ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮੇਰਾ ਯੁਵਾ ਭਾਰਤ (ਮਾਈ ਭਾਰਤ) ਪਲੇਟਫਾਰਮ ਨੇ ਕੌਮੀ ਝੰਡਾ ਕੁਇਜ਼ ਦਾ ਐਲਾਨ ਕੀਤਾ; ਇਸਦਾ ਮੰਤਵ ਦੇਸ਼-ਭਗਤੀ ਨੂੰ ਉਤਸ਼ਾਹਿਤ ਕਰਨਾ ਅਤੇ ਤਿਰੰਗੇ ਬਾਰੇ ਜਾਗਰੂਕਤਾ ਵਧਾਉਣਾ ਹੈ।


ਕੁਇਜ਼ ਜੇਤੂਆਂ ਲਈ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਦੇ ਨਾਲ ਸਿਆਚਿਨ ਜਾਣ ਦਾ ਮੌਕਾ

Posted On: 07 AUG 2025 11:26AM by PIB Chandigarh

ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਕੌਮੀ ਝੰਡੇ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵਿਲੱਖਣ ਪਹਿਲਕਦਮੀ ਤਹਿਤ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਮੇਰਾ ਯੁਵਾ ਭਾਰਤ (ਮਾਈ ਭਾਰਤ) ਨੇ ਇੱਕ ਦੇਸ਼ ਵਿਆਪੀ ਕੁਇਜ਼ ਮੁਕਾਬਲੇ ਦਾ ਐਲਾਨ ਕੀਤਾ ਹੈ। ਇਹ ਆਨਲਾਈਨ ਕੁਇਜ਼, ਮਾਈਭਾਰਤ ਪੋਰਟਲ (mybharat.gov.in) 'ਤੇ ਹੋਸਟ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਨਾਗਰਿਕਾਂ ਨੂੰ ਹਿੱਸਾ ਲੈਣ ਤੇ ਤਿਰੰਗੇ ਬਾਰੇ ਆਪਣੇ ਗਿਆਨ ਦੀ ਜਾਂਚ ਕਰਨ ਲਈ ਸੱਦਾ ਦਿੱਤਾ ਗਿਆ ਹੈ।

 ਇਹ ਕੁਇਜ਼ ਸਾਰੇ ਭਾਗੀਦਾਰਾਂ ਲਈ ਇੱਕ ਦਿਲਚਸਪ ਅਤੇ ਵਿਦਿਅਕ ਅਨੁਭਵ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਬਹੁ-ਚੋਣ ਵਾਲੇ ਪ੍ਰਸ਼ਨ (ਐੱਮ. ਸੀ. ਕਿਊ.) ਹੋਣਗੇ, ਹਰ ਇੱਕ ਪ੍ਰਸ਼ਨ ਵਿੱਚ ਚਾਰ ਵਿਕਲਪ ਹੋਣਗੇ ਅਤੇ ਸਿਰਫ਼ ਇੱਕ ਸਹੀ ਉੱਤਰ ਹੋਵੇਗਾ। ਉਹਨਾਂ ਦੀ ਭਾਗੀਦਾਰੀ ਨੂੰ ਮਾਨਤਾ ਦਿੰਦੇ ਹੋਏ, ਸਾਰੇ ਪ੍ਰਤੀਯੋਗੀਆਂ ਨੂੰ ਇੱਕ ਈ-ਸਰਟੀਫਿਕੇਟ ਦਿੱਤਾ ਜਾਵੇਗਾ।

ਇੱਕ ਸ਼ਾਨਦਾਰ ਉਤਸ਼ਾਹ ਵਜੋਂ, 25 ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਦੀ ਸੰਗਤ ਵਿੱਚ ਸਿਆਚਿਨ ਦਾ ਦੌਰਾ ਕਰਨ ਦੇ ਇੱਕ ਸ਼ਾਨਦਾਰ ਮੌਕੇ ਲਈ ਚੁਣਿਆ ਜਾਵੇਗਾ।

ਜਦੋਂ ਕਿ ਇਹ ਕੁਇਜ਼ ਮਾਈਭਾਰਤ ਪਲੇਟਫਾਰਮ 'ਤੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਖੁੱਲ੍ਹਾ ਹੈ, ਸਿਆਚਿਨ ਦੌਰੇ ਲਈ ਜੇਤੂਆਂ ਦੀ ਚੋਣ 21 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਤੱਕ ਸੀਮਿਤ ਹੋਵੇਗੀ। ਪੱਚੀ ਜੇਤੂਆਂ ਦੀ ਅੰਤਿਮ ਚੋਣ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪੂਲ ਵਿੱਚੋਂ ਇੱਕ ਕੰਪਿਊਟਰ-ਅਧਾਰਤ ਲਾਟਰੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।

ਕੁਇਜ਼ ਵਿੱਚ ਹਿੱਸਾ ਲੈਣ ਲਈ ਕੋਈ ਐਂਟਰੀ ਫੀਸ ਨਹੀਂ ਹੈ। ਇਨਾਮਾਂ ਦੇ ਯੋਗ ਬਣਨ ਲਈ ਭਾਗੀਦਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਾਈ ਭਾਰਤ ਪੋਰਟਲ 'ਤੇ ਉਨ੍ਹਾਂ ਦੇ ਪ੍ਰੋਫਾਈਲ ਸਹੀ ਅਤੇ ਅੱਪ-ਟੂ-ਡੇਟ ਹਨ।

ਮੇਰਾ ਯੁਵਾ ਭਾਰਤ (https://mybharat.gov.in/) ਦੀ ਦੇਸ਼ ਦੇ ਨੌਜਵਾਨਾਂ ਲਈ ਇੱਕ ਵਨ ਸਟਾਪ ਸੇਵਾ ਪਲੇਟਫਾਰਮ ਵਜੋਂ ਕਲਪਨਾ ਕੀਤੀ ਗਈ ਹੈ। ਇਹ ਪਲੇਟਫਾਰਮ ਨੌਜਵਾਨਾਂ ਲਈ ਪ੍ਰੋਫਾਈਲ ਬਣਾਉਣ, ਵੱਖ-ਵੱਖ ਸਵੈ-ਸੇਵਾ ਅਤੇ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ, ਮਾਹਿਰਾਂ ਤੋਂ ਸਲਾਹ ਪ੍ਰਾਪਤ ਕਰਨ, ਹੋਰ ਨੌਜਵਾਨਾਂ ਨਾਲ ਜੁੜਨ ਆਦਿ ਨੂੰ ਸਮਰੱਥ ਬਣਾਉਂਦਾ ਹੈ।

ਪਲੇਟਫਾਰਮ 'ਤੇ ਅਨੁਭਵੀ ਸਿਖਲਾਈ ਪ੍ਰੋਗਰਾਮਾਂ (ਈਐੱਲਪੀ) ਸਣੇ ਕਈ ਸ਼ਮੂਲੀਅਤ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਇਹ ਪੋਰਟਲ ਹੋਰ ਮੰਤਰਾਲਿਆਂ, ਅਦਾਰਿਆਂ, ਸਨਅਤਾਂ, ਯੁਵਾ ਕਲੱਬਾਂ ਆਦਿ ਨੂੰ ਵੱਖ-ਵੱਖ ਸ਼ਮੂਲੀਅਤ ਪ੍ਰੋਗਰਾਮਾਂ ਨੂੰ ਚਲਾਉਣ ਲਈ ਵੈੱਬ ਸਪੇਸ ਵੀ ਪ੍ਰਦਾਨ ਕਰਦਾ ਹੈ। ਇਸ ਪਲੇਟਫਾਰਮ 'ਤੇ 1.76 ਕਰੋਡ਼ ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

 

***********

ਰਿਨੀ ਚੌਧਰੀ


(Release ID: 2156035) Visitor Counter : 12