ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਾਲ ਕਿਲੇ ਤੋਂ 79ਵੇਂ ਸੁਤੰਤਰਤਾ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ


ਇੱਕ ਸ਼ਾਨਦਾਰ ਆਯੋਜਨ ਸਮ੍ਰਿੱਧ, ਸੁਰੱਖਿਅਤ ਅਤੇ ਸਸ਼ਕਤ ਨਵੇਂ ਭਾਰਤ ਦੀ ਝਲਕ ਪੇਸ਼ ਕਰੇਗਾ

Posted On: 13 AUG 2025 7:13PM by PIB Chandigarh

ਰਾਸ਼ਟਰ 15 ਅਗਸਤ 2025 ਨੂੰ ਆਪਣਾ 79ਵਾਂ ਸੁਤੰਤਰਤਾ ਦਿਵਸ ਮਨਾਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਿੱਲੀ ਦੇ ਪ੍ਰਤਿਸ਼ਠਿਤ ਲਾਲ ਕਿਲੇ ਤੋਂ ਕਰਨਗੇ। ਪ੍ਰਧਾਨ ਮੰਤਰੀ ਇਸ ਪ੍ਰਤਿਸ਼ਠਿਤ ਸਮਾਰਕ ਦੀ ਫਸੀਲ ਤੋਂ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਅਜਿਹੇ ਵਿੱਚ ਜਦੋਂ ਦੇਸ਼ 2047 ਤੱਕ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇਸ ਵਰ੍ਹੇ ਦੇ ਸੁਤੰਤਰਤਾ ਦਿਵਸ ਸਮਾਰੋਹ ਦਾ ਵਿਸ਼ਾ “ਨਯਾ ਭਾਰਤ (Naya Bharat)” ਰੱਖਿਆ ਗਿਆ ਹੈ। ਇਹ ਸਮਾਰੋਹ ਇੱਕ ਸਮ੍ਰਿੱਧ, ਸੁਰੱਖਿਅਤ ਅਤੇ ਸਸ਼ਕਤ ਨਵੇਂ ਭਾਰਤ ਦੇ ਲਗਾਤਾਰ ਵਿਕਾਸ ਅਤੇ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ਦੇ ਲਈ ਊਰਜਾ ਪ੍ਰਦਾਨ ਕਰਨ ਦੇ ਇੱਕ ਮੰਚ ਦੇ ਤੌਰ ‘ਤੇ ਕੰਮ ਕਰੇਗਾ।

ਸਮਾਰੋਹ

ਲਾਲ ਕਿਲੇ 'ਤੇ ਪਹੁੰਚਣ 'ਤੇ, ਪ੍ਰਧਾਨ ਮੰਤਰੀ ਦਾ ਸੁਆਗਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੇ ਸੇਠ ਅਤੇ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਕਰਨਗੇ। ਰੱਖਿਆ ਸਕੱਤਰ, ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਭਵਨੀਸ਼ ਕੁਮਾਰ ਦਾ ਪ੍ਰਧਾਨ ਮੰਤਰੀ ਨਾਲ ਜਾਣ-ਪਹਿਚਾਣ ਕਰਵਾਉਣਗੇ। ਇਸ ਦੇ ਬਾਅਦ, ਦਿੱਲੀ ਖੇਤਰ ਦੇ ਜੀਓਸੀ, ਸ਼੍ਰੀ ਨਰੇਂਦਰ ਮੋਦੀ ਨੂੰ ਸਲਾਮੀ ਮੰਚ ਤੱਕ ਲੈ ਜਾਣਗੇ, ਜਿੱਥੇ ਅੰਤਰ-ਸੇਵਾਵਾਂ ਅਤੇ ਦਿੱਲੀ ਪੁਲਿਸ ਗਾਰਡ ਦੀ ਇੱਕ ਸੰਯੁਕਤ ਟੁਕੜੀ, ਪ੍ਰਧਾਨ ਮੰਤਰੀ ਨੂੰ ਸਲਾਮੀ ਦੇਵੇਗੀ। ਇਸ ਦੇ ਬਾਅਦ, ਪ੍ਰਧਾਨ ਮੰਤਰੀ ਗਾਰਡ ਆਫ਼ ਆਨਰ ਦਾ ਨਿਰੀਖਣ ਕਰਨਗੇ।

ਪ੍ਰਧਾਨ ਮੰਤਰੀ ਦੇ ਗਾਰਡ ਆਫ ਆਨਰ ਦਸਤੇ ਵਿੱਚ 96 ਜਵਾਨ ਸ਼ਾਮਲ ਹੋਣਗੇ (ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਹਰੇਕ ਤੋਂ 24 ਜਵਾਨ)। ਭਾਰਤੀ ਵਾਯੂ ਸੈਨਾ ਇਸ ਵਰ੍ਹੇ ਸੁਤੰਤਰਤਾ ਦਿਵਸ ਸਮਾਰੋਹ ਦਾ ਤਾਲਮੇਲ ਕਰ ਰਹੀ ਹੈ। ਗਾਰਡ ਆਫ ਆਨਰ ਦੀ ਕਮਾਂਡ ਵਿੰਗ ਕਮਾਂਡਰ ਏ.ਐਸ. ਸੇਖੋਂ ਸੰਭਾਲਣਗੇ। ਪ੍ਰਧਾਨ ਮੰਤਰੀ ਦੇ ਗਾਰਡ ਵਿੱਚ ਸੈਨਾ ਦਸਤੇਦੀ ਕਮਾਂਡ ਮੇਜਰ ਅਰਜੁਨ ਸਿੰਘ, ਜਲ ਸੈਨਾ ਦਸਤੇਦੀ ਕਮਾਂਡ ਲੈਫਟੀਨੈਂਟ ਕਮਾਂਡਰ ਕੋਮਲਦੀਪ ਸਿੰਘ ਅਤੇ ਵਾਯੂ ਸੈਨਾ ਦਸਤੇ ਦੀ ਕਮਾਂਡ ਸਕੁਐਡ੍ਰਨ ਲੀਡਰ ਰਾਜਨ ਅਰੋੜਾ ਸੰਭਾਲਣਗੇ। ਦਿੱਲੀ ਪੁਲਿਸ ਦਸਤੇ ਦੀ ਕਮਾਂਡ ਵਧੀਕ ਡੀ.ਸੀ.ਪੀ. ਸ਼੍ਰੀ ਰੋਹਿਤ ਰਾਜਬੀਰ ਸਿੰਘ ਸੰਭਾਲਣਗੇ।

ਗਾਰਡ ਆਫ ਆਨਰ ਦਾ ਨਿਰੀਖਣ ਕਰਨ ਦੇ ਬਾਅਦ, ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਦੇ ਵੱਲ ਜਾਣਗੇ, ਜਿੱਥੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਚੀਫ਼ ਆਫ ਆਰਮੀ ਸਟਾਫ ਜਨਰਲ ਉਪੇਂਦਰ ਦ੍ਵਿਵੇਦੀ, ਚੀਫ਼ ਆਫ ਨੇਵਲ ਸਟਾਫ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਅਤੇ ਚੀਫ਼ ਆਫ ਏਅਰ ਸਟਾਫ ਏਅਰ ਮਾਰਸ਼ਲ ਏਪੀ ਸਿੰਘ ਉਨ੍ਹਾਂ ਦਾ ਸੁਆਗਤ ਕਰਨਗੇ। ਦਿੱਲੀ ਖੇਤਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦੇ ਲਈ ਫਸੀਲ ‘ਤੇ ਸਥਿਤ ਮੰਚ ਤੱਕ ਲੈ ਜਾਣਗੇ।

ਫਲਾਇੰਗ ਅਫਸਰ ਰਸ਼ਿਕਾ ਸ਼ਰਮਾ, ਰਾਸ਼ਟਰੀ ਝੰਡਾ ਲਹਿਰਾਉਣ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕਰਨਗੇ। ਇਸ ਸਲਾਮੀ ਦਾ ਆਯੋਜਨ 1721 ਫੀਲਡ ਬੈਟਰੀ (ਸੈਰੋਮੋਨੀਅਲ) ਦੇ ਬਹਾਦਰ ਤੋਪਚੀਆਂ ਦੁਆਰਾ 21 ਤੋਪਾਂ ਦੀ ਸਲਾਮੀ ਨਾਲ ਕੀਤਾ ਜਾਵੇਗਾ। ਸਵਦੇਸ਼ੀ 105 ਐੱਮਐੱਮ ਲਾਈਟ ਫੀਲਡ ਗੰਨ ਦਾ ਉਪਯੋਗ  ਕਰਨ ਵਾਲੀ ਇਸ ਰਸਮੀ ਬੈਟਰੀ ਦੀ ਕਮਾਂਡ, ਮੇਜਰ ਪਵਨ ਸਿੰਘ ਸ਼ੇਖਾਵਤ ਦੇ ਹੱਥਾਂ ਵਿੱਚ ਹੋਵੇਗੀ ਅਤੇ ਗੰਨ ਪੁਜੀਸ਼ਨ ਅਫ਼ਸਰ ਨਾਇਬ ਸੂਬੇਦਾਰ (ਗੰਨਰੀ ਵਿੱਚ ਸਹਾਇਕ ਇੰਸਟ੍ਰਕਟਰ) ਅਨੁਤੋਸ਼ ਸਰਕਾਰ ਹੋਣਗੇ।

ਨੈਸ਼ਨਲ ਫਲੈਗ ਗਾਰਡ, ਜਿਸ ਵਿੱਚ ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਦੇ ਇੱਕ-ਇੱਕ ਅਧਿਕਾਰੀ ਅਤੇ 32 ਹੋਰ ਰੈਂਕ ਦੇ ਕਰਮੀ ਸ਼ਾਮਲ ਹੋਣਗੇ, ਕੁੱਲ 128 ਕਰਮੀ, ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਦੇ ਸਮੇਂ ਰਾਸ਼ਟਰੀ ਸਲਾਮੀ ਦੇਣਗੇ। ਵਿੰਗ ਕਮਾਂਡਰ ਤਰੁਣ ਡਾਗਰ ਇਸ ਇੰਟਰ-ਸਰਵਿਸਿਜ਼ ਗਾਰਡ ਅਤੇ ਪੁਲਿਸ ਗਾਰਡ ਦੀ ਕਮਾਂਡ ਸੰਭਾਲਣਗੇ।

ਨੈਸ਼ਨਲ ਫਲੈਗ ਗਾਰਡ ਵਿੱਚ ਥਲ ਸੈਨਾ ਦਸਤੇ ਦੀ ਕਮਾਂਡ ਮੇਜਰ ਪ੍ਰਕਾਸ਼ ਸਿੰਘ, ਜਲ ਸੈਨਾ ਦਸਤੇ ਦੀ ਕਮਾਂਡ ਲੈਫਟੀਨੈਂਟ ਕਮਾਂਡਰ ਮੁਹੰਮਦ ਪਰਵੇਜ ਅਤੇ ਵਾਯੂ ਸੈਨਾ ਦਸਤੇ ਦੀ ਕਮਾਂਡ ਸਕੁਐਡ੍ਰਨ ਲੀਡਰ ਵੀ.ਵੀ. ਸ਼ਰਵਨ ਸੰਭਾਲਣਗੇ। ਇਸ ਤੋਂ ਇਲਾਵਾ, ਦਿੱਲੀ ਪੁਲਿਸ ਦਸਤੇਦੀ ਕਮਾਂਡ ਐਡੀਸ਼ਨਲ ਡੀ.ਸੀ.ਪੀ. ਸ਼੍ਰੀ ਅਭਿਮਨਿਯੂ ਪੋਸਵਾਲ ਸੰਭਾਲਣਗੇ।

ਝੰਡਾ ਲਹਿਰਾਉਣ ਦੇ ਬਾਅਦ, ਤਿਰੰਗੇ ਨੂੰ 'ਰਾਸ਼ਟਰੀ ਸਲਾਮੀ' ਦਿੱਤੀ ਜਾਵੇਗੀ। ਇੱਕ ਜੇਸੀਓ ਅਤੇ 25 ਹੋਰ ਰੈਂਕਾਂ ਵਾਲਾ ਵਾਯੂ ਸੈਨਾ ਬੈਂਡ, ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਅਤੇ 'ਰਾਸ਼ਟਰੀ ਸਲਾਮੀ' ਦੇਣ ਦੇ ਦੌਰਾਨ ਰਾਸ਼ਟਰ ਗਾਨ ਵਜਾਏਗਾ। ਬੈਂਡ ਦਾ ਸੰਚਾਲਨ ਜੂਨੀਅਰ ਵਾਰੰਟ ਅਫਸਰ ਐੱਮ ਡੇਕਾ ਕਰਨਗੇ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ 11 ਅਗਨੀਵੀਰ ਵਾਯੂ ਸੰਗੀਤਕਾਰ ਵੀ ਰਾਸ਼ਟਰ ਗਾਨ ਵਜਾਉਣ ਵਾਲੇ ਬੈਂਡ ਦਾ ਹਿੱਸਾ ਹੋਣਗੇ।

ਪ੍ਰਧਾਨ ਮੰਤਰੀ ਦੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੀ, ਭਾਰਤੀ ਵਾਯੂ ਸੈਨਾ ਦੇ ਦੋ ਐੱਮਆਈ-17 ਹੈਲੀਕਾਪਟਰ, ਇੱਕ ਰਾਸ਼ਟਰੀ ਝੰਡਾ ਲੈ ਕੇ ਅਤੇ ਦੂਸਰਾ 'ਅਪ੍ਰੇਸ਼ਨ ਸਿੰਦੂਰ' ਨੂੰ ਦਰਸਾਉਂਦਾ ਝੰਡਾ ਲੈ ਕੇ, ਆਯੋਜਨ ਸਥਲ 'ਤੇ ਫੁੱਲਾਂ ਦੀ ਵਰਖਾ ਕਰਨਗੇ। ਇਨ੍ਹਾਂ ਹੈਲੀਕਾਪਟਰਾਂ ਦੇ ਕਪਤਾਨ ਵਿੰਗ ਕਮਾਂਡਰ ਵਿਨੈ ਪੂਨੀਆ ਅਤੇ ਵਿੰਗ ਕਮਾਂਡਰ ਆਦਿਤਿਆ ਜੈਸਵਾਲ ਹੋਣਗੇ।

ਅਪ੍ਰੇਸ਼ਨ ਸਿੰਦੂਰ

ਇਸ ਸਾਲ ਸੁਤੰਤਰਤਾ ਦਿਵਸ ਸਮਾਰੋਹ ਦੇ ਦੌਰਾਨ ਅਪ੍ਰੇਸ਼ਨ ਸਿੰਦੂਰ  ਦੀ ਸਫਲਤਾ ਦਾ ਵੀ ਖਾਸ ਜਸ਼ਨ ਮਨਾਇਆ ਜਾਵੇਗਾ। ਗਿਆਨਪਥ ‘ਤੇ ਵਿਊ ਕਟਰ ‘ਤੇ ਅਪ੍ਰੇਸ਼ਨ ਸਿੰਦੂਰ  ਦਾ ਲੋਗੋ ਮੌਜੂਦ ਹੋਵੇਗਾ। ਫੁੱਲਾਂ ਦੀ ਸਜਾਵਟ ਵੀ ਇਸੇ ਅਪ੍ਰੇਸ਼ਨ ‘ਤੇ ਅਧਾਰਿਤ ਹੋਵੇਗੀ।

ਸੱਦਾ ਪੱਤਰ ‘ਤੇ ਵੀ ਅਪ੍ਰੇਸ਼ਨ ਸਿੰਦੂਰ  ਦਾ ਲੋਗੋ ਅੰਕਿਤ ਹੋਵੇਗਾ। ਨਾਲ ਹੀ ਸੱਦਾ ਪੱਤਰਾਂ ‘ਤੇ ਚਿਨਾਬ ਪੁਲ ਦਾ ਵਾਟਰਮਾਰਕ ਵੀ ਬਣਿਆ ਹੋਵੇਗਾ, ਜੋ ‘ਨਵੇਂ ਭਾਰਤ’ ਦੇ ਉਦੈ ਨੂੰ ਦਰਸਾਉਂਦਾ ਹੈ।

ਗਿਆਨਪਥ 'ਤੇ 'ਨਯਾ ਭਾਰਤਦਾ ਨਿਰਮਾਣ

ਫੁੱਲਾਂ ਦੀ ਵਰਖਾ ਦੇ ਬਾਅਦ, ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸਮਾਪਨ ਦੇ ਬਾਅਦ, ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਕੈਡਿਟ ਅਤੇ 'ਮਾਈ ਭਾਰਤ' ਵਲੰਟੀਅਰ ਰਾਸ਼ਟਰ ਗਾਨ ਗਾਉਣਗੇ। ਇਸ ਸਮਾਰੋਹ ਵਿੱਚ ਕੁੱਲ 2,500 ਲੜਕੇ ਅਤੇ ਲੜਕੀਆਂ ਕੈਡਿਟ (ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ) ਅਤੇ 'ਮਾਈ ਭਾਰਤ' ਵਲੰਟੀਅਰ ਹਿੱਸਾ ਲੈਣਗੇ। ਇਹ ਕੈਡਿਟ ਅਤੇ 'ਮਾਈ ਭਾਰਤ' ਦੇ ਵਲੰਟੀਅਰ, ਫਸੀਲ ਦੇ ਸਾਹਮਣੇ ਗਿਆਨਪਥ ‘ਤੇ ਮੌਜੂਦ ਹੋਣਗੇ। ਇਹ ਸਾਰੇ 'ਨਯਾ ਭਾਰਤ' ਦੇ ਲੋਗੋ ਦੇ ਆਕਾਰ ਵਿੱਚ ਬੈਠਣਗੇ।

 ਵਿਸ਼ੇਸ਼ ਮਹਿਮਾਨ

ਇਸ ਸਾਲ ਲਾਲ ਕਿਲੇ ‘ਤੇ ਆਯੋਜਿਤ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣ ਦੇ  ਲਈ ਵਿਭਿੰਨ ਖੇਤਰਾਂ ਤੋਂ ਕਰੀਬ 5,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

• ਸਪੈਸ਼ਲ ਓਲੰਪਿਕਸ 2025 ਦਾ ਭਾਰਤੀ ਦਲ

• ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਜੇਤੂ

• ਖੇਲੋ ਇੰਡੀਆ ਪੈਰਾ ਖੇਡਾਂ ਦੇ ਗੋਲਡ ਮੈਡਲ ਜੇਤੂ

• ਰਾਸ਼ਟਰੀ ਮਧੂ-ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਅਧੀਨ ਟ੍ਰੇਨਿੰਗ ਪ੍ਰਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ, ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸਾਨ

• ਔਸ਼ਧੀ ਪੌਦਿਆਂ ਦੀ ਸੰਭਾਲ, ਵਿਕਾਸ ਅਤੇ ਟਿਕਾਊ ਪ੍ਰਬੰਧਨ ਯੋਜਨਾ ਅਧੀਨ, ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸਾਨ

• ਈ-ਨੈਗੋਸ਼ਿਏਬਲ ਵੇਅਰਹਾਊਸ ਰਸੀਦਾਂ ਦੇ ਲਈ ਕ੍ਰੈਡਿਟ ਗਰੰਟੀ ਸਕੀਮ ਅਧੀਨ ਕਰਜ਼ੇ ਪ੍ਰਾਪਤ ਕਰਨ ਵਾਲੇ, ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸਾਨ, ਵਪਾਰੀ/ਸਹਿਕਾਰੀ ਸ਼ਭਾਵਾਂ

 

• ਖੁੱਲ੍ਹੇ ਵਿੱਚ ਸ਼ੌਚ ਮੁਕਤ ਪਲੱਸ ਪਿੰਡਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਰਪੰਚ

• ਕੈਚ ਦ ਰੇਨ ਅਭਿਯਾਨ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਰਪੰਚ

• ਪੀਐੱਮ ਯੁਵਾ (ਯੁਵਾ ਲੇਖਕ ਮੈਂਟਰਸ਼ਿਪ ਸਕੀਮ) ਅਧੀਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਯੁਵਾ ਲੇਖਕ

• ਪੀਐੱਮ-ਵਿਕਾਸ ਸਕੀਮ ਅਧੀਨ ਕੁਸ਼ਲ ਅਤੇ ਟ੍ਰੇਂਡ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ
• ਟ੍ਰਾਈਫੈੱਡ ਦੁਆਰਾ ਪ੍ਰਧਾਨ ਮੰਤਰੀ ਵਨ ਧਨ ਸਕੀਮ ਅਧੀਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਉੱਦਮੀ

• ਰਾਸ਼ਟਰੀ ਐੱਸਸੀ/ਐੱਸਟੀ ਹੱਬ ਸਕੀਮ ਅਧੀਨ ਐੱਸਸੀ/ਐੱਸਟੀ ਭਾਈਚਾਰੇ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਉੱਦਮੀ

• ਪ੍ਰਧਾਨ ਮੰਤਰੀ-ਦਕਸ਼, ਸ਼੍ਰੇਅਸ ਅਤੇ ਸ੍ਰੇਸ਼ਠ ਯੋਜਨਾ ਅਧੀਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ

• ਵਿਸ਼ਵਾਸ ਯੋਜਨਾ ਅਧੀਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਵੈ-ਸਹਾਇਤਾ ਸਮੂਹ

• ਐੱਨਐੱਸਟੀਐੱਫਡੀਸੀ ਦੁਆਰਾ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਉੱਦਮੀ

• ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਪੈਕਸ

• ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਇੰਟਰਨ

• ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਮਾਈ ਭਾਰਤ ਵਲੰਟੀਅਰ

• ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਲਾਭਾਰਥੀ

• ਦਿੱਲੀ ਦੇ ਸਕੂਲੀ ਬੱਚੇ ਜੋ ਔਨਲਾਇਨ/ਔਫਲਾਇਨ ਕੁਇਜ਼/ਮੁਕਾਬਲਿਆਂ ਦੇ ਜੇਤੂ ਹਨ

• ਸਵੱਛਤਾ ਅਭਿਯਾਨ ਦੇ 50 ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਵੱਛਤਾ ਵਰਕਰ

• ਲਖਪਤੀ ਦੀਦੀ ਦੇ ਲਾਭਾਰਥੀ

• ਆਂਗਣਵਾੜੀ ਵਰਕਰ/ਸਹਾਇਕ, ਸੁਪਰਵਾਇਜ਼ਰ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਾਲ ਸੰਭਾਲ ਸੰਸਥਾ, ਮਿਸ਼ਨ ਸ਼ਕਤੀ

• ਪੁਨਰ ਵਸਾਏ ਕੀਤੇ ਗਏ ਬੰਧੂਆ ਮਜ਼ਦੂਰ, ਬਚਾਏ ਗਏ ਅਤੇ ਪੁਨਰਵਾਸ ਕੀਤੀਆਂ ਗਈਆਂ ਮਹਿਲਾਵਾਂ ਅਤੇ ਬੱਚੇ

• ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜੇ ਵਲੰਟੀਅਰ/ਇੰਸਟ੍ਰਕਟਰਸ

• ਸਰਪੰਚ/ਗ੍ਰਾਮ ਪ੍ਰਧਾਨ ਜਿਨ੍ਹਾਂ ਨੇ ਕੇਂਦਰ/ਰਾਜ ਖੇਤਰ ਦੀ ਕਿਸੇ ਵੀ ਸਮਾਜ ਭਲਾਈ ਯੋਜਨਾ ਨੂੰ ਬਿਹਤਰੀਨ ਪੱਧਰ 'ਤੇ ਪਹੁੰਚਾਇਆ ਹੈ

• ਵਾਇਬ੍ਰੈਂਟ ਪਿੰਡਾਂ ਤੋਂ ਮਹਿਮਾਨ

• ਪਿਛਲੇ ਇੱਕ ਸਾਲ ਦੇ ਦੌਰਾਨ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਅਧੀਨ ਸਵੈ-ਸਹਾਇਤਾ ਸਮੂਹ

• ਰੱਖਿਆ ਉਤਕ੍ਰਿਸ਼ਟਤਾ ਲਈ ਇਨੋਵੇਸ਼ਨਸ ਦੇ ਇਨੋਵੇਟਰਸ/ਉਦਮੀ

• ਅੰਡੇਮਾਨ ਅਤੇ ਨਿਕੋਬਾਰ ਦ੍ਵੀਪਾਂ ਦੇ ਆਦਿਵਾਸੀ ਭਾਈਚਾਰਿਆਂ ਦੇ ਆਦਿਵਾਸੀ ਬੱਚੇ

 

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪਰੰਪਰਾਗਤ ਪੁਸ਼ਾਕਾਂ ਵਿੱਚ ਸਜੇ 1,500 ਤੋਂ ਵੱਧ ਲੋਕਾਂ ਨੂੰ ਵੀ ਇਸ ਸ਼ਾਨਦਾਰ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਹੈ।

ਜਨਤਕ ਸੁਵਿਧਾ

• ਕਲੋਕ ਰੂਮ ਦੀ ਵਿਵਸਥਾ: ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ, ਸੈਲਾਨੀਆਂ ਨੇ ਕਲੋਕ ਰੂਮ ਦੀ ਉਪਲਬਧਤਾ ਦੀ ਸ਼ਲਾਘਾ ਕੀਤੀ। ਲਿਹਾਜ਼ਾ, ਉਪਭੋਗਤਾਵਾਂ ਦੀ ਸੁਵਿਧਾ ਦੇ ਲਈ, ਸੁਤੰਤਰਤਾ ਦਿਵਸ ਸਮਾਰੋਹ ਦੇ ਦੌਰਾਨ ਵੀ ਪਹਿਲੀ ਵਾਰ 12 ਸਥਾਨਾਂ 'ਤੇ 25 ਕਲੋਕ ਰੂਮ ਸਥਾਪਿਤ ਕੀਤੇ ਗਏ ਹਨ।

• ਹੈਲਪਡੈਸਕ 'ਤੇ ਵਲੰਟੀਅਰ: 190 ਵਲੰਟੀਅਰ ('ਮਾਈ ਭਾਰਤ' ਤੋਂ 120 ਅਤੇ ਐੱਨਸੀਸੀ ਤੋਂ 70) ਪੁਲਿਸ ਕਰਮੀ ਦੇ ਨਾਲ-ਨਾਲ ਸੈਲਾਨੀਆਂ ਨੂੰ ਸਥਾਨ ਤੱਕ ਪਹੁੰਚਣ ਵਿੱਚ ਮਦਦ ਕਰਨਗੇ। ਲਾਲ ਕਿਲੇ ਦੇ ਰਸਤੇ ਵੱਲ ਜਾਂਦੇ ਹੋਏ ਸੈਲਾਨੀ ਵਲੰਟੀਅਰਾਂ ਨੂੰ ਪਹਿਚਾਣ ਸਕਦੇ ਹਨ।

·         ਵ੍ਹੀਲਚੇਅਰ ਦੀ ਵਿਵਸਥਾ: ਵ੍ਹੀਲਚੇਅਰ ਦੀ ਜ਼ਰੂਰਤ ਵਾਲੇ ਸਾਰੇ ਵਿਜ਼ਿਟਰਾਂ ਲਈ, ਐੱਨਸੀਸੀ ਕੈਡਿਟ ਮੈਟਰੋ ਸਟੇਸ਼ਨਾਂ ਅਤੇ ਪਾਰਕਿੰਗ ਖੇਤਰਾਂ ਵਿੱਚ ਮੌਜੂਦ ਰਹਿਣਗੇ।

• ਵਾਧੂ ਕਾਰ ਪਾਰਕਿੰਗ ਸੁਵਿਧਾਵਾਂ: ਪਾਰਕਿੰਗ ਨੰਬਰ 4ਏ ਵਿੱਚ 250 ਵਾਧੂ ਕਾਰਾਂ ਲਈ ਕਾਰ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

• ਮੈਟਰੋ ਸੇਵਾਵਾਂ: ਲੋਕਾਂ ਨੂੰ ਅਸਾਨੀ ਨਾਲ ਸਥਾਨ ਤੱਕ ਪਹੁੰਚਣ ਵਿੱਚ ਮਦਦ ਕਰਨ ਦੇ ਲਈ, ਮੈਟਰੋ ਸੇਵਾਵਾਂ 15 ਅਗਸਤ ਨੂੰ ਸਵੇਰੇ 4 ਵਜੇ ਸ਼ੁਰੂ ਹੋ ਜਾਣਗੀਆਂ।

 ਮੁਕਾਬਲੇ

ਸੁਤੰਤਰਤਾ ਦਿਵਸ ਮਨਾਉਣ ਲਈ, ਰੱਖਿਆ ਮੰਤਰਾਲੇ ਨੇ MyGov ਦੇ ਸਹਿਯੋਗ ਨਾਲ ਕੁਇਜ਼ ਅਤੇ ਮੁਕਾਬਲੇ ਕਰਵਾਏ। ਮੁਕਾਬਲਿਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

• ਗਿਆਨਪਥ ਵਿਖੇ ਢਾਂਚਾਗਤ ਡਿਜ਼ਾਈਨ ਮੁਕਾਬਲਾ

• 'ਅਪ੍ਰੇਸ਼ਨ ਸਿੰਦੂਰ – ਆਤੰਕਵਾਦ ਦੇ ਖਿਲਾਫ ਭਾਰਤ ਦੀ ਨੀਤੀ ਨੂੰ ਪੁਨਰ ਪਰਿਭਾਸ਼ਿਤ ਕਰਨਾ' ਵਿਸ਼ੇ 'ਤੇ ਨਿਬੰਧ ਮੁਕਾਬਲਾ

• ਰੀਲ ਮੁਕਾਬਲਾ: ਭਾਰਤ ਦੀ ਸੁਤੰਤਰਤਾ ਨਾਲ ਸਬੰਧਿਤ ਸਮਾਰਕਾਂ/ਸਥਲਾਂ ਦੀ ਸੈਰ

• 'ਨਵਾਂ ਭਾਰਤ, ਸਸ਼ਕਤ ਭਾਰਤ' ਵਿਸ਼ੇ 'ਤੇ ਪੇਂਟਿੰਗ ਮੁਕਾਬਲਾ

• ਔਨਲਾਇਨ ਕੁਇੱਜ਼ ਮੁਕਾਬਲਿਆਂ ਦੀ ਸੀਰੀਜ਼:

a. ਨਵੇਂ ਭਾਰਤ ਦੇ ਨਿਰਮਾਣ ਵਿੱਚ ਮਹਿਲਾਵਾਂ ਦੀ ਭੂਮਿਕਾ

b. ਭਾਰਤ ਰਣਭੂਮੀ: ਭਾਰਤ ਦੇ ਸੀਮਾ

c. ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਆਤਮਨਿਰਭਰ ਇਨੋਵੇਸ਼ਨ ਦਾ ਉਦੈ

ਇਨ੍ਹਾਂ ਮੁਕਾਬਲਿਆਂ ਦੇ ਕਰੀਬ 1,000 ਜੇਤੂ ਵੀ ਇਸ ਸਮਾਰੋਹ ਦਾ ਹਿੱਸਾ ਹੋਣਗੇ।

ਮਿਲਟਰੀ ਬੈਂਡ ਪ੍ਰਦਰਸ਼ਨ

ਦੇਸ਼ ਦੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਅਪ੍ਰੇਸ਼ਨ ਸਿੰਦੂਰ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਲਈ, ਸੁਤੰਤਰਤਾ ਦਿਵਸ ਸਮਾਰੋਹ ਦੀ ਸ਼ਾਮ ਨੂੰ, ਪਹਿਲੀ ਵਾਰ ਪੂਰੇ ਭਾਰਤ ਵਿੱਚ ਕਈ ਥਾਵਾਂ 'ਤੇ ਬੈਂਡ ਪ੍ਰਦਰਸ਼ਨ ਆਯੋਜਿਤ ਕੀਤੇ ਜਾਣਗੇ। ਇਹ ਪ੍ਰਦਰਸ਼ਨ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ, ਭਾਰਤੀ ਤਟ ਰੱਖਿਅਕ, ਐੱਨਸੀਸੀ, ਸੀਆਰਪੀਐੱਫ, ਆਈਟੀਬੀਪੀ, ਸੀਆਈਐੱਸਐੱਫ, ਐੱਸਐੱਸਬੀ, ਬੀਐੱਸਐੱਫ, ਆਈਡੀਐੱਸ, ਆਰਪੀਐੱਫ ਅਤੇ ਅਸਾਮ ਰਾਇਫਲਸ ਦੇ ਬੈਂਡ ਦੁਆਰਾ ਦੇਸ਼ ਭਰ ਵਿੱਚ 140 ਤੋਂ ਵੱਧ ਪ੍ਰਮੁੱਖ ਸਥਾਨਾਂ 'ਤੇ ਪੇਸ਼ ਕੀਤੇ ਜਾਣਗੇ।

ਬੈਂਡ ਪ੍ਰਦਰਸ਼ਨ ਦੇ ਸਥਲ

****

ਵੀਕੇ/ਸੇੱਵੀ/ਕੇਬੀ


(Release ID: 2156432)