ਵਣਜ ਤੇ ਉਦਯੋਗ ਮੰਤਰਾਲਾ
ਜੀਐੱਸਟੀ ਸੁਧਾਰ ਕਾਰੋਬਾਰ ਲਈ ਬਦਲਾਅਕਾਰੀ ਸਾਬਤ ਹੋਣਗੇ: ਭਾਰਤ ਨਿਊਟ੍ਰਾਵਰਸ ਐਕਸਪੋ 2025 ਵਿਖੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ
ਨਵੀਆਂ ਦਰਾਂ ਦਾ ਲਾਭ ਪੂਰੀ ਤਰ੍ਹਾਂ ਖਪਤਕਾਰਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ: ਸ਼੍ਰੀ ਗੋਇਲ
ਸਾਨੂੰ ਮਿਹਨਤੀ ਭਾਰਤੀਆਂ ਦੇ ਪਸੀਨੇ ਨਾਲ ਬਣੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ: ਸ਼੍ਰੀ ਗੋਇਲ
ਅਸ਼ਾਂਤੀ ਦੇ ਸਮੇਂ ਵਿੱਚ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ: ਸ਼੍ਰੀ ਗੋਇਲ
ਸਿਹਤਮੰਦ ਖੁਰਾਕੀ ਉਤਪਾਦਾਂ ਨਾਲ ਸਮਰਥਿਤ ਇੱਕ ਤੰਦਰੁਸਤ ਅਤੇ ਸਿਹਤਮੰਦ ਭਾਰਤ ਵਿਕਾਸ ਦੀ ਕੁੰਜੀ ਹੈ: ਸ਼੍ਰੀ ਗੋਇਲ
ਪ੍ਰਧਾਨ ਮੰਤਰੀ ਸਾਰੇ ਭਾਰਤੀਆਂ ਲਈ ਸਭ ਤੋਂ ਵਧੀਆ ਰੋਕਥਾਮ ਸਿਹਤ ਸੰਭਾਲ ਯਕੀਨੀ ਬਣਾਉਣਾ ਚਾਹੁੰਦੇ ਹਨ: ਸ਼੍ਰੀ ਗੋਇਲ
Posted On:
04 SEP 2025 2:31PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਭਾਰਤ ਨਿਊਟ੍ਰਾਵਰਸ ਐਕਸਪੋ 2025 ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਊਟ੍ਰਾਸਿਊਟੀਕਲ ਉਦਯੋਗ ਕੱਲ੍ਹ ਐਲਾਨੇ ਗਏ ਜੀਐੱਸਟੀ ਵਿੱਚ ਬਦਲਾਅਕਾਰੀ ਤਬਦੀਲੀਆਂ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਿੱਚੋਂ ਇੱਕ ਹੈ। ਮੰਤਰੀ ਨੇ ਅੱਗੇ ਕਿਹਾ ਕਿ ਜੀਐੱਸਟੀ ਦਰਾਂ ਵਿੱਚ ਕਮੀ ਖਪਤ ਦੀ ਮੰਗ ਨੂੰ ਇੱਕ ਬਹੁਤ ਵੱਡਾ ਅਤੇ ਬੇਮਿਸਾਲ ਹੁਲਾਰਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਉਦਯੋਗ ਹੁਣ ਵਿਕਰੀ ਦੀ ਬਹੁਤ ਜ਼ਿਆਦਾ ਮਾਤਰਾ ਦੀ ਇੱਛਾ ਰੱਖ ਸਕਦਾ ਹੈ, ਜਿਸ ਨਾਲ ਸਾਰਿਆਂ ਲਈ ਸਥਿਤ ਜਿੱਤ ਦੀ ਸਥਿਤੀ ਬਣੇਗੀ। ਸ਼੍ਰੀ ਗੋਇਲ ਨੇ ਅੱਗੇ ਜ਼ੋਰ ਦਿੱਤਾ ਕਿ ਕਾਰੋਬਾਰਾਂ ਨੂੰ ਵੱਡੇ ਮੌਕਿਆਂ ਤੋਂ ਲਾਭ ਮਿਲੇਗਾ, ਜਦਕਿ ਜੀਐੱਸਟੀ ਦਾ ਪੂਰਾ ਲਾਭ ਖਪਤਕਾਰਾਂ ਨੂੰ ਦਿੱਤਾ ਜਾਵੇਗਾ।
ਮੰਤਰੀ ਨੇ ਦੇਸ਼ ਨੂੰ ਦਿੱਤੇ ਗਏ ਤਿਉਹਾਰਾਂ ਦੇ ਤੋਹਫ਼ੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਐਲਾਨ ਕੀਤਾ ਸੀ ਕਿ ਜੀਐੱਸਟੀ ਦੇ ਮੋਰਚੇ 'ਤੇ ਇੱਕ ਵੱਡੀ ਅਤੇ ਚੰਗੀ ਖ਼ਬਰ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਕੱਲ੍ਹ ਐਲਾਨੇ ਗਏ ਬਦਲਾਅਕਾਰੀ ਸੁਧਾਰਾਂ ਤੋਂ ਉਤਪਾਦਾਂ, ਵਸਤੂਆਂ ਅਤੇ ਸੇਵਾਵਾਂ ਦੀ ਇੰਨੀ ਵਿਸ਼ਾਲ ਸ਼੍ਰੇਣੀ ਨੂੰ ਲਾਭ ਮਿਲਣ ਦੀ ਉਮੀਦ ਨਹੀਂ ਕੀਤੀ ਸੀ।
ਸ਼੍ਰੀ ਗੋਇਲ ਨੇ ਉਦਯੋਗ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਜੀਐੱਸਟੀ ਕਟੌਤੀ ਰਾਹੀਂ ਬਚਾਇਆ ਗਿਆ ਹਰ ਰੁਪਇਆ ਖਪਤਕਾਰਾਂ ਨੂੰ ਦਿੱਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਢਾਂਚੇ ਦੇ ਤਹਿਤ, ਕਈ ਸ਼੍ਰੇਣੀਆਂ 'ਤੇ ਜੀਐੱਸਟੀ ਨੂੰ 5 ਪ੍ਰਤੀਸ਼ਤ ਤੱਕ ਘਟਾ ਦਿੱਤਾ ਗਿਆ ਹੈ, ਜਿਸਦੇ ਨਤੀਜੇ ਵਜੋਂ ਸਮੁੱਚੇ ਖੇਤਰ ਵਿੱਚ ਕਾਫ਼ੀ ਬੱਚਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਮਜ਼ਬੂਤ ਮੰਗ ਹੁਲਾਰੇ ਵਜੋਂ ਕੰਮ ਕਰੇਗਾ, ਕਿਉਂਕਿ ਘੱਟ ਕੀਮਤਾਂ ਕੁਦਰਤੀ ਤੌਰ 'ਤੇ ਉੱਚ ਖਪਤ ਨੂੰ ਵਧਾਉਂਦੀਆਂ ਹਨ ਅਤੇ ਉਦਯੋਗ ਦੇ ਵਿਕਾਸ ਨੂੰ ਤੇਜ਼ ਕਰਦੀਆਂ ਹਨ।
ਮੰਤਰੀ ਨੇ ਉਦਯੋਗ ਨੂੰ ਪ੍ਰਧਾਨ ਮੰਤਰੀ ਪ੍ਰਤੀ ਇੱਕ ਮਜ਼ਬੂਤ ਦੋਹਰੀ ਵਚਨਬੱਧਤਾ ਕਰਨ ਦੀ ਅਪੀਲ ਕੀਤੀ - ਪਹਿਲੀ, ਜੀਐੱਸਟੀ ਕਟੌਤੀ ਤੋਂ ਬਚਤ ਦੇ ਹਰ ਰੁਪਏ ਨੂੰ ਖਪਤਕਾਰਾਂ ਤੱਕ ਪਹੁੰਚਾਉਣਾ, ਅਤੇ ਦੂਜੀ, ਭਾਰਤੀ ਉਤਪਾਦਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨਾ। ਉਨ੍ਹਾਂ ਨੇ ਮਿਹਨਤੀ ਭਾਰਤੀਆਂ ਦੇ ਪਸੀਨੇ ਅਤੇ ਮਿਹਨਤ ਨਾਲ ਬਣੇ ਉਤਪਾਦਾਂ, ਭਾਰਤ ਦੀ ਮਿੱਟੀ ਵਿੱਚ ਪੋਸ਼ਿਤ ਉਤਪਾਦਾਂ ਦਾ ਸਮਰਥਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਜਿਹੇ ਉਤਪਾਦ ਦੇਸ਼ ਦੇ ਹਰ ਕੋਨੇ ਤੱਕ ਪਹੁੰਚਦੇ ਹਨ, ਤਾਂ ਉਹ ਨਾ ਸਿਰਫ਼ ਆਰਥਿਕ ਮੁੱਲ ਨੂੰ ਦਰਸਾਉਂਦੇ ਹਨ, ਸਗੋਂ ਰਾਸ਼ਟਰੀ ਮਾਣ ਅਤੇ ਆਤਮ-ਨਿਰਭਰਤਾ ਨੂੰ ਵੀ ਦਰਸਾਉਂਦੇ ਹਨ।
ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਮਾਲਕੀ ਕਿਸੇ ਭਾਰਤੀ ਉੱਦਮੀ ਕੋਲ ਹੈ ਜਾਂ ਵਿਦੇਸ਼ੀ ਨਿਵੇਸ਼ਕ ਕੋਲ - ਮਾਇਨੇ ਇਹ ਰੱਖਦਾ ਹੈ ਕਿ ਉਤਪਾਦ ਭਾਰਤ ਵਿੱਚ ਬਣਾਏ ਜਾਂਦੇ ਹਨ, ਭਾਰਤੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਦੇ ਹਨ, ਸਥਾਨਕ ਭਾਈਚਾਰਿਆਂ ਨੂੰ ਮੌਕੇ ਦਿੰਦੇ ਹਨ, ਅਤੇ ਦੇਸ਼ ਦੀ ਵਿਕਾਸ ਗਾਥਾ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਬਣਿਆ ਹਰ ਉਤਪਾਦ ਆਪਣੇ ਨਾਲ 1.4 ਅਰਬ ਲੋਕਾਂ ਦੀਆਂ ਆਸਾਂ ਨੂੰ ਬਰਕਰਾਰ ਰੱਖਦਾ ਹੈ ਅਤੇ ਵਿਕਸਿਤ ਭਾਰਤ 2047 ਵੱਲ ਦੇਸ਼ ਦੀ ਯਾਤਰਾ ਦਾ ਪ੍ਰਤੀਕ ਹੈ।
ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਕੰਪਨੀ ਭਾਰਤੀ ਹੈ ਜਾਂ ਵਿਦੇਸ਼ੀ, ਜਿੰਨਾ ਚਿਰ ਇਹ ਭਾਰਤ ਵਿੱਚ ਨਿਵੇਸ਼ ਕਰ ਰਹੀ ਹੈ, ਨੌਕਰੀਆਂ ਪੈਦਾ ਕਰ ਰਹੀ ਹੈ, ਮੌਕੇ ਪੈਦਾ ਕਰ ਰਹੀ ਹੈ, ਅਤੇ ਦੇਸ਼ ਦੀ ਵਿਕਾਸ ਗਾਥਾ ਵਿੱਚ ਯੋਗਦਾਨ ਪਾ ਰਹੀ ਹੈ। ਭਾਰਤ ਦੇ ਮਜ਼ਬੂਤ ਆਰਥਿਕ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਹਿਲੀ ਤਿਮਾਹੀ ਵਿੱਚ ਜੀਡੀਪੀ 7.8 ਪ੍ਰਤੀਸ਼ਤ ਵਧੀ ਹੈ। ਉਨ੍ਹਾਂ ਨੇ ਕਿਹਾ, "ਆਲਮੀ ਉਥਲ-ਪੁਥਲ ਅਤੇ ਅਨਿਸ਼ਚਿਤਤਾ ਦੇ ਬਾਵਜੂਦ, ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫ਼ੈਸਲਾਕੁੰਨ ਅਗਵਾਈ ਹੇਠ, ਅਗਲੇ ਦੋ ਦਹਾਕਿਆਂ ਤੱਕ ਅਗਵਾਈ ਕਰਦਾ ਰਹੇਗਾ।"
ਉਨ੍ਹਾਂ ਨੇ 2047 ਤੱਕ ਭਾਰਤ ਦੀ ਜੀਡੀਪੀ ਨੂੰ 4 ਟ੍ਰਿਲੀਅਨ ਅਮਰੀਕੀ ਡਾਲਰ ਤੋਂ 30 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਲਿਜਾਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਇੱਕ ਖੁਸ਼ਹਾਲ ਅਤੇ ਵਿਕਸਿਤ ਰਾਸ਼ਟਰ ਵਜੋਂ ਉਭਰੇਗਾ। ਸ਼੍ਰੀ ਗੋਇਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2047 ਤੱਕ ਵਿਕਸਿਤ ਭਾਰਤ ਦਾ ਟੀਚਾ 1.4 ਬਿਲੀਅਨ ਭਾਰਤੀਆਂ ਦੀ ਸਮੂਹਿਕ ਵਚਨਬੱਧਤਾ ਹੈ ਅਤੇ ਅੰਮ੍ਰਿਤ ਕਾਲ ਦੀ ਇਸ ਯਾਤਰਾ ਵਿੱਚ ਯੋਗਦਾਨ ਪਾਉਣਾ ਹਰੇਕ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਨੌਜਵਾਨ ਭਾਰਤ ਦੀ ਪ੍ਰਤਿਭਾ ਅਤੇ ਹੁਨਰ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ, ਘੱਟ ਟੈਕਸ ਅਤੇ ਜੀਵਨ ਦੀ ਸੌਖ ਲਈ ਸਰਕਾਰੀ ਪਹਿਲਕਦਮੀਆਂ ਦੇ ਨਾਲ, ਦੇਸ਼ ਹਰ ਬੱਚੇ ਲਈ ਇੱਕ ਬਿਹਤਰ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਰਾਹ 'ਤੇ ਹੈ, ਜਿਸਦੀ ਪਹੁੰਚ ਗੁਣਵੱਤਾ ਵਾਲੀ ਸਿੱਖਿਆ, ਸਿਹਤ ਸੰਭਾਲ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਤੱਕ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਸਿਹਤਮੰਦ ਖੁਰਾਕੀ ਉਤਪਾਦਾਂ ਨਾਲ ਸਮਰਥਤ ਇੱਕ ਤੰਦਰੁਸਤ ਅਤੇ ਸਿਹਤਮੰਦ ਭਾਰਤ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਨਾ ਸਿਰਫ਼ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦਾ ਸਮਰਥਨ ਕਰ ਰਿਹਾ ਹੈ, ਸਗੋਂ ਹਰ ਭਾਰਤੀ ਦੀ ਸਿਹਤ ਸੰਭਾਲ ਵਿੱਚ ਵੀ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਸਿਹਤ ਵਿੱਚ ਹਲਦੀ ਦੇ ਅਥਾਹ ਯੋਗਦਾਨ, ਅਦਰਕ ਦੇ ਸ਼ਕਤੀਸ਼ਾਲੀ ਲਾਭਾਂ ਅਤੇ ਨੌਜਵਾਨ ਭਾਰਤੀਆਂ ਨੂੰ ਗੁਣਵੱਤਾ ਵਾਲੇ ਪ੍ਰੋਟੀਨ ਅਤੇ ਪੋਸ਼ਣ ਪ੍ਰਦਾਨ ਕਰਨ ਵਿੱਚ ਪ੍ਰੋਬਾਇਓਟਿਕਸ ਦੀ ਭੂਮਿਕਾ 'ਤੇ ਚਾਨਣਾ ਪਾਇਆ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਹਰੇਕ ਨਾਗਰਿਕ ਉੱਚ ਪੱਧਰੀ ਰੋਕਥਾਮ ਅਤੇ ਇਲਾਜਯੋਗ ਸਿਹਤ ਸੰਭਾਲ ਦੋਵਾਂ ਨਾਲ ਸਮਰਥਤ ਇੱਕ ਚੰਗੀ ਗੁਣਵੱਤਾ ਵਾਲਾ ਜੀਵਨ ਅਤੇ ਸਿਹਤਮੰਦ ਜੀਵਨ ਬਤੀਤ ਕਰੇ। ਉਨ੍ਹਾਂ ਅੱਗੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਸਭ ਤੋਂ ਵਧੀਆ ਸਿੱਖਿਆ ਅਤੇ ਮੌਕੇ ਪ੍ਰਦਾਨ ਕਰਨ ਨਾਲ ਨੇੜਿਓਂ ਜੁੜਿਆ ਹੋਇਆ ਹੈ ਤਾਂ ਜੋ ਹਰ ਭਾਰਤੀ ਇੱਕ ਸਨਮਾਨਯੋਗ, ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਜੀਅ ਸਕੇ।
ਸ਼੍ਰੀ ਗੋਇਲ ਨੇ ਇਸ ਵਿਸ਼ਵਾਸ ਨਾਲ ਸੰਬੋਧਨ ਈ ਸਮਾਪਤੀ ਕੀਤੀ ਕਿ ਭਾਰਤ ਨਿਊਟ੍ਰਾਵਰਸ 2025 ਉਦਯੋਗ ਲਈ ਇੱਕ ਮਹਾਨ ਭਵਿੱਖ ਦੀ ਸ਼ੁਰੂਆਤ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੀ ਨਿਸ਼ਾਨਦੇਹੀ ਕਰੇਗਾ।
************
ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ/ ਇਸ਼ਿਤਾ ਬਿਸਵਾਸ
(Release ID: 2164218)
Visitor Counter : 2