ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਵਿੱਤਰ ਪਿਪਰਹਵਾ ਨਿਸ਼ਾਨੀਆਂ (Piprahwa Relics) ਦੀ 127 ਵਰ੍ਹਿਆਂ ਤੋਂ ਬਾਅਦ ਦੇਸ਼ ਵਾਪਸੀ ਦਾ ਸਵਾਗਤ ਕੀਤਾ

Posted On: 30 JUL 2025 2:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਵਾਨ ਬੁੱਧ ਦੀਆਂ ਪਵਿੱਤਰ ਪਿਪਰਹਵਾ ਨਿਸ਼ਾਨੀਆਂ ਦੀ 127 ਵਰ੍ਹਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਦੇਸ਼ ਵਿੱਚ ਵਾਪਸੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਲਈ ਇੱਕ ਮਾਣ ਅਤੇ ਖੁਸ਼ੀ ਦਾ ਪਲ ਦੱਸਿਆ।

'ਵਿਕਾਸ ਭੀ ਵਿਰਾਸਤ ਭੀ' ਦੀ ਭਾਵਨਾ ਨੂੰ ਪ੍ਰਤਿਬਿੰਬਤ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਉਪਦੇਸ਼ਾਂ ਦੇ ਪ੍ਰਤੀ ਭਾਰਤ ਦੀ ਅਪਾਰ ਸ਼ਰਧਾ ਅਤੇ ਆਪਣੀ ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਕਰਨ ਦੇ ਪ੍ਰਤੀ ਰਾਸ਼ਟਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਇਆ।

ਐਕਸ (X) 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਲਿਖਿਆ:

“ਸਾਡੀ ਸੱਭਿਆਚਾਰਕ ਵਿਰਾਸਤ ਦੇ ਲਈ ਇੱਕ ਖੁਸ਼ੀ ਦਾ ਦਿਨ!

ਭਗਵਾਨ ਬੁੱਧ ਦੀਆਂ ਪਵਿੱਤਰ ਪਿਪਰਹਵਾ ਨਿਸ਼ਾਨੀਆਂ 127 ਵਰ੍ਹਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਸਵਦੇਸ਼ ਵਾਪਸ ਆ ਗਈਆਂ ਹਨ, ਇਹ ਜਾਣ ਕੇ ਹਰ ਭਾਰਤੀ ਨੂੰ ਮਾਣ ਹੋਵੇਗਾ। ਇਹ ਪਵਿੱਤਰ ਨਿਸ਼ਾਨੀਆਂ ਭਗਵਾਨ ਬੁੱਧ ਅਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਨਾਲ ਭਾਰਤ ਦੇ ਗੂੜ੍ਹੇ ਸਬੰਧ ਨੂੰ ਦਰਸਾਉਂਦੀਆਂ ਹਨ। ਇਹ ਸਾਡੇ ਗੌਰਵਸ਼ਾਲੀ ਸੱਭਿਆਚਾਰ ਦੇ ਵਿਭਿੰਨ ਪਹਿਲੂਆਂ ਦੀ ਸੰਭਾਲ ਅਤੇ ਸੁਰੱਖਿਆ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ। #ਵਿਕਾਸਭੀਵਿਰਾਸਤਭੀ (#VikasBhiVirasatBhi)”

"ਇਹ ਯਾਦ ਰੱਖਣਯੋਗ ਹੈ ਕਿ ਪਿਪਰਹਵਾ ਨਿਸ਼ਾਨੀਆਂ 1898 ਵਿੱਚ ਖੋਜੀਆਂ ਗਈਆਂ ਸਨ, ਪਰ ਬਸਤੀਵਾਦੀ ਕਾਲ ਦੇ ਦੌਰਾਨ ਇਨ੍ਹਾਂ ਨੂੰ ਭਾਰਤ ਤੋਂ ਬਾਹਰ ਲਿਜਾਇਆ ਗਿਆ ਸੀ। ਜਦੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਇਹ ਇੱਕ ਅੰਤਰਰਾਸ਼ਟਰੀ ਨਿਲਾਮੀ ਵਿੱਚ ਦਿਖਾਈ ਦਿੱਤੀਆਂ, ਤਾਂ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕੰਮ ਕੀਤਾ ਕਿ ਉਹ ਸਵਦੇਸ਼ ਵਾਪਸ ਆ ਜਾਣ। ਮੈਂ ਇਸ ਯਤਨ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ।"

************

ਐੱਮਜੇਪੀਐੱਸ/ ਐੱਸਆਰ


(Release ID: 2150241)