ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ (Shi Yomi) ਜ਼ਿਲ੍ਹੇ ਵਿੱਚ 8146.21 ਕਰੋੜ ਰੁਪਏ ਦੇ ਖਰਚ ਨਾਲ 700 ਮੈਗਾਵਾਟ ਤਾਤੋ-।। ਪਣ ਬਿਜਲੀ ਪ੍ਰੋਜੈਕਟ (Tato-II Hydro Electric Project) ਨਿਰਮਾਣ ਦੇ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਅਤੇ ਪ੍ਰੋਜੈਕਟ ਪੂਰਾ ਹੋਣ ਦੀ ਅਵਧੀ 72 ਮਹੀਨੇ ਹੈ
Posted On:
12 AUG 2025 3:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ (Shi Yomi) ਜ਼ਿਲ੍ਹੇ ਵਿੱਚ ਤਾਤੋ-।। ਪਣ ਬਿਜਲੀ ਪ੍ਰੋਜੈਕਟ (Tato-II Hydro Electric Project (HEP) ਦੇ ਨਿਰਮਾਣ ਦੇ ਲਈ 8146.21 ਕਰੋੜ ਰੁਪਏ ਦੇ ਨਿਵੇਸ਼ ਦੀ ਮਨਜ਼ੂਰੀ ਦਿੱਤੀ ਹੈ। ਪ੍ਰੋਜੈਕਟ ਪੂਰਾ ਹੋਣ ਦੀ ਅਨੁਮਾਨਿਤ ਅਵਧੀ 72 ਮਹੀਨੇ ਹੈ।
ਸੱਤ ਸੌ (700) ਮੈਗਾਵਾਟ (4 x 175 ਮੈਗਾਵਾਟ) ਦੀ ਸਥਾਪਿਤ ਸਮਰੱਥਾ ਵਾਲਾ ਇਹ ਪ੍ਰੋਜੈਕਟ 2738.06 ਮਿਲੀਅਨ ਯੂਨਿਟ ਪਾਵਰ ਦਾ ਉਤਪਾਦਨ ਕਰੇਗਾ। ਪ੍ਰੋਜੈਕਟ ਤੋਂ ਉਤਪੰਨ ਬਿਜਲੀ ਅਰੁਣਾਚਲ ਪ੍ਰਦੇਸ਼ ਵਿੱਚ ਪਾਵਰ ਸਪਲਾਈ ਵਿੱਚ ਸੁਧਾਰ ਲਿਆਉਣ ਅਤੇ ਨੈਸ਼ਨਲ ਗ੍ਰਿੱਡ (ਭਾਰਤ ਦੇ ਵਿਭਿੰਨ ਪਾਵਰ ਪਲਾਂਟਾਂ ਅਤੇ ਉਪਕੇਂਦਰਾਂ ਨੂੰ ਜੋੜਨ ਵਾਲੇ ਹਾਈ ਵੋਲਟੇਜ ਇਲੈਕਟ੍ਰਿਕ ਪਾਵਰ ਟ੍ਰਾਂਸਮਿਸ਼ਨ ਸਿਸਟਮ) ਦੇ ਸੰਤੁਲਨ ਵਿੱਚ ਵੀ ਸਹਾਇਕ ਹੋਵੇਗੀ।
ਪ੍ਰੋਜੈਕਟ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ (ਐੱਨਈਈਪੀਸੀਓ/NEEPCO) ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਦਰਮਿਆਨ ਸੰਯੁਕਤ ਉੱਦਮ ਵਾਲੀ ਕੰਪਨੀ (Joint Venture Co.) ਦੁਆਰਾ ਲਾਗੂ ਕੀਤਾ ਜਾਵੇਗਾ। ਕੇਂਦਰ ਸਰਕਾਰ ਰਾਜ ਦੀ ਹਿੱਸੇਦਾਰੀ ਦੇ ਮਦ ਵਿੱਚ 436.13 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਦੇ ਇਲਾਵਾ, ਜ਼ਰੂਰੀ ਬੁਨਿਆਦੀ ਢਾਂਚਿਆਂ- ਸੜਕਾਂ, ਪੁਲ਼ਾਂ ਅਤੇ ਸਬੰਧਿਤ ਟ੍ਰਾਂਸਮਿਸ਼ਨ ਲਾਇਨਾਂ ਦੇ ਨਿਰਮਾਣ ਦੇ ਲਈ ਬਜਟ ਸਹਾਇਤਾ(budgetary support) ਦੇ ਤੌਰ ‘ਤੇ 458.79 ਕਰੋੜ ਰੁਪਏ ਦੇਵੇਗੀ।
ਇਸ ਵਿੱਚ ਰਾਜ ਨੂੰ 12 ਪ੍ਰਤੀਸ਼ਤ ਮੁਫ਼ਤ ਬਿਜਲੀ ਅਤੇ ਇੱਕ ਪ੍ਰਤੀਸ਼ਤ ਲੋਕਲ ਏਰੀਆ ਡਿਵੈਲਪਮੈਂਟ ਫੰਡ (ਐੱਲਏਡੀਐੱਫ/LADF) ਪ੍ਰਾਪਤ ਹੋਣ ਦੇ ਇਲਾਵਾ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਜ਼ਿਕਰਯੋਗ ਸੁਧਾਰ ਅਤੇ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।
ਆਤਮਨਿਰਭਰ ਭਾਰਤ ਅਭਿਯਾਨ (Aatmanirbhar Bharat Abhiyan) ਦੇ ਉਦੇਸ਼ਾਂ ਅਤੇ ਲਕਸ਼ਾਂ ਦੇ ਅਨੁਰੂਪ ਇਹ ਪ੍ਰੋਜੈਕਟ ਲੋਕਲ ਸਪਲਾਇਰਾਂ/ਉੱਦਮਾਂ/ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਨੂੰ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਅਵਸਰਾਂ ਸਹਿਤ ਕਈ ਪ੍ਰਕਾਰ ਦੇ ਲਾਭ ਪ੍ਰਦਾਨ ਕਰੇਗਾ।
ਇਸ ਪ੍ਰੋਜੈਕਟ ਦੇ ਲਈ ਲਗਭਗ 32.88 ਕਿਲੋਮੀਟਰ ਸੜਕਾਂ ਅਤੇ ਪੁਲ਼ਾਂ ਸਹਿਤ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰ ਹੋਵੇਗਾ, ਜਿਸ ਦਾ ਸਥਾਨਕ ਉਪਯੋਗ ਹੋ ਸਕੇਗਾ। ਜ਼ਿਲ੍ਹੇ ਨੂੰ 20 ਕਰੋੜ ਰੁਪਏ ਦੇ ਸਮਰਪਿਤ ਪ੍ਰੋਜੈਕਟ ਫੰਡਾਂ ਤੋਂ ਹਸਪਤਾਲਾਂ, ਸਕੂਲਾਂ, ਮਾਰਕਿਟ ਸਥਾਨਾਂ, ਖੇਡ ਦੇ ਮੈਦਾਨਾਂ ਆਦਿ ਜਿਹੇ ਜ਼ਰੂਰੀ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਦਾ ਵੀ ਲਾਭ ਹੋਵੇਗਾ। ਸਥਾਨਕ ਅਬਾਦੀ ਨੂੰ ਕਈ ਪ੍ਰਕਾਰ ਦੇ ਮੁਆਵਜ਼ਿਆਂ, ਰੋਜ਼ਗਾਰ ਦੇ ਅਵਸਰਾਂ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ/CSR) ਗਤੀਵਿਧੀਆਂ ਤੋਂ ਵੀ ਲਾਭ ਹੋਵੇਗਾ।
***
ਐੱਮਜੇਪੀਐੱਸ/ਬੀਐੱਮ
(Release ID: 2155859)
Read this release in:
Tamil
,
Telugu
,
English
,
Urdu
,
Marathi
,
Hindi
,
Nepali
,
Bengali-TR
,
Bengali
,
Assamese
,
Manipuri
,
Gujarati
,
Odia
,
Kannada
,
Malayalam