ਪ੍ਰਧਾਨ ਮੰਤਰੀ ਦਫਤਰ
ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ ਦੇ ਨਾਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
05 AUG 2025 3:45PM by PIB Chandigarh
Excellency,
ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ। ਅੱਜ ਦਾ ਦਿਨ ਸਾਡੇ ਦੁਵੱਲੇ ਸਬੰਧਾਂ ਦੇ ਲਈ ਇੱਕ ਇਤਿਹਾਸਿਕ ਦਿਨ ਹੈ। ਅਸੀਂ ਭਾਰਤ-ਫਿਲੀਪੀਨਸ ਸਬੰਧਾਂ ਨੂੰ strategic partnership ਪੱਧਰ ‘ਤੇ ਲੈ ਜਾ ਰਹੇ ਹਾਂ। ਇਸ ਨਾਲ ਸਾਡੇ ਸਬੰਧਾਂ ਨੂੰ ਇੱਕ ਨਵੀਂ ਗਤੀ ਅਤੇ ਗਹਿਰਾਈ ਮਿਲੇਗੀ। ਰੱਖਿਆ ਅਤੇ ਸੁਰੱਖਿਆ ਖੇਤਰ ਵਿੱਚ ਸਾਡੇ ਸਬੰਧਾਂ ਨੂੰ ਬਲ ਮਿਲੇਗਾ। ਪਿਛਲੇ ਕੁਝ ਵਰ੍ਹਿਆਂ ਵਿੱਚ, ਸਾਡੇ ਸਬੰਧਾਂ ਵਿੱਚ, ਸਾਰੇ ਖੇਤਰਾਂ ਵਿੱਚ ਪ੍ਰਗਤੀ ਹੋਈ ਹੈ। ਇਸ ਵਿੱਚ ਵਪਾਰ, ਡਿਫੈਂਸ, ਮੈਰੀਟਾਇਮ, ਸਿਹਤ, ਸੁਰੱਖਿਆ, ਖੁਰਾਕ ਸੁਰੱਖਿਆ, ਡਿਵੈਲਪਮੈਂਟ ਪਾਰਟਨਰਸ਼ਿਪ ਅਤੇ ਪੀਪਲ ਟੂ ਪੀਪਲ ਟਾਇਜ਼ ਵੀ ਸ਼ਾਮਲ ਹਨ। ਬਹੁਤ ਖੁਸ਼ੀ ਦੀ ਬਾਤ ਹੈ ਕਿ ਅੱਜ ਅਸੀਂ ਅਗਲੇ ਪੰਜ ਸਾਲ ਦੇ ਲਈ ਇੱਕ plan of action ਬਣਾ ਰਹੇ ਹਾਂ।
Excellency,
ਜੁਲਾਈ 2027 ਤੱਕ ਫਿਲੀਪੀਨਸ, ਆਸੀਆਨ ਵਿੱਚ ਭਾਰਤ ਦਾ country coordinator ਹੈ। 2026 ਵਿੱਚ ਤੁਸੀਂ ਆਸੀਆਨ ਚੇਅਰ ਦੀ ਜ਼ਿੰਮੇਦਾਰੀ ਵੀ ਸੰਭਾਲ਼ੋਗੇ। ਸਾਨੂੰ ਵਿਸ਼ਵਾਸ ਹੈ ਕਿ ਫਿਲੀਪੀਨਸ ਦੀ ਅਗਵਾਈ ਵਿੱਚ, ਭਾਰਤ-ਆਸੀਆਨ ਰਿਸ਼ਤਿਆਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।
Excellency,
ਵੈਸੇ ਅਸੀਂ ਹੁਣੇ ਜਦੋਂ ਬੈਠੇ ਸਾਂ, ਤਾਂ ਕਰੀਬ-ਕਰੀਬ ਸਾਰੇ ਵਿਸ਼ਿਆਂ ‘ਤੇ ਕਾਫ਼ੀ ਵਿਸਤਾਰ ਨਾਲ ਚਰਚਾ ਹੋਈ ਹੈ। ਇਸ ਲਈ ਮੈਂ ਇਸ ਨੂੰ ਜ਼ਿਆਦਾ ਰਿਪੀਟ ਵੀ ਨਹੀਂ ਕਰਨਾ ਚਾਹੁੰਦਾ, ਦੁਹਰਾਉਣ ਦੀ ਵੀ ਜ਼ਰੂਰਤ ਨਹੀਂ ਹੈ ਅਤੇ ਇਸ ਲਈ ਮੈਂ ਤੁਹਾਨੂੰ ਵੀ ਆਗਰਹਿ ਕਰਦਾ ਹਾਂ, ਕਿ ਤੁਹਾਡੇ opening remarks ਸਾਡੇ ਲਈ ਇਨ੍ਹਾਂ ਵਿਸ਼ਿਆਂ ਨੂੰ ਅੱਗੇ ਲੈ ਜਾਣ ਵਿੱਚ ਕੰਮ ਆਉਣਗੇ।
***
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2152747)
Read this release in:
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Telugu
,
Telugu
,
Kannada