ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 79ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਰਾਸ਼ਟਰ ਦੇ ਨਾਂ ਸੰਬੋਧਨ ਨੂੰ ਬੀਤੇ 11 ਵਰ੍ਹਿਆਂ ਦੀ ਪ੍ਰਗਤੀ, ਵਰਤਮਾਨ ਦੀ ਸ਼ਕਤੀ ਅਤੇ ਸਮ੍ਰਿੱਧ ਭਾਰਤ ਦੀ ਰਣਨੀਤੀ ਦਾ ਰੋਡਮੈਪ ਦੱਸਿਆ
ਭਾਵੇਂ ‘ਆਪ੍ਰੇਸ਼ਨ ਸਿੰਦੂਰ’ ਨਾਲ ਅਤਾਂਕਵਾਦੀਆਂ ਦਾ ਨਾਸ਼ ਹੋਵੇ, ‘ਮਿਸ਼ਨ ਸੁਦਰਸ਼ਨ ਚਕ੍ਰ’ ਨਾਲ ਦੇਸ਼ ਦੇ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਦੀ ਯੋਜਨਾ ਜਾਂ ‘ਹਾਈ-ਪਾਵਰਡ ਡੈਮੋਗ੍ਰਾਫੀ ਮਿਸ਼ਨ’ ਨਾਲ ਘੁਸਪੈਠੀਆ-ਮੁਕਤ ਭਾਰਤ ਬਣਾਉਣ ਦਾ ਸੰਕਲਪ, ਮੋਦੀ ਸਰਕਾਰ ਦੇਸ਼ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਦੇ ਲਈ ਸੰਕਲਪਿਤ ਹੈ
ਲਾਲ ਕਿਲੇ ਦੀ ਫਸੀਲ ਤੋਂ ਮੋਦੀ ਜੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹਿਤਾਂ ਦੇ ਨਾਲ ਸਰਕਾਰ ਮਜ਼ਬੂਤੀ ਨਾਲ ਖੜੀ ਹੈ
ਮੋਦੀ ਜੀ ਨੇ ਨਿਊਕਲੀਅਰ ਐਨਰਜੀ, ਕ੍ਰਿਟੀਕਲ ਮਿਨਰਲਸ, ਊਰਜਾ, ਸਪੇਸ ਸੈਕਟਰ ਅਤੇ ਜੈੱਟ ਇੰਜਣ ਦੇ ਖੇਤਰ ਵਿੱਚ ਆਤਮ-ਨਿਰਭਰਤਾ ਦਾ ਸੱਦਾ ਦਿੱਤਾ
ਆਉਣ ਵਾਲੀ ਦੀਵਾਲੀ ‘ਤੇ ਮੋਦੀ ਜੀ ਨੈਕਸਟ ਜੈੱਨ ਜੀਐੱਸਟੀ ਰਿਫੌਰਮਸ ਲਿਆ ਕੇ ਟੈਕਸ ਵਿੱਚ ਛੋਟ ਦੇਣਗੇ, ਜਿਸ ਨਾਲ ਦੇਸ਼ਵਾਸੀਆਂ ਦਾ ਜੀਵਨ ਸੁਗਮ ਅਤੇ ਛੋਟੇ ਉੱਦਮਾਂ ਨੂੰ ਗਤੀ ਮਿਲੇਗੀ
ਮੋਦੀ ਜੀ ਨੇ ਨੌਜਵਾਨਾਂ ਨੂੰ ਇੱਕ ਵੱਡਾ ਤੋਹਫਾ ਦਿੰਦੇ ਹੋਏ ₹1 ਲੱਖ ਕਰੋੜ ਨਾਲ “ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ” ਨੂੰ ਲਾਗੂ ਕੀਤਾ, ਹੁਣ ਨਿਜੀ ਖੇਤਰ ਵਿੱਚ ਪਹਿਲੀ ਵਾਰ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ₹15,000 ਦੀ ਰਾਸ਼ੀ ਦਿੱਤੀ ਜਾਵੇਗੀ
ਮੋਦੀ ਜੀ ਨੇ ਲਾਲ ਕਿਲੇ ਦੀ ਫਸੀਲ ਤੋਂ ਆਰਐੱਸਐੱਸ ਦੇ 100 ਸਾਲ ਦੇ ਸਮ੍ਰਿੱਧ ਇਤਿਹਾਸ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੀ ਚਰਚਾ ਕਰਕੇ ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਨਮਨ ਕੀਤਾ
ਰਾਸ਼ਟਰੀਯ ਸਵੈਂਸੇਵਕ ਸੰ
Posted On:
15 AUG 2025 4:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ 79ਵੇਂ ਸੁਤੰਤਰਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਰਾਸ਼ਟਰ ਦੇ ਨਾਂ ਸੰਬੋਧਨ ਨੂੰ ਬੀਤੇ 11 ਵਰ੍ਹਿਆਂ ਦੀ ਪ੍ਰਗਤੀ, ਵਰਤਮਾਨ ਦੀ ਸ਼ਕਤੀ ਅਤੇ ਸਮ੍ਰਿੱਧ ਭਾਰਤ ਦੀ ਰਣਨੀਤੀ ਦਾ ਰੋਡਮੈਪ ਦੱਸਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ‘X’ ‘ਤੇ ਲੜੀ ਪੋਸਟ ਵਿੱਚ ਕਿਹਾ ਕਿ ਭਾਵੇਂ ‘ਆਪ੍ਰੇਸ਼ਨ ਸਿੰਦੂਰ’ ਨਾਲ ਅੱਤਵਾਦੀਆਂ ਦਾ ਨਾਸ਼ ਹੋਵੇ, ‘ਮਿਸ਼ਨ ਸੁਦਰਸ਼ਨ ਚਕ੍ਰ’ ਨਾਲ ਦੇਸ਼ ਦੇ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਦੀ ਯੋਜਨਾ ਜਾਂ ‘ਹਾਈ-ਪਾਵਰਡ ਡੈਮੋਗ੍ਰਾਫੀ ਮਿਸ਼ਨ’ ਨਾਲ ਘੁਸਪੈਠੀਆ-ਮੁਕਤ ਭਾਰਤ ਬਣਾਉਣ ਦਾ ਸੰਕਲਪ, ਮੋਦੀ ਸਰਕਾਰ ਦੇਸ਼ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਦੇ ਲਈ ਸੰਕਲਪਿਤ ਹੈ। ਦੇਸ਼ ਦੇ ਕਿਸਾਨਾਂ ਦੇ ਹਿਤਾਂ ਦੇ ਨਾਲ ਸਰਕਾਰ ਦੀ ਮਜ਼ਬੂਤੀ ਦਾ ਜ਼ਿਕਰ ਕਰਦੇ ਹੋਏ, ਮੋਦੀ ਜੀ ਨੇ ਨਿਊਕਲੀਅਰ ਐਨਰਜੀ, ਕ੍ਰਿਟੀਕਲ ਮਿਨਰਲਸ, ਊਰਜਾ, ਸਪੇਸ ਸੈਕਟਰ ਅਤੇ ਜੈੱਟ ਇੰਜਣ ਦੇ ਖੇਤਰ ਵਿੱਚ ਆਤਮ-ਨਿਰਭਰਤਾ ਦੀ ਵੀ ਤਾਕੀਦ ਕੀਤੀ। ਨਾਲ ਹੀ, ‘ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ’ ਦਾ ਐਲਾਨ ਅਤੇ ਆਉਣ ਵਾਲੀ ਦੀਵਾਲੀ ‘ਤੇ ਜੀਐੱਸਟੀ ਵਿੱਚ ਛੋਟ ਦੇ ਵੱਡੇ ਫੈਸਲੇ ਦੇਸ਼ਵਾਸੀਆਂ ਦਾ ਜੀਵਨ ਸੁਗਮ ਬਣਾਉਣਗੇ ਅਤੇ ਛੋਟੇ ਉੱਦਮਾਂ ਨੂੰ ਗਤੀ ਪ੍ਰਦਾਨ ਕਰਨਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਮੋਦੀ ਜੀ ਨੇ ਨੌਜਵਾਨਾਂ ਨੂੰ ਇੱਕ ਵੱਡਾ ਤੋਹਫਾ ਦਿੰਦੇ ਹੋਏ ₹1 ਲੱਖ ਕਰੋੜ ਨਾਲ ‘ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ’ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ। ਇਸ ਯੋਜਨਾ ਦੇ ਤਹਿਤ ਨਿਜੀ ਖੇਤਰ ਵਿੱਚ ਪਹਿਲੀ ਵਾਰ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ₹15,000 ਦੀ ਰਾਸ਼ੀ ਦਿੱਤੀ ਜਾਵੇਗੀ। ਨਾਲ ਹੀ, ਜੋ ਕੰਪਨੀਆਂ ਵੱਧ ਰੋਜ਼ਗਾਰ ਪੈਦਾ ਕਰਨਗੀਆਂ, ਉਨ੍ਹਾਂ ਨੂੰ ਵੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਨਾਲ ਦੇਸ਼ ਦੇ ਲਗਭਗ 3.5 ਕਰੋੜ ਨੌਜਵਾਨਾਂ ਨੂੰ ਲਾਭ ਮਿਲੇਗਾ। ਇਹ ਯੋਜਨਾ ਭਾਰਤੀ ਨੌਜਵਾਨਾਂ ਦੇ ਲਈ ਇੱਕ ਸੁਨਹਿਰਾ ਅਵਸਰ ਹੈ, ਜੋ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਹੋਰ ਮਜ਼ਬੂਤੀ ਨਾਲ ਕਦਮ ਵਧਾਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਛੋਟੇ ਕਾਰੋਬਾਰੀਆਂ ਨੂੰ ਸਸ਼ਕਤ ਬਣਾ ਕੇ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਨਿਰੰਤਰ ਸਸ਼ਕਤ ਕਦਮ ਉਠਾ ਰਹੀ ਹੈ। ਅੱਜ, ਲਾਲ ਕਿਲੇ ਦੀ ਫਸੀਲ ਤੋਂ ਮੋਦੀ ਜੀ ਨੇ ਇਸ ਦੀਵਾਲੀ ‘ਤੇ ਨੈਕਸਟ ਜੈੱਨ ਜੀਐੱਸਟੀ ਰਿਫੌਰਮ ਦਾ ਐਲਾਨ ਕਰਕੇ ਦੇਸ਼ਵਾਸੀਆਂ ਨੂੰ ਤੋਹਫਾ ਦਿੱਤਾ। ਇਸ ਰਿਫੌਰਮ ਨਾਲ ਨਾ ਕੇਵਲ ਛੋਟੇ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ, ਸਗੋਂ ਰੋਜ਼ਾਨਾ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ, ਜਿਸ ਨਾਲ ਭਾਰਤੀ ਅਰਥਵਿਵਸਥਾ ਨੂੰ ਨਵਾਂ ਹੁਲਾਰਾ ਮਿਲੇਗਾ। ਇਹ ਯਤਨ ਭਾਰਤ ਦੇ ਆਰਥਿਕ ਸਮਰੱਥ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਸ਼ਵ ਦੀ ਤੀਸਰੀ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ‘ਮਿਸ਼ਨ ਸੁਦਰਸ਼ਨ ਚਕ੍ਰ’ ਲਾਂਚ ਕਰਨ ਦਾ ਇਤਿਹਾਸਿਕ ਐਲਾਨ ਕੀਤਾ। ਇਸ ਮਿਸ਼ਨ ਦੇ ਤਹਿਤ, 2035 ਤੱਕ ਦੇਸ਼ ਦੇ ਮਹੱਤਵਪੂਰਨ ਸਥਲਾਂ ਨੂੰ ਅਤਿਆਧੁਨਿਕ ਟੈਕਨੋਲੋਜੀ ਅਤੇ ਸ਼ਕਤੀਸ਼ਾਲੀ ਵੈਪਨ ਸਿਸਟਮ ਨਾਲ ਲੈਸ ਕੀਤਾ ਜਾਵੇਗਾ। ਮਿਸ਼ਨ ਦਾ ਉਦੇਸ਼ ਨਾ ਸਿਰਫ ਦੁਸ਼ਮਣ ਦੇ ਹਮਲਿਆਂ ਨੂੰ ਤਬਾਹ ਕਰਨਾ, ਸਗੋਂ ਸੁਦਰਸ਼ਨ ਚਕ੍ਰ ਦੀ ਤਰ੍ਹਾਂ ਪ੍ਰਭਾਵੀ ਜਵਾਬੀ ਹਮਲਾ ਕਰਨਾ ਵੀ ਹੋਵੇਗਾ। ਇਹ ਕਦਮ ਰਾਸ਼ਟਰ ਸੁਰੱਖਿਆ ਨੂੰ ਅਜਿੱਤ ਬਣਾਉਣ ਦੇ ਨਾਲ ਹੀ ਦੁਸ਼ਮਣਾਂ ‘ਤੇ ਟਾਰਗੇਟਿਡ ਹਮਲੇ ਕਰਨ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਜੀ ਨੇ ਸੁਤੰਤਰਤਾ ਦਿਵਸ ਦੇ ਇਸ ਇਤਿਹਾਸਕ ਸੰਬੋਧਨ ਵਿੱਚ ਰਾਸ਼ਟਰੀਯ ਸਵੈਂਸੇਵਕ ਸੰਘ (ਆਰਐੱਸਐੱਸ) ਦੇ 100 ਸਾਲ ਦੇ ਸਮ੍ਰਿੱਧ ਇਤਿਹਾਸ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੀ ਚਰਚਾ ਕਰਕੇ ਉਨ੍ਹਾਂ ਸਾਰੇ ਸਵੈਂਸੇਵਕਾਂ ਨੂੰ ਨਮਨ ਕੀਤਾ, ਜਿਨ੍ਹਾਂ ਨੇ ਦੇਸ਼ ਦੀ 100 ਵਰ੍ਹਿਆਂ ਦੀ ਨਿਰਮਾਣ ਯਾਤਰਾ ਵਿੱਚ ਬੇਮਿਸਾਲ ਯੋਗਦਾਨ ਦਿੱਤਾ। ਪਿਛਲੇ 100 ਵਰ੍ਹਿਆਂ ਤੋਂ ਰਾਸ਼ਟਰੀਯ ਸਵੈਂਸੇਵਕ ਸੰਘ ਨੇ ਵਿਅਕਤੀ ਨਿਰਮਾਣ ਨਾਲ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਸੇਵਾ, ਸਮਰਪਣ, ਸੰਗਠਨ ਅਤੇ ਅਨੁਸ਼ਾਸਨ ਦੇ ਨਾਲ ਨਿਭਾਇਆ ਹੈ।
*****
ਆਰਕੇ/ਵੀਵੀ/ਆਰਆਰ/ਐੱਚਐੱਸ/ਪੀਐੱਸ/ਪੀਆਰ
(Release ID: 2157021)