ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਿਸਾਨ ਭਾਈ-ਭੈਣਾਂ ਲਈ ਸੰਦੇਸ਼
ਸ਼੍ਰੀ ਚੌਹਾਨ ਨੇ ਪੀਐੱਮ-ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ ਹੋਣ ਦੇ ਸਮਾਗਮ ਨਾਲ ਜੁੜਨ ਦੀ ਤਾਕੀਦ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਗਸਤ ਨੂੰ ਵਾਰਾਣਸੀ ਤੋਂ 20ਵੀਂ ਕਿਸ਼ਤ ਜਾਰੀ ਕਰਨਗੇ
Posted On:
30 JUL 2025 3:04PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ 2 ਅਗਸਤ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਜਾਰੀ ਕਰਨ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਨਾਲ ਹੀ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ, ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ।
ਆਪਣੇ ਵੀਡੀਓ ਸੰਦੇਸ਼ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, ਪਿਆਰੇ ਕਿਸਾਨ ਭਰਾਵੋ ਅਤੇ ਭੈਣੋ, ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਖਰੀਫ ਦੀ ਫਸਲ ਵਧੀਆ ਹੋਵੇਗੀ। ਲੇਕਿਨ ਇਸ ਦਰਮਿਆਨ ਇੱਕ ਹੋਰ ਚੰਗੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ 2 ਅਗਸਤ ਨੂੰ ਠੀਕ 11 ਵਜੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਤੁਹਾਡੇ ਖਾਤੇ ਵਿੱਚ ਪਾਉਣ ਵਾਲੇ ਹਨ। ਇਸ ਮੌਕੇ ‘ਤੇ ਉਹ ਤੁਹਾਡੇ ਨਾਲ ਜੁੜ ਕੇ ਗੱਲ ਵੀ ਕਰਨਗੇ। ਇਸ ਲਈ ਤੁਹਾਨੂੰ ਸਾਰਿਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ 2 ਅਗਸਤ ਨੂੰ ਠੀਕ 11 ਵਜੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਕਿਸੇ ਨਾ ਕਿਸੇ ਪ੍ਰੋਗਰਾਮ ਨਾਲ ਜ਼ਰੂਰ ਜੁੜੋ। ਸਮਾਗਮ ਤੁਹਾਡੇ ਪਿੰਡ ਵਿੱਚ ਵੀ ਹੋਵੇਗਾ, ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs), ‘ਤੇ ਹੋਵੇਗਾ, ਐਗਰੀਕਲਚਰ ਯੂਨੀਵਰਸਿਟੀਆਂ ਵਿੱਚ ਹੋਵੇਗਾ, ਮੰਡੀਆਂ ਵਿੱਚ ਹੋਵੇਗਾ, ਪੈਕਸ ਦੇ ਹੈੱਡਕੁਆਰਟਰਾਂ ਵਿੱਚ ਹੋਵੇਗਾ। ਤੁਸੀਂ ਪਤਾ ਕਰ ਲਓ ਕਿ ਤੁਹਾਡੇ ਸਭ ਤੋਂ ਨਜ਼ਦੀਕੀ ਸਮਾਗਮ ਕਿੱਥੇ ਹੈ ਅਤੇ ਉਸ ਸਮਾਗਮ ਨਾਲ ਜ਼ਰੂਰ ਜੁੜੋ, ਪ੍ਰਧਾਨ ਮੰਤਰੀ ਜੀ ਨੂੰ ਸੁਣੋ। ਮੈਂ ਤਾਂ ਸਮਾਗਮ ਵਿੱਚ ਜਾ ਹੀ ਰਿਹਾ ਹਾਂ, ਤੁਹਾਨੂੰ ਤਾਕੀਦ ਹੈ ਕਿ ਤੁਸੀਂ ਵੀ ਜ਼ਰੂਰ ਜਾਓ। ਧੰਨਵਾਦ।
******
ਆਰਸੀ/ਕੇਐੱਸਆਰ/ਏਆਰ
(Release ID: 2150225)
Read this release in:
English
,
Urdu
,
Hindi
,
Nepali
,
Marathi
,
Bengali-TR
,
Assamese
,
Manipuri
,
Gujarati
,
Kannada
,
Malayalam