ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਪੁਲਾੜ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ; ਸੁਧਾਰ ਨੌਜਵਾਨਾਂ ਅਤੇ ਸਟਾਰਟਅੱਪਸ ਨੂੰ ਨਵੀਆਂ ਸੰਭਾਵਨਾਵਾਂ ਦੀ ਖੋਜ ਲਈ ਪ੍ਰੋਤਸਾਹਿਤ ਕਰ ਰਹੇ ਹਨ

Posted On: 23 AUG 2025 1:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ 140 ਕਰੋੜ ਭਾਰਤੀਆਂ ਦੇ ਕੌਸ਼ਲ ਅਤੇ ਪ੍ਰਤਿਭਾ ਤੋਂ ਪ੍ਰੇਰਿਤ ਹੋ ਕੇ ਪੁਲਾੜ ਦੀ ਦੁਨੀਆ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਪੁਲਾੜ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ। ਇਸ ਨਾਲ ਨੌਜਵਾਨਾਂ, ਨਿਜੀ ਖੇਤਰ ਅਤੇ ਸਟਾਰਟਅੱਪਸ ਨੂੰ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨ ਅਤੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਸਾਰਥਕ ਯੋਗਦਾਨ ਦੇਣ ਲਈ ਪ੍ਰੋਤਸਾਹਨ ਮਿਲਿਆ ਹੈ।

ਨੈਸ਼ਨਲ ਸਪੇਸ ਡੇਅ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਪੁਲਾੜ ਖੇਤਰ ਵਿੱਚ ਹੋਰ ਵੀ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ। ਸ਼੍ਰੀ ਮੋਦੀ ਨੇ ਭਾਰਤ ਦੀ ਪੁਲਾੜ ਯਾਤਰਾ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਵੀ ਦੁਹਰਾਈ।

ਭਾਰਤ ਦੀ ਪੁਲਾੜ ਯਾਤਰਾ ਅਤੇ ਭਾਰਤ ਦੇ ਸਪੇਸ ਸਟਾਰਟਅੱਪਸ ਦੀਆਂ ਉਪਲਬਧੀਆਂ ਬਾਰੇ MyGovIndia ਦੀਆਂ X ਥ੍ਰੈਡ ਪੋਸਟਾਂ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ; 

“140 ਕਰੋੜ ਭਾਰਤੀਆਂ ਦੇ ਕੌਸ਼ਲ ਤੋਂ ਪ੍ਰੇਰਿਤ ਹੋ ਕੇ, ਸਾਡਾ ਦੇਸ਼ ਪੁਲਾੜ ਦੀ ਦੁਨੀਆ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਿਹਾ ਹੈ। ਅਤੇ, ਅਸੀਂ ਇਸ ਤੋਂ ਵੀ ਅੱਗੇ ਵਧਾਂਗੇ!

#NationalSpaceDay”

“ਸਾਡੀ ਸਰਕਾਰ ਨੇ ਪੁਲਾੜ ਖੇਤਰ ਵਿੱਚ ਵੱਖ-ਵੱਖ ਸੁਧਾਰ ਸ਼ੁਰੂ ਕੀਤੇ ਹਨ। ਇਸ ਨਾਲ ਨੌਜਵਾਨਾਂ, ਨਿਜੀ ਖੇਤਰ ਅਤੇ ਸਟਾਰਟਅੱਪਸ ਨੂੰ ਨਵੇਂ ਖੇਤਰਾਂ ਦੀ ਖੋਜ ਕਰਨ ਅਤੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਸਾਰਥਕ ਯੋਗਦਾਨ ਦੇਣ ਲਈ ਪ੍ਰੋਤਸਾਹਨ ਮਿਲਿਆ ਹੈ।

#NationalSpaceDay”

 

************

ਐੱਮਜੇਪੀਐੱਸ/ਐੱਸਟੀ


(Release ID: 2160142)