ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਆਨੰਦ ਵਿੱਚ ਦੇਸ਼ ਦੀ ਪਹਿਲੀ ਸਹਿਕਾਰੀ ਯੂਨੀਵਰਸਿਟੀ 'ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ' ਦਾ ਭੂਮੀ ਪੂਜਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅੱਜ ਤ੍ਰਿਭੁਵਨ ਦਾਸ ਪਟੇਲ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦਾ ਕੰਮ ਕੀਤਾ
ਇਹ ਯੂਨੀਵਰਸਿਟੀ ਸਹਿਕਾਰੀ ਸੰਸਥਾਵਾਂ ਵਿੱਚ ਭਾਈ-ਭਤੀਜਾਵਾਦ ਨੂੰ ਖਤਮ ਕਰੇਗੀ, ਸਹਿਕਾਰੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈਣ ਵਾਲਿਆਂ ਲਈ ਪਾਰਦਰਸ਼ਤਾ ਅਤੇ ਰੋਜ਼ਗਾਰ ਮਿਲੇਗਾ
ਇਸ ਯੂਨੀਵਰਸਿਟੀ ਵਿੱਚ, ਨੌਜਵਾਨਾਂ ਨੂੰ ਤਕਨੀਕੀ ਮੁਹਾਰਤ, ਲੇਖਾਕਾਰੀ, ਵਿਗਿਆਨਕ ਪਹੁੰਚ ਅਤੇ ਮਾਰਕੀਟਿੰਗ ਦੇ ਨਾਲ-ਨਾਲ ਸਹਿਯੋਗ ਦੀਆਂ ਕਦਰਾਂ-ਕੀਮਤਾਂ ਸਿੱਖਣ ਨੂੰ ਮਿਲਣਗੀਆਂ
ਇਹ ਯੂਨੀਵਰਸਿਟੀ ਸਹਿਕਾਰੀ ਲਹਿਰ ਵਿੱਚ ਸਿੱਖਿਆ, ਸਿਖਲਾਈ ਅਤੇ ਨਵੀਨਤਾ ਦੇ ਮੈਗਾ ਵੈਕਿਊਮ ਨੂੰ ਭਰ ਦੇਵੇਗੀ, ਜਿਸ ਨਾਲ ਭਾਰਤ ਪੂਰੀ ਦੁਨੀਆ ਵਿੱਚ ਸਹਿਕਾਰਤਾ ਦਾ ਗੜ੍ਹ ਬਣ ਜਾਵੇਗਾ
ਜਦੋਂ ਇੱਕ ਸਹਿਕਾਰੀ ਲੀਡਰ ਹਰ ਮੈਂਬਰ ਦੀ ਭਲਾਈ ਲਈ ਕੰਮ ਕਰਦਾ ਹੈ, ਤਾਂ ਉਹ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਕਿੰਨਾ ਯੋਗਦਾਨ ਪਾਉਂਦਾ ਹੈ, ਤ੍ਰਿਭੁਵਨ ਦਾਸ ਜੀ ਇਸ ਦੀ ਇੱਕ ਆਦਰਸ਼ ਉਦਾਹਰਣ ਸਨ
ਪਾਰਦਰਸ਼ਤਾ, ਜਵਾਬਦੇਹੀ, ਖੋਜ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਵਿਕਾਸ ਲਈ ਸਥਾਪਿਤ ਹੋਣ ਜਾ ਰਹੀ ਯੂਨੀਵਰਸਿਟੀ ਦਾ ਸਭ ਤੋਂ ਢੁਕਵਾਂ ਨਾਮ 'ਤ੍ਰਿਭੁਵਨ ਦਾਸ' ਹੈ
ਤ੍ਰਿਭੁਵਨ ਦਾਸ ਜੀ ਦੇ ਦ੍ਰਿਸ਼ਟੀਕੋਣ ਕਾਰਨ, ਅੱਜ ਸਾਡੇ ਦੇਸ਼ ਦੀ ਸਹਿਕਾਰੀ ਡੇਅਰੀ ਦੁਨੀਆ ਦੀਆਂ ਨਿਜੀ ਡੇਅਰੀਆਂ ਦੇ ਸਾਹਮਣੇ ਸੀਨਾ ਚੌੜਾ ਕਰਕੇ ਖੜ੍ਹੀ ਹੈ
ਗ੍ਰਹਿ ਅਤੇ ਸਹਿਕਾਰਤਾ ਮੰਤਰੀ
Posted On:
05 JUL 2025 6:48PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਆਨੰਦ ਵਿੱਚ ਦੇਸ਼ ਦੀ ਪਹਿਲੀ ਸਹਿਕਾਰੀ ਯੂਨੀਵਰਸਿਟੀ 'ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ' ਦਾ ਭੂਮੀ ਪੂਜਨ ਕੀਤਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਹਿਕਾਰੀ ਖੇਤਰ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਤ੍ਰਿਭੁਵਨ ਦਾਸ ਪਟੇਲ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਕਰੋੜਾਂ ਗ਼ਰੀਬਾਂ ਅਤੇ ਪੇਂਡੂਆਂ ਦੇ ਜੀਵਨ ਵਿੱਚ ਉਮੀਦ ਜਗਾਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਬਣਾਉਣ ਲਈ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਤੋਂ ਬਾਅਦ ਪਿਛਲੇ 4 ਸਾਲਾਂ ਵਿੱਚ, ਸਹਿਕਾਰਤਾ ਮੰਤਰਾਲੇ ਨੇ ਭਾਰਤ ਵਿੱਚ ਸਹਿਕਾਰੀ ਖੇਤਰ ਦੇ ਵਿਕਾਸ, ਪ੍ਰਮੋਸ਼ਨ ਅਤੇ ਇਕਸਾਰ ਵਿਕਾਸ ਲਈ 60 ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਸਹਿਕਾਰਤਾ ਲਹਿਰ ਨੂੰ ਅਮਰ, ਪਾਰਦਰਸ਼ੀ, ਲੋਕਤੰਤਰੀ ਵਿਕਾਸ, ਸਹਿਯੋਗ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸਹਿਕਾਰਤਾ ਲਹਿਰ ਵਿੱਚ ਮਹਿਲਾ ਸ਼ਕਤੀ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਲਈ ਕੀਤੀਆਂ ਗਈਆਂ ਸਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ 125 ਏਕੜ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦੀ ਪਹਿਲੀ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਰਹੀਆਂ ਸਾਰੀਆਂ ਕਮੀਆਂ ਨੂੰ ਭਰਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਸਹਿਕਾਰਤਾ ਅੰਦੋਲਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਅੱਜ ਦੇਸ਼ ਭਰ ਵਿੱਚ 40 ਲੱਖ ਵਰਕਰ ਸਹਿਕਾਰੀ ਅੰਦੋਲਨ ਨਾਲ ਜੁੜੇ ਹੋਏ ਹਨ, 80 ਲੱਖ ਬੋਰਡਾਂ ਦੇ ਮੈਂਬਰ ਹਨ ਅਤੇ 30 ਕਰੋੜ ਲੋਕ, ਯਾਨੀ ਦੇਸ਼ ਦਾ ਹਰ ਚੌਥਾ ਵਿਅਕਤੀ, ਸਹਿਕਾਰੀ ਅੰਦੋਲਨ ਨਾਲ ਜੁੜਿਆ ਹੋਇਆ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਹਿਲਾਂ ਸਹਿਕਾਰਤਾ ਖੇਤਰ ਦੇ ਵਿਕਾਸ ਲਈ ਸਹਿਕਾਰੀ ਕਰਮਚਾਰੀਆਂ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਲਈ ਕੋਈ ਉਚਿਤ ਪ੍ਰਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸਹਿਕਾਰੀ ਵਿੱਚ ਭਰਤੀ ਤੋਂ ਬਾਅਦ ਕਰਮਚਾਰੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ, ਪਰ ਹੁਣ ਯੂਨੀਵਰਸਿਟੀ ਬਣਨ ਤੋਂ ਬਾਅਦ, ਸਿਰਫ਼ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਹੀ ਨੌਕਰੀਆਂ ਮਿਲਣਗੀਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਕਾਰਨ ਸਹਿਕਾਰੀ ਸਭਾਵਾਂ ਵਿੱਚ ਭਾਈ-ਭਤੀਜਾਵਾਦ ਖਤਮ ਹੋ ਜਾਵੇਗਾ, ਪਾਰਦਰਸ਼ਤਾ ਆਵੇਗੀ ਅਤੇ ਸਹਿਕਾਰੀ ਯੂਨੀਵਰਸਿਟੀ ਤੋਂ ਸਿਖਲਾਈ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਬਾਹਰ ਆਉਣ ਵਾਲਿਆਂ ਨੂੰ ਹੀ ਸਹਿਕਾਰੀ ਖੇਤਰ ਵਿੱਚ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਨੌਜਵਾਨ ਨਾ ਸਿਰਫ਼ ਤਕਨੀਕੀ ਮੁਹਾਰਤ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਮਾਰਕੀਟਿੰਗ ਦੇ ਸਾਰੇ ਗੁਣ ਸਿੱਖਣਗੇ, ਸਗੋਂ ਉਨ੍ਹਾਂ ਨੂੰ ਸਹਿਯੋਗ ਦੇ ਸੰਸਕਾਰ ਵੀ ਸਿੱਖਣ ਨੂੰ ਮਿਲਣਗੇ ਕਿ ਸਹਿਕਾਰਤਾ ਅੰਦੋਲਨ ਦੇਸ਼ ਦੇ ਦਲਿਤਾਂ, ਮਹਿਲਾਵਾਂ ਅਤੇ ਆਦਿਵਾਸੀਆਂ ਲਈ ਹੈ। ਉਨ੍ਹਾਂ ਕਿਹਾ ਕਿ ਇਸ ਸਹਿਕਾਰੀ ਯੂਨੀਵਰਸਿਟੀ ਦੁਆਰਾ ਸਹਿਕਾਰੀ ਖੇਤਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਵਿੱਚ 2 ਲੱਖ ਨਵੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (PACS) ਬਣਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚੋਂ ਇਸ ਸਾਲ ਦੇ ਅੰਤ ਤੱਕ 60 ਹਜ਼ਾਰ ਨਵੇਂ PACS ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 2 ਲੱਖ PACS ਵਿੱਚ 17 ਲੱਖ ਕਰਮਚਾਰੀ ਹੋਣਗੇ। ਇਸੇ ਤਰ੍ਹਾਂ, ਕਈ ਜ਼ਿਲ੍ਹਾ ਪੱਧਰ ‘ਤੇ ਡੇਅਰੀਆਂ ਬਣ ਰਹੀਆਂ ਹਨ ਅਤੇ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਇਨ੍ਹਾਂ ਸਾਰਿਆਂ ਲਈ ਟ੍ਰੇਨਿੰਗ ਪ੍ਰਾਪਤ ਮੈਨ ਪਾਵਰ ਦੀ ਜ਼ਰੂਰਤ ਨੂੰ ਵੀ ਪੂਰਾ ਕਰੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਯੂਨੀਵਰਸਿਟੀ ਸਹਿਕਾਰੀ ਸਭਾਵਾਂ ਵਿੱਚ ਨੀਤੀ ਨਿਰਮਾਣ, ਡੇਟਾ ਵਿਸ਼ਲੇਸ਼ਣ ਅਤੇ ਦੇਸ਼ ਦੀਆਂ ਸਹਿਕਾਰੀ ਸਭਾਵਾਂ ਦੇ ਵਿਕਾਸ ਲਈ 5 ਸਾਲ, 10 ਸਾਲ ਅਤੇ 25 ਸਾਲ ਦੀ ਰਣਨੀਤੀ ਬਣਾਉਣ 'ਤੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਖੋਜ ਨੂੰ ਵੀ ਇਸ ਯੂਨੀਵਰਸਿਟੀ ਨਾਲ ਜੋੜਿਆ ਗਿਆ ਹੈ। ਇਹ ਯੂਨੀਵਰਸਿਟੀ ਨਾ ਸਿਰਫ਼ ਸਹਿਕਾਰੀ ਕਰਮਚਾਰੀ ਤਿਆਰ ਕਰੇਗੀ ਸਗੋਂ ਤ੍ਰਿਭੁਵਨ ਦਾਸ ਜੀ ਵਰਗੇ ਸਮਰਪਿਤ ਸਹਿਕਾਰੀ ਨੇਤਾ ਵੀ ਇੱਥੋਂ ਉੱਭਰਨਗੇ ਜੋ ਭਵਿੱਖ ਵਿੱਚ ਸਹਿਕਾਰੀ ਖੇਤਰ ਦੀ ਅਗਵਾਈ ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿ CBSE ਨੇ 9ਵੀਂ ਤੋਂ 12ਵੀਂ ਕਾਲਸ ਦੇ ਪਾਠਕ੍ਰਮ ਵਿੱਚ ਸਹਿਕਾਰਤਾ ਦਾ ਵਿਸ਼ਾ ਸ਼ਾਮਲ ਕੀਤਾ ਹੈ। ਗੁਜਰਾਤ ਸਰਕਾਰ ਨੂੰ ਆਪਣੇ ਪਾਠਕ੍ਰਮ ਵਿੱਚ ਸਹਿਕਾਰਤਾ ਦਾ ਵਿਸ਼ਾ ਵੀ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕ ਸਹਿਯੋਗ ਬਾਰੇ ਜਾਣ ਸਕਣ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਨਾਮ ਤ੍ਰਿਭੁਵਨ ਦਾਸ ਕਿਸ਼ੀਭਾਈ ਪਟੇਲ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਸਹਿਕਾਰੀ ਯੂਨੀਵਰਸਿਟੀ ਦੀ ਨੀਂਹ ਪਾਰਦਰਸ਼ਤਾ, ਜਵਾਬਦੇਹੀ, ਖੋਜ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਵਿਕਾਸ ਲਈ ਰੱਖੀ ਗਈ ਹੈ, ਇਸ ਦੇ ਨਾਮ ਲਈ ਤ੍ਰਿਭੁਵਨ ਦਾਸ ਪਟੇਲ ਜੀ ਤੋਂ ਵਧੀਆ ਕੋਈ ਵਿਅਕਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤ੍ਰਿਭੁਵਨ ਦਾਸ ਜੀ ਨੇ ਸਰਦਾਰ ਪਟੇਲ ਦੀ ਅਗਵਾਈ ਹੇਠ ਇਸ ਧਰਤੀ 'ਤੇ ਇੱਕ ਨਵੇਂ ਵਿਚਾਰ ਦਾ ਬੀਜ ਬੀਜਣ ਦਾ ਕੰਮ ਕੀਤਾ ਸੀ। ਤ੍ਰਿਭੁਵਨ ਦਾਸ ਜੀ ਨੇ ਦੁੱਧ ਇਕੱਠਾ ਕਰਨ ਵਾਲਿਆਂ ਦਾ ਇੱਕ ਛੋਟਾ ਸਮੂਹ ਬਣਾਇਆ ਅਤੇ ਇਸ ਰਾਹੀਂ ਉਨ੍ਹਾਂ ਨੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵੱਡੀ ਮੁਹਿੰਮ ਚਲਾਈ। ਸ਼੍ਰੀ ਸ਼ਾਹ ਨੇ ਕਿਹਾ ਕਿ 1946 ਵਿੱਚ ਖੇੜਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਦੀ ਸਥਾਪਨਾ ਹੋਈ ਸੀ ਅਤੇ ਅੱਜ ਤ੍ਰਿਭੁਵਨ ਦਾਸ ਦੁਆਰਾ ਬੀਜਿਆ ਗਿਆ ਬੀਜ ਇੱਕ ਵਿਸ਼ਾਲ ਬੋਹੜ ਦਾ ਰੁੱਖ ਬਣ ਗਿਆ ਹੈ, ਜਿਸ ਵਿੱਚ 36 ਲੱਖ ਭੈਣਾਂ 80 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰਦੀਆਂ ਹਨ ਅਤੇ ਕਿਸੇ ਨੇ 100 ਰੁਪਏ ਤੋਂ ਵੱਧ ਦਾ ਨਿਵੇਸ਼ ਨਹੀਂ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਤ੍ਰਿਭੁਵਨ ਦਾਸ ਜੀ ਹੀ ਸਨ ਜਿਨ੍ਹਾਂ ਨੇ Polson ਦੀ ਸ਼ੋਸ਼ਣਕਾਰੀ ਨੀਤੀ ਦੇ ਸਾਹਮਣੇ ਸਹਿਕਾਰੀ ਸੰਗਠਨ ਦੀ ਸ਼ਕਤੀ ਨੂੰ ਖੜ੍ਹਾ ਕਰਨ ਦਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਅਮੂਲ ਦੁਨੀਆ ਵਿੱਚ ਸਭ ਤੋਂ ਕੀਮਤੀ ਖਾਣ-ਪੀਣ ਦੀਆਂ ਵਸਤਾਂ ਦੇ ਬ੍ਰਾਂਡ ਵਜੋਂ ਉੱਭਰਿਆ ਹੈ। ਤ੍ਰਿਭੁਵਨ ਦਾਸ ਜੀ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਕਾਰਨ, ਅੱਜ ਸਾਡੇ ਦੇਸ਼ ਦੀ ਸਹਿਕਾਰੀ ਡੇਅਰੀ ਦੁਨੀਆ ਦੀਆਂ ਨਿਜੀ ਡੇਅਰੀਆਂ ਦੇ ਸਾਹਮਣੇ ਸੀਨਾ ਚੌੜਾ ਕਰਕੇ ਖੜ੍ਹੀ ਹੈ। ਇੱਕ ਸਹਿਕਾਰੀ ਨੇਤਾ ਸਹਿਕਾਰਤਾ ਦੇ ਹਰ ਮੈਂਬਰ ਦੀ ਭਲਾਈ ਲਈ ਜਦੋਂ ਕੰਮ ਕਰਦਾ ਹੈ, ਤਾਂ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਨੂੰ ਅਮੀਰ ਬਣਾਉਣ ਦੀ ਪ੍ਰਕੀਰਿਆ ਵਿੱਚ ਕਿੰਨਾ ਵੱਡਾ ਯੋਗਦਾਨ ਪਾ ਸਕਦਾ ਹੈ ਇਸ ਦੀ ਇੱਕ ਆਦਰਸ਼ ਉਦਾਹਰਣ ਤ੍ਰਿਭੂਵਨ ਦਾਸ ਜੀ ਨੇ ਪੇਸ਼ ਕੀਤੀ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਵਸੁਧੈਵ ਕੁਟੁੰਬਕਮ' ਅਤੇ 'ਸਰਵੇ ਭਵਨਤੁ ਸੁਖਿਨਹ' ਸਾਡੇ ਦੇਸ਼ ਦੇ ਮੂਲ ਵਿਚਾਰ ਅਤੇ ਸੱਭਿਆਚਾਰ ਦੀ ਨੀਂਹ ਹਨ ਅਤੇ ਸਹਿਯੋਗ ਦੀ ਭਾਵਨਾ ਇਸੇ ਤੋਂ ਪੈਦਾ ਹੋਈ ਹੈ। ਇਹ ਸੱਭਿਆਚਾਰ, ਆਰਥਿਕ ਭਲਾਈ ਦੇ ਨਾਲ-ਨਾਲ, ਹੁਣ ਮਨੁੱਖੀ ਭਲਾਈ, ਪਸ਼ੂ ਭਲਾਈ ਅਤੇ ਵਾਤਾਵਰਣ ਨੂੰ ਅਮੀਰ ਬਣਾਉਣ ਦੇ ਨਾਲ-ਨਾਲ ਗਰੀਬ ਭਲਾਈ ਦੇ ਖੇਤਰ ਵਿੱਚ ਵੀ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ 30 ਕਰੋੜ ਮੈਂਬਰਾਂ ਵਾਲੇ ਸਹਿਕਾਰੀ ਅੰਦੋਲਨ ਵਿੱਚ ਸਿੱਖਿਆ, ਟ੍ਰੇਨਿੰਗ, ਅਤੇ ਇਨੋਵੇਸ਼ਨ ਦੇ ਵੈਕਿਊਮ ਨੂੰ ਭਰਨ ਦਾ ਕੰਮ ਇਹ ਸਹਿਕਾਰੀ ਯੂਨੀਵਰਸਿਟੀ ਕਰੇਗੀ। ਇਹ ਯੂਨੀਵਰਸਿਟੀ ਨੀਤੀਆਂ ਦਾ ਨਿਰਮਾਣ ਕਰੇਗੀ, ਨਵੀਨਤਾ ਨੂੰ ਉਤਸ਼ਾਹਿਤ ਕਰੇਗੀ, ਖੋਜ ਦੀ ਨੀਂਹ ਰੱਖੇਗੀ, ਸਿਖਲਾਈ ਪ੍ਰਦਾਨ ਕਰੇਗੀ ਅਤੇ ਦੇਸ਼ ਭਰ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਅੱਗੇ ਵਧਾਉਣ ਲਈ ਕੰਮ ਕਰੇਗੀ। ਇਹ ਯੂਨੀਵਰਸਿਟੀ ਪ੍ਰਤਿਭਾਵਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਨ ਲਈ ਕੰਮ ਕਰੇਗੀ ਅਤੇ ਇੱਥੋਂ ਹੀ ਸਹਿਕਾਰਤਾ ਦੀ ਨੀਤੀ ਬਣੇਗੀ, ਜੋ ਸਾਰਿਆਂ ਦਾ ਮਾਰਗਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ 2 ਲੱਖ ਨਵੇਂ ਅਤੇ 85 ਹਜ਼ਾਰ ਪੁਰਾਣੇ ਪੀਏਸੀਐੱਸ ਰਾਹੀਂ ਸਾਰੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਵੀ ਕੰਮ ਕਰੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਿਸ ਮੈਗਾ ਵੈਕਿਊਮ ਨੇ ਸਾਡੇ ਸਹਿਕਾਰਤਾ ਅੰਦੋਲਨ ਨੂੰ ਤੋੜ-ਮਰੋੜ ਕੇ ਰੱਖ ਦਿੱਤਾ ਸੀ, ਉਸ ਨੂੰ ਭਰਨ ਦਾ ਕੰਮ ਇਹ ਯੂਨੀਵਰਸਿਟੀ ਕਰੇਗੀ ਜਿਸ ਕਾਰਨ ਹੁਣ ਸਹਿਕਾਰਤਾ ਅੰਦੋਲਨ ਹੁਣ ਅੱਗੇ ਵਧੇਗਾ, ਫਲੇਗਾ-ਫੁੱਲੇਗਾ ਅਤੇ ਭਾਰਤ ਪੂਰੀ ਦੁਨੀਆ ਵਿੱਚ ਸਹਿਕਾਰੀ ਸੰਸਥਾਵਾਂ ਦਾ ਗੜ੍ਹ ਬਣ ਜਾਵੇਗਾ। ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ, ਇੱਥੇ ਬਣੀਆਂ ਨੀਤੀਆਂ ਅਤੇ ਕੋਰਸ, ਸਹਿਕਾਰੀ ਸੰਸਥਾਵਾਂ ਦੇ ਆਰਥਿਕ ਮਾਡਲ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਵੱਡੀਆਂ ਸਹਿਕਾਰੀ ਸੰਸਥਾਵਾਂ ਲਈ ਯੋਗ ਕਰਮਚਾਰੀ ਪ੍ਰਦਾਨ ਕਰਨ ਦਾ ਕੰਮ ਵੀ ਇਹ ਯੂਨੀਵਰਸਿਟੀ ਕਰੇਗੀ। ਸ੍ਰੀ ਸ਼ਾਹ ਨੇ ਕਿਹਾ ਕਿ ਅਸੀਂ ਸਹਿਕਾਰੀ ਟੈਕਸੀਆਂ ਲਿਆਉਣਾ ਚਾਹੁੰਦੇ ਹਾਂ, ਸਹਿਕਾਰੀ ਬੀਮਾ ਕੰਪਨੀ ਵੀ ਬਣਾਉਣਾ ਚਾਹੁੰਦੇ ਹਾਂ, ਤਾਂ ਇਸ ਲਈ ਸਾਨੂੰ ਹਰ ਖੇਤਰ ਦੇ ਵਿਸ਼ੇਸ਼ ਗਿਆਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਹਿਕਾਰੀ ਨੇਤਾਵਾਂ ਦੀ ਵੀ ਜ਼ਰੂਰਤ ਹੈ। ਉਨ੍ਹਾਂ ਨੇ ਪੂਰੇ ਦੇਸ਼ ਦੇ ਸਹਿਕਾਰੀ ਖੇਤਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ ਭਰ ਦੀ ਸਹਿਕਾਰੀ ਸਿਖਲਾਈ ਮਾਹਿਰ ਇਸ ਯੂਨੀਵਰਸਿਟੀ ਨਾਲ ਜੁੜਨ ਅਤੇ ਯੋਗਦਾਨ ਦੇਣ ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2142581)