ਆਯੂਸ਼
ਅੰਤਰਰਾਸ਼ਟਰੀ ਯੋਗ ਦਿਵਸ 2025 ਸਿਰਫ਼ ਇੱਕ ਮੀਲ ਪੱਥਰ ਨਹੀਂ ਹੈ, ਇਹ ਇੱਕ ਗਲੋਬਲ ਵੈਲਨੈੱਸ ਮੂਵਮੈਂਟ ਹੈ: ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ
ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਵਿਸ਼ਾਖਾਪਟਨਮ ਵਿੱਚ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ 2025 ਦੇ ਇਤਿਹਾਸਿਕ ਯੋਗ ਸੈਸ਼ਨ ਵਿੱਚ ਲੱਖਾਂ ਲੋਕ ਹਿੱਸਾ ਲੈਣਗੇ
Posted On:
12 JUN 2025 5:09PM by PIB Chandigarh
ਆਯੁਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਮੀਡੀਆ ਕੇਂਦਰ ਵਿੱਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਡੀਵਾਈ) ਲਈ ਕਰਟਨ ਰੇਜ਼ਰ ਦੀ ਮੇਜ਼ਬਾਨੀ ਕੀਤੀ। ਇਹ ਈਵੈਂਟ ਆਈਡੀਵਾਈ 2025 ਦੇ ਸ਼ਾਨਦਾਰ ਸਮਾਰੋਹ ਦੀ ਰਸਮੀ ਸ਼ੁਰੂਆਤ ਹੈ ਅਤੇ 21 ਜੂਨ ਨੂੰ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਆਯੋਜਿਤ ਹੋਣ ਵਾਲੇ ਰਾਸ਼ਟਰੀ ਪ੍ਰੋਗਰਾਮ ਨਾਲ ਸਬੰਧਿਤ ਹੈ।

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ ਕੋਟੇਚਾ ਦੇ ਨਾਲ ਮੀਡੀਆ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਪ੍ਰੈੱਸ ਕਾਨਫਰੰਸ ਵਿੱਚ ਬੋਲਦੇ ਹੋਏ, ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਪਿਛਲੇ ਇੱਕ ਦਹਾਕੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੀ ਜ਼ਿਕਰਯੋਗ ਯਾਤਰਾ ਦੀ ਚਰਚਾ ਕੀਤੀ। ਸ਼੍ਰੀ ਜਾਧਵ ਨੇ ਕਿਹਾ, “ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਸੱਦੇ ਤੋਂ ਬਾਅਦ ਵਰ੍ਹੇ 2014 ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਅਪਣਾਇਆ ਸੀ, ਤਾਂ ਇਸ ਨੇ ਭਾਰਤ ਦੇ ਪਰੰਪਰਾਗਤ ਗਿਆਨ ਵਿੱਚ ਨਿਹਿਤ ਗਲੋਬਲ ਵੈਲਨੈੱਸ ਮੂਵਮੈਂਟ ਦੀ ਸ਼ੁਰੂਆਤ ਕੀਤੀ।”
ਸ਼੍ਰੀ ਜਾਧਵ ਨੇ ਯਾਦ ਦਿਵਾਇਆ ਕਿ ਵਰ੍ਹੇ 2015 ਤੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵਿਸ਼ਵ ਭਰ ਵਿੱਚ ਅਸਾਧਾਰਣ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਨਵੀਂ ਦਿੱਲੀ ਵਿੱਚ ਪਹਿਲੇ ਰਿਕਾਰਡ ਆਯੋਜਨ ਤੋਂ ਲੈ ਕੇ ਮੈਸੂਰ, ਨਿਊਯਾਰਕ ਅਤੇ ਸ੍ਰੀਨਗਰ ਵਿੱਚ ਇਤਿਹਾਸਿਕ ਸਮਾਰੋਹਾਂ ਤੱਕ, ਅੰਤਰਰਾਸ਼ਟਰੀ ਯੋਗ ਦਿਵਸ ਦੇ ਹਰੇਕ ਆਯੋਜਨ ਨੇ ਸਿਹਤ, ਸਦਭਾਵਨਾ ਅਤੇ ਸ਼ਾਂਤੀ ਦੀ ਸਾਂਝੀ ਖੋਜ ਵਿੱਚ ਵਿਭਿੰਨ ਸੱਭਿਆਚਾਰਾਂ ਦੇ ਲੋਕਾਂ ਨੂੰ ਇਕਜੁੱਟ ਕੀਤਾ ਹੈ।”
ਸ਼੍ਰੀ ਜਾਧਵ ਨੇ ਇਸ ਵਰ੍ਹੇ ਦੀ ਉਪਲਬਧੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਜਦੋਂ ਅਸੀਂ 11ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਅੰਤਰਰਾਸ਼ਟਰੀ ਯੋਗ ਦਿਵਸ 2025 ਸਿਰਫ਼ ਇੱਕ ਯਾਦਗਾਰੀ ਸਮਾਰੋਹ ਭਰ ਨਹੀਂ ਹੈ, ਸਗੋਂ ਇਹ ਸਾਡੇ ਯਤਨਾਂ ਨੂੰ ਵਧਾਉਣ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਯੋਗ ਦੀ ਪਹੁੰਚ ਨੂੰ ਵਧਾਉਣ ਦਾ ਇੱਕ ਸਮੂਹਿਕ ਸੱਦਾ ਹੈ।” ਉਨ੍ਹਾਂ ਨੇ ਕਿਹਾ ਕਿ ‘ਇੱਕ ਪ੍ਰਿਥਵੀ, ਇੱਕ ਸਿਹਤ ਲਈ ਯੋਗ’ ਥੀਮ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਪੇਸ਼ ਗਲੋਬਲ ਹੈਲਥ ਵਿਜ਼ਨ ਦੇ ਅਨੁਰੂਪ ਹੈ ਅਤੇ ‘ਸਰਵੇ ਸੰਤੁ ਨਿਰਮਯਾ’ ਦੇ ਭਾਰਤੀ ਸੱਭਿਅਤਾਗਤ ਲੋਕਾਚਾਰ ਨੂੰ ਦਰਸਾਉਂਦਾ ਹੈ, ਜਿਸ ਦਾ ਅਰਥ ਹੈ- “ਸਾਰੇ ਰੋਗ ਮੁਕਤ ਹੋਣ।”
ਸ਼੍ਰੀ ਜਾਧਵ ਨੇ ਇਹ ਵੀ ਦੱਸਿਆ ਕਿ 21 ਜੂਨ 2025 ਨੂੰ ਰਾਸ਼ਟਰੀ ਪ੍ਰੋਗਰਾਮ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੰਜ ਲੱਖ ਤੋਂ ਵੱਧ ਪ੍ਰਤੀਭਾਗੀਆਂ ਦੇ ਨਾਲ ਕੌਮਨ ਯੋਗ ਪ੍ਰੋਟੋਕੋਲ (ਸੀਵਾਈਪੀ) ਸੈਸ਼ਨ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ, ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਸਥਾਨਾਂ ‘ਤੇ ‘ਯੋਗ ਸੰਗਮ’ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜੋ ਇਸ ਨੂੰ ਇਤਿਹਾਸ ਵਿੱਚ ਸਭ ਤੋਂ ਵੱਡੇ ਤਾਲਮੇਲ ਵਾਲੇ ਯੋਗ ਪ੍ਰਦਰਸ਼ਨਾਂ ਵਿੱਚੋਂ ਇੱਕ ਬਣਾਏਗੇ।
ਉਨ੍ਹਾਂ ਨੇ “ਯੋਗਆਂਧਰ” ਅਭਿਯਾਨ-ਜੋ ਰਾਜ ਭਰ ਵਿੱਚ 10 ਲੱਖ ਨਿਯਮਿਤ ਯੋਗ ਅਭਿਆਸੀਆਂ ਦਾ ਭਾਈਚਾਰਾ ਤਿਆਰ ਕਰਨ ਦੀ ਇੱਕ ਮਹੱਤਵਅਕਾਂਖੀ ਪਹਿਲ ਹੈ- ਸ਼ੁਰੂ ਕਰਨ ਲਈ ਆਂਧਰ ਪ੍ਰਦੇਸ਼ ਸਰਕਾਰ ਅਤੇ ਉਸ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਦੇ ਮਹੱਤਵਪੂਰਨ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਸ਼੍ਰੀ ਜਾਧਵ ਨੇ ਰੇਖਾਂਕਿਤ ਕੀਤਾ ਕਿ ਅੰਤਰਰਾਸ਼ਟਰੀ ਯੋਗ ਦਿਵਸ 2025 ਵਿੱਚ 100 ਦਿਨਾਂ ਤੱਕ ਚਲਣ ਵਾਲੇ ਦਸ ਸਿਗਨੇਚਰ ਈਵੈਂਟ ਯਾਨੀ ਪ੍ਰਮੁੱਖ ਈਵੈਂਟ ਆਯੋਜਿਤ ਹੋਣਗੇ, ਜਿਨ੍ਹਾਂ ਨੂੰ ਸਮਾਜ ਦੇ ਵਿਭਿੰਨ ਵਰਗਾਂ ਦੇ ਨਾਲ ਤਾਲਮੇਲ ਬਿਠਾਉਣ ਅਤੇ ਯੋਗ ਨੂੰ ਜੀਵਨ ਦੇ ਸਮੁੱਚੇ ਤਰੀਕੇ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।– ਸਮਾਵੇਸ਼ਿਤਾ ਲਈ ਯੋਗ ਸਮਾਵੇਸ਼ ਤੋਂ ਲੈ ਕੇ ਅੰਤਰਰਾਸ਼ਟਰੀ ਭਾਗੀਦਾਰੀ ਲਈ ਯੋਗ ਬੰਧਨ ਤੱਕ-ਇਹ ਪ੍ਰੋਗਰਾਮ ਯੋਗ ਨੂੰ ਮੈਟ (ਚਟਾਈ) ਤੋਂ ਲੈ ਕੇ ਆਮ ਜਨਤਾ ਤੱਕ ਲੈ ਜਾਣ ਦੇ ਸਰਕਾਰ ਦੇ ਰਣਨੀਤਕ ਵਿਜ਼ਨ ਨੂੰ ਦਰਸਾਉਂਦੇ ਹਨ।
ਸ਼੍ਰੀ ਜਾਧਵ ਨੇ ਕਿਹਾ ਕਿ ਦਿੱਲੀ, ਭੁਵਨੇਸ਼ਵਰ, ਨਾਸਿਕ ਅਤੇ ਪੁਡੂਚੇਰੀ ਵਿੱਚ ਕ੍ਰਮਵਾਰ 100 ਦਿਨਾਂ, 75 ਦਿਨਾਂ, 50 ਦਿਨਾਂ ਅਤੇ 25 ਦਿਨਾਂ ਈਵੈਂਟਸ ਦੀ ਸੀਰੀਜ਼ ਦੇ ਪ੍ਰਤੀ ਜਨਤਾ ਦੀ ਉਤਸ਼ਾਹਪੂਰਨ ਪ੍ਰਤੀਕਿਰਿਆ ਨੇ ਮੁੱਖ ਪ੍ਰੋਗਰਾਮ ਵੱਲ ਅਗ੍ਰਸਰ ਹੋਣ ਵਿੱਚ ਅਹਮ ਯੋਗਦਾਨ ਦਿੱਤਾ ਹੈ।
ਸ਼੍ਰੀ ਜਾਧਵ ਨੇ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ, “ਯੋਗ ਸਿਰਫ਼ ਆਸਨ ਕਰਨ ਅਤੇ ਸਾਹ ਲੈਣ ਦਾ ਅਭਿਆਸ ਭਰ ਨਹੀਂ ਹੈ- ਇਹ ਜੀਵਨ ਜਿਊਣ ਦਾ ਇੱਕ ਤਰੀਕਾ ਹੈ। ਤੁਹਾਡੇ ਸਹਿਯੋਗ ਨਾਲ ਸਾਡਾ ਟੀਚਾ ਅੰਤਰਰਾਸ਼ਟਰੀ ਯੋਗ ਦਿਵਸ 2025 ਨੂੰ ਇੱਕ ਅਜਿਹਾ ਇਤਿਹਾਸਿਕ ਆਯੋਜਨ ਬਣਾਉਣਾ ਹੈ ਜੋ ਲੱਖਾਂ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਵਧੇਰੇ ਤਾਲਮੇਲਪੂਰਨ ਸਮਾਜ ਦੇ ਨਿਰਮਾਣ ਵਿੱਚ ਸਹਾਇਤਾ ਕਰਨ।”

ਗਲੋਬਲ ਭਾਗੀਦਾਰੀ ‘ਤੇ ਅਪਗ੍ਰੇਡ ਜਾਣਕਾਰੀ ਸਾਂਝੀ ਕਰਦੇ ਹੋਏ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ 2025 ਲਈ 60 ਤੋਂ ਵੱਧ ਦੇਸ਼ਾਂ ਨੇ ਪਹਿਲਾਂ ਹੀ ਸਬੰਧਿਤ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਯੋਗ ਦੇ ਪ੍ਰਤੀ ਉਤਸ਼ਾਹੀ ਲੋਕ ਸਰਗਰਮ ਤੌਰ ‘ਤੇ ‘ਇੱਕ ਪ੍ਰਿਥਵੀ, ਇੱਕ ਸਿਹਤ ਲਈ ਯੋਗ’ ਥੀਮ ਅਤੇ ਦਸ ਪ੍ਰਮੁੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੇ ਹਨ, ਜੋ ਇਸ ਅੰਦੋਲਨ ਦੇ ਵਾਸਤਵਿਕ ਅੰਤਰਰਾਸ਼ਟਰੀ ਚਰਿੱਤਰ ਨੂੰ ਦਰਸਾਉਂਦੇ ਹਨ।
ਆਯੁਸ਼ ਮੰਤਰਾਲੇ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਆਈਡੀਵਾਈ ਤਾਲਮੇਲ) ਸ਼੍ਰੀ ਪੀ ਐੱਨ ਰੰਜੀਤ ਕੁਮਾਰ ਨੇ ਪ੍ਰੈੱਸ ਕਾਨਫਰੰਸ ਵਿੱਚ ਆਈਡੀਵਾਈ 2025 ਦੇ ਨਤੀਜੇ, ਵਿਜ਼ਨ ਅਤੇ ਕਾਰਜਨੀਤੀ ਦਾ ਵੇਰਵਾ ਦਿੰਦੇ ਹੋਏ ਇੱਕ ਵਿਆਪਕ ਪੇਸ਼ਕਾਰੀ ਦਿੱਤੀ।
ਉਨ੍ਹਾਂ ਨੇ ਆਈਡੀਵਾਈ ਅੰਦੋਲਨ ਦੀ ਇੱਕ ਦਹਾਕੇ ਦੀ ਯਾਤਰਾ ਬਾਰੇ ਵਿਸਤਾਰ ਨਾਲ ਦੱਸਿਆ, 10 ਪ੍ਰਮੁੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਵਿਆਪਕ ਅਤੇ ਸਮਾਵੇਸ਼ੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰਾਂ, ਨਾਗਰਿਕ ਸਮਾਜ ਅਤੇ ਅੰਤਰਰਾਸ਼ਟਰੀ ਹਿਤ ਧਾਰਕਾਂ ਦੇ ਨਾਲ ਸਹਿਯੋਗਾਤਮਕ ਸਾਂਝੇਦਾਰੀ ਨੂੰ ਉਜਾਗਰ ਕੀਤਾ।
ਪੇਸ਼ਕਾਰੀ ਦੀ ਸਮਾਪਤੀ ਇਸ ਆਕਰਸ਼ਕ ਅਵਲੋਕਨ ਦੇ ਨਾਲ ਹੋਈ ਕਿ ਕਿਸ ਪ੍ਰਕਾਰ ਆਯੁਸ਼ ਮੰਤਰਾਲਾ ਡਿਜੀਟਲ ਉਪਕਰਣਾਂ, ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਗਲੋਬਲ ਸਾਂਝੇਦਾਰੀ ਦਾ ਉਪਯੋਗ ਕਰਕੇ “ਇੱਕ ਪ੍ਰਿਥਵੀ, ਇੱਕ ਸਿਹਤ ਲਈ ਯੋਗ” ਦੇ ਸੰਦੇਸ਼ ਨੂੰ ਪ੍ਰਚਾਰਿਤ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਯੋਗ ਦਿਵਸ 2025 ਨੂੰ ਨਾ ਸਿਰਫ਼ ਇੱਕ ਰਾਸ਼ਟਰੀ ਆਯੋਜਨ ਸਗੋਂ ਗਲੋਬਲ ਵੈਲਨੈੱਸ ਉਤਸਵ ਦੇ ਰੂਪ ਵਿੱਚ ਸਥਾਪਿਤ ਕਰ ਰਿਹਾ ਹੈ।
****
ਐੱਮਵੀ/ਏਕੇਐੱਸ
(Release ID: 2136167)