ਵਿੱਤ ਮੰਤਰਾਲਾ
ਡੀਆਰਆਈ ਨੇ ਬੰਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀ ਤੋਂ 40 ਕਰੋੜ ਰੁਪਏ ਮੁੱਲ ਦੀ 4 ਕਿਲੋਗ੍ਰਾਮ ਤੋਂ ਵੱਧ ਕੋਕੀਨ ਜ਼ਬਤ ਕੀਤੀ; ਇੱਕ ਗ੍ਰਿਫਤਾਰ
Posted On:
19 JUL 2025 10:45AM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਬੰਗਲੁਰੂ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਵਿਸ਼ੇਸ਼ ਖੂਫੀਆ ਜਾਣਕਾਰੀ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ 18.07.2025 ਦੀ ਸਵੇਰ ਬੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋਹਾ ਤੋਂ ਪਹੁੰਚੇ ਇੱਕ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ।
ਉਸ ਦੇ ਸਾਮਾਨ ਦੀ ਸਾਵਧਾਨੀਪੂਰਵਕ ਜਾਂਚ ਕਰਨ ‘ਤੇ ਪਤਾ ਚਲਿਆ ਕਿ ਉਸ ਦੇ ਕੋਲ ਦੋ ਸੁਪਰਹੀਰੋ ਕੌਮਿਕਸ/ਮੈਗਜ਼ੀਨਾਂ ਸਨ ਜੋ ਅਸਾਧਾਰਣ ਤੌਰ ‘ਤੇ ਭਾਰੀ ਸਨ। ਅਧਿਕਾਰੀਆਂ ਨੇ ਸਾਵਧਾਨੀਪੂਰਵਕ ਮੈਗਜ਼ੀਨਾਂ ਦੇ ਕਵਰ ਵਿੱਚ ਛਿਪਾਏ ਗਏ ਸਫ਼ੇਦ ਪਾਊਡਰ ਨੂੰ ਬਰਾਮਦ ਕੀਤਾ।


ਪਾਊਡਰ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋਈ। ਬਰਾਮਦ ਕੋਕੀਨ ਦਾ ਵਜ਼ਨ 4,006 ਗ੍ਰਾਮ (4 ਕਿਲੋਗ੍ਰਾਮ ਤੋਂ ਵੱਧ) ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ ਲਗਭਗ 40 ਕਰੋੜ ਰੁਪਏ ਹੈ। ਇਸ ਨੂੰ ਐੱਨਡੀਪੀਐੱਸ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਜ਼ਬਤ ਕਰ ਲਿਆ ਗਿਆ।
ਇਸ ਤੋਂ ਬਾਅਦ ਯਾਤਰੀ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ 18.07.2025 ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
****
ਐੱਨਬੀ/ਕੇਐੱਮਐੱਨ
(Release ID: 2146183)