ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਮੁਦਾਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਦੀ ਯਾਤਰਾ ਸਾਹਸ ਨਾਲ ਭਰੀ ਹੋਈ ਹੈ: ਪ੍ਰਧਾਨ ਮੰਤਰੀ

ਮੈਨੂੰ ਯਕੀਨ ਹੈ ਕਿ ਆਪ ਸਭ ਨੇ 500 ਵਰ੍ਹਿਆਂ ਦੇ ਬਾਅਦ ਅਯੁੱਧਿਆ ਵਿੱਚ ਰਾਮ ਲਲਾ (Ram Lalla) ਦੀ ਵਾਪਸੀ ਦਾ ਬਹੁਤ ਖੁਸ਼ੀ ਦੇ ਨਾਲ ਸੁਆਗਤ ਕੀਤਾ ਹੋਵੇਗਾ: ਪ੍ਰਧਾਨ ਮੰਤਰੀ ਮੋਦੀ

ਭਾਰਤੀ ਪ੍ਰਵਾਸੀ ਸਾਡਾ ਗੌਰਵ ਹਨ: ਪ੍ਰਧਾਨ ਮੰਤਰੀ

ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ‘ਤੇ, ਮੈਂ ਪੂਰੀ ਦੁਨੀਆ ਵਿੱਚ ਗਿਰਮਿਟਿਯਾ ਸਮੁਦਾਇ (Girmitiya community) ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨਾਲ ਜੁੜਨ ਦੇ ਲਈ ਕਈ ਪਹਿਲਾਂ ਦਾ ਐਲਾਨ ਕੀਤਾ: ਪ੍ਰਧਾਨ ਮੰਤਰੀ

ਪੁਲਾੜ ਵਿੱਚ ਭਾਰਤ ਦੀ ਸਫ਼ਲਤਾ ਆਲਮੀ ਭਾਵਨਾ ਹੈ: ਪ੍ਰਧਾਨ ਮੰਤਰੀ

Posted On: 04 JUL 2025 6:46AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ  ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਸੰਸਦ ਮੈਂਬਰ ਅਤੇ ਕਈ ਹੋਰ ਪਤਵੰਤੇ ਉਪਸਥਿਤ ਸਨ। ਇਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਦਾ ਪ੍ਰਵਾਸੀ ਸਮੁਦਾਇ ਦੁਆਰਾ ਅਸਾਧਾਰਣ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਰੰਗਾਰੰਗ ਪਰੰਪਰਾਗਤ ਭਾਰਤੀ-ਤ੍ਰਿਨੀਦਾਦੀਅਨ (Indo-Trinidadian) ਸੁਆਗਤ ਕੀਤਾ ਗਿਆ।

ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕਰਦੇ ਹੋਏ ਐਲਾਨ ਕੀਤਾ ਕਿ ਤ੍ਰਿਨੀਦਾਦ ਤੇ ਟੋਬੈਗੋ ਉਨ੍ਹਾਂ ਨੂੰ ਆਪਣਾ ਸਰਬਉੱਚ ਰਾਸ਼ਟਰੀ ਪੁਰਸਕਾਰ, “ਦ ਆਰਡਰ ਆਵ੍ ਦ ਰਿਪਬਲਿਕ ਆਵ੍ ਤ੍ਰਿਨੀਦਾਦ ਐਂਡ ਟੋਬੈਗੋ” ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਸਨਮਾਨ ਦੇ ਲਈ ਉਨ੍ਹਾਂ ਦੇ  ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਲੋਕਾਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ।

 ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਦਾ ਉਨ੍ਹਾਂ ਦੇ ਗਰਮਜੋਸ਼ੀ ਭਰੇ ਸੁਆਗਤ ਕਰਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਜੀਵੰਤ ਅਤੇ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਅਜਿਹੇ ਸਮੇਂ ਵਿੱਚ ਤ੍ਰਿਨੀਦਾਦ ਤੇ ਟੋਬੈਗੋ (T&T) ਦੀ ਉਨ੍ਹਾਂ ਦੀ ਇਤਿਹਾਸਿਕ ਯਾਤਰਾ, ਜਦੋਂ ਦੇਸ਼ ਆਪਣੇ ਤਟਾਂ ‘ਤੇ ਭਾਰਤੀ ਪ੍ਰਵਾਸੀਆਂ ਦੇ ਪਹਿਲੇ ਆਗਮਨ ਦੀ 180ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਇਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪ੍ਰਵਾਸੀਆਂ (Indian immigrants) ਦੀ ਉਨ੍ਹਾਂ ਦੇ ਸੁਗਮ, ਸੱਭਿਆਚਾਰਕ ਸਮ੍ਰਿੱਧੀ ਅਤੇ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਉਨ੍ਹਾਂ ਦੇ ਅਪਾਰ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

 ਪ੍ਰਧਾਨ ਮੰਤਰੀ ਮੋਦੀ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਪ੍ਰਵਾਸੀਆਂ (ਭਾਰਤੀ ਡਾਇਸਪੋਰਾ- Indian diaspora) ਨੇ ਆਪਣੀਆਂ ਭਾਰਤੀ ਸੱਭਿਆਚਾਰਕ ਜੜ੍ਹਾਂ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਅਤੇ ਪੋਸ਼ਿਤ ਕਰਨਾ ਜਾਰੀ ਰੱਖਿਆ ਹੋਇਆ ਹੈ। ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਛੇਵੀਂ ਪੀੜ੍ਹੀ ਨੂੰ ਓਸੀਆਈ ਕਾਰਡ (OCI cards) ਜਾਰੀ ਕੀਤੇ ਜਾਣਗੇ। ਇਸ ਵਿਸ਼ੇਸ਼ ਭਾਵ ਦਾ ਜ਼ੋਰਦਾਰ ਤਾੜੀਆਂ ਨਾਲ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਭੀ ਬਲ ਦਿੱਤਾ ਕਿ ਭਾਰਤ ਸਰਕਾਰ ਗਿਰਮਿਟਿਯਾ ਵਿਰਾਸਤ (Girmitiya legacy) ਨੂੰ ਪੋਸ਼ਿਤ ਕਰਨ ਦੇ ਲਈ ਕਈ ਪਹਿਲਾਂ ਦਾ ਸਮਰਥਨ ਕਰੇਗੀ।

 ਪ੍ਰਧਾਨ ਮੰਤਰੀ ਮੋਦੀ ਨੇ ਬੁਨਿਆਦੀ ਢਾਂਚੇ, ਡਿਜੀਟਲ ਟੈਕਨੋਲੋਜੀਆਂ, ਮੈਨੂਫੈਕਚਰਿੰਗ, ਹਰਿਤ ਮਾਰਗਾਂ, ਸਪੇਸ, ਇਨੋਵੇਸ਼ਨ ਅਤੇ ਸਟਾਰਟ-ਅਪਸ (infrastructure, digital technologies, manufacturing, green pathways, space, innovation and start-ups) ਦੇ ਖੇਤਰ ਵਿੱਚ ਭਾਰਤ ਦੇ ਤੇਜ਼ੀ ਨਾਲ ਵਿਕਾਸ ਅਤੇ ਪਰਿਵਰਤਨ ਦਾ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਸਮਾਵੇਸ਼ੀ ਵਿਕਾਸ ਨੂੰ ਪ੍ਰੋਤਸਾਹਨ ਦੇਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਅਤੇ 250 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਅਤਿਅਧਿਕ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ।

 ਸ਼੍ਰੀ ਮੋਦੀ ਨੇ ਭਾਰਤ ਦੀ ਵਿਕਾਸ ਕਹਾਣੀ ਦੇ ਵਿਭਿੰਨ ਪਹਿਲੂਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਦੇਸ਼ ਜਲਦੀ ਹੀ ਦੁਨੀਆ ਦੀਆਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ‘ਤੇ ਨੈਸ਼ਨਲ ਮਿਸ਼ਨਸ (National Missions on AI, Semiconductor and Quantum Computing) ਦੇਸ਼ ਦੇ ਵਿਕਾਸ ਦੇ ਨਵੇਂ ਸੰਚਾਲਕ (new engines) ਬਣ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਯੂਪੀਆਈ ਅਧਾਰਿਤ ਡਿਜੀਟਲ ਭੁਗਤਾਨ (UPI based digital payments) ਦੀ ਸਫ਼ਲਤਾ ਦਾ ਉਲੇਖ ਕਰਦੇ ਹੋਏ ਆਸ਼ਾ ਵਿਅਕਤ ਕੀਤੀ ਕਿ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭੀ ਇਸ ਨੂੰ ਅਪਣਾਉਣਾ ਸਮਾਨ ਰੂਪ ਨਾਲ ਉਤਸ਼ਾਹਜਨਕ ਹੋਵੇਗਾ। ਸ਼੍ਰੀ ਮੋਦੀ ਨੇ ਭਾਰਤ ਦੇ ਸਦੀਆਂ ਪੁਰਾਣੇ ਦਰਸ਼ਨ ਵਸੁਧੈਵ ਕੁਟੁੰਬਕਮ (Vasudhaiva Kutumbakam), ਜਿਸ ਦਾ ਅਰਥ ਹੈ ਕਿ ਦੁਨੀਆ ਇੱਕ ਪਰਿਵਾਰ ਹੈ, ਨੂੰ ਕੋਵਿਡ ਮਹਾਮਾਰੀ ਦੇ ਦੌਰਾਨ ਸਪਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਦੇ ਹੋਏ ਪ੍ਰਗਤੀ ਅਤੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਟੀਐਂਡਟੀ (T&T) ਨੂੰ ਨਿਰੰਤਰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ।

 ਇਸ ਸ਼ਾਨਦਾਰ ਸਮਾਗਮ ਵਿੱਚ 4000 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਸੱਭਿਆਚਾਰਕ ਸਹਿਯੋਗ ਸੰਸਥਾਨ (Mahatma Gandhi Institute for Cultural Cooperation) ਅਤੇ ਹੋਰ ਸੰਗਠਨਾਂ ਦੇ ਕਲਾਕਾਰਾਂ ਦੁਆਰਾ ਇੱਕ ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤਾ ਗਿਆ।

 

****

ਐੱਮਜੇਪੀਐੱਸ/ਐੱਸਟੀ


(Release ID: 2142150) Visitor Counter : 2