂ ਅਤੇ ਵਿਦਵਾਨਾਂ ਦਾ ਬੋਧ ਅਤੇ ਖੋਜ, ਸਾਡੀਆਂ ਗਿਆਨ ਪਰੰਪਰਾਵਾਂ, ਸਾਡੀ ਵਿਗਿਆਨਕ ਵਿਰਾਸਤਾਂ, ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ digitize ਕਰਨ ਜਾ ਰਹੇ ਹਾਂ। ਮੈਂ ਇਸ ਮਿਸ਼ਨ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਗਿਆਨ ਭਾਰਤਮ ਦੀ ਪੂਰੀ ਟੀਮ ਨੂੰ, ਅਤੇ ਸੱਭਿਆਚਾਰ ਮੰਤਰਾਲੇ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜਦੋਂ ਅਸੀਂ ਕਿਸੇ manuscript ਨੂੰ ਦੇਖਦੇ ਹਾਂ, ਤਾਂ ਉਹ ਅਨੁਭਵ ਕਿਸੇ ਟਾਈਮ ਟ੍ਰੈਵਲ ਜਿਹਾ ਹੁੰਦਾ ਹੈ। ਮਨ ਵਿੱਚ ਇਹ ਵਿਚਾਰ ਵੀ ਆਉਂਦਾ ਹੈ ਕਿ ਅੱਜ ਅਤੇ ਪਹਿਲਾਂ ਦੀਆਂ ਸਥਿਤੀਆਂ ਵਿੱਚ ਕਿੰਨਾ ਜ਼ਮੀਨ-ਅਸਮਾਨ ਦਾ ਅੰਤਰ ਸੀ। ਅੱਜ ਅਸੀਂ ਕੀ-ਬੋਰਡ ਦੀ ਮਦਦ ਨਾਲ ਇੰਨਾ ਕੁਝ ਲਿਖ ਲੈਂਦੇ ਹਨ, ਡਿਲੀਟ ਅਤੇ ਕਰੈਕਸ਼ਨ ਦਾ ਔਪਸ਼ਨ ਵੀ ਹੁੰਦਾ ਹੈ, ਅਸੀਂ ਪ੍ਰਿੰਟਰਸ ਦੇ ਜ਼ਰੀਏ ਇੱਕ ਪੇਜ ਦੀਆਂ ਹਜ਼ਾਰਾਂ ਕਾਪੀਜ਼ ਬਣਾ ਲੈਂਦੇ ਹਨ, ਲੇਕਿਨ, ਸੈਂਕੜੇ ਸਾਲ ਪਹਿਲਾਂ ਦੀ ਉਸ ਦੁਨੀਆ ਦੀ ਕਲਪਨਾ ਕਰੋ, ਤਦ ਅਜਿਹੇ ਆਧੁਨਿਕ ਮਟੀਰੀਅਲ resources ਨਹੀਂ ਸਨ, ਸਾਡੇ ਪੂਰਵਜਾਂ ਨੂੰ ਉਸ ਸਮੇਂ ਬੌਧਿਕ resources ‘ਤੇ ਨਿਰਭਰ ਰਹਿਣਾ ਪੈਂਦਾ ਸੀ। ਇੱਕ-ਇੱਕ ਅੱਖਰ ਲਿਖਦੇ ਸਮੇਂ ਕਿੰਨਾ ਧਿਆਨ ਦੇਣਾ ਹੁੰਦਾ ਸੀ, ਇੱਕ-ਇੱਕ ਗ੍ਰੰਥ ਦੇ ਲਈ ਇੰਨੀ ਮਿਹਨਤ ਲਗਦੀ ਸੀ, ਅਤੇ ਉਸ ਸਮੇਂ ਵੀ ਭਾਰਤ ਦੇ ਲੋਕਾਂ ਨੇ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਬਣਾ ਦਿੱਤੀਆਂ ਸਨ, libraries ਬਣਾ ਦਿੱਤੀਆਂ ਸਨ। ਅੱਜ ਵੀ ਭਾਰਤ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ manuscript ਸੰਗ੍ਰਹਿ ਹੈ। ਕਰੀਬ 1 ਕਰੋੜ manuscript ਸਾਡੇ ਕੋਲ ਹਨ। ਅਤੇ 1 ਕਰੋੜ ਅੰਕੜਾ ਘੱਟ ਨਹੀਂ ਹੈ।

ਸਾਥੀਓ,

ਇਤਿਹਾਸ ਦੇ ਕਰੂਰ ਥਪੇੜਿਆਂ ਵਿੱਚ ਲੱਖਾਂ manuscripts ਜਲਾ ਦਿੱਤੀਆਂ ਗਈਆਂ, ਲੁਪਤ ਹੋ ਗਈਆਂ, ਲੇਕਿਨ ਜੋ ਬਚੀਆਂ ਹਨ, ਉਹ ਇਸ ਗੱਲ ਦੀਆਂ ਗਵਾਹ ਹਨ ਕਿ ਗਿਆਨ, ਵਿਗਿਆਨ, ਪਠਨ, ਪਾਠਨ ਦੇ ਲਈ ਸਾਡੇ ਪੂਰਵਜਾਂ ਦੀ ਨਿਸ਼ਠਾ ਕਿੰਨੀ ਗਹਿਰੀ ਸੀ, ਕਿੰਨੀ ਵਿਆਪਕ ਸੀ। ਭੋਜਪੱਤਰ ਅਤੇ ਤਾੜਪੱਤਰ ਨਾਲ ਬਣੇ ਨਾਜ਼ੁਕ ਗ੍ਰੰਥ, ਤ੍ਰਾਮਪੱਤਰ ‘ਤੇ ਲਿਖੇ ਗਏ ਸ਼ਬਦਾਂ ਵਿੱਚ metal corrosion ਦਾ ਖਤਰਾ, ਲੇਕਿਨ ਸਾਡੇ ਪੂਰਵਜਾਂ ਨੇ ਸ਼ਬਦਾਂ ਨੂੰ ਈਸ਼ਵਰ ਮੰਨ ਕੇ, ‘ਅੱਖਰ ਬ੍ਰਹਮ ਭਾਵ’ ਨਾਲ ਉਨ੍ਹਾਂ ਦੀ ਸੇਵਾ ਕੀਤੀ। ਪੀੜ੍ਹੀ ਦਰ ਪੀੜ੍ਹੀ ਪਰਿਵਾਰ ਉਨ੍ਹਾਂ ਪੋਥੀਆਂ ਅਤੇ ਪਾਂਡੁਲਿਪੀਆਂ ਨੂੰ ਸੰਭਾਲਦੇ ਰਹੀਏ। ਗਿਆਨ ਦੇ ਪ੍ਰਤੀ ਅਪਾਰ ਸ਼ਰਧਾਂ, ਆਉਣ ਵਾਲੀਆਂ ਪੀੜ੍ਹੀਆਂ ਦੀ ਚਿੰਤਾ, ਸਮਾਜ ਦੇ ਪ੍ਰਤੀ ਜ਼ਿੰਮੇਵਾਰੀ, ਦੇਸ਼ ਦੇ ਪ੍ਰਤੀ ਸਮਰਪਣ ਦਾ ਭਾਵ, ਇਸ ਤੋਂ ਵੱਡੀ ਉਦਾਹਰਣ ਕਿੱਥੇ ਮਿਲੇਗੀ।

ਸਾਥੀਓ,

ਭਾਰਤ ਦੀ ਗਿਆਨ ਪਰੰਪਰਾ ਅੱਜ ਤੱਕ ਇੰਨੀ ਸਮ੍ਰਿੱਧ ਹੈ, ਕਿਉਂਕਿ ਇਸ ਦੀ ਨੀਂਹ 4 ਮੁੱਖ ਪਿਲਰਸ ‘ਤੇ ਅਧਾਰਿਤ ਹਨ। ਪਹਿਲਾਂ- Preservation, ਦੂਸਰਾ- Innovation, ਤੀਸਰਾ- Addition ਅਤੇ ਚੌਥਾ- Adaptation.

ਸਾਥੀਓ,

ਜੇਕਰ ਮੈਂ Preservation ਦੀ ਗੱਲ ਕਰਾਂ, ਤਾਂ ਤੁਸੀਂ ਜਾਣਦੇ ਹੋਂ ਸਾਡੇ ਇੱਥੇ ਸਭ ਤੋਂ ਪ੍ਰਾਚੀਨ ਗ੍ਰੰਥ ਵੇਦਾਂ ਨੂੰ ਭਾਰਤੀ ਸੱਭਿਆਚਾਰ ਦਾ ਅਧਾਰ ਮੰਨਿਆ ਗਿਆ ਹੈ, ਵੇਦ ਸਰਬਉੱਚ ਹਨ। ਪਹਿਲੇ ਵੇਦਾਂ ਨੂੰ ‘ਸ਼ਰੂਤੀ’ ਦੇ ਅਧਾਰ ‘ਤੇ ਅਗਲੀ ਪੀੜ੍ਹੀ ਨੂੰ ਦਿੱਤਾ ਜਾਂਦਾ ਸੀ। ਅਤੇ ਹਜ਼ਾਰਾਂ ਵਰ੍ਹਿਆਂ ਤੱਕ, ਵੇਦਾਂ ਨੂੰ ਬਿਨਾਂ ਕਿਸੇ ਗਲਤੀ ਦੇ authenticity ਦੇ ਨਾਲ preserve ਕੀਤਾ ਗਿਆ। ਸਾਡੀ ਇਸ ਪਰੰਪਰਾ ਦਾ ਦੂਸਰਾ ਪਿਲਰ ਹੈ- ਇਨੋਵੇਸ਼ਨ। ਸਾਡੇ ਆਯੁਰਵੇਦ, ਵਾਸਤੂ-ਸ਼ਾਸਤਰ, ਜੋਤਿਸ਼ ਅਤੇ metallurgy ਵਿੱਚ ਲਗਾਤਾਰ ਇਨੋਵੇਟ ਕੀਤਾ ਹੈ। ਹਰ ਪੀੜ੍ਹੀ ਪਹਿਲਾਂ ਤੋਂ ਅੱਗੇ ਵਧੀ, ਅਤੇ ਉਸ ਨੇ ਪੁਰਾਣੇ ਗਿਆਨ ਨੂੰ ਹੋਰ ਵਿਗਿਆਨਕ ਬਣਾਇਆ। ਸੂਰਯ ਸਿਧਾਂਤ ਅਤੇ ਵਰਾਹਾਮਿਹਿਰ ਸੰਹਿਤਾ ਜਿਹੇ ਗ੍ਰੰਥ ਲਗਾਤਾਰ ਲਿਖੇ ਜਾ ਰਹੇ ਸਨ, ਅਤੇ ਨਵਾਂ ਗਿਆਨ ਉਸ ਵਿੱਚ ਜੁੜਦਾ ਰਿਹਾ ਹੈ। ਸਾਡੇ ਰੱਖਿਆ ਦਾ ਤੀਸਰਾ ਪਿਲਰ ਹੈ- addition ਯਾਨੀ, ਹਰ ਪੀੜ੍ਹੀ ਪੁਰਾਣਾ ਗਿਆਨ ਸੁਰੱਖਿਅਤ ਰੱਖਣ ਦੇ ਨਾਲ-ਨਾਲ ਨਵਾਂ contribute ਵੀ ਕਰਦੀ ਸੀ। ਜਿਵੇਂ ਕਿ ਮੂਲ ਵਾਲਮੀਕੀ ਰਾਮਾਇਣ ਦੇ ਬਾਅਦ ਕਈ ਰਾਮਾਇਣ ਲਿਖੇ ਗਏ. ਰਾਮਚਰਿਤਮਾਨਸ ਜਿਹੇ ਗ੍ਰੰਥ ਸਾਨੂੰ ਮਿਲੇ। ਵੇਦਾਂ ਅਤੇ ਉਪਨਿਸ਼ਦਾਂ ‘ਤੇ ਭਾਸ਼ਯ ਲਿਖੇ ਗਏ। ਸਾਡੇ ਅਚਾਰਿਆਂ ਨੇ ਦ੍ਵੈਤ, ਅਦ੍ਵੈਤ ਜਿਹੀਆਂ ਵਿਆਖਿਆਵਾਂ ਦਿੱਤੀਆਂ।

ਸਾਥੀਓ,

ਇਸ ਤਰ੍ਹਾਂ, ਚੌਥਾ ਪਿਲਰ ਹੈ- adaptation. ਯਾਨਿ, ਅਸੀਂ ਸਮੇਂ ਦੇ ਨਾਲ self-introspection ਵੀ ਕੀਤਾ, ਅਤੇ ਜ਼ਰੂਰਤ ਦੇ ਅਨੁਸਾਰ ਖੁਦ ਨੂੰ ਬਦਲਿਆ ਵੀ। ਅਸੀਂ Discussions ‘ਤੇ ਜ਼ੋਰ ਦਿੱਤਾ, ਸ਼ਾਸਤਾਰਥ ਦੀ ਪਰੰਪਰਾ ਦਾ ਪਾਲਣ ਕੀਤਾ। ਤਦ ਸਮਾਜ ਨੇ ਅਪ੍ਰਾਸੰਗਿਕ ਹੋ ਚੁੱਕੇ ਵਿਚਾਰਾਂ ਦਾ ਤਿਆਗ ਕੀਤਾ, ਅਤੇ ਨਵੇਂ ਵਿਚਾਰਾਂ ਨੂੰ ਸਵੀਕਾਰ ਕੀਤਾ। ਮੱਧਕਾਲ ਵਿੱਚ ਜਦੋਂ ਸਮਾਜ ਵਿੱਚ ਕਈ ਬੁਰਾਈਆਂ ਆਈਆਂ, ਤਾਂ ਅਜਿਹੀਆਂ ਬੁਰਾਈਆਂ ਵੀ ਆਈਆਂ, ਜਿਨ੍ਹਾਂ ਨੇ ਸਮਾਜ ਦੀ ਚੇਤਨਾ ਨੂੰ ਜਾਗ੍ਰਿਤ ਰੱਖਿਆ ਅਤੇ ਵਿਰਾਸਤ ਨੂੰ ਸੰਭਾਲਿਆ, ਉਸ ਨੂੰ ਸੁਰੱਖਿਅਤ ਰੱਖਿਆ।

ਸਾਥੀਓ,

ਰਾਸ਼ਟਰਾਂ ਦੀਆਂ ਆਧੁਨਿਕ ਧਾਰਨਾਵਾਂ ਤੋਂ ਵੱਖ, ਭਾਰਤ ਦੀ ਇੱਕ ਸੱਭਿਆਚਾਰਕ ਪਹਿਚਾਣ ਹੈ, ਆਪਣੀ ਚੇਤਨਾ ਹੈ, ਆਪਣੀ ਆਤਮਾ ਹੈ। ਭਾਰਤ ਦਾ ਇਤਿਹਾਸ ਸਿਰਫ਼ ਸਲਤਨਤਾਂ ਦੀ ਜਿੱਤ-ਹਾਰ ਦਾ ਨਹੀਂ ਹੈ। ਸਾਡੇ ਇੱਥੇ ਰਿਆਸਤਾਂ ਅਤੇ ਰਾਜਾਂ ਦੇ ਭੂਗੋਲ ਬਦਲਦੇ ਰਹੇ, ਲੇਕਿਨ ਹਿਮਾਲਿਆ ਤੋਂ ਹਿੰਦ ਮਹਾਸਾਗਰ ਤੱਕ, ਭਾਰਤ ਬਰਕਰਾਰ ਰਿਹਾ। ਕਿਉਂਕਿ, ਭਾਰਤ ਖੁਦ ਵਿੱਚ ਇੱਕ ਜੀਵਤ ਪ੍ਰਵਾਹ ਹੈ, ਜਿਸਦਾ ਨਿਰਮਾਣ ਉਸ ਦੇ  ਵਿਚਾਰਾਂ ਨਾਲ, ਆਦਰਸ਼ਾਂ ਨਾਲ ਅਤੇ ਕਦਰਾਂ-ਕੀਮਤਾਂ ਨਾਲ ਹੋਇਆ ਹੈ। ਭਾਰਤ ਦੀਆਂ ਪ੍ਰਾਚੀਨ ਪਾਂਡੁਲਿਪੀਆਂ ਵਿੱਚ, manuscripts ਵਿੱਚ, ਸਾਨੂੰ ਭਾਰਤ ਦੇ ਨਿਰੰਤਰ ਪ੍ਰਵਾਹ ਦੀਆਂ ਰੇਖਾਵਾਂ ਦੇਖਣ ਨੂੰ ਮਿਲਦੀਆਂ ਹਨ। ਇਹ ਪਾਂਡੁਲਿਪੀਆਂ ਸਾਡੀ ਵਿਭਿੰਨਤਾ ਵਿੱਚ ਏਕਤਾ ਦਾ ਐਲਾਨ ਪੱਤਰ ਵੀ ਹੈ, ਉਦਘੋਸ਼ਪੱਤਰ ਵੀ ਹਨ। ਸਾਡੇ ਦੇਸ਼ ਵਿੱਚ ਕਰੀਬ 80 ਭਾਸ਼ਾਵਾਂ ਵਿੱਚ manuscripts ਮੌਜੂਦ ਹਨ। ਸੰਸਕ੍ਰਿਤ, ਪ੍ਰਾਕ੍ਰਿਤ, ਅਸਮਿਯਾ, ਬੰਗਲਾ, ਕੰਨੜਾ, ਕਸ਼ਮੀਰੀ, ਕੋਂਕਣੀ, ਮੈਥਿਲੀ, ਮਲਯਾਲਮ, ਮਰਾਠੀ, ਅਜਿਹੀਆਂ ਕਿੰਨੀਆਂ ਹੀ ਭਾਸ਼ਾਵਾਂ ਵਿੱਚ ਗਿਆਨ ਦਾ ਅਥਾਹ ਸਮੁੰਦਰ ਸਾਡੇ ਇੱਥੇ ਮੌਜੂਦ ਹੈ। ਗਿਲਗਿਟ manuscripts ਸਾਨੂੰ ਕਸ਼ਮੀਰ ਦਾ ਪ੍ਰਮਾਣਿਕ ​​ਇਤਿਹਾਸ ਦੱਸਦੀਆਂ ਹਨ। ਮੈਂ ਹੁਣ ਜੋ ਛੋਟਾ ਜਿਹਾ ਜੋ ਐਗਜੀਬਿਸ਼ਨ ਰੱਖਿਆ ਹੈ ਉਹ ਦੇਖਣ ਗਿਆ ਸੀ, ਉੱਥੇ ਇਸ ਦਾ ਵਿਸਤਾਰ ਨਾਲ ਵਰਣਨ ਵੀ ਹੈ, ਅਤੇ ਉਸ ਦੀਆਂ ਤਸਵੀਰਾਂ ਵੀ ਮੌਜੂਦ ਹਨ। ਕੌਟਿਲਯ ਅਰਥਸ਼ਾਸਤਰ ਦੀ ਪਾਂਡੁਲਿਪੀ ਵਿੱਚ ਸਾਨੂੰ ਰਾਜਨੀਤੀ ਸ਼ਾਸਤਰ ਅਤੇ ਅਰਥਸ਼ਾਸਤਰ ਵਿੱਚ ਭਾਰਤ ਦੀ ਸਮਝ ਦਾ ਪਤਾ ਚਲਦਾ ਹੈ। ਅਚਾਰਿਆ ਭਦ੍ਰਬਾਹੁ ਦੇ ਕਲਪਸੂਤ੍ਰ ਦੀ ਪਾਂਡੁਲਿਪੀ ਵਿੱਚ ਜੈਨ ਧਰਮ ਦਾ ਪ੍ਰਾਚੀਨ ਗਿਆਨ ਸੁਰੱਖਿਅਤ ਹੈ। ਸਾਰਨਾਥ ਦੀ manuscripts ਵਿੱਚ ਭਗਵਾਨ ਬੁੱਧ ਦਾ ਗਿਆਨ ਉਪਲਬਧ ਹੈ। ਰਸਮੰਜਰੀ ਅਤੇ ਗੀਤਗੋਵਿੰਦ ਜਿਹੀਆਂ manuscripts ਨੇ ਸ਼ਕਤੀ, ਸੁੰਦਰਤਾ ਅਤੇ ਸਾਹਿਤ ਦੇ ਵਿਭਿੰਨ ਰੰਗਾਂ ਨੂੰ ਸੰਜੋਅ ਕੇ ਰਖਿਆ ਹੈ

ਸਾਥੀਓ,

ਭਾਰਤ ਦੀ ਇਨ੍ਹਾਂ manuscripts ਵਿੱਚ ਸਮੁੱਚੀ ਮਨੁੱਖਤਾ ਦੀ ਵਿਕਾਸ ਯਾਤਰਾ ਦੇ ਫੁਟਪ੍ਰਿੰਟਸ ਹਨ। ਇਨ੍ਹਾਂ ਪਾਂਡੁਲਿਪੀਆਂ ਵਿੱਚ philosophy ਵੀ ਹੈ, ਸਾਇੰਸ ਵੀ ਹੈ। ਇਨ੍ਹਾਂ ਵਿੱਚ ਮੈਡੀਸਿਨ ਵੀ ਹੈ, ਮੈਟਾਫਿਜ਼ਿਕਸ ਵੀ ਹੈ। ਇਨ੍ਹਾਂ ਵਿੱਚ ਆਰਟ ਵੀ ਹੈ, astronomy ਵੀ ਹੈ, ਅਤੇ architecture ਵੀ ਹੈ। ਤੁਸੀਂ ਕਿੰਨੇ ਹੀ ਉਦਹਾਰਣ ਲਵੋ। Mathematics ਤੋਂ ਲੈ ਕੇ ਬਾਇਨਰੀ ਬੇਸਡ ਕੰਪਿਊਟਰ ਸਾਇੰਸ ਤੱਕ, ਪੂਰੀ ਆਧੁਨਿਕ ਸਾਇੰਸ ਦੀ ਬੁਨਿਆਦ ਜ਼ੀਰੋ ‘ਤੇ ਟਿਕੀ ਹੈ। ਤੁਸੀਂ ਸਭ ਜਾਣਦੇ ਹੋ, ਜ਼ੀਰੋ ਦੀ ਇਹ ਖੋਜ ਭਾਰਤ ਵਿੱਚ ਹੋਈ ਸੀ। ਅਤੇ, ਬਖਸ਼ਾਲੀ ਪਾਂਡੁਲਿਪੀ ਵਿੱਚ ਜ਼ੀਰੋ ਦੇ ਉਸ ਪ੍ਰਾਚੀਨ ਪ੍ਰਯੋਗ ਅਤੇ mathematical formulas ਦੇ ਪ੍ਰਮਾਣ ਅੱਜ ਵੀ ਸੁਰੱਖਿਅਤ ਹਨ। ਯਸ਼ੋਮਿੱਤ੍ਰ ਦੀ ਬੋਵਰ ਪਾਂਡੁਲਿਪੀ ਸਾਨੂੰ ਸਦੀਆਂ ਪੁਰਾਣੇ ਮੈਡੀਕਲ ਸਾਇੰਸ ਬਾਰੇ ਦੱਸਦੀ ਹੈ। ਚਰਕ ਸੰਹਿਤਾ ਅਤੇ ਸੁਸ਼ਰੁਤ ਸੰਹਿਤਾ ਜਿਹੇ ਗ੍ਰੰਥਾਂ ਦੀਆਂ ਪਾਂਡੁਲਿਪੀਆਂ ਨੇ ਆਯੁਰਵੇਦ ਦੇ ਗਿਆਨ ਨੂੰ ਅੱਜ ਤੱਕ ਸੁਰੱਖਿਅਤ ਰੱਖਿਆ ਹੈ। ਸੁਲਵ ਸੂਤਰ ਵਿੱਚ ਸਾਨੂੰ ਪ੍ਰਾਚੀਨ geometrical knowledge ਮਿਲਦੀ ਹੈ। ਖੇਤੀਬਾੜੀ ਪਾਰਾਸ਼ਰ ਵਿੱਚ ਐਗਰੀਕਲਚਰ ਦੇ traditional knowledge ਦੀ ਜਾਣਕਾਰੀ ਮਿਲਦੀ ਹੈ। ਨਾਟਯਸ਼ਾਸਤਰ ਜਿਹੇ ਗ੍ਰੰਥਾਂ ਦੀ manuscripts ਤੋਂ ਸਾਨੂੰ ਮਨੁੱਖ ਦੇ ਭਾਵਨਾਤਮਕ ਵਿਕਾਸ ਦੀ ਯਾਤਰਾ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।

ਸਾਥੀਓ,

ਹਰ ਦੇਸ਼ ਆਪਣੀਆਂ ਇਤਿਹਾਸਿਕ ਚੀਜ਼ਾਂ ਨੂੰ civilizational asset ਅਤੇ greatness ਦੇ ਤੌਰ ‘ਤੇ ਵਿਸ਼ਵ ਦੇ ਸਾਹਮਣੇ ਪੇਸ਼ ਕਰਦਾ ਹੈ। ਦੁਨੀਆ ਦੇ ਦੇਸ਼ਾਂ ਦੇ ਕੋਲ ਕਿਤੇ ਕੋਈ manuscript, ਕੋਈ artifact ਹੁੰਦਾ ਹੈ ਤਾਂ ਉਹ ਉਸ ਨੂੰ ਨੈਸ਼ਨਲ treasure ਦੇ ਰੂਪ ਵਿੱਚ ਸੰਭਾਲਦੇ ਹਨ। ਅਤੇ ਭਾਰਤ ਦੇ ਕੋਲ ਤਾਂ manuscripts ਦਾ ਇੰਨਾ ਵੱਡਾ ਖਜਾਨਾ ਹੈ, ਇਹ ਦੇਸ਼ ਦਾ ਮਾਣ ਹਨ। ਹੁਣ ਕੁਝ ਸਮਾਂ ਪਹਿਲਾਂ ਮੈਂ ਕੁਵੈਤ ਗਿਆ ਸੀ, ਤਾਂ ਮੇਰੇ ਯਤਨ ਦੇ ਦਰਮਿਆਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉੱਥੇ ਕੋਈ 4-6 influencers ਹੋਣ, ਅਤੇ ਮੇਰੇ ਕੋਲ ਸਮਾਂ ਹੋਵੇ ਤਾਂ, ਕੁਝ ਸਮਾਂ ਮੈਂ ਉਨ੍ਹਾਂ ਦੇ ਨਾਲ ਬਿਤਾਉਂਦਾ ਹਾਂ, ਉਨ੍ਹਾਂ ਦੀ ਸੋਚ ਸਮਝਣ ਦਾ ਯਤਨ ਕਰਦਾ ਹਾਂ। ਮੈਨੂੰ ਕੁਵੈਤ ਵਿੱਚ ਇੱਕ ਸੱਜਣ ਮਿਲੇ, ਜਿਨ੍ਹਾਂ ਦੇ ਕੋਲ ਸਦੀਆਂ ਪਹਿਲਾਂ ਭਾਰਤ ਨਾਲ ਸਮੁੰਦਰੀ ਮਾਰਗ ਤੋਂ ਵਪਾਰ ਕਿਵੇਂ ਹੁੰਦਾ ਸੀ, ਉਸ  ‘ਤੇ ਇੰਨੇ ਡਾਕੂਮੈਂਟਸ ਉਨ੍ਹਾਂ ਦੇ ਕੋਲ ਹਨ, ਅਤੇ ਉਨ੍ਹਾਂ ਨੇ ਇੰਨਾ ਸੰਗ੍ਰਹਿ ਕੀਤਾ ਹੈ, ਅਤੇ ਉਹ ਇੰਨੇ ਮਾਣ, ਯਾਨੀ ਬੜੇ ਮਾਣ ਨਾਲ ਕੁਝ ਲੈ ਕੇ ਮੇਰੇ ਕੋਲ ਆਏ ਸਨ, ਮੈਂ ਦੇਖਿਆ, ਯਾਨੀ ਅਜਿਹਾ ਕੀ-ਕੀ ਹੋਵੇਗਾ, ਕਿੱਥੇ-ਕਿੱਥੇ ਹੋਵੇਗਾ, ਸਾਨੂੰ ਇਨ੍ਹਾਂ ਸਭ ਨੂੰ ਸੰਭਾਲਣਾ ਹੈ। ਹੁਣ ਭਾਰਤ ਆਪਣੇ ਇਸ ਮਾਣ ਨੂੰ, ਮਾਣ ਦੇ ਨਾਲ ਵਿਸ਼ਵ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ। ਹੁਣ ਇੱਥੇ ਕਿਹਾ ਗਿਆ ਕਿ ਦੁਨੀਆ ਵਿੱਚ ਜਿੰਨੇ manuscripts ਹਨ ਸਾਨੂੰ ਖੋਜ ਕਰਕੇ ਲਿਆਉਣਾ ਚਾਹੀਦਾ ਹੈ ਅਤੇ ਫਿਰ ਹੌਲੀ ਜਿਹੀ ਕਿਹਾ, ਪ੍ਰਧਾਨ ਮੰਤਰੀ ਜੀ ਨੇ ਕਰਨਾ ਚਾਹੀਦਾ ਹੈ। ਲੇਕਿਨ ਤੁਹਾਨੂੰ ਪਤਾ ਹੈ ਕਿ ਸਾਡੇ ਇੱਥੇ ਚੋਰੀ ਕੀਤੀਆਂ ਗਈਆਂ ਜੋ ਮੂਰਤੀਆਂ ਹਨ, ਪਹਿਲਾਂ ਬਹੁਤ ਘੱਟ ਮਾਤਰਾ ਵਿੱਚ ਆਈਆਂ ਸਨ, ਅੱਜ ਸੈਕੜਿਆਂ ਦੀ ਸੰਖਿਆ ਵਿੱਚ ਪੁਰਾਣੀਆਂ-ਪੁਰਾਣੀਆਂ ਮੂਰਤੀਆਂ ਵਾਪਸ ਆ ਰਹੀਆਂ ਹਨ। ਵਾਪਸ ਇਸ ਲਈ ਨਹੀਂ ਆ ਰਹੀਆਂ ਹਨ ਕਿ ਉਹ ਮੇਰਾ ਸੀਨਾ ਦੇਖ ਕੇ ਤੈਅ ਕਰਕੇ ਦੇਣ ਆ ਰਹੇ ਹਾਂ, ਅਜਿਹਾ ਨਹੀਂ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਅਜਿਹੇ ਹੱਥ ਵਿੱਚ ਸੁਪੁਰਦ ਕਰਨਗੇ, ਤਾਂ ਉਸ ਦਾ ਮਾਣ ਵਧਾਉਣ ਦਾ ਪੂਰਾ ਯਤਨ ਹੋਵੇਗਾ। ਅੱਜ ਵਿਸ਼ਵ ਵਿੱਚ ਭਾਰਤ ਨੇ ਇਹ ਵਿਸ਼ਵਾਸ ਪੈਦਾ ਕੀਤਾ ਹੈ, ਲੋਕਾਂ ਨੂੰ ਲਗਦਾ ਹੈ, ਇਹ ਸਹੀ ਜਗ੍ਹਾ ਹੈ। ਜਦੋਂ ਮੈਂ ਮੰਗੋਲੀਆ ਗਿਆ ਤਾਂ ਉੱਥੇ ਬੋਧ ਭਿਕਸ਼ੂਆਂ ਨਾਲ ਮੈਂ ਸੰਵਾਦ ਕਰ ਰਿਹਾ ਸੀ, ਤਾਂ ਮੈਂ ਦੇਖਿਆ ਉਨ੍ਹਾਂ ਕੋਲ ਬਹੁਤ manuscripts ਸਨ, ਤਾਂ ਮੈਂ ਉਨ੍ਹਾਂ ਨੂੰ ਰਿਕਵੈਸਟ ਕੀਤਾ ਕਿ ਮੈਂ ਇਸ ਦੇ ਲਈ ਕੁਝ ਕੰਮ ਕਰ ਸਕਦਾ ਹਾਂ, ਉਨ੍ਹਾਂ ਸਾਰੀਆਂ manuscripts ਨੂੰ ਲਿਆਉਣ, ਉਸ ਨੂੰ digitalize ਕੀਤਾ ਅਤੇ ਉਨ੍ਹਾਂ ਨੂੰ ਫਿਰ ਵਾਪਸ ਦਿੱਤਾ, ਹੁਣ ਇਹ ਉਹ ਉਨ੍ਹਾਂ ਦਾ ਖਜਾਨਾ ਬਣ ਗਿਆ ਹੈ।

ਸਾਥੀਓ,

ਗਿਆਨ ਭਾਰਤਮ ਮਿਸ਼ਨ ਇਸ ਮਹਾ ਅਭਿਆਨ ਦਾ ਹੀ ਇੱਕ ਅਹਿਮ ਹਿੱਸਾ ਹੈ। ਦੇਸ਼ ਦੀਆਂ ਕਿੰਨੀਆਂ ਹੀ ਸੰਸਥਾਵਾਂ ਇਸ ਯਤਨ ਵਿੱਚ ਜਨਭਾਗੀਦਾਰੀ ਦੀ ਭਾਵਨਾ ਨਾਲ ਸਰਕਾਰ ਦੇ ਨਾਲ ਕੰਮ ਕਰ ਰਹੀਆਂ ਹਨ। ਕਾਸ਼ੀ ਨਗਰੀ ਪ੍ਰਚਾਰਣੀ ਸਭਾ, ਕੋਲਕਾਤਾ ਦੀ ਏਸ਼ੀਆਟਿਕ ਸੋਸਾਇਟੀ, ਉਦੈਪੁਰ ਦੀ ‘ਧਰੋਹਰ’, ਗੁਜਰਾਤ ਦੇ ਕੋਬਾ ਵਿੱਚ ਅਚਾਰਿਆ ਸ਼੍ਰੀ ਕੈਲਾਸ਼ ਸੂਰੀ ਗਿਆਨ ਮੰਦਿਰ, ਹਰਿਦੁਆਰ ਦਾ ਪਤੰਜਲੀ, ਪੁਣੇ ਦਾ ਭੰਡਾਰਕਰ ਓਰਿਐਂਟਲ ਰਿਸਰਚ ਇੰਸਟੀਟਿਊਟ, ਤੰਜਾਵੁਰ ਦੀ ਸਰਸਵਤੀ ਮਹਿਲ ਲਾਈਬ੍ਰੇਰੀ, ਅਜਿਹੀਆਂ ਸੈਂਕੜਿਆਂ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਦਸ ਲੱਖ ਤੋਂ ਵੱਧ ਪਾਂਡੁਲਿਪੀਆਂ ਨੂੰ digitalize ਕੀਤਾ ਜਾ ਚੁੱਕਾ ਹੈ। ਕਿੰਨੇ ਹੀ ਦੇਸ਼ਵਾਸੀਆਂ ਨੇ ਅੱਗੇ ਆ ਕੇ ਆਪਣੀ ਪਰਵਾਰਿਕ ਧਰੋਹਰ ਨੂੰ ਦੇਸ਼ ਦੇ ਲਈ ਉਪਲਬਧ ਕਰਵਾਇਆ ਹੈ। ਮੈਂ ਇਨ੍ਹਾਂ ਸਾਰੀਆਂ ਸੰਸਥਾਵਾਂ ਦਾ, ਅਜਿਹੇ ਸਾਰੇ ਦੇਸ਼ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਇੱਕ ਵਿਸ਼ੇ ‘ਤੇ ਜ਼ਰੂਰ ਧਿਆਨ ਦੇਣਾ ਚਾਹਾਂਗਾ, ਮੈਂ ਪਿਛਲੇ ਦਿਨਾਂ ਕੁਝ ਐਨੀਮਲ ਲਵਰ ਨੂੰ ਮਿਲਿਆ ਸੀ, ਕਿਉਂ ਤੁਹਾਨੂੰ ਹੱਸੀ ਆ ਗਈ ? ਸਾਡੇ ਦੇਸ਼ ਵਿੱਚ ਅਜਿਹੇ ਬਹੁਤ ਲੋਕ ਹਨ, ਅਤੇ ਵਿਸ਼ੇਸ਼ਤਾ ਇਹ ਹੈ ਕਿ ਇਹ ਗਊ ਨੂੰ ਐਨੀਮਲ ਨਹੀਂ ਮੰਨਦੇ ਹਨ। ਤਾਂ ਉਨ੍ਹਾਂ ਨਾਲ ਗੱਲਾਂ-ਗੱਲਾਂ ਵਿੱਚ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਦੇਸ਼ ਵਿੱਚ ਪਸ਼ੂਆਂ ਦੀ ਚਿਕਿਸਤਾ ਨੂੰ ਲੈ ਕੇ ਬਹੁਤ ਕੁਝ ਸ਼ਾਸਤਰਾਂ ਵਿੱਚ ਪਿਆ ਹੋਇਆ ਹੈ, ਬਹੁਤ ਸਾਰੇ manuscripts ਸੰਭਵ ਹਨ। ਜਦੋਂ ਮੈਂ ਗੁਜਰਾਤ ਵਿੱਚ ਸੀ, ਗੁਜਰਾਤ ਦੇ ਏਸ਼ੀਆਟਿਕ ਲਾਯਨ ਵਿੱਚ ਤਾਂ ਮੇਰੀ ਇੱਕ ਦਿਲਚਸਪੀ ਸੀ ਕਿ ਮੈਂ ਕਾਫੀ ਉਸ ਵਿੱਚ ਦਿਲਚਸਪੀ ਦਿੰਦਾ ਸੀ। ਤਾਂ ਅਜਿਹੀਆਂ ਗੱਲਾਂ ਲੱਭਦਾ ਸੀ ਕਿ ਜੇਕਰ ਉਨ੍ਹਾਂ ਨੇ, ਜੇਕਰ ਜ਼ਿਆਦਾ ਸ਼ਿਕਾਰ ਕਰ ਲਿਆ ਅਤੇ ਜੇਕਰ ਤਕਲੀਫ ਹੁੰਦੀ ਹੈ, ਤਾਂ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਹ ਇੱਕ ਰੁੱਖ ਹੁੰਦਾ ਹੈ, ਉਸ ਦੇ ਫਲ ਖਾਣੇ ਚਾਹੀਦੇ ਹਨ ਤਾਂਕਿ ਵੋਮਟਿੰਗ ਹੋ ਸਕਦੀ ਹੈ, ਇਹ ਪਸ਼ੂ ਨੂੰ ਮਾਲੂਮ ਸੀ। ਇਸ ਦਾ ਮਤਲਬ ਜਿੱਥੇ ਲਾਯਨ ਦੀਆਂ ਬਸਤੀਆਂ ਹਨ, ਉੱਥੇ ਉਸ ਪ੍ਰਕਾਰ ਦੇ, ਫਲਾਂ ਦੇ ਝਾੜ ਹੋਣਾ ਜ਼ਰੂਰੀ ਹੁੰਦਾ ਹੈ। ਹੁਣ ਇਹ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ। ਸਾਡੀਆਂ ਕਈ manuscripts ਹਨ, ਜਿਸ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਲਿਖਿਆ ਗਿਆ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਇੰਨਾ ਗਿਆਨ ਉਪਲਬਧ ਹੈ, ਅਤੇ ਲਿਪੀਬੱਧ ਹੈ, ਅਸੀਂ ਖੋਜਣਾ ਹੈ, ਖੋਜ ਕਰਕੇ ਉਸ ਨੂੰ ਅੱਜ ਦੇ ਸੰਦਰਭ ਵਿੱਚ ਵਿਆਖਿਆ ਕਰਨਾ ਹੈ।

ਸਾਥੀਓ,

ਭਾਰਤ ਨੇ ਅਤੀਤ ਵਿੱਚ ਕਦੇ ਵੀ ਆਪਣੇ ਗਿਆਨ ਨੂੰ ਪੈਸੇ ਦੀ ਤਾਕਤ ਨਾਲ ਨਹੀਂ ਤੋਲਿਆ ਹੈ। ਸਾਡੇ ਰਿਸ਼ੀਆਂ ਨੇ ਵੀ ਕਿਹਾ ਹੈ- विद्या-दानमतः परम्। ਅਰਥਾਤ, ਵਿਦਿਆ ਸਭ ਤੋਂ ਵੱਡਾ ਦਾਨ ਹੈ। ਇਸ ਲਈ, ਪ੍ਰਾਚੀਨ ਕਾਲ ਵਿੱਚ ਭਾਰਤ ਦੇ ਲੋਕਾਂ ਨੇ ਮੁਕਤ ਭਾਵ ਨਾਲ manuscripts ਨੂੰ ਦਾਨ ਵੀ ਕੀਤਾ ਹੈ। ਚੀਨੀ ਯਾਤਰੀ ਹਵੇਨ ਸਾਂਗ ਜਦੋਂ ਭਾਰਤ ਆਏ ਸਨ, ਤਾਂ ਉਹ ਆਪਣੇ ਨਾਲ ਸਾਢੇ ਛੇ ਸੌ ਤੋਂ ਜ਼ਿਆਦਾ manuscripts ਲੈ ਕੇ ਗਏ ਸਨ। ਅਤੇ ਮੈਨੂੰ ਚੀਨ ਦੇ ਰਾਸ਼ਟਰਪਤੀ ਨੇ ਇੱਕ ਵਾਰ ਦੱਸਿਆ ਕਿ ਉਹ ਮੇਰੇ ਪਿੰਡ ਵਿੱਚ ਜ਼ਿਆਦਾ ਸਮੇਂ ਰਹੇ ਸਨ, ਜਿੱਥੇ ਮੇਰਾ ਜਨਮ ਹੋਇਆ ਵਡਨਗਰ ਵਿੱਚ। ਲੇਕਿਨ ਜਦੋਂ ਇੱਥੇ ਚੀਨ ਵਾਪਸ ਗਏ, ਤਾਂ ਉਹ ਰਾਸ਼ਟਰਪਤੀ ਸ਼ੀ ਦੇ ਜਨਮ ਸਥਾਨ ‘ਤੇ ਰਹਿੰਦੇ ਸੀ। ਤਾਂ ਉਹ ਮੈਨੂੰ ਉੱਥੇ ਲੈ ਗਏ ਆਪਣੇ ਪਿੰਡ ਅਤੇ ਉੱਥੇ, ਜਿੱਥੇ ਹਵੇਨ ਸਾਂਗ ਰਹੇ ਸਨ, ਉਸ ਸਥਾਨ ਨੂੰ ਮੈਂ ਦੇਖਣ ਲਈ ਉਨ੍ਹਾਂ ਦੇ ਨਾਲ ਗਿਆ, ਅਤੇ ਜੋ manuscripts ਸਨ, ਉਹ ਪੂਰਾ ਵਿਸਤਾਰ ਨਾਲ ਮੈਨੂੰ ਰਾਸ਼ਟਰਪਤੀ ਸ਼ੀ ਨੇ ਦਿਖਾਇਆ ਸੀ, ਅਤੇ ਉਸ ਵਿੱਚ ਜੋ ਭਾਰਤ ਦਾ ਵਰਣਨ ਸੀ, ਉਸ ਦੇ ਕੁਝ ਪੈਰਾਗ੍ਰਾਫ ਸਨ, ਜਿਸ ਨੂੰ interpreter ਨੇ ਮੈਨੂੰ ਉੱਥੇ ਸਮਝਾਇਆ। ਯਾਨੀ ਮਨ ਨੂੰ ਬਹੁਤ ਹੀ ਪ੍ਰਭਾਵਿਤ ਕਰਨ ਵਾਲਾ, ਉਹ ਇੱਕ-ਇੱਕ ਚੀਜ਼ ਦੇਖਦੇ ਸਨ, ਲਗ ਰਿਹਾ ਸੀ, ਕੀ ਖਜਾਨਾ ਹੋਵੇਗਾ ਸਾਡੇ ਕੋਲ। ਭਾਰਤ ਦੀਆਂ ਕਈ manuscripts ਅੱਜ ਵੀ ਚੀਨ ਤੋਂ ਜਾਪਾਨ ਵੀ ਪਹੁੰਚੀਆਂ ਹਨ। ਸੱਤਵੀਂ ਸਦੀ ਵਿੱਚ ਜਾਪਾਨ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਪੂੰਜੀ ਦੀ ਤਰ੍ਹਾਂ ਹੋਰਯੂਜੀ Monastery ਵਿੱਚ ਸੁਰੱਖਿਅਤ ਕੀਤਾ ਗਿਆ। ਅੱਜ ਵੀ ਦੁਨੀਆ ਦੇ ਕਿੰਨੇ ਹੀ ਦੇਸ਼ਾਂ ਵਿੱਚ ਭਾਰਤ ਦੀਆਂ ਪ੍ਰਾਚੀਨ manuscripts ਰੱਖੀਆਂ ਹੋਈਆਂ ਹਨ। ਗਿਆਨ ਭਾਰਤਮ ਮਿਸ਼ਨ ਦੇ ਤਹਿਤ ਅਸੀਂ ਇਹ ਵੀ ਯਤਨ ਕਰਾਂਗੇ ਕਿ ਮਨੁੱਖਤਾ ਦੀ ਇਹ ਸਾਂਝੀ ਵਿਰਾਸਤ ਇਕਜੁੱਟ ਹੋਵੇ।

ਸਾਥੀਓ,

ਅਸੀਂ G-20 ਦੇ ਸੱਭਿਆਚਾਰਕ ਸੰਵਾਦ ਦੌਰਾਨ ਵੀ ਇਸ ਦੀ ਪਹਿਲ ਕੀਤੀ ਸੀ। ਜਿਨ੍ਹਾਂ ਦੇਸ਼ਾਂ ਦੇ ਭਾਰਤ ਦੇ ਨਾਲ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧ ਹਨ, ਅਸੀਂ ਉਨ੍ਹਾਂ ਨੂੰ ਇਸ ਅਭਿਆਨ ਵਿੱਚ ਨਾਲ ਜੋੜ ਰਹੇ ਹਾਂ। ਅਸੀਂ ਮੰਗੋਲੀਅਨ ਕੰਜੂਰ ਦੇ reprinted volumes ਨੂੰ ਮੰਗੋਲੀਆ ਦੇ ਅੰਬੈਸਡਰ ਨੂੰ ਗਿਫਟ ਕੀਤਾ ਸੀ। 2022 ਵਿੱਚ, ਇਹ 108 volumes ਮੰਗੋਲੀਆ ਅਤੇ ਰੂਸ ਦੀ monasteries ਵਿੱਚ ਵੀ distribute ਕੀਤੇ ਗਏ ਸਨ। ਅਸੀਂ ਥਾਈਲੈਂਡ ਅਤੇ ਵੀਅਤਨਾਮ ਦੀਆਂ ਯੂਨੀਵਰਸਿਟੀਜ਼ ਦੇ ਨਾਲ MoUs ਕੀਤੇ ਹਨ। ਅਸੀਂ ਉੱਥੋਂ ਦੇ scholars ਨੂੰ ਪੁਰਾਣੀਆਂ manuscripts ਨੂੰ digitize ਕਰਨ ਦੀ ਟ੍ਰੇਨਿੰਗ ਦੇ ਰਹੇ ਹਾਂ। ਇਨ੍ਹਾਂ ਯਤਨਾਂ ਦੇ ਚਲਦੇ, ਪਾਲੀ, ਲਾਨਾ ਅਤੇ ਚਾਮ ਭਾਸ਼ਾਵਾਂ ਦੀਆਂ ਕਈ manuscripts ਨੂੰ digitize ਕੀਤਾ ਗਿਆ ਹੈ। ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਅਸੀਂ ਇਨ੍ਹਾਂ ਯਤਨਾਂ ਨੂੰ ਹੋਰ ਵਿਸਤਾਰ ਦੇਵਾਂਗੇ।

ਸਾਥੀਓ,

ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਇੱਕ ਹੋਰ ਵੱਡਾ ਚੈਲੇਂਜ ਵੀ ਅਡਰੈੱਸ ਹੋਵੇਗਾ। ਭਾਰਤ ਦੇ traditional knowledge system ਨਾਲ ਜੁੜੀਆਂ ਅਨੇਕ ਜਾਣਕਾਰੀਆਂ, ਜੋ ਅਹਿਮ, ਅਤੇ ਜੋ ਅਸੀਂ ਸਦੀਆਂ ਤੋਂ ਇਸਤੇਮਾਲ ਕਰਦੇ ਰਹੇ ਹਾਂ, ਉਨ੍ਹਾਂ ਨੂੰ ਦੂਸਰਿਆਂ ਦੁਆਰਾ ਕਾਪੀ ਕਰਕੇ ਪੇਟੈਂਟ ਕਰਵਾ ਲਿਆ ਜਾਂਦਾ ਹੈ। ਇਸ piracy ਨੂੰ ਰੋਕਣਾ ਵੀ ਜ਼ਰੂਰੀ ਹੈ। ਡਿਜੀਟਲ manuscripts ਦੇ ਜ਼ਰੀਏ ਇਨ੍ਹਾਂ ਯਤਨਾਂ ਨੂੰ ਹੋਰ ਗਤੀ ਮਿਲੇਗੀ, ਅਤੇ intellectual piracy ‘ਤੇ ਲਗਾਮ ਲਗੇਗੀ। ਦੁਨੀਆ ਨੂੰ ਵੀ ਤਮਾਮ ਵਿਸ਼ਿਆਂ ‘ਤੇ ਪ੍ਰਮਾਣਿਕਤਾ ਦੇ ਨਾਲ ਮੌਲਿਕ ਸਰੋਤਾਂ ਦਾ ਪਤਾ ਚਲੇਗਾ।

ਸਾਥੀਓ,

ਗਿਆਨ ਭਾਰਤਮ ਮਿਸ਼ਨ ਦਾ ਇੱਕ ਹੋਰ ਬਹੁਤ ਅਹਿਮ ਪੱਖ ਹੈ। ਇਸ ਦੇ ਲਈ, ਅਸੀਂ ਰਿਸਰਚ ਅਤੇ ਇਨੋਵੇਸ਼ਨ ਦੇ ਕਿੰਨੇ ਹੀ ਨਵੇਂ domain ਖੋਲ੍ਹ ਰਹੇ ਹਨ। ਅੱਜ ਦੁਨੀਆ ਵਿੱਚ ਕਰੀਬ ਢਾਈ ਟ੍ਰਿਲੀਅਨ ਡਾਲਰ ਦੀ ਕਲਚਰ ਅਤੇ ਕ੍ਰਿਏਟਿਵ ਇੰਡਸਟ੍ਰੀ ਹੈ। Digitised manuscripts ਇਸ ਇੰਡਸਟ੍ਰੀ ਦੀਆਂ ਵੈਲਿਊ ਚੇਨਸ ਨੂੰ ਫੀਡ ਕਰਨਗੀਆਂ। ਇਹ ਕਰੋੜਾਂ manuscripts, ਇਨ੍ਹਾਂ ਵਿੱਚ ਛੁਪੀ ਪ੍ਰਾਚੀਨ ਜਾਣਕਾਰੀ ਇੱਕ ਬਹੁਤ ਵੱਡੇ ਡੇਟਾਬੈਂਕ ਦਾ ਵੀ ਕੰਮ ਕਰੇਗੀ। ਇਨ੍ਹਾਂ ਨਾਲ ‘ਡੇਟਾ ਡ੍ਰਿਵੇਨ ਇਨੋਵੇਸ਼ਨ’ ਨੂੰ ਨਵਾਂ ਪੁਸ਼ ਮਿਲੇਗਾ। ਟੇਕ ਫੀਲਡ ਦੇ ਨੌਜਵਾਨਾਂ ਨੂੰ, ਉਨ੍ਹਾਂ ਦੇ ਲਈ ਇਸ ਵਿੱਚ ਨਵੇਂ ਮੌਕੇ ਬਣਨਗੇ। ਜਿਵੇਂ-ਜਿਵੇਂ manuscripts ਦਾ digitization ਹੋਵੇਗਾ, academic ਰਿਸਰਚ ਲਈ ਨਵੀਆਂ ਸੰਭਾਵਨਾਵਾਂ ਬਣਨਗੀਆਂ।

ਸਾਥੀਓ,

ਸਾਨੂੰ ਇਨ੍ਹਾਂ ਡਿਜੀਟਾਈਜ਼ਡ manuscripts ਦਾ ਅਧਿਐਨ ਕਰਨ ਲਈ ਨਵੀਂ ਟੈਕਨੋਲੋਜੀ ਜਿਵੇਂ, AI ਦਾ ਉਪਯੋਗ ਵੀ ਵਧਾਉਣਾ ਹੋਵੇਗਾ। ਮੈਂ ਇਸ ਗੱਲ ਨਾਲ ਸਹਿਮਤ ਹਾਂ ਜਦੋਂ ਇੱਥੇ ਪ੍ਰੈਜੈਂਟੇਸ਼ਨ ਵਿੱਚ ਕਿਹਾ ਗਿਆ ਕਿ ਭਈ ਟੈਲੇਂਟ ਨੂੰ ਜਾਂ ਹਿਊਮਨ ਰਿਸੋਰਸ ਨੂੰ AI ਰਿਪਲੇਸ ਨਹੀਂ ਕਰ ਸਕਦੀ ਹੈ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਰਿਪਲੇਸ ਨਾ ਕਰੋ, ਵਰਨਾ ਅਸੀਂ ਨਵੀਂ, ਨਵੀਂ ਗੁਲਾਮੀ ਦੇ ਸ਼ਿਕਾਰ ਹੋ ਜਾਣਗੇ। ਉਹ ਇੱਕ ਸਪੋਰਟ ਸਿਸਟਮ ਹੈ, ਸਾਨੂੰ ਮਜ਼ਬੂਤੀ ਦਿੰਦੀ ਹੈ, ਸਾਡੀ ਤਾਕਤ ਨੂੰ ਹੁਲਾਰਾ ਦਿੰਦੀ ਹੈ, ਸਾਡੀ ਗਤੀ ਨੂੰ ਹੁਲਾਰਾ ਦਿੰਦੀ ਹੈ। AI ਦੀ ਮਦਦ ਨਾਲ ਇਨ੍ਹਾਂ ਪ੍ਰਾਚੀਨ ਪਾਂਡੁਲਿਪੀਆਂ ਨੂੰ ਜੇਕਰ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਾ ਸਕਦਾ ਹੈ। ਹੁਣ ਦੇਖੋ ਵੈਦਿਕ mathematic, ਸਾਰੇ ਗ੍ਰੰਥ ਅਵੇਲੇਬਲ ਨਹੀਂ ਹੈ, ਜੋ ਹੈ ਜੇਕਰ AI ਰਾਹੀਂ ਅਸੀਂ ਕੋਸ਼ਿਸ਼ ਕਰੀਏ, ਤਾਂ ਸੰਭਵ ਹੈ ਕਿ ਕਈ ਨਵੇਂ ਸੂਤਰਾਂ ਦੀ ਸੰਭਾਵਨਾ ਹੈ ਲੱਭਣ ਦੀ। ਅਸੀਂ ਖੋਜ ਸਕਦੇ ਹਾਂ। ਇਨ੍ਹਾਂ manuscripts ਵਿੱਚ ਮੌਜੂਦ ਗਿਆਨ ਨੂੰ ਦੁਨੀਆ ਦੇ ਸਾਹਮਣੇ ਕਿਵੇਂ ਲਿਆਂਦਾ ਜਾਵੇ, ਇਸ ਵਿੱਚ ਵੀ AI ਦੀ ਮਦਦ ਲਈ ਜਾ ਸਕਦੀ ਹੈ। ਦੂਸਰੀ ਇੱਕ ਸਮੱਸਿਆ ਹੈ ਕਿ ਸਾਡੇ manuscripts ਬਿਖਰੇ ਪਏ ਹਨ, ਅਤੇ ਵੱਖ-ਵੱਖ ਕਾਲਖੰਡ ਵਿੱਚ, ਵੱਖ-ਵੱਖ ਪ੍ਰਕਾਰ ਨਾਲ ਪੇਸ਼ ਕੀਤੇ ਗਏ ਹਨ। AI ਦਾ ਫਾਇਦਾ ਇਹ ਹੋਵੇਗਾ ਕਿ ਇਨ੍ਹਾਂ ਸਭ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਉਸ ਵਿੱਚੋਂ ਅੰਮ੍ਰਿਤ ਨਿਚੋੜਨ ਵਿੱਚ ਉਹ ਇੱਕ ਬਹੁਤ ਚੰਗਾ ਜਿਹਾ ਸਾਨੂੰ ਯੰਤਰ ਮਿਲ ਸਕਦਾ ਹੈ, ਕਿ ਅਸੀਂ 10 ਜਗ੍ਹਾ ਜੇਕਰ ਚੀਜ਼ਾਂ ਪਈਆਂ ਹੋਣਗੀਆਂ ਲੇਕਿਨ AI ਨਾਲ ਉਸ ਨੂੰ ਇਕੱਠੇ ਲਿਆ ਕੇ ਦੇਖ ਸਕਦੇ ਹਾਂ। ਅਸੀਂ ਉਸ ਦਾ.... ਹੋ ਸਕਦਾ ਹੈ ਜਿਵੇਂ ਸ਼ੁਰੂ ਵਿੱਚ ਹੀ ਪ੍ਰੈਜੈਂਟੇਸ਼ਨ ਵਿੱਚ ਆਇਆ ਕਿ ਇੱਕ ਹੀ ਪ੍ਰਕਾਰ ਦੇ ਸ਼ਬਦਾਂ ਦਾ ਕਈ ਉਪਯੋਗ ਹੈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਚਲੋ 100 ਕਵੈਸ਼ਚਨ ਬਣ ਜਾਣਗੇ, ਤਾ ਸੋਲਵ ਕਰਨਾ, ਅੱਜ ਲੱਖਾਂ ਕਵੇਸ਼ਚਨ ਵਿੱਚ ਅਸੀਂ ਉਲਝੇ ਪਏ ਹਾਂ, 100 ਤੱਕ ਤਾਂ ਲੈ ਆਵਾਂਗੇ। ਹੋ ਸਕਦਾ ਹੈ ਕਿ ਫਿਰ ਸਾਡੀ ਮਨੁੱਖੀ ਸ਼ਕਤੀ ਜੁੜ ਜਾਵੇਗੀ ਤਾਂ ਉਸ ਦਾ ਨਤੀਜਾ ਲੈ ਆਵੇਗੀ, ਲੇਕਿਨ ਅਜਿਹੀਆਂ ਕਈ ਮੁਸ਼ਕਲਾਂ ਵੀ ਹਨ, ਲੇਕਿਨ ਰਸਤੇ ਵੀ ਹਨ।

ਸਾਥੀਓ,

ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ, ਤੁਸੀਂ ਅੱਗੇ ਆ ਕੇ ਇਸ ਅਭਿਆਨ ਨਾਲ ਜੁੜੋ। ਅਤੇ ਮੈਂਨੂੰ ਹੁਣੇ ਦੱਸ ਰਹੇ ਸਨ ਕਿ ਮੰਤਰੀ ਜੀ ਕੱਲ੍ਹ ਤੋਂ ਅੱਜ ਤੱਕ ਜੋ ਲੋਕ ਇਸ ਵਿੱਚ ਹਿੱਸਾ ਲੈ ਰਹੇ ਹਨ, 70% ਲੋਕ ਨੌਜਵਾਨ ਹਨ। ਮੈਂ ਸਮਝਦਾ ਹਾਂ ਕਿ ਇਹ ਸਭ ਤੋਂ ਵੱਡੀ ਇਸ ਦੀ ਸਫ਼ਲਤਾ ਦੀ ਨਿਸ਼ਾਨੀ ਹੈ। ਜੇਕਰ ਨੌਜਵਾਨਾਂ ਨੇ ਇਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ, ਤਾਂ ਇਹ ਮੈਂ ਪੱਕਾ ਮੰਨਦਾ ਹਾਂ ਕਿ ਅਸੀਂ ਬਹੁਤ ਤੇਜ਼ੀ ਨਾਲ ਸਫ਼ਲ ਹੋ ਕੇ ਰਹਾਂਗੇ। ਅਸੀਂ ਕਿਵੇਂ ਟੈਕਨੋਲੋਜੀ ਦੇ ਜ਼ਰੀਏ ਅਤੀਤ ਵਿੱਚ explore ਕਰ ਸਕਦੇ ਹਨ, ਅਸੀਂ ਕਿਵੇਂ ਇਸ ਗਿਆਨ ਨੂੰ evidence based parameters ‘ਤੇ ਮਨੁੱਖਤਾ ਦੇ ਲਈ ਪਹੁੰਚਯੋਗ ਬਣਾ ਸਕਦੇ ਹਾਂ, ਸਾਨੂੰ ਇਸ ਦਿਸਾ ਵਿੱਚ ਯਤਨ ਕਰਨਾ ਚਾਹੀਦਾ ਹੈ। ਸਾਡੀ ਯੂਨੀਵਰਸਿਟੀਜ਼ ਨੂੰ, ਸਾਡੇ institutes ਨੂੰ ਵੀ ਇਸ ਦੇ ਲਈ ਨਵੇਂ initiatives ਲੈਣੇ ਚਾਹੀਦੇ ਹਨ। ਅੱਜ ਪੂਰਾ ਦੇਸ਼ ਸਵਦੇਸ਼ੀ ਦੀ ਭਾਵਨਾ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਇਹ ਅਭਿਆਨ ਉਸ ਦਾ ਵੀ ਇੱਕ ਵਿਸਤਾਰ ਹੈ। ਸਾਨੂੰ ਆਪਣੀ ਵਿਰਾਸਤਾਂ ਨੂੰ ਆਪਣੀ ਸਮਰੱਥਾ ਨੂੰ, ਯਾਨੀ ਸਮਰੱਥਾ ਦਾ ਸਮਾਨਾਰਥੀ ਬਣਾਉਣਾ ਹੈ। ਮੈਨੂੰ ਵਿਸ਼ਵਾਸ ਹੈ, ਗਿਆਨ ਭਾਰਤਮ ਮਿਸ਼ਨ ਨਾਲ ਭਵਿੱਖ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਜਾਣਦਾ ਹਾਂ ਕਿ ਇਹ ਅਜਿਹੇ ਵਿਸ਼ੇ ਹੁੰਦੇ ਹਨ ਕਿ ਜਿਸ ਵਿੱਚ ਕੋਈ ਗਲੈਮਰ ਨਹੀਂ ਹੁੰਦੀ ਹੈ, ਕੋਈ ਚਮਕ-ਧਮਕ ਨਹੀਂ ਹੁੰਦੀ ਹੈ। ਲੇਕਿਨ ਇਸ ਦੀ ਸਮਰੱਥਾ ਇੰਨੀ ਹੈ ਕਿ ਜੋ ਸਦੀਆਂ ਤੱਕ ਕਿਸੇ ਨੂੰ ਹਿਲਾ ਨਹੀਂ ਪਾਉਂਦਾ ਹੈ, ਇਸ ਸਮਰੱਥਾ ਦੇ ਨਾਲ ਜੁੜਨਾ ਹੈ। ਇਸੇ ਵਿਸ਼ਵਾਸ ਦੇ ਨਾਲ ਤੁਸੀਂ ਸਾਰਿਆਂ ਨੂੰ ਇੱਕ ਵਾਰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

**************

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2166242) Visitor Counter : 2