ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਯੁਕਤ ਬਿਆਨ: ਭਾਰਤ ਅਤੇ ਬ੍ਰਾਜ਼ੀਲ- ਉਚੇਰੇ ਉਦੇਸ਼ਾਂ ਵਾਲੇ ਦੋ ਮਹਾਨ ਰਾਸ਼ਟਰ

Posted On: 09 JUL 2025 5:55AM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ 2025 ਨੂੰ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ ਕੀਤੀ। ਇਹ ਯਾਤਰਾ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ (His Excellency Mr. Luiz Inácio Lula da Silva) ਦੇ ਸੱਦੇ ‘ਤੇ ਕੀਤੀ ਗਈ। ਮਿੱਤਰਤਾ ਅਤੇ ਵਿਸ਼ਵਾਸ ਦੀ ਭਾਵਨਾ ਨਾਲ ਹੋਈ ਇਹ ਯਾਤਰਾ ਲਗਭਗ ਅੱਠ ਦਹਾਕਿਆਂ ਤੋਂ ਬ੍ਰਾਜ਼ੀਲ-ਭਾਰਤ ਸਬੰਧਾਂ ਦਾ ਆਧਾਰ ਰਹੀ ਹੈ। ਵਰ੍ਹੇ 2006 ਵਿੱਚ ਇਸ ਸਬੰਧ ਨੂੰ ਰਣਨੀਤਕ ਸਾਂਝੇਦਾਰੀ (Strategic Partnership) ਤੱਕ ਵਧਾਇਆ ਗਿਆ।

ਨੇਤਾਵਾਂ ਨੇ ਦੁਵੱਲੇ, ਖੇਤਰੀ ਅਤੇ ਆਲਮੀ ਮਾਮਲਿਆਂ ਦੀ ਵਿਸਤ੍ਰਿਤ ਰੇਂਜ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਭਾਰਤ-ਬ੍ਰਾਜ਼ੀਲ ਰਣਨੀਤਕ ਸਾਂਝੇਦਾਰੀ (India-Brazil Strategic Partnership) ਨੂੰ ਮਜ਼ਬੂਤ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ। ਨਾਲ ਹੀ ਆਪਣੇ ਲੋਕਾਂ ਦੀ ਸ਼ਾਂਤੀ, ਸਮ੍ਰਿੱਧੀ ਅਤੇ ਨਿਰੰਤਰ ਵਿਕਾਸ ਦੀ ਖੋਜ ਵਿੱਚ ਯੋਗਦਾਨ ਦੇ ਕੇ ਆਲਮੀ ਮਾਮਲਿਆਂ ਵਿੱਚ ਆਪਣੇ ਦੇਸ਼ਾਂ ਦੀਆਂ ਅਲੱਗ-ਅਲੱਗ ਭੂਮਿਕਾਵਾਂ ਨੂੰ ਬਰਕਰਾਰ ਰੱਖਦੇ ਹੋਏ, ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਉਚੇਰੇ ਉਦੇਸ਼ਾਂ ਨੂੰ ਅੱਗੇ ਵਧਾਇਆ।

ਭਾਰਤ ਅਤੇ ਬ੍ਰਾਜ਼ੀਲ ਦੇ ਦਰਮਿਆਨ ਮਜ਼ਬੂਤ ਆਰਥਿਕ ਅਤੇ ਆਪਸੀ ਹਿਤ ਦੇ ਤਕਨੀਕੀ ਸਬੰਧਾਂ ਦੇ ਅਧਾਰ ‘ਤੇ, ਨੇਤਾਵਾਂ ਨੇ ਅਗਲੇ ਦਹਾਕੇ ਵਿੱਚ ਪ੍ਰਾਥਮਿਕਤਾ ਵਾਲੇ ਪੰਜ ਥੰਮ੍ਹਾਂ ਦੇ ਆਸਪਾਸ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਰਣਨੀਤਕ ਰੋਡਮੈਪ ਤਿਆਰ ਕਰਨ ਦਾ ਨਿਰਣਾ ਲਿਆ:

i. ਰੱਖਿਆ ਅਤੇ ਸੁਰੱਖਿਆ;

ii. ਖੁਰਾਕ ਅਤੇ ਪੋਸ਼ਣ ਸੁਰੱਖਿਆ;

iii. ਊਰਜਾ ਉਤਪਾਦਨ ਅਤੇ ਉਪਭੋਗ ਵਿੱਚ ਆਲਮੀ ਪਰਿਵਰਤਨ ਅਤੇ ਜਲਵਾਯੂ ਪਰਿਵਰਤਨ;

iv. ਡਿਜੀਟਲ ਪਰਿਵਰਤਨ ਅਤੇ ਉੱਭਰਦੀਆਂ ਟੈਕਨੋਲੋਜੀਆਂ;

v. ਰਣਨੀਤਕ ਖੇਤਰਾਂ ਵਿੱਚ ਉਦਯੋਗਿਕ ਸਾਂਝੇਦਾਰੀ।

ਨੇਤਾਵਾਂ ਨੇ ਆਪਣੀਆਂ ਸਬੰਧਿਤ ਸਰਕਾਰੀ ਏਜੰਸੀਆਂ ਨੂੰ ਪੰਜ ਪ੍ਰਾਥਮਿਕਤਾਵਾਂ ਵਾਲੇ ਥੰਮ੍ਹਾਂ ਵਿੱਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਅਤੇ ਬ੍ਰਾਜ਼ੀਲ-ਭਾਰਤ ਸੰਯੁਕਤ ਕਮਿਸ਼ਨ (Brazil-India Joint Commission) ਨੂੰ ਪ੍ਰਗਤੀ ‘ਤੇ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ।

  1. ਰੱਖਿਆ ਅਤੇ ਸੁਰੱਖਿਆ

ਬ੍ਰਾਜ਼ੀਲ ਅਤੇ ਭਾਰਤ ਦੇ ਦਰਮਿਆਨ ਰੱਖਿਆ ਅਤੇ ਸੁਰੱਖਿਆ ਮਾਮਲਿਆਂ ਵਿੱਚ ਇੱਕ ਬਿੰਦੂ ਦੀ ਤਰਫ਼ ਵਧਣ ਸਬੰਧੀ ਵਿਚਾਰਾਂ ਅਤੇ ਆਪਸੀ ਹਿਤ ਦੇ ਰਣਨੀਤਕ ਸਬੰਧਾਂ ਨੂੰ ਸਵੀਕਾਰ ਕਰਦੇ ਹੋਏ, ਨੇਤਾਵਾਂ ਨੇ ਸੰਯੁਕਤ ਮਿਲਿਟਰੀ ਅਭਿਆਸਾਂ ਵਿੱਚ ਭਾਗੀਦਾਰੀ ਅਤੇ ਉੱਚ ਪੱਧਰੀ ਰੱਖਿਆ ਪ੍ਰਤੀਨਿਧੀਮੰਡਲਾਂ ਦੇ ਅਦਾਨ-ਪ੍ਰਦਾਨ ਸਹਿਤ ਵਧਦੇ ਰੱਖਿਆ ਸਹਿਯੋਗ ਦਾ ਸੁਆਗਤ ਕੀਤਾ। ਉਨ੍ਹਾਂ ਨੇ ਵਰਗੀਕ੍ਰਿਤ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸੁਰੱਖਿਆ ‘ਤੇ ਸਮਝੌਤੇ (Agreement on the Exchange and Mutual Protection of Classified Information) ‘ਤੇ ਹਸਤਾਖਰ ਕਰਨ ‘ਤੇ ਸੰਤੋਸ਼ ਵਿਅਕਤ ਕੀਤਾ, ਜੋ ਵਿਭਿੰਨ ਰਣਨੀਤਕ ਖੇਤਰਾਂ ਵਿੱਚ ਗਹਿਨ ਸਹਿਯੋਗ ਨੂੰ ਸਮਰੱਥ ਕਰੇਗਾ। ਉਨ੍ਹਾਂ ਨੇ ਸਾਇਬਰ ਸੁਰੱਖਿਆ ਮੁੱਦਿਆਂ ‘ਤੇ ਸੂਚਨਾ, ਅਨੁਭਵ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਸਹਿਯੋਗ ਨੂੰ ਗਹਿਰਾ ਕਰਨ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਦੁਵੱਲੇ ਸਾਇਬਰ ਸੁਰੱਖਿਆ ਸੰਵਾਦ (Bilateral Cybersecurity Dialogue) ਦੀ ਸਥਾਪਨਾ ਦਾ ਵੀ ਸੁਆਗਤ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਨਾਲ-ਨਾਲ ਭਾਰਤ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਹਾਰਦਿਕ ਸੰਵੇਦਨਾਵਾਂ ਅਤੇ ਇਕਜੁੱਟਤਾ ਵਿਅਕਤ ਕਰਨ ਦੇ ਲਈ ਬ੍ਰਾਜ਼ੀਲ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਦੋਹਾਂ ਨੇਤਾਵਾਂ ਨੇ ਸੀਮਾ ਪਾਰ ਆਤੰਕਵਾਦ ਅਤੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਹਿੰਸਕ ਉਗਰਵਾਦ (violent extremism) ਸਹਿਤ ਆਤੰਕਵਾਦ ਦੀ ਸਪਸ਼ਟ ਤੌਰ ‘ਤੇ ਨਿੰਦਾ ਕੀਤੀ।ਦੋਹਾਂ ਧਿਰਾਂ ਨੇ ਆਤੰਕਵਾਦ ਦੇ ਲਈ ਇਕਜੁੱਟ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ ਅਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਘਿਨਾਉਣੇ ਕਾਰਿਆਂ ਦੀ ਕੋਈ ਉਚਿਤਤਾ ਨਹੀਂ ਹੈ। ਨੇਤਾਵਾਂ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਅਤੇ ਆਤੰਕਵਾਦ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਇੱਕ ਵਾਰ ਹੋਰ ਪੁਸ਼ਟੀ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ‘ਤੇ ਬ੍ਰਾਜ਼ੀਲ-ਭਾਰਤ ਸਮਝੌਤੇ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਾਇਬਰ ਅਪਰਾਧ ‘ਤੇ ਸੰਯੁਕਤ ਰਾਸ਼ਟਰ ਸਮਝੌਤੇ ਨੂੰ ਅਪਣਾਉਣ ਦੀ ਪ੍ਰਸ਼ੰਸਾ ਕੀਤੀ ਅਤੇ 2025 ਵਿੱਚ ਹਨੋਈ ਵਿੱਚ ਹੋਣ ਵਾਲੇ ਇਸ ਦੇ ਹਸਤਾਖਰ ਸਮਾਰੋਹ ਦਾ ਸਮਰਥਨ ਕਰਨ ਦਾ ਬਚਨ ਦਿੱਤਾ।

ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੁਆਰਾ ਪ੍ਰਤੀਬੰਧਿਤ ਸਾਰੇ ਆਤੰਕਵਾਦੀਆਂ ਅਤੇ ਆਤੰਕਵਾਦੀ  ਸੰਸਥਾਵਾਂ ਦੇ ਖ਼ਿਲਾਫ਼ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਵਿੱਚ 1267 ਯੂਐੱਨਐੱਸਸੀ ਪ੍ਰਤੀਬੰਧ ਕਮੇਟੀ (UNSC Sanctions Committee) ਦੁਆਰਾ ਨਾਮਜ਼ਦ ਲਸ਼ਕਰ-ਏ-ਤੈਯਬਾ (ਐੱਲਈਟੀ-LeT) ਅਤੇ ਜੈਸ਼-ਏ-ਮੁਹੰਮਦ (ਜੇਈਐੱਮ-JeM) ਜਿਹੇ ਆਤੰਕਵਾਦੀ  ਸੰਗਠਨ ਸ਼ਾਮਲ ਹਨ। ਨੇਤਾਵਾਂ ਨੇ ਸੰਯੁਕਤ ਰਾਸ਼ਟਰ ਅਤੇ ਐੱਫਏਟੀਐੱਫ ਸਹਿਤ ਆਤੰਕਵਾਦੀਆਂ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਵਾਲੇ ਚੈਨਲਾਂ ਨੂੰ ਬਾਧਿਤ ਕਰਨ ਦੇ ਲਈ ਸਰਗਰਮ ਉਪਾਅ ਜਾਰੀ ਰੱਖਣ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਰਾਸ਼ਟਰਪਤੀ ਲੂਲਾ ਨੇ ਪੁਲਾੜ ਪ੍ਰੋਗਰਾਮ ਦੀਆਂ ਉਪਲਬਧੀਆਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਨੂੰ ਵਧਾਈ ਦਿੱਤੀ। ਨੇਤਾਵਾਂ ਨੇ ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਉਪਯੋਗ ਤੇ ਸਮੁੰਦਰੀ ਅਤੇ ਮਹਾਸਾਗਰੀ ਸਹਿਯੋਗ ਸਹਿਤ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ‘ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਖੋਜ ਤੇ ਵਿਕਾਸ ਅਤੇ ਟ੍ਰੇਨਿੰਗ ਦੇ ਇਲਾਵਾ  ਸੈਟੇਲਾਇਟ ਡਿਜ਼ਾਈਨ, ਵਿਕਾਸ, ਲਾਂਚ ਵਾਹਨ, ਕਮਰਸ਼ੀਅਲ ਲਾਂਚ ਅਤੇ ਕੰਟਰੋਲ ਸਟੇਸ਼ਨਾਂ ਦੇ ਖੇਤਰਾਂ ਸਹਿਤ ਆਪਣੀਆਂ-ਆਪਣੀਆਂ ਪੁਲਾੜ ਏਜੰਸੀਆਂ ਦੇ ਦਰਮਿਆਨ ਸਹਿਯੋਗ ਦੇ ਲਈ ਹੋਰ ਅਧਿਕ ਅਵਸਰਾਂ ਦਾ ਪਤਾ ਲਗਾਉਣ ‘ਤੇ ਸਹਿਮਤੀ ਵਿਅਕਤ ਕੀਤੀ।

ਵਧਦੇ ਭੂ-ਰਾਜਨੀਤਕ ਤਣਾਅ ਦੇ ਮੌਜੂਦਾ ਸੰਦਰਭ ਵਿੱਚ, ਨੇਤਾਵਾਂ ਨੇ ਬਹੁਪੱਖਵਾਦ(multilateralism) ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਲਈ ਸੰਵਾਦ ਅਤੇ ਹੋਰ ਤੰਤਰਾਂ ਨੂੰ ਪੁਨਰਜੀਵਿਤ ਕਰਨ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ, ਅਤੇ ਪੁਸ਼ਟੀ ਕੀਤੀ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦਾ ਸਭ ਤੋਂ ਪ੍ਰਭਾਵੀ ਸਾਧਨ ਕੂਟਨੀਤੀ ਹੈ। ਉਨ੍ਹਾਂ ਨੇ ਸੁਰੱਖਿਆ ਅਤੇ ਵਿਕਾਸ ਦੇ ਦਰਮਿਆਨ ਪਰਸਪਰ ਨਿਰਭਰਤਾ ‘ਤੇ ਪ੍ਰਕਾਸ਼ ਪਾਇਆ ਅਤੇ ਸ਼ਾਂਤੀ ਨਿਰਮਾਣ ਦੇ ਉਪਾਵਾਂ ਨੂੰ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਸਥਾਈ ਸ਼ਾਂਤੀ ਦੀ ਗਰੰਟੀ ਲਈ ਜ਼ਰੂਰੀ ਹਨ।

ਨੇਤਾਵਾਂ ਨੇ ਸੰਯੁਕਤ ਰਾਸ਼ਟਰ ਪਰਿਸ਼ਦ (United Nations Security Council) ਦੀ ਸਥਾਈ ਅਤੇ ਅਸਥਾਈ ਮੈਂਬਰਸ਼ਿਪ ਦੀਆਂ ਦੋਹਾਂ ਸ਼੍ਰੇਣੀਆਂ ਦੇ ਵਿਸਤਾਰ ਸਹਿਤ ਵਿਆਪਕ ਸੁਧਾਰ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਘੱਟ ਪ੍ਰਤੀਨਿਧਤਾ ਵਾਲੇ ਲੈਟਿਨ ਅਮਰੀਕਾ ਅਤੇ ਕੈਰਿਬੀਅਨ, ਏਸ਼ੀਆ ਅਤੇ ਅਫਰੀਕਾ ਜਿਹੇ ਖੇਤਰਾਂ ਤੋਂ ਵਿਕਾਸਸ਼ੀਲ ਦੇਸ਼ਾਂ ਦੀ ਅਧਿਕ ਪ੍ਰਤੀਨਿਧਤਾ ਸ਼ਾਮਲ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਵਿਸਤਾਰਿਤ ਸੁਰੱਖਿਆ ਪਰਿਸ਼ਦ ਵਿੱਚ ਆਪਣੇ ਦੇਸ਼ਾਂ ਦੀ ਸਥਾਈ ਮੈਂਬਰਸ਼ਿਪ ਦੇ ਲਈ ਆਪਸੀ ਸਮਰਥਨ ਨੂੰ ਦੁਹਰਾਇਆ। ਨੇਤਾਵਾਂ ਨੇ ਪੁਸ਼ਟੀ ਕੀਤੀ ਕਿ ਬ੍ਰਾਜ਼ੀਲ ਅਤੇ ਭਾਰਤ ਸੁਰੱਖਿਆ ਪਰਿਸ਼ਦ ਦੇ ਸੁਧਾਰ ਦੇ ਮਾਮਲਿਆਂ ‘ਤੇ ਤਾਲਮੇਲ ਨਾਲ ਕਾਰਜ ਕਰਨਾ ਜਾਰੀ ਰੱਖਣਗੇ। ਭਾਰਤ ਨੇ 2028- 29 ਦੀ ਅਵਧੀ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦੀ ਅਸਥਾਈ ਸੀਟ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਬ੍ਰਾਜ਼ੀਲ ਦੁਆਰਾ ਸਮਰਥਨ ਕਰਨ ਦਾ ਸੁਆਗਤ ਕੀਤਾ।


ਨੇਤਾਵਾਂ ਨੇ ਬਸਤੀਵਾਦ ‘ਤੇ ਕਾਬੂ ਪਾਉਣ ਅਤੇ ਪ੍ਰਭੂਸੱਤਾ ਦੀ ਪੁਸ਼ਟੀ ਦੇ ਲਈ ਆਪਣੇ ਦੇਸ਼ਾਂ ਦੇ ਇਤਿਹਾਸਿਕ ਸੰਘਰਸ਼ ਨੂੰ ਯਾਦ ਕੀਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸ਼ਾਸਨ ਦੇ ਤਹਿਤ ਇੱਕ ਨਿਰਪੱਖ ਅੰਤਰਰਾਸ਼ਟਰੀ ਵਿਵਸਥਾ ਬਣਾਉਣ ਅਤੇ ਗਲੋਬਲ ਸਾਊਥ ਦੀਆਂ ਆਕਾਂਖਿਆਵਾਂ  ਦੇ ਪ੍ਰਤੀ ਚੌਕਸ ਰਹਿਣ ਦੇ ਉਦੇਸ਼ਾਂ ‘ਤੇ ਸਹਿਮਤੀ ਵਿਅਕਤ ਕੀਤੀ। 2025 ਵਿੱਚ ਸੰਯੁਕਤ ਰਾਸ਼ਟਰ ਦੀ 80ਵੀਂ ਵਰ੍ਹੇਗੰਢ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਆਲਮੀ ਸ਼ਾਸਨ ਸੰਸਥਾਵਾਂ ਦੇ ਤਤਕਾਲ ਅਤੇ ਵਿਆਪਕ ਸੁਧਾਰ ਦੇ ਲਈ ਆਪਣਾ ਸਮਰਥਨ ਵਿਅਕਤ ਕੀਤਾ ਜੋ ਉਨ੍ਹਾਂ ਦੇ ਨਿਰਣੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀਨਿਧਤਾ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਸਮਕਾਲੀਨ ਭੂ-ਰਾਜਨੀਤਕ ਵਾਸਤਵਿਕਤਾਵਾਂ ਦੇ ਅਨੁਕੂਲ ਬਣਾਉਂਦੇ ਹਨ। ਇਹ ਸਵੀਕਾਰ ਕਰਦੇ ਹੋਏ ਕਿ ਅੱਜ ਦੀਆਂ ਸਮੂਹਿਕ ਚੁਣੌਤੀਆਂ ਦੀ ਜਟਿਲਤਾ ਸਮਾਨ ਤੌਰ ‘ਤੇ ਖ਼ਾਹਿਸ਼ੀ ਪ੍ਰਤੀਕਿਰਿਆ ਦੀ ਮੰਗ ਕਰਦੀ ਹੈ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਚਾਰਟਰ (UN Charter) ਦੇ ਆਰਟੀਕਲ 109 ਦੇ ਅਨੁਸਾਰ ਸਮੀਖਿਆ ਸੰਮੇਲਨ ਦੇ ਆਯੋਜਨ ਸਹਿਤ ਵਿਆਪਕ ਸੁਧਾਰ ਨੂੰ ਪ੍ਰੋਤਸਾਹਿਤ ਕੀਤਾ।

 

ਨੇਤਾਵਾਂ ਨੇ ਪੱਛਮ ਏਸ਼ੀਆ ਵਿੱਚ ਹਾਲ ਹੀ ਵਿੱਚ ਸੁਰੱਖਿਆ ਦੀ ਸਥਿਤੀ ਖਰਾਬ ਹੋਣ ‘ਤੇ ਚਿੰਤਾ ਵਿਅਕਤ ਕੀਤੀ ਅਤੇ ਦੁਹਰਾਇਆ ਕਿ ਇਸ ਖੇਤਰ ਵਿੱਚ ਅਨੇਕ ਸੰਘਰਸ਼ਾਂ ਦਾ ਸਮਾਧਾਨ ਕਰਨ ਦੇ ਲਈ ਗੱਲਬਾਤ ਅਤੇ ਕੂਟਨੀਤੀ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਇਸ ਸੰਦਰਭ ਵਿੱਚ, ਨੇਤਾਵਾਂ ਨੇ ਉਮੀਦ ਜਤਾਈ ਕਿ ਸਾਰੀਆਂ ਸਬੰਧਿਤ ਧਿਰਾਂ ਪੱਛਮ ਏਸ਼ੀਆ ਵਿੱਚ ਨਿਰੰਤਰ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ। ਦੋਹਾਂ ਨੇਤਾਵਾਂ ਨੇ ਸਮਝੌਤਾ ਗੱਲਬਾਤ ਦੇ ਜ਼ਰੀਏ ਦੋ ਅਲੱਗ ਅਤੇ ਸੁਤੰਤਰ ਰਾਸ਼ਟਰਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਨਾਲ ਇੱਕ ਪ੍ਰਭੂਸੱਤਾ ਸੰਪੰਨ ਵਿਵਹਾਰਕ ਅਤੇ ਸੁਤੰਤਰ ਫਿਲਿਸਤੀਨ ਦੀ ਸਥਾਪਨਾ ਹੋ ਸਕੇ, ਜੋ ਇਜਰਾਈਲ  ਦੇ ਨਾਲ ਸ਼ਾਂਤੀ ਅਤੇ ਸੁਰੱਖਿਆ ਦੇ ਇਲਾਵਾ ਸੁਰੱਖਿਅਤ ਅਤੇ ਪਰਸਪਰ ਤੌਰ ‘ਤੇ ਮਾਨਤਾ ਪ੍ਰਾਪਤ ਸੀਮਾਵਾਂ ਦੇ ਅੰਦਰ ਰਹਿ ਸਕੇ। ਉਨ੍ਹਾਂ ਨੇ ਸਥਾਈ ਸ਼ਾਂਤੀ ਸੁਨਿਸ਼ਚਿਤ ਕਰਨ ਦੇ ਲਈ ਨਿਰੰਤਰ ਵਾਰਤਾ ਦੇ ਆਪਣੇ ਸੱਦੇ ਨੂੰ ਵੀ ਦੁਹਰਾਇਆ, ਜਿਸ ਵਿੱਚ ਸਾਰੇ ਬੰਧਕਾਂ ਦੀ ਰਿਹਾਈ ਅਤੇ ਪੂਰੇ ਗਾਜ਼ਾ ਵਿੱਚ ਤੇਜ਼ੀ ਨਾਲ, ਸੁਰੱਖਿਅਤ ਅਤੇ ਨਿਰਵਿਘਨ ਮਾਨਵੀ ਪਹੁੰਚ ਸ਼ਾਮਲ ਹੈ।

 

ਨੇਤਾਵਾਂ ਨੇ ਯੂਐੱਨਆਰਡਬਲਿਊਏ (UNRWA) ਦੇ ਪ੍ਰਤੀ ਆਪਣੇ ਦ੍ਰਿੜ੍ਹ ਸਮਰਥਨ ਨੂੰ ਦੁਹਰਾਇਆ ਅਤੇ ਆਪਣੇ ਪੰਜ ਕਾਰਜ ਖੇਤਰਾਂ ਵਿੱਚ ਫਿਲਿਸਤੀਨ ਸ਼ਰਨਾਰਥੀਆਂ ਨੂੰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਯੂਐੱਨਜੀਏ (UNGA) ਦੁਆਰਾ ਦਿੱਤੇ ਗਏ ਆਦੇਸ਼ ਦੇ ਪੂਰਨ ਸਨਮਾਨ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

 

ਨੇਤਾਵਾਂ ਨੇ ਯੂਕ੍ਰੇਨ ਵਿੱਚ ਸੰਘਰਸ਼ ‘ਤੇ ਚਰਚਾ ਕੀਤੀ ਅਤੇ ਭਾਰੀ ਜਨ-ਧਨ ਹਾਨੀ ਦੇ ਨਾਲ-ਨਾਲ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਇਸ ਦੇ ਪ੍ਰਭਾਵ ‘ਤੇ ਖੇਦ ਵਿਅਕਤ ਕੀਤਾ। ਉਨ੍ਹਾਂ ਨੇ ਦੁਸ਼ਮਣੀ ਸਮਾਪਤ ਕਰਨ ਦੇ ਲਈ ਡਿਪਲੋਮੈਟਿਕ ਪ੍ਰਯਾਸਾਂ ਦਾ ਸੁਆਗਤ ਕੀਤਾ ਅਤੇ ਸਾਰੀਆਂ ਧਿਰਾਂ ਨੂੰ ਸੰਘਰਸ਼ ਦੇ ਸ਼ਾਂਤੀਪੂਰਨ ਅਤੇ ਸਥਾਈ ਸਮਾਧਾਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਿਣ ਦਾ ਸੱਦਾ ਦਿੱਤਾ।

 

(ii) ਖੁਰਾਕ ਅਤੇ ਪੋਸ਼ਣ ਸੁਰੱਖਿਆ

ਨੇਤਾਵਾਂ ਨੇ ਆਪਣੇ ਦੇਸ਼ਾਂ ਵਿੱਚ ਵਿਕਾਸ ਨੂੰ ਅੱਗੇ ਵਧਾਉਣ, ਅਸਮਾਨਤਾਵਾਂ ਨਾਲ ਲੜਨ ਅਤੇ ਸਮਾਜਿਕ ਸਮਾਵੇਸ਼ਨ ਨੀਤੀਆਂ ਨੂੰ ਹੁਲਾਰਾ ਦੇਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਉਤਪਾਦਕਤਾ ਵਧਾਉਣ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਖੁਰਾਕ ਅਤੇ ਪੋਸ਼ਣ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਠੋਸ ਕਦਮ ਉਠਾਉਣ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ, ਜਿਸ ਵਿੱਚ ਟਿਕਾਊ ਖੇਤੀਬਾੜੀ, ਕਿਸਾਨਾਂ ਨੂੰ ਲਾਭਕਾਰੀ ਮੁੱਲ ਅਤੇ ਆਮਦਨ ਸਹਾਇਤਾ, ਅਤੇ ਗ਼ਰੀਬੀ, ਭੁੱਖਮਰੀ ਅਤੇ ਕੁਪੋਸ਼ਣ ਨਾਲ ਸਭ ਤੋਂ ਅਧਿਕ ਪ੍ਰਭਾਵਿਤ ਲੋਕਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਿਹਤ ਅਤੇ ਗੁਣਵੱਤਾਪੂਰਨ ਸਿੱਖਿਆ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨਾ ਸ਼ਾਮਲ ਹੈ। ਉਨ੍ਹਾਂ ਨੇ 2030 ਤੱਕ ਦੁਨੀਆ ਭਰ ਤੋਂ ਭੁੱਖਮਰੀ ਦੇ ਖ਼ਾਤਮੇ ਦੇ ਟੀਚੇ ਨੂੰ ਯਾਦ ਕੀਤਾ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਆਲਮੀ ਗਠਬੰਧਨ (Global Alliance Against Hunger and Poverty) ਦੇ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਇਆ, ਅਤੇ ਪ੍ਰਮਾਣਿਤ ਪ੍ਰਭਾਵਸ਼ੀਲਤਾ ਵਾਲੀਆਂ ਜਨਤਕ ਨੀਤੀਆਂ ਅਤੇ ਸਮਾਜਿਕ ਟੈਕਨੋਲੋਜੀਆਂ ਦੇ ਲਾਗੂਕਰਨ ਦੇ ਲਈ ਸੰਸਾਧਨ ਅਤੇ ਗਿਆਨ ਜੁਟਾਉਣ ਵਿੱਚ ਗਠਬੰਧਨ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ।


ਪ੍ਰਮੁੱਖ ਵਿਸ਼ਵ ਖੁਰਾਕ ਉਤਪਾਦਕਾਂ ਦੇ ਨੇਤਾਵਾਂ ਦੇ ਰੂਪ ਵਿੱਚ, ਉਨ੍ਹਾਂ ਨੇ ਉਤਪਾਦਕ, ਟਿਕਾਊ ਅਤੇ ਲਚੀਲੀਆਂ ਖੇਤੀਬਾੜੀ ਖੁਰਾਕ ਪ੍ਰਣਾਲੀਆਂ ਹਾਸਲ ਕਰਨ ਦੇ ਸਾਧਨ ਦੇ ਰੂਪ ਵਿੱਚ ਨਿਰਪੱਖ ਅਤੇ ਖੁੱਲ੍ਹੇ ਖੇਤੀਬਾੜੀ ਵਪਾਰ ਦੇ ਅਤਿਅਧਿਕ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੂਰੀ ਖੁਰਾਕ ਸਪਲਾਈ ਚੇਨ ਵਿੱਚ ਕਿਸਾਨਾਂ ਅਤੇ ਵਰਕਰਾਂ ਦੀ ਆਜੀਵਿਕਾ ਦਾ ਸਮਰਥਨ ਕਰਨ ਦੇ ਨਾਲ-ਨਾਲ ਰਾਸ਼ਟਰੀ, ਖੇਤਰੀ ਅਤੇ ਆਲਮੀ ਖੁਰਾਕ ਸੁਰੱਖਿਆ ਨੂੰ ਹੁਲਾਰਾ ਦੇਣ ਵਿੱਚ ਖੁਰਾਕ ਸੁਰੱਖਿਆ ਉਦੇਸ਼ਾਂ ਦੇ ਲਈ ਪਬਲਿਕ ਸਟਾਕਹੋਲਡਿੰਗ ਸਹਿਤ ਚੰਗੀ ਤਰ੍ਹਾਂ ਨਾਲ ਕੰਮ ਕਰਨ ਵਾਲੇ ਖੇਤੀਬਾੜੀ ਬਜ਼ਾਰਾਂ ਅਤੇ ਖੇਤੀਬਾੜੀ ਨੀਤੀਆਂ ਨੂੰ ਬਣਾਈ ਰੱਖਣ ਵਿੱਚ ਸਰਕਾਰ ਦੀ ਕੇਂਦਰੀ ਭੂਮਿਕਾ ਨੂੰ ਦੁਹਰਾਇਆ। ਉਨ੍ਹਾਂ ਨੇ ਬਹੁਪੱਖੀ ਪੱਧਰ ‘ਤੇ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ‘ਤੇ ਦੁਵੱਲੇ ਸਹਿਯੋਗ ਵਧਾਉਣ ਦੀ ਸਮਰੱਥਾ ‘ਤੇ ਵੀ ਸਹਿਮਤੀ ਵਿਅਕਤ ਕੀਤੀ, ਜਿਸ ਦਾ ਉਦੇਸ਼ ਦੋਹਾਂ ਦੇਸ਼ਾਂ ਦੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਟਿਕਾਊ ਖੇਤੀਬਾੜੀ ਪ੍ਰਥਾਵਾਂ ਦੇ ਲਈ ਟੈਕਨੋਲੋਜੀਆਂ ਨੂੰ ਪੇਸ਼ ਕਰਨ ਵਿੱਚ ਯੋਗਦਾਨ ਦੇਣਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਸਮੁਦਾਇ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਵਾਤਾਵਰਣ, ਸੁਰੱਖਿਆ ਜਾਂ ਜਲਵਾਯੂ ਸਬੰਧੀ ਚਿੰਤਾਵਾਂ ਦੇ ਬਹਾਨੇ ਸ਼ੁਰੂ ਕੀਤੇ ਗਏ ਇੱਕਤਰਫਾ ਪ੍ਰਤੀਬੰਧਾਂ ਜਾਂ ਸੁਰੱਖਿਆਵਾਦੀ ਉਪਾਵਾਂ ਨਾਲ ਖੇਤੀਬਾੜੀ ਵਪਾਰ ਨੂੰ ਕਮਜ਼ੋਰ ਨਾ ਕੀਤਾ ਜਾਵੇ, ਜਦਕਿ ਡਬਲਿਊਟੀਓ ਦੇ ਨਾਲ ਖੁੱਲ੍ਹੇ, ਨਿਰਪੱਖ, ਪਾਰਦਰਸ਼ੀ, ਸਮਾਵੇਸ਼ੀ, ਨਿਆਂਸੰਗਤ, ਗ਼ੈਰ-ਭੇਦਭਾਵਪੂਰਨ ਅਤੇ ਨਿਯਮ-ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦਾ ਸਨਮਾਨ ਕੀਤਾ ਜਾਵੇ।
 

ਨੇਤਾਵਾਂ ਨੇ ਖੇਤੀਬਾੜੀ ਉਤਪਾਦਕਤਾ ਵਧਾਉਣ ਅਤੇ ਪਸ਼ੂ ਜੈਨੇਟਿਕਸ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸੰਯੁਕਤ ਖੋਜ ਅਤੇ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਪ੍ਰਜਨਨ ਬਾਇਓਟੈਕਨੋਲੋਜੀ ਤਕਨੀਕਾਂ ਨੂੰ ਪ੍ਰਯੋਗ ਵਿੱਚ ਲਿਆਉਣ ਅਤੇ ਪਸ਼ੂ ਪੋਸ਼ਣ ਵਿੱਚ ਵਾਧੇ ਦੇ ਨਾਲ-ਨਾਲ ਸਾਂਝੇ ਹਿਤ ਦੀਆਂ ਹੋਰ ਪਹਿਲਾਂ ਸ਼ਾਮਲ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਮਹੱਤਵਪੂਰਨ ਖੋਜ ਅਤੇ ਵਿਕਾਸ ਸੰਸਥਾਵਾਂ (R&D institutions) ਨੂੰ ਇਸ ਖੇਤਰ ਵਿੱਚ ਸਕਾਰਾਤਮਕ ਪਰਿਣਾਮ ਪ੍ਰਾਪਤ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

 

(iii) ਊਰਜਾ ਉਤਪਾਦਨ ਅਤੇ ਉਪਭੋਗ ਵਿੱਚ ਆਲਮੀ ਪਰਿਵਰਤਨ ਅਤੇ ਜਲਵਾਯੂ ਪਰਿਵਰਤਨ;

ਨੇਤਾਵਾਂ ਨੇ ਬਾਇਓਐਨਰਜੀ ਅਤੇ ਬਾਇਫਿਊਲਸ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਾਜ਼ੀਲ ਦੇ ਦਰਮਿਆਨ ਉਤਕ੍ਰਿਸ਼ਟ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਗਲੋਬਲ ਬਾਇਓਫਿਊਲਸ ਗਠਬੰਧਨ ਵਿੱਚ ਆਪਣੀ ਭਾਗੀਦਾਰੀ ਨੂੰ ਦੁਹਰਾਇਆ, ਜਿਸ ਦੇ ਦੋਨੋਂ ਦੇਸ਼ ਸੰਸਥਾਪਕ ਮੈਂਬਰ ਹਨ। ਨੇਤਾਵਾਂ ਨੇ ਵਿਭਿੰਨ ਮਾਰਗਾਂ ਦੇ ਮਾਧਿਅਮ ਨਾਲ ਸਵੱਛ, ਟਿਕਾਊ, ਨਿਆਂਸੰਗਤ, ਕਿਫ਼ਾਇਤੀ ਅਤੇ ਸਮਾਵੇਸ਼ੀ ਊਰਜਾ ਪਰਿਵਰਤਨ ਨੂੰ ਹੁਲਾਰਾ ਦੇਣ ਦੀ ਤਤਕਾਲ ਜ਼ਰੂਰਤ ਨੂੰ ਸਵੀਕਾਰ ਕੀਤਾ, ਨਾਲ ਹੀ ਵਿਭਿੰਨ ਘੱਟ ਉਤਸਰਜਨ ਵਾਲੇ ਊਰਜਾ ਸਰੋਤਾਂ, ਟਿਕਾਊ ਈਂਧਣਾਂ ਅਤੇ ਟੈਕਨੋਲੋਜੀਆਂ ਨੂੰ ਲਾਗੂ ਕਰਨ ਦੇ ਲਈ ਟੈਕਨੋਲੋਜੀ-ਨਿਊਟ੍ਰਲ, ਏਕੀਕ੍ਰਿਤ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣਾਂ ਦੇ ਮਹੱਤਵ ‘ਤੇ ਬਲ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਟ੍ਰਾਂਸਪੋਰਟ ਅਤੇ ਗਤੀਸ਼ੀਲਤਾ ਖੇਤਰ ਨੂੰ ਕਾਰਬਨ ਮੁਕਤ ਕਰਨ ਅਤੇ ਸਥਾਈ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਟਿਕਾਊ ਬਾਇਓਫਿਊਲਸ ਅਤੇ ਲਚੀਲੇ ਈਂਧਣ ਵਾਲੇ ਵਾਹਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਰਤਮਾਨ ਵਿੱਚ ਟਿਕਾਊ ਏਵੀਏਸ਼ਨ ਈਂਧਣ (ਐੱਸਏਐੱਫ-SAF) ਏਵੀਏਸ਼ਨ ਸੈਕਟਰ ਤੋਂ ਉਤਸਰਜਨ ਨੂੰ ਘੱਟ ਕਰਨ ਦੇ ਲਈ ਪ੍ਰਮੁੱਖ, ਪਰਿਪੱਕ ਅਤੇ ਵਿਵਹਾਰਿਕ ਮਾਰਗ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਐੱਸਏਐੱਫ(SAF) ਦੀ ਤੈਨਾਤੀ ਅਤੇ ਵਿਕਾਸ ਵਿੱਚ ਭਾਰਤ-ਬ੍ਰਾਜ਼ੀਲ ਸਾਂਝੇਦਾਰੀ ਦੀ ਭੂਮਿਕਾ ਨੂੰ ਮਾਨਤਾ ਦਿੱਤੀ।
 

ਭਾਰਤ ਦੇ ਪ੍ਰਧਾਨ ਮੰਤਰੀ ਨੇ ਸੀਓਪੀ30 (COP30) ਦੀ ਅਗਵਾਈ ਵਿੱਚ, ਟ੍ਰਾਪਿਕਲ ਫੌਰੈਸਟਸ ਫੌਰਐਵਰ ਫੰਡ (ਟੀਐੱਫਐੱਫਐੱਫ- TFFF) ਸ਼ੁਰੂ ਕਰਨ ਦੀ ਬ੍ਰਾਜ਼ੀਲ ਦੀ ਪਹਿਲ ਦਾ ਸੁਆਗਤ ਕੀਤਾ ਅਤੇ ਉਮੀਦ ਜਤਾਈ ਕਿ ਇਹ ਪਹਿਲ ਇੱਕ ਰਚਨਾਤਮਕ ਅਤੇ ਪ੍ਰਭਾਵਸਾਲੀ ਭੂਮਿਕਾ ਨਿਭਾਵੇਗੀ। ਦੋਹਾਂ ਨੇਤਾਵਾਂ ਨੇ ਤਪਤਖੰਡੀ ਜੰਗਲਾਂ (tropical forests) ਦੀ ਸੰਭਾਲ਼ ਅਤੇ ਸੁਰੱਖਿਆ ਦੇ ਲਈ ਸਮਰਪਿਤ ਇੱਕ ਅੰਤਰਰਾਸ਼ਟਰੀ ਤੰਤਰ (ਮਕੈਨਿਜ਼ਮ) ਦੀ ਸਥਾਪਨਾ ਦੇ ਸਮਰਥਨ ਵਿੱਚ ਠੋਸ ਕਾਰਵਾਈ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅਦਾਨ-ਪ੍ਰਦਾਨ ਅਤੇ ਸੰਯੁਕਤ ਯਤਨਾਂ ਨੂੰ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਭਾਰਤ ਨੇ “1.3 ਟ੍ਰਿਲੀਅਨ ਅਮਰੀਕੀ ਡਾਲਰ ਦੇ ਬਾਕੂ ਟੂ ਬੇਲੇਮ ਰੋਡਮੈਪ” ("Baku to Belém Roadmap for USD 1.3 trillion,”) ਦੇ ਵਿਕਾਸ ਵਿੱਚ ਯੋਗਦਾਨ ਦੇਣ ਦੇ ਉਦੇਸ਼ ਨਾਲ, ਸੀਓਪੀ30 (COP30) ਵਿੱਤ ਮੰਤਰੀਆਂ ਦੇ ਸਮੂਹ ਵਿੱਚ ਸ਼ਾਮਲ ਹੋਣ ਦੇ ਲਈ ਬ੍ਰਾਜ਼ੀਲ ਦੁਆਰਾ ਦਿੱਤੇ ਗਏ ਸੱਦੇ ਦੀ ਸ਼ਲਾਘਾ ਕੀਤੀ ਅਤੇ ਇਸ ਪ੍ਰਕਿਰਿਆ ਵਿੱਚ ਸਰਗਰਮ ਯੋਗਦਾਨ ਦੇਣ ਵਿੱਚ ਆਪਣੀ ਸਰਕਾਰ ਦੀ ਰੁਚੀ ਵਿਅਕਤ ਕੀਤੀ। 

 

ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਜਲਵਾਯੂ ਪਰਿਵਰਤਨ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਨਿਰੰਤਰ ਵਿਕਾਸ ਅਤੇ ਗ਼ਰੀਬੀ ਖ਼ਾਤਮੇ ਦੇ ਸੰਦਰਭ ਵਿੱਚ ਸਮਾਧਾਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਮਾਮਲੇ ‘ਤੇ ਦੁਵੱਲੇ ਸਹਿਯੋਗ ਨੂੰ ਵਿਆਪਕ, ਗਹਿਰਾ ਅਤੇ ਵਿਵਿਧਤਾਪੂਰਨ ਬਣਾਉਣ ਅਤੇ ਜਲਵਾਯੂ ਪਰਿਵਰਤਨ ‘ਤੇ ਯੂਨਾਇਟਿਡ ਨੇਸ਼ਨ ਫ੍ਰੇਮਵਰਕ ਕਨਵੈਨਸ਼ਨ ਔਨ ਕਲਾਇਮੇਟ ਚੇਂਜ (ਯੂਐੱਨਐੱਫਸੀਸੀਸੀ-UNFCCC), ਇਸ ਦੇ ਕਯੋਟੋ ਪ੍ਰੋਟੋਕੋਲ ਅਤੇ ਇਸ ਦੇ ਪੈਰਿਸ ਸਮਝੌਤੇ (Kyoto Protocol and its Paris Agreement) ਦੇ ਤਹਿਤ ਜਲਵਾਯੂ ਪਰਿਵਰਤਨ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਗੱਲਬਾਤ ਅਤੇ ਤਾਲਮੇਲ ਜਾਰੀ ਰੱਖਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਆਲਮੀ ਜਲਵਾਯੂ ਸੰਕਟ ਦੀ ਗੰਭੀਰਤਾ ਤੇ ਤਤਕਾਲਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਮਾਨਤਾ ਅਤੇ ਬਿਹਤਰੀਨ ਉਪਲਬਧ ਵਿਗਿਆਨ ਦੇ ਪ੍ਰਕਾਸ਼ ਵਿੱਚ, ਕਨਵੈਨਸ਼ਨ ਨੂੰ ਲਾਗੂ ਕਰਨ ਅਤੇ ਆਪਣੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦਾ ਸੰਕਲਪ ਲਿਆ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੇ ਪ੍ਰਤੀ ਬਹੁਪੱਖੀ ਪ੍ਰਤੀਕਿਰਿਆ ਨੂੰ ਵਧਾਉਣ ਦੇ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਇਆ, ਜੋ ਦੇਸ਼ਾਂ ਦੇ ਅੰਦਰ ਅਤੇ ਉਨ੍ਹਾਂ ਦੇ ਦਰਮਿਆਨ ਅਸਮਾਨਤਾਵਾਂ ਨਾਲ ਵੀ ਨਿਪਟਦਾ ਹੈ। ਨੇਤਾਵਾਂ ਨੇ ਤੀਸਰੇ ਦੇਸ਼ਾਂ ਵਿੱਚ ਆਈਐੱਸਏ (ISA)(ਅੰਤਰਰਾਸ਼ਟਰੀ ਸੋਲਰ ਗਠਬੰਧਨ-International Solar Alliance) ਅਤੇ ਸੀਡੀਆਰਆਈ (CDRI) (ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ-Coalition for Disaster Resilient Infrastructure) ਦੇ ਨਾਲ ਸਾਂਝੇਦਾਰੀ ਵਿੱਚ ਸੰਯੁਕਤ ਪ੍ਰੋਜੈਕਟਾਂ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਭਾਰਤ ਨੇ ਨਵੰਬਰ 2025 ਵਿੱਚ ਬੇਲੇਮ ਵਿੱਚ ਆਯੋਜਿਤ ਹੋਣ ਵਾਲੇ ਯੂਐੱਨਐੱਫੀਸੀਸੀਸੀ (UNFCCC) (ਸੀਓਪੀ30-COP30) ਦੀਆਂਪਾਰਟੀਆਂ ਦੇ 30ਵੇਂ ਸੰਮੇਲਨ ਦੀ ਬ੍ਰਾਜ਼ੀਲ ਦੀ ਪ੍ਰਧਾਨਗੀ ਦੇ ਲਈ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
 

ਨੇਤਾਵਾਂ ਨੇ ਭਾਰਤ-ਬ੍ਰਾਜ਼ੀਲ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਗਹਿਰਾ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਨਿਰੰਤਰ ਵਿਕਾਸ, ਸਥਾਨਕ ਮੁਦਰਾ ਆਰਥਿਕ ਸਹਾਇਤਾ, ਜਲਵਾਯੂ ਵਿੱਤ ਅਤੇ ਪੂੰਜੀ ਬਜ਼ਾਰਾਂ ਸਹਿਤ ਸਹਿਯੋਗ ਦੇ ਖੇਤਰਾਂ ਨੂੰ ਵਿਆਪਕ ਬਣਾਉਣ ਦੇ ਲਈ ਸਾਂਝੀ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਬਹੁਪੱਖੀ ਮੰਚਾਂ ਅਤੇ ਹੋਰ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ, ਜਿਵੇਂ ਕਿ ਜੀ20 ਫਾਇਨੈਂਸ ਟ੍ਰੈਕ, ਬ੍ਰਿਕਸ, ਆਈਬੀਐੱਸਏ, ਵਿਸ਼ਵ ਬੈਂਕ (G20 Finance Track, BRICS, IBSA, the World Bank), ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ-IMF), ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ-AIIB) ਅਤੇ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ-NDB) ਦੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਨੇਤਾਵਾਂ ਨੇ ਆਪਸੀ ਹਿਤ ਦੇ ਖੇਤਰਾਂ ਵਿੱਚ ਨਿਯਮਿਤ ਵਿਚਾਰ-ਵਟਾਂਦਰਾ ਸਥਾਪਿਤ ਕਰਨ ਦੀ ਪ੍ਰਕਿਰਿਆ ਦਾ ਪਤਾ ਲਗਾਉਣ ‘ਤੇ ਸਹਿਮਤੀ ਵਿਅਕਤ ਕੀਤੀ।
 

ਨੇਤਾਵਾਂ ਨੇ ਵਿਕਾਸ ਦੇ ਲਈ ਧਨ ਦੀ ਵਿਵਸਥਾ ਕਰਨ ਦੇ ਕੰਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਰਚਨਾਤਮਕ ਕਦਮ ਦੇ ਰੂਪ ਵਿੱਚ ਸੇਵਿਲ ਕਮਿਟਮੈਂਟ (Seville Commitment) ਅਪਣਾਉਣ ਦਾ ਸਮਰਥਨ ਕੀਤਾ। ਉਨ੍ਹਾਂ ਨੇ ਇੱਕ ਮਜ਼ਬੂਤ, ਅਧਿਕ ਸੁਸੰਗਤ ਅਤੇ ਅਧਿਕ ਸਮਾਵੇਸ਼ੀ ਅੰਤਰਰਾਸ਼ਟਰੀ ਆਰਥਿਕ ਅਤੇ ਵਿੱਤੀ ਢਾਂਚੇ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ, ਜਿਸ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸੰਯੁਕਤ ਰਾਸ਼ਟਰ ਦੀ ਮੋਹਰੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਰਿਆਇਤੀ ਦਰਾਂ ‘ਤੇ ਧਨ ਉਪਲਬਧ ਕਰਵਾਉਣ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ, ਸਰਕਾਰੀ ਵਿਕਾਸ ਸਹਾਇਤਾ (ਓਡੀਏ- ODA) ਵਿੱਚ ਗਿਰਾਵਟ ਦੇ ਰੁਝਾਨਾਂ ਨੂੰ ਉਲਟਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਵਿਕਸਿਤ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਤੀ ਆਪਣੀਆਂ-ਆਪਣੀਆਂ ਓਡੀਏ (ODA) ਪ੍ਰਤੀਬੱਧਤਾਵਾਂ ਨੂੰ ਵਧਾਉਣ ਅਤੇ ਪੂਰਾ ਕਰਨ ਦੀ ਤਾਕੀਦ ਕੀਤੀ।

 

ਨੇਤਾਵਾਂ ਨੇ ਅਮਲ ਵਿੱਚ ਲਿਆਉਣ ਦੇ ਜ਼ਰੂਰੀ ਸਾਧਨਾਂ ਨੂੰ ਜੁਟਾ ਕੇ ਸੰਤੁਲਿਤ ਅਤੇ ਏਕੀਕ੍ਰਿਤ ਤਰੀਕੇ ਨਾਲ ਨਿਰੰਤਰ ਵਿਕਾਸ ਦੇ ਲਈ 2030 ਏਜੰਡਾ (2030 Agenda for Sustainable Development) ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਵੀ ਜ਼ੋਰ ਦਿੱਤਾ ਕਿ ਬਾਇਓਇਕੌਨਮੀ ਅਤੇ ਸਰਕੁਲਰ ਇਕੌਨਮੀ ਤਿੰਨ ਆਯਾਮਾਂ- ਵਾਤਾਵਰਣਕ, ਆਰਥਿਕ ਅਤੇ ਸਮਾਜਿਕ-ਵਿੱਚ ਨਿਰੰਤਰ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇੱਕ ਉਪਕਰਣ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

 

 (iv) ਡਿਜੀਟਲ ਪਰਿਵਰਤਨ ਅਤੇ ਉੱਭਰਦੀਆਂ ਟੈਕਨੋਲੋਜੀਆਂ

ਇਹ ਸਵੀਕਾਰ ਕਰਦੇ ਹੋਏ ਕਿ ਡਿਜੀਟਲ ਏਜੰਡਾ-ਜਿਸ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ-DPI), ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI), ਅਤੇ ਹੋਰ ਉੱਭਰਦੀਆਂ ਟੈਕਨੋਲੋਜੀਆਂ ਸ਼ਾਮਲ ਹਨ- ਆਪਣੇ ਸਮਾਜਾਂ ਦੇ ਆਰਥਿਕ ਵਿਕਾਸ ਅਤੇ ਡਿਜੀਟਲ ਪਰਿਵਰਤਨ ਦੇ ਲਈ ਮਹੱਤਵਪੂਰਨ ਹਨ, ਨੇਤਾਵਾਂ ਨੇ ਨਵੀਨ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਉਪਯੋਗ ਦੇ ਨਾਲ ਸਹਿਯੋਗੀ ਢਾਂਚਿਆਂ ਅਤੇ ਪ੍ਰੋਜੈਕਟਾਂ ਦੀ ਖੋਜ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦਾ ਸੁਆਗਤ ਕੀਤਾ। ਦੋਨੋਂ ਧਿਰਾਂ ਇਸ ਸਬੰਧ ਵਿੱਚ ਸੰਯੁਕਤ ਸਾਂਝੇਦਾਰੀ ਬਣਾਉਣ ‘ਤੇ ਕੰਮ ਕਰਨ ਦੇ ਲਈ ਸਹਿਮਤ ਹੋਈਆਂ ਅਤੇ ਉਨ੍ਹਾਂ ਨੇ ਇਸ ਸਹਿਯੋਗ ਦਾ ਵਿਸਤਾਰ ਕਰਨ, ਸਮਰੱਥਾ ਨਿਰਮਾਣ, ਚੰਗੀਆਂ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ, ਪਾਇਲਟ ਪ੍ਰੋਜੈਕਟਾਂ ਦੇ ਵਿਕਾਸ ਅਤੇ ਸੰਸਥਾਗਤ ਸਹਿਯੋਗ, ਡਿਜੀਟਲ ਪਰਿਵਰਤਨ ਦਾ ਸਮਰਥਨ ਕਰਨ ਅਤੇ ਆਪਣੇ ਨਾਗਰਿਕਾਂ ਦੇ ਲਈ ਵੱਡੇ ਪੈਮਾਨੇ ‘ਤੇ ਗੁਣਵੱਤਾਪੂਰਨ ਜਨਤਕ ਸੇਵਾਵਾਂ ਦੇ ਪ੍ਰਾਵਧਾਨ ਦੇ ਲਈ ਸੰਯੁਕਤ ਪਹਿਲਾਂ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਡਿਜੀਟਲ ਸ਼ਾਸਨ ਨਾਲ ਸਬੰਧਿਤ ਬਹੁਪੱਖੀ ਮੰਚਾਂ ‘ਤੇ ਮਿਲ ਕੇ ਕੰਮ ਕਰਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਇਸ ਦੇ ਸੰਭਾਵਿਤ ਜੋਖਮਾਂ ਅਤੇ ਲਾਭਾਂ ਦੇ ਵਿਸ਼ੇ ‘ਤੇ ਵਿਸ਼ੇਸ਼ ਧਿਆਨ ਦੇਣ ਦਾ ਵੀ ਸੰਕਲਪ ਲਿਆ। ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ (President Luiz Inácio Lula da Silva) ਨੇ 2026 ਵਿੱਚ ਅਗਲੇ ਏਆਈ ਸਮਿਟ ਦੀ ਅਗਵਾਈ ਕਰਨ ਦੇ ਲਈ ਭਾਰਤ ਨੂੰ ਵਧਾਈ ਦਿੱਤੀ।

 

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਪੂਰਕ ਸ਼ਕਤੀਆਂ ਦੇ ਅਧਾਰ ‘ਤੇ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ- STI) ਵਿੱਚ ਦੁਵੱਲੇ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਆਪਣੇ ਵਿਚਾਰ ਦੁਹਰਾਏ। ਉਹ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਆਰਟੀਫਿਸ਼ਲ ਇੰਟੈਲੀਜੈਂਸ, ਕੁਆਂਟਮ ਟੈਕਨੋਲੋਜੀਜ਼, ਅਖੁੱਟ ਊਰਜਾ ਅਤੇ ਆਊਟਰ ਸਪੇਸ  ਜਿਹੇ ਦੋਹਾਂ ਦੇਸ਼ਾਂ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ‘ਤੇ ਸੰਯੁਕਤ ਕਮਿਸ਼ਨ ਦੀ ਬੈਠਕ ਬੁਲਾਉਣ ਦੀ ਜ਼ਰੂਰਤ ‘ਤੇ ਸਹਿਮਤ ਹੋਏ। ਨੇਤਾਵਾਂ ਨੇ ਠੋਸ, ਪਰਿਣਾਮ-ਮੁਖੀ ਦੁਵੱਲੀਆਂ ਸਾਂਝੇਦਾਰੀਆਂ ਨੂੰ ਹੁਲਾਰਾ ਦੇਣ ਦੇ ਲਈ ਖੋਜਾਰਥੀਆਂ, ਇਨੋਵੇਸ਼ਨ ਹੱਬਾਂ ਅਤੇ ਸਟਾਰਟਅਪਸ ਦੇ ਦਰਮਿਆਨ ਸਿੱਧੇ ਸੰਪਰਕ ਨੂੰ ਹੁਲਾਰਾ ਦੇਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

 

 (v) ਰਣਨੀਤਕ ਖੇਤਰਾਂ ਵਿੱਚ ਉਦਯੋਗਿਕ ਸਾਂਝੇਦਾਰੀਆਂ

ਵਧਦੇ ਸੁਰੱਖਿਆਵਾਦ ਨਾਲ ਦਰਸਾਏ ਗਏ ਇੱਕ ਚੁਣੌਤੀਪੂਰਨ ਆਲਮੀ ਪਰਿਦ੍ਰਿਸ਼ ਵਿੱਚ, ਨੇਤਾਵਾਂ ਨੇ ਦੁਵੱਲੇ ਆਰਥਿਕ ਅਤੇ ਵਪਾਰ ਸਬੰਧਾਂ ਨੂੰ ਗਹਿਰਾ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕੀਤੀ। ਆਪਣੇ ਦੇਸ਼ਾਂ ਦੇ ਦਰਮਿਆਨ ਵਪਾਰ ਪ੍ਰਵਾਹ ਵਿੱਚ ਵਾਧੇ ਦੀ ਵਿਸ਼ਾਲ ਸਮਰੱਥਾ ਨੂੰ ਪਹਿਚਾਣਦੇ ਹੋਏ, ਉਹ ਦੋਹਾਂ ਦੇਸ਼ਾਂ ਦੇ ਦਰਮਿਆਨ ਕਮਰਸ਼ੀਅਲ ਅਤੇ ਤਕਨੀਕੀ ਪੂਰਕਤਾਵਾਂ ਦਾ ਪਤਾ ਲਗਾਉਣ ਅਤੇ ਨਿਮਨਲਿਖਿਤ ਪ੍ਰਮੁੱਖ ਉਦਯੋਗਿਕ ਖੇਤਰਾਂ ਵਿੱਚ ਦੁਵੱਲੀ ਸਾਂਝੇਦਾਰੀ ਦੇ ਮਾਧਿਅਮ ਨਾਲ ਅੱਗੇ ਸਹਿਯੋਗ ਕਰਨ ਦੇ ਲਈ ਸਹਿਮਤ ਹੋਏ: (i) ਦਵਾ ਉਦਯੋਗ; (ii) ਰੱਖਿਆ ਉਪਕਰਣ; (iii) ਖਣਨ ਅਤੇ ਖਣਿਜ; ਅਤੇ (iv) ਤੇਲ ਅਤੇ ਗੈਸ ਖੇਤਰ, ਜਿਸ ਵਿੱਚ ਖੋਜ, ਐਕਸਪਲੋਰੇਸ਼ਨ, ਨਿਸ਼ਕਰਸ਼ਣ (extraction), ਰਿਫਾਇਨਿੰਗ ਅਤੇ ਵੰਡ ਸ਼ਾਮਲ ਹਨ।

ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਪੂਰਕਤਾ ਤੋਂ ਪ੍ਰੇਰਿਤ, ਦਵਾ ਖੇਤਰ ਵਿੱਚ ਵਧਦੇ ਦੁਵੱਲੇ ਸਹਿਯੋਗ ਦਾ ਸੁਆਗਤ ਕੀਤਾ। ਉਨ੍ਹਾਂ ਨੇ ਬ੍ਰਾਜ਼ੀਲ ਵਿੱਚ ਕਾਰਜਰਤ ਭਾਰਤੀ ਦਵਾ ਕੰਪਨੀਆਂ ਦੀ ਵਧਦੀ ਸੰਖਿਆ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਜੈਨੇਰਿਕ ਦਵਾਈਆਂ ਅਤੇ ਸਰਗਰਮ ਦਵਾ ਸਮੱਗਰੀ (ਏਪੀਆਈਜ਼- APIs) ਸਹਿਤ ਜ਼ਰੂਰੀ ਦਵਾਈਆਂ ਦੇ ਸਥਾਨਕ ਉਤਪਾਦਨ ਵਿੱਚ ਸਹਾਇਤਾ ਦੇ ਲਈ ਬ੍ਰਾਜ਼ੀਲਿਆਈ ਸਿਹਤ ਤੇ ਦਵਾ ਕੰਪਨੀਆਂ ਦੇ ਨਾਲ ਸਾਂਝੇਦਾਰੀ ਸਥਾਪਿਤ ਕਰਨ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਸਬੰਧਿਤ ਸੰਸਥਾਵਾਂ ਨੂੰ ਅਣਗੌਲੀਆਂ ਅਤੇ ਟ੍ਰਾਪਿਕਲ ਰੋਗਾਂ (tropical diseases) ਸਹਿਤ ਨਵੀਆਂ ਦਵਾਈਆਂ ਦੇ ਵਿਕਾਸ ਹਿਤ ਸੰਯੁਕਤ ਖੋਜ ਅਤੇ ਵਿਕਾਸ ਪਹਿਲਾਂ ਦੀ ਖੋਜ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਦਵਾ ਉਦਯੋਗ ਵਿੱਚ ਹੋਰ ਅਧਿਕ ਸਹਿਯੋਗ ਦੋਹਾਂ ਦੇਸ਼ਾਂ ਦੇ ਸਿਹਤ ਖੇਤਰ ਨੂੰ ਮਜ਼ਬੂਤ ਕਰੇਗਾ ਅਤੇ ਗਲੋਬਲ ਸਾਊਥ ਵਿੱਚ ਸਸਤੀਆਂ, ਗੁਣਵੱਤਾਪੂਰਨ ਦਵਾਈਆਂ ਤੱਕ ਸਮਾਨ ਪਹੁੰਚ ਦੇ ਏਜੰਡਾ ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗਾ।

ਨੇਤਾਵਾਂ ਨੇ ਭਾਰਤੀ ਅਤੇ ਬ੍ਰਾਜ਼ੀਲ ਦੀਆਂ  ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੇ ਦਰਮਿਆਨ ਏਵੀਏਸ਼ਨ ਸੈਕਟਰ ਵਿੱਚ ਹੋਰ ਅਧਿਕ ਸਹਿਯੋਗ ਦੇ ਅਵਸਰਾਂ ‘ਤੇ ਰੁਚੀ ਦਿਖਾਈ ਅਤੇ ਉਨ੍ਹਾਂ ਨੂੰ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

 

ਦੋਹਾਂ ਨੇਤਾਵਾਂ ਨੇ ਰੱਖਿਆ ਖੇਤਰ ਵਿੱਚ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਾ ਦੁਹਰਾਈ। ਦੋਹਾਂ ਨੇਤਾਵਾਂ ਨੇ ਆਪਣੇ ਰੱਖਿਆ ਉਦਯੋਗਾਂ ਨੂੰ ਸਹਿਯੋਗ ਦੇ ਨਵੇਂ ਰਸਤੇ ਤਲਾਸ਼ਣ ਅਤੇ ਉਦਯੋਗਿਕ ਸਾਂਝੇਦਾਰੀਆਂ ਸਥਾਪਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਥਲ ਪ੍ਰਣਾਲੀਆਂ, ਸਮੁੰਦਰੀ ਅਸਾਸਿਆਂ ਅਤੇ ਹਵਾਈ ਸਮਰੱਥਾਵਾਂ (land systems, maritime assets and aerial capabilities) ਦੇ ਖੇਤਰ ਵਿੱਚ ਵਧਦੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਵੀ ਸ਼ਲਾਘਾ ਕੀਤੀ। 

 

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਮਹੱਤਵਪੂਰਨ ਖਣਿਜ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ-ਨਾਲ ਸੋਲਰ ਪੈਨਲ, ਪਵਨ ਟਰਬਾਈਨ, ਇਲੈਕ੍ਰਟਿਕ ਵਾਹਨ ਅਤੇ ਊਰਜਾ ਭੰਡਾਰਣ ਪ੍ਰਣਾਲੀਆਂ ਜਿਹੀਆਂ ਸਵੱਛ ਊਰਜਾ ਟੈਕਨੋਲੋਜੀਆਂ ਦੇ ਲਈ ਜ਼ਰੂਰੀ ਹਨ, ਨੇਤਾਵਾਂ ਨੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਦੋਹਾਂ ਧਿਰਾਂ ਦੀਆਂ ਪਬਲਿਕ ਅਤੇ ਪ੍ਰਾਈਵੇਟ ਕੰਪਨੀਆਂ ਦੇ ਦਰਮਿਆਨ ਸੰਯੁਕਤ ਸਹਿਯੋਗ ਦਾ ਸੁਆਗਤ ਕੀਤਾ, ਜਿਸ ਵਿੱਚ ਖਣਿਜ ਐਕਸਪਲੋਰੇਸ਼ਨ, ਖਣਨ, ਲਾਭਕਾਰੀਕਰਣ, ਪ੍ਰੋਸੈੱਸਿੰਗ, ਰੀਸਾਇਕਲਿੰਗ ਅਤੇ ਮਹੱਤਵਪੂਰਨ ਖਣਿਜਾਂ ਦੀ ਰਿਫਾਇਨਿੰਗ ਵਿੱਚ ਸਪਲਾਈ ਵੈਲਿਊ ਚੇਨਸ ਅਤੇ ਆਲਮੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

 

 ਨੇਤਾਵਾਂ ਨੇ ਦੋਹਾਂ ਧਿਰਾਂ ਦੇ ਤੇਲ ਅਤੇ ਗੈਸ ਉੱਦਮਾਂ ਨੂੰ ਤਟਵਰਤੀ ਖੇਤਰਾਂ ਵਿੱਚ ਸੰਯੁਕਤ ਪ੍ਰੋਜੈਕਟਾਂ ਸਹਿਤ ਦੁਵੱਲੇ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਜਲਦੀ ਉਤਪਾਦਨ ਅਤੇ ਠੋਸ ਲਾਭ ਪ੍ਰਾਪਤ ਕਰਨ ਦੀ ਇੱਛਾ ਵਿਅਕਤ ਕੀਤੀ। ਉਨ੍ਹਾਂ ਨੇ  ਦੋਹਾਂ ਧਿਰਾਂ ਦੇ ਉੱਦਮਾਂ ਨੂੰ ਉਦਾਹਰਣ ਦੇ ਲਈ, ਉਤਸਰਜਨ ਨਿਊਨੀਕਰਣ ਅਤੇ ਕਾਰਬਨ ਕੈਪਚਰ ਟੈਕਨੋਲੋਜੀਆਂ (carbon capture technologies) ਵਿੱਚ ਸਹਿਯੋਗ ਦੇ ਨਵੇਂ ਰਸਤੇ (new avenues of collaboration) ਤਲਾਸ਼ਣ ਦੇ ਲਈ ਵੀ ਪ੍ਰੋਤਸਾਹਿਤ ਕੀਤਾ।

 

ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਅਧਿਕਾਰੀਆਂ ਨੂੰ ਦੁਵੱਲੇ ਵਪਾਰ ਵਿੱਚ ਮੌਜੂਦਾ ਗ਼ੈਰ-ਟੈਰਿਫ ਰੁਕਾਵਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਅਦਾਨ-ਪ੍ਰਦਾਨ ਦੀ ਪੂਰੀ ਸਮਰੱਥਾ ਦਾ ਦੋਹਨ ਕੀਤਾ ਜਾ ਸਕੇ।

 

ਦੋਨੋਂ ਦੇਸ਼ ਆਪਣੇ ਦਰਮਿਆਨ ਆਵਾਗਮਨ ਨੂੰ ਸੁਗਮ ਬਣਾਉਣ, ਟੂਰਿਜ਼ਮ ਅਤੇ ਵਪਾਰ ਦੇ ਲਈ ਯਾਤਰਾ ਪ੍ਰਵਾਹ ਵਧਾਉਣ ਦੇ ਉਪਾਅ ਅਪਣਾਉਣ ਦੇ ਲਈ ਪ੍ਰਤੀਬੱਧ ਹਨ, ਨਾਲ ਹੀ ਵੀਜ਼ਾ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਕਰਨ ਦੇ ਲਈ ਮਿਲ ਕੇ ਕੰਮ ਕਰਨਗੇ।
ਹਾਲ ਵਿੱਚ ਦੋਨੋਂ ਦਿਸ਼ਾਵਾਂ ਵਿੱਚ ਨਿਵੇਸ਼ ਵਿੱਚ ਹੋਏ ਵਾਧੇ ਅਤੇ ਬ੍ਰਾਜ਼ੀਲਿਆਈ ਅਤੇ ਭਾਰਤੀ ਕਾਰੋਬਾਰਾਂ ਦੇ  ਦਰਮਿਆਨ ਸਥਾਪਿਤ ਸਫ਼ਲ ਸਾਂਝੇਦਾਰੀਆਂ ਨੂੰ ਸਵੀਕਾਰ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਦੁਵੱਲੇ ਵਪਾਰ, ਵਣਜ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਮੰਤਰੀ ਪੱਧਰੀ ਵਣਜ ਅਤੇ ਵਪਾਰ ਸਮੀਖਿਆ ਤੰਤਰ ਦੀ ਸਥਾਪਨਾ ‘ਤੇ ਸਹਿਮਤੀ ਵਿਅਕਤ ਕੀਤੀ। ਨੇਤਾਵਾਂ ਨੇ ਇਸ ਸਬੰਧ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ‘ਤੇ ਬਲ ਦਿੱਤਾ ਅਤੇ ਦੋਹਾਂ ਦੇਸ਼ਾਂ ਦੇ ਵਪਾਰਕ ਨੇਤਾਵਾਂ ਨਾਲ ਆਪਸੀ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ਦੀ ਤਲਾਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ 25 ਜਨਵਰੀ 2020 ਨੂੰ ਹਸਤਾਖਰ ਕੀਤੀ ਦੁਵੱਲੇ ਨਿਵੇਸ਼ ਸਹਿਯੋਗ ਅਤੇ ਸੁਵਿਧਾ ਸੰਧੀ ਅਤੇ 24 ਅਗਸਤ 2022 ਨੂੰ ਹਸਤਾਖਰ ਕੀਤੇ ਦੋਹਰੇ ਕਰਾਧਾਨ ਤੋਂ ਬਚਾਅ ਦੇ ਸਮਝੌਤੇ (Convention for Avoidance of Double Taxation) ਸੰਸ਼ੋਧਨ ਕਰਨ ਵਾਲੇ ਮਸੌਦੇ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ‘ਤੇ ਸਹਿਮਤੀ ਵਿਅਕਤ ਕੀਤੀ, ਤਾਕਿ ਉੱਦਮੀਆਂ ਨੂੰ ਦੁਵੱਲੀਆਂ ਕਾਰੋਬਾਰੀ ਸਾਂਝੇਦਾਰੀਆਂ ਅਤੇ ਸੰਯੁਕਤ ਉੱਦਮਾਂ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਉੱਦਮੀਆਂ ਅਤੇ ਉਦਯੋਗ ਮੰਡਲਾਂ ਨੂੰ ਬ੍ਰਾਜ਼ੀਲ-ਇੰਡੀਆ ਬਿਜ਼ਨਸ ਕੌਂਸਲ ਦੇ ਮਾਧਿਅਮ ਨਾਲ ਇਸ ਲਕਸ਼ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੇ ਲਈ ਸੱਦਾ ਦਿੱਤਾ।


ਨੇਤਾਵਾਂ ਨੇ ਭਾਰਤ ਦੇ ਉਦਯੋਗ ਅਤੇ ਪੁਲਾੜ ਵਪਾਰ ਸੰਵਰਧਨ ਵਿਭਾਗ ਅਤੇ ਬ੍ਰਾਜ਼ੀਲ ਦੇ ਵਿਕਾਸ, ਉਦਯੋਗ, ਵਪਾਰ ਅਤੇ ਸੇਵਾ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਦਾ ਸੁਆਗਤ ਕੀਤਾ ਅਤੇ ਦੋਹਾਂ ਸੰਸਥਾਵਾਂ ਨੂੰ ਇਨੋਵੇਸ਼ਨ, ਰਚਨਾਤਮਕਤਾ, ਤਕਨੀਕੀ ਉੱਨਤੀ, ਬਿਹਤਰੀਨ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਅਤੇ ਪਰਸਪਰ ਲਾਭ ਦੇ ਲਈ ਬੌਧਿਕ ਸੰਪਦਾ ਜਾਗਰੂਕਤਾ (IP awareness) ਨੂੰ ਹੁਲਾਰਾ ਦੇਣ ਹਿਤ ਠੋਸ ਪਹਿਲ ਲਾਗੂ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਾਓ ਪਾਓਲੋ ਵਿੱਚ ਐਗਜ਼ਿਮ ਬੈਂਕ ਆਵ੍ ਇੰਡੀਆ ਅਤੇ ਦਿੱਲੀ ਵਿੱਚ ਏਐੱਨਵੀਆਈਐੱਸਏ (ਏਜੰਸੀਆ ਨੈਸ਼ਨਲ ਡੀ ਵਿਜੀਲਾਂਸੀਆ ਸੈਨਿਟੇਰੀਆ – ਬ੍ਰਾਜ਼ੀਲਿਆਈ ਸਿਹਤ ਰੈਗੂਲੇਟਰੀ ਏਜੰਸੀ) ਦੇ ਪ੍ਰਤੀਨਿਧੀ ਦਫ਼ਤਰ ਦੇ ਹਾਲ ਹੀ ਵਿੱਚ ਖੁੱਲ੍ਹਣ ਦਾ ਸੁਆਗਤ ਕੀਤਾ।(They welcomed the recent opening of representative office of Exim Bank of India in Sao Paulo and of ANVISA (Agência Nacional de Vigilância Sanitária - Brazilian Health Regulatory Agency) in Delhi.)

ਦੁੱਵਲੇ ਸਹਿਯੋਗ ਦੇ ਹੋਰ ਖੇਤਰ 

ਨੇਤਾਵਾਂ ਨੇ ਸੱਭਿਆਚਾਰ, ਸਿਹਤ, ਖੇਡਾਂ ਅਤੇ ਪਰੰਪਰਾਗਤ ਗਿਆਨ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਦੁਵੱਲੇ ਸਮਝੌਤਿਆਂ ਦੀ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ। ਦੋਹਾਂ ਦੇਸ਼ਾਂ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਦਾ ਜਸ਼ਨ ਮਨਾਉਣ ਅਤੇ ਆਪਸੀ ਸਮਝ ਨੂੰ ਗਹਿਰਾ ਕਰਨ ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਨੇਤਾਵਾਂ ਨੇ 2025-2029 ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਨਵੀਨੀਕਰਣ ਨੂੰ ਪ੍ਰੋਤਸਾਹਿਤ ਕੀਤਾ, ਤਾਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਚਾਰਾਂ, ਕਲਾਵਾਂ ਅਤੇ ਪਰੰਪਰਾਵਾਂ ਦੇ ਜੀਵੰਤ ਪ੍ਰਵਾਹ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਨਵੀਆਂ ਸੱਭਿਆਚਾਰਕ ਪਹਿਲਾਂ ਦਾ ਸਮਰਥਨ ਕੀਤਾ ਜਾ ਸਕੇ। ਉਹ ਉੱਭਰਦੇ ਰਚਨਾਤਮਕ ਉਦਯੋਗਾਂ ਦੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਪ੍ਰਤੀਯੋਗੀ ਏਕੀਕਰਣ ਦੀਆਂ ਰਣਨੀਤੀਆਂ ‘ਤੇ ਚਰਚਾ ਵਿੱਚ ਸਬੰਧਿਤ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ‘ਤੇ ਵੀ ਸਹਿਮਤ ਹੋਏ, ਜਿਸ ਨਾਲ ਆਰਥਿਕ ਅਵਸਰ ਪੈਦਾ ਹੋਣਗੇ ਅਤੇ ਉਨ੍ਹਾਂ ਦੀ ਆਲਮੀ ਸੱਭਿਆਚਾਰਕ ਪਹੁੰਚ ਦਾ ਵਿਸਤਾਰ ਹੋਵੇਗਾ।


ਦੋਹਾਂ ਨੇਤਾਵਾਂ ਨੇ ਦੁਵੱਲੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਭਾਰਤੀ ਵਿਦਿਆਰਥੀ ਗ੍ਰੈਜੂਏਟ  ਵਿਦਿਆਰਥੀਆਂ ਦੇ ਲਈ ਬ੍ਰਾਜ਼ੀਲ ਦੇ ਅਦਾਨ-ਪ੍ਰਦਾਨ ਪ੍ਰੋਗਰਾਮ (ਪੀਈਸੀ-PEC) ਦੇ ਲਈ ਪਾਤਰ ਹਨ ਅਤੇ ਬ੍ਰਾਜ਼ੀਲ ਦੇ ਵਿਦਿਆਰਥੀ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ-ICCR) ਦੁਆਰਾ ਦਿੱਤੇ ਜਾਣ ਵਾਲੇ ਸਕਾਲਰਸ਼ਿਪ ਦੇ ਲਈ ਪਾਤਰ ਹਨ। ਦੋਹਾਂ ਧਿਰਾਂ ਨੇ ਰੱਖਿਆ ਟ੍ਰੇਨਿੰਗ ਸਹਿਤ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਪ੍ਰਮੁੱਖ ਉਚੇਰੀ ਸਿੱਖਿਆ ਸਮਾਗਮ, ਏਸ਼ੀਆ-ਪ੍ਰਸ਼ਾਂਤ ਅੰਤਰਰਾਸ਼ਟਰੀ ਸਿੱਖਿਆ ਐਸੋਸੀਏਸ਼ਨ (ਏਪੀਏਆਈਈ- APAIE) ਦੇ 2025 ਸਲਾਨਾ ਸੰਮੇਲਨ ਵਿੱਚ ਬ੍ਰਾਜ਼ੀਲ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।

ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਲੋਕਾਂ ਅਤੇ ਕਾਰੋਬਾਰ ਨਾਲ ਕਾਰੋਬਾਰ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਦੇ ਸਾਂਝੇ ਲਕਸ਼ ਦੇ ਅਨੁਰੂਪ, ਨੇਤਾਵਾਂ ਨੇ ਸਰਕਾਰੀ ਯਾਤਰਾ ਦੇ ਦੌਰਾਨ ਨਿਮਨਲਿਖਤ ਦਸਤਾਵੇਜ਼ਾਂ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ:

• ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਿਪਟਣ ਵਿੱਚ ਸਹਿਯੋਗ ‘ਤੇ ਸਮਝੌਤਾ। (Agreement on Cooperation in Combating International Terrorism and Transnational Organized Crime)

• ਵਰਗੀਕ੍ਰਿਤ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਪਰਸਪਰ ਸੰਭਾਲ਼ ‘ਤੇ ਸਮਝੌਤਾ।

• ਅਖੁੱਟ ਊਰਜਾ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।

• ਈਐੱਮਬੀਆਰਏਪੀਏ (EMBRAPA) ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਦਰਮਿਆਨ ਖੇਤੀਬਾੜੀ ਖੋਜ ‘ਤੇ ਸਹਿਮਤੀ ਪੱਤਰ।

• ਡਿਜੀਟਲ ਪਰਿਵਰਤਨ ਲਈ ਸਫ਼ਲ ਵੱਡੇ ਪੈਮਾਨੇ ਦੇ ਡਿਜੀਟਲ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਲਈ ਸਹਿਯੋਗ ‘ਤੇ ਸਹਿਮਤੀ ਪੱਤਰ।

• ਭਾਰਤ ਦੇ ਡੀਪੀਆਈਆਈਟੀ (DPIIT) ਅਤੇ ਬ੍ਰਾਜ਼ੀਲ ਦੇ ਐੱਮਡੀਆਈਸੀ (MDIC) ਦੇ ਦਰਮਿਆਨ ਬੌਧਿਕ ਸੰਪਦਾ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।
 

ਨੇਤਾਵਾਂ ਨੇ ਹਰੇਕ ਦੇਸ਼ ਦੀਆਂ ਸਬੰਧਿਤ ਸਰਕਾਰੀ ਸੰਸਥਾਵਾਂ ਨੂੰ ਨਿਮਨਲਿਖਿਤ ਦੁਵੱਲੇ ਸਮਝੌਤਿਆਂ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਦੇ ਲਈ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ:

• ਨਾਗਰਿਕ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ‘ਤੇ ਸਮਝੌਤਾ। (Agreement on Mutual Legal Assistance in Civil Matters.)

• ਰੱਖਿਆ ਉਦਯੋਗ ਸਹਿਯੋਗ ‘ਤੇ ਸਹਿਮਤੀ ਪੱਤਰ। (MoU on Defense Industry Cooperation.)

• ਖੇਡ ਸਹਿਯੋਗ ‘ਤੇ ਸਹਿਮਤੀ ਪੱਤਰ। (MoU on Sports Cooperation.)

• ਅਭਿਲੇਖੀ (ਪੁਰਾਲੇਖ ਸਬੰਧੀ) ਸਹਿਯੋਗ ‘ਤੇ ਸਹਿਮਤੀ ਪੱਤਰ। (MoU on Archival Cooperation.)

• ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ- CEP) 2025-2029(Cultural Exchange Programme (CEP) 2025–2029.)


ਬ੍ਰਾਜ਼ੀਲ ਅਤੇ ਭਾਰਤ ਦੀਆਂ ਵਿਦੇਸ਼ ਨੀਤੀਆਂ ਦਾ ਮਾਰਗਦਰਸ਼ਨ ਕਰਨ ਵਾਲੇ ਸ਼ਾਂਤੀ, ਸਮ੍ਰਿੱਧੀ ਅਤੇ ਨਿਰੰਤਰ ਵਿਕਾਸ ਦੇ ਉਚੇਰੇ ਉਦੇਸ਼ਾਂ ਨੂੰ ਯਾਦ ਕਰਦੇ ਹੋਏ, ਮਿਸ਼ਰਿਤ ਪਹਿਚਾਣ ਅਤੇ ਲਚੀਲੇ ਲੋਕਾਂ ਦੇ ਨਾਲ ਗਲੋਬਲ ਸਾਊਥ ਦੇ ਇਨ੍ਹਾਂ ਦੋ ਜੀਵੰਤ ਲੋਕੰਤਤਰਾਂ ਦੇ ਨੇਤਾਵਾਂ ਨੇ ਗੱਲਬਾਤ ਦੇ ਆਪਣੇ ਦੁਵੱਲੇ ਚੈਨਲਾਂ ਨੂੰ ਹੋਰ ਵਧਾਉਣ ਅਤੇ ਇੱਕ ਵਧਦੇ ਅਤੇ ਵਿਵਿਧ ਸਹਿਯੋਗ ਏਜੰਡਾ ਨੂੰ ਹੁਲਾਰਾ ਦੇਣ ‘ਤੇ ਸਹਿਮਤੀ ਵਿਅਕਤ ਕੀਤੀ, ਜੋ ਸਾਰਿਆਂ ਦੇ ਲਈ ਅਧਿਕ ਨਿਆਂਸੰਗਤ, ਅਧਿਕ ਸਮਾਵੇਸ਼ੀ ਅਤੇ ਅਧਿਕ ਟਿਕਾਊ ਦੁਨੀਆ ਦੇ ਸਹਿ-ਵਾਸਤੂਕਾਰ(co-architects) ਦੇ ਰੂਪ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਦੋਹਾਂ ਦੇਸ਼ਾਂ ਦੀ ਵਿਸ਼ਿਸ਼ਟ ਭੂਮਿਕਾ ਦੇ ਅਨੁਰੂਪ ਹੈ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਦਾ ਸਰਕਾਰੀ ਯਾਤਰਾ ਅਤੇ 17ਵੇਂ ਬ੍ਰਿਕਸ ਸਮਿਟ (17th BRICS Summit)  ਦੇ ਦੌਰਾਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਵਫ਼ਦ ਦੀ ਕੀਤੀ ਗਈ ਗਰਮਜੋਸ਼ੀ ਭਰੀ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਰਾਸ਼ਟਰਪਤੀ ਲੂਲਾ ਨੂੰ ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਲੂਲਾ ਨੇ ਇਸ ਸੱਦੇ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ।

****

ਐੱਮਜੇਪੀਐੱਸ/ਐੱਸਟੀ


(Release ID: 2143636)