ਪ੍ਰਧਾਨ ਮੰਤਰੀ ਦਫਤਰ
ਆਤਮਨਿਰਭਰ ਭਾਰਤ : ਇੱਕ ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਨੀਂਹ
Posted On:
15 AUG 2025 10:20AM by PIB Chandigarh
79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖਿਆ, ਟੈਕਨੋਲੋਜੀ, ਊਰਜਾ, ਪੁਲਾੜ ਅਤੇ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਹੋਈ ਭਾਰਤ ਦੀ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ, ਆਤਮਨਿਰਭਰ ਭਾਰਤ ਨੂੰ ਵਿਕਸਿਤ ਭਾਰਤ ਦੇ ਪ੍ਰਮੁੱਖ ਮੂਲ ਸਿਧਾਂਤਾਂ ਵਿੱਚੋਂ ਇੱਕ ਦੱਸਿਆ। ਅਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਣਨੀਤਕ ਖ਼ੁਦਮੁਖਤਿਆਰੀ ਅਤੇ ਸਵਦੇਸ਼ੀ ਸਮਰੱਥਾਵਾਂ, ਖ਼ਤਰਿਆਂ ਨਾਲ ਨਿਰਣਾਇਕ ਤੌਰ ‘ਤੇ ਨਜਿੱਠਣ, ਆਤਮਨਿਰਭਰਤਾ ਨੂੰ ਰਾਸ਼ਟਰੀ ਸ਼ਕਤੀ, ਸਨਮਾਨ ਅਤੇ 2047 ਤੱਕ ਵਿਕਸਿਤ ਭਾਰਤ ਦੀ ਯਾਤਰਾ ਦਾ ਅਧਾਰ ਬਣਾਉਣ ਦੇ ਲਈ ਬੇਹੱਦ ਅਹਿਮ ਹਨ।
ਆਤਮਨਿਰਭਰ ਭਾਰਤ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸੰਬੋਧਨ ਦੇ ਮੁੱਖ ਬਿੰਦੂ
1. ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਅਤੇ ਅਪ੍ਰੇਸ਼ਨ ਸਿੰਦੂਰ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੀ ਇੱਕ ਉਦਾਹਰਣ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਵਦੇਸ਼ੀ ਸਮਰੱਥਾਵਾਂ, ਜਿਨ੍ਹਾਂ ਵਿੱਚ ਭਾਰਤ ਵਿੱਚ ਬਣੇ ਹਥਿਆਰ ਵੀ ਸ਼ਾਮਲ ਹਨ, ਭਾਰਤ ਨੂੰ ਨਿਰਣਾਇਕ ਅਤੇ ਸੁਤੰਤਰ ਤੌਰ 'ਤੇ ਕਾਰਜ ਕਰਨ ਦੇ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਨਿਰਭਰਤਾ ਦੇ ਭਰੋਸੇ ਨਹੀਂ ਰਹਿ ਸਕਦੀ।
2. ਜੈੱਟ ਇੰਜਣਾਂ ਵਿੱਚ ਆਤਮਨਿਰਭਰਤਾ: ਉਨ੍ਹਾਂ ਨੇ ਭਾਰਤੀ ਇਨੋਵੇਟਰਾਂ ਅਤੇ ਨੌਜਵਾਨਾਂ ਨੂੰ ਭਾਰਤ ਵਿੱਚ ਹੀ ਜੈੱਟ ਇੰਜਣ ਵਿਕਸਿਤ ਕਰਨ ਦੀ ਤਾਕੀਦ ਕੀਤੀ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਭਵਿੱਖ ਦੀ ਰੱਖਿਆ ਤਕਨੀਕ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਅਤੇ ਆਤਮਨਿਰਭਰ ਹੋਵੇ।
3. ਸੈਮੀਕੰਡਕਟਰ ਅਤੇ ਹਾਈ-ਟੈੱਕ ਲੀਡਰਸ਼ਿਪ: ਭਾਰਤ 2025 ਦੇ ਅੰਤ ਤੱਕ ਮੇਡ ਇਨ ਇੰਡੀਆ ਸੈਮੀਕੰਡਕਟਰ ਚਿਪਸ ਲਾਂਚ ਕਰੇਗਾ, ਜੋ ਅਹਿਮ ਤਕਨੀਕੀ ਖੇਤਰਾਂ ਵਿੱਚ ਦੇਸ਼ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਲਮੀ ਮੁਕਾਬਲੇਬਾਜ਼ੀ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ/AI), ਸਾਇਬਰ ਸੁਰੱਖਿਆ, ਡੀਪ-ਟੈੱਕ ਅਤੇ ਅਪ੍ਰੇਟਿੰਗ ਸਿਸਟਮ ਵਿੱਚ ਇਨੋਵੇਸ਼ਨ 'ਤੇ ਜ਼ੋਰ ਦਿੱਤਾ।
4. ਪੁਲਾੜ ਖੇਤਰ ਦੀ ਸੁਤੰਤਰਤਾ:
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀਆਂ ਜ਼ਿਕਰਯੋਗ ਉਪਲਬਧੀਆਂ ਦਾ ਜਸ਼ਨ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਆਪਣੇ ਸਪੇਸ ਸਟੇਸ਼ਨ ਦੇ ਲਈ ਖ਼ਾਹਿਸ਼ੀ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਨਾਲ ਸਵਦੇਸ਼ੀ ਪੁਲਾੜ ਸਮਰੱਥਾਵਾਂ ਦੇ ਇੱਕ ਨਵੇਂ ਯੁਗ ਦਾ ਸੰਕੇਤ ਮਿਲਦਾ ਹੈ।
ਉਨ੍ਹਾਂ ਨੇ ਇਸ ਗੱਲ 'ਤੇ ਪ੍ਰਕਾਸ਼ ਪਾਇਆ ਕਿ 300 ਤੋਂ ਜ਼ਿਆਦਾ ਸਟਾਰਟਅਪ, ਸੈਟੇਲਾਇਟ, ਖੋਜ ਅਤੇ ਅਤਿ-ਆਧੁਨਿਕ ਪੁਲਾੜ ਤਕਨੀਕਾਂ ਵਿੱਚ ਸਰਗਰਮੀ ਨਾਲ ਨਵੇਂ ਵਿਚਾਰਾਂ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਇਹ ਸਾਫ਼ ਹੁੰਦਾ ਹੈ ਕਿ ਭਾਰਤ ਨਾ ਕੇਵਲ ਪੁਲਾੜ ਵਿਗਿਆਨ ਅਤੇ ਖੋਜ ਵਿੱਚ ਹਿੱਸਾ ਲੈ ਰਿਹਾ ਹੈ, ਬਲਕਿ ਆਲਮੀ ਪੱਧਰ 'ਤੇ ਮੋਹਰੀ ਭੂਮਿਕਾ ਵੀ ਨਿਭਾ ਰਿਹਾ ਹੈ।
5. ਸਵੱਛ ਅਤੇ ਅਖੁੱਟ ਊਰਜਾ
ਪ੍ਰਧਾਨ ਮੰਤਰੀ ਮੋਦੀ ਨੇ ਊਰਜਾ ਸੁਤੰਤਰਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਕਿਸਾਨਾਂ ਦੇ ਕਲਿਆਣ ਦੇ ਲਈ ਇਹ ਜ਼ਰੂਰੀ ਹੈ ਅਤੇ ਇਹ ਕੀਤਾ ਜਾਵੇਗਾ।
ਉਨ੍ਹਾਂ ਨੇ ਐਲਾਨ ਕੀਤਾ ਕਿ ਇੱਕ ਪਾਸੇ ਜਿੱਥੇ ਦੁਨੀਆ ਗਲੋਬਲ ਵਾਰਮਿੰਗ 'ਤੇ ਬਹਿਸ ਕਰ ਰਹੀ ਹੈ, ਉੱਥੇ ਹੀ ਭਾਰਤ ਨੇ 2030 ਤੱਕ 50% ਸਵੱਛ ਊਰਜਾ ਹਾਸਲ ਕਰਨ ਦਾ ਸੰਕਲਪ ਲਿਆ, ਫਿਰ ਵੀ, ਲੋਕਾਂ ਦੀ ਪ੍ਰਤੀਬੱਧਤਾ ਦੀ ਬਦੌਲਤ, ਇਹ ਲਕਸ਼ 2025 ਤੱਕ ਪੂਰਾ ਹੋ ਗਿਆ।
ਸੌਰ, ਪਰਮਾਣੂ, ਹਾਈਡ੍ਰੋ ਅਤੇ ਹਾਈਡ੍ਰੋਜਨ ਊਰਜਾ ਨੂੰ ਹੋਰ ਅਪਗ੍ਰੇਡ ਕੀਤਾ ਗਿਆ ਹੈ, ਜੋ ਊਰਜਾ ਸੁਤੰਤਰਤਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਦੇ ਜ਼ਰੀਏ ਪਰਮਾਣੂ ਊਰਜਾ ਦੇ ਵਿਸਤਾਰ 'ਤੇ ਭਾਰਤ ਦੇ ਫੋਕਸ ‘ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਵਿੱਚ 10 ਨਵੇਂ ਪਰਮਾਣੂ ਰਿਐਕਟਰ ਚਾਲੂ ਹਨ ਅਤੇ ਭਾਰਤ ਦੀ ਸੁਤੰਤਰਤਾ ਦੇ 100ਵੇਂ ਸਾਲ ਤੱਕ, ਰਾਸ਼ਟਰ ਦਾ ਲਕਸ਼, ਊਰਜਾ ਆਤਮਨਿਰਭਰਤਾ ਨੂੰ ਮਜ਼ਬੂਤ ਕਰਦੇ ਹੋਏ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ, ਆਪਣੀ ਪਰਮਾਣੂ ਊਰਜਾ ਸਮਰੱਥਾ ਨੂੰ ਦਸ ਗੁਣਾ ਵਧਾਉਣਾ ਹੈ।
6. ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ: ਊਰਜਾ, ਉਦਯੋਗ ਅਤੇ ਰੱਖਿਆ ਦੇ ਲਈ ਜ਼ਰੂਰੀ ਸੰਸਾਧਨਾਂ ਨੂੰ ਸੁਰੱਖਿਅਤ ਕਰਨ ਦੇ ਲਈ, ਭਾਰਤ ਨੇ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ 1,200 ਸਥਲਾਂ ਦੀ ਖੋਜ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਖਣਿਜਾਂ 'ਤੇ ਨਿਯੰਤ੍ਰਣ ਨਾਲ ਰਣਨੀਤਕ ਖ਼ੁਦਮੁਖਤਿਆਰੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਭਾਰਤ ਦੇ ਉਦਯੋਗਿਕ ਅਤੇ ਰੱਖਿਆ ਖੇਤਰ ਆਤਮਨਿਰਭਰ ਬਣੇ ਰਹਿੰਦੇ ਹਨ।
7. ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ: ਭਾਰਤ ਆਪਣੇ ਗਹਿਰੇ ਜਲ ਊਰਜਾ ਸੰਸਾਧਨਾਂ ਦਾ ਦੋਹਨ ਕਰੇਗਾ, ਊਰਜਾ ਆਤਮਨਿਰਭਰਤਾ ਨੂੰ ਮਜ਼ਬੂਤ ਕਰੇਗਾ ਅਤੇ ਵਿਦੇਸ਼ੀ ਈਂਧਣ ਆਯਾਤ 'ਤੇ ਨਿਰਭਰਤਾ ਘੱਟ ਕਰੇਗਾ।
8. ਖੇਤੀਬਾੜੀ ਆਤਮਨਿਰਭਰਤਾ ਅਤੇ ਖਾਦ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਦੀ ਰੱਖਿਆ ਦੇ ਲਈ, ਘਰੇਲੂ ਪੱਧਰ 'ਤੇ ਖਾਦਾਂ ਦੇ ਉਤਪਾਦਨ ਦੀ ਤੁਰੰਤ ਜ਼ਰੂਰਤ 'ਤੇ ਬਲ ਦਿੱਤਾ। ਆਯਾਤ 'ਤੇ ਨਿਰਭਰਤਾ ਘਟ ਕਰਨ ਨਾਲ, ਦੇਸ਼ ਦਾ ਖੇਤੀਬਾੜੀ ਖੇਤਰ ਸੁਤੰਤਰ ਤੌਰ 'ਤੇ ਪ੍ਰਫੁੱਲਤ ਰਹੇਗਾ, ਕਿਸਾਨਾਂ ਦਾ ਕਲਿਆਣ ਹੋਵੇਗਾ ਅਤੇ ਭਾਰਤ ਦੀ ਆਰਥਿਕ ਪ੍ਰਭੂਸੱਤਾ ਮਜ਼ਬੂਤ ਹੋਵੇਗੀ।
9. ਡਿਜੀਟਲ ਪ੍ਰਭੂਸੱਤਾ ਅਤੇ ਸਵਦੇਸ਼ੀ ਪਲੈਟਫਾਰਮ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਭਾਰਤ ਦੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਸੰਚਾਰ, ਡੇਟਾ ਅਤੇ ਤਕਨੀਕੀ ਈਕੋਸਿਸਟਮ ਸੁਰੱਖਿਅਤ ਅਤੇ ਸੁਤੰਤਰ ਰਹੇ ਅਤੇ ਭਾਰਤ ਦੀ ਡਿਜੀਟਲ ਪ੍ਰਭੂਸੱਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
10. ਦਵਾਈਆਂ ਅਤੇ ਇਨੋਵੇਸ਼ਨ ਵਿੱਚ ਆਤਮਨਿਰਭਰਤਾ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ "ਦੁਨੀਆ ਦੀ ਫਾਰਮੇਸੀ" ਦੇ ਰੂਪ ਵਿੱਚ ਭਾਰਤ ਦੀ ਤਾਕਤ ‘ਤੇ ਪ੍ਰਕਾਸ਼ ਪਾਇਆ ਅਤੇ ਖੋਜ ਤੇ ਵਿਕਾਸ ਵਿੱਚ ਹੋਰ ਅਧਿਕ ਨਿਵੇਸ਼ ਦੀ ਤਤਕਾਲ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੁੱਛਿਆ, "ਕੀ ਸਾਨੂੰ ਮਾਨਵਤਾ ਦੇ ਕਲਿਆਣ ਦੇ ਲਈ ਬਿਹਤਰੀਨ ਅਤੇ ਸਭ ਤੋਂ ਸਸਤੀਆਂ ਦਵਾਈਆਂ ਉਪਲਬਧ ਨਹੀਂ ਕਰਵਾਉਣੀਆਂ ਚਾਹੀਦੀਆਂ?"
ਉਨ੍ਹਾਂ ਨੇ ਡੋਮੈਸਟਿਕ ਫਾਰਮਾਸਿਊਟੀਕਲ ਇਨੋਵੇਸ਼ਨਸ ਵਿੱਚ ਭਾਰਤ ਦੀ ਵਧਦੀ ਤਾਕਤ ‘ਤੇ ਪ੍ਰਕਾਸ਼ ਪਾਇਆ ਅਤੇ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਹੀ ਨਵੀਆਂ ਦਵਾਈਆਂ, ਟੀਕੇ ਅਤੇ ਜੀਵਨ ਰੱਖਿਅਕ ਉਪਚਾਰ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਭਾਰਤ ਦੇ ਕੋਵਿਡ-19 ਪ੍ਰਤੀਕਿਰਿਆ ਤੋਂ ਪ੍ਰੇਰਣਾ ਲੈਂਦੇ ਹੋਏ, ਜਿੱਥੇ ਸਵਦੇਸ਼ੀ ਟੀਕਿਆਂ ਅਤੇ ਕੋਵਿਨ (CoWin) ਜਿਹੇ ਪਲੈਟਫਾਰਮਾਂ ਨੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ, ਉਨ੍ਹਾਂ ਨੇ ਰਾਸ਼ਟਰ ਨੂੰ ਇਨੋਵੇਸ਼ਨ ਦੀ ਇਸ ਭਾਵਨਾ ਦਾ ਵਿਸਤਾਰ ਕਰਨ ਦੀ ਤਾਕੀਦ ਕੀਤੀ।
ਉਨ੍ਹਾਂ ਨੇ ਖੋਜਾਰਥੀਆਂ ਅਤੇ ਉੱਦਮੀਆਂ ਨੂੰ ਨਵੀਆਂ ਦਵਾਈਆਂ ਅਤੇ ਮੈਡੀਕਲ ਟੈਕਨੋਲੋਜੀਜ਼ ਦੇ ਲਈ ਪੇਟੈਂਟ ਹਾਸਲ ਕਰਨ ਦਾ ਸੱਦਾ ਦਿੱਤਾ, ਤਾਕਿ ਭਾਰਤ ਨਾ ਕੇਵਲ ਆਪਣੀ ਸਿਹਤ ਦੇਖਭਾਲ਼ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ, ਬਲਕਿ ਆਲਮੀ ਕਲਿਆਣ ਵਿੱਚ ਵੀ ਯੋਗਦਾਨ ਦੇਵੇ ਅਤੇ ਖ਼ੁਦ ਨੂੰ ਮੈਡੀਕਲ ਆਤਮਨਿਰਭਰਤਾ ਅਤੇ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਸਥਾਪਿਤ ਵੀ ਕਰੇ।
11. ਸਵਦੇਸ਼ੀ ਦਾ ਸਮਰਥਨ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਾਗਰਿਕਾਂ ਅਤੇ ਦੁਕਾਨਦਾਰਾਂ ਨੂੰ "ਵੋਕਲ ਫੌਰ ਲੋਕਲ" ਪਹਿਲ ਦੇ ਤਹਿਤ ਮੇਡ ਇਨ ਇੰਡੀਆ ਵਸਤਾਂ ਦਾ ਸਮਰਥਨ ਕਰਨ ਦੀ ਤਾਕੀਦ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਵਦੇਸ਼ੀ ਉਤਪਾਦਾਂ ਦੀ ਸ਼ੁਰੂਆਤ ਮਾਣ ਅਤੇ ਸ਼ਕਤੀ ਦੀ ਭਾਵਨਾ ਨਾਲ ਹੋਣੀ ਚਾਹੀਦੀ ਹੈ, ਨਾ ਕਿ ਮਜਬੂਰੀ ਨਾਲ। ਉਨ੍ਹਾਂ ਨੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ, ਉੱਦਮਸ਼ੀਲਤਾ ਨੂੰ ਸਮਰਥਨ ਦੇਣ ਅਤੇ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਅਧਾਰ ਨੂੰ ਮਜ਼ਬੂਤ ਕਰਨ ਦੇ ਲਈ ਦੁਕਾਨਾਂ ਦੇ ਬਾਹਰ "ਸਵਦੇਸ਼ੀ" ਬੋਰਡ ਜਿਹੇ ਦ੍ਰਿਸ਼ ਪ੍ਰਚਾਰ ਦਾ ਸੱਦਾ ਦਿੱਤਾ।
12. ਮਿਸ਼ਨ ਸੁਦਰਸ਼ਨ ਚੱਕਰ (Mission Sudarshan Chakra): ਪਰੰਪਰਾ ਦਾ ਸਨਮਾਨ ਅਤੇ ਰੱਖਿਆ ਨੂੰ ਮਜ਼ਬੂਤ ਕਰਨਾ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ "ਮਿਸ਼ਨ ਸੁਦਰਸ਼ਨ ਚੱਕਰ" ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ, ਜਿਸ ਦਾ ਉਦੇਸ਼ ਦੁਸ਼ਮਣ ਦੀ ਰੱਖਿਆ ਘੁਸਪੈਠ ਨੂੰ ਬੇਅਸਰ ਕਰਨਾ ਅਤੇ ਭਾਰਤ ਦੀਆਂ ਆਕ੍ਰਾਮਕ ਸਮਰੱਥਾਵਾਂ ਨੂੰ ਵਧਾਉਣਾ ਹੈ।
ਉਨ੍ਹਾਂ ਨੇ ਇਸ ਮਿਸ਼ਨ ਨੂੰ ਪੌਰਾਣਿਕ ਸ਼੍ਰੀ ਕ੍ਰਿਸ਼ਣ ਦੇ ਸੁਦਰਸ਼ਨ ਚੱਕਰ ਨਾਲ ਜੋੜਿਆ ਅਤੇ ਇਸ ਗੱਲ 'ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਭਾਰਤ ਆਧੁਨਿਕ ਰੱਖਿਆ ਇਨੋਵੇਸ਼ਨਾਂ ਵਿੱਚ ਮਾਰਗਦਰਸ਼ਨ ਦੇ ਲਈ, ਆਪਣੀ ਸਮ੍ਰਿੱਧ ਸੱਭਿਆਚਾਰਕ ਅਤੇ ਪੌਰਾਣਿਕ ਵਿਰਾਸਤ ਤੋਂ ਪ੍ਰੇਰਣਾ ਲੈਂਦਾ ਹੈ। ਇਹ ਮਿਸ਼ਨ ਰਣਨੀਤਕ ਖ਼ੁਦਮੁਖਤਿਆਰੀ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਜੋ ਕਿਸੇ ਵੀ ਖ਼ਤਰੇ ਦਾ ਤੇਜ਼, ਸਟੀਕ ਅਤੇ ਸ਼ਕਤੀਸ਼ਾਲੀ
ਜਵਾਬ ਦੇਣ ਦੇ ਸਮਰੱਥ ਹੈ।
*********
ਐੱਮਜੇਪੀਐੱਸ
(Release ID: 2156833)
Read this release in:
Odia
,
Malayalam
,
English
,
Urdu
,
Hindi
,
Nepali
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada