ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 2 ਸਤੰਬਰ ਨੂੰ ਯਸ਼ੋਭੂਮੀ, ਨਵੀਂ ਦਿੱਲੀ ਵਿੱਚ ‘ਸੈਮੀਕੌਨ ਇੰਡੀਆ - 2025’ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ 3 ਸਤੰਬਰ ਨੂੰ ਸੈਮੀਕੌਨ ਇੰਡੀਆ ਵਿੱਚ ਸੀਈਓ ਗੋਲਮੇਜ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ
ਸੈਮੀਕੌਨ ਇੰਡੀਆ- 2025 ਭਾਰਤ ਵਿੱਚ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਈਕੋ-ਸਿਸਟਮ ਨੂੰ ਪ੍ਰੇਰਿਤ ਕਰੇਗਾ
ਕਾਨਫਰੰਸ ਸੈਮੀਕੰਡਕਰ ਫੈਬ੍ਰਿਕ, ਐਡਵਾਂਸਡ ਪੈਕੇਜਿੰਗ, ਏਆਈ, ਖੋਜ ਅਤੇ ਵਿਕਾਸ, ਸਮਾਰਟ ਮੈਨੂਫੈਕਚਰਿੰਗ ਅਤੇ ਨਿਵੇਸ਼ ਦੇ ਅਵਸਰਾਂ ‘ਤੇ ਕੇਂਦ੍ਰਿਤ ਹੋਵੇਗਾ
48 ਤੋਂ ਵੱਧ ਦੇਸ਼ਾਂ ਦੇ 2,500 ਤੋਂ ਵੱਧ ਪ੍ਰਤੀਨਿਧੀ ਹਿੱਸਾ ਲੈਣਗੇ
Posted On:
01 SEP 2025 3:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਸਤੰਬਰ ਨੂੰ ਸਵੇਰੇ ਲਗਭਗ 10 ਵਜੇ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ‘ਸੈਮੀਕੌਨ ਇੰਡੀਆ - 2025’ ਦਾ ਉਦਘਾਟਨ ਕਰਨਗੇ। ਇਸ ਦਾ ਉਦੇਸ਼ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਪ੍ਰੇਰਿਤ ਕਰਨਾ ਹੈ। ਪ੍ਰਧਾਨ ਮੰਤਰੀ 3 ਸਤੰਬਰ ਨੂੰ ਸਵੇਰੇ ਲਗਭਗ 9:30 ਵਜੇ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਸ਼੍ਰੀ ਮੋਦੀ ਸੀਈਓ ਗੋਲਮੇਜ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ।
2 ਤੋਂ 4 ਸਤੰਬਰ, 2025 ਤੱਕ ਚਲਣ ਵਾਲਾ ਇਹ ਤਿੰਨ ਦਿਨਾਂ ਕਾਨਫਰੰਸ ਭਾਰਤ ਵਿੱਚ ਇੱਕ ਮਜ਼ਬੂਤ, ਸਸ਼ਕਤ ਅਤੇ ਟਿਕਾਊ ਸੈਮੀਕੰਡਕਟਰ ਈਕੋ-ਸਿਸਟਮ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਹੋਵੇਗਾ। ਇਸ ਵਿੱਚ ਸੈਮੀਕੌਨ ਇੰਡੀਆ ਪ੍ਰੋਗਰਾਮ ਦੀ ਪ੍ਰਗਤੀ, ਸੈਮੀਕੰਡਕਟਰ ਫੈਬ ਅਤੇ ਐਡਵਾਂਸਡ ਪੈਕੇਜਿੰਗ ਪ੍ਰੋਜੈਕਟ, ਇਨਫ੍ਰਾਸਟ੍ਰਕਚਰ ਤੀ ਤਿਆਰੀ, ਸਮਾਰਟ ਮੈਨੂਫੈਕਚਰਿੰਗ, ਖੋਜ ਅਤੇ ਵਿਕਾਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਇਨੋਵੇਸ਼ਨ, ਨਿਵੇਸ਼ ਦੇ ਅਵਸਰ, ਰਾਜ-ਪੱਧਰੀ ਨੀਤੀ ਦਾ ਲਾਗੂਕਰਣ ਆਦਿ ਵਿਸ਼ਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਦੇ ਇਲਾਵਾ, ਇਸ ਪ੍ਰੋਗਰਾਮ ਵਿੱਚ ਡਿਜ਼ਾਈਨ ਲਿਕੰਡ ਇਨਸੈਂਟਿਵ (ਡੀਐੱਲਆਈ) ਯੋਜਨਾ ਦੇ ਤਹਿਤ ਪਹਿਲਕਦੀਆਂ, ਸਟਾਰਟਅੱਪ ਈਕੋ-ਸਿਸਟਮ ਦੇ ਵਿਕਾਸ, ਅੰਤਰਰਾਸ਼ਟਰੀ ਸਹਿਯੋਗ ਅਤੇ ਭਾਰਤ ਦੇ ਸੈਮੀਕੰਡਕਟਰ ਖੇਤਰ ਦੇ ਭਵਿੱਖ ਦੇ ਮਾਰਗ-ਨਿਰਦੇਸ਼ ‘ਤੇ ਚਾਨਣਾ ਪਾਇਆ ਜਾਵੇਗਾ।
ਇਸ ਵਿੱਚ 48 ਤੋਂ ਵੱਧ ਦੇਸ਼ਾਂ ਦੇ 2,500 ਤੋਂ ਵੱਧ ਪ੍ਰਤੀਨਿਧੀ, 50 ਤੋਂ ਵੱਧ ਆਲਮੀ ਲੀਡਰਾਂ ਦੇ ਨਾਲ 150 ਤੋਂ ਵੱਧ ਸਪੀਕਰ ਅਤੇ 350 ਤੋਂ ਵੱਧ ਪ੍ਰਦਰਸ਼ਕਾਂ ਸਹਿਤ 20,750 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ। ਇਸ ਵਿੱਚ 6 ਦੇਸ਼ਾਂ ਦੀ ਗੋਲਮੇਜ ਚਰਚਾਵਾਂ, ਦੇਸ਼ਾਂ ਦੇ ਪਵੇਲੀਅਨ ਅਤੇ ਕਾਰਜਬਲ ਵਿਕਾਸ ਅਤੇ ਸਟਾਰਟਅੱਪ ਦੇ ਲਈ ਸਮਰਪਿਤ ਮੰਡਪ ਵੀ ਸ਼ਾਮਲ ਹੋਣਗੇ।
ਦੁਨੀਆ ਭਰ ਵਿੱਚ ਆਯੋਜਿਤ ਸੈਮੀਕੌਨ ਕਾਨਫਰੰਸ ਦਾ ਉਦੇਸ਼ ਸੈਮੀਕੰਡਕਟਰ ਖੇਤਰ ਵਿੱਚ ਤਕਨੀਕੀ ਪ੍ਰਗਤੀ ਦੇ ਨਾਲ-ਨਾਲ ਵਿਭਿੰਨ ਦੇਸ਼ਾਂ ਦੀ ਆਪਣੇ ਸੈਮੀਕੰਡਕਟਰ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਦੀਆਂ ਨੀਤੀਆਂ ਨੂੰ ਵਾਧੂ ਪਹੰਚ ਪ੍ਰਦਾਨ ਕਰਨਾ ਹੈ। ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਵਿਕਾਸ ਦੇ ਕੇਂਦਰ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, 2022 ਵਿੱਚ ਬੰਗਲੁਰੂ ਵਿੱਚ 2023 ਵਿੱਚ ਗਾਂਧੀਨਗਰ ਵਿੱਚ ਅਤੇ 2024 ਵਿੱਚ ਗ੍ਰੇਟਰ ਨੋਇਡਾ ਵਿੱਚ ਕਾਨਫਰੰਸਾਂ ਆਯੋਜਿਤ ਕੀਤੀਆਂ ਗਈਆਂ।
************
ਐੱਮਜੇਪੀਐੱਸ/ਐੱਸਆਰ
(Release ID: 2162922)
Visitor Counter : 2
Read this release in:
Malayalam
,
English
,
Urdu
,
Marathi
,
Hindi
,
Assamese
,
Bengali-TR
,
Bengali
,
Manipuri
,
Gujarati
,
Odia
,
Tamil
,
Telugu
,
Kannada