ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ 'ਭਾਰਤ ਦੇ ਮਰਾਠਾ ਫੌਜੀ ਭੂਦ੍ਰਿਸ਼ਾਂ' ਨੂੰ ਸ਼ਾਮਲ ਕੀਤੇ ਜਾਣ ਦੀ ਸ਼ਲਾਘਾ ਕੀਤੀ

Posted On: 12 JUL 2025 9:23AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਮਰਾਠਾ ਫੌਜੀ ਭੂਦ੍ਰਿਸ਼ਾਂ ਨੂੰ ਪ੍ਰਤਿਸ਼ਠਿਤ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਬਹੁਤ ਮਾਣ ਅਤੇ ਖੁਸ਼ੀ ਵਿਅਕਤ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਅੰਕਿਤ ਵਿਰਾਸਤ ਵਿੱਚ 12 ਸ਼ਾਨਦਾਰ ਕਿਲੇ ਸ਼ਾਮਲ ਹਨ - 11 ਮਹਾਰਾਸ਼ਟਰ ਵਿੱਚ ਅਤੇ 1 ਤਮਿਲ ਨਾਡੂ ਵਿੱਚ ਸਥਿਤ ਹੈ।

ਪ੍ਰਧਾਨ ਮੰਤਰੀ ਨੇ ਮਰਾਠਾ ਸਾਮਰਾਜ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, "ਜਦੋਂ ਅਸੀਂ ਗੌਰਵਸ਼ਾਲੀ ਮਰਾਠਾ ਸਾਮਰਾਜ ਦੀ ਬਾਤ ਕਰਦੇ ਹਾਂ, ਤਾਂ ਅਸੀਂ ਇਸ ਨੂੰ ਸੁਸ਼ਾਸਨ, ਫੌਜੀ ਸ਼ਕਤੀ, ਸੱਭਿਆਚਾਰਕ ਗੌਰਵ ਅਤੇ ਸਮਾਜਿਕ ਕਲਿਆਣ 'ਤੇ ਜ਼ੋਰ ਦੇ ਨਾਲ ਜੋੜਦੇ ਹਾਂ। ਇਹ ਮਹਾਨ ਸ਼ਾਸਕ ਸਾਨੂੰ ਕਿਸੇ ਵੀ ਅਨਿਆਂ ਦੇ ਅੱਗੇ ਝੁਕਣ ਤੋਂ ਮਨ੍ਹਾ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ।"

ਉਨ੍ਹਾਂ ਨੇ ਨਾਗਰਿਕਾਂ ਨੂੰ ਮਰਾਠਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਬਾਰੇ ਜਾਣਨ ਦੇ ਲਈ ਇਨ੍ਹਾਂ ਕਿਲਿਆਂ ਨੂੰ ਦੇਖਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ 2014 ਵਿੱਚ ਰਾਏਗੜ੍ਹ ਕਿਲ੍ਹੇ ਦੀ ਆਪਣੀ ਯਾਤਰਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ ਉਕਤ ਸਨਮਾਨ ਬਾਰੇ ਯੂਨੈਸਕੋ (UNESCO) ਦੀ ਇੱਕ ਐਕਸ (X) ਪੋਸਟ ਦਾ ਉੱਤਰ ਦਿੰਦੇ ਹੋਏ ਕਿਹਾ: ਹਰ ਭਾਰਤੀ ਇਸ ਸਨਮਾਨ ਨਾਲ ਉਤਸ਼ਾਹਿਤ ਹੈ।

ਇਨ੍ਹਾਂ ‘ਮਰਾਠਾ ਫੌਜੀ ਭੂਦ੍ਰਿਸ਼ਾਂ ਵਿੱਚ 12 ਸ਼ਾਨਦਾਰ ਕਿਲੇ ਸ਼ਾਮਲ ਹਨ ਜਿਨ੍ਹਾਂ ਵਿੱਚੋਂ 11 ਮਹਾਰਾਸ਼ਟਰ ਵਿੱਚ ਹਨ ਅਤੇ 1 ਤਮਿਲ ਨਾਡੂ ਵਿੱਚ ਹੈ।

ਜਦੋਂ ਅਸੀਂ ਗੌਰਵਸ਼ਾਲੀ ਮਰਾਠਾ ਸਾਮਰਾਜ ਦੀ ਬਾਤ ਕਰਦੇ ਹਾਂ, ਤਾਂ ਅਸੀਂ ਇਸ ਨੂੰ ਸੁਸ਼ਾਸਨ, ਫੌਜੀ ਸ਼ਕਤੀ, ਸੱਭਿਆਚਾਰਕ ਗੌਰਵ ਅਤੇ ਸਮਾਜਿਕ ਕਲਿਆਣ 'ਤੇ ਜ਼ੋਰ ਨਾਲ ਜੋੜਦੇ ਹਾਂ। ਇਹ ਮਹਾਨ ਸ਼ਾਸਕ ਕਿਸੇ ਵੀ ਅਨਿਆਂ ਦੇ ਅੱਗੇ ਨਾ ਝੁਕਣ ਦੇ ਆਪਣੇ ਸਾਹਸ ਨਾਲ ਸਾਨੂੰ ਪ੍ਰੇਰਿਤ ਕਰਦੇ ਹਨ।

ਮੈਂ ਸਾਰਿਆਂ ਨੂੰ ਇਨ੍ਹਾਂ ਕਿਲਿਆਂ ਨੂੰ ਦੇਖਣ ਅਤੇ ਮਰਾਠਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਬਾਰੇ ਜਾਣਨ ਦਾ ਸੱਦਾ ਦਿੰਦਾ ਹਾਂ।

"ਇੱਥੇ 2014 ਵਿੱਚ ਰਾਏਗੜ੍ਹ ਕਿਲੇ ਦੀ ਮੇਰੀ ਯਾਤਰਾ ਦੀਆਂ ਤਸਵੀਰਾਂ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਨਮਨ ਕਰਨ ਦਾ ਅਵਸਰ ਮਿਲਿਆ। ਉਸ ਯਾਤਰਾ ਨੂੰ ਮੈਂ ਹਮੇਸ਼ਾ ਸੰਜੋ ਕੇ ਰੱਖਾਂਗਾ।

********

ਐੱਮਜੇਪੀਐੱਸਐੱਸਟੀ


(Release ID: 2144283)