ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਮਿਟ ਦੇ ਦੌਰਾਨ ਉਰੂਗਵੇ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
07 JUL 2025 9:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ ਸਮਿਟ ਦੇ ਦੌਰਾਨ ਓਰੀਐਂਟਲ ਰਿਪਬਲਿਕ ਆਵ੍ ਉਰੂਗਵੇ (Oriental Republic of Uruguay) ਦੇ ਰਾਸ਼ਟਰਪਤੀ, ਮਹਾਮਹਿਮ ਯਾਮਾਂਡੂ ਓਰਸੀ (H.E. Yamandu Orsi) ਨਾਲ ਮੁਲਾਕਾਤ ਕੀਤੀ।
ਦੋਨਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਡਿਜੀਟਲ ਸਹਿਯੋਗ, ਆਈਸੀਟੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਯੂਪੀਆਈ, ਰੱਖਿਆ, ਰੇਲਵੇ, ਸਿਹਤ ਅਤੇ ਫਾਰਮਾਸਿਊਟੀਕਲ, ਖੇਤੀਬਾੜੀ, ਊਰਜਾ, ਸੱਭਿਆਚਾਰ ਦੇ ਖੇਤਰਾਂ ਅਤੇ ਜਨਤਾ ਦੇ ਦਰਮਿਆਨ ਆਪਸੀ ਸਬੰਧਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ਪ੍ਰਦਾਨ ਕਰਨਾ ਚਰਚਾ ਦਾ ਪ੍ਰਮੁੱਖ ਵਿਸ਼ਾ ਰਿਹਾ। ਦੋਨਾਂ ਧਿਰਾਂ ਨੇ ਭਾਰਤ-ਮਰਕੋਸੁਰ ਤਰਜੀਹੀ ਵਪਾਰ ਸਮਝੌਤੇ (India-MERCOSUR Preferential Trade Agreement) ਦੇ ਵਿਸਤਾਰ ਵਿੱਚ ਰੁਚੀ ਵਿਅਕਤ ਕੀਤੀ, ਜਿਸ ਦਾ ਉਦੇਸ਼ ਵਿਆਪਕ ਆਰਥਿਕ ਸਮਰੱਥਾਵਾਂ ਅਤੇ ਵਪਾਰ ਪੂਰਕਤਾਵਾਂ ਦੀ ਸੰਭਾਵਨਾਵਾਂ ਨੂੰ ਪ੍ਰਗਟ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਪਹਿਲਗਾਮ ਵਿੱਚ ਹੋਏ ਕਾਇਰਾਨਾ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਲਈ ਰਾਸ਼ਟਰਪਤੀ ਓਰਸੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਸਾਰੇ ਪ੍ਰਕਾਰ ਦੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਾਲ ਉਰੂਗਵੇ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ।
ਬੈਠਕ ਵਿੱਚ ਦੋਨਾਂ ਦੇਸ਼ਾਂ ਦੁਆਰਾ ਪ੍ਰਗਤੀਸ਼ੀਲ ਦੁਵੱਲੀ ਸਾਂਝੇਦਾਰੀ ਵਿਕਸਿਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ।
****
ਐੱਮਜੇਪੀਐੱਸ/ਐੱਸਟੀ
(Release ID: 2143084)
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam