ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ ਦੇ ਬਾਅਦ ਬਾਲਗਾਂ (adults) ਵਿੱਚ ਹੋ ਰਹੀਆਂ ਅਚਾਨਕ ਮੌਤਾਂ ‘ਤੇ ਆਈਸੀਐੱਮਆਰ ਅਤੇ ਏਮਸ ਦੀ ਵਿਆਪਕ ਅਧਿਐਨ ਨਾਲ ਸਾਬਿਤ ਹੋਇਆ ਹੈ ਕਿ ਕੋਵਿਡ-19 ਟੀਕਿਆਂ ਅਤੇ ਅਚਾਨਕ ਹੋਣ ਵਾਲੀ ਮੌਤ ਦਰਮਿਆਨ ਕੋਈ ਸਬੰਧ ਨਹੀਂ ਹੈ


ਜੀਵਨਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਸਥਿਤੀਆਂ ਨੂੰ ਇਨ੍ਹਾਂ ਮੌਤਾਂ ਦੇ ਪਿੱਛੇ ਦਾ ਪ੍ਰਮੁੱਖ ਕਾਰਕ ਮੰਨਿਆ ਗਿਆ

Posted On: 02 JUL 2025 9:30AM by PIB Chandigarh

ਦੇਸ਼ ਦੀਆਂ ਕਈ ਏਜੰਸੀਆਂ ਦੇ ਮਾਧਿਅਮ ਨਾਲ ਅਚਾਨਕ ਹੋਈਆਂ ਮੌਤਾਂ ਦੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਅਧਿਐਨਾਂ ਤੋਂ ਪਤਾ ਚੱਲਿਆ ਕਿ ਕੋਵਿਡ-19 ਟੀਕਾਕਰਣ ਅਤੇ ਦੇਸ਼ ਵਿੱਚ ਅਚਾਨਕ ਹੋਈਆਂ ਮੌਤਾਂ ਦਰਮਿਆਨ ਕੋਈ ਸਿੱਧਾ ਸਬੰਧ ਨਹੀਂ ਹੈ।

ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਨੈਸ਼ਨਲ ਸੈਂਟਰ ਫਾਰ ਡਿਸਿਸੀਜ਼ ਕੰਟ੍ਰੋਲ (ਐੱਨਸੀਡੀਸੀ) ਦੇ ਕੀਤੇ ਗਏ ਅਧਿਐਨਾਂ ਤੋਂ ਪੁਸ਼ਟੀ ਹੋਈ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਹਨ ਅਤੇ ਇਨ੍ਹਾਂ ਵਿੱਚ ਗੰਭੀਰ ਦੁਸ਼ਪ੍ਰਭਾਵਾਂ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਇਹ ਸਿੱਟਾ ਵੀ ਨਿਕਲਿਆ ਹੈ ਕਿ ਦਿਲ ਸਬੰਧੀ ਕਾਰਨਾਂ ਦੇ ਚਲਦੇ ਅਚਾਨਕ ਮੌਤ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚ ਜੈਨੇਟਿਕਸ, ਜੀਵਨਸ਼ੈਲੀ, ਪਹਿਲਾਂ ਤੋਂ ਮੌਜੂਦ ਬਿਮਾਰੀਆਂ ਅਤੇ ਕੋਵਿਡ ਦੇ ਬਾਅਦ ਦੀਆਂ ਜਟਿਲਤਾਵਾਂ ਸ਼ਾਮਲ ਹਨ।

ਆਈਸੀਐੱਮਆਰ ਅਤੇ ਐੱਨਸੀਡੀਸੀ, ਖਾਸ ਤੌਰ ‘ਤੇ 18 ਤੋਂ 45 ਸਾਲ ਦਰਮਿਆਨ ਲੋਕਾਂ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਦਾ ਪਤਾ ਲਗਾਉਣ ਦੇ ਲਈ, ਅਲੱਗ-ਅਲੱਗ ਖੋਜ ਦ੍ਰਿਸ਼ਟੀਕੋਣਾਂ ਦੇ ਜ਼ਰੀਏ ਦੋ ਅਧਿਐਨ ਕੀਤੇ ਗਏ ਹਨ- ਪਹਿਲਾ, ਪਿਛਲੇ ਡੇਟਾ ‘ਤੇ ਅਧਾਰਿਤ ਅਤੇ ਦੂਸਰਾ, ਵਰਤਮਾਨ ਦੀ ਜਾਂਚ ‘ਤੇ ਅਧਾਰਿਤ। ਆਈਸੀਐੱਮਆਰ ਦੇ ਨੈਸ਼ਨਲ ਇੰਸਟੀਟਿਊਟ ਆਫ ਐਪਿਡੈਮਿਓਲੌਜੀ ( Epidemiology) (ਐੱਨਆਈਆਈ) ਦੁਆਰਾ ਕੀਤੇ ਗਏ ਪਹਿਲੇ ਅਧਿਐਨ ਦਾ ਸਿਰਲੇਖ ਸੀ ‘ਭਾਰਤ ਵਿੱਚ 18-45 ਸਾਲ ਦੀ ਉਮਰ ਦੇ ਬਾਲਗਾਂ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਨਾਲ ਜੁੜੇ ਕਾਰਕ-ਇੱਕ ਬਹੁਕੇਂਦ੍ਰਿਤ ਅਧਿਐਨ।’ ਇਹ ਅਧਿਐਨ ਮਈ ਤੋਂ ਅਗਸਤ 2023 ਤੱਕ 19 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 47 ਖੇਤਰੀ ਹਸਪਤਾਲਾਂ ਵਿੱਚ ਕੀਤਾ ਗਿਆ ਸੀ। ਇਸ ਵਿੱਚ ਅਜਿਹੇ ਵਿਅਕਤੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜੋ ਤੰਦਰੁਸਤ ਦਿਖ ਰਹੇ ਸਨ ਲੇਕਿਨ ਅਕਤੂਬਰ 2021 ਅਤੇ ਮਾਰਚ 2023 ਦਰਮਿਆਨ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ। ਸਿੱਟੇ ਤੋਂ ਸਾਬਿਤ ਹੋਇਆ ਹੈ ਕਿ ਕੋਵਿਡ-19 ਟੀਕਾਕਰਣ ਨਾਲ ਯੁਵਾ ਬਾਲਗਾਂ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਦਾ ਜੋਖਮ ਨਹੀਂ ਵਧਦਾ ਹੈ।

 

ਦੂਸਰਾ ਅਧਿਐਨ ਹੈ ‘ਨੌਜਵਾਨਾਂ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣਾ।’ ਇਸ ਨੂੰ ਵਰਤਮਾਨ ਵਿੱਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ), ਨਵੀਂ ਦਿੱਲੀ ਦੁਆਰਾ ਆਈਸੀਐੱਮਆਰ ਦੇ ਵਿੱਤ ਪੋਸ਼ਣ ਅਤੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਅਧਿਐਨ ਦਾ ਉਦੇਸ਼ ਬਾਲਗਾਂ ਵਿੱਚ ਅਚਾਨਕ ਹੋਣ ਵਾਲੀ ਮੌਤਾਂ ਦੇ ਤਾਲਮੇਲ ਕਾਰਨਾਂ ਦਾ ਪਤਾ ਲਗਾਉਣਾ ਹੈ। ਅਧਿਐਨ ਦੇ ਅੰਕੜਿਆਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਦਿਲ ਦਾ ਦੌਰਾ ਜਾਂ ਮਾਯੋਕਾਰਡੀਅਲ ਇਨਫਾਰਕਸ਼ਨ (ਐੱਮਆਈ) ਇਸ ਉਮਰ ਵਰਗ ਵਿੱਚ ਅਚਾਨਕ ਮੌਤ ਦਾ ਪ੍ਰਮੁੱਖ ਕਾਰਨ ਬਣਿਆ ਹੋਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਵਰ੍ਹਿਆਂ ਦੀ ਤੁਲਨਾ ਵਿੱਚ ਇਨ੍ਹਾਂ ਕਾਰਨਾਂ ਦੇ ਪੈਟਰਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ। ਅਜਿਹੀਆਂ ਜ਼ਿਆਦਾਤਰ ਅਸਪਸ਼ਟ ਮੌਤਾਂ ਦੇ ਮਾਮਲਿਆਂ ਵਿੱਚ, ਇਨ੍ਹਾਂ ਦੇ ਸੰਭਾਵਿਤ ਕਾਰਨ ਦੇ ਰੂਪ ਵਿੱਚ ਜੈਨੇਟਿਕ ਮਿਉਟੇਸ਼ਨ ਦੀ ਪਹਿਚਾਣ ਕੀਤੀ ਗਈ ਹੈ। ਅਧਿਐਨ ਪੂਰਾ ਹੋਣ ਦੇ ਬਾਅਦ ਅੰਤਿਮ ਪਰਿਣਾਮ ਸਾਂਝਾ ਕੀਤੇ ਜਾਣਗੇ।

 

ਇਹ ਦੋ ਅਧਿਐਨ ਭਾਰਤ ਵਿੱਚ ਯੁਵਾ ਬਾਲਗਾਂ ਵਿੱਚ ਅਚਾਨਕ ਹੋਣ ਵਾਲੀ ਅਸਪਸ਼ਟ ਮੌਤਾਂ ਬਾਰੇ ਵੱਧ ਵਿਆਪਕ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਕੋਵਿਡ-19 ਟੀਕਾਕਰਣ ਨਾਲ ਜੋਖਮ ਨਹੀਂ ਵਧਦਾ ਹੈ ਜਦਕਿ ਅੰਤਰਨਿਰਹਿਤ ਸਿਹਤ ਸਮੱਸਿਆਵਾਂ, ਜੈਨੇਟਿਕ ਪ੍ਰਵਿਰਤੀ ਅਤੇ ਜੋਖਮ ਭਰੀ ਜੀਵਨਸ਼ੈਲੀ ਅਚਾਨਕ ਮੌਤਾਂ ਵਿੱਚ ਭੂਮਿਕਾ ਨਿਭਾਉਂਦੀ ਹੈ।

 

भारत सरकार अपने नागरिकों के कल्याण के लिए साक्ष्य-आधारित सार्वजनिक स्वास्थ्य अनुसंधान के लिए प्रतिबद्ध है।

ਵਿਗਿਆਨੀ ਮਾਹਿਰਾਂ ਨੇ ਦੁਹਰਾਇਆ ਹੈ ਕਿ ਕੋਵਿਡ ਟੀਕਾਕਰਣ ਨੂੰ ਅਚਾਨਕ ਹੋਣ ਵਾਲੀਆਂ ਮੌਤਾਂ ਨਾਲ ਜੋੜਨ ਵਾਲੇ ਬਿਆਨ ਝੂਠੇ ਅਤੇ ਗੁੰਮਰਾਹਕੁੰਨ ਹਨ ਅਤੇ ਵਿਗਿਆਨੀ ਆਮ ਸਹਿਮਤੀ ਨਾਲ ਸਮਰਥਿਤ ਨਹੀੰ ਹਨ। ਨਿਰਣਾਇਕ ਸਬੂਤਾਂ ਦੇ ਬਿਨਾ ਅਟਕਲਾਂ ਲਗਾਉਣ ਵਾਲੇ ਦਾਅਵਿਆਂ ਨਾਲ ਉਨ੍ਹਾਂ ਟੀਕਿਆਂ ਵਿੱਚ ਜਨਤਾ ਦਾ ਭਰੋਸਾ ਘੱਟ ਹੋਣ ਦਾ ਜੋਖਮ ਹੈ, ਜਿਸ ਨੇ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੀ ਨਿਰਾਧਾਰ ਰਿਪੋਰਟ ਅਤੇ ਦਾਅਵੇ ਦੇਸ਼ ਵਿੱਚ ਵੈਕਸੀਨ ਨੂੰ ਲੈ ਕੇ ਲੋਕਾਂ ਵਿੱਚ ਸੰਕੋਚ ਵਧਾ ਸਕਦੇ ਹਨ ਜਿਸ ਨਾਲ ਜਨਤਕ ਸਿਹਤ ‘ਤੇ ਪ੍ਰਤੀਕੂਲ ਪ੍ਰਭਾਅ ਪੈ ਸਕਦਾ ਹੈ।

ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਭਲਾਈ ਦੇ ਲਈ ਸਬੂਤ-ਅਧਾਰਿਤ ਜਨਤਕ ਸਿਹਤ ਖੋਜ ਦੇ ਲਈ ਵਚਨਬੱਧ ਹੈ।

****************

ਐੱਮਵੀ


(Release ID: 2141644)