ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਯੂਨਾਈਟਿਡ ਕਿੰਗਡਮ ਅਤੇ ਮਾਲਦੀਵ ਦੇ ਦੌਰੇ ਦੀ ਪੂਰਵ ਸੰਧਿਆ 'ਤੇ ਬਿਆਨ
ਮੈਂ 23 ਤੋਂ 26 ਜੁਲਾਈ ਤੱਕ ਯੂਕੇ ਅਤੇ ਮਾਲਦੀਵ ਦੇ ਦੌਰੇ 'ਤੇ ਰਹਾਂਗਾ।
Posted On:
23 JUL 2025 1:06PM by PIB Chandigarh
ਭਾਰਤ ਅਤੇ ਯੂਕੇ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਸਾਂਝਾ ਕਰਦੇ ਹਨ ਜਿਸ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਪ੍ਰਗਤੀ ਦੇਖੀ ਗਈ ਹੈ। ਸਾਡਾ ਸਹਿਯੋਗ ਵਪਾਰ, ਨਿਵੇਸ਼, ਟੈਕਨੋਲੋਜੀ, ਇਨੋਵੇਸ਼ਨ, ਰੱਖਿਆ, ਸਿੱਖਿਆ, ਖੋਜ, ਸਥਿਰਤਾ, ਸਿਹਤ ਅਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਪ੍ਰਧਾਨ ਮੰਤਰੀ, ਮਾਣਯੋਗ ਸਰ ਕੀਰ ਸਟਾਰਮਰ (Sir Keir Starmer) ਦੇ ਨਾਲ ਮੇਰੀ ਮੁਲਾਕਾਤ ਦੌਰਾਨ, ਸਾਨੂੰ ਆਪਣੀ ਆਰਥਿਕ ਸਾਂਝੇਦਾਰੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿੱਚ ਸਮ੍ਰਿੱਧੀ, ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣਾ ਹੈ। ਮੈਂ ਇਸ ਦੌਰੇ ਦੌਰਾਨ ਮਹਾਮਹਿਮ ਰਾਜਾ ਚਾਰਲਸ III ਨੂੰ ਵੀ ਮਿਲਣ ਲਈ ਉਤਸੁਕ ਹਾਂ।
ਇਸ ਤੋਂ ਬਾਅਦ, ਮੈ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਇੱਜ਼ੁ (H.E. Dr. Mohamed Muizzu) ਦੇ ਸੱਦੇ ‘ਤੇ ਮਾਲਦੀਵ ਦੀ ਸੁਤੰਤਰਤਾ ਦੀ 60ਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਸ਼ਾਮਲ ਹੋਣ ਮਾਲਦੀਵ ਦਾ ਦੌਰਾ ਕਰਾਂਗਾ। ਇਸ ਸਾਲ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਵੀ ਹੈ। ਮੈਂ ਰਾਸ਼ਟਰਪਤੀ ਮੁਇੱਜ਼ੁ ਅਤੇ ਹੋਰ ਰਾਜਨੀਤਕ ਨੇਤਾਵਾਂ ਨਾਲ ਆਪਣੀਆਂ ਮੀਟਿੰਗਾਂ ਦੀ ਉਡੀਕ ਕਰ ਰਿਹਾ ਹਾਂ ਜਿਸ ਨਾਲ ਕਿ ਇੱਕ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਸਥਿਰਤਾ ਲਈ ਸਾਡੇ ਸਹਿਯੋਗ ਨੂੰ ਮਜ਼ਬੂਤ ਬਣਾਇਆ ਜਾ ਸਕੇ।
ਮੈਨੂੰ ਵਿਸ਼ਵਾਸ ਹੈ ਕਿ ਇਸ ਦੌਰੇ ਨਾਲ ਠੋਸ ਨਤੀਜੇ ਪ੍ਰਾਪਤ ਹੋਣਗੇ, ਜਿਸ ਨਾਲ ਸਾਡੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਸਾਡੀ "ਗੁਆਂਢੀ ਪ੍ਰਥਮ" ਨੀਤੀ ਨੂੰ ਹੁਲਾਰਾ ਮਿਲੇਗਾ।
***
ਐੱਮਜੇਪੀਐੱਸ/ਵੀਜੇ
(Release ID: 2147319)
Read this release in:
English
,
Urdu
,
Hindi
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam