ਇਸਪਾਤ ਮੰਤਰਾਲਾ
ਸੇਲ ਨੇ ਜ਼ੋਜਿਲਾ ਸੁਰੰਗ ਪ੍ਰੋਜੈਕਟ ਵਿੱਚ 31,000 ਟਨ ਤੋਂ ਵੱਧ ਸਟੀਲ ਦੀ ਸਪਲਾਈ ਕਰਕੇ, ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ
Posted On:
21 JUL 2025 12:54PM by PIB Chandigarh
ਭਾਰਤ ਦੀ ਜਨਤਕ ਖੇਤਰ ਦੀ ਸਭ ਤੋਂ ਵੱਡੀ ਸਟੀਲ ਉਤਪਾਦਕ ਮਹਾਰਤਨ ਕੰਪਨੀ,ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (ਸੇਲ), ਜ਼ੋਜਿਲਾ ਸੁਰੰਗ ਪ੍ਰੋਜੈਕਟ ਲਈ ਸਭ ਤੋਂ ਵੱਧ ਸਟੀਲ ਸਪਲਾਈ ਕਰਨ ਵਾਲੀ ਕੰਪਨੀ ਬਣ ਕੇ ਉਭਰੀ ਹੈ। ਇਹ ਮਹੱਤਵਅਕਾਂਖੀ ਪ੍ਰੋਜੈਕਟ, ਜੋ ਅਜੇ ਨਿਰਮਾਣ ਅਧੀਨ ਹੈ, ਭਾਰਤ ਦੀ ਸਭ ਤੋਂ ਲੰਬੀ ਸੜਕ ਸੁਰੰਗ ਅਤੇ ਏਸ਼ੀਆ ਦੀ ਸਭ ਤੋਂ ਲੰਬੀ ਦੋ-ਤਰਫ਼ਾ ਸੁਰੰਗ ਬਣਨ ਲਈ ਤਿਆਰ ਹੈ।

ਸੇਲ, “ਜ਼ੋਜਿਲਾ ਸੁਰੰਗ ਪ੍ਰੋਜੈਕਟ” ਵਿੱਚ ਇੱਕ ਬੇਹੱਦ ਜ਼ਰੂਰੀ ਪਾਰਟਨਰ ਹੈ। ਸੇਲ ਨੇ ਇਸ ਪ੍ਰੋਜੈਕਟ ਵਿੱਚ 31,000 ਟਨ ਤੋਂ ਜ਼ਿਆਦਾ ਸਟੀਲ ਦਿੱਤਾ ਹੈ, ਜਿਸ ਵਿੱਚ ਟੀਐੱਮਟੀ ਰੀ-ਬਾਰ ਸਟ੍ਰਕਚਰਲ ਸਟੀਲ ਅਤੇ ਪਲੇਟਸ ਸ਼ਾਮਲ ਹਨ। ਇਸ ਪ੍ਰੋਜੈਕਟ ਦੇ 2027 ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਸੇਲ ਲਗਾਤਾਰ ਸਟੀਲ ਸਪਲਾਈ ਕਰ ਰਿਹਾ ਹੈ, ਜੋ ਕੰਪਨੀ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ। ਜ਼ੋਜਿਲਾ ਸੁਰੰਗ ਜਿਹੇ ਵੱਡੇ ਪ੍ਰੋਜੈਕਟਾਂ ਵਿੱਚ ਸੇਲ ਦਾ ਯੋਗਦਾਨ ਦੇਸ਼ ਦੇ ਨਿਰਮਾਣ ਵਿੱਚ ਉਸ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਜ਼ੋਜਿਲਾ ਸੁਰੰਗ ਜਿਹੇ ਮੈਗਾ-ਪ੍ਰੋਜੈਕਟਸ ਸੇਲ ਸਟੀਲ ਦੀ ਗੁਣਵੱਤਾ ਅਤੇ ਮਜ਼ਬੂਤੀ ‘ਤੇ ਹਮੇਸ਼ਾ ਤੋਂ ਭਰੋਸਾ ਕਰਦੇ ਆਏ ਹਨ, ਜੋ ਕੰਪਨੀ ਦੀ ਗੁਣਵੱਤਾ ਦੇ ਪ੍ਰਤੀ ਸਮਰਪਣ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਦਾ ਪ੍ਰਮਾਣ ਹੈ।
ਜ਼ੋਜਿਲਾ ਸੁਰੰਗ 11,578 ਫੁੱਟ ਦੀ ਉਂਚਾਈ ‘ਤੇ ਹਿਮਾਲਿਆ ਦੇ ਮੁਸ਼ਕਲ ਪਹਾੜਾਂ ਵਿੱਚ ਬਣਾਈ ਜਾ ਰਹੀ ਹੈ। ਇਹ 30 ਕਿਲੋਮੀਟਰ ਤੋਂ ਵੀ ਵੱਧ ਲੰਬੀ ਸੁਰੰਗ ਹੈ। ਇਹ ਦ੍ਰਾਸ ਅਤੇ ਕਾਰਗਿਲ ਹੁੰਦੇ ਹੋਏ, ਸ੍ਰੀਨਗਰ ਅਤੇ ਲੇਹ ਦਰਮਿਆਨ, ਪੂਰੇ ਸਾਲ ਆਵਾਜਾਈ ਨੂੰ ਅਸਾਨ ਬਣਾਏਗੀ। ਇਹ ਸੁਰੰਗ ਭਾਰਤ ਦੇ ਰਾਸ਼ਟਰੀ ਬੁਨਿਆਦੀ ਢਾਂਚਾ ਵਿਕਾਸ, ਵਿਸ਼ੇਸ਼ ਤੌਰ ‘ਤੇ ਸ੍ਰੀਨਗਰ-ਕਾਰਗਿਲ-ਲੇਹ ਨੈਸ਼ਨਲ ਹਾਈਵੇਅਜ਼, ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਨਾਲ ਇਸ ਇਲਾਕੇ ਵਿੱਚ ਆਮ ਲੋਕਾਂ ਅਤੇ ਸੈਨਾ ਦੋਹਾਂ ਲਈ ਆਉਣਾ-ਜਾਣਾ ਬਹੁਤ ਅਸਾਨ ਹੋ ਜਾਵੇਗਾ।

ਇਹ ਪ੍ਰੋਜੈਕਟ ਸਿਰਫ਼ ਇੱਕ ਰਣਨੀਤਕ ਢਾਂਚਾਗਤ ਸੁਵਿਧਾ ਹੀ ਨਹੀਂ ਹੈ, ਸਗੋਂ ਇਸ ਖੇਤਰ ਲਈ ਇੱਕ ਵੱਡਾ ਆਰਥਿਕ ਮੌਕਾ ਵੀ ਹੈ। ਸੇਲ ਦੀ ਜ਼ੋਜਿਲਾ ਸੁਰੰਗ ਦੇ ਲਈ ਸਟੀਲ ਦੀ ਸਪਲਾਈ, ਭਾਰਤ ਦੇ ਕਈ ਹੋਰ ਪ੍ਰਤਿਸ਼ਠਿਤ ਢਾਂਚਾਗਤ ਪ੍ਰੋਜੈਕਟਾਂ, ਜਿਵੇਂ ਚੇਨਾਬ ਰੇਲਵੇ ਪੁਲ,ਅਟਲ ਸੁਰੰਗ, ਬਾਂਦਰਾ-ਵਰਲੀ ਸੀ ਲਿੰਗ, ਢੋਲਾ ਸਾਦੀਆ ਅਤੇ ਬੋਗੀਬੀਲ ਪੁਲਾਂ ਨੂੰ ਬਣਾਉਣ ਵਿੱਚ ਯੋਗਦਾਨ ਦੇਣ ਦੀ ਕੰਪਨੀ ਦੀ ਲੰਬੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਦਾ ਹੈ।
****
ਟੀਪੀਜੇ/ਐੱਨਜੇ
(Release ID: 2146542)