ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖੁਰਾਕ ਅਤੇ ਉਪਭੋਗਤਾ ਮਾਮਲੇ ਮੰਤਰੀ 10 ਸਤੰਬਰ ਨੂੰ ਸਟੇਟ-ਆਫ-ਦ-ਆਰਟ ਇਲੈਕਟ੍ਰਿਕ ਵ੍ਹੀਕਲ (ਈਵੀ) ਟੈਸਟਿੰਗ ਸੁਵਿਧਾ ਦਾ ਉਦਘਾਟਨ ਕਰਨਗੇ
ਘਰੇਲੂ ਮੈਨੂਫੈਕਚਰਿੰਗ ਨੂੰ ਸਮਰਥਨ ਦੇਣ ਵਾਲਾ ਸਸ਼ਕਤ ਈਵੀ ਟੈਸਟਿੰਗ ਇਨਫ੍ਰਾਸਟ੍ਰਕਚਰ
ਵਰਲਡ ਕਲਾਸ ਟੈਸਟਿੰਗ ਅਤੇ ਸਰਟੀਫਿਕੇਸ਼ਨ ਦੇ ਮਾਧਿਅਮ ਨਾਲ ਈਵੀ ਵਿਸ਼ਵਾਸ ਨੂੰ ਹੁਲਾਰਾ ਦੇਣਾ
Posted On:
09 SEP 2025 12:31PM by PIB Chandigarh
ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਟਿਕਾਊ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਭਾਰਤ ਦੇ ਮਿਸ਼ਨ ਦੇ ਅਨੁਸਾਰ 10 ਸਤੰਬਰ, 2025 ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੋਲਕਾਤਾ ਦੀ ਅਲੀਪੁਰ ਰੀਜਨਲ ਲੈਬੋਰੇਟਰੀ ਵਿੱਚ ਸਟੇਟ-ਆਫ-ਦ-ਆਰਟ ਇਲੈਕਟ੍ਰਿਕ ਵ੍ਹੀਕਲ (ਈਵੀ) ਟੈਸਟਿੰਗ ਸੁਵਿਧਾ ਦਾ ਉਦਘਾਟਨ ਕਰਨਗੇ।
ਐਡਵਾਂਸਡ ਇਨਫ੍ਰਾਸਟ੍ਰਕਚਰ ਨਾਲ ਲੈਸ, ਇਹ ਲੈਬ ਈਵੀ ਬੈਟਰੀਆਂ ਅਤੇ ਉਨ੍ਹਾਂ ਦੇ ਪੁਰਜਿਆਂ (ਕੰਪੋਨੈਂਟਸ) ‘ਤੇ ਮਹੱਤਵਪੂਰਨ ਟੈਸਟਿੰਗ ਕਰੇਗੀ, ਜਿਨ੍ਹਾਂ ਵਿੱਚ ਬਿਜਲੀ ਸੁਰੱਖਿਆ, ਐੱਫਸੀਸੀ/ਆਈਐੱਸਈਡੀ ਪਾਲਣਾ, ਕਾਰਜਾਤਮਕ ਸੁਰੱਖਿਆ, ਟਿਕਾਊਤਾ, ਜਲਵਾਯੂ ਟੈਸਟਿੰਗ (ਆਈਪੀ, ਯੂਵੀ,ਖੋਰ), ਅਤੇ ਮਕੈਨੀਕਲ ਅਤੇ ਭੌਤਿਕ ਸੁਰੱਖਿਆ (ਜਲਣਸ਼ੀਲਤਾ, ਗਲੋ ਵਾਇਰ, ਆਦਿ) ਸ਼ਾਮਲ ਹਨ। ਇਹ ਸੁਵਿਧਾ ਵਿਸ਼ੇਸ਼ ਤੌਰ ‘ਤੇ ਪੂਰਬੀ ਭਾਰਤ ਵਿੱਚ ਈਵੀ ਬੈਟਰੀਆਂ ਨਿਰਮਾਤਾਵਾਂ ਨੂੰ ਭਰੋਸੇਯੋਗ, ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਟੈਸਟਿੰਗ ਅਤੇ ਸਰਟੀਫਿਕੇਸ਼ਨ ਪ੍ਰਦਾਨ ਕਰੇਗੀ, ਜਿਸ ਨਾਲ ਉਤਪਾਦ ਸੁਰੱਖਿਆ, ਪ੍ਰਦਰਸ਼ਨ ਅਤੇ ਰੈਗੂਲੇਟਰੀ ਪਾਲਣਾ ਯਕੀਨੀ ਹੋਵੇਗਾ।
ਇਹ ਸੁਵਿਧਾ ਇਲੈਕਟ੍ਰਿਕ ਵਾਹਨਾਂ ਦੀ ਗੁਣਵੱਤਾ ਯਕੀਨੀ ਬਣਾਉਣ ਦੇ ਲਈ ਇੱਕ ਨੈਸ਼ਨਲ ਬੈਂਚਮਾਰਕ ਦੇ ਰੂਪ ਵਿੱਚ ਕੰਮ ਕਰੇਗੀ, ਜਿਸ ਨਾਲ ਨਿਰਮਾਤਾਵਾਂ ਨੂੰ ਜਲਦੀ ਨੁਕਸ ਪਹਿਚਾਣ, ਉਤਪਾਦ ਭਰੋਸੇਯੋਗਤਾ ਵਿੱਚ ਵਾਧਾ ਅਤੇ ਸਖਤ ਸੁਰੱਖਿਆ ਅਤੇ ਪ੍ਰਦਰਸ਼ਨ ਨਿਯਮਾਂ ਦਾ ਅਨੁਪਾਲਨ ਯਕੀਨੀ ਬਣਾਉਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਇਲੈਕਟ੍ਰਿਕ ਵਾਹਨਾਂ ਦੇ ਉਪਯੋਗਕਰਤਾਵਾਂ ਵਿੱਚ ਆਤਮਵਿਸ਼ਵਾਸ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ ਅਤੇ ਭਾਰਤ ਦੀ ਗ੍ਰੀਨ ਮੋਬੀਲਿਟੀ ਦੀ ਯਾਤਰਾ ਵਿੱਚ ਤੇਜ਼ੀ ਆਵੇਗੀ।
ਇਸ ਸੁਵਿਧਾ ਦੀ ਸਥਾਪਨਾ ਇੱਕ ਸਸ਼ਕਤ ਈਵੀ ਈਕੋਸਿਸਟਮ ਬਣਾਉਣ, ਆਯਾਤ ‘ਤੇ ਨਿਰਭਰਤਾ ਘੱਟ ਕਰਨ ਅਤੇ ਘਰੇਲੂ ਨਿਰਮਾਤਾਵਾਂ ਨੂੰ ਕਿਫਾਇਤੀ ਟੈਸਟਿੰਗ ਸੇਵਾਵਾਂ ਦੇ ਨਾਲ ਦ੍ਰਿੜ੍ਹ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਸ ਵਿਕਾਸ ਦੇ ਨਾਲ, ਐੱਨਟੀਐੱਚ ਭਾਰਤ ਦੇ ਟਿਕਾਊ ਟ੍ਰਾਂਸਪੋਰਟੇਸ਼ਨ ਵਿੱਚ ਇੱਕ ਪ੍ਰਮੁੱਖ ਸਮਰਥਕ ਅਤੇ ਕੁਆਲਿਟੀ ਐਸ਼ੋਰੈਂਸ ਇਨਫ੍ਰਾਸਟ੍ਰਕਚਰ ਵਿੱਚ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਲੈਕਟ੍ਰਿਕ ਵਾਹਨ ਵਾਤਾਵਰਣ-ਅਨੁਕੂਲ ਗਤੀਸ਼ੀਲਤਾ ਸਮਾਧਾਨਾਂ ਦੇ ਵੱਲ ਗਲੋਬਲ ਬਦਲਾਅ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਜੀਵਾਸ਼ਮ ਈਂਧਣ ‘ਤੇ ਨਿਰਭਰਤਾ ਘੱਟ ਕਰਨ ਦੇ ਨਾਲ-ਨਾਲ ਨਿਕਾਸੀ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਭਾਰਤ ਨੇ 2030 ਤੱਕ 30 ਪ੍ਰਤੀਸ਼ਤ ਇਲੈਕਟ੍ਰਿਕ ਵਾਹਨਾਂ ਦੀ ਪਹੁੰਚ (30@30) ਹਾਸਲ ਕਰਨ ਦਾ ਮਹੱਤਵਕਾਂਖੀ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਲੈਕਟ੍ਰਿਕ ਵਾਹਨ ਅਤੇ ਉਨ੍ਹਾਂ ਦੇ ਕੰਪੋਨੈਂਟਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਸਖਤ ਟੈਸਟਿੰਗ, ਵੈਰੀਫਿਕੇਸ਼ਨ ਅਤੇ ਸਰਟੀਫਿਕੇਸ਼ਨ ਨਾਲ ਤਿਆਰ ਹੋਣ।
************
ਅਭਿਸੇਕ ਦਯਾਲ/ਨਿਹੀ ਸ਼ਰਮਾ
(Release ID: 2164988)
Visitor Counter : 2