ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 27 ਜੂਨ, 2025 ਨੂੰ ‘ਐੱਮਐੱਸਐੱਮਈ ਡੇਅ’ ਦੀ ਪ੍ਰਧਾਨਗੀ ਕਰਨਗੇ


ਮਾਣਯੋਗ ਰਾਸ਼ਟਰਪਤੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ, ਦੇਸ਼ ਭਰ ਤੋਂ ਆਏ ਐੱਮਐੱਸਐੱਮਈ ਨੂੰ ਸੰਬੋਧਨ ਕਰਨਗੇ

ਐੱਮਐੱਸਐੱਮਈ ਨੂੰ ਸੀਜੀਟੀਐੱਮਐੱਸਈ ਦੀ ਦਿੱਤੀ ਗਈ 25 ਵਰ੍ਹਿਆਂ ਦੀ ਸੇਵਾ ਪੂਰੀ ਹੋਣ ‘ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ ਜਵੇਗਾ

ਸੂਖਮ ਅਤੇ ਲਘੂ ਉੱਦਮਾਂ ਦੀ ਭੁਗਤਾਨ ਵਿੱਚ ਦੇਰੀ ਨਾਲ ਸਬੰਧਿਤ ਸ਼ਿਕਾਇਤਾਂ ਦੇ ਔਨਲਾਈਨ ਸਮਾਧਾਨ ਲਈ ਪੋਰਟਲ ਦੀ ਸ਼ੁਰੂਆਤ

Posted On: 26 JUN 2025 2:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 27 ਜੂਨ, 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ‘ਐੱਮਐੱਸਐੱਮਈ ਡੇਅ 2025’ –ਉੱਦਮੀ ਭਾਰਤ ਈਵੈਂਟ’ ਦੀ ਪ੍ਰਧਾਨਗੀ ਕਰਨਗੇ। ਇਸ ਪ੍ਰੋਗਰਾਮ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਅਤੇ ਖਾਦੀ ਅਤੇ ਗ੍ਰਾਮਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਦੇ ਨਾਲ-ਨਾਲ ਮੰਤਰਾਲੇ ਅਤੇ ਉਸ ਦੇ ਸੰਗਠਨਾਂ ਦੇ ਅਧਿਕਾਰੀ ਸ਼ਾਮਲ ਹੋਣਗੇ। 

 

‘ਐੱਮਐੱਸਐੱਮਈ ਡੇਅ 2025’ ਦੇਸ਼ ਦੇ ਆਰਥਿਕ ਵਿਕਾਸ ਵਿੱਚ ਐੱਮਐੱਸਐੱਮਈ ਖੇਤਰ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਇਹ ਵਧੇਰੇ ਲਚਕੀਲੇ, ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਐੱਮਐੱਸਐੱਮਈ ਖੇਤਰ ਦੀਆਂ ਵੱਖ-ਵੱਖ ਪਹਿਲਕਦਮੀਆਂ ਲਈ ਲਾਂਚ ਪੈਡ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ। 

 

ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ :

  • ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਸੂਖਮ ਅਤੇ ਲਘੂ ਉੱਦਮਾਂ (ਐੱਮਐੱਸਈ) ਨੂੰ ਕ੍ਰੈਡਿਟ ਸਹਾਇਤਾ ਪ੍ਰਦਾਨ ਕਰਨ ਵਿੱਚ ਸੂਖਮ ਅਤੇ ਲਘੂ ਉੱਦਮਾਂ ਲਈ ਕ੍ਰੈਡਿਟ ਗਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ) ਦੇ 25 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨਗੇ। ਆਪਣੀ ਸਥਾਪਨਾ ਦੇ ਬਾਅਦ ਤੋਂ ਸੀਜੀਟੀਐੱਮਐੱਸਈ ਨੇ ਕ੍ਰੈਡਿਟ ਗਰੰਟੀ ਯੋਜਨਾ (ਸੀਜੀਐੱਸ) ਦੇ ਤਹਿਤ 9.80 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ, ਜਿਸ ਵਿੱਚ ਪਿਛਲੇ ਵਿੱਤੀ ਵਰ੍ਹੇ 2024-25 ਵਿੱਚ ਇਕੱਲੇ ਰਿਕਾਰਡ 3 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਰੰਟੀ ਦਿੱਤੀ ਗਈ।

  •  

  • ਮਾਣਯੋਗ ਰਾਸ਼ਟਰਪਤੀ ਐੱਮਐੱਸਐੱਮਈ ਮੰਤਰਾਲੇ ਦੇ ਨਵੇਂ ਵਿਕਸਿਤ ਔਨਲਾਈਨ ਵਿਵਾਦ ਸਮਾਧਾਨ (ਓਡੀਆਰ) ਪੋਰਟਲ ਦਾ ਉਦਘਾਟਨ ਕਰਨਗੇ। ਸੂਖਮ ਅਤੇ ਲਘੂ ਉੱਦਮਾਂ (ਐੱਮਐੱਸਈ) ਵਿਕ੍ਰੇਤਾਵਾਂ ਦੇ ਭੁਗਤਾਨ ਵਿੱਚ ਦੇਰੀ ਨਾਲ ਸਬੰਧਿਤ ਝਗੜਿਆਂ ਕਾਰਨ ਬੰਦ ਹੋਈ ਵੱਡੀ ਪੂੰਜੀ ਉਨ੍ਹਾਂ ਦੇ ਕਾਰੋਬਾਰ ਦੇ ਵਿਕਾਸ ਅਤੇ ਮੁਕਾਬਲੇਬਾਜ਼ੀ ਵਿੱਚ ਰੁਕਾਵਟ ਪਾਉਂਦੀ ਹੈ। ਈਜ਼ ਆਫ਼ ਡੂਇੰਗ ਬਿਜ਼ਨਸ ਵਧਾਉਣ ਦੇ ਨਾਲ –ਨਾਲ ਐੱਮਐੱਸਈਜ਼ ਦੇ ਲਈ ਨਿਆਂ ਤੱਕ ਪਹੁੰਚ ਵਧਾਉਣ ਲਈ, ਐੱਮਐੱਸਐੱਮਈਜ਼ ਮੰਤਰਾਲੇ ਨੇ ਇੱਕ end-to-end ODR ਪੋਰਟਲ ਵਿਕਸਿਤ ਕੀਤਾ ਹੈ, ਤਾਂ ਜੋ ਧਿਰਾਂ ਆਪਣੇ ਸਥਾਨ ਦੀ ਸੁਵਿਧਾ ਮੁਤਾਬਕ ਮਾਮਲਿਆਂ ਨੂੰ ਤੁਰੰਤ ਅਤੇ ਲਾਗਤ ਪ੍ਰਭਾਵੀ ਢੰਗ ਨਾਲ ਹੱਲ ਕਰ ਸਕਣ। 

  • ਮਾਣਯੋਗ ਰਾਸ਼ਟਰਪਤੀ ਐੱਮਐੱਸਐੱਮਈ ਹੈਕਾਥੌਨ 5.0 ਵੀ ਲਾਂਚ ਕਰਨਗੇ, ਜਿਸ ਤੋਂ ਬਾਅਦ ਹੈਕਾਥੌਨ 4.0 ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਐੱਮਐੱਸਐੱਮਈ ਚੈਂਪੀਅਨਸ ਯੋਜਨਾ ਦੇ ਤਹਿਤ ਐੱਮਐੱਸਐੱਮਈ ਇਨੋਵੇਟਿਵ ਦੇ ਇਨਕਿਊਬੇਸ਼ਨ ਕੰਪੋਨੈਂਟ ਦਾ ਉਦੇਸ਼ ਐੱਮਐੱਸਐੱਮਈ ਦੇ ਦਰਮਿਆਨ ਇਨੋਵੇਸ਼ਨ ਅਤੇ ਐਡਵਾਂਸਡ ਟੈਕਨੋਲੋਜੀ ਨੂੰ ਅਪਣਾਉਣ ਨੂੰ ਹੁਲਾਰਾ ਦੇਣਾ ਹੈ। ਇਨੋਵੇਟਰਸ ਨੂੰ ਰਜਿਸਟਰਡ ਹੋਸਟ ਇੰਸਟੀਟਿਊਟਸ (ਐੱਚਆਈ) ਦੇ ਮਾਧਿਅਮ ਨਾਲ ਕਈ ਖੇਤਰਾਂ ਅਤੇ ਵਿਸ਼ਿਆਂ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਪ੍ਰਤੀ ਵਿਚਾਰ 15 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਾਵਧਾਨ ਹੈ। ਹੈਕਾਥੌਨ ਨਵੇਂ ਵਿਚਾਰਾਂ ਨੂੰ ਵਿਕਸਿਤ ਕਰਨ, ਮਾਰਗਦਰਸ਼ਨ ਲਈ ਸਮਰਥਨ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਵਿਕਾਸ ਦੀ ਸੁਵਿਧਾ ਪ੍ਰਦਾਨ ਕਰਦਾ ਹੈ। 

  • ਰਾਸ਼ਟਰਪਤੀ ‘ਐੱਮਐੱਸਐੱਮਈ ਪੱਤ੍ਰਿਕਾ’ (MSME Patrika’) ਰਿਲੀਜ਼ ਕਰਨਗੇ, ਜੋ ਇੱਕ ਇਨ-ਹਾਊਸ ਪੱਤ੍ਰਿਕਾ ਹੈ ਜੋ ਐੱਮਐੱਸਐੱਮਈ ਖੇਤਰ ਨਾਲ ਸਬੰਧਿਤ ਮੁੱਦਿਆਂ ਅਤੇ ਮੌਕਿਆਂ ‘ਤੇ ਉਪਯੋਗੀ ਜਾਣਕਾਰੀ ਅਤੇ ਸਮਝ ਪ੍ਰਦਾਨ ਕਰੇਗੀ ਅਤੇ ਐੱਮਐੱਸਐੱਮਈ ਦੇ ਦਰਮਿਆਨ ਅਨੁਭਵ ਸਾਂਝਾ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗੀ। ਇਸ ਦੇ ਨਾਲ ਹੀ, ‘ਆਪਣੇ ਕਰਜ਼ਦਾਤਾ ਨੂੰ ਜਾਣੋ’ (Know Your Lender) ਬੁੱਕਲੇਟ ਵੀ ਰਿਲੀਜ਼ ਕੀਤੀ ਜਾਵੇਗੀ ਜੋ ਐੱਮਐੱਸਐੱਮਈ ਨੂੰ ਕ੍ਰੈਡਿਟ ‘ਤੇ ਮਾਰਗਦਰਸ਼ਨ ਪ੍ਰਦਾਨ ਕਰੇਗੀ ਅਤੇ ਐੱਮਐੱਸਐੱਮਈ ਨੂੰ ਕ੍ਰੈਡਿਟ ਪ੍ਰਦਾਨ ਕਰਨ ਦੇ ਆਪਣੇ ਅਧਿਕਾਰਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਬਣਾਏਗੀ। 

 

************

ਐੱਸਕੇ


(Release ID: 2140305)