ਸਹਿਕਾਰਤਾ ਮੰਤਰਾਲਾ
ਸਹਿਕਾਰੀ ਸਭਾਵਾਂ, ਕਿਸਾਨਾਂ ਅਤੇ ਗ੍ਰਾਮੀਣ ਉੱਦਮਾਂ ਨੂੰ ਹੁਲਾਰਾ ਦੇਣ ਲਈ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦਰਾਂ ਵਿੱਚ ਵਿਆਪਕ ਕਟੌਤੀ
10 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਹੋਵੇਗਾ ਲਾਭ
ਦੁੱਧ ਅਤੇ ਪਨੀਰ 'ਤੇ ਕੋਈ GST ਨਹੀਂ, ਮੱਖਣ ਅਤੇ ਘਿਓ 'ਤੇ 5% ਜੀਐੱਸਟੀ
ਕਿਫਾਇਤੀ ਦੁੱਧ ਉਤਪਾਦ ਪੋਸ਼ਣ ਸੁਰੱਖਿਆ ਨੂੰ ਵਧਾਉਣਗੇ ਅਤੇ ਦੁੱਧ ਸਹਿਕਾਰੀ ਸਭਾਵਾਂ ਨੂੰ ਲਾਭ ਪਹੁੰਚਾਉਣਗੇ
ਸਹਿਕਾਰੀ ਸਭਾਵਾਂ ਦੁਆਰਾ ਪ੍ਰੋਸੈੱਸ ਕੀਤੇ ਗਏ ਖੁਰਾਕ ਪਦਾਰਥ ਜਿਵੇਂ ਪਨੀਰ, ਪਾਸਤਾ, ਨਮਕੀਨ, ਜੈਮ, ਜੈਲੀ, ਫਲਾਂ ਦੇ ਗੁੱਦੇ ਅਤੇ ਜੂਸ-ਅਧਾਰਿਤ ਪੀਣ ਵਾਲੇ ਪਦਾਰਥਾਂ 'ਤੇ 5% ਜੀਐੱਸਟੀ
ਇਸ ਨਾਲ ਘਰੇਲੂ ਖਰਚ ਘੱਟ ਹੋਣਗੇ, ਮੰਗ ਵਧੇਗੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਦੁੱਧ ਪ੍ਰੋਸੈੱਸਿੰਗ ਸਹਿਕਾਰੀ ਸਭਾਵਾਂ ਨੂੰ ਮਜ਼ਬੂਤੀ ਮਿਲੇਗੀ
ਪੈਕਿੰਗ ਪੇਪਰਾਂ, ਡੱਬਿਆਂ ਅਤੇ ਕਰੇਟਾਂ 'ਤੇ 5% ਜੀਐੱਸਟੀ, ਜਿਸ ਨਾਲ ਲੌਜਿਸਟਿਕਸ ਅਤੇ ਪੈਕੇਜਿੰਗ ਲਾਗਤਾਂ ਘੱਟ ਹੋਣਗੀਆਂ
1800 ਸੀਸੀ ਤੋਂ ਘੱਟ ਸਮਰੱਥਾ ਵਾਲੇ ਟਰੈਕਟਰਾਂ ਅਤੇ ਟਰੈਕਟਰਾਂ ਦੇ ਪੁਰਜ਼ਿਆਂ '
ਤੇ 5% ਜੀਐੱਸਟੀ ਅਮੋਨੀਆ, ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਵਰਗੇ ਪ੍ਰਮੁੱਖ ਖਾਦ ਇਨਪੁਟ 'ਤੇ 5% ਜੀਐੱਸਟੀ, ਜਿਸ ਨਾਲ ਕਿਫਾਇਤੀ ਖਾਦਾਂ ਉਪਲਬਧ ਹੋਣਗੀਆਂ
ਬਾਰਾਂ ਬਾਇਓ-ਪੈਸਟੀਸਾਈਡ ਅਤੇ ਕਈ ਸੂਖਮ ਪੌਸ਼ਟਿਕ ਤੱਤਾਂ (Micronutrients) 'ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ, ਜਿਸ ਨਾਲ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਗਿਆ
ਵਪਾਰਕ ਟਰੱਕਾਂ ਅਤੇ ਡਿਲੀਵਰੀ ਵੈਨਾਂ
Posted On:
06 SEP 2025 3:03PM by PIB Chandigarh
ਕੇਂਦਰ ਸਰਕਾਰ ਨੇ ਇੱਕ ਇਤਿਹਾਸਿਕ ਫੈਸਲੇ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਵਿੱਚ ਵਿਆਪਕ ਕਮੀ ਦਾ ਐਲਾਨ ਕੀਤਾ ਹੈ, ਜਿਸ ਨਾਲ ਸਹਿਕਾਰੀ ਸਭਾਵਾਂ, ਕਿਸਾਨਾਂ ਅਤੇ ਗ੍ਰਾਮੀਣ ਉੱਦਮਾਂ ਸਮੇਤ 10 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਇਹ ਸੁਧਾਰ ਸਹਿਕਾਰੀ ਖੇਤਰ ਨੂੰ ਮਜ਼ਬੂਤ ਬਣਾਉਣਗੇ, ਉਨ੍ਹਾਂ ਦੇ ਉਤਪਾਦਾਂ ਨੂੰ ਵੱਧ ਪ੍ਰਤੀਯੋਗੀ ਬਣਾਉਣਗੇ, ਉਨ੍ਹਾਂ ਦੇ ਉਤਪਾਦਾਂ ਦੀ ਮੰਗ ਅਤੇ ਉਨ੍ਹਾਂ ਦੀ ਆਮਦਨ ਵਧਾਉਣਗੇ। ਇਹ ਗ੍ਰਾਮੀਣ ਉੱਦਮਤਾ ਨੂੰ ਉਤਸ਼ਾਹਿਤ ਕਰਨਗੇ, ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਸਹਿਕਾਰੀ ਸਭਾਵਾਂ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਲੱਖਾਂ ਪਰਿਵਾਰਾਂ ਲਈ ਜ਼ਰੂਰੀ ਵਸਤੂਆਂ ਕਿਫਾਇਤੀ ਤੌਰ ‘ਤੇ ਉਪਲਬਧ ਕਰਵਾਏਗਾ। ਜੀਐੱਸਟੀ ਦਰਾਂ ਵਿੱਚ ਕਟੌਤੀ ਖੇਤੀ ਅਤੇ ਪਸ਼ੂ-ਪਾਲਣ ਵਿੱਚ ਸਹਿਕਾਰੀ ਸਭਾਵਾਂ ਨੂੰ ਲਾਭ ਪਹੁੰਚਾਉਣਗੀਆਂ, ਟਿਕਾਊ ਖੇਤੀ ਦੀਆਂ ਪ੍ਰਥਾਵਾਂ ਨੂੰ ਹੁਲਾਰਾ ਦੇਵੇਗੀ ਅਤੇ ਛਟੇ ਕਿਸਾਨਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਸਿੱਧਾ ਲਾਭ ਦੇਵੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲਿਆਂਦੇ ਗਏ #NextGenGST ਰਿਫੌਰਮ ਦਾ ਪੂਰੇ ਡੇਅਰੀ ਸਹਿਕਾਰੀ ਖੇਤਰ ਨੇ ਸੁਆਗਤ ਕੀਤਾ ਹੈ, ਜਿਸ ਵਿੱਚ ਅਮੂਲ ਜਿਹੇ ਸਭ ਤੋਂ ਵੱਡੇ ਸਹਿਕਾਰੀ ਬ੍ਰਾਂਡ ਵੀ ਸ਼ਾਮਲ ਹਨ।
ਡੇਅਰੀ ਖੇਤਰ ਵਿੱਚ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਵਸਤੂ ਸੇਵਾ ਟੈਕਸ ਵਿੱਚ ਸਿੱਧੇ ਰਾਹਤ ਦਿੱਤੀ ਗਈ ਹੈ। ਦੁੱਧ ਅਤੇ ਪਨੀਰ, ਭਾਵੇਂ ਬ੍ਰਾਂਡਿਡ ਹੋਵੇ ਜਾਂ ਬਿਨਾਂ ਬ੍ਰਾਂਡ ਦੇ, ਨੂੰ ਜੀਐੱਸਟੀ ਤੋਂ ਮੁਕਤ ਕੀਤਾ ਗਿਆ ਹੈ। ਮੱਖਣ, ਘਿਓ ਅਤੇ ਅਜਿਹੇ ਹੀ ਹੋਰ ਉਤਪਾਦਾਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਲੋਹੇ, ਸਟੀਲ ਅਤੇ ਐਲੂਮੀਨੀਅਮ ਨਾਲ ਬਣੇ ਦੁੱਧ ਦੇ ਡੱਬਿਆਂ ‘ਤੇ ਵੀ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਇਨ੍ਹਾਂ ਉਪਾਵਾਂ ਨਾਲ ਡੇਅਰੀ ਉਤਪਾਦ ਵਧੇਰੇ ਪ੍ਰਤੀਯੋਗੀ ਹੋਣਗੇ, ਡੇਅਰੀ ਕਿਸਾਨਾਂ ਨੂੰ ਸਿੱਧੀ ਰਾਹਤ ਮਿਲੇਗੀ ਅਤੇ ਵਿਸ਼ੇਸ਼ ਕਰਕੇ ਮਿਲਕ ਪ੍ਰੋਸੈੱਸਿੰਗ ਵਿੱਚ ਲਗੀ ਮਹਿਲਾ-ਅਗਵਾਈ ਵਾਲੀ ਗ੍ਰਾਮੀਣ ਉੱਦਮਸ਼ੀਲਤਾ ਅਤੇ ਸਵੈ ਸਹਾਇਤਾ ਸਮੂਹ(SHGs) ਨੂੰ ਮਜ਼ਬੂਤੀ ਮਿਲੇਗੀ। ਕਿਫਾਇਤੀ ਡੇਅਰੀ ਉਤਪਾਦ ਘਰ-ਘਰ ਵਿੱਚ ਜ਼ਰੂਰੀ ਪ੍ਰੋਟੀਨ ਅਤੇ ਚਰਬੀ ਸਰੋਤ ਉਪਲਬਧ ਕਰਵਾਉਣਗੇ ਅਤੇ ਡੇਅਰੀ ਸਹਿਕਾਰੀ ਸਭਾਵਾਂ ਦੀ ਆਮਦਨ ਵਧਾਉਣਗੇ।
ਫੂਡ ਪ੍ਰੋਸੈੱਸਿੰਗ ਅਤੇ ਘਰੇਲੂ ਵਸਤੂਆਂ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਪਨੀਰ, ਨਮਕੀਨ, ਮੱਖਣ ਅਤੇ ਪਾਸਤਾ ‘ਤੇ ਜੀਐੱਸਟੀ 12% ਜਾਂ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਜੈਮ, ਜੈਲੀ, ਖਮੀਰ, ਭੁਜੀਆ ਅਤੇ ਫਲਾਂ ਦਾ ਗੂਦਾ/ਜੂਸ ਅਧਾਰਿਤ ਪੀਣ ਵਾਲੇ ਪਦਾਰਥ ਹੁਣ 5% ਜੀਐੱਸਟੀ ‘ਤੇ ਆਉਣਗੇ। ਚਾਕਲੇਟ, ਕੌਰਨ ਫਲੇਕਸ, ਆਈਸ ਕਰੀਮ, ਪੇਸਟ੍ਰੀ, ਕੇਕ, ਬਿਸਕੁਟ ਅਤੇ ਕੌਫੀ ‘ਤੇ ਵੀ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਘੱਟ ਜੀਐੱਸਟੀ ਨਾਲ ਖੁਰਾਕ ਪਦਾਰਥਾਂ ‘ਤੇ ਘਰੇਲੂ ਖਰਚ ਘਟੇਗਾ, ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਮੰਗ ਵਧੇਗੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਡੇਅਰੀ ਸਹਿਕਾਰੀ ਸਭਾਵਾਂ ਦੇ ਵਾਧੇ ਨੂੰ ਹੁਲਾਰਾ ਮਿਲੇਗਾ। ਇਸ ਨਾਲ ਫੂਡ ਪ੍ਰੋਸੈੱਸਿੰਗ ਅਤੇ ਮਿਲਕ ਪ੍ਰੋਸੈੱਸਿੰਗ ਸਹਿਕਾਰੀ ਸਭਾਵਾਂ ਅਤੇ ਨਿਜੀ ਡੇਅਰੀਆਂ ਮਜ਼ਬੂਤ ਹੋਣਗੀਆਂ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪੈਕਿੰਗ ਪੇਪਰ, ਡਿੱਬੇ ਅਤੇ ਕਰੇਟਾਂ ‘ਤੇ ਜੀਐੱਸਟੀ ਘਟਾ ਕੇ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਅਤੇ ਖੁਰਾਕ ਉਤਪਾਦਕਾਂ ਲਈ ਲੌਜਿਸਟਿਕਸ ਅਤੇ ਪੈਕੇਜਿੰਗ ਲਾਗਤ ਘੱਟ ਹੋਵੇਗੀ।
ਫਾਰਮਿੰਗ ਸੈਕਟਰ ਵਿੱਚ, 1800 ਸੀਸੀ ਤੋਂ ਘੱਟ ਸਮਰੱਥਾ ਵਾਲੇ ਟਰੈਕਟਰਾਂ ‘ਤੇ ਜੀਐੱਸਟੀ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਨਾਲ ਟ੍ਰੈਕਟਰ ਵਧੇਰੇ ਕਿਫਾਇਤੀ ਹੋਣਗੇ ਅਤੇ ਇਸ ਦਾ ਲਾਭ ਸਿਰਫ਼ ਲਾਭ ਉਤਪਾਦਕ ਕਿਸਾਨਾਂ ਨੂੰ ਹੀ ਨਹੀਂ ਸਗੋਂ ਪਸ਼ੂ-ਪਾਲਣ ਅਤੇ ਮਿਸ਼ਰਿਤ ਖੇਤੀ ਕਰਨ ਵਾਲਿਆਂ ਨੂੰ ਵੀ ਮਿਲੇਗਾ, ਕਿਉਂਕਿ ਇਨ੍ਹਾਂ ਦਾ ਉਪਯੋਗ ਚਾਰੇ ਦੀ ਖੇਤੀ, ਚਾਰੇ ਦੀ ਆਵਾਜਾਈ ਅਤੇ ਖੇਤੀਬਾੜੀ ਉਤਪਾਦ ਪ੍ਰਬੰਧਨ ਵਿੱਚ ਕੀਤਾ ਜਾ ਸਕਦਾ ਹੈ। ਟਰੈਕਟਰ ਦੇ ਟਾਇਰ, ਟਿਊਬਾਂ, ਹਾਈਡ੍ਰੌਲਿਕ ਪੰਪ ਅਤੇ ਹੋਰ ਕਈ ਪੁਰਜ਼ਿਆਂ ‘ਤੇ ਜੀਐੱਸਟੀ 18% ਤੋਂ ਘਟਾ ਕੇ 5% ਕੀਤਾ ਗਿਆ ਹੈ, ਜਿਸ ਨਾਲ ਲਾਗਤ ਹੋਰ ਘਟੇਗੀ ਅਤੇ ਸਹਿਕਾਰੀ ਸਭਾਵਾਂ ਨੂੰ ਸਿੱਧਾ ਲਾਭ ਹੋਵੇਗਾ।
ਖਾਦ ਖੇਤਰ ਵਿੱਚ, ਅਮੋਨੀਆ, ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਜਿਹੇ ਪ੍ਰਮੁੱਖ ਕੱਚੇ ਮਾਲ ‘ਤੇ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਨਾਲ ਇਨਵਰਟਿਡ ਟੈਕਸ ਢਾਂਚਾ ਸੁਧਰੇਗਾ, ਖਾਦ ਕੰਪਨੀਆਂ ਦੀ ਇਨਪੁਟ ਲਾਗਤ ਘਟੇਗੀ, ਕਿਸਾਨਾਂ ਲਈ ਕੀਮਤਾਂ ਵਧਣ ਤੋਂ ਰੁਕਣਗੀਆਂ ਅਤੇ ਬਿਜਾਈ ਦੇ ਸਮੇਂ ‘ਤੇ ਕਿਫਾਇਤੀ ਖਾਦਾਂ ਉਪਲਬਧ ਹੋਣਗੀਆਂ। ਇਸ ਦਾ ਸਿੱਧਾ ਲਾਭ ਸਹਿਕਾਰੀ ਸਭਾਵਾਂ ਨੂੰ ਹੋਵੇਗਾ।
ਇਸ ਤਰ੍ਹਾਂ, ਬਾਰਾਂ ਬਾਇਓ-ਪੈਸਟੀਸਾਈਡ ਅਤੇ ਕਈ ਸੂਖਮ ਪੋਸ਼ਕ ਤੱਤਾਂ (ਮਾਈਕ੍ਰੋਨਿਊਟ੍ਰੀਐਂਟਸ) ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਨਾਲ ਜੈਵ-ਅਧਾਰਿਤ ਖੇਤੀਬਾੜੀ ਇਨਪੁਟ ਵਧੇਰੇ ਕਿਫਾਇਤੀ ਹੋਣਗੇ, ਕਿਸਾਨ ਰਸਾਇਣਕ ਕੀਟਨਾਸ਼ਕਾਂ ਤੋਂ ਹਟ ਕੇ ਬਾਇਓ-ਪੈਸਟੀਸਾਈਡ ਵੱਲ ਵਧਣਗੇ, ਮਿੱਟੀ ਦੀ ਸਿਹਤ ਅਤੇ ਫਸਲਾਂ ਦੀ ਗੁਣਵੱਤਾ ਬਿਹਤਰ ਹੋਵੇਗੀ, ਅਤੇ ਛੋਟੇ ਜੈਵਿਕ ਕਿਸਾਨਾਂ ਅਤੇ ਐੱਫਪੀਓ (Farmer Produce Organisation) ਨੂੰ ਸਿੱਧਾ ਲਾਭ ਮਿਲੇਗਾ। ਇਹ ਕਦਮ ਸਰਕਾਰ ਦੇ ਕੁਦਰਤੀ ਖੇਤੀ ਮਿਸ਼ਨ ਦੇ ਅਨੁਸਾਰ ਹੈ ਅਤੇ ਸਹਿਕਾਰੀ ਸਭਾਵਾਂ ਨੂੰ ਵੀ ਲਾਭ ਹੋਵੇਗਾ।
ਵਪਾਰਕ ਵਾਹਨਾਂ ਵਿੱਚ, ਟਰੱਕ ਅਤੇ ਡਿਲੀਵਰੀ ਵੈਨ ਵਰਗੇ ਮਾਲ ਢੁਆ-ਢੁਆਈ ‘ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਟਰੱਕ ਭਾਰਤ ਦੀ ਸਪਲਾਈ ਚੇਨ ਦੀ ਰੀੜ੍ਹ ਦੀ ਹੱਡੀ ਹਨ ਅਤੇ ਲਗਭਗ 65–70% ਮਾਲ ਟ੍ਰੈਫਿਕ ਦਾ ਵਹਿਣ ਕਰਦੇ ਹਨ। ਇਸ ਨਾਲ ਟਰੱਕਾਂ ਦੀ ਪੂੰਜੀਗਤ ਲਾਗਤ ਘਟੇਗੀ, ਪ੍ਰਤੀ ਟਨ- ਕਿਲੋਮੀਟਰ ਭਾੜਾ ਘੱਟ ਹੋਵੇਗਾ ਅਤੇ ਇਸ ਦਾ ਪ੍ਰਭਵ ਖੇਤੀਬਾੜੀ ਉਤਪਾਦਾਂ ਦੀ ਢੁਲਾਈ ਨੂੰ ਸਸਤਾ ਬਣਾਉਣ, ਲੌਜਿਸਟਿਕਸ ਲਾਗਤ ਘਟਾਉਣ ਅਤੇ ਨਿਰਯਾਤ ਮੁਕਾਬਲੇਬਾਜ਼ੀ ਵਧਾਉਣ ਵਿੱਚ ਦਿਖਾਈ ਦੇਵੇਗਾ। ਨਾਲ ਹੀ ਮਾਲ ਢੋਆ-ਢੁਆਈ ਦੇ ਥਰਡ-ਪਾਰਟੀ ਬੀਮਾ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤ ਗਿਆ ਹੈ ਅਤੇ ਇਨਪੁਟ ਟੈਕਸ ਕ੍ਰੈਡਿਟ (ITC) ਦੀ ਸੁਵਿਧਾ ਵੀ ਦਿੱਤੀ ਗਈ ਹੈ, ਜਿਸ ਨਾਲ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਬਲ ਮਿਲੇਗਾ।
********
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2164390)
Visitor Counter : 2
Read this release in:
English
,
Urdu
,
Marathi
,
Hindi
,
Bengali
,
Assamese
,
Bengali-TR
,
Gujarati
,
Odia
,
Tamil
,
Malayalam