ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 19 AUG 2025 11:56AM by PIB Chandigarh

ਪ੍ਰਧਾਨ ਮੰਤਰੀ- ਤੁਸੀਂ ਲੋਕ ਇੰਨੀ ਵੱਡੀ ਯਾਤਰਾ ਕਰਕੇ ਵਾਪਸ ਪਹੁੰਚੇ ਹੋ...

ਸ਼ੁਭਾਸ਼ੂ ਸ਼ੁਕਲਾ- ਜੀ ਸਰ।

ਪ੍ਰਧਾਨ ਮੰਤਰੀ- ਤਾਂ ਤੁਹਾਨੂੰ ਕੁਝ ਚੇਂਜ ਫੀਲ ਹੁੰਦਾ ਹੋਵੇਗਾ, ਜਿਵੇਂ ਮੈਂ ਸਮਝਣਾ ਚਾਹੁੰਦਾ ਹਾਂ, ਉਹ ਕਿਸ ਤਰ੍ਹਾਂ ਨਾਲ ਅਨੁਭਵ ਕਰਦੇ ਹੋ ਤੁਸੀਂ ਲੋਕ?

ਸ਼ੁਭਾਸ਼ੂ ਸ਼ੁਕਲਾ- ਸਰ ਜਦੋਂ ਉਪਰ ਵੀ ਜਾਂਦੇ ਹਾਂ ਤਾਂ ਉੱਥੇ ਦਾ ਜੋ ਵਾਤਾਵਰਣ ਹੈ, ਐਨਵਾਈਰਮੈਂਟ ਹੈ ਉਹ ਅਲਗ ਹੈ, ਗ੍ਰੇਵਿਟੀ ਨਹੀਂ ਹੈ।

ਪ੍ਰਧਾਨ ਮੰਤਰੀ- ਤੁਸੀਂ ਚਾਹੁੰਦੇ ਹੋ ਉਸ ਵਿੱਚ ਤਾਂ ਸੀਟਿੰਗ ਅਰੇਂਜਮੈਂਟ ਵੈਸਾ ਹੀ ਰਹਿੰਦਾ ਹੈ....

ਸ਼ੁਭਾਂਸ਼ੂ ਸ਼ੁਕਲਾ- ਵੈਸਾ ਹੀ ਰਹਿੰਦਾ ਹੈ ਸਰ।

ਪ੍ਰਧਾਨ ਮੰਤਰੀ- ਅਤੇ ਪੂਰੇ 23-24 ਘੰਟੇ ਉਸ ਵਿੱਚ ਨਿਕਾਲਣੇ ਪੈਂਦੇ ਹਨ?

ਸ਼ੁਭਾਂਸ਼ੂ ਸ਼ੁਕਲਾ- ਹਾਂ ਸਰ, ਲੇਕਿਨ ਇੱਕ ਵਾਰ ਜਦੋਂ ਤੁਸੀਂ ਪੁਲਾੜ ਵਿੱਚ ਪਹੁੰਚ ਜਾਂਦੇ ਹੋ, ਤਾਂ ਤੁਸੀਂ ਆਪਣਾ ਸੀਟ ਖੋਲ੍ਹ ਕੇ, ਆਪਣਾ harness ਖੋਲ੍ਹ ਕੇ ਤੁਸੀਂ ਉਸੇ ਕੈਪਸੂਲ ਵਿੱਚ ਤੁਸੀਂ ਨੋ ਗ੍ਰਾਊਂਡ ਤੁਸੀਂ ਜਾ ਸਕਦੇ ਹੋ, ਇੱਧਰ-ਉਧਰ ਚੀਜ਼ਾਂ ਕਰ ਸਕਦੇ ਹੋ।

ਪ੍ਰਧਾਨ ਮੰਤਰੀ- ਇੰਨੀ ਜਗ੍ਹਾ ਹੈ ਉਸ ਵਿੱਚ?

ਸ਼ੁਭਾਂਸ਼ੂ ਸ਼ੁਕਲਾ- ਬਹੁਤ ਤਾਂ ਨਹੀਂ ਹੈ ਸਰ, ਲੇਕਿਨ ਥੋੜ੍ਹੀ ਬਹੁਤ ਹੈ।

ਪ੍ਰਧਾਨ ਮੰਤਰੀ- ਮਤਲਬ ਤੁਹਾਡਾ ਫਾਈਟਰ ਜੈੱਟ ਦਾ ਕਾਕਪਿਟ ਹੈ ਉਸ ਤੋਂ ਜ਼ਿਆਦਾ ਚੰਗਾ ਹੈ।

ਸ਼ੁਭਾਂਸ਼ੂ ਸ਼ੁਕਲਾ- ਉਸ ਤੋਂ ਵੀ ਜ਼ਿਆਦਾ ਚੰਗਾ ਹੈ ਸਰ। ਬਟ ਪਹੁੰਚਣ ਦੇ ਬਾਅਦ ਸਰ ਕਾਫੀ ਕੁਝ ਚੇਂਜੇਂਸ ਹੁੰਦੇ ਹਨ ਜਿਵੇਂ ਸਰ ਪੂਰਾ ਤੁਹਾਡਾ ਹਾਰਟ ਸਲੋ ਹੋ ਜਾਂਦਾ ਹੈ, ਤਾ ਉਹ ਕੁਝ ਬਦਲਾਅ ਹੁੰਦੇ ਹਨ, ਅਤੇ ਉਹ, ਲੇਕਿਨ 4-5 ਦਿਨ ਵਿੱਚ ਬਾਡੀ ਤੁਹਾਡੀ use to ਹੋ ਜਾਂਦੀ ਹੈ, ਉੱਥੇ ਤੁਸੀਂ ਨੌਰਮਲ ਹੋ ਜਾਂਦੇ ਹੋ। ਅਤੇ ਫਿਰ ਜਦੋਂ ਵਾਪਸ ਆਉਂਦੇ ਹੋ, ਤਾਂ ਫਿਰ ਉੱਥੇ ਹੀ, ਦੁਬਾਰਾ ਤੋਂ ਉਹੀ ਸਾਰੇ ਚੇਂਜੇਸ, ਤੁਸੀਂ ਚਲ ਨਹੀਂ ਸਕਦੇ, ਵਾਪਸ ਆਉਂਦੇ ਹੋ ਤਾਂ, ਚਾਹੇ ਤੁਸੀਂ ਕਿੰਨੇ ਵੀ ਸਵਸਥ ਹੋਵੋ। ਮੈਨੂੰ ਬੁਰਾ ਨਹੀਂ ਲੱਗ ਰਿਹਾ ਸੀ, ਮੈਂ ਠੀਕ ਸੀ, ਲੇਕਿਨ ਫਿਰ ਵੀ ਜਦੋਂ ਪਹਿਲਾਂ ਕਦਮ ਰੱਖਿਆ ਤਾਂ ਮੈਂ ਮਤਲਬ ਗਿਰ ਰਿਹਾ ਸੀ, ਤਾਂ ਲੋਕਾਂ ਨੇ ਪਕੜ ਰੱਖਿਆ ਸੀ ਮੈਨੂੰ. ਫਿਰ ਦੂਸਰਾ, ਤੀਸਰਾ, ਹਾਲਾਂਕਿ ਮਾਲੂਮ ਹੈ ਕਿ ਚਲਨਾ ਹੈ, ਲੇਕਿਨ ਉਹ ਬ੍ਰੇਨ ਜੋ ਹੈ, ਉਸ ਨੂੰ ਟਾਈਮ ਲਗਦਾ ਹੈ ਵਾਪਸ ਸਮਝਣ ਵਿੱਚ ਕਿ ਚੰਗਾ ਹੁਣ ਇਹ ਨਵਾਂ ਐਨਵਾਇਰਮੈਂਟ ਹੈ, ਨਵਾਂ ਵਾਤਾਵਰਣ ਹੈ।

ਪ੍ਰਧਾਨ ਮੰਤਰੀ- ਯਾਨੀ ਸਿਰਫ਼ ਬਾਡੀ ਦੀ ਟ੍ਰੇਨਿੰਗ ਨਹੀਂ ਹੈ, ਮਾਈਂਡ ਦੀ ਟ੍ਰੇਨਿੰਗ ਜ਼ਿਆਦਾ ਹੈ?

ਸ਼ੁਭਾਂਸ਼ੂ ਸ਼ੁਕਲਾ- ਮਾਈਂਡ ਦੀ ਟ੍ਰੇਨਿੰਗ ਹੈ ਸਰ, ਬਾਡੀ ਵਿੱਚ ਤਾਕਤ ਹੈ, ਮਾਸਪੇਸ਼ੀਆਂ ਵਿੱਚ ਤਾਕਤ ਹੈ, ਲੇਕਿਨ ਉਹ ਬ੍ਰੇਨ ਦੀ rewiring ਹੋਣੀਆਂ ਹਨ, ਉਸ ਨੂੰ ਦੁਬਾਰਾ ਤੋਂ ਇਹ ਸਮਝਣਾ ਹੈ ਕਿ ਇਹ ਨਵਾਂ ਐਨਵਾਇਰਮੈਂਟ ਹੈ, ਹੁਣ ਇਸ ਵਿੱਚ ਤੁਹਾਨੂੰ ਚਲਣ ਲਈ ਇੰਨੀ ਤਾਕਤ ਲਗੇਗੀ, ਜਾਂ ਇੰਨਾ ਐਫਰਟ ਲਗੇਗਾ। ਉਹ ਵਾਪਸ ਇਹ ਸਮਝਦੇ ਹਨ ਸਰ।

ਪ੍ਰਧਾਨ ਮੰਤਰੀ- ਸਭ ਤੋਂ ਜ਼ਿਆਦਾ ਸਮੇਂ ਤੋਂ ਉੱਥੇ ਕੌਣ ਸੀ, ਕਿੰਨੇ ਸਮੇਂ ਤੱਕ ?

ਸ਼ੁਭਾਂਸ਼ੂ ਸ਼ੁਕਲਾ- ਇਸ ਸਮੇਂ ਸਭ ਤੋਂ ਜ਼ਿਆਦਾ ਸਮਾਂ ਲੋਕ ਇੱਕ ਟਾਈਮ ‘ਤੇ ਕਰੀਬ 8 ਮਹੀਨੇ ਤੱਕ ਲੋਕ ਰਹਿ ਰਹੇ ਹਨ ਸਰ, ਇਸੇ ਮਿਸ਼ਨ ਤੋਂ ਸ਼ੁਰੂ ਹੋਇਆ ਹੈ ਕਿ 8 ਮਹੀਨੇ ਤੱਕ ਰਹਿਣਗੇ।

ਪ੍ਰਧਾਨ ਮੰਤਰੀ- ਹੁਣ ਉੱਥੇ ਜੋ ਲੋਕ ਮਿਲੇ ਤੁਹਾਨੂੰ.....

ਸ਼ੁਭਾਂਸ਼ੂ ਸ਼ੁਕਲਾ- ਹਾਂ, ਉਨ੍ਹਾਂ ਵਿੱਚੋਂ ਕੁਝ ਲੋਕ ਹਨ ਜੋ ਕਿ ਦਸੰਬਰ ਵਿੱਚ ਵਾਪਸ ਆਉਣਗੇ।

ਪ੍ਰਧਾਨ ਮੰਤਰੀ- ਅਤੇ ਤੁਸੀਂ ਮੂੰਗ ਅਤੇ ਮੇਥੀ ਦਾ ਮਹੱਤਵ ਕੀ ਹੈ?

ਸ਼ੁਭਾਂਸ਼ੂ ਸ਼ੁਕਲਾ- ਬਹੁਤ ਚੰਗਾ ਹੈ ਸਰ, ਮੈਂ ਇਸ ਗੱਲ ਨਾਲ ਬਹੁਤ ਸਰਪ੍ਰਾਈਜ਼ ਸੀ ਕਿ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਨਹੀਂ ਸੀ, ਇਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ, food ਬਹੁਤ ਵੱਡਾ ਚੈਲੇਂਜ ਹੈ ਸਰ ਇੱਕ ਸਪੇਸ ਸਟੇਸ਼ਨ ‘ਤੇ, ਜਗ੍ਹਾ ਘੱਟ ਹੈ, ਕਾਰਗੋ ਮਹਿੰਗਾ ਹੈ, ਤੁਸੀਂ ਘੱਟ ਤੋਂ ਘੱਟ ਜਗ੍ਹਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੌਲੋਰੀਜ਼ ਅਤੇ ਨਿਊਟ੍ਰਿਸ਼ਨ ਤੁਹਾਨੂੰ ਪੈਕ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ, ਅਤੇ ਹਰ ਤਰ੍ਹਾਂ ਨਾਲ ਪ੍ਰਯੋਗ ਚਲ ਰਹੇ ਹਨ ਸਰ, ਅਤੇ ਇਨ੍ਹਾਂ ਨੂੰ ਉਗਾਉਣਾ ਬਹੁਤ ਸਿੰਪਲ ਹੈ, ਬਹੁਤ ਜ਼ਿਆਦਾ ਰਿਸੋਰਸ ਨਹੀਂ ਚਾਹੀਦਾ ਹੈ ਸਪੇਸ ਸਟੇਸ਼ਨ ਵਿੱਚ, ਛੋਟਾ ਜਿਹਾ ਇੱਕ ਤੁਸੀਂ ਡਿਸ਼ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਨ੍ਹਾਂ ਨੂੰ ਛੱਡ ਦੇਵੋ ਅਤੇ ਉਹ ਬਹੁਤ ਚੰਗੀ ਤਰ੍ਹਾਂ 8 ਦਿਨ ਬਾਅਦ ਉਹ ਸਪ੍ਰਾਉਟ  ਆਉਣਾ ਸ਼ੁਰੂ ਹੋ ਗਏ ਸਨ ਸਰ। ਸਟੇਸ਼ਨ ਵਿੱਚ ਹੀ ਮੈਨੂੰ ਦੇਖਣ ਨੂੰ ਮਿਲੇ। ਤਾਂ ਸਾਡੀ ਜੋ ਇਹ ਜੋ ਸਾਡੀ ਕੰਟਰੀ ਦੀ ਇਹ ਜੋ ਸੀਕ੍ਰੇਟਸ ਹਨ, ਮੈਂ ਬੋਲਾਂਗਾ, ਸਰ, ਜਿਵੇ ਹੀ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਮਾਈਕ੍ਰੋ ਗ੍ਰੇਵਿਟੀ ਰਿਸਰਚ ਵਿੱਚ ਪਹੁੰਚ ਪਾਏ,ਉੱਥੇ ਪਹੁੰਚ ਰਹੇ ਹਨ। ਅਤੇ ਕੀ ਪਤਾ ਕਿ ਇਹ ਸਾਡੀ ਫੂਡ ਸਿਕਓਰਿਟੀ ਪ੍ਰੌਬਲਮ ਨੂੰ ਸੌਲਵ ਕਰਨ, ਕਿਉਂਕਿ ਐਸਟ੍ਰੋਨੌਟਸ ਦੇ ਲਈ ਤਾਂ ਇੱਕ ਤਰ੍ਹਾਂ ਤੋਂ ਹੈ ਹੀ ਸਰ ਸਟੇਸ਼ਨ ਵਿੱਚ, ਲੇਕਿਨ ਜੇਕਰ ਉੱਥੇ ਸੌਲਵ ਹੁੰਦੀ ਹੈ, ਤਾਂ ਇਹ ਪ੍ਰਿਥਵੀ ‘ਤੇ ਵੀ ਉਨ੍ਹਾਂ ਲੋਕਾਂ ਲਈ ਫੂਡ ਸਿਕਓਰਿਟੀ ਦੀ ਪ੍ਰੌਬਲਮ ਸੌਲਵ ਕਰਨ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ ਸਰ।

ਪ੍ਰਧਾਨ ਮੰਤਰੀ- ਪਹਿਲਾ ਇਸ ਵਾਰ ਇੱਕ ਕੋਈ ਭਾਰਤੀ ਆਇਆ, ਤਾਂ ਭਾਰਤੀ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਕੀ ਰਹਿੰਦਾ ਹੈ, ਕੀ ਪੁੱਛਦੇ ਹਨ, ਕੀ ਗੱਲ ਕਰਦੇ ਹਨ, ਇਹ ਬਾਕੀ ਜੋ ਦੁਨੀਆ ਦੇ ਦੇਸ਼ ਦੇ ਲੋਕ ਹੁੰਦੇ ਹਨ?

ਸ਼ੁਭਾਂਸ਼ੂ ਸ਼ੁਕਲਾ- ਜੀ ਸਰ। ਮੇਰਾ ਪਰਸਨਲ ਅਨੁਭਵ ਜੋ ਰਿਹਾ ਹੈ ਪਿਛਲੇ ਇੱਕ ਸਾਲ ਵਿੱਚ, ਮੈਂ ਤਾਂ ਜਿੱਥੇ ਵੀ ਗਿਆ, ਜਿਸ ਨੂੰ ਵੀ ਮਿਲਿਆ, ਸਾਰੇ ਲੋਕ ਬਹੁਤ ਖੁਸ਼ ਹੋਏ ਮੈਨੂੰ ਮਿਲ ਕੇ, ਬਹੁਤ ਐਕਸਾਈਟੀਡ ਸੀ, ਗੱਲ ਕਰਨ ਵਿੱਚ ਆ ਕੇ ਮੈਨੂੰ ਪੁੱਛਣ ਵਿੱਚ ਕਿ ਮਤਲਬ ਤੁਸੀਂ ਲੋਕ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਭ ਨੂੰ ਇਸ ਦੇ ਬਾਰੇ ਮਾਲੂਮ ਸੀ ਕਿ ਭਾਰਤ ਸਪੇਸ ਦੇ ਖੇਤਰ ਵਿੱਚ ਕੀ ਕਰ ਰਿਹਾ ਹੈ। ਸਭ ਨੂੰ ਇਸ ਬਾਰੇ ਜਾਣਕਾਰੀ ਸੀ,

ਅਤੇ ਸਭ ਮੈਨੂੰ ਜ਼ਿਆਦਾ ਤਾਂ ਕਈ ਲੋਕ ਸਨ ਜੋ ਗਗਨਯਾਨ ਬਾਰੇ ਇੰਨਾ ਐਕਸਾਈਟਿਡ ਸਨ, ਜੋ ਆਕੇ ਮੈਨੂੰ ਪੁੱਛਦੇ ਸਨ ਕਿ ਤੁਹਾਡਾ ਮਿਸ਼ਨ ਕਦੋਂ ਜਾ ਰਿਹਾ ਹੈ, ਐਂਡ ਮੇਰੇ ਹੀ ਕ੍ਰੂਮੇਟ ਜੋ ਮੇਰੇ ਨਾਲ ਸਨ, ਮੈਨੂੰ ਸਾਈਨ ਕਰਵਾ ਕੇ ਲਿਖ ਕੇ ਲੈ ਗਏ ਹਨ ਕਿ ਜਦੋਂ ਵੀ ਤੁਹਾਡਾ ਗਗਨਯਾਨ ਜਾਵੇਗਾ, ਤੁਸੀਂ ਸਾਨੂੰ ਇਨਵਾਈਟ ਕਰਨਾ ਲਾਂਚ ਲਈ, ਅਤੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਸਾਨੂੰ ਤੁਹਾਡੇ vehicle ਵਿੱਚ ਬੈਠ ਕੇ ਜਾਣਾ ਹੈਤਾਂ ਮੈਨੂੰ ਲਗਦਾ ਹੈ ਸਰ ਕਿ ਬਹੁਤ ਜ਼ਿਆਦਾ ਉਤਸ਼ਾਹ ਹੈ।

ਪ੍ਰਧਾਨ ਮੰਤਰੀ- ਉਹ ਸਾਰੇ ਤੁਹਾਨੂੰ tech ਜੀਨੀਅਸ ਦੇ ਰੂਪ ਵਿੱਚ ਬੁਲਾਉਂਦੇ ਸਨ, ਕੀ ਕਾਰਨ ਸੀ?

ਸ਼ੁਭਾਂਸ਼ੂ ਸ਼ੁਕਲਾ- ਨਹੀਂ ਸਰ, ਉਹ ਲੋਕ ਮੈਨੂੰ ਲਗਦਾ ਹੈ ਕਿ ਬਹੁਤ kind ਹਨ, ਅਤੇ ਜੋ ਇਸ ਤਰ੍ਹਾਂ ਨਾਲ ਬੋਲਦੇ ਹਨ। ਬਟ ਮੇਰੀ ਜੋ ਟ੍ਰੇਨਿੰਗ ਰਹੀ ਹੈ ਸਰ, ਮੇਰੀ ਜੋ ਏਅਰਫੋਰਸ ਵਿੱਚ ਟ੍ਰੇਨਿੰਗ ਰਹੀ ਹੈ, ਅਤੇ ਉਸ ਤੋਂ ਬਾਅਦ ਅਸੀਂ Test ਪਾਇਲਟ ਦੀ ਟ੍ਰੇਨਿੰਗ ਲਈ ਸਰ। ਤਾਂ ਮੈਂ ਏਅਰਫੋਰਸ ਵਿੱਚ ਜਦੋਂ ਗਿਆ ਸੀ, ਤਾਂ ਮੈਨੂੰ ਲਗਿਆ ਸੀ ਕਿ ਪੜ੍ਹਾਈ ਨਹੀਂ ਕਰਨੀ ਪਵੇਗੀ, ਬਟ ਮੈਨੂੰ ਇਸ ਤੋਂ ਬਾਅਦ ਬਹੁਤ ਪੜ੍ਹਾਈ ਕਰਨੀ ਪਈ ਸੀ,, ਮੈਨੂੰ ਪਤਾ ਨਹੀਂ ਹੈ ਅਤੇ Test ਪਾਇਲਟ ਬਣਨ ਦੇ ਬਾਅਦ ਤਾਂ ਇਹ ਕਾਇੰਡ ਆਫ ਇੱਕ ਇੰਜੀਨੀਅਰਿੰਗ ਦਾ ਡਿਸੀਪਲੀਨ ਬਣ ਜਾਂਦਾ ਹੈ ਸਰ। ਇਸ ਵਿੱਚ ਵੀ ਟ੍ਰੇਨਿੰਗ ਲਈ, ਸਾਡੇ ਸਾਇੰਟਸਟ ਨੇ ਸਾਨੂੰ ਪੜ੍ਹਾਇਆ ਹੈ ਦੋ-ਤਿੰਨ-ਚਾਰ ਸਾਲ, ਤਾਂ ਮੈਨੂੰ ਲਗਦਾ ਹੈ ਕਿ ਅਸੀਂ ਲੋਕ ਕਾਫੀ ਚੰਗੀ ਤਰ੍ਹਾਂ ਤਿਆਰ ਸੀ, ਇਸ ਮਿਸ਼ਨ ਦੇ ਲਈ ਜਦੋਂ ਪਹੁੰਚੇ।

ਪ੍ਰਧਾਨ ਮੰਤਰੀ- ਮੈਂ ਜੋ ਤੁਹਾਨੂੰ ਹੋਮਵਰਕ ਕਿਹਾ ਸੀ, ਤਾਂ ਉਸ ਦਾ ਕੀ ਪ੍ਰੋਗ੍ਰੈੱਸ ਹੋਇਆ ਹੈ?

ਸ਼ੁਭਾਂਸ਼ੂ ਸ਼ੁਕਲਾ- ਬਹੁਤ ਚੰਗਾ ਪ੍ਰੋਗ੍ਰੈੱਸ ਹੋਇਆ ਹੈ ਸਰ, ਅਤੇ ਲੋਕ ਬਹੁਤ ਹੱਸੇ ਸਨ ਮੇਰੇ ਨਾਲ, ਮੈਂ ਉਸ ਮੀਟਿੰਗ ਦੇ ਬਾਅਦ ਉਨ੍ਹਾਂ ਨੇ ਮੈਨੂੰ ਚਿੜਾਇਆ ਵੀ ਸੀ ਕਿ ਤੁਹਾਡੇ ਪ੍ਰਧਾਨ ਮੰਤਰੀ ਨੇ ਆਪ ਹੋਮਵਰਕ ਦਿੱਤਾ। ਹਾਂ, ਦਿੱਤਾ ਤਾਂ ਹੈ ਅਤੇ ਬਹੁਤ ਜ਼ਰੂਰੀ ਹੈ ਸਰ ਸਾਨੂੰ ਇਸ ਗੱਲ ਦਾ ਆਭਾਸ ਕਰਨਾ, ਮੈਂ ਗਿਆ ਹੀ ਇਸ ਲਈ ਸੀ। ਮਿਸ਼ਨ ਤਾਂ ਇੱਕ ਸਕਸੈਸਫੁੱਲ ਹੋਇਆ ਹੈ ਸਰ, ਅਸੀਂ ਲੋਕ ਵਾਪਸ ਆ ਗਏ ਹਾਂ। ਲੇਕਿਨ ਇਹ ਮਿਸ਼ਨ ਅੰਤ ਨਹੀਂ ਹੈ, ਮਿਸ਼ਨ ਤਾਂ ਸ਼ੁਰੂਆਤ ਹੈ ਤਾਂ।

ਪ੍ਰਧਾਨ ਮੰਤਰੀ- ਇਹ ਤਾਂ ਮੈਂ ਉਸ ਦਿਨ ਵੀ ਕਿਹਾ ਸੀ।

ਸ਼ੁਭਾਂਸ਼ੂ ਸ਼ੁਕਲਾ- ਤੁਸੀਂ ਉਸ ਦਿਨ ਬੋਲਿਆ ਸੀ...

ਪ੍ਰਧਾਨ ਮੰਤਰੀ- ਇਹ ਸਾਡਾ ਪਹਿਲਾ ਪਹਿਲਾ ਕਦਮ ਹੈ।

ਸ਼ੁਭਾਂਸ਼ੂ ਸ਼ੁਕਲਾ- ਪਹਿਲਾ ਕਦਮ ਹੈ ਸਰਤਾਂ ਇਸ ਪਹਿਲੇ ਕਦਮ ਦਾ main ਜੋ ਉਦੇਸ਼ ਸੀ, ਉਹ ਇਹੀ ਸੀ ਕਿ ਅਸੀਂ ਕਿੰਨਾ ਕੁਝ ਇਸ ਤੋਂ ਸਿੱਖ ਕੇ ਅਸੀਂ ਵਾਪਸ ਲਿਆ ਸਕਦੇ ਹਾਂ ਸਰ।

ਪ੍ਰਧਾਨ ਮੰਤਰੀ- ਦੇਖੋ ਸਭ ਤੋਂ ਵੱਡਾ ਕੰਮ ਹੋਵੇਗਾ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਐਸਟ੍ਰੋਨੌਟ ਦਾ ਪੂਲ ਹੋਣਾ ਚਾਹੀਦਾ ਹੈ ਸਾਡੇ ਕੋਲ। ਸਾਡੇ ਸਾਹਮਣੇ 40-50 ਲੋਕ ਰੈੱਡੀ ਇਸ ਪ੍ਰਕਾਰ ਦਾ, ਤੁਸੀਂ ਹੁਣ ਤੱਕ ਤਾਂ ਸ਼ਾਇਦ ਬਹੁਤ ਘੱਟ ਬੱਚਿਆਂ ਦੇ ਮਨ ਵਿੱਚ ਹੁੰਦਾ ਹੋਵੇਗਾ, ਹਾਂ ਯਾਰ ਇਹ ਕੁਝ ਚੰਗਾ ਹੈ, ਲੇਕਿਨ ਹੁਣ ਤੁਹਾਡੇ ਆਉਣ ਤੋਂ ਬਾਅਦ ਸ਼ਾਇਦ ਉਹ ਵਿਸ਼ਵਾਸ ਵੀ ਬਹੁਤ ਵਧੇਗਾ, ਆਕਰਸ਼ਣ ਵੀ ਵਧੇਗਾ।

ਸ਼ੁਭਾਂਸ਼ੂ ਸ਼ੁਕਲਾ- ਸਰ ਜਦੋਂ ਮੈਂ ਛੋਟਾ ਸੀ ਰਾਕੇਸ਼ ਸ਼ਰਮਾ ਸਰ ਪਹਿਲੀ ਵਾਰ ਗਏ ਸਨ 1984 ਵਿੱਚ, ਲੇਕਿਨ ਐਸਟ੍ਰੋਨੌਟ ਬਣਨ ਦਾ ਸੁਪਨਾ ਕਦੇ ਮੇਰੇ ਮਨ ਵਿੱਚ ਨਹੀਂ ਆਇਆ, ਕਿਉਂਕਿ ਸਾਡੇ ਕੋਲ ਕੋਈ ਪ੍ਰੋਗਾਰਾਮ ਨਹੀਂ ਸੀ, ਕੁਝ ਵੀ ਨਹੀਂ ਸੀ ਸਰ। ਬਟ ਮੈਂ ਜਦੋਂ ਇਸ ਵਾਰ ਗਿਆ ਸਰ ਸਟੇਸ਼ਨ ਵਿੱਚ  ਤਾਂ ਤਿੰਨ ਵਾਰ ਮੈਂ ਬੱਚਿਆਂ ਨਾਲ ਗੱਲ ਕੀਤੀ, ਇੱਕ ਵਾਰ ਲਾਈਵ ਈਵੈਂਟ ਸੀ ਸਰ, ਅਤੇ ਦੋ ਵਾਰ ਰੇਡੀਓ ਦੇ ਥ੍ਰੂ ਉਨ੍ਹਾਂ ਨਾਲ ਗੱਲ ਹੋਈ। ਅਤੇ ਤਿੰਨਾਂ ਈਵੈਂਟਾਂ ਵਿੱਚ ਸਰ ਇੱਕ ਬੱਚਾ ਸੀ ਹਰ ਈਵੈਂਟ ਵਿੱਚ ਜਿਸ ਨੇ ਇਹ ਪੁੱਛਿਆ ਕਿ ਸਰ ਮੈਂ ਕਿਵੇਂ ਐਸਟ੍ਰੋਨੌਟ ਬਣ ਸਕਦਾ ਹਾਂ। ਤਾਂ ਮੈਨੂੰ ਲਗਦਾ ਹੈ ਕਿ ਇਹ ਆਪਣੇ ਆਪ ਵਿੱਚ ਸਾਡੇ ਦੇਸ਼ ਦੇ ਲਈ ਬਹੁਤ ਵੱਡੀ ਸਫ਼ਲਤਾ ਹੈ ਸਰ, ਕਿ ਅੱਜ ਦੇ ਭਾਰਤ ਵਿੱਚ ਉਹ ਉਸ ਨੂੰ ਸੁਪਨੇ ਦੇਖਣ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਮਾਲੂਮ ਹੈ ਕਿ ਇਹ ਪੌਸੀਬਲ ਹੈ, ਸਾਡੇ ਕੋਲ ਔਪਸ਼ਨ ਹੈ ਅਤੇ ਅਸੀਂ ਬਣ ਸਕਦੇ ਹਾਂ। ਅਤੇ ਤੁਸੀਂ ਜਿਵੇਂ ਕਿਹਾ ਸਰ ਕਿ ਇਹ ਜ਼ਿੰਮੇਵਾਰੀ ਹੈ ਮੇਰੀ, ਮੈਨੂੰ ਲਗਦਾ ਹੈ , ਮੈਨੂੰ ਬਹੁਤ ਮੌਕਾ ਮਿਲਿਆ  ਕਿ ਮੈਂ ਆਪਣੇ ਦੇਸ਼ ਨੂੰ ਰੀਪ੍ਰੈਜ਼ਟ ਕਰ ਪਾਇਆ ਹਾਂ, ਅਤੇ ਹੁਣ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਹੁਣ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੱਥੋਂ ਤੱਕ ਪਹੁੰਚਾਵਾਂ।

ਪ੍ਰਧਾਨ ਮੰਤਰੀ- ਹੁਣ ਸਪੇਸ ਸਟੇਸ਼ਨ ਅਤੇ ਗਗਨਯਾਨ...

ਸ਼ੁਭਾਂਸ਼ੂ ਸ਼ੁਕਲਾ- ਸਰ।

ਪ੍ਰਧਾਨ ਮੰਤਰੀ- ਦੋ ਸਾਡੇ ਵੱਡੇ ਮਿਸ਼ਨ ਹਨ....

ਸ਼ੁਭਾਂਸ਼ੂ ਸ਼ੁਕਲਾ- ਸਰ।

ਪ੍ਰਧਾਨ ਮੰਤਰੀ- ਉਸ ਵਿੱਚ ਤੁਹਾਡਾ ਐਕਸਪੀਰੀਅਂਸ ਬਹੁਤ ਕੰਮ ਆਵੇਗਾ।

ਸ਼ੁਭਾਂਸ਼ੂ ਸ਼ੁਕਲਾ- ਮੈਨੂੰ ਲਗਦਾ ਹੈ ਸਰ ਕਿਤੇ ਨਾ ਕਿਤੇ ਸਾਡੇ ਲਈ ਇੱਕ ਬਹੁਤ ਵੱਡਾ ਮੌਕਾ ਹੈ, ਸਪੈਸ਼ਲੀ ਸਰ, ਕਿਉਂਕਿ ਜਿਸ ਤਰ੍ਹਾਂ ਦੇ ਕਮਿਟਮੈਂਟ ਸਾਡੀ ਗਵਰਨਮੈਂਟ ਤੁਹਾਡੇ ਦੁਆਰਾ ਜੋ ਹੈ ਸਪੇਸ ਪ੍ਰੋਗਰਾਮ ਨੂੰ sustained budget every year in spite of failures ਜਿਵੇਂ ਕਿ ਚੰਦਰਯਾਨ-2 ਸਰ ਸਕਸੈਸਫੁੱਲ ਨਹੀਂ ਹੋਇਆ, ਉਸ ਤੋਂ ਬਾਅਦ ਵੀ ਅਸੀਂ ਕਿਹਾ ਕਿ ਨਹੀਂ, ਅਸੀਂ ਅੱਗੇ ਵਧਾਂਗੇ, ਚੰਦ੍ਰਯਾਨ-3 ਸਕਸੈਸਫੁੱਲ ਹੋਇਆ। ਇੰਝ ਹੀ failure ਹੋਣ ਤੋਂ ਬਾਅਦ ਵੀ ਜੇਕਰ ਇੰਨਾ ਸਪੋਰਟ ਮਿਲ ਰਿਹਾ ਹੈ, ਅਤੇ ਇਹ ਪੂਰੀ ਦੁਨੀਆ ਦੇਖ ਰਹੀ ਹੈ ਸਰ। ਤਾਂ ਕਿਤੇ ਨਾ ਕਿਤੇ ਸਰ ਸਾਡੀ ਇਸ ਵਿੱਚ ਸਮਰੱਥਾ ਵੀ ਹੈ, ਅਤੇ ਇਸ ਵਿੱਚ ਪੌਜੀਸ਼ਨ ਵੀ ਹੈ, ਤਾਂ ਅਸੀਂ ਇੱਥੇ ਇੱਕ ਲੀਡਰਸ਼ਿਪ ਰੋਲ ਐਕਵਾਇਰ ਕਰ ਸਕਦੇ ਹਾਂ ਸਰ। ਬਹੁਤ ਵੱਡਾ ਇੱਕ ਟੂਲ ਹੋਵੇਗਾ, ਜੇਕਰ ਇੱਕ ਅਜਿਹਾ ਸਪੇਸ ਸਟੇਸ਼ਨ ਜੋ Led by Bharat, but ਬਾਕੀ ਲੋਕ ਆ ਕੇ ਉਸ ਦਾ ਹਿੱਸਾ ਬਣਨ, ਮੈਂ ਸੁਣੀ ਸਰ ਤੁਸੀਂ ਜੋ Aatmnirbharta in Space Manufacturing ਵਾਲੀ ਤੁਸੀਂ ਗੱਲ ਕੀਤੀ ਸੀ ਸਰ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਹੀ ਤਰ੍ਹਾਂ ਨਾਲ ਜੁੜੀਆਂ ਹੋਈਆਂ ਹਨ, ਜੋ ਵਿਜ਼ਨ ਤੁਸੀਂ ਜੋ ਹੁਣ ਦਿੱਤਾ ਹੈ ਸਾਨੂੰ ਇਹ ਗਗਨਯਾਨ ਦਾ ਅਤੇ BAS ਦਾ, ਅਤੇ ਫਿਰ ਮੂਨਲੈਡਿੰਗ ਦਾ ਸਰ, ਬਹੁਤ ਵੱਡਾ ਇੱਕ, ਬਹੁਤ ਵੱਡਾ ਇਹ ਡ੍ਰੀਮ ਹੈ ਸਰ।

ਪ੍ਰਧਾਨ ਮੰਤਰੀ- ਅਸੀਂ ਜੇਕਰ ਆਤਮਨਿਰਭਰ ਬਣ ਕੇ ਕਰਾਂਗੇ, ਤਾਂ ਚੰਗਾ ਕਰਾਂਗੇ।

ਸ਼ੁਭਾਂਸ਼ੂ ਸ਼ੁਕਲਾ- ਬਿਲਕੁਲ ਸਰ।

ਸ਼ੁਭਾਂਸ਼ੂ ਸ਼ੁਕਲਾ- ਮੈਂ ਕਾਫੀ ਸਾਰੀਆਂ ਚੀਜ਼ਾਂ ਸਰ ਸਪੇਸ ‘ਤੇ ਫੋਟਗ੍ਰਾਫ ਵਗੈਰਾ ਕੋਸ਼ਿਸ਼ ਕੀਤੀ ਭਾਰਤ ਦੀਆਂ ਲੈਣ ਦੀ, ਤਾਂ ਇਹ ਭਾਰਤ ਇੱਥੋਂ ਤੋਂ ਸ਼ੁਰੂ ਹੈ, ਸਰ ਇਹ ਟ੍ਰਾਈਐਂਗਲ ਇਹ ਬੰਗਲੁਰੂ ਹੈ ਸਰ, ਇਹ ਹੈਦਰਾਬਾਦ ਕ੍ਰਾਸ ਹੋ ਰਿਹਾ ਹੈ ਅਤੇ ਇਹ ਜੋ ਫਲੈਸ਼ ਤੁਸੀਂ ਦੇਖ ਰਹੇ ਹੋ ਸਰ ਇਹ ਸਾਰੀ ਬਿਜਲੀ ਚਮਕ ਰਹੀ ਹੈ ਸਰ, ਇਹ ਜੋ ਪਹਾੜਾਂ ਵਿੱਚ ਭਰਿਆ ਹੈ ਸਰ। ਅਤੇ ਕ੍ਰਾਸ ਹੁੰਦੀ ਹੈ ਜੋ ਡਾਰਕ ਏਰੀਆ ਆਉਂਦਾ ਹੈ ਸਰ ਇਹ ਹਿਮਾਲਿਆ ਹੈ। ਅਤੇ ਇਹ ਉਪਰ ਦੀ ਤਰਫ਼ ਜੋ ਜਾ ਰਹੇ ਹਨ ਸਰ ਇਹ ਤਾਰੇ ਹਨ ਸਾਰੇ ਅਤੇ ਕ੍ਰਾਸ ਕਰਦੇ ਹੀ ਇਹ ਪਿੱਛੇ ਤੋਂ ਸੂਰਜ ਆ ਰਿਹਾ ਹੈ ਸਰ।

 

 

****

 

ਐੱਮਜੇਪੀਐੱਸ/ਵੀਜੇ/ਆਰਕੇ
 


(Release ID: 2157923)