ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਭਾਰਤ ਨੂੰ ਸ਼ਾਨਦਾਰ World Police and Fire Games-2029 ਦੀ ਮੇਜ਼ਬਾਨੀ ਮਿਲਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਇਸ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ
ਭਾਰਤ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਮਿਲਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਵਿਸਤ੍ਰਿਤ ਸਪੋਰਟਸ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਆਲਮੀ ਮਾਨਤਾ ਨੂੰ ਦਰਸਾਉਂਦਾ ਹੈ
ਅਹਿਮਦਾਬਾਦ ਦਾ ਇਨ੍ਹਾਂ ਖੇਡਾਂ ਦੇ ਆਯੋਜਨ ਸਥਲ ਦੇ ਰੂਪ ਵਿੱਚ ਚੁਣਿਆ ਜਾਣਾ ਇੱਕ ਖੇਡ ਸਥਲ ਦੇ ਰੂਪ ਵਿੱਚ ਸ਼ਹਿਰ ਦੀ ਵਧਦੀ ਪ੍ਰਤਿਸ਼ਠਾ ਦਾ ਪ੍ਰਮਾਣ ਹੈ
Posted On:
27 JUN 2025 4:48PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਭਾਰਤ ਨੂੰ ਸ਼ਾਨਦਾਰ World Police and Fire Games-2029 ਦੀ ਮੇਜ਼ਬਾਨੀ ਮਿਲਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਇਸ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਨੂੰ ਸ਼ਾਨਦਾਰ World Police and Fire Games-2029 ਦੀ ਮੇਜ਼ਬਾਨੀ ਮਿਲਣਾ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਮਿਲਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਵਿਸਤ੍ਰਿਤ ਸਪੋਰਟਸ ਇਨਫ੍ਰਾਸਟਕਚਰ ਦੇ ਨਿਰਮਾਣ ਦੀ ਆਲਮੀ ਮਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਦਾ ਇਨ੍ਹਾਂ ਖੇਡਾਂ ਦੇ ਆਯੋਜਨ ਸਥਲ ਦੇ ਰੂਪ ਵਿੱਚ ਚੁਣਿਆ ਜਾਣਾ, ਜਿਸ ਵਿੱਚ ਪੁਲਿਸ, ਫਾਇਰ ਅਤੇ ਡਿਜ਼ਾਸਟਰ ਸੇਵਾਵਾਂ 50 ਤੋਂ ਵੱਧ ਖੇਡਾਂ ਵਿੱਚ ਮੁਕਾਬਲੇ ਕਰਨਗੇ, ਇੱਕ ਖੇਡ ਸਥਾਨ ਦੇ ਰੂਪ ਵਿੱਚ ਸ਼ਹਿਰ ਦੀ ਵਧਦੀ ਪ੍ਰਤਿਸ਼ਠਾ ਦਾ ਪ੍ਰਮਾਣ ਹੈ।
*****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2140306)