ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ-2026 ਲਈ ਨਾਮਜ਼ਦਗੀ ਦੀ ਆਖਰੀ ਮਿਤੀ 15 ਅਗਸਤ, 2025 ਤੱਕ ਵਧਾਈ ਗਈ ਹੈ
Posted On:
30 JUL 2025 11:07AM by PIB Chandigarh
ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ ਸਿਫਾਰਿਸ਼ਾਂ ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਜੁਲਾਈ, 2025 ਤੋਂ ਵਧਾ ਕੇ 15 ਅਗਸਤ, 2025 ਕਰ ਦਿੱਤੀ ਗਈ ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ਸਿਫਾਰਸ਼ਾਂ ਸਿਰਫ਼ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) 'ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ। ਗਣਤੰਤਰ ਦਿਵਸ, 2026 ਦੇ ਮੌਕੇ 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ-2026 ਲਈ ਨਾਮਜ਼ਦਗੀਆਂ/ ਸਿਫਾਰਿਸ਼ਾਂ 15 ਮਾਰਚ, 2025 ਤੋਂ ਸ਼ੁਰੂ ਹੋਈਆਂ ਸਨ।
ਪਦਮ ਪੁਰਸਕਾਰ, ਜਿਵੇਂ ਕਿ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ। ਸਾਲ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਸਲਾਨਾ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਦੇ ਤਹਿਤ, 'ਉਤਕ੍ਰਿਸ਼ਟ ਕੰਮ' ਲਈ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਮੈਡੀਸਨ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਕਾਰਜ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ ਵਿਸ਼ਿਆਂ ਵਿੱਚ ਵਿਲੱਖਣ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ। ਜਾਤ, ਕਿੱਤੇ, ਅਹੁਦੇ ਜਾਂ ਜੈਂਡਰ ਦੇ ਭੇਦਭਾਵ ਤੋਂ ਬਿਨਾਂ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਯੋਗ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਹੋਰ ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚ ਜਨਤਕ ਖੇਤਰ ਦੇ ਉੱਦਮਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਸੇਵਕ ਵੀ ਸ਼ਾਮਲ ਹਨ, ਪਦਮ ਪੁਰਸਕਾਰਾਂ ਲਈ ਯੋਗ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ "ਪੀਪਲਸ ਪਦਮ" ਬਣਾਉਣ ਲਈ ਪ੍ਰਤੀਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਨਾਮਜ਼ਦਗੀਆਂ/ਸਿਫਾਰਿਸ਼ਾਂ ਕਰਨ। ਨਾਗਰਿਕ ਆਪਣੇ ਆਪ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਿਯਾਂਗਜਨਾਂ ਅਤੇ ਸਮਾਜ ਦੇ ਲਈ ਨਿਰਸਵਾਰਥ ਸੇਵਾ ਕਰ ਰਹੇ ਲੋਕਾਂ ਵਿੱਚੋਂ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਠੋਸ ਯਤਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਪਹਿਚਾਣੇ ਜਾਣ ਦੇ ਯੋਗ ਹਨ।
ਨਾਮਜ਼ਦਗੀਆਂ/ ਸਿਫ਼ਾਰਿਸ਼ਾਂ ਵਿੱਚ ਪੋਰਟਲ 'ਤੇ ਉਪਲਬਧ ਫਾਰਮੈਟ ਵਿੱਚ ਦਰਸਾਏ ਸਾਰੇ ਪ੍ਰਾਸੰਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਵਰਨਣ ਦੇ ਰੂਪ ਵਿੱਚ ਇੱਕ ਉਦਾਹਰਣ (citation) (ਵੱਧ ਤੋਂ ਵੱਧ 800 ਸ਼ਬਦ) ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਸਿਫ਼ਾਰਿਸ਼ ਕੀਤੇ ਵਿਅਕਤੀ ਦੀਆਂ ਸਬੰਧਿਤ ਖੇਤਰ/ ਅਨੁਸ਼ਾਸਨ ਵਿੱਚ ਵਿਲੱਖਣ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦਾ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੋਵੇ।
ਇਸ ਸਬੰਧ ਵਿੱਚ ਵਿਸਤ੍ਰਿਤ ਵੇਰਵੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in ) 'ਤੇ 'ਪੁਰਸਕਾਰ ਅਤੇ ਮੈਡਲ' ਸਿਰਲੇਖ ਦੇ ਤਹਿਤ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in ) 'ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨਾਂ (statutes) ਅਤੇ ਨਿਯਮ ਵੈੱਬਸਾਈਟ ਦੇ https://padmaawards.gov.in/AboutAwards.aspx ਲਿੰਕ 'ਤੇ ਉਪਲਬਧ ਹਨ।
*****
ਵੀਵੀ/ ਆਰਆਰ/ ਪੀਐੱਸ/ ਪੀਆਰ
(Release ID: 2150086)
Read this release in:
Malayalam
,
English
,
Urdu
,
Hindi
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada