ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ ਰਚਨਾਤਮਕ ਸੁਤੰਤਰਤਾ ਦੇ ਪ੍ਰਤੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ, ਆਈਟੀ ਨਿਯਮ, 2021 ਦੇ ਤਹਿਤ ਓਟੀਟੀ ਨਿਗਰਾਨੀ ਨੂੰ ਲਾਗੂ ਕੀਤਾ, ਓਟੀਟੀ ਸਮੱਗਰੀ ਨੂੰ ਨਿਯਮਿਤ ਕਰਨ ਲਈ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਵਿਧੀ ਲਾਗੂ ਕੀਤੀ ਹੈ


ਵਿਆਪਕ ਦਿਸ਼ਾ-ਨਿਰਦੇਸ਼ਾਂ ਰਾਹੀਂ ਪ੍ਰਿੰਟ, ਡਿਜੀਟਲ ਅਤੇ ਆਡੀਓ-ਵਿਜ਼ੂਅਲ ਮੀਡੀਆ ਵਿੱਚ ਸਰਕਾਰੀ ਸੰਦੇਸ਼ਾਂ ਦਾ ਪ੍ਰਸਾਰ

ਏਵੀਜੀਸੀ -ਐਕਸਆਰ ਸੈਕਟਰ ਲਈ ਕੁਸ਼ਲ ਕਾਰਜਬਲ ਵਿਕਸਿਤ ਕਰਨ ਲਈ ਸਰਕਾਰ ਨੇ ਗਲੋਬਲ ਟੈੱਕ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ; ਏਵੀਜੀਸੀ -ਐਕਸਆਰ ਵਿੱਚ ਅਗਲੀ ਪੀੜ੍ਹੀ ਦੀ ਪ੍ਰਤਿਭਾ ਨੂੰ ਟ੍ਰੇਨਿੰਗ ਦੇਣ ਲਈ 392.85 ਕਰੋੜ ਰੁਪਏ ਦੇ ਨਿਵੇਸ਼ ਨਾਲ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਆਂ (IICT) ਦੀ ਸ਼ੁਰੂਆਤ ਕੀਤੀ

Posted On: 06 AUG 2025 2:56PM by PIB Chandigarh

ਸੰਵਿਧਾਨ ਦੀ ਧਾਰਾ 19 ਦੇ ਤਹਿਤ ਰਚਨਾਤਮਕ ਸੁਤੰਤਰਤਾ ਸਹਿਤ ਪ੍ਰਗਟਾਵੇ ਦੀ ਸੁਤੰਤਰਤਾ ਸੁਰੱਖਿਅਤ ਹੈ। ਓਟੀਟੀ ਪਲੈਟਫਾਰਮਾਂ ‘ਤੇ ਹਾਨੀਕਾਰਕ ਸਮੱਗਰੀ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਆਈਟੀ ਐਕਟ, 2000 ਦੇ ਤਹਿਤ 25.02.2021 ਨੂੰ ਸੂਚਨਾ ਟੈਕਨੋਲੋਜੀ (ਇੰਟਰਮੀਡੀਅਰੀ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਐਥਿਕਸ ਕੋਡ) ਨਿਯਮ, 2021 ਨੂੰ ਸੂਚਿਤ ਕੀਤਾ ਗਿਆ ਹੈ।

*   ਇਨ੍ਹਾਂ ਨਿਯਮਾਂ ਦਾ ਭਾਗ-।।। ਡਿਜੀਟਲ ਨਿਊਜ਼ ਪਬਲੀਸ਼ਰਜ਼ ਅਤੇ ਔਨਲਾਈਨ ਕਿਊਰੇਟਿਡ ਕੰਟੈਂਟ (ਓਟੀਟੀ ਪਲੈਟਫਾਰਮ) ਦੇ ਪਬਲੀਸ਼ਰਜ਼ ਲਈ ਕੋਡ ਆਫ਼ ਐਥਿਕਸ ਦਾ ਪ੍ਰਾਵਧਾਨ ਹੈ।

*   ਓਟੀਟੀ ਪਲੈਟਫਾਰਮਾਂ ਨੂੰ ਅਜਿਹਾ ਕੋਈ ਵੀ ਕੰਟੈਂਟ ਪ੍ਰਸਾਰਿਤ ਨਹੀਂ ਕਰਨ ਤੋਂ ਰੋਕਿਆ ਗਿਆ ਹੈ ਜੋ ਫਿਲਹਾਲ ਕਾਨੂੰਨ ਦੁਆਰਾ ਪ੍ਰਤੀਬੰਧਿਤ ਹੈ।

 

ਇਹ ਨਿਯਮ ਅੱਗੇ ਇੱਕ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਵਿਧੀ ਪ੍ਰਦਾਨ ਕਰਦੇ ਹਨ, ਜੋ ਇਸ ਪ੍ਰਕਾਰ ਹੈ-

 

ਪੱਧਰ । - ਪਬਲੀਸ਼ਰਜ਼ ਦੁਆਰਾ ਸੈਲਫ-ਰੈਗੂਲੇਸ਼ਨ

ਪੱਧਰ ।।- ਪਬਲੀਸ਼ਰਜ਼ ਦੀਆਂ ਸੈਲਫ-ਰੈਗੂਲੇਟਿੰਗ ਸੰਸਥਾਵਾਂ ਦੁਆਰਾ ਸੈਲਫ ਰੈਗੂਲੇਸ਼ਨ

ਪੱਧਰ ।।।- ਕੇਂਦਰ ਸਰਕਾਰ  ਦੁਆਰਾ ਨਿਵਾਰਣ ਵਿਧੀ

Complaints received by the Ministry are forwarded to the concerned OTT platforms for resolution as per IT Rules, 2021.

ਮੰਤਰਾਲੇ ਨੂੰ ਪ੍ਰਾਪਤ ਸ਼ਿਕਾਇਤਾਂ ਆਈਟੀ ਨਿਯਮ, 2021 ਦੇ ਅਨੁਸਾਰ ਸਮਾਧਾਨ ਲਈ ਸਬੰਧਿਤ ਓਟੀਟੀ ਪਲੈਟਫਾਰਮਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ।

 

ਸਬੰਧਿਤ ਮੰਤਰਾਲਿਆਂ ਦੇ ਨਾਲ ਉਚਿਤ ਸਲਾਹ ਮਸ਼ਵਰੇ ਤੋਂ ਬਾਅਦ ਸਰਕਾਰ ਨੇ ਅਸ਼ਲੀਲ ਸਮੱਗਰੀ ਪ੍ਰਦਰਸ਼ਿਤ ਕਰਨ ਲਈ 43 ਓਟੀਟੀ ਪਲੈਟਫਾਰਮਾਂ ਨੂੰ ਬਲੌਕ ਕਰ ਦਿੱਤਾ ਹੈ।

 

ਸਰਕਾਰੀ ਵਿਗਿਆਪਨ

ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਵੱਖ-ਵੱਖ ਮੀਡੀਆ ਪਲੈਟਫਾਰਮਾਂ ‘ਤੇ ਕੇਂਦਰ ਸਰਕਾਰ ਦੇ ਵਿਗਿਆਪਨ ਜਾਰੀ ਕਰਦਾ ਹੈ, ਜਿਨ੍ਹਾਂ ਵਿੱਚ ਨਿਊਜ਼ਪੇਪਰ, ਟੀਵੀ/ਰੇਡੀਓ, ਆਊਟਡੋਰ ਡਿਜੀਟਲ ਮੀਡੀਆ ਆਦਿ ਸ਼ਾਮਲ ਹਨ।

 

ਇੱਛੁਕ ਸੰਦੇਸ਼ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਲਈ, ਵੱਖ-ਵੱਖ ਮੀਡੀਆ ਜਿਵੇਂ ਪ੍ਰਿੰਟ, ਆਡੀਓ-ਵਿਜ਼ੂਅਲ, ਡਿਜੀਟਲ, ਆਊਟਡੋਰ ਪਬਲਿਸਿਟੀ ਆਦਿ ਦੇ ਸਬੰਧ ਵਿੱਚ ਵਿਸਤ੍ਰਿਤ ਨੀਤੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਦਿਸ਼ਾ-ਨਿਰਦੇਸ਼ ਸੀਬੀਸੀ ਦੀ ਵੈੱਬਸਾਈਟ cbcindia.gov.in 'ਤੇ ਉਪਲਬਧ ਹਨ।

 

ਏਵੀਜੀਸੀ-ਐਕਸਆਰ ਖੇਤਰ ਨੂੰ ਹੁਲਾਰਾ:

ਏਵੀਜੀਸੀ-ਐਕਸਆਰ ਵਿੱਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ ਸੈਕਟਰ ਸ਼ਾਮਲ ਹਨ।

ਕੇਂਦਰ ਸਰਕਾਰ ਏਵੀਜੀਸੀ-ਐਕਸਆਰ ਸੈਕਟਰ ਨੂੰ ਭਾਰਤ ਦੇ ਕ੍ਰਿਏਟਿਵ ਈਕੋਸਿਸਟਮ ਦੇ ਕੋਰ ਕੰਪੋਨੈਂਟਾਂ ਵਿੱਚੋਂ ਇੱਕ ਮੰਨਦੀ ਹੈ। ਅਪ੍ਰੈਲ 2022 ਵਿੱਚ ਗਠਿਤ ਇੱਕ ਨੈਸ਼ਨਲ ਏਵੀਜੀਸੀ-ਐਕਸਆਰ ਟਾਸਕ ਫੋਰਸ ਨੇ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਰਣਨੀਤਕ ਰੋਡਮੈਪ ਤਿਆਰ ਕੀਤਾ ਹੈ।

 

ਏਵੀਜੀਸੀ ਸੈਕਟਰ ਦੇ ਲਈ ਸਰਾਕਰ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਇਸ ਪ੍ਰਕਾਰ ਹਨ:

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ 2025

*   ਮੀਡੀਆ ਅਤੇ ਮਨੋਰੰਜਨ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਲਈ ਇਹ 1 ਤੋਂ 4 ਮਈ 2025 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ।

*   ਕ੍ਰਿਏਟ ਇਨ ਇੰਡੀਆ ਚੈਲੇਂਜ: ਐਨੀਮੇਸ਼ਨ, ਗੇਮਿੰਗ, ਏਆਰ/ਵੀਆਰ ਅਤੇ ਮਿਊਜ਼ਿਕ ਜਿਹੀਆਂ 34 ਰਚਨਾਤਮਕ ਸ਼੍ਰੇਣੀਆਂ ਵਿੱਚ ਇੱਕ ਰਾਸ਼ਟਰਵਿਆਪੀ ਅਗਲੀ ਪੀੜੀ ਦੀ ਰਚਨਾਤਮਕ ਪ੍ਰਤਿਭਾ ਖੋਜ। ਇਸ ਵਿੱਚ ਦੁਨੀਆ ਭਰ ਦੇ ਕ੍ਰਿਏਟਰਸ ਨੂੰ 1 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਪ੍ਰਾਪਤ ਹੋਏ।

*   ਇਸ ਵਿੱਚ ਵੇਵਸ ਬਜ਼ਾਰ, ਵੇਵਐਕਸ ਐਕਸੇਲਰੇਟਰ ਜਿਹੀਆਂ ਪਹਿਲਕਦਮੀਆਂ ਸ਼ਾਮਲ ਸਨ, ਜੋ ਕ੍ਰਿਏਟਰਸ ਨੂੰ ਨਿਵੇਸ਼ਕਾਂ ਨਾਲ ਜੋੜਦੀਆਂ ਹਨ ਅਤੇ ਬਜ਼ਾਰਾਂ ਅਤੇ ਮੈਂਟਰਸ਼ਿਪ ਤੱਕ ਵਿਆਪਕ ਪਹੁੰਚ ਨੂੰ ਸਮਰੱਥ ਬਣਾਉਂਦੀਆਂ ਹਨ।

*   ਇਸ ਵਿੱਚ ਸਟੋਰੀਟੈਲਿੰਗ, ਏਆਈ, ਐਕਸਆਰ ਅਤੇ ਡਿਜੀਟਲ ਕੰਟੈਂਟ ਕ੍ਰਿਏਸ਼ਨ ਵਿੱਚ ਮਾਸਟਰਕਲਾਸ ਅਤੇ ਮੈਂਟਰਸ਼ਿਪ ਪ੍ਰਦਾਨ ਕੀਤੀ ਗਈ।

ਭਾਰਤੀ ਰਚਨਾਤਮਕ ਟੈਕਨੋਲੋਜੀ ਸੰਸਥਾਨ ਦੀ ਸਥਾਪਨਾ

 

ਆਈਆਈਸੀਟੀ ਨੂੰ ਕ੍ਰਿਏਟਿਵ ਟੈਕਨੋਲੋਜੀਆਂ ਲਈ ਇੱਕ ਪ੍ਰਮੁੱਖ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ ਹੈ, ਜੋ ਉਦਯੋਗ-ਅਧਾਰਿਤ ਪਾਠਕ੍ਰਮ ਅਤੇ ਆਲਮੀ ਸਰਵੋਤਮ ਅਭਿਆਸਾਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਆਈਆਈਸੀਟੀ ਦੇ ਵਿਕਾਸ ਅਤੇ ਸੰਚਾਲਨ ਲਈ 392.85 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਆਈਆਈਸੀਟੀ ਨੂੰ ਕ੍ਰਿਏਟਿਵ ਟੈਕਨੋਲੋਜੀਆਂ ਲਈ ਆਈਆਈਟੀਜ਼ ਅਤੇ ਆਈਆਈਐੱਮਜ਼ ਦੀ ਤਰਜ਼ 'ਤੇ ਤਿਆਰ ਕੀਤਾ ਗਿਆ ਹੈ।

ਇਸ ਨੇ ਅਕਾਦਮਿਕ ਸਹਿਯੋਗ ਲਈ ਗੂਗਲ, ਮੇਟਾ, ਐਨਵੀਡਿਆ, ਮਾਈਕ੍ਰੋਸੌਫਟ, ਐਪਲ, ਅਡੋਬ, ਡਬਲਿਊਪੀਪੀ ਆਦਿ ਸਮੇਤ ਪ੍ਰਮੁੱਖ ਗਲੋਬਲ ਕੰਪਨੀਆਂ ਨਾਲ ਸਮਝੌਤਾ ਪੱਤਰਾਂ 'ਤੇ ਹਸਤਾਖਰ ਕੀਤੇ ਹਨ।

ਆਈਆਈਸੀਟੀ ਏਵੀਜੀਸੀ-ਐਕਸਆਰ ਡੋਮੇਨ ਵਿੱਚ ਪੇਸ਼ੇਵਰਾਂ ਅਤੇ ਟ੍ਰੇਨਰਾਂ ਲਈ ਐਡਵਾਂਸਡ ਟ੍ਰੇਨਿੰਗ ਪ੍ਰਦਾਨ ਕਰਦਾ ਹੈ।

ਸ਼ੁਰੂਆਤੀ ਅਕਾਦਮਿਕ ਪੇਸ਼ਕਸ਼ ਵਿੱਚ ਗੇਮਿੰਗ ਵਿੱਚ ਚਾਰ ਵਿਸ਼ੇਸ਼ ਕੋਰਸ, ਪੋਸਟ ਪ੍ਰੋਡਕਸ਼ਨ ਵਿੱਚ ਚਾਰ ਕੋਰਸ, ਅਤੇ ਐਨੀਮੇਸ਼ਨ, ਕੌਮਿਕਸ ਅਤੇ ਐਕਸਆਰ ਵਿੱਚ ਨੌਂ ਕੋਰਸ ਸ਼ਾਮਲ ਹਨ।

ਵਧੇਰੇ ਜਾਣਕਾਰੀ ਸੰਸਥਾ ਦੀ ਵੈੱਬਸਾਈਟ https://theiict.in 'ਤੇ ਉਪਲਬਧ ਹੈ।

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਦਿੱਤੀ ਸੀ।

*****

ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜਿਤ


(Release ID: 2153656)