ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਟੋਲ ਪਲਾਜ਼ਾ ‘ਤੇ ਦੋ ਪਹੀਆ ਵਾਹਨ ਚਾਲਕਾਂ ਤੋਂ ਉਪਭੋਗਤਾ ਫੀਸ ਵਸੂਲੀ ਦੇ ਸਬੰਧ ਵਿੱਚ ਝੂਠੀਆਂ ਖ਼ਬਰਾਂ ‘ਤੇ ਸਪਸ਼ਟੀਕਰਣ
Posted On:
21 AUG 2025 1:23PM by PIB Chandigarh
ਟੋਲ ਪਲਾਜ਼ਾ ‘ਤੇ ਦੋ ਪਹੀਆ ਵਾਹਨ ਚਾਲਕਾਂ ਤੋਂ ਟੋਲ ਫੀਸ ਦੇ ਸਬੰਧ ਵਿੱਚ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੀਆਂ ਝੂਠੀਆਂ ਖ਼ਬਰਾਂ ਦੇ ਸੰਦਰਭ ਵਿੱਚ, ਐੱਨਐੱਚਏਆਈ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਦੇਸ਼ ਭਰ ਦੇ ਨੈਸ਼ਨਲ ਹਾਈਵੇਅਜ਼ ਅਤੇ ਨੈਸ਼ਨਲ ਐਕਸਪ੍ਰੈੱਸਵੇਅ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਦੋ ਪਹੀਆ ਵਾਹਨ ਚਾਲਕਾਂ ਤੋਂ ਕੋਈ ਉਪਯੋਗਕਰਤਾ ਫੀਸ ਨਹੀਂ ਲਈ ਜਾਂਦੀ ਹੈ। ਨੈਸ਼ਨਲ ਹਾਈਵੇਅਜ਼ ‘ਤੇ ਉਪਯੋਗਕਰਤਾ ਫੀਸ ਨੈਸ਼ਨਲ ਹਾਈਵੇਅ ਫੀਸ (ਦਰਾਂ ਦਾ ਨਿਰਧਾਰਨ ਅਤੇ ਸੰਗ੍ਰਹਿ) ਨਿਯਮ, 2008 ਦੇ ਅਨੁਸਾਰ ਲਿਆ ਜਾਂਦਾ ਹੈ ਅਤੇ ਦੋ ਪਹੀਆ ਵਾਹਨਾਂ ਤੋਂ ਟੋਲ ਫੀਸ ਲੈਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਨਿਯਮਾਂ ਦੇ ਅਨੁਸਾਰ, ਟੋਲ ਪਲਾਜ਼ਾ ‘ਤੇ ਉਪਯੋਗਕਰਤਾ ਫੀਸ ਚਾਰ ਜਾਂ ਵੱਧ ਪਹੀਆਂ ਵਾਹਨਾਂ ਤੋਂ ਲਈ ਜਾਂਦੀ ਹੈ, ਜਿਸ ਵਿੱਚ ਕਾਰ, ਜੀਪ, ਵੈਨ ਅਤੇ ਹਲਕੇ ਮੋਟਰ ਵਾਹਨ/ਹਲਕੇ ਵਪਾਰਕ ਵਾਹਨ, ਹਲਕੇ ਮਾਲ ਵਾਹਨ ਜਾਂ ਮਿੰਨੀ ਬੱਸ/ਬੱਸ ਜਾਂ ਟਰੱਕ/ਭਾਰੀ ਨਿਰਮਾਣ ਮਸ਼ੀਨਰੀ (ਐੱਚਸੀਐੱਮ) ਜਾਂ ਅਰਥ ਮੂਵਿੰਗ ਇਕੁਵਿਪਮੈਂਟ (ਈਐੱਮਈ) ਜਾਂ ਮਲਟੀ ਐਕਸਲ ਵਾਹਨ (ਐੱਮਏਵੀ) (ਤਿੰਨ ਤੋਂ 6 ਐਕਸਲ)/ ਵੱਡੇ ਵਾਹਨ (ਸੱਤ ਜਾਂ ਵੱਧ ਐਕਸਲ) ਜਿਹੀਆਂ ਸ਼੍ਰੇਣੀਆਂ ਸ਼ਾਮਲ ਹਨ।
*****
ਐੱਸਆਰ/ਜੀਡੀਐੱਚ/ਐੱਸਬੀ
(Release ID: 2159099)