ਮੰਤਰੀ ਮੰਡਲ
ਕੈਬਨਿਟ ਨੇ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2030 ਲਈ ਬੋਲੀ ਲਗਾਉਣ ਨੂੰ ਮਨਜ਼ੂਰੀ ਦਿੱਤੀ
ਕੈਬਨਿਟ ਨੇ ਰਾਸ਼ਟਰਮੰਡਲ ਖੇਡਾਂ 2030 ਦੀ ਬੋਲੀ ਸਵੀਕਾਰ ਹੋਣ 'ਤੇ ਗੁਜਰਾਤ ਸਰਕਾਰ ਦੇ ਲਈ ਮੇਜ਼ਬਾਨ ਸਹਿਯੋਗ ਸਮਝੌਤੇ ਅਤੇ ਗ੍ਰਾਂਟ ਸਹਾਇਤਾ ’ਤੇ ਹਸਤਾਖਰ ਨੂੰ ਮਨਜ਼ੂਰੀ ਦਿੱਤੀ
ਅਹਿਮਦਾਬਾਦ: ਵਿਸ਼ਵ ਪੱਧਰੀ ਸਟੇਡੀਅਮ, ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਅਤੇ ਇੱਕ ਉਤਸ਼ਾਹੀ ਖੇਡ ਸੱਭਿਆਚਾਰ ਵਾਲਾ ਇੱਕ ਆਦਰਸ਼ ਮੇਜ਼ਬਾਨ ਸ਼ਹਿਰ ਹੈ
ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਖੇਡਿਆ ਗਿਆ
ਖੇਡਾਂ ਵਿੱਚ 72 ਦੇਸ਼ਾਂ ਦੇ ਖਿਡਾਰੀ ਵੱਡੀ ਸੰਖਿਆ ਹਿੱਸਾ ਲੈਣਗੇ
ਇਸ ਆਯੋਜਨ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਰੋਜ਼ਗਾਰ ਅਤੇ ਖੇਡਾਂ ਤੋਂ ਪਰੇ ਵਿਭਿੰਨ ਖੇਤਰਾਂ ਵਿੱਚ ਮੌਕੇ ਸਿਰਜਿਤ ਹੋਣਗੇ
Posted On:
27 AUG 2025 3:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2030 ਲਈ ਬੋਲੀ ਪੇਸ਼ ਕਰਨ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਕੈਬਨਿਟ ਨੇ ਸਬੰਧਿਤ ਮੰਤਰਾਲਿਆਂ, ਵਿਭਾਗਾਂ ਅਤੇ ਅਥਾਰਿਟੀਆਂ ਤੋਂ ਜ਼ਰੂਰੀ ਗਰੰਟੀਆਂ ਦੇ ਨਾਲ ਹੋਸਟ ਕੋਲੈਬੋਰੇਸ਼ਨ ਐਗਰੀਮੈਂਟ (ਐੱਚਸੀਏ) 'ਤੇ ਹਸਤਾਖਰ ਕਰਨ ਅਤੇ ਬੋਲੀ ਸਵੀਕਾਰ ਹੋਣ ਦੀ ਸਥਿਤੀ ਵਿੱਚ ਗੁਜਰਾਤ ਸਰਕਾਰ ਨੂੰ ਜ਼ਰੂਰੀ ਗ੍ਰਾਂਟ ਸਹਾਇਤਾ ਲਈ ਵੀ ਮਨਜ਼ੂਰੀ ਦੇ ਦਿੱਤੀ।
ਰਾਸ਼ਟਰਮੰਡਲ ਖੇਡਾਂ ਵਿੱਚ 72 ਦੇਸ਼ਾਂ ਦੇ ਐਥਲੀਟ ਹਿੱਸਾ ਲੈਣਗੇ। ਖੇਡਾਂ ਦੇ ਦੌਰਾਨ ਭਾਰਤ ਆਉਣ ਵਾਲਿਆਂ ਵਿੱਚ ਵੱਡੀ ਸੰਖਿਆ ਵਿੱਚ ਐਥਲੀਟ, ਕੋਚ, ਤਕਨੀਕੀ ਅਧਿਕਾਰੀ, ਸੈਲਾਨੀ, ਮੀਡੀਆ ਕਰਮੀ ਅਤੇ ਹੋਰ ਲੋਕ ਵੀ ਸ਼ਾਮਲ ਹੋਣਗੇ। ਇਸ ਨਾਲ ਸਥਾਨਕ ਕਾਰੋਬਾਰਾਂ ਨੂੰ ਲਾਭ ਹੋਵੇਗਾ ਅਤੇ ਮਾਲੀਏ ਵਿੱਚ ਵਾਧਾ ਹੋਵੇਗਾ।
ਅਹਿਮਦਾਬਾਦ ਵਿਸ਼ਵ ਪੱਧਰੀ ਸਟੇਡੀਅਮਾਂ, ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਅਤੇ ਇੱਕ ਜੋਸ਼ੀਲੇ ਖੇਡ ਸੱਭਿਆਚਾਰ ਵਾਲਾ ਆਦਰਸ਼ ਮੇਜ਼ਬਾਨ ਸ਼ਹਿਰ ਹੈ। 2023 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਵਾਲਾ ਨਰੇਂਦਰ ਮੋਦੀ ਸਟੇਡੀਅਮ, ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ।
ਖੇਡਾਂ ਤੋਂ ਇਲਾਵਾ, ਭਾਰਤ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ, ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਲੱਖਾਂ ਨੌਜਵਾਨ ਐਥਲੀਟਾਂ ਨੂੰ ਪ੍ਰੇਰਣਾ ਮਿਲੇਗੀ। ਇਸ ਤੋਂ ਇਲਾਵਾ, ਖੇਡ ਵਿਗਿਆਨ, ਇਵੈਂਟ ਸੰਚਾਲਨ ਅਤੇ ਪ੍ਰਬੰਧਨ, ਲੌਜਿਸਟਿਕਸ ਅਤੇ ਟ੍ਰਾਂਸਪੋਰਟ ਕੋਆਰਡੀਨੇਟਰ, ਪ੍ਰਸਾਰਣ ਅਤੇ ਮੀਡੀਆ, ਸੂਚਨਾ ਟੈਕਨੋਲੋਜੀ ਅਤੇ ਸੰਚਾਰ, ਜਨ ਸੰਪਰਕ ਅਤੇ ਸੰਚਾਰ ਅਤੇ ਹੋਰ ਖੇਤਰਾਂ ਵਿੱਚ ਵੀ ਵੱਡੀ ਸੰਖਿਆ ਵਿੱਚ ਪੇਸ਼ੇਵਰਾਂ ਨੂੰ ਮੌਕੇ ਮਿਲਣਗੇ।
ਇਸ ਤਰ੍ਹਾਂ ਦੇ ਵਿਸ਼ਵ ਪ੍ਰਤਿਸ਼ਠਾਵਾਨ ਆਯੋਜਨ ਨਾਲ ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੋਵੇਗੀ। ਇਸ ਆਯੋਜਨ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਦੇ ਲੋਕ ਸ਼ਾਮਲ ਹੋਣਗੇ ਜਿਸ ਨਾਲ ਸਾਡੇ ਦੇਸ਼ ਦਾ ਮਨੋਬਲ ਵਧੇਗਾ। ਇਹ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਨੂੰ ਇੱਕ ਕਰੀਅਰ ਵਿਕਲਪ ਵਜੋਂ ਅਪਨਾਉਣ ਲਈ ਪ੍ਰੇਰਿਤ ਕਰੇਗਾ ਅਤੇ ਸਾਰੇ ਪੱਧਰਾਂ 'ਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰੇਗਾ।
*********
ਐੱਮਜੇਪੀਐੱਸ/ ਬੀਐੱਮ
(Release ID: 2161269)
Read this release in:
Malayalam
,
Marathi
,
Tamil
,
Kannada
,
Bengali
,
English
,
Urdu
,
Hindi
,
Nepali
,
Assamese
,
Manipuri
,
Gujarati
,
Odia
,
Telugu