ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੇ ਅਵਸਰ ‘ਤੇ ਅਹਿਮਦਾਬਾਦ ਵਿੱਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਸਹਿਕਾਰਤਾ ਖੇਤਰ ਨਾਲ ਜੁੜੀਆਂ ਮਾਤਾਵਾਂ-ਭੈਣਾਂ ਅਤੇ ਹੋਰ ਵਰਕਰਾਂ ਨਾਲ ‘ਸਹਿਕਾਰ ਸੰਵਾਦ’ ਕੀਤਾ
ਸਹਿਕਾਰਤਾ ਖੇਤਰ ਵਿੱਚ ਪੇਸ਼ੇਵਰ ਯੁਵਾ ਤਿਆਰ ਕਰਨ ਦਾ ਮੂਲ ਵਿਚਾਰ ਤ੍ਰਿਭੁਵਨਦਾਸ ਪਟੇਲ ਜੀ ਦਾ ਸੀ, ਇਸੇ ਉਦੇਸ਼ ਨਾਲ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ
ਤ੍ਰਿਭੁਵਨਦਾਸ ਜੀ ਨੇ ਹੀ ਸਹੀ ਮਾਇਨੇ ਵਿੱਚ ਕੋਆਪਰੇਟਿਵ ਦੀ ਨੀਂਹ ਰੱਖੀ, ਇਸ ਦਾ ਸਭ ਤੋਂ ਚੰਗਾ ਉਦਾਹਰਣ ‘ਅਮੁਲ’ ਹੈ, ਜਿਸ ਨਾਲ 36 ਲੱਖ ਤੋਂ ਵੱਧ ਮਾਤਾਵਾਂ-ਭੈਣਾਂ ਜੁੜ ਕੇ ₹80 ਹਜ਼ਾਰ ਕਰੋੜ ਤੋਂ ਵੱਧ ਦਾ ਵਪਾਰ ਕਰ ਰਹੀਆਂ ਹਨ
ਸਹਿਕਾਰੀ ਡੇਅਰੀਆਂ ਵਿੱਚ ਗੋਬਰ ਦੇ ਪ੍ਰਬੰਧਨ, ਪਸ਼ੂਆਂ ਦੇ ਖਾਨ-ਪਾਨ ਅਤੇ ਸਿਹਤ ਦੇ ਪ੍ਰਬੰਧਨ ਅਤੇ ਗੋਬਰ ਦੇ ਉਪਯੋਗ ਨਾਲ ਕਮਾਈ ਵਧਾਉਣ ਦੇ ਉਪਾਵਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ
ਆਉਣ ਵਾਲੇ ਦਿਨਾਂ ਵਿੱਚ ਕੁਝ ਅਜਿਹੀ ਵਿਵਸਥਾ ਕੀਤੀ ਜਾਵੇਗੀ ਜਿਸ ਨਾਲ ਪਿੰਡ ਵਿੱਚ ਦੁੱਧ ਉਤਪਾਦਨ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਪਰਿਵਾਰ ਕੋਆਪਰੇਟਿਵ ਨਾਲ ਜੁੜੇ ਹੋਣਗੇ
ਸਾਰੇ ਪੈਕਸ CSC, ਮਾਈਕ੍ਰੋ ATM, ਹਰ ਘਰ ਨਲ, ਬੈਂਕ ਮਿੱਤਰ ਸਹਿਤ ਲਗਭਗ 25 ਹੋਰ ਗਤੀਵਿਧੀਆਂ ਨਾਲ ਜੁੜ ਕੇ ਸਮ੍ਰਿੱਧ ਬਣਨ
ਜਨ ਔਸ਼ਧੀ ਕੇਂਦਰਾਂ ਦੀਆਂ ਸੇਵਾਵਾਂ ਦੇ ਰਹੇ ਪੈਕਸ ਪਿੰਡ ਵਿੱਚ ਕਿਫਾਇਤੀ ਦਵਾਈਆਂ ਦੀ ਉਪਲਬਧਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ
ਮੱਕੀ ਅਤੇ ਦਾਲਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲੇ, ਇਸ ਦੇ ਲਈ ਉਹ ਮੋਦੀ ਸਰਕਾਰ ਦੀਆਂ ਯੋਜਨਾਵਾਂ ਨਾਲ ਜੁੜਨ
ਕੁਦਰਤੀ ਖੇਤੀ ਨਾ ਕੇਵਲ ਸਾਡੀ ਸਿਹਤ ਦੇ ਲਈ ਵਧੀਆ ਹੈ, ਸਗੋਂ ਧਰਤੀ ਮਾਤਾ ਦੀ ਸਿਹਤ ਦੇ ਲਈ ਵੀ
Posted On:
09 JUL 2025 5:50PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਤਹਿਤ ਗੁਜਰਾਤ ਦੇ ਅਹਿਮਦਾਬਾਦ ਵਿੱਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸਹਿਕਾਰਤਾ ਖੇਤਰ ਨਾਲ ਜੁੜੀਆਂ ਮਹਿਲਾਵਾਂ ਅਤੇ ਹੋਰ ਪ੍ਰੋਗਰਾਮਾਂ ਦੇ ਨਾਲ ‘ਸਹਿਕਾਰ ਸੰਵਾਦ’ ਕੀਤਾ।
‘ਸਹਿਕਾਰ ਸੰਵਾਦ’ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਭੁਵਨਦਾਸ ਪਟੇਲ ਦੇ ਨਾਂ ‘ਤੇ ਆਨੰਦ ਜ਼ਿਲ੍ਹੇ ਵਿੱਚ ਤ੍ਰਿਭੁਵਨ ਸਹਿਕਾਰਤਾ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਯੁਵਾ ਪੇਸ਼ੇਵਰ ਤਿਆਰ ਕਰਨ ਦਾ ਮੂਲ ਵਿਚਾਰ ਤ੍ਰਿਭੁਵਨਦਾਸ ਜੀ ਦਾ ਸੀ ਅਤੇ ਇਸੇ ਉਦੇਸ਼ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਤ੍ਰਿਭੁਵਨਦਾਸ ਜੀ ਨੇ ਹੀ ਸਹੀ ਮਾਇਨੇ ਵਿੱਚ ਕੋਆਪ੍ਰੇਟਿਵ ਦੀ ਨੀਂਹ ਰੱਖੀ ਸੀ, ਜਿਸ ਦੇ ਕਾਰਨ ਅੱਜ ਗੁਜਰਾਤ ਦੀ ਡੇਅਰੀ ਖੇਤਰ ਨਾਲ ਜੁੜੀਆਂ 36 ਲੱਖ ਮਹਿਲਾਵਾਂ 80 ਹਜ਼ਾਰ ਕਰੋੜ ਰੁਪਏ ਦਾ ਵਪਾਰ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਸਹਿਕਾਰੀ ਯੂਨੀਵਰਸਿਟੀ ਦਾ ਨਾਂ ਤ੍ਰਿਭੁਵਨਦਾਸ ਜੀ ਦੇ ਨਾਂ ‘ਤੇ ਰੱਖਣ ਦਾ ਐਲਾਨ ਸੰਸਦ ਵਿੱਚ ਕੀਤਾ ਗਿਆ ਤਾਂ ਸਵਾਲ ਉੱਠਿਆ ਕਿ ਇਹ ਵਿਅਕਤੀ ਕੌਣ ਹੈ। ਇੱਕ ਮਾਇਨੇ ਵਿੱਚ ਇਹ ਸਵਾਲ ਠੀਕ ਨਹੀਂ ਸੀ। ਪਰ ਉਸ ਵਿਅਕਤੀ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਵੱਡਾ ਕੰਮ ਕਰਨ ਦੇ ਬਾਅਦ ਵੀ ਉਨ੍ਹਾਂ ਨੇ ਆਪਣਾ ਕੋਈ ਪ੍ਰਚਾਰ ਨਹੀਂ ਕੀਤਾ ਅਤੇ ਕੇਵਲ ਕੰਮ ਕਰਦੇ ਰਹੇ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਅਸੀਂ ਯੂਨੀਵਰਿਸਟੀ ਦਾ ਨਾਂ ਤ੍ਰਿਭੁਵਨਦਾਸ ਪਟੇਲ ਦੇ ਨਾਂ ‘ਤੇ ਰੱਖਿਆ, ਕਿਉਂਕਿ ਹੁਣ ਉਨ੍ਹਾਂ ਨੂੰ ਪ੍ਰਸਿੱਧੀ ਪਾਉਣ ਦਾ ਅਧਿਕਾਰ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਕਾਰ ਡੇਅਰੀ ਦੇ ਖੇਤਰ ਵਿੱਚ ਬਹੁਤ ਸਾਰਾ ਪਰਿਵਰਤਨ ਲਿਆ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸਹਿਕਾਰੀ ਡੇਅਰੀਆਂ ਵਿੱਚ ਗੋਬਰ ਦੇ ਪ੍ਰਬੰਧਨ, ਪਸ਼ੂਆਂ ਦੇ ਖਾਨ-ਪਾਨ ਅਤੇ ਸਿਹਤ ਦੇ ਪ੍ਰਬੰਧਨ ਅਤੇ ਗੋਬਰ ਦੇ ਉਪਯੋਗ ਨਾਲ ਕਮਾਈ ਵਧਾਉਣ ਦੇ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਦਿਸ਼ਾ ਵਿੱਚ ਦੇਸ਼ਭਰ ਵਿੱਚ ਹੁਣੇ ਛੋਟੇ-ਛੋਟੇ ਪ੍ਰਯੋਗ ਹੋਏ ਹਨ। ਸਾਰੇ ਪ੍ਰਯੋਗਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਪਰਿਣਾਮ ਹਰ ਸਹਿਕਾਰੀ ਸੰਸਥਾ ਤੱਕ ਪਹੁੰਚਾਉਣ ਦੇ ਯਤਨ ਹੋ ਰਹੇ ਹਨ ਅਤੇ ਭਾਰਤ ਸਰਕਾਰ ਇਸ ਦੇ ਲਈ ਯੋਜਨਾ ਬਣਾ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਗਾਮੀ ਕੁਝ ਵਰ੍ਹਿਆਂ ਵਿੱਚ ਕੋਆਪ੍ਰੇਟਿਵ ਡੇਅਰੀ ਵਿੱਚ ਗੋਬਰ ਦਾ ਉਪਯੋਗ ਔਰਗੈਨਿਕ ਖਾਦ ਅਤੇ ਗੈਸ ਬਣਾਉਣ ਦੇ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਅਜਿਹੀ ਵਿਵਸਥਾ ਕੀਤੀ ਜਾਵੇਗੀ ਜਿਸ ਨਾਲ ਪਿੰਡ ਵਿੱਚ ਦੁੱਧ ਉਤਪਾਦਨ ਦਾ ਕੰਮ ਕਰਨ ਵਾਲੇ 500 ਪਰਿਵਾਰਾਂ ਵਿੱਚੋਂ 400 ਪਰਿਵਾਰ ਕੋਆਪ੍ਰੇਟਿਵ ਨਾਲ ਜੁੜੇ ਹੋਣਗੇ।
ਉਨ੍ਹਾਂ ਦੇ ਪਸ਼ੂ ਦੇ ਗੋਬਰ ਦਾ ਕੰਮ ਵੀ ਕੋਆਪ੍ਰੇਟਿਵ ਨੂੰ ਦੇ ਦਿੱਤਾ ਜਾਵੇਗਾ। ਪਸ਼ੂਆਂ ਦੇ ਟੀਕਾਕਰਣ ਦਾ ਕੰਮ ਵੀ ਕੀਤਾ ਜਾਵੇਗਾ। ਆਗਾਮੀ 6 ਮਹੀਨੇ ਵਿੱਚ ਇਹ ਸਾਰੀਆਂ ਯੋਜਨਾਵਾਂ ਠੋਸ ਤੌਰ ‘ਤੇ ਲੈ ਕੇ ਸਹਿਕਾਰੀ ਸੰਸਥਾਵਾਂ ਤੱਕ ਪਹੁੰਚ ਜਾਣਗੀਆਂ। ਉਨ੍ਹਾਂ ਨੇ ਦੁੱਧ ਉਤਪਾਦਕ ਮੰਡੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਕੋਆਪ੍ਰੇਟਿਵ ਸੰਸਥਾ ਵਿੱਚ ਤ੍ਰਿਭੁਵਨ ਦਾਸ ਦੀ ਤਸਵੀਰ ਲਗਾਓ ਤਾਕਿ ਲੋਕ ਗੁਜਰਾਤ ਵਿੱਚ ਸਹਿਕਾਰੀ ਖੇਤਰ ਨਾਲ ਜੁੜੀਆਂ ਮਹਿਲਾਵਾਂ ਨੂੰ ਸਮ੍ਰਿੱਧ ਬਣਾਉਣ ਵਾਲੇ ਵਿਅਕਤੀ ਤੋਂ ਜਾਣੂ ਹੋਣ। ਉਨ੍ਹਾਂ ਨੇ ਕਿਹਾ ਕਿ ਆਨੰਦ ਵਿੱਚ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੀ ਸਥਾਪਨਾ ਨਾਲ ਦੁੱਧ ਉਤਪਾਦਨ ਦੇ ਖੇਤਰ ਵਿੱਚ ਸ਼ੁਰੂ ਹੋਈ ਸਹਿਕਾਰੀ ਗਤੀਵਿਧੀ ਅੱਜ 19 ਰਾਜਾਂ ਤੱਕ ਫੈਲ ਚੁੱਕੀ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੈਕਸ ਨੂੰ ਸੀਐੱਸਸੀ, ਮਾਈਕ੍ਰੋ ਏਟੀਐੱਮ, ਹਰ ਘਰ ਨਲ, ਬੈਂਕ ਮਿਤ੍ਰ ਲਗਭਗ 25 ਹੋਰ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ। ਪੈਕਸ ਦੇ ਬਾਯਲੌਜ ਵਿੱਚ ਸੰਸ਼ੋਧਨ ਦੇ ਬਾਅਦ ਪੂਰੇ ਦੇਸ਼ਭਰ ਦੇ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਦੇ ਇੰਸਪੈਕਟਰਸ ਦੀ ਟ੍ਰੇਨਿੰਗ ਹੋ ਚੁੱਕੀ ਹੈ। ਪੈਕਸ ਨਾਲ ਜੁੜੇ ਲੋਕਾਂ ਨੂੰ ਇੰਸਪੈਕਟਰਸ ਨਾਲ ਗੱਲ ਕਰਕੇ ਨਵੇਂ ਬਦਲਾਅ ਬਾਰੇ ਜਾਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੈਕਸ ਨਾਲ ਰੈਵੇਨਿਊ ਦੀ ਵੀ ਪ੍ਰਾਪਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਦੀਆਂ ਸੇਵਾਵਾਂ ਦੇ ਰਹੇ ਪੈਕਸ ਨੂੰ ਪਿੰਡ ਵਿੱਚ ਲੋਕਾਂ ਨੂੰ ਇਸ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਦੀਆਂ ਸੇਵਾਵਾਂ ਦੇ ਰਹੇ ਪੈਕਸ ਨੂੰ ਪਿੰਡ ਵਿੱਚ ਲੋਕਾਂ ਨੂੰ ਇਸ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਕੇਂਦਰ ਵਿੱਚ ਬਜ਼ਾਰ ਦਰ ਦੀ ਤੁਲਨਾ ਵਿੱਚ ਬਹੁਤ ਕਿਫਾਇਤੀ ਦਵਾਈਆਂ ਉਪਲਬਧ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਮੱਕੀ ਅਤੇ ਦਾਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਐੱਨਸੀਸੀਐੱਫ ਦੇ ਐਪ ‘ਤੇ ਰਜਿਸਟ੍ਰੇਸ਼ਨ ਕਰਦੇ ਹਨ ਤਾਂ ਨਾਬਾਰਡ ਅਤੇ ਐੱਨਸੀਸੀਐੱਫ ਕਿਸਾਨਾਂ ਤੋਂ ਨਿਊਨਤਮ ਸਮਰਥਨ ਮੁੱਲ ‘ਤੇ ਮੱਕੀ ਅਤੇ ਦਾਲਾਂ ਦੀ ਖਰੀਦ ਕਰ ਸਕਦੇ ਹਾਂ ਅਤੇ ਜੇਕਰ ਕਿਸਾਨ ਨੂੰ ਜ਼ਿਆਦਾ ਮੁੱਲ ਬਜ਼ਾਰ ਵਿੱਚ ਮਿਲ ਰਿਹਾ ਹੋਵੇ ਤਾਂ ਉਹ ਬਜ਼ਾਰ ਵਿੱਚ ਵੀ ਆਪਣੀ ਫਸਲ ਵੇਚ ਸਕਦਾ ਹੈ।
‘ਸਹਿਕਾਰ ਸੰਵਾਦ’ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਹੁਣ ਰਿਟਾਇਰ ਹੋਣਗੇ ਤਾਂ ਵੇਦ, ਉਪਨਿਸ਼ਦ ਅਤੇ ਕੁਦਰਤੀ ਖੇਤੀ ਵਿੱਚ ਆਪਣਾ ਸਮਾਂ ਬਤੀਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਇੱਕ ਵਿਗਿਆਨੀ ਪ੍ਰਯੋਗ ਹੈ ਜੋ ਕਈ ਪ੍ਰਕਾਰ ਦੇ ਫਾਇਦੇ ਦਿੰਦਾ ਹੈ। ਫਰਟੀਲਾਈਜ਼ਰ ਵਾਲੀ ਕਣਕ ਖਾਣ ਨਾਲ ਬੀਪੀ ਵਧਦਾ ਹੈ, ਡਾਇਬੀਟੀਜ਼ ਹੁੰਦੀ ਹੈ, ਥਾਇਰਾਇਡ ਦੀ ਪ੍ਰੌਬਲਮ ਆਉਂਦੀ ਹੈ। ਲੇਕਿਨ ਫਰਟੀਲਾਈਜ਼ਰ ਅਤੇ ਕੈਮੀਕਲ ਰਹਿਤ ਖਾਣਾ ਖਾਣ ਨਾਲ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪਵੇਗੀ। ਇਸ ਦੇ ਇਲਾਵਾ, ਕੁਦਰਤੀ ਖੇਤੀ ਨਾਲ ਉਤਪਾਦਨ ਵਧਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਅਪਣਾਈ ਹੈ ਅਤੇ ਉਤਪਾਦਨ ਵਿੱਚ ਲਗਭਗ ਡੇਢ ਗੁਣਾ ਵਾਧਾ ਦੇਖਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਯੂਰੀਆ, ਡੀਏਪੀ ਅਤੇ ਐੱਮਪੀਕੇ ਦੇ ਵੱਡੇ-ਵੱਡੇ ਕਾਰਖਾਨੇ ਹਨ। ਲੇਕਿਨ ਕੁਦਰਤੀ ਖੇਤੀ ਕੀਤੀ ਜਾਵੇ ਤਾਂ ਗੰਡੋਏ (earthworms) ਹੀ ਯੂਰੀਆ, ਡੀਏਪੀ ਅਤੇ ਐੱਮਪੀਕੇ ਦਾ ਕੰਮ ਕਰਦੇ ਹਨ।
ਗੰਡੋਏ ਮਿੱਟੀ ਖਾਂਦੇ ਹਨ ਅਤੇ ਖਾਦ ਬਣਾ ਕੇ ਬਾਹਰ ਕੱਢਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਕਰਨ ਨਾਲ ਧਰਤੀ ਦਾ ਨੁਕਸਾਨ ਨਹੀਂ ਹੁੰਦਾ, ਪਾਣੀ ਦਾ ਵੀ ਬਚਾਅ ਹੁੰਦਾ ਹੈ ਅਤੇ ਲੋਕਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸਹਿਕਾਰਤਾ ਮੰਤਰਾਲੇ ਨੇ ਕੁਦਰਤੀ ਖੇਤੀ ਦੇ ਜ਼ਰੀਏ ਉਪਜ ਅਨਾਜ ਦੀ ਖਰੀਦ ਦੇ ਲਈ ਰਾਸ਼ਟਰੀ ਪੱਧਰ ਦੀ ਸਹਿਕਾਰੀ ਸੰਸਥਾ ਬਣਾਈ ਹੈ। ਇਸ ਦੇ ਇਲਾਵਾ, ਕਿਸਾਨਾਂ ਦੀ ਫਸਲ ਦੇ ਨਿਰਯਾਤ ਦੇ ਲਈ ਸਹਿਕਾਰੀ ਸੰਸਥਾ ਬਣਾਈ ਹੈ ਅਤੇ ਨਿਰਯਾਤ ਨਾਲ ਹੋਣ ਵਾਲੇ ਮੁਨਾਫੇ ਦੀ ਰਕਮ ਸਿੱਧਾ ਕਿਸਾਨ ਦੇ ਬੈਂਕ ਖਾਤੇ ਵਿੱਚ ਭੇਜਣ ਦੀ ਵਿਵਸਥਾ ਕੀਤੀ ਗਈ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਸਰਦਾਰ ਪਟੇਲ ਸਾਹੇਬ ਵੀ ਗ੍ਰਹਿ ਮੰਤਰੀ ਸੀ। ਲੇਕਿਨ ਜਿਸ ਦਿਨ ਮੈਨੂੰ ਸਹਿਕਾਰਤਾ ਮੰਤਰੀ ਬਣਾਇਆ ਗਿਆ, ਮੈਂ ਮੰਨਦਾ ਹਾਂ ਕਿ ਉਸ ਦਿਨ ਗ੍ਰਹਿ ਮੰਤਰਾਲੇ ਤੋਂ ਵੀ ਵੱਡਾ ਡਿਪਾਰਟਮੈਂਟ ਮੈਨੂੰ ਮਿਲ ਗਿਆ। ਇਹ ਅਜਿਹਾ ਮੰਤਰਾਲਾ ਹੈ ਜੋ ਦੇਸ਼ ਦੇ ਗ਼ਰੀਬਾਂ, ਕਿਸਾਨਾਂ, ਪਿੰਡਾਂ ਅਤੇ ਪਸ਼ੂਆਂ ਦੇ ਲਈ ਕੰਮ ਕਰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ‘ਸਹਿਕਾਰ ਸੰਵਾਦ’ ਦੌਰਾਨ ਕਿਹਾ ਕਿ ਊਂਠਨੀ ਦੇ ਦੁੱਧ ਦੇ ਔਸ਼ਧੀ ਗੁਣਾਂ ਦਾ ਪਤਾ ਲਗਾਉਣ ਦੇ ਲਈ ਖੋਜ ਕਾਰਜ ਜਾਰੀ ਹੈ। ਊਂਠਨੀ ਦੇ ਦੁੱਧ ਦੇ ਔਸ਼ਧੀ ਗੁਣਾਂ ਦਾ ਉਪਯੋਗ ਕਰਕੇ ਊਂਠ ਪਾਲਨ ਕਰਨ ਵਾਲਿਆਂ ਨੂੰ ਦੁੱਧ ਦੀ ਜ਼ਿਆਦਾ ਕੀਮਤ ਦਿਵਾਉਣ ਦੇ ਉਦੇਸ਼ ਨਾਲ ਰਾਜਸਥਾਨ ਸਰਕਾਰ ਅਤੇ ਗੁਜਰਾਤ ਸਰਕਾਰ ਮਿਲ ਕੇ ਜਲਦ ਹੀ ਇੱਕ ਯੋਜਨਾ ਲਿਆਉਣ ਵਾਲੀ ਹੈ। ਜਦੋਂ ਊਂਠ ਪਾਲਨ ਅਤੇ ਊਂਠ ਦੇ ਦੁੱਧ ਦਾ ਰੇਟ ਵਧੇਗਾ ਤਾਂ ਸੁਭਾਵਿਕ ਤੌਰ ‘ਤੇ ਉਨ੍ਹਾਂ ਦੀ ਨਸਲ ਦੀ ਸੰਭਾਲ ਵਿੱਚ ਬਹੁਤ ਫਾਇਦਾ ਹੋਵੇਗਾ।
****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2143518)