ਭਾਰਤ ਚੋਣ ਕਮਿਸ਼ਨ
ਇਲੈਕਸ਼ਨ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣਾਂ 2025 ਦੀ ਮਿਤੀ ਦਾ ਐਲਾਨ ਕੀਤਾ
ਜ਼ਰੂਰਤ ਪੈਣ ‘ਤੇ ਵੋਟਿੰਗ 9 ਸਤੰਬਰ, 2025 ਨੂੰ ਹੋਵੇਗੀ
ਨਾਮਾਂਕਣ ਦੀ ਆਖਰੀ ਮਿਤੀ 21 ਅਗਸਤ, 2025 ਤੈਅ ਕੀਤੀ ਗਈ
Posted On:
07 AUG 2025 10:35AM by PIB Chandigarh
ਅੱਜ (7 ਅਗਸਤ, 2025) ਨੂੰ ਗਜ਼ਟ ਆਫ਼ ਇੰਡੀਆ ਐਕਸਟ੍ਰਾਆਰਡੀਨਰੀ (Gazette of India Extraordinary) ਵਿੱਚ ਪ੍ਰਕਾਸ਼ਿਤ ਇੱਕ ਨੋਟੀਫਿਕੇਸ਼ਨ ਦੁਆਰਾ, ਇਲੈਕਸ਼ਨ ਕਮਿਸ਼ਨ ਨੇ ਉਪ-ਰਾਸ਼ਟਰਪਤੀ ਚੋਣਾਂ, 2025 ਲਈ ਹੇਠ ਲਿਖੀ ਸਮਾਂ-ਸਾਰਣੀ ਨਿਰਧਾਰਿਤ ਕੀਤੀ ਹੈ:-
(ਓ) 21 ਅਗਸਤ, 2025, ਨਾਮਾਂਕਣ ਦੀ ਆਖਰੀ ਮਿਤੀ ਵਜੋਂ;
(ਅ) 22 ਅਗਸਤ, 2025, ਨਾਮਾਂਕਣ ਪੇਪਰਸ ਦੀ ਜਾਂਚ ਦੀ ਮਿਤੀ ਵਜੋਂ;
(ੲ) 25 ਅਗਸਤ, 2025, ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ ਵਜੋਂ; ਅਤੇ
(ਸ) 09 ਸਤੰਬਰ, 2025, ਜੇਕਰ ਜ਼ਰੂਰੀ ਹੋਵੇ ਤਾਂ ਚੋਣਾਂ ਕਰਵਾਉਣ ਦੀ ਮਿਤੀ ਵਜੋਂ।
25 ਜੁਲਾਈ, 2025 ਨੂੰ ਜਾਰੀ ਵੱਖ-ਵੱਖ ਨੋਟੀਫਿਕੇਸ਼ਨਾਂ ਦੁਆਰਾ, ਕਮਿਸ਼ਨ ਨੇ ਸ਼੍ਰੀ ਪੀ.ਸੀ. ਮੋਦੀ, ਸਕੱਤਰ ਜਨਰਲ, ਰਾਜ ਸਭਾ ਨੂੰ ਉਪ-ਰਾਸ਼ਟਰਪਤੀ ਚੋਣਾਂ, 2025 ਲਈ ਰਿਟਰਨਿੰਗ ਅਧਿਕਾਰੀ ਅਤੇ ਸੁਸ਼੍ਰੀ ਗਰਿਮਾ ਜੈਨ, ਸੰਯੁਕਤ ਸਕੱਤਰ ਅਤੇ ਸ਼੍ਰੀ ਵਿਜੈ ਕੁਮਾਰ, ਡਾਇਰੈਕਟਰ, ਰਾਜ ਸਭਾ ਸਕੱਤਰੇਤ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਹੈ।
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣਾਂ ਨਿਯਮਾਂ, 1974 ਦੇ ਨਿਯਮ 3 ਦੇ ਤਹਿਤ ਜ਼ਰੂਰਤ ਅਨੁਸਾਰ, ਰਿਟਰਨਿੰਗ ਅਧਿਕਾਰੀ ਨੇ ਅੱਜ, 7 ਅਗਸਤ, 2025 ਨੂੰ ਇੱਕ ਪਬਲਿਕ ਨੋਟਿਸ ਦੁਆਰਾ ਸੂਚਿਤ ਕੀਤਾ ਹੈ ਕਿ:
(i) ਨਾਮਾਂਕਣ ਪੇਪਰਸ ਉਮੀਦਵਾਰ ਜਾਂ ਉਸ ਦੇ ਕਿਸੇ ਵੀ ਪ੍ਰਸਤਾਵਕ ਜਾਂ ਸਮਰਥਕ ਦੁਆਰਾ ਸੰਸਦ ਭਵਨ, ਨਵੀਂ ਦਿੱਲੀ ਦੇ ਕਮਰਾ ਨੰਬਰ ਆਰਐੱਸ- 28, ਪਹਿਲੀ ਮੰਜ਼ਿਲ 'ਤੇ ਸਥਿਤ ਉਸ ਦੇ ਦਫ਼ਤਰ ਵਿਖੇ ਜਾਂ, ਜੇਕਰ ਉਹ ਲਾਜ਼ਮੀ ਤੌਰ 'ਤੇ ਗੈਰ-ਹਾਜ਼ਰ ਹਨ, ਤਾਂ ਸਹਾਇਕ ਚੋਣ ਅਧਿਕਾਰੀ, ਸੁਸ਼੍ਰੀ ਗਰਿਮਾ ਜੈਨ, ਸੰਯੁਕਤ ਸਕੱਤਰ ਜਾਂ ਸ਼੍ਰੀ ਵਿਜੈ ਕੁਮਾਰ, ਰਾਜ ਸਭਾ ਸਕੱਤਰੇਤ ਦੇ ਡਾਇਰੈਕਟਰ, ਰਾਜ ਸਭਾ ਸਕੱਤਰੇਤ ਨੂੰ ਉਕਤ ਦਫ਼ਤਰ ਵਿਖੇ ਕਿਸੇ ਵੀ ਕੰਮਕਾਜੀ ਦਿਨ (ਜਨਤਕ ਛੁੱਟੀਆਂ ਨੂੰ ਛੱਡ ਕੇ) ਲੇਕਿਨ 21 ਅਗਸਤ, 2025 ਤੋਂ ਬਾਅਦ ਨਹੀਂ, ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਦੇ ਦਰਮਿਆਨ ਜਮ੍ਹਾਂ ਕਰਵਾਏ ਜਾ ਸਕਦੇ ਹਨ;
(ii) ਹਰੇਕ ਨਾਮਾਂਕਣ ਪੇਪਰ ਦੇ ਨਾਲ ਉਸ ਸੰਸਦੀ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਨਾਲ ਸਬੰਧਿਤ ਐਂਟਰੀ ਦੀ ਇੱਕ ਪ੍ਰਮਾਣਿਤ ਕਾਪੀ ਹੋਣੀ ਚਾਹੀਦੀ ਹੈ ਜਿਸ ਵਿੱਚ ਉਮੀਦਵਾਰ ਵੋਟਰ ਵਜੋਂ ਰਜਿਸਟਰਡ ਹੈ;
(ⅲ) ਹਰੇਕ ਉਮੀਦਵਾਰ ਪੰਦਰ੍ਹਾਂ ਹਜ਼ਾਰ ਰੁਪਏ (15,000 ਰੁਪਏ) ਦੀ ਰਕਮ ਜਮ੍ਹਾ ਕਰੇਗਾ ਜਾਂ ਜਮ੍ਹਾ ਕਰਵਾਏਗਾ। ਇਹ ਰਕਮ ਨਾਮਾਂਕਣ ਪੇਪਰ ਪੇਸ਼ ਕਰਨ ਸਮੇਂ ਚੋਣ ਅਧਿਕਾਰੀ ਕੋਲ ਨਕਦੀ ਵਿੱਚ ਜਮ੍ਹਾ ਕਰਵਾਈ ਜਾ ਸਕਦੀ ਹੈ ਜਾਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਜਾਂ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾ ਸਕਦੀ ਹੈ ਅਤੇ ਬਾਅਦ ਵਾਲੇ ਮਾਮਲੇ ਵਿੱਚ ਇੱਕ ਰਸੀਦ ਜੋ ਦਰਸਾਉਂਦੀ ਹੈ ਕਿ ਉਕਤ ਰਕਮ ਜਮ੍ਹਾ ਕਰਵਾਈ ਗਈ ਹੈ, ਨਾਮਾਂਕਣ ਪੇਪਰ ਦੇ ਨਾਲ ਨੱਥੀ ਕੀਤੀ ਜਾਵੇਗੀ;
(iv) ਨਾਮਾਂਕਣ ਪੇਪਰਸ ਦੇ ਫਾਰਮ ਉਪਰੋਕਤ ਸਮੇਂ ਉਕਤ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ;
(v) ਐਕਟ ਦੀ ਧਾਰਾ 5ਬੀ ਦੀ ਉਪ-ਧਾਰਾ (4) ਅਧੀਨ ਰੱਦ ਕੀਤੇ ਗਏ ਨਾਮਾਂਕਣ ਪੇਪਰਸ ਤੋਂ ਇਲਾਵਾ, ਨਾਮਾਂਕਣ ਪੇਪਰਸ ਦੀ ਜਾਂਚ ਸੋਮਵਾਰ, 22 ਅਗਸਤ, 2025 ਨੂੰ ਸਵੇਰੇ 11.00 ਵਜੇ ਕਮਰਾ ਨੰਬਰ ਐੱਫ-100, ਸੰਗੋਸ਼ਠੀ-2, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਕੀਤੀ ਜਾਵੇਗੀ;
(vi) ਉਮੀਦਵਾਰ ਦੁਆਰਾ ਲਿਖਤੀ ਰੂਪ ਵਿੱਚ ਇਸ ਸਬੰਧ ਵਿੱਚ ਅਧਿਕਾਰਤ ਉਮੀਦਵਾਰ ਜਾਂ ਉਸ ਦੇ ਕਿਸੇ ਵੀ ਪ੍ਰਸਤਾਵਕ ਜਾਂ ਸਮਰਥਕ ਦੁਆਰਾ ਉਮੀਦਵਾਰੀ ਵਾਪਸ ਲੈਣ ਦਾ ਨੋਟਿਸ 25 ਅਗਸਤ, 2025 ਨੂੰ ਦੁਪਹਿਰ 3.00 ਵਜੇ ਤੋਂ ਪਹਿਲਾਂ ਉਪਰੋਕਤ ਪੈਰ੍ਹਾ (i) ਵਿੱਚ ਨਿਰਧਾਰਤ ਸਥਾਨ 'ਤੇ ਹੇਠ ਹਸਤਾਖਰ ਕੀਤੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ;
(vii) ਚੋਣਾਂ ਦੇ ਮਾਮਲੇ ਵਿੱਚ, ਵੋਟਿੰਗ ਮੰਗਲਵਾਰ, 9 ਸਤੰਬਰ, 2025 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਦਰਮਿਆਨ ਨਿਯਮਾਂ ਅਧੀਨ ਨਿਰਧਾਰਤ ਪੋਲਿੰਗ ਸਥਾਨਾਂ 'ਤੇ ਕੀਤੀ ਜਾਵੇਗੀ।
ਇਨ੍ਹਾਂ ਸੂਚਨਾਵਾਂ ਅਤੇ ਚੋਣ ਅਧਿਕਾਰੀ ਦੁਆਰਾ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗਜ਼ਟ ਵਿੱਚ ਜਾਰੀ ਕੀਤੇ ਗਏ ਜਨਤਕ ਨੋਟਿਸ ਦੇ ਇੱਕੋ ਸਮੇਂ ਪ੍ਰਕਾਸ਼ਨ ਦੇ ਪ੍ਰਬੰਧ ਕੀਤੇ ਗਏ ਹਨ।
ਚੋਣ ਪ੍ਰਕਿਰਿਆ ਸਬੰਧੀ ਕਿਸੇ ਵੀ ਪ੍ਰਸ਼ਨ ਲਈ, ਸ਼੍ਰੀ ਪੀ.ਸੀ. ਮੋਦੀ, ਉਪ-ਰਾਸ਼ਟਰਪਤੀ-ਚੋਣਾਂ, 2025 ਦੇ ਰਿਟਰਨਿੰਗ ਅਧਿਕਾਰੀ ਅਤੇ ਰਾਜ ਸਭਾ ਦੇ ਸਕੱਤਰ-ਜਨਰਲ, ਨਾਲ ਉਨ੍ਹਾਂ ਦੇ ਦਫ਼ਤਰ (ਕਮਰਾ ਨੰਬਰ ਆਰ.ਐੱਸ. 08, ਗਰਾਉਂਡ ਫਲੋਰ, ਸੰਸਦ ਭਵਨ, ਨਵੀਂ ਦਿੱਲੀ) ਵਿਖੇ ਸ਼ਾਮ 3.30 ਵਜੇ ਤੋਂ 4.30 ਵਜੇ ਦੇ ਦਰਮਿਆਨ ਸਾਰੇ ਕੰਮਕਾਜੀ ਦਿਨਾਂ (ਜਨਤਕ ਛੁੱਟੀਆਂ ਨੂੰ ਛੱਡ ਕੇ) ਵਿੱਚ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਵਿੱਚ ਨਾਮਾਂਕਣ ਪੇਪਰਸ ਦਾਖਲ ਕਰਨ ਦੀ ਮਿਆਦ ਦੇ ਅੰਦਰ ਆਉਣ ਵਾਲੇ ਸ਼ਨੀਵਾਰ, ਯਾਨੀ 9 ਅਗਸਤ ਅਤੇ 16 ਅਗਸਤ, 2025 ਸ਼ਾਮਲ ਹਨ।
*****
ਪੁਸ਼ਪਿੰਦਰ ਕੌਰ/ਆਰਪੀ
(Release ID: 2153950)
Read this release in:
Telugu
,
Telugu
,
English
,
Urdu
,
Hindi
,
Marathi
,
Bengali
,
Assamese
,
Gujarati
,
Tamil
,
Malayalam