ਭਾਰਤ ਚੋਣ ਕਮਿਸ਼ਨ
ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ - ਭਾਰਤ ਚੋਣ ਕਮਿਸ਼ਨ ਦੁਆਰਾ ਪ੍ਰਕਿਰਿਆ ਸ਼ੁਰੂ
Posted On:
23 JUL 2025 1:08PM by PIB Chandigarh
ਗ੍ਰਹਿ ਮੰਤਰਾਲੇ ਨੇ 22 ਜੁਲਾਈ, 2025 ਦੀ ਆਪਣੀ ਗਜ਼ਟ ਨੋਟੀਫਿਕੇਸ਼ਨ ਐੱਸੳ3354(ਈ) ਰਾਹੀਂ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੇ ਅਸਤੀਫ਼ੇ ਨੂੰ ਨੋਟੀਫਾਇਡ ਕੀਤਾ ਹੈ।
ਭਾਰਤ ਦੇ ਚੋਣ ਕਮਿਸ਼ਨ ਨੂੰ ਧਾਰਾ 324 ਦੇ ਤਹਿਤ, ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਕਰਵਾਉਣ ਦਾ ਅਧਿਕਾਰ ਪ੍ਰਾਪਤ ਹੈ। ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ, 1952 ਅਤੇ ਉਸਦੇ ਅਧੀਨ ਬਣਾਏ ਗਏ ਨਿਯਮਾਂ, ਅਰਥਾਤ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮ, 1974 ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।
ਇਸ ਅਨੁਸਾਰ, ਭਾਰਤ ਦੇ ਚੋਣ ਕਮਿਸ਼ਨ ਨੇ ਉਪ-ਰਾਸ਼ਟਰਪਤੀ ਚੋਣਾਂ, 2025 ਨਾਲ ਸਬੰਧਿਤ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਤਿਆਰੀ ਸਬੰਧੀ ਗਤੀਵਿਧੀਆਂ ਪੂਰੀਆਂ ਹੋਣ 'ਤੇ, ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਸਮਾਂ-ਸਾਰਣੀ ਦਾ ਐਲਾਨ ਜਲਦੀ ਤੋਂ ਜਲਦੀ ਕੀਤਾ ਜਾਵੇਗਾ।
-
ਮੁੱਖ ਪੂਰਵ-ਘੋਸ਼ਣਾ ਸਬੰਧੀ ਗਤੀਵਿਧੀਆਂ ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:
-
ਇਲੈਕਟੋਰਲ ਕਾਲਜ ਦੀ ਤਿਆਰੀ ਜਿਸ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੇ ਚੁਣੇ ਹੋਏ ਅਤੇ ਨਾਮਜ਼ਦ ਮੈਂਬਰ ਸ਼ਾਮਲ ਹੁੰਦੇ ਹਨ;
-
ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਨੂੰ ਅੰਤਿਮ ਰੂਪ ਦੇਣਾ; ਅਤੇ
-
ਪਿਛਲੀਆਂ ਸਾਰੀਆਂ ਉਪ-ਰਾਸ਼ਟਰਪਤੀ ਦੇ ਚੋਣਾਂ ਬਾਰੇ ਪਿਛੋਕੜ ਸਮੱਗਰੀ ਦੀ ਤਿਆਰੀ ਅਤੇ ਉਸ ਦਾ ਪ੍ਰਸਾਰ ਕਰਨਾ।
******
ਪੀਕੇ/ਜੀਡੀਐੱਚ/ਆਰਪੀ
(Release ID: 2147642)
Read this release in:
Odia
,
Tamil
,
English
,
Urdu
,
Hindi
,
Nepali
,
Marathi
,
Manipuri
,
Bengali
,
Bengali-TR
,
Assamese
,
Gujarati
,
Telugu
,
Malayalam