ਰੇਲ ਮੰਤਰਾਲਾ
azadi ka amrit mahotsav

ਬੁਲੇਟ ਟ੍ਰੇਨ ਪ੍ਰੋਜੈਕਟ ਵਿੱਚ ਮਹਾਰਾਸ਼ਟਰ ਵਿੱਚ ਘਨਸੋਲੀ ਅਤੇ ਸ਼ਿਲਫਾਟਾ ਦੇ ਵਿਚਕਾਰ ਸਮੁੰਦਰ ਦੇ ਹੇਠਾਂ 21 ਕਿਲੋਮੀਟਰ ਲੰਬੀ ਟਨਲ ਦਾ ਪਹਿਲਾ ਸੈਕਸ਼ਨ ਖੁੱਲਿਆ


ਭਾਰਤ –ਜਾਪਾਨ ਸਾਂਝੇਦਾਰੀ ਦੇ ਤਹਿਤ ਅਗਲੀ ਪੀੜ੍ਹੀ ਦੀਆਂ E10 ਸ਼ਿੰਕਾਨਸੇਨ ਟ੍ਰੇਨਾਂ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਵਿੱਚ ਵਰਤੀਆਂ ਜਾਣਗੀਆਂ

ਭਾਰਤ ਅਤੇ ਜਾਪਾਨ ਵਿੱਚ ਇਕੱਠੇ E10 ਸ਼ਿੰਕਾਨਸੇਨ ਸ਼ੁਰੂ ਹੋਵੇਗੀ

ਬੁਲੇਟ ਟ੍ਰੇਨ ਦੇ ਸਮੁੱਚੇ 508 ਕਿਲੋਮੀਟਰ ਲੰਬੇ ਕੌਰੀਡੋਰ ਵਿੱਚ ਸ਼ਿੰਕਾਨਸੇਨ ਤਕਨੀਕ ਦੀ ਇਸਤੇਮਾਲ ਹੋਵੇਗੀ, ਜੋ ਰਫਤਾਰ, ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਨਵੇਂ ਸਿਰ੍ਹੇ ਨਾਲ ਪਰਿਭਾਸ਼ਤ ਕਰੇਗੀ

Posted On: 14 JUL 2025 4:02PM by PIB Chandigarh

ਬੁਲੇਟ ਟ੍ਰੇਨ ਪ੍ਰੋਜੈਕਟ ਦੇ ਤਹਿਤ, ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਅਤੇ ਠਾਣੇ ਵਿਚਕਾਰ 21 ਕਿਲੋਮੀਟਰ ਲੰਬੀ ਸਮੁੰਦਰ ਹੇਠਲੀ ਟਨਲ ਦੇ ਪਹਿਲੇ ਸੈਕਸ਼ਨ ਨੂੰ ਖੋਲ੍ਹਣ ਦਾ ਮਹੱਤਵਪੂਰਨ ਕੰਮ ਪੂਰਾ ਹੋ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਹਾਲ ਹੀ ਵਿੱਚ, 310 ਕਿਲੋਮੀਟਰ ਲੰਬੇ ਵਿਸ਼ੇਸ਼ ਪੁਲ ਵਾਇਡਕਟ ਦਾ ਨਿਰਮਾਣ ਕਾਰਜ ਵੀ ਪੂਰਾ ਹੋ ਗਿਆ ਹੈ। ਟ੍ਰੈਕ ਵਿਛਾਉਣ, ਓਵਰਹੈੱਡ ਪਾਵਰ ਕੇਬਲਜ਼, ਸਟੇਸ਼ਨਾਂ ਅਤੇ ਪੁਲਾਂ ਦਾ ਨਿਰਮਾਣ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਮਹਾਰਾਸ਼ਟਰ ਵਿੱਚ ਇਸ ਨਾਲ ਸਬੰਧਿਤ ਨਿਰਮਾਣ ਕਾਰਜ ਵਿੱਚ ਗਤੀ ਆਈ ਹੈ। ਨਾਲ ਹੀ, ਸੰਚਾਲਨ ਅਤੇ ਨਿਯੰਤਰਣ ਪ੍ਰਣਾਲੀਆਂ ਦੀ ਖਰੀਦ ਦਾ ਕੰਮ ਵੀ ਵਧੀਆ ਚੱਲ ਰਿਹਾ ਹੈ।

ਰੋਲਿੰਗ ਸਟੌਕ: ਜਾਪਾਨ ਵਿੱਚ ਹਾਈ-ਸਪੀਡ ਰੇਲਵੇ ਨੈੱਟਵਰਕ ਸ਼ਿੰਕਾਨਸੇਨ ਵਿੱਚ ਹੁਣੇ E5 ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸ ਦੀਆਂ ਅਗਲੀ ਪੀੜ੍ਹੀ ਦੀਆਂ ਉੱਨਤ ਟ੍ਰੇਨਾਂ E10 ਹਨ। ਜਾਪਾਨ ਅਤੇ ਭਾਰਤ ਵਿਚਕਾਰ ਇੱਕ ਮਹੱਤਵਪੂਰਨ ਸਾਂਝੇਦਾਰੀ ਦੇ ਤਹਿਤ, ਜਾਪਾਨੀ ਸਰਕਾਰ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਵਿੱਚ E10 ਸ਼ਿੰਕਾਨਸੇਨ ਟ੍ਰੇਨਾਂ ਚਲਾਉਣ ਲਈ ਸਹਿਮਤੀ ਵਿਅਕਤ ਕੀਤੀ ਹੈ। ਇਹ ਧਿਆਨ ਦੇਣ ਯੋਗ ਹੈ ਕਿ E10 ਟ੍ਰੇਨਾਂ ਭਾਰਤ ਅਤੇ ਜਾਪਾਨ ਵਿੱਚ ਇੱਕੋ ਸਮੇਂ ਸ਼ੁਰੂ ਕੀਤੀਆਂ ਜਾਣਗੀਆਂ।

ਜਾਪਾਨੀ ਟੈਕਨੋਲੋਜੀ: ਬੁਲੇਟ ਟ੍ਰੇਨ ਪ੍ਰੋਜੈਕਟ ਦੇ ਤਹਿਤ, ਪੂਰੇ 508 ਕਿਲੋਮੀਟਰ ਲੰਬੇ ਕੌਰੀਡੋਰ ਨੂੰ ਜਾਪਾਨੀ ਸ਼ਿੰਕਾਨਸੇਨ ਟੈਕਨੋਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਗਤੀ, ਸੁਰੱਖਿਆ ਅਤੇ ਭਰੋਸੇਯੋਗਤਾ ਦੇ ਨਵੇਂ ਮਾਪਦੰਡ ਸਥਾਪਿਤ ਕਰੇਗੀ। ਨਾਲ ਹੀ ਇਹ ਭਾਰਤ ਅਤੇ ਜਾਪਾਨ ਦੇ ਵਿਚਕਾਰ ਮਜ਼ਬੂਤ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਵੀ ਦਰਸਾਉਂਦਾ ਹੈ।

ਤੇਜ਼ ਰਫ਼ਤਾਰ ਨਾਲ ਨਿਰਮਾਣ ਕਾਰਜ: ਬੁਲੇਟ ਟ੍ਰੇਨ ਦੇ ਪੂਰੇ ਰੂਟ 'ਤੇ ਸਿਵਿਲ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿੱਚ 310 ਕਿਲੋਮੀਟਰ ਲੰਬਾ ਵਿਸ਼ੇਸ਼ ਪੁਲ ਵਾਇਡਕਟ ਦਾ ਨਿਰਮਾਣ ਹੋ ਚੁੱਕਾ ਹੈ। 15 ਨਦੀ ਪੁਲ ਪੂਰੇ ਹੋ ਚੁੱਕੇ ਹਨ ਅਤੇ 4 ਦਾ ਨਿਰਮਾਣ ਅੰਤਿਮ ਪੜਾਅ 'ਤੇ ਹੈ। ਇਸਦੇ 12 ਸਟੇਸ਼ਨਾਂ ਵਿੱਚੋਂ, 5 ਬਣ ਚੁੱਕੇ ਹਨ ਅਤੇ 3 'ਤੇ ਕੰਮ ਪੂਰਾ ਹੋਣ ਵਾਲਾ ਹੈ। ਬਾਂਦਰਾ-ਕੁਰਲਾ ਕੰਪਲੈਕਸ ਵਿਖੇ ਸਥਿਤ ਸਟੇਸ਼ਨ ਇੰਜੀਨੀਅਰਿੰਗ ਦੀ ਇੱਕ ਵਿਲੱਖਣ ਉਦਾਹਰਣ ਹੈ। ਇਹ ਸਟੇਸ਼ਨ ਜ਼ਮੀਨ ਤੋਂ 32.5 ਮੀਟਰ ਹੇਠਾਂ ਸਥਿਤ ਹੋਵੇਗਾ। ਇਸਦੀ ਨੀਂਹ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਕਿ ਇਸ 'ਤੇ 95 ਮੀਟਰ ਉੱਚੀ ਇਮਾਰਤ ਬਣਾਈ ਜਾ ਸਕੇ।

ਭਵਿੱਖ ਦੀਆਂ ਹਾਈ-ਸਪੀਡ ਰੇਲ ਯੋਜਨਾਵਾਂ 'ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ: ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ (MAHSR) ਪ੍ਰੋਜੈਕਟ ਦੀ ਸਫਲਤਾ ਭਾਰਤ ਵਿੱਚ ਭਵਿੱਖ ਦੇ ਬੁਲੇਟ ਟ੍ਰੇਨ ਕੌਰੀਡੋਰਾਂ ਦਾ ਅਧਾਰ ਤਿਆਰ ਕਰ ਰਹੀ ਹੈ। ਭਵਿੱਖ ਦੀ ਇਸ ਪ੍ਰਕਾਰ ਦੀ ਹਾਈ-ਸਪੀਡ ਰੇਲ ਕੌਰੀਡੋਰ 'ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਯੋਜਨਾ ਦੇ ਵਿਕਾਸ ਵਿੱਚ ਸ਼ਾਨਦਾਰ ਤੇਜ਼ ਗਤੀ ਅਤਿ-ਆਧੁਨਿਕ ਗਲੋਬਲ ਟੈਕਨੋਲੋਜੀ ਦੀ ਵਰਤੋਂ ਕਰਕੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਦੀ ਭਾਰਤ ਦੀ ਯੋਗਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਜਾਪਾਨ ਇਸ ਪਰਿਵਰਤਨਸ਼ੀਲ ਯਾਤਰਾ ਵਿੱਚ ਇੱਕ ਭਰੋਸੇਮੰਦ ਭਾਗੀਦਾਰ ਵਜੋਂ ਮੁੱਖ ਭੂਮਿਕਾ ਨਿਭਾ ਰਿਹਾ ਹੈ। 

*****

ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ


(Release ID: 2144752)