ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 13 ਤੋਂ 15 ਸਤੰਬਰ ਤੱਕ ਮਿਜ਼ੋਰਮ, ਮਣੀਪੁਰ, ਅਸਮ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ 71,850 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਬਿਹਾਰ ਵਿੱਚ ਰਾਸ਼ਟਰੀ ਮਖਾਨਾ ਬੋਰਡ ਲਾਂਚ ਕਰਨਗੇ
ਖੇਤਰੀ ਕਨੈਕਟੀਵਿਟੀ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਬਿਹਾਰ ਵਿੱਚ ਪੂਰਨੀਆ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਪੂਰਨੀਆ ਵਿੱਚ ਲਗਭਗ 36,000 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਮਿਜ਼ੋਰਮ ਦੇ ਆਈਜ਼ੌਲ ਵਿੱਚ 9,000 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਮਿਜ਼ੋਰਮ ਨੂੰ ਪਹਿਲੀ ਵਾਰ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜਨ ਵਾਲੀ ਬੈਰਾਬੀ-ਸੈਰਾਂਗ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਮਣੀਪੁਰ ਵਿੱਚ 8,500 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਅਸਮ ਦੇ ਗੁਵਾਹਾਟੀ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ 100ਵੀਂ ਜਨਮ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਅਸਮ ਵਿੱਚ 18,350 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ
ਪ੍ਰਧਾਨ
Posted On:
12 SEP 2025 2:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਤੋਂ 15 ਸਤੰਬਰ ਤੱਕ ਮਿਜ਼ੋਰਮ, ਮਣੀਪੁਰ, ਅਸਮ, ਪਛੱਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।
13 ਸਤੰਬਰ ਨੂੰ ਪ੍ਰਧਾਨ ਮੰਤਰੀ ਮਿਜ਼ੋਰਮ ਦਾ ਦੌਰਾ ਕਰਨਗੇ ਅਤੇ ਸਵੇਰੇ ਲਗਭਗ 10 ਵਜੇ ਆਈਜ਼ੋਲ ਵਿੱਚ 9000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮਣੀਪੁਰ ਦਾ ਦੌਰਾ ਕਰਨਗੇ ਅਤੇ ਦੁਪਹਿਰ ਲਗਭਗ 12:30 ਵਜੇ ਚੁੜਾਚਾਂਦਪੁਰ (Churachandpur) ਵਿਖੇ 7,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ‘ਤੇ ਉਹ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ, ਉਹ ਦੁਪਹਿਰ ਲਗਭਗ 2:30 ਵਜੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਸਮ ਦਾ ਦੌਰਾ ਕਰਨਗੇ ਅਤੇ ਸ਼ਾਮ 5 ਵਜੇ ਗੁਵਾਹਾਟੀ ਵਿਖੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ 100ਵੇਂ ਜਨਮ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਮੌਕੇ ‘ਤੇ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
14 ਸਤੰਬਰ ਨੂੰ ਪ੍ਰਧਾਨ ਮੰਤਰੀ ਅਸਮ ਵਿੱਚ 18,530 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰਮੁੱਖ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਸਵੇਰੇ ਲਗਭਗ 11 ਵਜੇ ਦਰੰਗ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਬਾਅਦ, ਉਹ ਦੁਪਹਿਰ ਲਗਭਗ 1:45 ਵਜੇ ਗੋਲਾਘਾਟ ਸਥਿਤ ਅਸਮ ਬਾਇਓ-ਈਥੇਨੌਲ ਪ੍ਰਾਈਵੇਟ ਲਿਮਿਟੇਡ, ਨੁਮਾਲੀਗੜ੍ਹ ਰਿਫਾਇਨਰੀ ਪਲਾਂਟ ਦਾ ਉਦਘਾਟਨ ਕਰਨਗੇ। ਉਹ ਗੋਲਾਘਾਟ ਵਿੱਚ ਪੌਲੀਪ੍ਰੋਪਾਈਲੀਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ।
15 ਸਤੰਬਰ ਨੂੰ ਪ੍ਰਧਾਨ ਮੰਤਰੀ ਪੱਛਮ ਬੰਗਾਲ ਦਾ ਦੌਰਾ ਕਰਨਗੇ ਅਤੇ ਸਵੇਰੇ ਲਗਭਗ 9:30 ਵਜੇ ਕੋਲਕਾਤਾ ਵਿੱਚ 16ਵੀਂ ਸੰਯੁਕਤ ਕਮਾਂਡਰ ਕਾਨਫਰੰਸ-2025 ਦਾ ਉਦਘਾਟਨ ਕਰਨਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਬਿਹਾਰ ਦਾ ਦੌਰਾ ਕਰਨਗੇ ਅਤੇ ਦੁਪਹਿਰ ਲਗਭਗ 2:45 ਵਜੇ ਪੂਰਨੀਆ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ, ਉਹ ਪੂਰਨੀਆ ਵਿੱਚ ਲਗਭਗ 36,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕਰਨਗੇ ਅਤੇ ਇਸ ਮੌਕੇ ਮੌਜੂਦ ਜਨਸਭਾ ਨੂੰ ਸੰਬੋਧਨ ਕਰਨਗੇ। ਉਹ ਬਿਹਾਰ ਵਿੱਚ ਰਾਸ਼ਟਰੀ ਮਖਾਨਾ ਬੋਰਡ ਵੀ ਲਾਂਚ ਕਰਨਗੇ।
ਮਿਜ਼ੋਰਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਆਈਜ਼ੋਲ ਵਿੱਚ 9000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਰੇਲਵੇ, ਸੜਕ ਮਾਰਗ, ਊਰਜਾ, ਖੇਡ ਸਮੇਤ ਕਈ ਖੇਤਰਾਂ ਨੂੰ ਲਾਭ ਪਹੁੰਚਾਏਗੀ।
ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਆਖਰੀ ਮੀਲ ਤੱਕ ਕਨੈਕਟੀਵਿਟੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ 8,070 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਬੈਰਾਬੀ - ਸੈਰਾਂਗ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ, ਜੋ ਮਿਜ਼ੋਰਮ ਦੀ ਰਾਜਧਾਨੀ ਨੂੰ ਪਹਿਲੀ ਵਾਰ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜੇਗੀ। ਇੱਕ ਚੁਣੌਤੀਪੂਰਨ ਪਹਾੜੀ ਖੇਤਰ ਵਿੱਚ ਬਣਾਏ ਇਸ ਰੇਲਵੇ ਲਾਈਨ ਪ੍ਰੋਜੈਕਟ ਵਿੱਚ ਜਟਿਲ ਭੂਗੋਲਿਕ ਸਥਿਤੀਆਂ ਦੇ ਤਹਿਤ 45 ਸੁਰੰਗਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਇਸ ਵਿੱਚ 55 ਵੱਡੇ ਪੁਲ ਅਤੇ 88 ਛੋਟੇ ਪੁਲ ਵੀ ਸ਼ਾਮਲ ਹਨ। ਮਿਜ਼ੋਰਮ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਕਾਰ ਸਿੱਧੀ ਰੇਲ ਕਨੈਕਟੀਵਿਟੀ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ, ਕੁਸ਼ਲ ਅਤੇ ਕਿਫ਼ਾਇਤੀ ਯਾਤਰਾ ਵਿਕਲਪ ਪ੍ਰਦਾਨ ਕਰੇਗੀ। ਇਹ ਅਨਾਜ, ਖਾਦਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਸਪਲਾਈ ਨੂੰ ਵੀ ਯਕੀਨੀ ਕਰੇਗਾ, ਜਿਸ ਨਾਲ ਸਮੁੱਚੀ ਲੌਜਿਸਟਿਕ ਕੁਸ਼ਲਤਾ ਅਤੇ ਖੇਤਰੀ ਪਹੁੰਚਯੋਗਤਾ ਵਧੇਗੀ।
ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਤਿੰਨ ਨਵੀਆਂ ਐਕਸਪ੍ਰੈੱਸ ਟ੍ਰੇਨਾਂ, ਸੈਰਾਂਗ (ਆਈਜ਼ੋਲ)-ਦਿੱਲੀ (ਆਨੰਦ ਵਿਹਾਰ ਟਰਮੀਨਲ) ਰਾਜਧਾਨੀ ਐਕਸਪ੍ਰੈੱਸ, ਸੈਰਾਂਗ-ਗੁਵਾਹਾਟੀ ਐਕਸਪ੍ਰੈੱਸ ਅਤੇ ਸੈਰਾਂਗ-ਕੋਲਕਾਤਾ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ। ਆਈਜ਼ੋਲ, ਹੁਣ ਇੱਕ ਰਾਜਧਾਨੀ ਐਕਸਪ੍ਰੈੱਸ ਦੇ ਮਾਧਿਅਮ ਨਾਲ ਦਿੱਲੀ ਨਾਲ ਸਿੱਧਾ ਜੁੜ ਜਾਵੇਗਾ। ਸੈਰਾਂਗ- ਗੁਵਾਹਾਟੀ ਐਕਸਪ੍ਰੈੱਸ ਮਿਜ਼ੋਰਮ ਅਤੇ ਅਸਾਮ ਦੇ ਦਰਮਿਆਨ ਆਵਾਜਾਈ ਨੂੰ ਸੁਗਮ ਬਣਾਏਗੀ। ਸੈਰਾਂਗ-ਕੋਲਕਾਤਾ ਐਕਸਪ੍ਰੈੱਸ ਮਿਜ਼ੋਰਮ ਨੂੰ ਸਿੱਧੇ ਕੋਲਕਾਤਾ ਨਾਲ ਜੋੜੇਗੀ। ਇਸ ਬਿਹਤਰ ਕਨੈਕਟੀਵਿਟੀ ਤੋਂ ਹਸਪਤਾਲਾਂ, ਯੂਨੀਵਰਸਿਟੀਆਂ ਅਤੇ ਬਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਅਕਾਦਮਿਕ, ਸੱਭਿਆਚਾਰਕ ਅਤੇ ਆਰਥਿਕ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਕਾਫੀ ਹੁਲਾਰਾ ਮਿਲੇਗਾ।
ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਕਈ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਆਈਜ਼ੋਲ ਬਾਈਪਾਸ ਰੋਡ, ਥੇਨਜ਼ੋਲ-ਸਿਯਾਲਸੁਕ ਰੋਡ ਅਤੇ ਖਾਨਕਾਉਨ-ਰੋਂਗੂਰਾ ਰੋਡ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੀ ਉੱਤਰ ਪੂਰਬ ਖੇਤਰ ਵਿਕਾਸ ਪਹਿਲਕਦਮੀ (ਪੀਐੱਮ-ਡੀਈਵੀਆਈਐੱਨਈ-PM-DevINE) ਯੋਜਨਾ ਦੇ ਤਹਿਤ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ 45 ਕਿਲੋਮੀਟਰ ਲੰਬੇ ਆਈਜ਼ੋਲ ਬਾਈਪਾਸ ਰੋਡ ਦਾ ਉਦੇਸ਼ ਆਈਜ਼ੋਲ ਸ਼ਹਿਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨਾ, ਲੁੰਗਲੇਈ, ਸਿਯਾਹਾ, ਲੌਂਗਟਲਾਈ, ਲੇਂਗਪੁਈ ਏਅਰਪੋਰਟ ਅਤੇ ਸੈਰਾਂਗ ਰੇਲਵੇ ਸਟੇਸ਼ਨ ਆਦਿ ਤੱਕ ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਹੋਵੇਗਾ। ਇਸ ਨਾਲ ਦੱਖਣੀ ਜ਼ਿਲ੍ਹਿਆਂ ਤੋਂ ਆਈਜ਼ੋਲ ਤੱਕ ਯਾਤਰਾ ਦਾ ਸਮਾਂ ਲਗਭਗ 1.5 ਘੰਟਿਆਂ ਤੱਕ ਘੱਟ ਹੋ ਜਾਵੇਗਾ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ। ਉੱਤਰ ਪੂਰਬ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਯੋਜਨਾ ਐੱਨਈਐੱਸਆਈਡੀਐੱਸ (ਰੋਡਸ) ਦੇ ਤਹਿਤ ਥੇਨਜ਼ੋਲ-ਸਿਆਲਸੁਕ ਰੋਡ ਤੋਂ ਕਈ ਬਾਗਵਾਨੀ ਕਿਸਾਨਾਂ, ਡ੍ਰੈਗਨ ਫਲ ਉਤਪਾਦਕਾਂ, ਝੋਨੇ ਦੀ ਖੇਤੀ ਕਰਨ ਵਾਲਿਆਂ ਅਤੇ ਅਦਰਕ ਪ੍ਰੋਸੈੱਸਰਜ਼ ਨੂੰ ਲਾਭ ਹੋਵੇਗਾ, ਨਾਲ ਹੀ ਆਈਜ਼ੋਲ-ਥੇਨਜ਼ੋਲ-ਲੁੰਗਲੇਈ ਹਾਈਵੇਅ ਦੇ ਨਾਲ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਸੇਰਛਿਪ ਜ਼ਿਲ੍ਹੇ ਵਿੱਚ ਐੱਨਈਐੱਸਆਈਡੀਐੱਸ (ਰੋਡਸ) ਦੇ ਤਹਿਤ ਖਾਨਕੌਨ-ਰੋਂਗੂਰਾ ਸੜਕ ਬਜ਼ਾਰਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗੀ ਅਤੇ ਇਸ ਖੇਤਰ ਦੇ ਵੱਖ-ਵੱਖ ਬਾਗਵਾਨੀ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਲਾਭ ਹੋਵੇਗਾ, ਨਾਲ ਹੀ ਨਿਯੋਜਿਤ ਅਦਰਕ ਪ੍ਰੋਸੈੱਸਿੰਗ ਪਲਾਂਟ ਨੂੰ ਵੀ ਸਮਰਥਨ ਮਿਲੇਗਾ।
ਪ੍ਰਧਾਨ ਮੰਤਰੀ ਲੌਂਗਟਲਾਈ-ਸਿਯਾਹਾ ਰੋਡ ‘ਤੇ ਛਿਮਟੁਈਪੁਈ ਰੀਵਰ ਬ੍ਰਿਜ (Chhimtuipui River Bridge) ਨਦੀ ਪੁਲ ਦਾ ਵੀ ਉਦਘਾਟਨ ਕਰਨਗੇ। ਇਹ ਸਾਰੇ ਮੌਸਮਾਂ ਵਿੱਚ ਸੰਪਰਕ ਪ੍ਰਦਾਨ ਕਰੇਗਾ ਅਤੇ ਯਾਤਰਾ ਦੇ ਸਮੇਂ ਨੂੰ ਦੋ ਘੰਟੇ ਘੱਟ ਕਰੇਗਾ। ਇਹ ਪੁਲ ਕਲਾਦਾਨ ਮਲਟੀਮਾਡਲ ਟ੍ਰਾਂਜ਼ਿਟ ਢਾਂਚੇ ਦੇ ਤਹਿਤ ਸੀਮਾ ਪਾਰ ਵਪਾਰ ਨੂੰ ਵੀ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਖੇਡ ਵਿਕਾਸ ਦੇ ਲਈ ਖੇਲੋ ਇੰਡੀਆ ਮਲਟੀਪਰਪਜ਼ ਇਨਡੋਰ ਹਾਲ ਦਾ ਨੀਂਹ ਪੱਥਰ ਰੱਖਣਗੇ। ਤੁਈਕੁਆਲ (Tuikual) ਵਿੱਚ ਸਥਿਤ ਇਹ ਹਾਲ ਇੱਕ ਮਲਟੀਪਰਪਜ਼ ਇਨਡੋਰ ਖੇਤਰ ਸਹਿਤ ਆਧੁਨਿਕ ਖੇਡ ਸੁਵਿਧਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਮਿਜ਼ੋਰਮ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਲਈ ਲਾਭ ਅਤੇ ਪ੍ਰੋਤਸਾਹਨ ਮਿਲੇਗਾ।
ਇਸ ਖੇਤਰ ਵਿੱਚ ਐਨਰਜੀ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ ਆਈਜ਼ੋਲ ਦੇ ਮੁਆਲਖਾਂਗ ਵਿੱਚ 30 ਟੀਐੱਮਟੀਪੀਏ (ਹਜ਼ਾਰ ਮੀਟ੍ਰਿਕ ਟਨ ਪ੍ਰਤੀ ਵਰ੍ਹੇ) ਸਮਰੱਥਾ ਵਾਲੇ ਐੱਲਪੀਜੀ ਬੌਟਲਿੰਗ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਦਾ ਉਦੇਸ਼ ਮਿਜ਼ੋਰਮ ਅਤੇ ਗੁਆਂਢੀ ਰਾਜਾਂ ਵਿੱਚ ਐੱਲਪੀਜੀ ਦੀ ਨਿਰੰਤਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਬਣਾਉਣਾ ਹੈ, ਜਿਸ ਨਾਲ ਸਵੱਛ ਰਸੋਈ ਈਂਧਣ ਤੱਕ ਅਸਾਨ ਪਹੁੰਚ ਹੋ ਜਾਵੇਗੀ। ਇਸ ਨਾਲ ਸਥਾਨਕ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (ਪੀਐੱਮਜੇਵੀਕੇ) ਯੋਜਨਾ ਦੇ ਤਹਿਤ ਕਵਰਥ੍ਹਾ (Kawrthah) ਵਿੱਚ ਰੈਜ਼ੀਡੈਂਸ਼ੀਅਲ ਸਕੂਲ ਦਾ ਵੀ ਉਦਘਾਟਨ ਕਰਨਗੇ। ਮਾਮਿਤ ਅਕਾਂਖੀ ਜ਼ਿਲ੍ਹੇ ਵਿੱਚ ਸਥਿਤ ਇਸ ਸਕੂਲ ਵਿੱਚ ਆਧੁਨਿਕ ਕਲਾਸਰੂਮਸ, ਹੌਸਟਲਸ ਅਤੇ ਆਰਟੀਫਿਸ਼ੀਅਲ ਫੁੱਟਬਾਲ ਟਰਫ ਸਮੇਤ ਖੇਡ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸ ਨਾਲ 10,000 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ ਅਤੇ ਦੀਰਘਕਾਲੀ ਸੋਸ਼ਲ ਅਤੇ ਐਜੂਕੇਸ਼ਨਲ ਪ੍ਰੋਗਰੈੱਸ ਦੀ ਨੀਂਹ ਰੱਖੇਗੀ।
ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਤਲਾਂਗਨੁਆਮ (Tlangnuam) ਵਿੱਚ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦਾ ਵੀ ਉਦਘਾਟਨ ਕਰਨਗੇ। ਇਹ ਸਕੂਲ ਨਾਮਾਂਕਨ ਵਿੱਚ ਸੁਧਾਰ ਕਰੇਗਾ, ਸਕੂਲ ਛੱਡਣ ਦੀ ਦਰ ਨੂੰ ਘੱਟ ਕਰੇਗਾ ਅਤੇ ਕਬਾਇਲੀ ਨੌਜਵਾਨਾਂ ਦੇ ਲਈ ਸਮੁੱਚੀ ਸਿੱਖਿਆ ਦੇ ਮੌਕੇ ਪ੍ਰਦਾਨ ਕਰੇਗਾ।
ਮਣੀਪੁਰ ਵਿੱਚ ਪ੍ਰਧਾਨ ਮੰਤਰੀ
ਮਣੀਪੁਰ ਦੇ ਸਮਾਵੇਸ਼ੀ, ਟਿਕਾਊ ਅਤੇ ਸਮੁੱਚੇ ਵਿਕਾਸ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਪ੍ਰਧਾਨ ਮੰਤਰੀ ਚੂੜਾਚਾਂਦਪੁਰ ਵਿੱਚ 7,300 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ 3,600 ਕਰੋੜ ਰੁਪਏ ਤੋਂ ਵੱਧ ਦੀਆਂ ਮਣੀਪੁਰ ਸ਼ਹਿਰੀ ਸੜਕਾਂ, ਜਲ ਨਿਕਾਸੀ ਅਤੇ ਅਸੈੱਟ ਮੈਨੇਜਮੈਂਟ ਇੰਪਰੂਵਮੈਂਟ ਪ੍ਰੋਜੈਕਟ; 2500 ਕਰੋੜ ਰੁਪਏ ਤੋਂ ਵੱਧ ਦੇ 5 ਨੈਸ਼ਨਲ ਹਾਈਵੇਅ ਪ੍ਰੋਜੈਕਟਸ; ਮਣੀਪੁਰ ਇਨਫੋਟੈੱਕ ਵਿਕਾਸ (ਐੱਮਆਈਐੱਨਡੀ) ਪ੍ਰੋਜੈਕਟ, 9 ਸਥਾਨਾਂ ‘ਤੇ ਕੰਮਕਾਜੀ ਮਹਿਲਾਵਾਂ ਲਈ ਹੋਸਟਲ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਇੰਫਾਲ ਵਿੱਚ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਮੰਤਰੀਪੁਖਰੀ ਵਿੱਚ ਸਿਵਿਲ ਸਕੱਤਰੇਤ; ਮੰਤਰੀਪੁਖਰੀ ਵਿੱਚ ਆਈਟੀ ਐੱਸਈਜ਼ੈੱਡ ਬਿਲਡਿੰਗ ਅਤੇ ਨਵਾਂ ਪੁਲਿਸ ਹੈੱਡਕੁਆਰਟਰਸ; ਦਿੱਲੀ ਅਤੇ ਕੋਲਕਾਤਾ ਵਿੱਚ ਮਣੀਪੁਰ ਭਵਨ; ਅਤੇ ਚਾਰ ਜ਼ਿਲ੍ਹਿਆਂ ਵਿੱਚ ਮਹਿਲਾਵਾਂ ਲਈ ਅਨੋਖੀਆਂ ਇਮਾ ਮਾਰਕਿਟਾਂ (Ima Markets) ਸ਼ਾਮਲ ਹਨ।
ਅਸਾਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ 13 ਸਤੰਬਰ ਨੂੰ ਗੁਵਾਹਾਟੀ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਯੰਤੀ ਦੇ ਜਸ਼ਨ ਵਿੱਚ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣਗੇ। ਇਹ ਸਮਾਰੋਹ ਡਾ. ਹਜ਼ਾਰਿਕਾ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰੇਗਾ, ਜਿਨ੍ਹਾਂ ਦਾ ਅਸਮੀਆ ਸੰਗੀਤ, ਸਾਹਿਤ ਅਤੇ ਸੱਭਿਆਚਾਰ ਵਿੱਚ ਯੋਗਦਾਨ ਅਦੁੱਤੀ ਹੈ।
ਪ੍ਰਧਾਨ ਮੰਤਰੀ 14 ਸਤੰਬਰ ਨੂੰ ਅਸਾਮ ਵਿੱਚ 18,530 ਕਰੋੜ ਰੁਪਏ ਤੋਂ ਵੱਧ ਦੇ ਮੁੱਖ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਦਰਾਂਗ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦਰਾਂਗ ਮੈਡੀਕਲ ਕਾਲਜ ਅਤੇ ਹਸਪਤਾਲ, ਜੀਐੱਨਐੱਮ ਸਕੂਲ ਅਤੇ ਬੀਐੱਸਸੀ ਨਰਸਿੰਗ ਕਾਲਜ ਸ਼ਾਮਲ ਹਨ, ਜੋ ਇਸ ਖੇਤਰ ਵਿੱਚ ਮੈਡੀਕਲ ਐਜੀਕੇਸ਼ਨ ਅਤੇ ਹੈਲਥ ਕੇਅਰ ਡਿਲੀਵਰੀ ਨੂੰ ਮਜ਼ਬੂਤ ਕਰਨਗੇ; ਗੁਵਾਹਾਟੀ ਰਿੰਗ ਰੋਡ ਪ੍ਰੋਜੈਕਟ, ਜੋ ਸ਼ਹਿਰੀ ਗਤੀਸ਼ੀਲਤਾ ਨੂੰ ਵਧਾਏਗੀ, ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ ਅਤੇ ਰਾਜਧਾਨੀ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਸੰਪਰਕ ਵਿੱਚ ਸੁਧਾਰ ਲਿਆਏਗਾ; ਅਤੇ ਬ੍ਰਹਮਪੁੱਤਰ ਨਦੀ ‘ਤੇ ਕੁਰਵਾ-ਨਰੇਂਗੀ ਪੁਲ, ਜੋ ਸੰਪਰਕ ਵਿੱਚ ਸੁਧਾਰ ਲਿਆਏਗਾ ਅਤੇ ਇਸ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
ਗੋਲਾਘਾਟ ਦੇ ਨੁਮਾਲੀਗੜ੍ਹ ਵਿੱਚ ਪ੍ਰਧਾਨ ਮੰਤਰੀ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ (ਐੱਨਆਰਐੱਲ) ਵਿੱਚ ਅਸਾਮ ਬਾਇਓਐਥਨੌਲ ਪਲਾਂਟ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਸਵੱਛ ਊਰਜਾ ਨੂੰ ਹੁਲਾਰਾ ਦੇਣਾ ਅਤੇ ਫੌਸਿਲ ਫਿਊਲਜ਼ ‘ਤੇ ਨਿਰਭਰਤਾ ਘਟਾਉਣਾ ਹੈ।
ਉਹ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ (ਐੱਨਆਰਐੱਲ) ਵਿੱਚ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਅਸਾਮ ਦੇ ਪੈਟਰੋਕੈਮੀਕਲ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਖੇਤਰ ਦੇ ਸਮੁੱਚੇ ਸਮਾਜਿਕ –ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ
ਇੱਕ ਮਜ਼ਬੂਤ, ਸੁਰੱਖਿਅਤ ਅਤੇ ਆਤਮਨਿਰਭਰ ਭਾਰਤ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ 15 ਸਤੰਬਰ ਨੂੰ ਕੋਲਕਾਤਾ ਵਿੱਚ 16ਵੇਂ ਸੰਯੁਕਤ ਕਮਾਂਡਰ ਸੰਮੇਲਨ 2025 ਦਾ ਉਦਘਾਟਨ ਕਰਨਗੇ ਅਤੇ ਇਸ ਨੂੰ ਸੰਬੋਧਨ ਵੀ ਕਰਨਗੇ। ਇਹ ਹਥਿਆਰਬੰਦ ਬਲਾਂ ਦਾ ਟੌਪ-ਪੱਧਰੀ ਵਿਚਾਰ-ਵਟਾਂਦਰਾ ਮੰਚ ਹੈ, ਜੋ ਦੇਸ਼ ਦੇ ਟੌਪ ਸਿਵਲੀਅਨ ਅਤੇ ਮਿਲਟਰੀ ਲੀਡਰਸ਼ਿਪ ਨੂੰ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਭਾਰਤ ਦੀਆਂ ਮਿਲਟਰੀ ਤਿਆਰੀਆਂ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਲਈ ਇਕੱਠਿਆ ਲਿਆਉਂਦਾ ਹੈ। ਦੋ ਸਾਲ ਵਿੱਚ ਇੱਕ ਵਾਰ ਆਯੋਜਿਤ ਹੋਣ ਵਾਲਾ 16ਵਾਂ ਸੰਯੁਕਤ ਕਮਾਂਡਰ ਸੰਮੇਲਨ 15 ਤੋਂ 17 ਸਤੰਬਰ ਤੱਕ ਕੋਲਕਾਤਾ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਰ੍ਹੇ ਦੇ ਸੰਮੇਲਨ ਦਾ ਵਿਸ਼ਾ ਹੈ- ਸੁਧਾਰਾਂ ਦਾ ਵਰ੍ਹਾ-ਭਵਿੱਖ ਦੇ ਲਈ ਪਰਿਵਰਤਨ’।
ਪ੍ਰਧਾਨ ਮੰਤਰੀ ਬਿਹਾਰ ਵਿੱਚ
ਪ੍ਰਧਾਨ ਮੰਤਰੀ ਬਿਹਾਰ ਵਿੱਚ ਰਾਸ਼ਟਰੀ ਮਖਾਨਾ ਬੋਰਡ ਲਾਂਚ ਕਰਨਗੇ। ਇਹ ਬੋਰਡ ਉਤਪਾਦਨ ਅਤੇ ਨਵੀਂ ਟੈਕਨੋਲਜੀ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ, ਪੋਸਟ-ਹਾਰਵੈਸਟ ਮੈਨੇਜਮੈਂਟ ਨੂੰ ਮਜ਼ਬੂਤ ਕਰੇਗਾ, ਵੈਲਿਊ ਐਡੀਸ਼ਨ ਅਤੇ ਪ੍ਰੋਸੈੱਸਿੰਗ ਨੂੰ ਉਤਸ਼ਾਹ ਦੇਵੇਗਾ ਅਤੇ ਮਖਾਨਾ ਦੇ ਬਜ਼ਾਰ, ਨਿਰਯਾਤ ਅਤੇ ਬ੍ਰਾਂਡ ਵਿਕਾਸ ਨੂੰ ਸੁਗਮ ਬਣਾਏਗਾ, ਜਿਸ ਨਾਲ ਬਿਹਾਰ ਅਤੇ ਦੇਸ਼ ਦੇ ਮਖਾਨਾ ਕਿਸਾਨਾਂ ਨੂੰ ਲਾਭ ਹੋਵੇਗਾ।
ਦੇਸ਼ ਦੇ ਕੁੱਲ ਮਖਾਨਾ ਉਤਪਾਦਨ ਵਿੱਚ ਬਿਹਾਰ ਦਾ ਯੋਗਦਾਨ ਲਗਭਗ 90% ਹੈ। ਮਧੂਬਨੀ, ਦਰਭੰਗਾ, ਸੀਤਾਮੜ੍ਹੀ, ਸਹਿਰਸਾ, ਕਟਿਹਾਰ, ਪੂਰਨੀਆ, ਸੁਪੌਲ, ਕਿਸ਼ਨਗੰਜ ਅਤੇ ਅਰਰੀਆ ਜਿਹੇ ਪ੍ਰਮੁੱਖ ਜ਼ਿਲ੍ਹੇ ਮਖਾਨਾ ਉਤਪਾਦਨ ਦੇ ਮੁੱਢਲੇ ਕੇਂਦਰ ਹਨ, ਕਿਉਂਕਿ ਇੱਥੋਂ ਦੀ ਜਲਵਾਯੂ ਅਤੇ ਉਪਜਾਊ ਮਿੱਟੀ ਮਖਾਨਾ ਦੀ ਉੱਚ ਗੁਣਵੱਤਾ ਵਿੱਚ ਯੋਗਦਾਨ ਦਿੰਦੀ ਹੈ। ਬਿਹਾਰ ਵਿੱਚ ਮਖਾਨਾ ਬੋਰਡ ਦੀ ਸਥਾਪਨਾ ਨਾਲ ਰਾਜ ਅਤੇ ਦੇਸ਼ ਵਿੱਚ ਮਖਾਨਾ ਉਤਪਾਦਨ ਨੂੰ ਵਿਆਪਕ ਹੁਲਾਰਾ ਮਿਲੇਗਾ ਅਤੇ ਇਸ ਖੇਤਰ ਵਿੱਚ ਗਲੋਬਲ ਮੈਪ ‘ਤੇ ਬਿਹਾਰ ਦੀ ਉਪਸਥਿਤੀ ਹੋਰ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਪੂਰਨੀਆ ਏਅਰਪੋਰਟ ਦੇ ਨਿਊ ਸਿਵਿਲ ਐਨਕਲੇਵ ਵਿੱਚ ਇਨਟੈਰਮ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ। ਇਸ ਖੇਤਰ ਵਿੱਚ ਯਾਤਰੀ ਪ੍ਰਬੰਧਨ ਸਮਰੱਥਾ ਵਧੇਗੀ।
ਪ੍ਰਧਾਨ ਮੰਤਰੀ ਪੂਰਨੀਆ ਵਿੱਚ ਲਗਭਗ 36,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਭਾਗਲਪੁਰ ਦੇ ਪੀਰਪੈਂਤੀ ਵਿੱਚ 3x800 ਮੈਗਾਵਾਟ ਦੇ ਥਰਮਲ ਪਾਵਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਬਿਹਾਰ ਵਿੱਚ ਨਿਜੀ ਖੇਤਰ ਦਾ ਸਭ ਤੋਂ ਵੱਡਾ 25,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਨੂੰ ਅਲਟ੍ਰਾ-ਸੁਪਰ ਕ੍ਰਿਟੀਕਲ, ਘੱਟ-ਨਿਕਾਸੀ ਵਾਲੀ ਟੈਕਨੋਲੋਜੀ ਦੀ ਵਰਤੋਂ ਕਰਕੇ ਡਿਜ਼ਾਈਨ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਮਰਪਿਤ ਬਿਜਲੀ ਪ੍ਰਦਾਨ ਕਰੇਗਾ ਅਤੇ ਬਿਹਾਰ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ 2680 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੋਸੀ-ਮੇਚੀ ਅੰਤਰ-ਰਾਜੀ ਨਦੀ ਸੰਪਰਕ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਵਿੱਚ ਨਹਿਰ ਦੇ ਅੱਪਗ੍ਰੇਡੇਸ਼ਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ ਗਾਦ ਕੱਢਣਾ, ਨੁਕਸਾਨੇ ਗਏ ਢਾਂਚੇ ਦਾ ਪੁਨਰ ਨਿਰਮਾਣ ਅਤੇ ਸੈਟਲਿੰਗ ਬੇਸਿਨ ਦੀ ਮੁੜ-ਸੁਰਜੀਤੀ ਸ਼ਾਮਲ ਹੈ। ਨਾਲ ਹੀ, ਇਸ ਦੀ ਜਲ-ਨਿਕਾਸੀ ਸਮਰੱਥਾ ਨੂੰ 15,000 ਕਿਊਸਕ ਤੋਂ ਵਧਾ ਕੇ 20,000 ਕਿਊਸਕ ਕੀਤਾ ਜਾਵੇਗਾ। ਇਸ ਨਾਲ ਉੱਤਰ ਪੂਰਬ ਬਿਹਾਰ ਦੇ ਕਈ ਜ਼ਿਲ੍ਹਿਆਂ ਨੂੰ ਸਿਚਾਈ ਵਿਸਤਾਰ, ਹੜ੍ਹ ਕੰਟਰੋਲ ਅਤੇ ਖੇਤੀਬਾੜੀ ਮਜ਼ਬੂਤੀ ਦਾ ਲਾਭ ਮਿਲੇਗਾ।
ਰੇਲ ਸੰਪਰਕ ਵਿੱਚ ਸੁਧਾਰ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਬਿਹਾਰ ਵਿੱਚ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਕਈ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ।
ਪ੍ਰਧਾਨ ਮੰਤਰੀ ਬ੍ਰਿਕਮਸ਼ਿਲਾ-ਕਟਾਰੀਆ ਦੇ ਦਰਮਿਆਨ 2170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣਗੇ, ਜੋ ਗੰਗਾ ਨਦੀ ਦੇ ਪਾਰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰੇਗੀ। ਇਸ ਨਾਲ ਗੰਗਾ ਦੇ ਪਾਰ ਸਿੱਧਾ ਰੇਲ ਸੰਪਰਕ ਉਪਲਬਧ ਹੋਵੇਗਾ ਅਤੇ ਇਸ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ ।
ਪ੍ਰਧਾਨ ਮੰਤਰੀ ਅਰਰੀਆ-ਗਲਗਲਿਆ (ਠਾਕੁਰਗੰਜ) ਦੇ ਵਿਚਕਾਰ 4410 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਅਰਰਿਆ-ਗਲਗਲਿਆ (ਠਾਕੁਰਗੰਜ) ਸੈਕਸ਼ਨ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਅਰਰਿਆ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਦੇ ਵਿਚਕਾਰ ਸਿੱਧਾ ਰੇਲ ਸੰਪਰਕ ਸਥਾਪਿਤ ਹੋਵੇਗਾ ਅਤੇ ਉੱਤਰ ਪੂਰਬ ਬਿਹਾਰ ਵਿੱਚ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਉਹ ਜੋਗਬਨੀ ਅਤੇ ਦਾਨਾਪੁਰ ਦੇ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਅਰਰਿਆ, ਪੂਰਣਿਆ, ਮਧੇਪੁਰਾ, ਸਹਿਰਸਾ ਅਤੇ ਛੇਹਰਟਾ (ਅੰਮ੍ਰਿਤਸਰ) ਅਤੇ ਜੋਗਬਨੀ ਅਤੇ ਇਰੋਡ ਦੇ ਵਿਚਕਾਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨਾਂ ਆਧੁਨਿਕ ਇੰਟੀਰੀਅਰ, ਬਿਹਤਰ ਸਹੂਲਤਾਂ ਅਤੇ ਤੇਜ਼ ਸਮਰੱਥਾ ਪ੍ਰਦਾਨ ਕਰਨਗੀਆਂ, ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਏਕੀਕਰਣ ਨੂੰ ਹੁਲਾਰਾ ਦੇਣਗੀਆਂ।
ਪ੍ਰਧਾਨ ਮੰਤਰੀ ਪੂਰਨੀਆ ਵਿੱਚ ਸੈਕਸ ਸੋਰਟਿਡ ਸੀਮੇਨ ਫੈਸਿਲਿਟੀ (Sex Sorted Semen Facility) ਦਾ ਵੀ ਉਦਘਾਟਨ ਕਨਰਗੇ। ਇਹ ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ ਇੱਕ ਅਤਿਆਧੁਨਿਕ ਸੀਮੇਨ ਸਟੇਸ਼ਨ ਹੈ, ਜੋ ਸਲਾਨਾ 5 ਲੱਖ ਸੈਕਸ ਸੌਰਟਿਡ ਸੀਮੇਨ ਖੁਰਾਕ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੈ। ਇਹ ਸੁਵਿਧਾ, ਪੂਰਬੀ ਅਤੇ ਉੱਤਰ ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਹੈ, ਜੋ ਅਕਤੂਬਰ 2024 ਵਿੱਚ ਸ਼ੁਰੂ ਕੀਤੀ ਗਈ ਸਵਦੇਸ਼ੀ ਤੌਰ ‘ਤੇ ਵਿਕਸਿਤ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਅਤੇ ਜੋ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਨਾਲ ਮੇਲ ਖਾਂਦੀ ਹੈ। ਮਾਦਾ ਵੱਛੀਆਂ ਦੇ ਜਨਮ ਦੀ ਸੰਭਾਵਨਾ ਵਧਾ ਕੇ ਇਹ ਟੈਕਨੋਲੋਜੀ ਛੋਟੇ, ਦਰਮਿਆਨੇ ਕਿਸਾਨਾਂ ਅਤੇ ਜ਼ਮੀਨ ਰਹਿਤ ਮਜ਼ਦੂਰਾਂ ਨੂੰ ਵਧੇਰੇ ਬਦਲਵੀਆਂ ਵੱਛੀਆਂ ਪ੍ਰਾਪਤ ਕਰਨ, ਆਰਥਿਕ ਤਣਾਓ ਨੂੰ ਘਟਾਉਣ ਅਤੇ ਬਿਹਤਰ ਡੇਅਰੀ ਉਤਪਾਦਕਤਾ ਦੇ ਜ਼ਰੀਏ ਆਮਦਨ ਵਧਾਉਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਪੀਐੱਮਏਵਾਈ (ਆਰ) ਦੇ ਤਹਿਤ 35,000 ਗ੍ਰਾਮੀਣ ਲਾਭਪਾਤਰੀਆਂ ਅਤੇ ਪੀਐੱਮਏਵਾਈ (ਯੂ) ਦੇ ਤਹਿਤ 5920 ਸ਼ਹਿਰੀ ਲਾਭਪਾਤਰੀਆਂ ਦੇ ਲਈ ਆਯੋਜਿਤ ਗ੍ਰਹਿ ਪ੍ਰਵੇਸ਼ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ ਅਤੇ ਕੁਝ ਲਾਭਪਾਤਰੀਆਂ ਨੂੰ ਚਾਬੀਆਂ ਸੌਂਪਣਗੇ।
ਪ੍ਰਧਾਨ ਮੰਤਰੀ ਬਿਹਾਰ ਵਿੱਚ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਕਲਸਟਰ ਪੱਧਰੀ ਫੈੱਡਰੇਸ਼ਨਾਂ ਨੂੰ ਲਗਭਗ 500 ਕਰੋੜ ਰੁਪਏ ਦੇ ਕਮਿਊਨਿਟੀ ਨਿਵੇਸ਼ ਫੰਡ ਵੀ ਵੰਡਣਗੇ ਅਤੇ ਕੁਝ ਸੀਐੱਲਐੱਫ ਪ੍ਰੈਜ਼ੀਡੈਂਟਾਂ ਨੂੰ ਚੈੱਕ ਸੌਂਪਣਗੇ।
***
ਐੱਮਜੇਪੀਐੱਸ /ਐੱਸਆਰ
(Release ID: 2166188)
Visitor Counter : 10
Read this release in:
Odia
,
English
,
Urdu
,
Marathi
,
हिन्दी
,
Nepali
,
Manipuri
,
Bengali
,
Assamese
,
Gujarati
,
Tamil
,
Kannada
,
Malayalam