ਰੇਲ ਮੰਤਰਾਲਾ
ਭਾਰਤੀ ਰੇਲਵੇ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ‘ ਕਲਪਨਾ ਦੇ ਤਹਿਤ ਬੋਗੀਆਂ, ਕੋਚਾਂ, ਰੇਲ ਦੇ ਇੰਜਣਾਂ ਅਤੇ ਸੰਚਾਲਨ ਸ਼ਕਤੀ ਪ੍ਰਣਾਲੀਆਂ ਦੇ ਗਲੋਬਲ ਐਕਸਪੋਰਟਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ: ਅਸ਼ਵਿਨੀ ਵੈਸ਼ਣਵ
ਕੇਂਦਰੀ ਰੇਲਵੇ ਮੰਤਰੀ ਨੇ ਵਡੋਦਰਾ ਵਿੱਚ ਅਲਸਟੋਮ ਦੀ ਸਾਵਲੀ ਫੈਸਿਲਿਟੀ (Savli-ਸੁਵਿਧਾ) ਦੇ ਰੱਖ-ਰਖਾਅ ਅਭਿਆਸਾਂ ਦਾ ਮੁਲਾਂਕਣ ਕਰਨ ਦੇ ਨਾਲ ਸੰਚਾਲਨ ਦੀ ਸਮੀਖਿਆ ਕੀਤੀ
ਸਰਕਾਰ ਦੀ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਪਹਿਲਕਦਮੀਆਂ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੇ ਨਾਲ, ਅਲਸਟੋਮ ਭਾਰਤ ਤੋਂ 3,800 ਤੋਂ ਵੱਧ ਬੋਗੀਆਂ ਅਤੇ 4,000 ਤੋਂ ਜ਼ਿਆਦਾ ਫਲੈਟਪੈਕ (ਮੌਡਿਊਲਸ) ਦਾ ਐਕਸਪੋਰਟ ਕਰਦਾ ਹੈ ਤਾਂ ਜੋ ਵਿਸ਼ਵ ਲਈ ਡਿਜ਼ਾਈਨ, ਵਿਕਾਸ ਅਤੇ ਵੰਡ ਦੀ ਕਲਪਨਾ ਨੂੰ ਅਸਲੀਅਤ ਵਿੱਚ ਬਦਲਿਆ ਜਾ ਸਕੇ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਾਵਲੀ ਵਿੱਚ ਭਾਰਤੀ ਰੇਲਵੇ, ਅਲਸਟੋਮ ਅਤੇ ਗਤੀ ਸ਼ਕਤੀ ਵਿਸ਼ਵਵਿਦਿਆਲਯ ਦਰਮਿਆਨ ਸਿਖਲਾਈ ਸਹਿਯੋਗ ਦੀ ਵਕਾਲਤ ਕੀਤੀ
Posted On:
27 JUL 2025 7:30PM by PIB Chandigarh
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵਡੋਦਰਾ, ਗੁਜਰਾਤ ਸਥਿਤ ਅਲਸਟੋਮ ਦੀ ਸਾਵਲੀ ਫੈਸਿਲਿਟੀ (ਸੁਵਿਧਾ) ਦਾ ਦੌਰਾ ਕੀਤਾ, ਜੋ ਭਾਰਤ ਵਿੱਚ ਰੇਲਵੇ ਵਾਹਨਾਂ ਦੇ ਨਿਰਮਾਣ ਦਾ ਇੱਕ ਮੁੱਖ ਕੇਂਦਰ ਹੈ। ਉਨ੍ਹਾਂ ਨੇ ਸਾਵਲੀ ਫੈਸਿਲਿਟੀ ਵਿੱਚ ਅਲਸਟੋਮ ਦੇ ਸੰਚਾਲਨ ਦੀ ਸਮੀਖਿਆ ਕੀਤੀ ਅਤੇ ਰੱਖ-ਰਖਾਅ ਪ੍ਰਕਿਰਿਆਵਾਂ ਦਾ ਡੂੰਘਾ ਮੁਲਾਂਕਣ ਕੀਤਾ। ਉਨ੍ਹਾਂ ਨੇ ਅਲਸਟੋਮ ਦੇ ਹਰੇਕ ਆਰਡਰ ਨੂੰ ਖਾਸ ਕਾਰੋਬਾਰ ਦੀਆਂ ਜ਼ਰੂਰਤਾਂ ਨੂੰ ਤਿਆਰ ਕਰਨ ਦੀ ਅਲਸਟੋਮ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ- ਇੱਕ ਅਜਿਹੀ ਇਨੋਵੇਸ਼ਨ ਜਿਸ ਨੂੰ ਭਾਰਤੀ ਰੇਲਵੇ ਅਪਣਾ ਸਕਦਾ ਹੈ- ਅਤੇ ਇੱਕ ਰਚਨਾਤਮਕ ਅਤੇ ਸਹਿਯੋਗਾਤਮਕ ਢਾਂਚੇ ਰਾਹੀਂ ਗਤੀ ਸ਼ਕਤੀ ਵਿਸ਼ਵਵਿਦਿਆਲਯ ਨਾਲ ਇੱਕ ਸੰਯੁਕਤ ਟ੍ਰੇਨਿੰਗ ਪ੍ਰੋਗਰਾਮ ਵਿਕਸਿਤ ਕਰਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਾਰੀਆਂ ਉਤਪਾਦਨ ਇਕਾਈਆਂ ਦੇ ਜਨਰਲ ਮੈਨੇਜਰ ਅਲਸਟੋਮ ਦੀ ਸਾਵਲੀ ਇਕਾਈ ਦੀ ਟ੍ਰੇਨਿੰਗ ਅਤੇ ਅਧਿਐਨ-ਅਧਾਰਿਤ ਦੌਰਾ ਕਰਨ। ਰੋਕਥਾਮ ਸਬੰਧੀ ਰੱਖ-ਰਖਾਅ ਲਈ ਸੈਂਸਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਵੀ ਚਰਚਾ ਹੋਈ।

ਸਾਵਲੀ ਫੈਸੀਲਿਟੀ ਸਰਕਾਰ ਦੀ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਪਹਿਲਕਦਮੀਆਂ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਨਾਲ ਨਿਯਮਿਤ ਲੰਬੀ ਦੂਰੀ ਤੈਅ ਕਰਨ ਵਾਲੇ ਯਾਤਰੀਆਂ ਲਈ ਅਤਿਆਧੁਨਿਕ ਅਤੇ ਟ੍ਰਾਂਜਿਟ ਟ੍ਰੇਨ ਕਾਰਾਂ ਦਾ ਉਤਪਾਦਨ ਕਰ ਰਿਹਾ ਹੈ। ਇਨੋਵੇਸ਼ਨ ਅਤੇ ਮੈਨੂਫੈਕਚਰਿੰਗ ਐਕਸੀਲੈਂਸ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਭਾਰਤ ਦੇ 3,400 ਤੋਂ ਵੱਧ ਇੰਜੀਨੀਅਰ ਦੁਨੀਆ ਭਰ ਵਿੱਚ 21 ਅਲਸਟੋਮ ਸਾਈਟਾਂ ਨਾਲ ਸਰਗਰਮ ਤੌਰ ‘ਤੇ ਸਹਿਯੋਗ ਕਰ ਰਹੇ ਹਨ। 2016 ਤੋਂ, ਭਾਰਤ ਨੇ ਵਿਭਿੰਨ ਨੈਸ਼ਨਲ ਪ੍ਰੋਜੈਕਟਾਂ ਲਈ 1,002 ਰੇਲ ਕਾਰਾਂ ਦਾ ਸਫਲਤਾਪੂਰਵਕ ਨਿਰਯਾਤ ਕੀਤਾ ਹੈ ਜਿਸ ਨਾਲ ਆਧੁਨਿਕ ਰੇਲ ਪ੍ਰਣਾਲੀਆਂ ਦੇ ਇੱਕ ਭਰੋਸੇਯੋਗ ਸਪਲਾਇਰ ਵਜੋਂ ਦੇਸ਼ ਦੀ ਸਥਿਤੀ ਮਜ਼ਬੂਤ ਹੋਈ ਹੈ। ਸਾਵਲੀ ਵਿੱਚ 450 ਰੇਲ ਕਾਰਾਂ ਦਾ ਨਿਰਮਾਣ ਕੀਤਾ ਗਿਆ ਅਤੇ ਕਵੀਂਸਲੈਂਡ ਮੈਟਰੋ ਪ੍ਰੋਜੈਕਟਸ ਲਈ ਆਸਟ੍ਰੇਲੀਆ ਨੂੰ ਨਿਰਯਾਤ ਕੀਤਾ ਗਿਆ।
ਮਹੱਤਵਪੂਰਨ ਰੇਲ ਕੰਪੋਨੈਂਟਸ ਦਾ ਨਿਰਯਾਤ
ਸਾਵਲੀ ਇਕਾਈ ਨੇ ਜਰਮਨੀ, ਮਿਸਰ, ਸਵੀਡਨ, ਆਸਟ੍ਰੇਲੀਆ ਅਤੇ ਬ੍ਰਾਜ਼ੀਲ ਸਹਿਤ ਕਈ ਦੇਸ਼ਾਂ ਨੂੰ 3,800 ਤੋਂ ਵੱਧ ਬੋਗੀਆਂ ਦਾ ਸਫ਼ਲਤਾਪੂਰਵਕ ਨਿਰਯਾਤ ਕੀਤਾ ਹੈ, ਨਾਲ ਹੀ ਵਿਯਨਾ, ਔਸਟ੍ਰੀਆ ਨੂੰ 4,000 ਤੋਂ ਵੱਧ ਫਲੈਟਪੈਕ (ਮੌਡਿਊਲ) ਵੀ ਉਪਲਬਧ ਕਰਵਾਏ ਹਨ। ਮਨੇਜਾ ਇਕਾਈ ਨੇ ਵੱਖ-ਵੱਖ ਗਲੋਬਲ ਪ੍ਰੋਜੈਕਟਾਂ ਨੂੰ 5,000 ਤੋਂ ਜ਼ਿਆਦਾ ਸੰਚਾਲਨ ਸ਼ਕਤੀ ਪ੍ਰਣਾਲੀਆਂ ਨਿਰਯਾਤ ਕਰਕੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਭਾਰਤ ਵਿੱਚ ਡਿਜ਼ਾਈਨ, ਕਈ ਦੇਸ਼ਾਂ ਵਿੱਚ ਸਥਾਪਿਤ
ਭਾਰਤ ਮੌਜੂਦਾ ਸਮੇਂ 27 ਇੰਟਰਨੈਸ਼ਨਲ ਸਿਗਨਲਿੰਗ ਪ੍ਰੋਜੈਕਟਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਦੁਨੀਆ ਭਰ ਵਿੱਚ 40 ਵਾਧੂ ਪ੍ਰੋਜੈਕਟਾਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਬੈਂਗਲੌਰ ਦਾ ਡਿਜੀਟਲ ਐਕਸਪੀਰੀਅੰਸ ਸੈਂਟਰ ਦੁਨੀਆ ਭਰ ਵਿੱਚ 120 ਤੋਂ ਵੱਧ ਪ੍ਰੋਜੈਕਟਾਂ ਵਿੱਚ ਸਹਿਯੋਗ ਕਰਕੇ ਇਨੋਵੇਸ਼ਨ ਨੂੰ ਹੁਲਾਰਾ ਦੇ ਰਿਹਾ ਹੈ; ਅਤੇ ਆਈਓਟੀ, ਏਆਈ ਬਲੌਕਚੇਨ ਅਤੇ ਸਾਈਬਰ ਸੁਰੱਖਿਆ ਦੀ ਵਰਤੋਂ ਕਰਕੇ ਅਗਲੀ ਪੀੜ੍ਹੀ ਦੀ ਸਿਗਨਲਿੰਗ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।
ਭਾਰਤ ਤੋਂ ਦੁਨੀਆ ਭਰ ਵਿੱਚ ‘ਡਿਜ਼ਾਈਨ, ਵਿਕਾਸ ਅਤੇ ਵੰਡ’ ਦੀ ਕਲਪਨਾ ਦੇ ਤਹਿਤ ਭਾਰਤ ਦੇ ਰੇਲ ਉਤਪਾਦਾਂ ਦਾ ਨਿਰਯਾਤ ਵਧ ਰਿਹਾ ਹੈ।
-
ਮੈਟਰੋ ਕੋਚ: ਆਸਟ੍ਰੇਲੀਆ, ਕੈਨੇਡਾ ਨੂੰ ਨਿਰਯਾਤ ਕੀਤੇ ਗਏ
-
ਬੋਗੀਆਂ: ਯੂਕੇ, ਸਊਦੀ ਅਰਬ, ਫਰਾਂਸ ਅਤੇ ਆਸਟ੍ਰੇਲੀਆ ਭੇਜੀਆਂ ਗਈਆਂ
-
ਸੰਚਾਲਕ ਸ਼ਕਤੀ ਪ੍ਰਣਾਲੀਆਂ : ਫਰਾਂਸ, ਮੈਕਸਿਕੋ, ਰੋਮਾਨੀਆ, ਸਪੇਨ, ਜਰਮਨੀ ਅਤੇ ਇਟਲੀ ਨੂੰ ਸਪਲਾਈ ਕੀਤੀ ਗਈ।
-
ਪੈਸੇਂਜਰ ਕੋਚ: ਮੋਜ਼ਾਂਬਿਕ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਨੂੰ ਡਿਲੀਵਰ ਕੀਤੇ ਗਏ
-
ਰੇਲ ਦੇ ਇੰਜਣ: ਮੋਜ਼ਾਂਬਿਕ, ਸੇਨੇਗਲ, ਸ੍ਰੀਲੰਕਾ, ਮਿਆਂਮਾਰ, ਬੰਗਲਾ ਦੇਸ਼ ਅਤੇ ਗਿਨੀ ਗਣਰਾਜ ਨੂੰ ਨਿਰਯਾਤ ਕੀਤੇ ਗਏ।
ਸਥਾਨਕ ਅਰਥਵਿਵਸਥਾ ਨੂੰ ਹੁਲਾਰਾ
ਸਾਵਲੀ ਦੇ ਨੇੜੇ ਮੈਨੂਫੈਕਚਰਿੰਗ ਈਕੋਸਿਸਟਮ ਲੀਡਿੰਗ ਸਪਲਾਇਰਸ ਦੇ ਇੱਕ ਮਜ਼ਬੂਤ ਨੈੱਟਵਰਕ ਦੁਆਰਾ ਸਹਿਯੋਗ ਪ੍ਰਾਪਤ ਹੈ। ਮੁੱਖ ਸਪਲਾਇਰਸ ਵਿੱਚ ਇੰਟੀਗ੍ਰਾ, ਐਨੋਵੀ, ਹਿੰਦ ਰੈਕਟੀਫਾਇਰ, ਹਿਤਾਚੀ ਐਨਰਜੀ ਅਤੇ ਏਬੀਬੀ ਸ਼ਾਮਲ ਹਨ, ਜੋ ਨਿਰਮਾਣ, ਅੰਦਰੂਨੀ ਡਿਜ਼ਾਈਨ ਅਤੇ ਬਿਜਲੀ ਪ੍ਰਣਾਲੀਆਂ ਵਿੱਚ ਮੁਹਾਰਤ ਰੱਖਦੇ ਹਨ।
ਮੀਡੀਆ ਨਾਲ ਗੱਲ ਕਰਦੇ ਹੋਏ, ਕੇਂਦਰੀ ਰੇਲ ਮੰਤਰੀ ਨੇ ਕਿਹਾ ਕਿ ‘ਮੇਕ ਇਨ ਇੰਡੀਆ ਅਤੇ ਮੇਕ ਫਾਰ ਦ ਵਰਲਡ’ ਪਹਿਲ ਦਾ ਪ੍ਰਭਾਵ ਭਾਰਤੀ ਰੇਲਵੇ ਦੇ ਮੈਨੂਫੈਕਚਰਿੰਗ ਸੈਕਟਰ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਈ ਦੇਸ਼ਾਂ ਨੂੰ ਰੇਲਵੇ ਦੇ ਕਲਪੁਰਜਿਆਂ ਦਾ ਨਿਰਯਾਤ ਭਾਰਤ ਵਿੱਚ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਰਤੀ ਇੰਜੀਨੀਅਰ ਅਤੇ ਕਰਮਚਾਰੀ ਹੁਣ ਅੰਤਰਰਾਸ਼ਟਰੀ ਮਿਆਰਾਂ ਵਿੱਚ ਮੁਹਾਰਤ ਹਾਸਲ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਮੇਕ ਇਨ ਇੰਡੀਆ ਮਿਸ਼ਨ ਦੀ ਇੱਕ ਵੱਡੀ ਸਫ਼ਲਤਾ ਦੱਸਿਆ।
************
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ
(Release ID: 2149511)