ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 6 ਅਗਸਤ ਨੂੰ ਕਰਤਵਯ ਭਵਨ (Kartavya Bhavan) ਦਾ ਉਦਘਾਟਨ ਕਰਨਗੇ


ਕਰਤਵਯ ਭਵਨ (Kartavya Bhavan) ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਕੱਠਿਆਂ ਲਿਆਕੇ ਦਕਸ਼ਤਾ, ਇਨੋਵੇਸ਼ਨ ਅਤੇ ਸਹਿਯੋਗ ਨੂੰ ਹੁਲਾਰਾ ਦੇਵੇਗਾ

ਨਵਾਂ ਭਵਨ ਆਧੁਨਿਕ ਸ਼ਾਸਨ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਪ੍ਰਤੀਕ ਹੋਵੇਗਾ

ਇਹ ਜ਼ੀਰੋ-ਡਿਸ‍ਚਾਰਜ ਵੇਸਟ ਮੈਨੇਜਮੈਂਟ, ਇਨ-ਹਾਊਸ ਸੌਲਿਡ ਵੇਸਟ ਪ੍ਰੋਸੈੱਸਿੰਗ ਅਤੇ ਰੀਸਾਇਕਲਡ ਨਿਰਮਾਣ ਸਮੱਗਰੀ ਦੇ ਵਿਆਪਕ ਇਸ‍ਤੇਮਾਲ ਦੁਆਰਾ ਵਾਤਾਵਰਣ-ਚੇਤਨਾ (eco-consciousness) ਨੂੰ ਹੁਲਾਰਾ ਦੇਵੇਗਾ

ਊਰਜਾ ਦਕਸ਼ਤਾ ਅਤੇ ਜਲ ਪ੍ਰਬੰਧਨ ‘ਤੇ ਭੀ ਜ਼ੋਰ

Posted On: 04 AUG 2025 5:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਗਸਤ ਨੂੰ ਦੁਪਹਿਰ ਲਗਭਗ 12 ਵਜ ਕੇ 15 ਮਿੰਟ ‘ਤੇ ਦਿੱਲੀ ਦੇ ਕਰਤਵਯ ਪਥ (Kartavya Path) ਸਥਿਤ ਕਰਤਵਯ ਭਵਨ (Kartavya Bhavan) ਜਾ ਕੇ ਉਸ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਸ਼ਾਮ ਲਗਭਗ ਸਾਢੇ ਛੇ ਵਜੇ ਕਰਤਵਯ ਪਥ (Kartavya Path) ‘ਤੇ ਇੱਕ ਪਬਲਿਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

 

 

ਇਹ ਪ੍ਰਧਾਨ ਮੰਤਰੀ ਦੇ ਆਧੁਨਿਕ, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ (citizen-centric governance) ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ। ਕਰਤਵਯ ਭਵਨ- 03 (Kartavya Bhavan - 03) , ਜਿਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਸੈਂਟਰਲ ਵਿਸਟਾ (Central Vista) ਦੇ ਵਿਆਪਕ ਪਰਿਵਰਤਨ ਦਾ ਇੱਕ ਹਿੱਸਾ ਹੈ। ਇਹ ਕਈ ਆਗਾਮੀ ਕੌਮਨ ਸੈਂਟਰਲ ਸੇਕ੍ਰੇਟੇਰੀਅਟ ਭਵਨਾਂ (Common Central Secretariat buildings) ਵਿੱਚੋਂ ਪਹਿਲਾ ਹੈ ਜਿਸ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਅਤੇ ਚੁਸਤ ਸ਼ਾਸਨ ਨੂੰ ਸਮਰੱਥ ਬਣਾਉਣਾ ਹੈ।

ਇਹ ਪ੍ਰੋਜੈਕਟ ਸਰਕਾਰ ਦੇ ਵਿਆਪਕ ਪ੍ਰਸ਼ਾਸਨਿਕ ਸੁਧਾਰ ਦੇ ਏਜੰਡਾ ਦਾ ਪ੍ਰਤੀਕ ਹੈ। ਮੰਤਰਾਲਿਆਂ ਨੂੰ ਇਕੱਠਿਆਂ ਸਥਾਪਿਤ ਕਰਕੇ (co-locating) ਅਤੇ ਅਤਿਆਧੁਨਿਕ (cutting-edge) ਇਨਫ੍ਰਾਸ‍ਟ੍ਰਕ‍ਚਰ ਨੂੰ ਅਪਣਾਕੇ, ਕੌਮਨ ਸੈਂਟਰਲ ਸਕੱਤਰੇਤ ਅੰਤਰ-ਮੰਤਰਾਲਾ ਤਾਲਮੇਲ ਵਿੱਚ ਸੁਧਾਰ ਲਿਆਵੇਗਾ, ਨੀਤੀ ਲਾਗੂਕਰਨ ਵਿੱਚ ਤੇਜ਼ੀ ਲਿਆਵੇਗਾ ਅਤੇ ਇੱਕ ਉੱਤਰਦਾਈ ਪ੍ਰਸ਼ਾਸਨਿਕ ਈਕੋਸਿਸ‍ਟਮ ਨੂੰ ਹੁਲਾਰਾ ਦੇਵੇਗਾ।

 

 

ਵਰਤਮਾਨ ਵਿੱਚ, ਕਈ ਪ੍ਰਮੁੱਖ ਮੰਤਰਾਲੇ 1950 ਅਤੇ 1970 ਦੇ ਦਹਾਕਿਆਂ ਦੇ ਦਰਮਿਆਨ ਬਣੇ ਸ਼ਾਸਤਰੀ ਭਵਨ, ਕ੍ਰਿਸ਼ੀ ਭਵਨ, ਉਦਯੋਗ ਭਵਨ ਅਤੇ ਨਿਰਮਾਣ ਭਵਨ (Shastri Bhawan, Krishi Bhawan, Udyog Bhawan, and Nirman Bhawan) ਜਿਹੀਆਂ ਪੁਰਾਣੀਆਂ ਇਮਾਰਤਾਂ ਤੋਂ ਕੰਮ ਕਰਦੇ ਹਨ, ਜੋ ਹੁਣ ਸੰਰਚਨਾਤਮਕ ਤੌਰ ‘ਤੇ ਪੁਰਾਣੀਆਂ ਅਤੇ ਅਸਮਰੱਥ (structurally outdated and inefficient) ਹੋ ਚੁੱਕੀਆਂ ਹਨ। ਇਨ੍ਹਾਂ ਨਵੇਂ ਭਵਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦੀ ਲਾਗਤ ਘੱਟ ਹੋਵੇਗੀ, ਉਤਪਾਦਕਤਾ ਵਧੇਗੀ, ਕਰਮਚਾਰੀਆਂ ਦੇ ਹਿਤਾਂ (employee well-being) ਵਿੱਚ ਸੁਧਾਰ ਹੋਵੇਗਾ ਅਤੇ ਸਮੁੱਚੀ ਸੇਵਾ ਡਿਲਿਵਰੀ (overall service delivery) ਵਿੱਚ ਸੁਧਾਰ ਹੋਵੇਗਾ।

 

 

ਕਰਤਵਯ ਭਵਨ-03 (Kartavya Bhavan - 03) ਨੂੰ ਦਿੱਲੀ ਭਰ ਵਿੱਚ ਫੈਲੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਕੱਠਿਆਂ ਲਿਆਕੇ ਦਕਸ਼ਤਾ, ਇਨੋਵੇਸ਼ਨ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਇੱਕ ਅਤਿਆਧੁਨਿਕ ਦਫ਼ਤਰ ਪਰਿਸਰ ਹੋਵੇਗਾ ਜੋ ਲਗਭਗ 1.5 ਲੱਖ ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਇਸ ਵਿੱਚ ਦੋ ਬੇਸਮੈਂਟਸ ਅਤੇ ਸੱਤ ਮੰਜ਼ਿਲਾਂ (ਗਰਾਊਂਡ + 6 ਮੰਜ਼ਿਲਾਂ) ਹੋਣਗੀਆਂ। ਇਸ ਵਿੱਚ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਗ੍ਰਾਮੀਣ ਵਿਕਾਸ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ/DoPT), ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਅਤੇ ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ (Principal Scientific Adviser) (ਪੀਐੱਸਏ/PSA) ਦੇ ਦਫ਼ਤਰ ਹੋਣਗੇ।

 

 

ਇਹ ਨਵਾਂ ਭਵਨ ਆਧੁਨਿਕ ਪ੍ਰਸ਼ਾਸਨਿਕ ਢਾਂਚੇ (modern governance infrastructure) ਦਾ ਪ੍ਰਤੀਕ ਹੋਵੇਗਾ ਜਿਸ ਵਿੱਚ ਆਈਟੀ-ਸਮਰਥਿਤ ਅਤੇ ਸੁਰੱਖਿਅਤ ਕਾਰਜ ਸਥਲ, ਆਈਡੀ ਕਾਰਡ-ਅਧਾਰਿਤ ਪ੍ਰਵੇਸ਼ ਕੰਟਰੋਲ, ਏਕੀਕ੍ਰਿਤ ਇਲੈਕਟ੍ਰੌਨਿਕ ਨਿਗਰਾਨੀ ਅਤੇ ਇੱਕ ਕੇਂਦ੍ਰੀਕ੍ਰਿਤ ਕਮਾਂਡ ਸਿਸਟਮ (IT-ready and secure workspaces, ID card-based access controls, integrated electronic surveillance, and a centralized command system) ਸ਼ਾਮਲ ਹੋਵੇਗਾ। ਇਹ ਸਥਾਈਤਵ ਵਿੱਚ ਭੀ ਮੋਹਰੀ ਹੋਵੇਗਾ, ਅਤੇ ਡਬਲ-ਗਲੇਜ਼ਡ ਫੇਸੇਡਸ, ਰੂਫਟੌਪ ਸੋਲਰ, ਸੋਲਰ ਵਾਟਰ ਹੀਟਿੰਗ, ਉੱਨਤ ਐੱਚਵੀਏਸੀ (ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ) ਸਿਸਟਮਸ (advanced HVAC (Heating, Ventilation, and Air Conditioning) systems) ਅਤੇ ਵਰਖਾ ਜਲ ਸੰਭਾਲ਼ (rainwater harvesting) ਦੇ ਨਾਲ ਜੀਆਰਆਈਏਐੱਚ-4 ਰੇਟਿੰਗ (GRIHA-4 rating) ਪ੍ਰਾਪਤ ਕਰਨ ਦਾ ਲਕਸ਼ ਰੱਖੇਗਾ। ਇਹ ਸੁਵਿਧਾ ਜ਼ੀਰੋ-ਡਿਸ‍ਚਾਰਜ ਵੇਸਟ ਮੈਨੇਜਮੈਂਟ, ਇਨ-ਹਾਊਸ ਸੌਲਿਡ ਵੇਸਟ ਪ੍ਰੋਸੈੱਸਿੰਗ, ਈ-ਵਾਹਨ ਚਾਰਜਿੰਗ ਸਟੇਸ਼ਨਾਂ (zero-discharge waste management, in-house solid waste processing, e-vehicle charging stations) ਅਤੇ ਰੀਸਾਇਕਲਡ ਨਿਰਮਾਣ ਸਮੱਗਰੀ ਦੇ ਵਿਆਪਕ ਇਸ‍ਤੇਮਾਲ ਦੇ ਜ਼ਰੀਏ ਵਾਤਾਵਰਣ-ਜਾਗਰੂਕਤਾ (eco-consciousness) ਨੂੰ ਹੁਲਾਰਾ ਦੇਵੇਗੀ। 

 ਜ਼ੀਰੋ-ਡਿਸ‍ਚਾਰਜ ਕੈਂਪਸ (zero-discharge campus) ਦੇ ਰੂਪ ਵਿੱਚ, ਕਰਤਵਯ ਭਵਨ (Kartavya Bhavan) ਪਾਣੀ ਦੀਆਂ ਜ਼ਰੂਰਤਾਂ ਦੇ ਇੱਕ ਬੜੇ ਹਿੱਸੇ ਨੂੰ ਪੂਰਾ ਕਰਨ ਲਈ ਅਪਸ਼ਿਸ਼ਟ ਜਲ ਦਾ ਉਪਚਾਰ ਅਤੇ ਮੁੜ-ਉਪਯੋਗ ਕਰਦਾ ਹੈ। ਇਸ ਭਵਨ ਵਿੱਚ ਚਿਣਾਈ ਅਤੇ ਫਰਸ਼ ਦੇ ਬਲਾਕਾਂ ਵਿੱਚ ਰੀਸਾਇਕਲਡ ਨਿਰਮਾਣ ਸਮੱਗਰੀ ਅਤੇ ਮਲਬੇ ਦਾ ਉਪਯੋਗ ਕੀਤਾ ਜਾਂਦਾ ਹੈ, ਉੱਪਰੀ ਮਿੱਟੀ ਦੇ ਉਪਯੋਗ ਅਤੇ ਸੰਰਚਨਾਤਮਕ ਭਾਰ ਨੂੰ ਘੱਟ ਕਰਨ ਦੇ ਲਈ ਵਜ਼ਨ ਵਿੱਚ ਹਲਕੇ ਅਤੇ ਖੁਸ਼‍ਕ ਵਿਭਾਜਨ ਕੀਤੇ ਗਏ ਹਨ। ਇਤਨਾ ਹੀ ਨਹੀਂ, ਇਸ ਵਿੱਚ ਇੱਕ ਇਨ-ਹਾਊਸ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ (in-house solid waste management system) ਭੀ ਸ਼ਾਮਲ ਹੈ।

ਇਸ ਇਮਾਰਤ ਨੂੰ 30 ਪ੍ਰਤੀਸ਼ਤ ਘੱਟ ਊਰਜਾ ਖਪਤ ਦੇ ਲਈ ਤਿਆਰ ਕੀਤਾ ਗਿਆ ਹੈ। ਇਮਾਰਤ ਨੂੰ ਠੰਢਾ ਰੱਖਣ ਅਤੇ ਬਾਹਰੀ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਇਸ ਵਿੱਚ ਕੱਚ ਦੀਆਂ ਵਿਸ਼ੇਸ਼ ਖਿੜਕੀਆਂ ਲਗਾਈਆਂ ਗਈਆਂ ਹਨ। ਊਰਜਾ ਦੀ ਬੱਚਤ ਕਰਨ ਵਾਲੀਆਂ ਐੱਲਈਡੀ ਲਾਇਟਾਂ (Energy-saving LED lights), ਜ਼ਰੂਰਤ ਨਾ ਹੋਣ ‘ਤੇ ਲਾਇਟਾਂ ਬੰਦ ਕਰਨ ਵਾਲੇ ਸੈਂਸਰ (sensors), ਬਿਜਲੀ ਬਚਾਉਣ ਵਾਲੀਆਂ ਸਮਾਰਟ ਲਿਫਟਾਂ ਅਤੇ ਬਿਜਲੀ ਦੇ ਉਪਯੋਗ ਨੂੰ ਪ੍ਰਬੰਧਿਤ ਕਰਨ ਦੀ ਇੱਕ ਉੱਨਤ ਪ੍ਰਣਾਲੀ, ਇਹ ਸਾਰੇ ਊਰਜਾ ਸੰਭਾਲ਼ ਵਿੱਚ ਮਦਦਗਾਰ ਸਾਬਤ ਹੋਣਗੇ। ਕਰਤਵਯ ਭਵਨ-03 (Kartavya Bhavan - 03) ਦੀ ਛੱਤ ‘ਤੇ ਲਗੇ ਸੌਰ ਪੈਨਲ ਹਰ ਸਾਲ 5.34 ਲੱਖ ਯੂਨਿਟ ਤੋਂ ਅਧਿਕ ਬਿਜਲੀ ਪੈਦਾ ਕਰਨਗੇ। ਸੌਰ ਵਾਟਰ ਹੀਟਰ ਰੋਜ਼ਾਨਾ ਗਰਮ ਪਾਣੀ ਦੀ ਜ਼ਰੂਰਤ ਦਾ ਇੱਕ ਚੌਥਾਈ ਤੋਂ ਅਧਿਕ ਹਿੱਸਾ ਪੂਰਾ ਕਰਨਗੇ। ਇਲੈਕਟ੍ਰਿਕ ਵਾਹਨਾਂ ਦੇ ਲਈ ਚਾਰਜਿੰਗ ਸਟੇਸ਼ਨ ਭੀ ਉਪਲਬਧ ਹੋਣਗੇ।

 

*********

ਐੱਮਜੇਪੀਐੱਸ/ਐੱਸਆਰ


(Release ID: 2152377)