ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਪੋਰਟਲ ਗੋਅਸ ਲਾਈਵ


ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (Pradhan Mantri Viksit Bharat Rozgar Yojana) ਲਈ ਰਜਿਸਟ੍ਰੇਸ਼ਨ ਦੀ ਸੁਵਿਧਾ ਲਈ ਪੋਰਟਲ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਨੇ ਆਪਣੇ 12ਵੇਂ ਸੁਤੰਤਰਤਾ ਦਿਵਸ ਸੰਬੋਧਨ ਵਿੱਚ ਕੀਤਾ ਸੀ

ਲਗਭਗ 1 ਲੱਖ ਕਰੋੜ ਰੁਪਏ ਦੇ ਖਰਚ ਵਾਲੀ ਇਹ ਯੋਜਨਾ, 3.5 ਕਰੋੜ ਤੋਂ ਵੱਧ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਵੇਗੀ

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਸਾਰੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ, ਰੋਜ਼ਗਾਰ ਸਮਰੱਥਾ ਵਿੱਚ ਵਾਧਾ ਅਤੇ ਸਮਾਜਿਕ ਸੁਰੱਖਿਆ ਨੂੰ ਹੁਲਾਰਾ ਦੇਵੇਗੀ

Posted On: 18 AUG 2025 4:45PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਆਪਣੇ 12ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਘੋਸ਼ਿਤ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (Pradhan Mantri Viksit Bharat Rozgar Yojana) ਤਹਿਤ ਰਜਿਸਟ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਵਾਲਾ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਪੋਰਟਲ ਲਾਈਵ ਹੋ ਗਿਆ ਹੈ।

 ਕੈਬਨਿਟ ਨੇ 1 ਜੁਲਾਈ 2025 ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਨਾਮਕ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ। 99,446 ਕਰੋੜ ਰੁਪਏ ਦੇ ਖਰਚ ਦੇ ਨਾਲ, ਇਸ ਯੋਜਨਾ ਦਾ ਉਦੇਸ਼ 2 ਵਰ੍ਹਿਆਂ ਦੀ ਮਿਆਦ ਵਿੱਚ ਦੇਸ਼ ਵਿੱਚ 3.5 ਕਰੋੜ ਤੋਂ ਵੱਧ ਨੌਕਰੀਆਂ ਦੇ ਸਿਰਜਣ ਨੂੰ ਹੁਲਾਰਾ ਦੇਣਾ ਹੈ।

 ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦਾ ਉਦੇਸ਼ ਮੈਨੂਫੈਕਚਰਿੰਗ ਸੈਕਟਰ ਵਿੱਚ ਵਿਸ਼ੇਸ਼ ਧਿਆਨ ਦਿੰਦੇ ਹੋਏ, ਸਾਰੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣਾ, ਰੋਜ਼ਗਾਰ ਸਮਰੱਥਾ ਅਤੇ ਸਮਾਜਿਕ ਸੁਰੱਖਿਆ ਨੂੰ ਹੁਲਾਰਾ ਦੇਣਾ ਹੈ। ਇਸ ਯੋਜਨਾ ਦਾ ਲਾਭ 1 ਅਗਸਤ 2025 ਅਤੇ 31 ਜੁਲਾਈ, 2027 ਦਰਮਿਆਨ ਸਿਰਜਿਤ ਨੌਕਰੀਆਂ ਤੇ ਲਾਗੂ ਹੋਵੇਗਾ।

ਇਹ ਯੋਜਨਾ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਨਵੇਂ ਰੋਜ਼ਗਾਰ ਪ੍ਰਾਪਤ ਨੌਜਵਾਨਾਂ ਨੂੰ 2 ਕਿਸ਼ਤਾਂ ਵਿੱਚ 15,000 ਰੁਪਏ ਤੱਕ ਅਤੇ ਰੋਜ਼ਗਾਰਦਾਤਾਵਾਂ ਨੂੰ ਪ੍ਰਤੀ ਨਵੇਂ ਕਰਮਚਾਰੀ 3,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕਰੇਗੀ।

ਸਕੀਮ ਦੇ ਭਾਗ ਦੇ ਤਹਿਤ ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਾਰੇ ਭੁਗਤਾਨ ਅਧਾਰ ਬ੍ਰਿਜ ਭੁਗਤਾਨ ਪ੍ਰਣਾਲੀ (ਏਬੀਪੀਐੱਸਦਾ ਇਸਤੇਮਾਲ ਕਰਕੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਮੋਡ ਰਾਹੀਂ ਕੀਤੇ ਜਾਣਗੇ। ਭਾਗ ਦੇ ਤਹਿਤ ਰੋਜ਼ਗਾਰਦਾਤਾਵਾਂ ਨੂੰ ਭੁਗਤਾਨ ਸਿੱਧੇ ਉਨ੍ਹਾਂ ਦੇ ਪੈਨ-ਲਿੰਕਡ ਖਾਤਿਆਂ ਵਿੱਚ ਕੀਤਾ ਜਾਵੇਗਾ।

  ਰੋਜ਼ਗਾਰਦਾਤਾ  ਹੁਣ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਪੋਰਟਲ (https://pmvbry.epfindia.gov.in ਜਾਂ https://pmvbry.labour.gov.inਤੇ ਜਾ ਕੇ ਵਨ ਟਾਈਮ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

 ਸਾਰੇ ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਨੂੰ ਉਮੰਗ ਐਪ 'ਤੇ ਉਪਲਬਧ ਫੇਸ ਅਥੈਂਟੀਕੇਸ਼ਨ ਟੈਕਨੋਲੋਜੀ (ਐੱਫਏਟੀਰਾਹੀਂ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਜਨਰੇਟ ਕਰਨਾ ਹੋਵੇਗਾ।

 ਯੋਜਨਾ ਦੇ ਲਾਭ:

ਕਰਮਚਾਰੀ:

• ਸਮਾਜਿਕ ਸੁਰੱਖਿਆ ਕਵਰੇਜ ਦੇ ਵਿਸਥਾਰ ਰਾਹੀਂ ਨੌਕਰੀ ਨੂੰ ਰਸਮੀ ਬਣਾਉਣਾ

• ਨੌਕਰੀ ਤੇ ਟ੍ਰੇਨਿੰਗ, ਜਿਸ ਨਾਲ ਨਵੇਂ ਲੋਕਾਂ ਨੂੰ ਰੋਜ਼ਗਾਰ ਯੋਗ ਬਣਾਇਆ ਜਾ ਸਕੇ

• ਨਿਰੰਤਰ ਰੋਜ਼ਗਾਰ ਰਾਹੀਂ ਬਿਹਤਰ ਰੋਜ਼ਗਾਰ ਸਮਰੱਥਾ

• ਵਿੱਤੀ ਸਾਖਰਤਾ ਹੁਨਰ

ਰੋਜ਼ਗਾਰਦਾਤਾ:

• ਵਾਧੂ ਰੋਜ਼ਗਾਰ ਸਿਰਜਣ ਦੀ ਲਾਗਤ ਦੀ ਭਰਪਾਈ

• ਵਰਕਫੋਰਸ ਦੀ ਸਥਿਰਤਾ ਅਤੇ ਉਤਪਾਦਕਤਾ ਵਿੱਚ ਵਾਧਾ

• ਸਮਾਜਿਕ ਸੁਰੱਖਿਆ ਕਵਰੇਜ ਨੂੰ ਉਤਸ਼ਾਹਿਤ ਕਰਨਾ

 ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦਾ ਲਾਗੂਕਰਨ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓਰਾਹੀਂ ਕੀਤਾ ਜਾਵੇਗਾਜੋ ਕਰਮਚਾਰੀ ਭਵਿੱਖ ਨਿਧੀ ਅਤੇ ਵਿਭਿੰਨ ਪ੍ਰਾਵਧਾਨ ਐਕਟ, 1952 ਦੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ।

*****

ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ


(Release ID: 2158252)