ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ 2025 ਵਿੱਚ ਭਾਰਤ ਦੀ ਰਚਨਾਤਮਕ ਅਗਵਾਈ ਦਾ ਪ੍ਰਦਰਸ਼ਨ; 100 ਤੋਂ ਵੱਧ ਦੇਸ਼ਾਂ ਦੇ ਇੱਕ ਲੱਖ ਤੋਂ ਵੱਧ ਪ੍ਰਤੀਭਾਗੀ, 8,000 ਕਰੋੜ ਰੁਪਏ ਦੇ ਸਹਿਮਤੀ ਪੱਤਰਾਂ ‘ਤੇ ਹਸਤਾਖਰ


ਭਾਰਤ ਨੇ ਵੇਵਸ 2025 ਵਿੱਚ ਆਲਮੀ ਰਚਨਾਤਮਕ ਸਭਾ ਦੀ ਮੇਜ਼ਬਾਨੀ ਕੀਤੀ; ਉਦਯੋਗ ਅਤੇ ਟੈੱਕ ਦਿੱਗਜਾਂ ਦੇ ਨਾਲ 140 ਤੋਂ ਵੱਧ ਸੈਸ਼ਨ ਆਯੋਜਿਤ ਕੀਤੇ ਗਏ

ਵੇਵਸ 2025 ਨੇ 3,000 ਤੋਂ ਵੱਧ ਬੀ2ਬੀ ਮੀਟਿੰਗਾਂ ਦੀ ਸੁਵਿਧਾ ਪ੍ਰਦਾਨ ਕੀਤੀ; ਸਕ੍ਰਿਪਟ, ਸੰਗੀਤ ਅਤੇ ਆਡੀਓ-ਵਿਜ਼ੁਅਲ ਅਧਿਕਾਰਾਂ ਦੇ ਬਜ਼ਾਰ ਨੂੰ ਹੁਲਾਰਾ ਦਿੱਤਾ

Posted On: 25 JUL 2025 6:11PM by PIB Chandigarh

ਵਰਲਡ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) 2025 ਦਾ ਆਯੋਜਨ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਸਮੱਗਰੀ ਨਿਰਮਾਣ ਦਾ ਆਲਮੀ ਕੇਂਦਰ ਬਣਾਉਣ ਦੇ ਵਿਜ਼ਨ ਦੇ ਅਨੁਰੂਪ ਕੀਤਾ ਗਿਆ ਸੀ। ਇਸ ਨੇ ਰਚਨਾਕਾਰਾਂ, ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਦਿੱਗਜਾਂ, ਮੀਡੀਆ ਪਲੈਟਫਾਰਮਾਂ ਅਤੇ ਟੈਕਨੋਲੋਜੀ ਅਗ੍ਰਦੂਤਾਂ ਨੂੰ ਇੱਕ ਮੰਚ ‘ਤੇ ਇਕੱਠੇ ਲਿਆਇਆ।

 

ਵੇਵਸ ਨੇ ਭਾਰਤੀ ਰਚਨਾਕਾਰਾਂ ਨੂੰ ਨਵੀਆਂ ਟੈਕਨੋਲੋਜੀਆਂ, ਨਿਵੇਸ਼ਕਾਂ, ਉਤਪਾਦਕਾਂ ਅਤੇ ਖਰੀਦਦਾਰਾਂ ਨਾਲ ਜੁੜਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੇ ਇੱਕ ਲੱਖ ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ 140 ਤੋਂ ਵੱਧ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ 50 ਪੂਰਨ ਸੈਸ਼ਨ, 35 ਮਾਸਟਰਕਲਾਸ ਅਤੇ 55 ਬ੍ਰੇਕਆਉਟ ਸੈਸ਼ਨ ਸ਼ਾਮਲ ਸਨ, ਜਿਸ ਵਿੱਚ ਆਲਮੀ ਉਦਯੋਗ ਜਗਤ ਦੇ ਦਿੱਗਜਾਂ ਨੇ ਵੀ ਹਿੱਸਾ ਲਿਆ।

 

ਵੇਵਸ 2025 ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਆਲਮੀ ਮੀਡੀਆ ਸੰਵਾਦ: ਸਰਕਾਰੀ ਅਤੇ ਨਿਜੀ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੇ ਮੀਡੀਆ ਅਤੇ ਮਨੋਰੰਜਨ ਦੀ ਬਦਲਦੀ ਭੂਮਿਕਾ ‘ਤੇ ਚਰਚਾ ਕੀਤੀ। ਵੇਵਸ ਐਲਾਨ-ਪੱਤਰ ਨੂੰ ਅਪਣਾਇਆ ਗਿਆ, ਜਿਸ ਵਿੱਚ ਸ਼ਾਂਤੀ ਅਤੇ ਡਿਜੀਟਲ ਸਮਾਵੇਸ਼ਨ ਦੇ ਲਈ ਮੀਡੀਆ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ ਗਈ।

  • ਵੇਵਸ X: ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਟਾਰਟਅੱਪ-ਅਧਾਰਿਤ ਇਨੋਵੇਸ਼ਨ ਦੇ ਲਈ ਮੰਚ। ਇਸ ਵਿੱਚ ਦੋ ਦਿਨਾਂ ਲਾਈਵ ਪਿਚਿੰਗ ਪ੍ਰੋਗਰਾਮ ਸ਼ਾਮਲ ਸੀ, ਜਿਸ ਵਿੱਚ ਸਟਾਰਟਅੱਪ ਨੇ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ।

  • ਵੇਵਸ ਬਜ਼ਾਰ: ਸਕ੍ਰਿਪਟ, ਸੰਗੀਤ, ਕੌਮਿਕਸ ਅਤੇ ਆਡੀਓ-ਵਿਜ਼ੁਅਲ ਅਧਿਕਾਰਾਂ ਦੇ ਲਈ ਬਜ਼ਾਰ ਦੇ ਰੂਪ ਵਿੱਚ ਕਾਰਜ ਕਰਦੇ ਹੋਏ 3 ਹਜ਼ਾਰ ਤੋਂ ਵੱਧ ਬਿਜ਼ਨਸ ਟੂ ਬਿਜ਼ਨਸ ਮੀਟਿੰਗਾਂ ਨੂੰ ਸੰਭਵ ਬਣਾਇਆ ਗਿਆ, ਜਿਸ ਨਾਲ ਨਵੇਂ ਰੇਵੈਨਿਊ ਸਰੋਤ ਦਾ ਸਿਰਜਣ ਹੋਇਆ।

  • ਆਰਥਿਕ ਅਤੇ ਰਣਨੀਤਕ ਪਰਿਣਾਮ: ਫਿਲਮ ਸਿਟੀ, ਰਚਨਾਤਮਕ ਟੈੱਕ ਸਿੱਖਿਆ ਅਤੇ ਲਾਈਵ ਮਨੋਰੰਜਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਲਈ 8 ਹਜ਼ਾਰ ਕਰੋੜ ਰੁਪਏ ਦੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ।

  • ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ): ਐਨੀਮੇਸ਼ਨ, ਗੇਮਿੰਗ, ਏਆਰ/ਵੀਆਰ ਅਤੇ ਸੰਗੀਤ ਜਿਹੀਆਂ 34 ਰਚਨਾਤਮਕ ਸ਼੍ਰੇਣੀਆਂ ਵਿੱਚ ਇੱਕ ਰਾਸ਼ਟਰਵਿਆਪੀ ਅਗਲੀ ਪੀੜ੍ਹੀ ਦੀ ਰਚਨਾਤਮਕ ਪ੍ਰਤਿਭਾ ਖੋਜ। ਇਸ ਨੇ ਦੁਨੀਆ ਭਰ ਦੇ ਰਚਨਾਕਾਰਾਂ ਤੋਂ ਇੱਕ ਲੱਖ ਤੋਂ ਵੱਧ ਰਜਿਸਟ੍ਰੇਸ਼ਨ ਆਕਰਸ਼ਿਤ ਕੀਤੇ।

  • ਕ੍ਰਿਏਟੋਸਫੀਅਰ: ਭਾਰਤ ਦੀ ਅਗਲੀ ਪੀੜ੍ਹੀ ਦੀ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਲਈ ਮਾਸਟਰਕਲਾਸ, ਪ੍ਰਤੀਯੋਗਿਤਾਵਾਂ ਅਤੇ ਲਾਈਵ ਸ਼ੋਕੇਸ ਆਯੋਜਿਤ ਕੀਤੇ ਗਏ।

 ●  ਭਾਰਤ ਮੰਡਪਮ : ਇਸ ਨੇ ਭਾਰਤ ਦੀ ਕਹਾਣੀ ਕਹਿਣ ਦੀ ਵਿਰਾਸਤ ਵਿੱਚ ਇੱਕ ਡੂੰਘਾ ਅਨੁਭਵ ਪ੍ਰਦਾਨ ਕਰਕੇ ਭਾਰਤ ਦੇ ਸੌਫਟ ਪਾਵਰ ਅਤੇ ਸੱਭਿਆਚਾਰਕ ਅਗਵਾਈ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕੀਤਾ।

  • 8ਵਾਂ ਰਾਸ਼ਟਰੀ ਕਮਿਊਨਿਟੀ ਰੇਡੀਓ ਸੰਮੇਲਨ: ਕਮਿਊਨਿਟੀ ਬ੍ਰਾਡਕਾਸਟ ਵਿੱਚ ਇਨੋਵੇਸ਼ਨ ਅਤੇ ਸਮਾਵੇਸ਼ਿਤਾ ਦੇ ਲਈ 12 ਸਟੇਸ਼ਨਾਂ ਨੂੰ ਰਾਸ਼ਟਰੀ   ਕਮਿਊਨਿਟੀ ਰੇਡੀਓ ਪੁਰਸਕਾਰ ਪ੍ਰਾਪਤ ਹੋਏ।

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਕਾਰਜ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸਾਂਝਾ ਕੀਤੀ।

************

ਧਰਮੇਂਦਰ ਤਿਵਾਰ/ਨਵੀਨ ਸ੍ਰੀਜਿਥ


(Release ID: 2148744)