ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਨੇ ਅਗਸਤ 2025 ਤੋਂ ਸ਼ੁਰੂ ਹੋਣ ਵਾਲੇ ਉਦਘਾਟਨ ਬੈਚ ਲਈ ਏਵੀਜੀਸੀ-ਐਕਸਆਰ ਵਿੱਚ ਅਤਿ-ਆਧੁਨਿਕ ਕੋਰਸਾਂ ਦਾ ਐਲਾਨ ਕੀਤਾ

Posted On: 15 JUL 2025 11:16AM by PIB Chandigarh

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (ਆਈਆਈਸੀਟੀ) ਇਸ ਵਰ੍ਹੇ ਅਗਸਤ ਤੋਂ ਵਿਦਿਆਰਥੀਆਂ ਨੇ ਆਪਣੇ ਪਹਿਲੇ ਬੈਚ ਲਈ ਪ੍ਰਵੇਸ਼ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸ਼ੁਰੂਆਤ ਦੇ ਨਾਲ ਹੀ, ਸੰਸਥਾਨ ਭਾਰਤ ਦੀ ਵਧਦੀ ਡਿਜੀਟਲ ਅਤੇ ਰਚਨਾਤਮਕ ਅਰਥਵਿਵਸਥਾ ਵਿੱਚ ਇੱਕ ਪਰਿਵਰਤਨਕਾਰੀ ਉਪਲਬਧੀ ਹਾਸਲ ਕਰਨ ਲਈ ਵੀ ਤਿਆਰ ਹੈ। ਸੰਸਥਾਨ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਅਤੇ ਐਕਸਟੈਂਡਡ ਰਿਐਲਿਟੀ) ਖੇਤਰ ਵਿੱਚ ਉਦਯੋਗ-ਸੰਚਾਲਿਤ ਕੋਰਸਾਂ ਦਾ ਇੱਕ ਮਜ਼ਬੂਤ ਪੋਰਟਫੋਲੀਓ ਪ੍ਰਦਾਨ ਕਰੇਗਾ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਦੀ ਮਈ, 2025 ਵਿੱਚ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ)ਵਿੱਚ ਕੀਤੇ ਗਏ ਐਲਾਨ ਨੂੰ ਅਗੇ ਵਧਾਉਣ ਦੀ ਦਿਸ਼ਾ ਵਿੱਚ ਸੰਸਥਾਨ ਨੂੰ ਪ੍ਰਤਿਸ਼ਠਿਤ ਆਲਮੀ ਸਾਂਝੇਦਾਰੀਆਂ ਅਤੇ ਉਦਯੋਗ ਪ੍ਰਮੁੱਖਾਂ ਦਾ ਸਮਰਥਨ ਹਾਸਲ ਹੈ। ਇਨ੍ਹਾਂ ਵਿਦਿਅਕ ਕੋਰਸਾਂ ਵਿੱਚ ਗੇਮਿੰਗ ਵਿੱਚ 6 ਵਿਸ਼ੇਸ਼ ਕੋਰਸਾਂ, ਪੋਸਟ ਪ੍ਰੋਡਕਸ਼ਨ ਵਿੱਚ 4 ਕੋਰਸਾਂ ਅਤੇ ਐਨੀਮੇਸ਼ਨ, ਕੌਮਿਕਸ ਅਤੇ ਐਕਸਆਰ ਵਿੱਚ 8 ਕੋਰਸ ਸ਼ਾਮਲ ਹਨ। 

ਇਨ੍ਹਾਂ ਪ੍ਰੋਗਰਾਮਾਂ ਨੂੰ ਉਦਯੋਗ ਦੇ ਟੌਪ ਦੇ ਮਾਹਿਰਾਂ ਦੇ ਸਹਿਯੋਗ ਨਾਲ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ ਨਿਰੰਤਰ ਵਿਕਸਿਤ ਹੋ ਰਹੇ ਰਚਨਾਤਮਕ ਟੈਕਨੋਲੋਜੀ ਦੇ ਦ੍ਰਿਸ਼ ਵਿੱਚ ਸਫਲ ਹੋਣ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਹਨ। ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਦੇ ਹਾਲ ਹੀ ਵਿੱਚ ਯੂਨਾਈਟਿਡ ਕਿੰਗਡਮ ਦੀ ਯੌਰਕ ਯੂਨੀਵਰਸਿਟੀ ਨਾਲ ਇੱਕ ਇਤਿਹਾਸਕ ਸਹਿਮਤੀ ਪੱਤਰ ‘ਤੇ ਹੋਏ ਹਸਤਾਖ਼ਤ ਨਾਲ ਸਹਿਯੋਗਾਤਮਕ ਖੋਜ, ਫੈਕਲਟੀ ਐਕਸਚੇਂਜ ਅਤੇ ਗਲੋਬਲ ਪ੍ਰਮਾਣੀਕਰਣ ਮਾਰਗਾਂ ਦਾ ਰਾਹ ਪੱਧਰਾ ਹੋਇਆ ਹੈ। ਇਸ ਦੀ ਮਜ਼ਬੂਤ ਨੀਂਹ ਨੂੰ ਜੋੜਦੇ ਹੋਏ ਗੂਗਲ, ਯੂਟਿਊਬ, ਬਡੋਬ, ਮੈਟਾ, ਮਾਈਕ੍ਰੋਸਾਫਟ, ਐੱਨਵੀਆਈਡੀਆਈਏ ਅਤੇ ਜੀਓਸਟਾਰ ਜਿਹੀਆਂ ਪ੍ਰਮੁੱਖ ਆਲਮੀ ਕੰਪਨੀਆਂ ਨੇ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਦੇ ਨਾਲ ਲੰਬੇ ਸਮੇਂ ਤੱਕ ਸਹਿਯੋਗ ਦੀ ਪ੍ਰਤੀਬੱਧਤਾ ਜਤਾਈ ਹੈ। ਉਨ੍ਹਾਂ ਦੇ ਸਮਰਥਨ ਵਿੱਚ ਪਾਠਕ੍ਰਮ ਵਿਕਾਸ, ਸਕੌਲਰਸ਼ਿਪ, ਇੰਟਰਨਸ਼ਿਪ, ਸਟਾਰਟਅੱਪ ਇਨਕਿਊਬੇਸ਼ਨ ਅਤੇ ਪਲੇਸਮੈਂਟ ਦੇ ਮੌਕੇ ਸ਼ਾਮਲ ਹਨ। 

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ, ਡਾ. ਵਿਸ਼ਵਾਸ ਦੇਓਸਕਰ ਨੇ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਵਿਸ਼ਵ ਪੱਧਰੀ ਪ੍ਰਤਿਭਾ ਨੂੰ ਪੋਸ਼ਿਤ ਕਰਕੇ ਏਵੀਜੀਸੀ-ਐਕਸਆਰ ਖੇਤਰ ਵਿੱਚ ਭਾਰਤ ਨੂੰ ਇੱਕ ਆਲਮੀ ਮਹਾਸ਼ਕਤੀ ਬਣਾਉਣਾ ਹੈ। ਕੋਰਸ ਭਾਰਤ ਦੀ ਗਤੀਸ਼ੀਲ ਰਚਨਾਤਮਕ ਸਮਰਥਾ ‘ਤੇ ਅਧਾਰਿਤ ਹੁੰਦੇ ਹੋਏ ਵੀ ਆਲਮੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਵਿਸਤ੍ਰਿਤ ਕੋਰਸਾਂ ਦਾ ਐਲਾਨ ਇਸ ਮਹੀਨੇ ਦੇ ਅੰਤ ਵਿੱਚ ਹੋਣ ਦੀ ਆਸ਼ਾ ਹੈ।  

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਦੇ ਗਵਰਨਿੰਗ ਬੋਰਡ ਵਿੱਚ ਸ਼੍ਰੀ ਸੰਜੈ ਜਾਜੂ, ਸ਼੍ਰੀ ਵਿਕਾਸ ਖੜਗੇ, ਸ਼੍ਰੀਮਤੀ ਸਵਾਤੀ ਮਹਸੇ, ਸ਼੍ਰੀ ਚੰਦਰਜੀਤ ਬੈਨਰਜੀ, ਸ਼੍ਰੀ ਆਸ਼ੀਸ਼ ਕੁਲਕਰਣੀ, ਸ਼੍ਰੀ ਮਾਨਵੇਂਦਰ ਸ਼ੁਕੁਲ ਅਤੇ ਸ਼੍ਰੀ ਰਾਜਨ ਨਵਾਨੀ ਸ਼ਾਮਲ ਹਨ। ਗਵਰਨਿੰਗ ਕੌਂਸਲ ਦੇ ਮੈਂਬਰਾਂ ਵਿੱਚ ਸ਼੍ਰੀ ਮੁੰਜਾਲ ਸ਼੍ਰੌਫ਼, ਸ਼੍ਰੀ ਚੈਤਨਯ ਚਿਚਲੀਕਰ, ਸ਼੍ਰੀ ਬਿਰੇਨ ਘੋਸ਼, ਸ਼੍ਰੀ ਭੂਪੇਂਦਰ ਕੈਂਥੋਲਾ ਅਤੇ ਸ਼੍ਰੀ ਗੌਰਵ ਬੈਨਰਜੀ ਸ਼ਾਮਲ ਹਨ।
ਆਲਮੀ ਏਵੀਜੀਸੀ-ਐਕਸਆਰ ਉਦਯੋਗ ਦੇ ਤੇਜ਼ੀ ਨਾਲ ਵਧਣ ਦੇ ਅਨੁਮਾਨ ਦੇ ਨਾਲ, ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ ਦੇ ਵਿਆਪਕ ਕੋਰਸ ਭਵਿੱਖ ਲਈ ਤਿਆਰ ਪ੍ਰਤਿਭਾਵਾਂ ਦਾ ਇੱਕ ਅਜਿਹਾ ਸਮੂਹ ਤਿਆਰ ਕਰਨ ਦਾ ਟੀਚਾ ਰੱਖਦੇ ਹਨ ਜੋ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ ਅਤੇ ਦੇਸ਼ ਨੂੰ ਉਭਰਦੀ ਹੋਈ ਅਤੇ ਡਿਜੀਟਲ ਕੰਟੈਂਟ ਟੈਕਨੋਲੋਜੀਆਂ ਵਿੱਚ ਮੋਹਰੀ ਸਥਾਨ ਦਿਲਵਾਏਗਾ। 

 
 

*************

ਐੱਸਆਰ/ਐੱਨਜੇ/ਈਸੀ/ਡੀਵਾਈ


(Release ID: 2144914) Visitor Counter : 2