ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਮੀਬੀਆ ਦੀ ਸੰਸਦ ਨੂੰ ਸੰਬੋਧਨ ਕੀਤਾ
Posted On:
09 JUL 2025 10:43PM by PIB Chandigarh
ਨੈਸ਼ਨਲ ਅਸੈਂਬਲੀ ਦੇ ਸਪੀਕਰ, ਮਹਾਮਹਿਮ ਸਾਰਾ ਕੁਗੋਂਗੇਲਵਾ (Speaker of the National Assembly, H.E. Saara Kuugongelwa) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਮੀਬੀਆ ਦੀ ਸੰਸਦ ਨੂੰ ਸੰਬੋਧਨ ਕੀਤਾ। ਨਾਮੀਬੀਅਨ ਦੀ ਤਰਫ਼ੋਂ ਇਸ ਤਰ੍ਹਾਂ ਦੇ ਵਿਸ਼ੇਸ ਭਾਵ ਨੇ ਪ੍ਰਧਾਨ ਮੰਤਰੀ ਦੀ ਨਾਮੀਬੀਆ ਦੀ ਸਰਕਾਰੀ ਯਾਤਰਾ ਨੂੰ ਹੋਰ ਵੀ ਸਾਰਥਕ ਬਣਾ ਦਿੱਤਾ।
ਸੰਸਦ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ “ਲੋਕਤੰਤਰ ਦੀ ਜਨਨੀ” ("Mother of Democracy”) ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਰਫ਼ੋਂ ਇਸ ਪ੍ਰਤਿਸ਼ਠਿਤ ਸਦਨ ਦੇ ਮੈਂਬਰਾਂ ਅਤੇ ਨਾਮੀਬੀਆ ਦੀ ਦੋਸਤਾਨਾ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦੋਹਾਂ ਦੇਸ਼ਾਂ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਅਤੇ ਸੁਤੰਤਰਤਾ ਦੇ ਲਈ ਆਪਣੇ ਸਾਂਝੇ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਮੀਬੀਆ ਦੇ ਸੰਸਥਾਪਕ ਡਾ. ਸੈਮ ਨੁਜੋਮਾ ਦੀ ਵਿਰਾਸਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਸਥਾਪਕਾਂ ਦੁਆਰਾ ਸਮਰਥਿਤ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਿਧਾਂਤ ਦੋਹਾਂ ਦੇਸ਼ਾਂ ਵਿੱਚ ਪ੍ਰਗਤੀ ਦੇ ਪਥ ਨੂੰ ਪ੍ਰਕਾਸ਼ਿਤ ਕਰਦੇ ਰਹਿਣਗੇ। ਉਨ੍ਹਾਂ ਨੇ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਨਾਮੀਬੀਆ ਦੀ ਸਰਕਾਰ ਅਤੇ ਜਨਤਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਨਾਮੀਬੀਆ ਦਾ ਸਰਬਉੱਚ ਰਾਸ਼ਟਰੀ ਸਨਮਾਨ ਪ੍ਰਦਾਨ ਕਰਨ ਦੇ ਲਈ ਉੱਥੋਂ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ ਭਾਵ ਭਾਰਤੀ ਅਤੇ ਨਾਮੀਬਿਆਈ ਲੋਕਤੰਤਰਾਂ ਦੀਆਂ ਉਪਲਬਧੀਆਂ ਦੇ ਪ੍ਰਤੀ ਇੱਕ ਸ਼ਰਧਾਂਜਲੀ ਹੈ। ਸੁਤੰਤਰਤਾ, ਸਮਾਨਤਾ ਅਤੇ ਨਿਆਂ ਦੇ ਪਹਿਰੇਦਾਰ ਦੇ ਰੂਪ ਵਿੱਚ, ਉਨ੍ਹਾਂ ਨੇ ਦੋਹਾਂ ਦੇਸ਼ਾਂ ਨੂੰ ਗਲੋਬਲ ਸਾਊਥ ਦੀ ਬਿਹਤਰੀ ਦੇ ਲਈ ਕੰਮ ਕਰਨ ਦਾ ਸੱਦਾ ਦਿੱਤਾ, ਤਾਕਿ ਉੱਥੋਂ ਦੇ ਲੋਕਾਂ ਦੀ ਆਵਾਜ਼ ਨਾ ਕੇਵਲ ਸੁਣੀ ਜਾਵੇ, ਬਲਕਿ ਉਨ੍ਹਾਂ ਦੀਆਂ ਆਸਾਂ ਅਤੇ ਆਕਾਂਖਿਆਵਾਂ ਨੂੰ ਵੀ ਪੂਰੀ ਤਰ੍ਹਾਂ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਹਮੇਸ਼ਾ ਅਫਰੀਕਾ ਦੀ ਪ੍ਰਗਤੀ ਦੇ ਲਈ ਕੰਮ ਕਰੇਗਾ, ਜਿਹਾ ਕਿ ਉਸ ਨੇ ਜੀ-20 (G-20) ਦੀ ਪ੍ਰਧਾਨਗੀ ਦੇ ਦੌਰਾਨ ਕੀਤਾ ਸੀ, ਜਦੋਂ ਅਫਰੀਕਨ ਯੂਨੀਅਨ ਨੂੰ ਇਸ ਸਮੂਹ ਦਾ ਸਥਾਈ ਮੈਂਬਰ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਨਾਮੀਬੀਆ ਅਤੇ ਮਹਾਦੀਪ ਦੇ ਹੋਰ ਦੇਸ਼ਾਂ ਦੇ ਨਾਲ ਆਪਣੇ ਵਿਕਾਸ ਦੇ ਅਨੁਭਵ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਰਤ ਸਮਰੱਥਾ ਨਿਰਮਾਣ, ਕੌਸ਼ਲ ਵਿਕਾਸ, ਲੇਕਲ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਅਫਰੀਕਾ ਦੇ ਏਜੰਡਾ 2063 (Africa’s Agenda 2063) ਦਾ ਸਮਰਥਨ ਕਰਨ ਦੇ ਲਈ ਪ੍ਰਤੀਬੱਧ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਦੇ ਲਈ ਸਪੀਕਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੋਕਾਂ ਦੇ ਦਰਮਿਆਨ ਬਿਹਤਰ ਸੰਪਰਕ ਦੀ ਸੱਦਾ ਦਿੱਤਾ ਤਾਕਿ ਦੋਨੋਂ ਲੋਕਤੰਤਰ ਸਦਾ ਸਮ੍ਰਿੱਧ ਰਹਿਣ। ਉਨ੍ਹਾਂ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਕਿਹਾ, “ਸਾਡੇ ਬੱਚਿਆਂ ਨੂੰ ਨਾ ਕੇਵਲ ਉਹ ਅਜ਼ਾਦੀ ਵਿਰਾਸਤ ਵਿੱਚ ਮਿਲੇ ਜਿਸ ਦੇ ਲਈ ਅਸੀਂ ਸੰਘਰਸ਼ ਕੀਤਾ, ਬਲਕਿ ਇਹ ਭਵਿੱਖ ਵੀ ਮਿਲੇ ਜਿਸ ਦਾ ਨਿਰਮਾਣ ਅਸੀਂ ਮਿਲ ਕੇ ਕਰਾਂਗੇ।”
*****
ਐੱਮਜੇਪੀਐੱਸ/ਐੱਸਟੀ
(Release ID: 2143646)
Visitor Counter : 5
Read this release in:
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam