ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20-21 ਜੂਨ ਨੂੰ ਬਿਹਾਰ, ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸੀਵਾਨ ਵਿੱਚ ਪਾਣੀ, ਰੇਲ ਅਤੇ ਬਿਜਲੀ ਖੇਤਰ ਸਹਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਗਿਨੀ ਗਣਰਾਜ ਨੂੰ ਨਿਰਯਾਤ ਦੇ ਲਈ ਮਰਹੋਰਾ ਪਲਾਂਟ ਵਿੱਚ ਨਿਰਮਿਤ ਅਤਿਆਧੁਨਿਕ ਲੋਕੋਮੋਟਿਵ ਨੂੰ ਹਰੀ ਝੰਡੀ ਦਿਖਾਉਣਗੇ

ਪ੍ਰਧਾਨ ਮੰਤਰੀ ਓਡੀਸ਼ਾ ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਜਸ਼ਨ ਵਿੱਚ ਰਾਜ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ

ਪ੍ਰਧਾਨ ਮੰਤਰੀ ਭੁਵਨੇਸ਼ਵਰ ਵਿੱਚ 18,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ

ਅੰਤਰਰਾਸ਼ਟਰੀ ਯੋਗ ਦਿਵਸ 2025 ਦੀ ਥੀਮ “ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗ” ਵਿਅਕਤੀ ਅਤੇ ਗ੍ਰਹਿ ਕਲਿਆਣ ਦਰਮਿਆਨ ਤਾਲਮੇਲ ‘ਤੇ ਜ਼ੋਰ ਦਿੰਦੀ ਹੈ

Posted On: 19 JUN 2025 5:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20-21 ਜੂਨ ਨੂੰ ਬਿਹਾਰ, ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ। 20 ਜੂਨ ਨੂੰ ਉਹ ਬਿਹਾਰ ਦੇ ਸੀਵਾਨ ਦਾ ਦੌਰਾ ਕਰਨਗੇ ਅਤੇ ਦੁਪਹਿਰ ਕਰੀਬ 12 ਵਜੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਦੇ ਬਾਅਦ, ਪ੍ਰਧਾਨ ਮੰਤਰੀ ਓਡੀਸ਼ਾ ਦੇ ਭੁਵਨੇਸ਼ਵਰ ਜਾਣਗੇ ਅਤੇ ਸ਼ਾਮ ਕਰੀਬ 4:15 ਵਜੇ ਓਡੀਸ਼ਾ ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਜਸ਼ਨ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਦੀ ਪ੍ਰਧਾਨਗੀ  ਕਰਨਗੇ। ਉਹ 18,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਸ਼੍ਰੀ ਮੋਦੀ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਗੇ।

21 ਜੂਨ ਨੂੰ, ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਵੇਰੇ ਕਰੀਬ 6:30 ਵਜੇ ਅੰਤਰਰਾਸ਼ਟਰੀ ਯੋਗ ਦਿਵਸ-ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਉਹ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

ਬਿਹਾਰ ਵਿੱਚ ਪ੍ਰਧਾਨ ਮੰਤਰੀ

ਬਿਹਾਰ ਵਿੱਚ ਬੁਨਿਆਦੀ ਢਾਂਚੇ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਸੀਵਾਨ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

ਖੇਤਰ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ 400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਨਵੀਂ ਵੈਸ਼ਾਲੀ-ਦੇਵਰੀਆ ਰੇਲ ਲਾਈਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਇਸ ਮਾਰਗ ‘ਤੇ ਇੱਕ ਨਵੀਂ ਟ੍ਰੇਨ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੇ ਇਲਾਵਾ, ਉੱਤਰ ਬਿਹਾਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੁਜ਼ੱਫਰਪੁਰ ਅਤੇ ਬੇਤੀਆ ਦੇ ਰਸਤੇ ਪਾਟਲੀਪੁਤਰ ਅਤੇ ਗੋਰਖਪੁਰ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸਵੇਅ ਨੂੰ ਵੀ ਹਰੀ ਝੰਡੀ ਦਿਖਾਉਣਗੇ।

“ਮੇਕ ਇਨ ਇੰਡੀਆ-ਮੇਕ ਫਾਰ ਦ ਵਰਲਡ” ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਗਿਨੀ ਗਣਰਾਜ ਨੂੰ ਨਿਰਯਾਤ ਦੇ ਲਈ ਮਰਹੋਰਾ ਪਲਾਂਟ ਵਿੱਚ ਨਿਰਮਿਤ ਅਤਿਆਧੁਨਿਕ ਲੋਕੋਮੋਟਿਵ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਇਸ ਕਾਰਖਾਨੇ ਵਿੱਚ ਨਿਰਮਿਤ ਪਹਿਲਾ ਨਿਰਯਾਤ ਲੋਕੋਮੋਟਿਵ ਹੈ। ਇਹ ਉੱਚ-ਹੌਰਸਪਾਵਰ ਇੰਜਣ, ਐਡਵਾਂਸਡ ਏਸੀ ਪ੍ਰੋਪਲਸ਼ਨ ਸਿਸਟਮ, ਮਾਈਕ੍ਰੋਪ੍ਰੋਸੈੱਸਰ-ਅਧਾਰਿਤ ਕੰਟਰੋਲ ਪ੍ਰਣਾਲੀ, ਐਰਗੋਨੋਮਿਕ ਕੈਬ ਡਿਜ਼ਾਈਨ ਨਾਲ ਲੈਸ ਹਨ ਅਤੇ ਇਸ ਵਿੱਚ ਰਿਜ਼ਨੈਰੇਟਿਵ ਬ੍ਰੇਕਿੰਗ ਜਿਹੀਆਂ ਤਕਨੀਕਾਂ ਸ਼ਾਮਲ ਹਨ। 

ਗੰਗਾ ਨਦੀ ਦੀ ਸੰਭਾਲ ਅਤੇ ਕਾਇਆਕਲਪ ਲਈ ਵਚਨਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਖੇਤਰ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਨਮਾਮਿ ਗੰਗੇ ਪ੍ਰੋਜੈਕਟ ਦੇ ਤਹਿਤ ਛੇ ਸੀਵੇਜ਼ ਟ੍ਰੀਟਮੈਂਟ ਪਲਾਂਟਾਂ (ਐੱਸਟੀਪੀ) ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ 3000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਜਲ ਸਪਲਾਈ, ਸਵੱਛਤਾ ਅਤੇ ਐੱਸਟੀਪੀ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦਾ ਉਦੇਸ਼ ਇਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਨੂੰ ਸਵੱਛ ਅਤੇ ਸੁਰੱਖਿਅਤ ਪੇਅਜਲ ਉਪਲਬਧ ਕਰਵਾਉਣਾ ਹੈ।

ਖੇਤਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਬਿਹਾਰ ਵਿੱਚ 500 ਮੈਗਾਵਾਟ ਸਮਰੱਥਾ ਦੀ ਬੈਟਰੀ ਊਰਜਾ ਸਟੋਰੇਜ ਪ੍ਰਣਾਲੀ (ਬੀਈਐੱਸਐੱਸ) ਦਾ ਨੀਂਹ ਪੱਥਰ ਰੱਖਣਗੇ। ਰਾਜ ਦੇ 15 ਗ੍ਰਿੱਡ ਸਬ-ਸਟੇਸ਼ਨਾਂ ‘ਤੇ ਸਟੈਂਡਅਲੋਨ ਬੀਈਐੱਸਐੱਸ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਮੁਜ਼ੱਫਰਪੁਰ, ਮੋਤਿਹਾਰੀ, ਬੇਤੀਆ, ਸੀਵਾਨ ਆਦਿ ਸ਼ਾਮਲ ਹਨ। ਹਰੇਕ ਸਬ-ਸਟੇਸ਼ਨ ਵਿੱਚ ਲਗਾਈ ਜਾਣ ਵਾਲੀ ਬੈਟਰੀ ਦੀ ਸਮਰੱਥਾ 20 ਤੋਂ 80 ਮੈਗਾਵਾਟ ਹੈ। ਇਹ ਵੰਡ ਕੰਪਨੀਆਂ ਨੂੰ ਮਹਿੰਗੀਆਂ ਦਰਾਂ ‘ਤੇ ਬਿਜਲੀ ਖਰੀਦਣ ਤੋਂ ਬਚਾਵੇਗੀ ਕਿਉਂਕਿ ਪਹਿਲਾਂ ਤੋਂ ਇਕੱਠੀ ਕੀਤੀ ਬਿਜਲੀ ਨੂੰ ਸਿੱਧਾ ਉਪਭੋਗਤਾਵਾਂ ਨੂੰ ਵਾਪਸ ਗ੍ਰਿੱਡ ਵਿੱਚ ਭੇਜਿਆ ਜਾਵੇਗਾ।

 

ਪ੍ਰਧਾਨ ਮੰਤਰੀ ਬਿਹਾਰ ਵਿੱਚ ਪੀਐੱਮਏਵਾਈ-ਯੂ ਦੇ 53,600 ਤੋਂ ਵੱਧ ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਵੀ ਜਾਰੀ ਕਰਨਗੇ। ਉਹ ਪੀਐੱਮਏਵਾਈ ਯੂ ਦੇ 6,600 ਤੋਂ ਵੱਧ ਪੂਰੇ ਹੋ ਚੁੱਕੇ ਮਕਾਨਾਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ ਦੇ ਅਵਸਰ ‘ਤੇ ਕੁਝ ਲਾਭਾਰਥੀਆਂ ਨੂੰ ਚਾਬੀਆਂ ਵੀ ਸੌਂਪਣਗੇ।

ਓਡੀਸ਼ਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਓਡੀਸ਼ਾ ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਜਸ਼ਨ ਵਿੱਚ ਭੁਵਨੇਸ਼ਵਰ ਵਿੱਚ ਰਾਜ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਓਡੀਸ਼ਾ ਦੇ ਸਮੁੱਚੇ ਵਿਕਾਸ ਲਈ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 18,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਪੇਅਜਲ, ਸਿੰਚਾਈ, ਖੇਤੀਬਾੜੀ ਇਨਫ੍ਰਾਸਟ੍ਰਕਚਰ, ਸਿਹਤ ਇਨਫ੍ਰਾਸਟ੍ਰਕਚਰ, ਗ੍ਰਾਮੀਣ ਸੜਕਾਂ ਅਤੇ ਪੁਲ, ਰਾਸ਼ਟਰੀ ਰਾਜ ਮਾਰਗਾਂ ਦੇ ਸੈਕਸ਼ਨ ਅਤੇ ਇੱਕ ਨਵੀਂ ਰੇਲਵੇ ਲਾਈਨ ਸਹਿਤ ਮਹੱਤਵਪੂਰਨ ਖੇਤਰਾਂ ਨੂੰ ਕਵਰ ਕਰਨਗੇ।

ਜ਼ਿਲ੍ਹੇ ਦੇ ਰਾਸ਼ਟਰੀ ਰੇਲਵੇ ਨੈੱਟਵਰਕ ਦੇ ਨਾਲ ਏਕੀਕਰਣ ਦੇ ਇਤਿਹਾਸਿਕ ਪਲ ਨੂੰ ਚਿਨ੍ਹਿਤ ਕਰਦੇ ਹੋਏ, ਪ੍ਰਧਾਨ ਮੰਤਰੀ ਪਹਿਲੀ ਵਾਰ ਬੌਧ ਜ਼ਿਲ੍ਹੇ ਵਿੱਚ ਰੇਲ ਸੰਪਰਕ ਦਾ ਵਿਸਤਾਰ ਕਰਦੇ ਹੋਏ, ਨਵੀਆਂ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ।

ਸਵੱਛ ਊਰਜਾ ਅਤੇ ਟਿਕਾਊ ਟ੍ਰਾਂਸਪੋਰਟ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਰਾਜਧਾਨੀ ਖੇਤਰ ਸ਼ਹਿਰੀ ਟ੍ਰਾਂਸਪੋਰਟ (ਸੀਆਰਯੂਟੀ) ਪ੍ਰਣਾਲੀ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਆਧੁਨਿਕ, ਵਾਤਾਵਰਣ ਅਨੁਕੂਲ ਸ਼ਹਿਰੀ ਗਤੀਸ਼ੀਲਤਾ ਨੈੱਟਵਰਕ ਨੂੰ ਸਮਰਥਨ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ਓਡੀਸ਼ਾ ਵਿਜ਼ਨ ਡੌਕਿਊਮੈਂਟ ਜਾਰੀ ਕਰਨਗੇ। 2036 (ਜਦੋਂ ਓਡੀਸ਼ਾ ਭਾਰਤ ਦੇ ਪਹਿਲੇ ਭਾਸ਼ਾਈ ਰਾਜਾ ਦੇ ਰੂਪ ਵਿੱਚ 100 ਵਰ੍ਹੇ ਪੂਰਾ ਕਰੇਗਾ) ਅਤੇ 2047 (ਜਦੋਂ ਭਾਰਤ ਸੁਤੰਤਰਤਾ ਦੇ 100 ਵਰ੍ਹੇ ਦਾ ਉਤਸਵ ਮਨਾਵੇਗਾ) ਦੇ ਇਤਿਹਾਸਿਕ ਵਰ੍ਹਿਆਂ ਦੇ ਇਰਦ-ਗਿਰਦ ਕੇਂਦ੍ਰਿਤ ਇਹ ਵਿਜ਼ਨ ਸਮਾਵੇਸ਼ੀ ਵਿਕਾਸ ਦੇ ਲਈ ਮਹੱਤਵਅਕਾਂਖੀ ਅਤੇ ਭਵਿੱਖ ਦੇ ਲਈ ਤਿਆਰ ਰੋਡਮੈਪ ਦੀ ਰੂਪ-ਰੇਖਾ ਤਿਆਰ ਕਰੇਗਾ।

 

ਉੱਘੇ ਓਡੀਸ਼ਾ ਲੋਕਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ‘ਬਾਰਾਪੁਤਰ ਆਇਤ੍ਹਿਯਾ ਗ੍ਰਾਮ ਯੋਜਨਾ’ (Baraputra Aitihya Gram Yojana) ਪਹਿਲ ਦੀ ਸ਼ੁਰੂਆਤ ਕਰਨਗੇ। ਇਸ ਦਾ ਉਦੇਸ਼ ਓਡੀਸ਼ਾ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਸੰਗ੍ਰਹਾਲਯਾਂ, ਵਿਆਖਿਆ ਕੇਂਦਰਾਂ, ਮੂਰਤੀਆਂ, ਲਾਇਬ੍ਰੇਰੀਆਂ ਅਤੇ ਜਨਤਕ ਥਾਵਾਂ ਦੇ ਮਾਧਿਅਮ ਨਾਲ ਉਨ੍ਹਾਂ ਦੇ ਜਨਮ ਸਥਾਨਾਂ ਨੂੰ ਜੀਵੰਤ ਸਮਾਰਕਾਂ ਵਿੱਚ ਬਦਲਣਾ ਅਤੇ ਸੱਭਿਆਚਾਰਕ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।

ਰਾਜ ਵਿੱਚ ਸਮ੍ਰਿੱਧੀ ਅਤੇ ਆਤਮਨਿਰਭਰਤਾ ਦੇ ਪ੍ਰਤੀਕ ਦੇ ਰੂਪ ਵਿੱਚ 16.50 ਲੱਖ ਤੋਂ ਵੱਧ ਲਖਪਤੀ ਦੀਦੀਆਂ ਦਾ ਉਤਸਵ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਪੂਰੇ ਰਾਜ ਦੀਆਂ ਸਫਲ ਮਹਿਲਾਵਾਂ ਨੂੰ ਸਨਮਾਨਿਤ ਕਰਨਗੇ।

ਆਂਧਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

11ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਤੋਂ ਰਾਸ਼ਟਰੀ ਸਮਾਰੋਹ ਦੀ ਅਗਵਾਈ ਕਰਨਗੇ। ਇਹ ਵਿਸ਼ਾਖਾਪਟਨਮ ਦੇ ਸਮੁੰਦਰੀ ਤਟ ‘ਤੇ ਕੌਮਨ ਪ੍ਰੋਟੋਕੋਲ (ਸੀਵਾਈਪੀ) ਸੈਸ਼ਨ ਵਿੱਚ ਲਗਭਗ 5 ਲੱਖ ਪ੍ਰਤੀਭਾਗੀਆਂ ਨਾਲ ਹਿੱਸਾ ਲੈਣਗੇ, ਜਦਕਿ ਤਾਲਮੇਲਪੂਰਣ ਯੋਗ ਪ੍ਰਦਰਸ਼ਨ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਯੋਗ ਸੰਗਮ ਪ੍ਰੋਗਰਾਮ ਪੂਰੇ ਭਾਰਤ ਵਿੱਚ 3.5 ਲੱਖ ਤੋਂ ਵੱਧ ਥਾਵਾਂ ‘ਤੇ ਇਕੱਠੇ ਆਯੋਜਿਤ ਕੀਤੇ ਜਾਣਗੇ। ਇਸ ਵਰ੍ਹੇ, MyGov ਅਤੇ MyBharat ਜਿਹੇ ਪਲੈਟਫਾਰਮ ‘ਤੇ ਯੋਗ ਵਿਦ ਫੈਮਿਲੀ ਅਤੇ ਯੋਗ ਅਣਪਲੱਗਡ ਦੇ ਤਹਿਤ ਯੁਵਾ-ਕੇਂਦ੍ਰਿਤ ਪਹਿਲ ਜਿਹੀਆਂ ਵਿਸ਼ੇਸ਼ ਪ੍ਰਤੀਯੋਗਿਤਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਵੱਡੇ ਪੈਮਾਨੇ ‘ਤੇ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਦੀਆਂ ਹਨ।

 

ਇਸ ਵਰ੍ਹੇ ਦਾ ਵਿਸ਼ਾ, “ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗ” ਮਨੁੱਖੀ ਅਤੇ ਗ੍ਰਹਿ ਸਿਹਤ ਦੇ ਆਪਸੀ ਸਬੰਧ ਨੂੰ ਉਜਾਗਰ ਕਰਦਾ ਹੈ ਅਤੇ ਸਮੂਹਿਕ ਭਲਾਈ ਦੀ ਆਲਮੀ ਦ੍ਰਿਸ਼ਟੀ ਨੂੰ ਪ੍ਰਤੀਬਿੰਬਿਤ ਕਰਦਾ ਹੈ। ਇਹ ਭਾਰਤ ਦੇ “ਸਰਵੇ ਸੰਤੁ ਨਿਰਾਮਯਾ” (Sarve Santu Niramaya) (ਸਾਰੇ ਰੋਗ ਮੁਕਤ ਹੋਣ) ਦੇ ਦਰਸ਼ਨ ਵਿੱਚ ਸ਼ਾਮਲ ਹੈ। 2015 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ, ਜਦੋਂ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਨੂੰ ਅਪਣਾਇਆ। ਤਦ ਤੋਂ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ, ਚੰਡੀਗੜ੍ਹ, ਲਖਨਊ, ਮੈਸੂਰ, ਨਿਊ ਯੌਰਕ (ਸੰਯੁਕਤ ਰਾਸ਼ਟਰ ਹੈਂਡਕੁਆਰਟਰਸ) ਅਤੇ ਸ੍ਰੀਨਗਰ ਸਹਿਤ ਵੱਖ-ਵੱਖ ਥਾਵਾਂ ਤੋਂ ਸਮਾਰੋਹਾਂ ਦੀ ਅਗਵਾਈ ਕੀਤੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਤੋਂ ਤੋਂ ਸ਼ਕਤੀਸ਼ਾਲੀ ਆਲਮੀ ਸਿਹਤ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ।

****

ਐੱਮਜੇਪੀਐੱਸ/ਐੱਸਆਰ


(Release ID: 2137899)