ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਰਾਸ਼ਟਰਪਤੀ ਨੇ ਸਵੱਛ ਸਰਵੇਕਸ਼ਣ 2024-25 ਪੁਰਸਕਾਰ ਪ੍ਰਦਾਨ ਕੀਤੇ


ਇੰਦੌਰ, ਸੂਰਤ, ਨਵੀ ਮੁੰਬਈ ਪ੍ਰੀਮੀਅਰ ਸੁਪਰ ਸਵੱਛ ਲੀਗ ਵਿੱਚ ਸ਼ਾਮਲ

ਅਹਿਮਦਾਬਾਦ, ਭੋਪਾਲ ਅਤੇ ਲਖਨਊ ਭਾਰਤ ਦੇ ਨਵੇਂ ਸਵੱਛ ਸ਼ਹਿਰ ਦੇ ਰੂਪ ਵਿੱਚ ਉਭਰੇ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 34 ਸ਼ਹਿਰਾਂ ਨੂੰ ਭਵਿੱਖ ਵਿੱਚ ਬਿਹਤਰ ਸਵੱਛਤਾ ਪ੍ਰਦਰਸ਼ਨ ਕਰਨ ਦੇ ਸੰਭਾਵਨਾ ਪੁਰਸਕਾਰ

ਸਰਕਾਰ ਨੇ ਸਵੱਛ ਸ਼ਹਿਰ ਸਾਂਝੇਦਾਰੀ ਸ਼ੁਰੂ ਕੀਤੀ: ਟੌਪ ਸਵੱਛ ਸ਼ਹਿਰ, ਘੱਟ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਸਲਾਹ ਦੇਣਗੇ

ਅਰਬਨ ਵੇਸਟ ਮੈਨੇਜਮੈਂਟ ਬਿਹਤਰ ਬਣਾਉਣ ਦੇ ਲਈ ਕੂੜਾ ਘਰ ਸਫਾਈ ਪ੍ਰੋਗਰਾਮ ਵਿੱਚ ਤੇਜ਼ੀ: ਕੇਂਦਰੀ ਮੰਤਰੀ

Posted On: 17 JUL 2025 2:18PM by PIB Chandigarh

ਸਵੱਛਤਾ ਸਰਵੇਕਸ਼ਣ ਦੇ ਪਰਿਣਾਮ ਆ ਗਏ ਹਨ! ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਦੁਆਰਾ ਆਯੋਜਿਤ ਸਵੱਛ ਸਰਵੇਕਸ਼ਣ 2024-25 ਪੁਰਸਕਾਰ ਪ੍ਰਦਾਨ ਕੀਤੇ। ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਦੀ ਮੌਜੂਦਗੀ ਵਿੱਚ 23 ਸੁਪਰ ਸਵੱਛ ਲੀਗ ਸ਼ਹਿਰਾਂ ਨੂੰ ਪੁਰਸਕ੍ਰਿਤ ਕੀਤਾ ਗਿਆ। ਅਹਿਮਦਾਬਾਦ, ਭੋਪਾਲ ਅਤੇ ਲਖਨਊ ਭਾਰਤ ਦੇ ਨਵੇਂ ਟੌਪ ਸਵੱਛ ਸ਼ਹਿਰਾਂ ਦੇ ਰੂਪ ਵਿੱਚ ਉਭਰੇ ਹਨ। ਸਵੱਛ ਸਰਵੇਖਣ ਦੇ ਪੁਰਸਕਾਰਾਂ ਵਿੱਚ ਮਹਾਕੁੰਭ ਨੂੰ ਵਿਸ਼ੇਸ਼ ਮਾਨਤਾ ਸਹਿਤ 23 ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।

ਸਵੱਛ ਸਰਵੇਕਸ਼ਣ 2024-25 ਪੁਰਸਕਾਰ ਸਮਾਰੋਹ ਵਿੱਚ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਪ੍ਰਯਾਗਰਾਜ ਨੂੰ ਸਰਵਸ਼੍ਰੇਸ਼ਠ ਗੰਗਾ ਸ਼ਹਿਰ ਦਾ ਪੁਰਸਕਾਰ ਪ੍ਰਦਾਨ ਕੀਤਾ, ਜਦਕਿ ਸਿਕੰਦਰਾਬਾਦ ਛਾਵਨੀ ਨੂੰ ਉਸ ਦੇ ਸਵੱਛਤਾ ਯਤਨਾਂ ਦੇ ਲਈ ਸਰਵਸ਼੍ਰੇਸ਼ਠ ਛਾਵਨੀ ਬੋਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਗ੍ਰੇਟਰ ਵਿਸ਼ਾਖਾਪਟਨਮ ਨਗਰ ਨਿਗਮ (ਜੀਵੀਐੱਮਸੀ), ਵਿਸ਼ਾਖਾਪਟਨਮ, ਜਬਲਪੁਰ ਅਤੇ ਗੋਰਖਪੁਰ ਨੂੰ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਅਤੇ ਮਾਣ ਪ੍ਰਦਾਨ ਕਰਨ ਦੀ ਉਤਕ੍ਰਿਸ਼ਟ ਪ੍ਰਤੀਬੱਧਤਾ ਦੇ ਲਈ ਸਰਵਸ਼੍ਰੇਸ਼ਠ ਸਫਾਈ ਮਿਤਰ ਸੁਰਕਸ਼ਿਤ ਸ਼ਹਿਰ ਐਲਾਨ ਕੀਤਾ ਗਿਆ। ਅਨੁਮਾਨਤ 66 ਕਰੋੜ ਲੋਕਾਂ ਦੇ ਹਿੱਸਾ ਲੈਣ ਵਾਲੇ ਵਿਸ਼ਵ ਦੇ ਸਭ ਤੋਂ ਵੱਡੇ ਮਹਾਕੁੰਭ ਦੌਰਾਨ ਬਿਹਤਰੀਨ ਅਰਬਨ ਵੇਸਟ ਮੈਨੇਜਮੈਂਟ ਦੇ ਲਈ ਉੱਤਰ ਪ੍ਰਦੇਸ਼ ਸਰਕਾਰ, ਪ੍ਰਯਾਗਰਾਜ ਮੇਲਾ ਅਧਿਕਾਰੀ ਅਤੇ ਪ੍ਰਯਾਗਰਾਜ ਨਗਰ ਨਿਗਮ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਗਏ।

ਇਸ ਵਰ੍ਹੇ ਦੇ ਸਵੱਛ ਸਰਵੇਕਸ਼ਣ ਵਿੱਚ ਵੱਡੇ ਸ਼ਹਿਰੀ ਢਾਂਚੇ ਨੂੰ ਸੁਧਾਰਣ ਅਤੇ ਸੁਚਾਰੂ ਕਰਨ ਦੇ ਨਾਲ ਹੀ ਛੋਟੇ ਸ਼ਹਿਰਾਂ ਦੇ ਲਈ ਵੀ ਸਰਲ ਮਾਨਕ ਬਣਾਇਆ ਗਿਆ, ਜਿਸ ਨਾਲ ਉਹ ਮੁਕਾਬਲੇ ਅਤੇ ਬਿਹਤਰ ਸਵੱਛਤਾ ਦੇ ਲਈ ਪ੍ਰੋਤਸਾਹਿਤ ਹੋਏ। ਸਰਵੇਖਣ ਵਿੱਚ ਛੋਟੇ ਸ਼ਹਿਰਾਂ ਨੂੰ ਵੀ ਵੱਡੇ ਸ਼ਹਿਰਾਂ ਦੇ ਨਾਲ ਬਰਾਬਰ ਅਵਸਰ ਮਿਲੇ। ‘ਇੱਕ ਸ਼ਹਿਰ, ਇੱਕ ਪੁਰਸਕਾਰ’ ਸਿਧਾਂਤ ਦੇ ਅਨੁਸਾਰ, ਹਰੇਕ ਰਾਜ ਦੇ ਟੌਪ ਪ੍ਰਦਰਸ਼ਕ ਸ਼ਹਿਰਾਂ ਨੂੰ ਭਵਿੱਖ ਵਿੱਚ ਬਿਹਤਰ ਸਵੱਛਤਾ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਵਾਲੇ ਸ਼ਹਿਰ ਦੀ ਮਾਨਤਾ ਦਿੱਤੀ ਗਈ। ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 34 ਸ਼ਹਿਰਾਂ ਨੇ ਸ਼ਹਿਰੀ ਸਵੱਛਤਾ ਅਤੇ ਸਵੱਛਤਾ ਉਤਕ੍ਰਿਸ਼ਟਤਾ ਵਿੱਚ ਆਪਣੀ ਜ਼ਿਕਰਯੋਗ ਪ੍ਰਗਤੀ ਦੇ ਨਾਲ ਇਹ ਸਨਮਾਨ ਹਾਸਲ ਕੀਤਾ।

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ “ਰਿਡਿਊਸ, ਰੀਯੂਜ਼, ਰੀਸਾਇਕਲ -3ਆਰ” ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦੇ ਮੰਤਰਾਲੇ ਦੇ ਰੁਖ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭੇਂਟ ਕੀਤੇ ਗਏ ਵੇਸਟ ਟੂ ਵੈਲਥ ਚਿਨ੍ਹ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵੇਸਟ ਸਰਵੋਤਮ ਹੈ, ਇਹੀ ਮੰਤਰ ਹੈ ਅਤੇ ਇਹ ਅਰਥਵਿਵਸਥਾ ਵਿੱਚ ਸਰਕੂਲਰਿਟੀ ਨੂੰ ਸ਼ਕਤੀ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ, ਹਰਿਤ ਰੋਜ਼ਗਾਰ ਉਤਪੰਨ ਕਰਨ ਅਤੇ ਉੱਦਮਸ਼ੀਲਤਾ ਦੇ ਅਵਸਰ ਸਿਰਜਣ ਅਤੇ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਨੂੰ ਸ਼ਾਮਲ ਕਰਨ ਵਿੱਚ ਇਸ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਪ੍ਰਸੰਨਤਾ ਹੋਈ ਹੈ ਕਿ ਸ਼ਹਿਰਾਂ ਨੇ ਸਾਡੇ ਸੁਭਾਅ ਅਤੇ ਸੰਸਕਾਰ ਦੇ ਹਿੱਸੇ ਦੇ ਰੂਪ ਵਿੱਚ ਸਰਕੂਲਰ ਅਰਥਵਿਵਸਥਾ ਅਤੇ ਸਵੱਛਤਾ ਦੇ ਸਿਧਾਂਤਾ ਨੂੰ ਅਪਣਾਇਆ ਹੈ। ਰਾਸ਼ਟਰਪਤੀ ਨੇ ਸਵੱਛਤਾ ਦੇ ਉਤਕ੍ਰਿਸ਼ਟ ਮਾਨਕ ਸਥਾਪਿਤ ਕਰਨ ਵਾਲੇ ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਸਫਾਈ ਸੱਭਿਆਚਾਰ, ਰਹਿੰਦ-ਖੂੰਹਦ ਦੇ ਸਰੋਤਾਂ ਨੂੰ ਵੱਖ ਕਰਨ ਵਾਲੀਆਂ ਸਟਾਰਟਅੱਪ ਪਹਿਲਕਦਮੀਆਂ, ਜ਼ੀਰੋ ਵੇਸਟ ਕਲੋਨੀਆਂ ਸਵੱਛ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰ ਰਹੀਆਂ ਹਨ।

 

ਸਵੱਛ ਸ਼ਹਿਰ ਸਾਂਝੇਦਾਰੀ ਪਹਿਲ ਦੀ ਸ਼ੁਰੂਆਤ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਪੂਰਨ ਸਵੱਛਤਾ ਵਾਲੇ ਸ਼ਹਿਰਾਂ ਨੂੰ ਹੋਰ ਸ਼ਹਿਰਾਂ ਨੂੰ ਵੀ ਸਵੱਛਤਾ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਮਾਨਕਾਂ ਵਿੱਚ ਸਾਰੇ 78 ਟੌਪ ਪ੍ਰਦਰਸਨ ਕਰਨ ਵਾਲੇ ਸ਼ਹਿਰ, ਸਾਰੀਆਂ ਜਨਸੰਖਿਆ ਸ਼੍ਰੇਣੀਆਂ ਵਿੱਚ, ਸਬੰਧਿਤ ਰਾਜਾਂ ਦੇ ਇੱਕ-ਇੱਕ ਘੱਟ ਪ੍ਰਦਰਸਨ ਕਰਨ ਵਾਲੇ ਸ਼ਹਿਰਾਂ ਨੂੰ ਅਪਣਾਉਣਗੇ ਅਤੇ ਉਨ੍ਹਾਂ ਦਾ ਮਾਰਗ ਪੱਧਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਹੈ ਸਭ ਨੂੰ ਸਾਥ ਲੈ ਕੇ ਚਲਣ ਦੀ (Zaroorat hai Sub ko saath lekar chalne ki)। ਉਨ੍ਹਾਂ ਨੇ ਕਿਹਾ ਕਿ “ਹਰ ਇੱਕ, ਸਵੱਛ ਸ਼ਹਿਰ” ਦੇ ਮੰਤਰ ਦਾ ਪਾਲਨ ਕਰਦੇ ਹੋਏ ਸਵੱਛ ਸਰਵੇਕਸ਼ਣ ਜੇਤੂ ਸ਼ਹਿਰ ਦੂਸਰਿਆਂ ਦਾ ਮਾਰਗ ਪੱਧਰਾ ਕਰਨਗੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਅਗਵਾਈ ਕਰਨਗੇ, ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਘੱਟ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਟੌਪ ‘ਤੇ ਲਿਆਂਦਾ ਜਾਵੇ। ਤੇਜ਼ੀ ਨਾਲ ਕੂੜਾ ਘਰ ਸਫਾਈ (ਤੇਜ਼ ਡੰਪਸਾਈਟ ਉਪਚਾਰ) ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ 15 ਅਗਸਤ, 2025 ਨੂੰ ਸ਼ੁਰੂ ਹੋਣ ਵਾਲਾ ਇੱਕ ਵਰ੍ਹੇ ਦਾ ਇਹ ਵਿਸ਼ੇਸ਼ ਪ੍ਰੋਗਰਾਮ ਪੁਰਾਣੀ ਰਹਿੰਦ-ਖੂੰਹਦ ਦੇ ਤੇਜ਼ੀ ਨਾਲ ਨਿਪਟਾਰਾ ਕਰਨ ਅਤੇ ਵਿਆਪਕ ਸ਼ਹਿਰੀ ਖੇਤਰ ਨੂੰ ਕਚਰਾ ਮੁਕਤ ਬਣਾਉਣ ਵਿੱਚ ਸਹਾਇਕ ਹੋਵੇਗਾ, ਨਾਲ ਹੀ ਇਸ ਤੋਂ ਸਾਇੰਟਿਫਿਕ ਵੇਸਟ ਪ੍ਰੋਸੈੱਸਿੰਗ ਸਮਰੱਥਾ ਨੂੰ ਵੀ ਹੁਲਾਰਾ ਮਿਲੇਗਾ।

 

ਆਵਾਸ ਅਤੇ ਸ਼ਹਿਰੀ ਮਾਮਲੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟਿਕਿਥਲਾ ਨੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਵੱਛ ਭਾਰਤ ਮਿਸ਼ਨ ਦੀ ਪਰਿਵਰਤਨਕਾਰੀ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਅਤੇ ਸਫਾਈ ਹੁਣ ਨਾਗਰਿਕ ਜੀਵਨ ਦੇ ਕੇਂਦਰ ਵਿੱਚ ਆ ਗਿਆ ਹੈ ਅਤੇ ਇਹ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਕੇ ਉਨ੍ਹਾਂ ਦੇ ਸੁਭਾਅ ਅਤੇ ਸੰਸਕਾਰ ਵਿੱਚ ਡੂੰਘਾਈ ਨਾਲ ਸ਼ਾਮਲ ਹੋ ਗਿਆ ਹੈ। ਸ਼੍ਰੀ ਕਟਿਕਿਥਲਾ ਨੇ ਸਵੱਛ ਸਰਵੇਖਣ ਨੂੰ ਸ਼ਕਤੀਸ਼ਾਲੀ ਮੁਕਾਬਲਾਤਮਕ ਉਪਾਅ ਦੱਸਿਆ, ਜਿਸ ਨੇ ਸ਼ਹਿਰਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ 10 ਨਵੇਂ ਮਾਨਕ ਅਤੇ ਪੰਜ ਅਲੱਗ-ਅਲੱਗ ਜਨਸੰਖਿਆ ਸ਼੍ਰੇਣੀਆਂ ਦੇ ਮੁੜ-ਨਿਰਮਿਤ ਢਾਂਚੇ ਨਾਲ ਛੋਟੇ ਸ਼ਹਿਰ ਵੀ ਵੱਡੇ ਸ਼ਹਿਰਾਂ ਦੇ ਨਾਲ ਬਰਾਬਰ ਪੱਧਰ ‘ਤੇ ਮੁਕਾਬਲਾ ਕਰਨ ਵਿੱਚ ਸਮਰੱਥ ਹੋਏ ਹਨ, ਜਿਸ ਨਾਲ ਸਮਾਵੇਸ਼ੀ ਅਤੇ ਵਿਆਪਕ ਪ੍ਰਗਤੀ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ 10 ਸਫਲ ਵਰ੍ਹੇ ਪੂਰੇ ਹੋਣ ਦੇ ਬਾਅਦ ਹੁਣ ਸਾਨੂੰ ਅਗਲੇ ਦਹਾਕੇ ਦੇ ਲਈ ਯੋਜਨਾ ਬਣਾਉਣ ਦੇ ਨਾਲ ਹੀ 2047 ਤੱਕ ਵਿਕਸਿਤ ਭਾਰਤ ਦੀ ਭਵਿੱਖ ਯੋਜਨਾ ਨਿਰਧਾਰਿਤ ਕਰਨ ਦੀ ਵੀ ਜ਼ਰੂਰਤ ਹੈ। 

ਇਸ ਅਵਸਰ ‘ਤੇ ਕੇਂਦਰੀ ਮੰਤਰੀ ਨੇ ਰਾਸ਼ਟਰਪਤੀ ਨੂੰ ਸਨਮਾਨ ਦੇ ਰੂਪ ਵਿੱਚ ਇੱਕ ਸੁੰਦਰ ਸਾਰੰਗੀ ਭੇਂਟ ਕੀਤੀ। ਇਹ ਯਾਦਗਾਰੀ ਚਿੰਨ੍ਹ ‘ਵੇਸਟ ਟੂ ਵੈਲਥ’ ਦੀ ਭਾਵਨਾ ਦਾ ਪ੍ਰਤੀਕ ਹੈ, ਜਿਸ ਵਿੱਚ ਬੇਕਾਰ ਪਈ ਸਮੱਗਰੀਆਂ ਨੂੰ ਸਾਰਥਕ, ਕਲਾਤਮਕ ਕ੍ਰਿਤੀਆਂ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ- ਜੋ ਸ਼ਿਲਪ ਕੌਸ਼ਲ ਦੇ ਨਾਲ ਹੀ ਟਿਕਾਊਪਣ ਦਾ ਮਿਸ਼੍ਰਣ ਹੁੰਦਾ ਹੈ।

 

ਇਸ ਅਵਸਰ ‘ਤੇ ਸਵੱਛ ਸਰਵੇਖਣ 2024-25 ਦੇ ਪਰਿਣਾਮ ਡੈਸ਼ਬੋਰਡ ਨੂੰ ਡਿਜੀਟਲ ਰੂਪ ਵਿੱਚ ਜਾਰੀ ਕੀਤਾ ਗਿਆ, ਜਿਸ ਵਿੱਚ ਰੈਂਕਿੰਗ ਅਤੇ ਉਪਲਬਧੀਆਂ ਨੂੰ ਪੇਸ਼ ਕੀਤਾ ਗਿਆ ਹੈ। ਸਵੱਛ ਸਰਵੇਖਣ 2024-25 ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਸੁਪਰ ਸਵੱਛ ਲੀਗ ਸ਼ਹਿਰਾਂ ਦੀਆਂ ਉਪਲਬਧੀਆਂ ਨੂੰ ਆਕਰਸ਼ਕ ਆਡੀਓ-ਵਿਜ਼ੁਅਲ ਪ੍ਰਸਤੁਤੀਆਂ ਦੇ ਮਾਧਿਅਮ ਨਾਲ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਰਾਸ਼ਟਰਵਿਆਪੀ ਸਵੱਛਤਾ ਅੰਦੋਲਨ ਦੀ ਭਾਵਨਾ ਅਤੇ ਵਿਆਪਕਤਾ ਨੂੰ ਦਰਸਾਇਆ ਗਿਆ।

ਜੇਤੂਆਂ ਦੀ ਸੂਚੀ, ਜੀਐੱਫਸੀ ਅਤੇ ਓਡੀਐੱਫ ਪਰਿਣਾਮ ਡੈਸ਼ਬੋਰਡ ਇੱਥੇ ਦੋਖੇ।
ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਪੂਰਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ 

ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ ਲਈ ਇੱਥੇ ਕਲਿੱਕ ਕਰੋ

****

ਐੱਸਕੇ


(Release ID: 2145691) Visitor Counter : 3