ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰੈੱਸ ਕਮਿਊਨੀਕ

Posted On: 14 JUL 2025 2:07PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫਟੀਨੈਂਟ ਗਵਰਨਰ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾਮੁਕਤ) ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।

2.     ਭਾਰਤ ਦੇ ਰਾਸ਼ਟਰਪਤੀ ਨੇ ਨਿਮਨਲਿਖਤ ਗਵਰਨਰ/ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ ਹੈ:-

(i)    ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼ (Prof. Ashim Kumar Ghosh ) ਨੂੰ ਹਰਿਆਣਾ ਦਾ ਗਵਰਨਰ ਨਿਯੁਕਤ ਕੀਤਾ ਗਿਆ।

(ii)     ਸ਼੍ਰੀ ਪੁਸਾਪਤੀ ਅਸ਼ੋਕ ਗਜਪਤੀ ਰਾਜੂ (Shri Pusapati Ashok Gajapathi Raju ) ਨੂੰ ਗੋਆ ਦਾ ਗਵਰਨਰ ਨਿਯੁਕਤ ਕੀਤਾ ਗਿਆ।

(iii)      ਸ਼੍ਰੀ ਕਵਿੰਦਰ ਗੁਪਤਾ (Shri Kavinder Gupta ) ਨੂੰ ਲੱਦਾਖ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ।

 

3.    ਉਪਰੋਕਤ ਨਿਯੁਕਤੀਆਂ ਗਵਰਨਰ/ਲੈਫਟੀਨੈਂਟ ਗਵਰਨਰ ਦੇ ਸਬੰਧਿਤ ਦਫ਼ਤਰਾਂ ਦਾ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਣਗੀਆਂ।

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2144559)