ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕੀਤੇ, ਰਾਸ਼ਟਰਪਤੀ ਭਵਨ ਵਿੱਚ ਵੱਖ-ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ
ਰਾਸ਼ਟਰਪਤੀ ਭਵਨ ਦਿਵਯਾਂਗਜਨਾਂ ਦੇ ਅਨੁਕੂਲ ਬਣਿਆ
ਹੁਣ ਰਾਸ਼ਟਰਪਤੀ ਭਵਨ ਦੀ ਵੈਬਸਾਈਟ 22 ਭਾਸ਼ਾਵਾਂ ਵਿੱਚ ਉਪਲਬਧ
Posted On:
25 JUL 2025 3:33PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜੁਲਾਈ, 2025) ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਲਏ।
ਆਪਣੇ ਕਾਰਜਕਾਲ ਦਾ ਤੀਜਾ ਸਾਲ ਪੂਰਾ ਕਰਦੇ ਹੋਏ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਅਤੇ ਪ੍ਰੈਸੀਡੈਂਟਸ ਅਸਟੇਟ ਵਿੱਚ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਮਹੱਤਵਪੂਰਣ ਪਹਿਲਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਸ਼ਾਮਲ ਹਨ:
ਦਿਵਯਾਂਗਜਨਾਂ ਦੇ ਅਨੁਕੂਲ ਰਾਸ਼ਟਰਪਤੀ ਭਵਨ ਦੀ ਘੋਸ਼ਣਾ। ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਸਰੀਰਕ ਦਿਵਯਾਂਗਜਨ ਸੰਸਥਾਨ ਦੀ 50 ਸੂਤਰੀ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੇ ਬਾਅਦ ਰਾਸ਼ਟਰਪਤੀ ਭਵਨ, ਅੰਮ੍ਰਿਤ ਉਦਯਾਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਦਿਵਯਾਂਗਜਨਾਂ ਦੇ ਅਨੁਕੂਲ ਪਰਿਸਰ ਬਣ ਗਏ ਹਨ।
ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਦੇ ਮੌਕੇ ‘ਤੇ ਆਪਣੀ ਸੰਖੇਪ ਟਿੱਪਣੀ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਕਈ ਫ਼ੈਸਲੇ ਲਏ ਗਏ ਅਤੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਤੋਂ ਰਾਸ਼ਟਰਪਤੀ ਭਵਨ ਦੇ ਨਾਲ ਨਾਗਰਿਕਾਂ ਦਾ ਜੁੜਾਅ ਵਧਿਆ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਮਾਜ ਦੇ ਸਾਰੇ ਵਰਗਾਂ, ਖਾਸ ਤੌਰ 'ਤੇ ਵੰਚਿਤ ਅਤੇ ਪਿਛੜੇ ਵਰਗਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਤੋਂ ਪ੍ਰਭਾਵੀ ਢੰਗ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਰਾਸ਼ਟਰਪਤੀ ਭਵਨ ਦਿਵਯਾਂਗਜਨਾਂ ਲਈ ਜਿਆਦਾ ਆਸਾਨ ਹੋ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ ।




***************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2148741)