ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸਰਕਾਰ ਨੇ 100% ਪ੍ਰਤੱਖ ਵਿਦੇਸ਼ੀ ਨਿਵੇਸ਼, ਨਵੇਂ ਸਟੇਸ਼ਨਾਂ ਅਤੇ ਨੀਤੀਗਤ ਸੁਧਾਰਾਂ ਨਾਲ ਐੱਲਐੱਨਜੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ
Posted On:
07 AUG 2025 5:20PM by PIB Chandigarh
ਦੇਸ਼ ਵਿੱਚ ਕੁਦਰਤੀ ਗੈਸ ਦੀ ਮੰਗ, ਕੁਦਰਤੀ ਗੈਸ ਦੇ ਘਰੇਲੂ ਉਤਪਾਦਨ ਦੇ ਨਾਲ-ਨਾਲ ਤਰਲ ਕੁਦਰਤੀ ਗੈਸ (LNG) ਦੇ ਆਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ। ਸਰਕਾਰ ਨੇ ਗੈਸ-ਅਧਾਰਤ ਅਰਥਵਿਵਸਥਾ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਕਈ ਕਦਮ ਚੁੱਕੇ ਹਨ ਜਿਸ ਵਿੱਚ ਵੱਖ-ਵੱਖ ਖੇਤਰਾਂ ਲਈ ਐੱਲਐੱਨਜੀ ਦੀ ਉਪਲਬਧਤਾ ਨੂੰ ਵਧਾਉਣਾ ਸ਼ਾਮਲ ਹੈ। ਇਸ ਵਿੱਚ, ਹੋਰ ਗੱਲਾਂ ਦੇ ਨਾਲ-ਨਾਲ, ਐੱਲਐੱਨਜੀ ਟਰਮੀਨਲਾਂ ਸਮੇਤ ਐੱਲਐੱਨਜੀ ਇਨਫ੍ਰਾਸਟ੍ਰਕਚਰ ਦੀ ਸਥਾਪਨਾ ਲਈ 100 ਫੀਸਦੀ ਆਟੋਮੈਟਿਕ ਰੂਟ ਦੇ ਤਹਿਤ 100% ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਦੀ ਮਨਜ਼ੂਰੀ ਦੇਣਾ ਐੱਲਐੱਨਜੀ ਆਮਦਾਂ ਲਈ ਓਪਨ ਜਨਰਲ ਲਾਇਸੈਂਸਿੰਗ (ਓਜੀਐੱਲ) ਸ਼੍ਰੇਣੀ ਆਦਿ ਸ਼ਾਮਲ ਹਨ। ਅੱਜ ਦੀ ਮਿਤੀ ਤੱਕ, ਲਗਭਗ 527 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹੇ (MMTPA) ਦੀ ਸਮਰੱਥਾ ਦੇ ਨਾਲ ਅੱਠ (8) ਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲ ਕਾਰਜਸ਼ੀਲ ਹੋ ਰਹੇ ਹਨ।
ਸਰਕਾਰ ਗੋਲਡਨ ਚਤੁਰਭੁਜ (GQ), ਰਾਸ਼ਟਰੀ ਰਾਜਮਾਰਗਾਂ, ਪੂਰਬ-ਪੱਛਮੀ ਰਾਜਮਾਰਗਾਂ, ਉੱਤਰ-ਦੱਖਣੀ ਰਾਜਮਾਰਗ ਅਤੇ ਭਾਰਤ ਵਿੱਚ ਪ੍ਰਮੁੱਖ ਮਾਈਨਿੰਗ ਕਲਸਟਰਾਂ ਵਿੱਚ ਐੱਲਐੱਨਜੀ ਸਟੇਸ਼ਨ ਸਥਾਪਿਤ ਕਰਨ ਦੀ ਪਹਿਲ ਕਰ ਰਹੀ ਹੈ। ਰਾਜ ਦੀ ਮਲਕੀਅਤ ਵਾਲੀਆਂ ਤੇਲ ਅਤੇ ਗੈਸ ਕੰਪਨੀਆਂ ਦੁਆਰਾ ਹੁਣ ਤੱਕ 13 ਐੱਲਐੱਨਜੀ ਰਿਟੇਲ ਸਟੇਸ਼ਨ ਕਿਰਿਆਸ਼ੀਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਨਿਜੀ ਸੰਸਥਾਵਾਂ ਦੀ ਮਲਕੀਅਤ ਵਾਲੇ 16 ਐੱਲਐੱਨਜੀ ਰਿਟੇਲ ਸਟੇਸ਼ਨ ਵੀ ਕਾਰਜਸ਼ੀਲ ਹੋ ਰਹੇ ਹਨ।
ਟ੍ਰਾਂਸਪੋਰਟ ਈਂਧਣ ਵਜੋਂ ਐੱਲਐੱਨਜੀ ਦੀ ਵਰਤੋਂ ਨੂੰ ਵਧਾਉਣ ਲਈ ਚੁੱਕੇ ਗਏ ਕਦਮ ਹੇਠ ਲਿਖੇ ਅਨੁਸਾਰ ਹਨ: ਐੱਲਐੱਨਜੀ ਨੂੰ ਸਰਕਾਰ ਦੁਆਰਾ ਟ੍ਰਾਂਸਪੋਰਟ ਈਂਧਣ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਇਸ ਸਬੰਧ ਵਿੱਚ ਐੱਲਐੱਨਜੀ ਵਾਹਨਾਂ ਲਈ ਨਿਕਾਸੀ ਮਾਪਦੰਡ ਵੀ ਇਸ ਸੰਬੰਧ ਵਿੱਚ ਸੂਚਿਤ ਕੀਤੇ ਗਏ ਹਨ।
ਸਰਕਾਰ ਨੇ ਸਪਾਰਕ ਇਗਨੀਸ਼ਨ ਇੰਜਣਾਂ ਜਾਂ ਕੰਪ੍ਰੈਸ਼ਨ ਇਗਨੀਸ਼ਨ ਕਿਸਮ ਦੇ ਇੰਟਰਨਲ ਕੰਬਸ਼ਨ ਇੰਜਣਾਂ ਨਾਲ ਲੈਸ ਐੱਲਐੱਨਜੀ -ਈਂਧਣ ਵਾਲੇ ਵਾਹਨਾਂ ਨੂੰ ਖਤਰਨਾਕ ਖੇਤਰਾਂ ਵਿੱਚ ਸੰਚਾਲਿਤ ਕਰਨ, ਰੇਲਵੇ, ਮਾਈਨਿੰਗ, ਜਲ ਮਾਰਗਾਂ, ਟੈਸਟਿੰਗ ਲੈਬਸ ਆਦਿ ਵਰਗੇ ਗੈਰ-ਆਵਾਜਾਈ ਖੇਤਰਾਂ ਵਿੱਚ ਐੱਲਐੱਨਜੀ ਮੋਬਾਈਲ ਵੰਡ ਵਿੱਚ ਕੰਮ ਕਰਨ ਦੀ ਆਗਿਆ ਦੇਣ ਲਈ ਸਟੈਟਿਕ ਅਤੇ ਮੋਬਾਈਲ ਪ੍ਰੈਸ਼ਰ ਵੇਸਲਜ਼ (ਅਨਫਾਇਰ) (ਸੋਧ) ਨਿਯਮ, 2025 ਵਿੱਚ ਸੋਧ ਕੀਤੀ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਨੇ ਸਾਲ 2020 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਸ ਵਿੱਚ ਇਸ ਨੇ ਇੱਕ ਯੂਨਿਟ ਨੂੰ ਪੀਐੱਨਜੀਆਰਬੀ ਦੇ ਸੀਜੀਡੀ ਅਧਿਕਾਰ ਦੀ ਪਰਵਾਹ ਕੀਤੇ ਬਗੈਰ ਐੱਲਐੱਨਜੀ ਆਰਓ (ਰਿਟੇਲ ਆਉਟਲੈਟ) ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। (ਹਾਲਾਂਕਿ, ਇਹ ਸਿਰਫ਼ ਟ੍ਰਾਂਸਪੋਰਟ ਸੈਕਟਰ ਨੂੰ ਤਰਲ ਸਥਿਤੀ ਵਿੱਚ ਐੱਲਐੱਨਜੀ ਵੰਡਣ ਲਈ ਐੱਲਐੱਨਜੀ ਸਟੇਸ਼ਨਾਂ ਦੀ ਸਥਾਪਨਾ ਅਤੇ ਸੰਚਾਲਨ ਲਈ ਲਾਗੂ ਹੈ)।
ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਮੋਨਿਕਾ
(Release ID: 2154022)